ਕਰੋਨਾ ਕਰੋਪੀ ਵੇਲੇ ਕਿਰਤ ਧਿਰ ਦੇ ਹਿਤ ਤੇ ਸਰਮਾਏਦਾਰੀ ਹਿਤ (ਲੇਖ )

ਹਰਮਨਦੀਪ "ਚੜ੍ਹਿੱਕ"   

Email: imgill79@ymail.com
Address: 3/7 trewren ave.
Rostrevor Australia 5073
ਹਰਮਨਦੀਪ "ਚੜ੍ਹਿੱਕ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਰਮਾਏਦਾਰੀ ਸਿਸਟਮ ਅਧੀਨ ਜੋ ਵੀ ਸੰਸਾਰ ਪੱਧਰੀ ਕਰੋਪੀ, ਆਫਤ ਆਵੇਗੀ ਉਹਦੇ ਹੱਲ ਲਈ ਦੋ ਤਰੀਕੇ ਅਪਣਾਏ ਜਾਣਗੇ ਜਿਹਨਾਂ ਵਿੱਚ ਲੋਕਾਂ ਦੀ ਸਿਹਤ ਤੇ ਦੇਖ-ਰੇਖ ਤੀਜੇ ਨੰਬਰ 'ਤੇ ਰਹੇਗੀ। ਪਹਿਲੇ ਨੰਬਰ ਉੱਤੇ ਬਹੁਕੌਮੀ ਕਾਰਪੋਰੇਸ਼ਨਾਂ ਦੀ ਆਰਥਿਕਤਾ ਹੋਵੇਗੀ, ਦੂਜੇ ਨੰਬਰ 'ਤੇ ਦੇਸ ਦੇ ਸਰਮਾਏਦਾਰੀ ਗਰੁੱਪ ਦੇ ਘਾਟੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ,ਜਿਹੜੀ ਕਿ ਅਸਫਲ ਕੋਸ਼ਿਸ਼ ਰਹੇਗੀ ਕਿਉਂਕਿ ਇਹ ਸਰਮਾਏ ਦਾ ਚਲਣ ਹੈ। ਤੀਜੇ ਨੰਬਰ ਉਪਰ ਲੋਕ ਹੋਣਗੇ। 
ਸੰਸਾਰ ਪੱਧਰ ਉੱਤੇ ਸਰਮਾਏਦਾਰੀ ਸਿਸਟਮ ਨੇ ਦੋ ਤਰਾਂ ਦੇ ਸਰਮਾਏਦਾਰੀ ਦੇਸ ਪੈਦਾ ਕੀਤੇ ਹਨ 
ਇਕ ਉਹ ਦੇਸ ਹਨ ਜਿੱਥੇ ਬਹੁਤਾਤ ਲੋਕ ਕੰਮ ਤੋਂ ਬਾਹਰ ਹਨ ਭਾਵ ਪ੍ਰੋਡਕਸ਼ਨ ਤੋਂ ਬਾਹਰ ਹਨ
ਦੂਜੇ ਉਹ ਦੇਸ ਜਿਨਾ ਵਿਚ ਜਾਣ 'ਤੇ ਰੋਕਾਂ ਜਾਂ ਔਖਾ (ਸਿਰਫ ਕਿਰਤੀ ਲੋਕਾਂ ਲਈ) ਹੈ ਜਿੱਥੇ ਬਹੁਤਾਤ ਲੋਕ ਕੰਮ ਵਿੱਚ ਹਨ ਭਾਵ ਪ੍ਰੋਡਕਸ਼ਨ ਵਿੱਚ ਹਿੱਸਾ ਲੈਂਦੇ ਹਨ। ਕਰੋਨਾ ਕੋਵਿਡ 19 ਨੇ ਸੰਸਾਰ ਪੱਧਰ ਉੱਤੇ ਸਰਮਾਏਦਾਰੀ ਸਿਸਟਮ ਦੇ ਖੋਲ ਨੂੰ ਉਧੇੜ ਕੇ ਰੱਖ ਦਿੱਤਾ ਹੈ। ਜਿਨਾਂ ਵਿੱਚ ਇੱਕ ਆਸਟ੍ਰੇਲੀਆ ਵੀ ਹੈ। 
ਕਰੋਨਾ ਕੋਵਿਡ 19 ਦੇ ਹਮਲੇ ਵੇਲੇ ਜਿੱਥੇ ਜਿਆਦਾ ਲੋਕ ਕੰਮ ਵਿੱਚ ਹਨ ਉਥੇ ਸਰਮਾਏਦਾਰੀ ਆਪਣੀ ਆਰਥਿਕਤਾ ਨੂੰ ਬਚਾਈ ਰੱਖਣ ਲਈ ਲੋਕਾਂ ਨੂੰ ਕੰਮ ਬੰਦ ਨਾ ਕਰਨ ਲਈ ਮਜਬੂਰ ਕਰ ਰਹੀ ਹੈ। ਉਹਨਾਂ ਨੂੰ ਘੱਟ ਤੋਂ ਘੱਟ ਸੁਰੱਖਿਆ ਅਧੀਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਵੀ ਆਰਥਿਕ ਬੋਝ ਹੈ ਉਹ ਸਿਰਫ ਤੇ ਸਿਰਫ ਕੰਮ ਕਰ ਰਹੇ ਲੋਕਾਂ ਉਪਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਸਭ ਕੁੱਝ ਬੰਦ ਕਰਕੇ ਕਰੋਨਾ ਤੋਂ ਬਚਿਆ ਜਾਂਦਾ ਹੈ ਤਾਂ ਸਾਰਾ ਸੰਸਾਰ ਬੰਦ ਕਰਕੇ ਕੀਤਾ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਸਰਮਾਏਦਾਰੀ ਸਿਸਟਮ ਅਧੀਨ ਲੋਕ ਦੂਜੀ ਤੀਜੀ ਥਾਂ ਹੁੰਦੇ ਹਨ ਪਹਿਲੇ ਥਾਂ ਆਰਥਿਕਤਾ ਹੁੰਦੀ ਹੈ। 

ਦੂਜੀ ਤਰਾਂ ਦੇ ਦੇਸ ਜਿੱਥੇ ਬਹੁਤੇ ਲੋਕ ਕੰਮ ਤੋਂ ਬਾਹਰ ਹਨ ਉਥੇ ਭਾਰਤ ਵਾਂਗ ਲੋਕਾਂ ਨੂੰ ਜਬਰਦਸਤੀ ਘਰਾਂ ਵਿੱਚ ਕੈਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਖਾਣ ਪੀਣ ਤੇ ਸਿਹਤ ਸੇਵਾਵਾਂ ਨੂੰ ਅੱਖੋਂ ਪਰੋਖੇ ਕਰਕੇ, ਸਰਕਾਰਾਂ ਵੱਡੇ ਕਾਰਪੋਰੇਟਰਾਂ ਨੂੰ ਵੱਡੇ ਵੱਡੇ ਜੰਤਕ ਕਾਰੋਬਾਰ, ਪ੍ਰਾਈਵੇਟ ਕਾਰਪੋਰੇਸ਼ਨਾਂ ਦੇ ਨਾਂ ਕਰ ਦਿੱਤੇ ਜਾਣਗੇ ਜਿਵੇਂ ਕਿ ਹਵਾਈ ਅੱਡੇ, ਰੇਲਵੇ, ਪੈਟਰੋਲੀਅਮ ਆਦਿ ਦੇ ਕੰਟਰੈਕਟ ਦੇ ਕੇ ਉਹਨਾਂ ਦੀ ਆਰਥਿਕਤਾ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਂਦੀ ਹੈ। ਲੋਕਾਂ ਨੂੰ ਕਰੋਪੀ ਦੇ ਬਹਾਨੇ ਕੈਦ ਕਰਕੇ ਅਜਿਹੇ ਸਮੇਂ ਦਾ ਲਾਭ ਲਿਆ ਜਾਂਦਾ ਹੈ। ਇਸ ਦਾ ਸਭ ਤੋਂ ਭੈੜਾ ਅਸਰ ਦੱਬੀ ਕੁਚਲੀ ਜਮਾਤ ਉਪਰ ਹੋਵੇਗਾ,,ਇਸ ਦਾ  ਦੂਜਾ ਅਸਰ ਸਰਮਾਏ ਦੇ ਚਲਣ ਕਰਕੇ ਗਰੀਬ ਲੋਕ ਤੇ ਦੇਸ ਹੋਰ ਗਰੀਬ ਹੋ ਜਾਣਗੇ ਤੇ ਮੱਧ ਵਾਲੇ ਹੇਠਾਂ ਜਾਂ ਉਪਰ ਚਲੇ ਜਾਣਗੇ ਜਿਨਾ ਵਿੱਚ ਹੇਠਾਂ ਆਉਣ ਵਾਲਿਆਂ ਦੀ ਗਿਣਤੀ ਜਿਆਦਾ ਹੋਵੇਗੀ ਤੇ ਸਰਮਾਇਆ ਹੋਰ ਵੀ ਘੱਟ ਗਿਣਤੀ ਲੋਕਾਂ ਕੋਲ ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਚਲਾ ਜਾਵੇਗਾ। 

ਹੁਣ ਤੁਸੀਂ ਪੁੱਛੋਂਗੇ ਕਿ ਹੋਰ ਕੀਤਾ ਕੀ ਜਾ ਸਕਦਾ ਹੈ ਜਾਂ ਹੋਰ ਕਿਹੜਾ ਸਿਸਟਮ ਹੈ ਜੋ ਮਨੁੱਖਤਾ ਨੂੰ ਪਹਿਲੀ ਥਾਂ 'ਤੇ ਰੱਖੇ ਤੇ ਆਰਥਿਕਤਾ ਨੂੰ ਬਣਦੀ ਥਾਂ 'ਤੇ.? ਉਹ ਹੈ ਸਮਾਜਵਾਦੀ ਸਿ਼ਸਟਮ। ਜਿਸ ਵਿੱਚ ਹਰ ਚੀਜ ਦੀ ਪੈਦਾਵਾਰ ਮਨੁੱਖ ਦੀਆਂ ਲੋੜਾਂ ਅਨੁਸਾਰ ਕੀਤੀ ਜਾਂਦੀ ਹੈ ਨਾ ਕਿ ਨਿੱਜੀ ਮੁਨਾਫੇ ਨੂੰ ਮੁੱਖ ਰੱਖ ਕੇ। ਭਾਵ ਇਕ ਇਲਾਕੇ ਵਿੱਚ ਕਿਨੇ ਸਕੂਲ, ਕਿਨੇ ਮਾਸਟਰ, ਕਿਨੇ ਡਾਕਟਰ, ਕਿਨੇ ਹੇਅਰ ਡਰੈੈਸਰ ਆਦਿ ਇਹਨਾਂ ਦੀ ਆਮਦਨ ਵੀ ਯਕੀਨੀ ਬਣਾਈ ਜਾਂਦੀ ਹੈ ਕਿ ਇਕ ਮਨੁੱਖ ਜਾ ਪਰੀਵਾਰ ਨੂੰ ਵਧੀਆ ਜਿੰਦਗੀ ਜਿਉਣ ਲਈ ਘੱਟੋ ਘੱਟ ਕਿਨੀ ਆਮਦਨ ਤੇ ਸਹੂਲਤਾਂ ਦੀ ਲੋੜ ਹੈ। ਜਿਵੇਂ ਕਿ ਸਰਮਾਏਦਾਰੀ ਅਧੀਨ ਕੁੱਝ ਕੁ ਬਹੁ-ਵਿਕਸਤ ਦੇਸਾਂ ਵਿੱਚ ਕਰਨ ਦੀ ਕੋਸ਼ਿਸ਼ ਮਾਤਰ ਕੀਤੀ ਜਾਂਦੀ ਹੈ ਜੋ ਕਿ ਸੋਵੀਅਤ ਯੂਨੀਅਨ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਪਰ ਸਰਮਾਏਦਾਰੀ ਸਿਸਟਮ ਅਧੀਨ ਇਹ ਬਰਕਰਾਰ ਨਹੀਂ ਰਹਿ ਸਕਦਾ। ਕਿਉਂਕਿ ਸਰਮਾਏਦਾਰੀ ਸਿਸਟਮ ਦਾ ਇਹ ਅਟੱਲ ਸੱਚ ਹੈ। ਉਹ ਨਿਜੀ ਮੁਨਾਫਾ ਅਧਾਰਿਤ ਹੈ, ਸਮੂਹਿਕ ਨਹੀਂ, ਜਦੋਂ ਇਹ ਸਮੂਹਿਕ ਮੁਨਾਫਾ ਅਧਾਰਿਤ ਹੋ ਜਾਵੇਗਾ ਤਾਂ ਇਹਦੀ ਆਪਣੀ ਖੁਦ ਦੀ ਹੋਂਦ ਨਹੀਂ ਰਹਿੰਦੀ। ਕਈ ਮੇਰੇ ਦੋਸਤ ਇਹ ਵੀ ਸੋਚ ਲੈਂਦੇ ਹਨ ਕਿ ਵਿਕਸਤ ਸਰਮਾਏਦਾਰੀ ਦੇਸਾਂ ਵਿੱਚ ਤਾਂ ਮਾਰਕਸ ਦੇ ਵਿਗਿਆਨਕ ਸਿਧਾਂਤ ਦੀ ਲੋੜ ਹੀ ਨਹੀਂ ਤੇ ਨਾ ਹੀ ਸਰਮਾਏਦਾਰੀ ਦੇ ਅਗਲੇ ਪੜਾਅ ਸਮਾਜਵਾਦ ਦੀ। ਇਹੋ ਭੁਲੇਖਾ ਕਈ ਅਖੌਤੀ ਖੱਬੇ ਪੱਖੀਆਂ ਨੂੰ ਵੀ ਮਾਰਕਸਵਾਦ ਤੋਂ ਲਾਂਭੇ ਲੈ ਜਾਂਦਾ ਹੈ ਮਤਲਬ ਉਹ ਮਾਰਕਸਵਾਦ ਦੇ ਸੱਚ ਤੋਂ ਕੋਹਾਂ ਦੂਰ ਖੜ੍ਹੇ ਹੁੰਦੇ ਹਨ ਤੇ ਆਪਣੇ ਆਪ ਨੂੰ ਮਾਰਕਸੀ ਹੋਣ ਦਾ ਹੋਕਾ ਦਿੰਦੇ ਹੋਏ ਵਿਕਾਸਸ਼ੀਲ ਦੇਸਾਂ ਦੇ ਖੱਬੇ ਪੱਖੀਆਂ ਨੂੰ ਹੱਲਾਸ਼ੇਰੀ ਦੇ ਕੇ ਝੱਸ ਪੂਰਾ ਕਰਨ ਤੱਕ ਸੀਮਤ ਰਹਿੰਦੇ ਹਨ।ਜਮੀਨੀ ਕੰਮ ਤੋਂ ਭਾਵ ਕਿਰਤੀ ਲੋਕਾਂ ਦੀ ਪਾਰਟੀ ਕਮਿਊਨਿਸਟ ਪਾਰਟੀ ਵਿੱਚ ਸਰਗਰਮੀ ਵਿੱਚ ਵਿਸਵਾਸ਼ ਨਹੀਂ ਰਖਦੇ ਹੁੰਦੇ ਕਿਉਂਕਿ ਉਹ ਮਾਰਕਸ ਦੇ ਵਿਗਿਆਨਕ ਸਿਧਾਂਤ ਨੂੰ ਸਮਝਣ ਵਿੱਚ ਅਸਫਲ ਹੁੰਦੇ ਹਨ। ਅੱਜ ਸਥਿਤੀ ਇਹੋ ਦੇਖਣ ਦੀ ਹੈ ਕਿਹੜਾ ਸਿਸਟਮ ਕਿਹਨਾਂ ਲਈ ਹੈ। 
ਸਰਮਾਏਦਾਰੀ ਦੇਸਾਂ ਵਿਚਲੀਆਂ ਸਰਕਾਰਾਂ ਸ਼ਰੇਆਮ ਲੋਕਾਂ ਦੀ ਸੁਰੱਖਿਆ ਨੂੰ ਸਿੱਕੇ ਉਪਰ ਟੰਗ ਕੇ, ਕਾਰਪੋਰੇਸ਼ਨਾਂ ਦੇ ਘਾਟੇ ਪੂਰੇ ਕਰਨ ਜਾਂ ਕਹਿ ਲਵੋ ਕਿ ਫੰਡ ਇਸ ਤਰਾਂ ਵਰਤੇ ਜਾਣ ਕਿ ਉਹ ਮੁਢਲਾ ਮੁਨਾਫਾ ਕਾਰਪੋਰੇਸ਼ਨਾਂ ਨੂੰ ਦਿੱਤਾ ਜਾ ਸਕਦੇ। ਵਰਕਰਾਂ ਦੀ ਸੁਰੱਖਿਆ ਸਿਰਫ ਨਾਮਾਤਰ ਹੋਵੇ ਤਾਂ ਕਿ ਇਕ ਵੱਡੀ ਤਬਦੀਲੀ ਨੂੰ ਰੋਕ ਕੇ ਰੱਖਿਆ ਜਾ ਸਕੇ। ਕਈ ਵਾਰ ਕਾਮਿਆਂ ਦੀ ਏਕਤਾ ਨੂੰ ਕਮਜ਼ੋਰ ਬਣਾਈ ਰੱਖਣ ਲਈ, ਉਹਨਾਂ ਦਾ ਵਿਸਵਾਸ਼ ਸਰਮਾਏਦਾਰੀ ਸਿਸਟਮ ਵਿੱਚ ਬਣਾਈ ਰੱਖਣ ਲਈ , ਕੁੱਝ ਕੁ ਸਹੂਲਤਾਂ ਪ੍ਰਦਾਨ ਕਰ ਦਿਤੀਆਂ ਜਾਂਦੀਆਂ ਹਨ। ਵਿਕਸਤ ਦੇਸਾਂ ਵਿੱਚ ਤਿਨਾਂ ਧਿਰਾਂ ''ਜੋ ਕਾਮਾ ਜਮਾਤ ਨੂੰ ਕੰਟਰੋਲ ਕਰਕੇ ਰਖਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ'' ਉਹ ਧਿਰਾਂ ਹਨ 
ਪਾਰਲੀਮੈਂਟ ਦੀ ਸੱਜੇ ਪੱਖੀ ਪਾਰਟੀਆਂ, 
ਦੂਜੀ ਵਿਰੋਧੀ ਧਿਰ ਵਜੋਂ ਉਭਰੀ ਨਕਲੀ ਖੱਬੇ ਪੱਖੀ ਪਾਰਟੀਆਂ 
ਤੇ ਤੀਜੀ ਯੂਨੀਅਨਾਂ ਦੀ ਰਿਫੌਰਮਿਸਟ ਲੀਡਰਸ਼ਿਪ, 
ਜਿਸ ਨੂੰ ਕਾਮਿਆਂ ਦੀ ਅਗਵਾਈ ਤਾਂ ਦਿਤੀ ਗਈ ਹੁੰਦੀ ਹੈ ਪਰ ਉਹ ਲੀਡ ਉਥੋਂ ਤੱਕ ਕਰਦੀ ਹੈ ਜਿੱਥੋਂ ਤੱਕ ਸਰਮਾਏਦਾਰੀ ਸਿਸਟਮ ਨੂੰ ਖਤਰਾ ਨਾ ਹੋਵੇ। ਆਸਟ੍ਰੇਲੀਆ ਦੀ ਲੇਬਰ ਪਾਰਟੀ ਦੀ ਯੂਨੀਅਨ ਲੀਡਰਸ਼ਿਪ ਇਹਦੀ ਉਦਾਹਰਣ ਵਜੋਂ ਲਈ ਜਾ ਸਕਦੀ ਹੈ। ਮੌਜੂਦਾ ਸਮੇਂ ਵਿੱਚ ਜੋ ਆਸਟ੍ਰੇਲੀਆ ਦੀ ਲੇਬਰ ਪਾਰਟੀ ਦਾ ਰੋਲ ਹੈ ਤੇ ਜੋ ਯੂਨੀਅਨ ਦੀ ਲੀਡਰਸ਼ਿਪ (ਲੇਬਰ ਪਾਰਟੀ ਮੈਂਬਰ) ਦਾ ਰੋਲ ਹੈ ਨੂੰ ਦੇਖਿਆ ਜਾ ਸਕਦਾ ਹੈ ਉਹ ਉਕਾ ਪੁਕਾ ਸਰਮਾਏਦਾਰੀ ਸਿਸਟਮ ਨੂੰ ਬਚਾਉਣ ਵਿੱਚ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ। ਉਹ ਅਜਿਹੇ ਕਿਸੇ ਵਿਚਾਰ ਨੂੰ, ਜਾਂ ਕਾਮਿਆਂ ਦੇ ਵਿਰੋਧ ਨੂੰ ਭੜਕਣ ਨਹੀਂ ਦੇਣ ਜਾ ਰਹੀਆਂ ਜਿਸ ਨਾਲ ਸਰਮਾਏਦਾਰੀ ਪ੍ਰਬੰਧ ਨੂੰ ਖਤਰਾ ਖੜ੍ਹਾ ਹੋ ਜਾਵੇ। ਉਹ ਉਸ ਵਿਚਾਰਧਾਰਾ ਦਾ  ਵਿਰੋਧ ਵੀ ਹਰ ਫਰੰਟ ਤੋਂ ਕਰਦੀਆਂ ਹਨ ਜਿਸ ਨੇ ਕਾਮਾ ਧਿਰ ਨੂੰ ਸੱਤਾ ਉੱਤੇ ਕਬਜਾ ਕਰਨ ਦਾ ਕੰਮ ਕਰਨਾ ਹੈ। ਇੱਥੋਂ ਤੱਕ ਕਿ ਕਮਿਊਨਿਸਟ ਪਾਰਟੀਆਂ ਦੀ ਹੋਂਦ ਮਿਟਾਉਣ ਜਾਂ ਇਹਨਾਂ ਨੂੰ ਯੂਨੀਅਨਾਂ ਤੋਂ ਬਾਹਰ ਕਰਨ ਲਈ, ਆਸਟ੍ਰੇਲੀਆ ਦੀ ਲੇਬਰ ਪਾਰਟੀ ਤੇ ਯੂਨੀਅਨ ਦੀ ਰਿਫੌਰਮਿਸਟ ਤੇ ਪਿੱਛੇ ਖਿੱਚੂ ਲੀਡਰਸ਼ਿਪ ਨੇ ਸੱਜੇ ਪੱਖੀ ਪਾਰਟੀ ਲਿਬਰਲ ਦਾ ਸਾਥ ਨੰਗਾ ਚਿੱਟਾ ਦਿੱਤਾ ਹੈ। ਮਸਲਾ ਇਹ ਨਹੀਂ ਕਿ ਆਸਟ੍ਰੇਲੀਆ ਦੀ ਲੇਬਰ ਪਾਰਟੀ ਜਾਂ ਰਿਫਾਰਮਿਸਟ ਲੀਡਰਸ਼ਿਪ ਕੀ ਚਾਹੁੰਦੀ ਹੈ, ਮਸਲਾ ਤਾਂ ਇਹ ਹੈ ਕਿ ਕੀ ਮਾਰਕਸ ਦਾ ਵਿਗਿਆਨਕ ਸਿਧਾਂਤ ਆਸਟ੍ਰੇਲੀਆ ਦੀ ਕਿਰਤ ਧਿਰ ਲਈ ਤੇ ਬਾਕੀ ਬਹੁਵਿਕਸਤ ਦੇਸਾਂ ਲਈ  ਚਾਨਣ ਮੁਨਾਰਾ ਬਣ ਸਕਦਾ ਹੈ ਜਾਂ ਨਹੀਂ ... ਲੈਨਿਨ ਨੇ ਕਿਹਾ ਹੈ ''ਇਨਕਲਾਬੀ ਸਿਧਾਂਤ(ਮਾਰਕਸਵਾਦ) ਤੋਂ ਬਿਨਾ ਕੋਈ ਇਨਕਲਾਬੀ ਲਹਿਰ ਨਹੀਂ ਹੋ ਸਕਦੀ'' ਇਹੋ ਸੱਚ ਹੈ ਜੋ ਵਿਕਸਤ ਤੇ ਅਵਿਕਸਤ ਦੇਸਾਂ ਦੀ ਕਿਰਤ ਧਿਰ ਨੂੰ ਉਹਨਾਂ ਦੀ ਪਾਰਟੀ ਵੱਲ ਲੈ ਕੇ ਆਵੇਗਾ। ਅਜਿਹੀ ਕੋਈ ਵੀ ਤਾਕਤ ਨਹੀਂ ਜੋ ਕਾਮਿਆਂ ਨੂੰ ਉਹਨਾਂ ਦੇ ਹਿਤਾਂ ਤੋਂ ਪਰ੍ਹੇ ਜਾਂ ਪਾਸੇ ਕਰ ਸਕੇ। ਇਹ ਸੱਚ ਹੈ ਕਿ ਆਸਟ੍ਰੇਲੀਆ ਵਿੱਚ ਨਕਲੀ ਖੱਬੇ ਜਿਨਾਂ ਸਮਾਂ ਮਰਜੀ ਕਿਰਤ ਧਿਰ ਨੂੰ ਉਲਝਾਈ ਰੱਖਣ ਜਾਂ ਜਿਨਾ ਸਮਾਂ ਮਰਜੀ ਕਿਰਤੀਆਂ ਦੀ ਪਾਰਟੀ ਨੂੰ ਦਬਾਈ ਰੱਖਣ, ਜਿਨੀ ਮਰਜੀ ਵਾਹ ਲਾ ਲੈਣ ਇਹ ਸਾਬਤ ਕਰਨ ਲਈ ਕਿ ਸਰਮਾਏਦਾਰੀ ਸਿਸਟਮ ਵਿੱਚ ਕਿਰਤੀਆਂ ਨੂੰ ਬਣਦੇ ਹੱਕ ਮਿਲ ਸਕਦੇ ਹਨ( ਜੋ ਝੂਠ ਹੁੰਦਾ ਹੈ) ਆਖਿਰ ਅਜਿਹੀਆਂ ਸਥਿਤੀਆਂ ਜਿਵੇਂ ਸਰਮਾਏਦਾਰੀ ਸੰਕਟ, ਕਰੋਨਾ ਵਰਗੀਆਂ ਭੀੜਾਂ, ਕਰੋਪੀਆਂ ਸਰਮਾਏਦਾਰੀ ਸਿਸਟਮ ਦੇ ਸੱਚ ਨੂੰ ਸਾਹਮਣੇ ਲੈ ਹੀ ਆਉਂਦੀਆਂ ਹਨ ਕਿ ਸਰਮਾਏਦਾਰੀ ਸਿਸਟਮ, ਕਿਰਤੀ ਲੋਕਾਂ ਦੇ ਹਿਤ ਕਦੇ ਵੀ ਨਹੀਂ ਨਹੀਂ ਪੂਰ ਸਕਦਾ। ਅੱਜ ਲੋੜ ਹੈ ਕਿ ਸਾਰੇ ਹਮਲਿਆਂ ਦੇ ਬਾਵਜੂਦ ਵੀ ਆਸਟ੍ਰੇਲੀਆ ਦੀ ਤੇ ਬਾਕੀ ਦੇਸਾਂ ਵਿੱਚ ਵੀ ਕਮਿਉਨਿਸਟ ਪਾਰਟੀਆਂ ਪਹਿਲਾਂ ਤੋਂ ਵਧੇਰੇ ਸਰਗਰਮ ਹੋਣ, ਉਹ ਕਿਰਤੀ ਲੋਕਾਂ ਦੀ ਅਗਵਾਈ ਲਈ ਆਪਣੇ ਆਪ ਨੂੰ ਯੂਨੀਅਨਾਂ ਰਾਹੀਂ ਕਾਰਖਾਨੇ, ਫੈਕਟਰੀਆਂ, ਤੇ ਹੋਰ ਇੰਡਸਟਰੀਜ਼ ਵਿੱਚ ਜਾ ਕੇ ਉਹਨਾਂ ਦੇ ਹਿਤਾਂ ਦੀ ਲੜਾਈ ਲੜਨ, ਉਹਨਾਂ ਦੇ ਸਘੰਰਸ਼ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ॥