ਸੰਤੋਖ ਸਿੰਘ ਧੀਰ ਦੀ ਜਨਮ ਸਤਾਬਦੀ ਸਬੰਧੀ ਸੈਮੀਨਾਰ (ਖ਼ਬਰਸਾਰ)


ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਪੰਜਾਬ ਕਲਾ ਪ੍ਰੀਸਦ ਦੇ ਅਦਾਰੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਸਥਾਨਕ ਟੀਚਰਜ ਹੋਮ ਵਿਖੇ ਹੱਕ ਸੱਚ ਤੇ ਨਿਆਂ ਲ ੀ ਕਲਮ ਚੁੱਕਣ ਵਾਲੇ ਉੱਘੇ ਲੇਖਕ  ਸ੍ਰੋਮਣੀ ਸਾਹਿਤਕਾਰ ਸ੍ਰ: ਸੰਤੋਖ ਸਿੰੰਘ ਧੀਰ ਦੀ ਜਨਮ ਸਤਾਬਦੀ ਸਬੰਧੀ  ਿੱਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾ ਿਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਚਿੰਤਕ ਤੇ ਆਲੋਚਕ ਡਾ: ਲਾਭ ਸਿੰਘ ਖੀਵਾ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ੍ਰ: ਧੀਰ ਦੇ ਛੋਟੇ ਭਰਾ ਸ੍ਰੀ ਰਿਪੁਦਮਨ ਸਿੰਘ ਰੂਪ ਨੇ ਸਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਲੇਖਕ ਸ੍ਰੀ ਨਿੰਦਰ ਘੁਗਿਆਨਵੀ, ਡਾ: ਜੀਤ ਸਿੰਘ ਜੋਸ਼ੀ ਤੇ ਸਭਾ ਦੇ ਪ੍ਰਧਾਨ ਸ੍ਰੀ ਜੇ ਸੀ ਪਰਿੰਦਾ ਸਾਮਲ ਸਨ।
ਸਮਾਗਮ ਦੇ ਸੁਰੂ ਵਿੱਚ ਸ੍ਰੀ ਜੇ ਸੀ ਪਰਿੰਦਾ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆ ਿਆਂ ਕਿਹਾ। ਸ੍ਰੀ ਜਸਪਾਲ ਮਾਨਖੇੜਾ ਨੇ ਸ੍ਰ: ਧੀਰ ਨੂੰ ਯਾਦ ਕਰਦਿਆਂ ਸਮਾਗਮ ਕਰਵਾਉਣ ਤੇ ਤਸੱਲੀ ਪ੍ਰਗਟ ਕੀਤੀ।  ਿਸ ਉਪਰੰਤ ਅਮਨ ਦਾਤੇਵਾਸੀਆ ਨੇ ਸ੍ਰ: ਧੀਰ ਦੀ ਰਚਨਾ  ਿੱਕ ਕਵਿਤਾ 'ਸਦਾ ਨਹੀਂ ਰਹਿਣੀ ਰਾਤ' ਤਰੰਨਮ ਵਿੱਚ ਗਾ ਕੇ ਮਹੌਲ ਨੂੰ ਖੁਸਗਵਾਰ ਬਣਾ ਿਆ।  ਿਸ ਉਪਰੰਤ ਵਿਸੇਸ਼ ਤੌਰ ਤੇ ਪਹੁੰਚੇ ਲੇਖਕ ਨਿੰਦਰ ਘੁਗਿਆਣਵੀ ਨੇ ਸ੍ਰ: ਧੀਰ ਨਾਲ ਆਪਣੇ ਨਿੱਘੇ ਸਬੰਧਾਂ ਦਾ ਜਿਕਰ ਕਰਦਿਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਹਨਾਂ ਸ੍ਰ: ਧੀਰ ਦੀ ਸੋਚ ਅਤੇ ਲੇਖਣੀ ਨੂੰ ਗਰੀਬਾਂ ਦੱਬੇ ਕੁਚਲਿਆਂ ਤੇ ਨਿਤਾਣਿਆਂ ਨਿਮਾਣਿਆਂ ਦੀ ਅਵਾਜ਼ ਕਰਾਰ ਦਿੰਦਿਆਂ ਜਿੱਥੇ ਉਹਨਾਂ ਦੀਆਂ ਲਿਖਤਾਂ ਦੀ ਖੁੱਲ੍ਹ ਕੇ ਗੱਲ ਕੀਤੀ, ਉੱਥੇ ਛੋਟੇ ਕਰਮਚਾਰੀਆਂ ਨਾਲ ਹਮਦਰਦੀ ਦੀ ਬਾਤ ਪਾਉਂਦਿਆਂ ਉਹਨਾਂ ਨੂੰ ਅਸੂਲ ਪ੍ਰਸਤ  ਿਨਸਾਨ ਕਿਹਾ।
ਡਾ: ਜੀਤ ਸਿੰਘ ਜੋਸ਼ੀ ਨੇ ਸ੍ਰ: ਧੀਰ ਨੂੰ ਸੱਚ, ਸੁਹਜ ਤੇ ਸਲੀਕੇ ਦਾ ਧਾਰਨੀ ਕਹਿੰਦਿਆਂ ਉਹਨਾਂ ਦੇ ਹੋਰ ਲੇਖਕਾਂ ਨਾਲ ਗੂੜੇ ਸਬੰਧਾਂ ਦਾ ਜਿਕਰ ਕੀਤਾ। ਉਹਨਾਂ ਸ੍ਰ: ਧੀਰ ਦੀ ਸੋਚ ਨੂੰ ਵਿਗਿਆਨਕ ਤੇ ਅਗਾਂਹਵਧੂ ਕਹਿੰਦਿਆਂ ਖੱਬੀ ਸੋਚ ਦੇ ਆਗੂਆਂ ਨੂੰ ਉਹਨਾਂ ਤੋਂ ਸੇਧ ਲੈ ਕੇ ਲੋਕਾਂ ਦੀ ਅਗਵਾ ੀ ਕਰਨ ਦਾ ਸੁਝਾਅ ਦਿੱਤਾ। ਕਹਾਣੀਕਾਰ ਅਤਰਜੀਤ, ਭੂਰਾ ਸਿੰਘ ਕਲੇਰ, ਪ੍ਰਿ: ਜਗਦੀਸ ਘ ੀ ਹੋਰਾਂ ਨੇ ਸ੍ਰ: ਧੀਰ ਦੀਆਂ ਕਹਾਣੀਆਂ ਤੇ ਵਿਸ਼ਲੇਸ਼ਣਾਤਮਿਕ ਚਰਚਾ ਕੀਤੀ। ਸ੍ਰ: ਧੀਰ ਦੇ ਭਤੀਜੇ ਰੰਜੀਵਨ ਨੇ ਉਹਨਾਂ ਦੀ ਕਵਿਤਾ ਪੇਸ਼ ਕਰਕੇ ਹਾਜਰੀ ਲਵਾ ੀ। ਸਮਾਗਮ ਦੌਰਾਨ ਮੈਗਜੀਤ 'ਸਹੀ ਬੁਨਿਆਦ' ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ।
ਸਾਹਿਤਕਾਰ ਸ੍ਰ: ਰਿਪੁਦੱਮਨ ਸਿੰਘ ਰੂਪ ਨੇ ਸੰਬੋਧਨ ਕਰਦਿਆਂ ਸ੍ਰ: ਧੀਰ ਦੀ ਲਿਖਣ ਸ਼ੈਲੀ ਅਤੇ ਲਿਖਣ ਦੇ ਪੜਾਵਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਉਹਨਾਂ ਸ੍ਰ: ਧੀਰ ਦੀਆਂ ਕਹਾਣੀਆਂ ਤੋਂ  ਿਲਾਵਾ ਉਹਨਾਂ ਦੀਆਂ ਕਵਿਤਾਵਾਂ ਨੂੰ ਵੀ ਛੋਹਿਆ। ਉਹਨਾਂ ਐਲਾਨ ਕੀਤਾ ਕਿ ਜਿਸ ਤਰ੍ਹਾਂ ਸ੍ਰ: ਧੀਰ ਨੇ ਉਂਗਲ ਖੜੀ ਕਰਕੇ ਲੋਕਾਂ ਲ ੀ ਆਵਾਜ਼ ਬੁਲੰਦ ਕੀਤੀ, ਉਸ ਤੇ ਪਹਿਰਾ ਦਿੰਦਿਆਂ ਉਹਨਾਂ ਦਾ ਪਰਿਵਾਰ ਉਂਗਲ ਨੂੰ ਨੀਵੀਂ ਨਹੀਂ ਹੋਣ ਦੇਵੇਗਾ। ਸ੍ਰ: ਲਾਭ ਸਿੰਘ ਖੀਵਾ ਨੇ ਪ੍ਰਧਾਨਗੀ ਭਾਸ਼ਣ ਵਿੱਚ ਜਿੱਥੇ ਸ੍ਰ: ਧੀਰ ਦੀ ਸੋਚ ਅਪਣਾਉਣ ਦੀ ਲੋੜ ਤੇ ਜੋਰ ਦਿੱਤਾ ਉੱਥੇ ਉਹਨਾਂ ਦੀ ਯਾਦ ਵਿੱਚ ਕੀਤੇ ਸਮਾਗਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਅੰਤ ਵਿੱਚ ਸ੍ਰ: ਭੋਲਾ ਸਿੰਘ ਸਮੀਰੀਆ ਨੇ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰਣਬੀਰ ਰਾਣਾ ਨੇ ਬਾਖੂਬੀ ਨਿਭਾ ੀ। ਸਮਾਗਮ ਵਿੱਚ ਹੋਰਨਾਂ ਤੋਂ  ਿਲਾਵਾ ਸਰਵ ਸ੍ਰੀ, ਪਰਮਜੀਤ ਸਿੰਘ ਰੋਮਾਣਾ, ਰਵਿੰਦਰ ਸੰਧੂ, ਗੁਰਦੇਵ ਖੋਖਰ, ਅਮਨਦੀਪ ਸੇਖੋਂ, ਰਣਜੀਤ ਗੌਰਵ, ਮਨਜੀਤ ਬਠਿੰਡਾ, ਸੁਖਮੰਦਰ ਭਾਗੀਵਾਂਦਰ, ਸੁਰਿੰਦਰਪ੍ਰੀਤ ਘਣੀਆ, ਹਰਭਜਨ ਸੇਲਬਰਾਹ, ਵਿਕਾਸ ਕੌਸਲ ਤੇ ਦਵੀ ਸਿੱਧੂ ਆਦਿ ਵੀ ਹਾਜਰ ਸਨ।