ਕਵਿਤਾਵਾਂ

 •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਮਾਂ / ਫੋਰਨ ਚੰਦ (ਕਵਿਤਾ)
 •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
 •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
 •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
 •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
 •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
 •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
 •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
 •    ਲੁਕਿਆ ਇਸ਼ਕ / ਨਵਦੀਪ (ਕਵਿਤਾ)
 •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
 •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
 • ਸਭ ਰੰਗ

 •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
 •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
 •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
 •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
 •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
 • ਵਿਆਹ ਨਾਲ ਜੁੜੀ ਸਾਹਿ ਚਿੱਠੀ (ਲੇਖ )

  ਬੂਟਾ ਗੁਲਾਮੀ ਵਾਲਾ   

  Email: butagulamiwala@gmail.com
  Cell: +91 94171 97395
  Address: ਕੋਟ ਈਸੇ ਖਾਂ
  ਮੋਗਾ India
  ਬੂਟਾ ਗੁਲਾਮੀ ਵਾਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੀਆਂ ਅਨੇਕਾਂ ਹੀ ਰਸਮਾਂ ਦੀਆਂ ਆਪੋ ਆਪਣੀਆਂ ਮਹੱਬਤਾਂ ਹਨ। ਵਿਆਹ ਨਾਲ ਅਨੇਕਾਂ ਹੀ ਖੁਸ਼ੀ ਭਰੀਆਂ ਰਸਮਾਂ ਜੁੜੀਆਂ ਹੋਈਆਂ ਹਨ। ਅੱਜ ਭਾਵੇਂ ਨਵੇਂ ਜ਼ਮਾਨੇ ਨੇ ਕੁਝ ਰਸਮਾਂ ਪੂਰੀ ਤਰਾਂ ਸਾਥੋਂ ਖੋਹ ਲਈਆਂ ਹਨ ਪਰ ਜਦ ਕਦੇ ਪੁਰਾਣੇ ਬਜ਼ੁਰਗਾਂ ਜਾਂ ਜਿਨ੍ਹਾਂ ਨੇ ਇਹ ਰਸਮਾਂ ਆਪਣੇ ਹੱਥੀ ਹੰਢਾਈਆਂ ਹਨ ਜਦ ਉਹ ਗੱਲਾਂ ਕਰਦੇ ਹਨ ਤਾਂ ਅੱਜ ਕੱਲ ਨਵੀਂ ਪੀੜੀ ਨੂੰ ਬੜਾ ਅਚੰਭਾ ਜਿਹਾ ਲੱਗਦਾ ਹੈ। ਕਈ ਵਾਰ ਤਾਂ ਨਵੀਂ ਪੀੜੀ ਦੇ ਮੁੰਡੇ ਕੁੜੀਆਂ ਆਪਣੇ ਬਜ਼ੁਰਗਾਂ ਜਾਂ ਹੋਰ ਆਸੇ ਪਾਸੇ ਦੇ ਲੋਕਾਂ ਤੋਂ ਇਹਨਾਂ ਰਸਮਾਂ ਬਾਰੇ ਪੁੱਛਦੇ ਹਨ ਤਾਂ ਹੈਰਾਨ ਹੋ ਜਾਂਦੇ ਹਨ ਕਿ ਉਸ ਸਮੇ ਏਨੀਆਂ ਰਸਮਾਂ ਹੁੰਦੀਆਂ ਸਨ। ਅੱਜਕੱਲ ਦੀ ਨੌਜਵਾਨ ਪੀੜੀ ਨੂੰ ਇਹ ਦੱਸਣਾ ਵੀ ਜਰੂਰੀ ਹੈ ਕਿ ਸਾਡਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਬੜਾ ਅਮੀਰ ਵਿਰਸਾ ਸੀ ਪਰ ਅੱਜ ਉਹ ਟੁੱਟ ਚੁੱਕਾ ਹੈ। ਅੱਜ ਵਿਰਸੇ ਵਿੱਚੋਂ ਬਹੁਤ ਸਾਰੀਆਂ ਰਸਮਾਂ ਅਲੋਪ ਹੋ ਗਈਆਂ ਹਨ ਅਤੇ ਕੁਝ ਅਲੋਪ ਹੋਣ ਤੇ ਕੰਢੇ ਤੇ ਹਨ। ਜੇ ਅਸੀਂ ਅੱਜ ਵੀ ਨਾ ਸਮਝੇ ਤੇ ਅਸੀਂ ਆਪਣੇ ਪੁਰਾਤਨ ਸੱਭਿਆਚਾਰ ਦੀ ਸੰਭਾਲ ਨਾ ਕੀਤੀ ਤਾਂ ਸਭ ਕੁਝ ਖਤਮ ਹੋ ਜਾਵੇਗਾ। ਦਸ ਦਸ ਦਿਨਾਂ ਵਿੱਚ ਹੋਣ ਵਾਲੇ ਵਿਆਹ ਅੱਜ ਦੋ ਤਿੰਨ ਘੰਟਿਆਂ ਦੇ ਰਹਿ ਗਏ ਹਨ। ਰਿਸ਼ਤੇਦਾਰੀਆਂ ਟੁੱਟ ਰਹੀਆਂ ਹਨ, ਮੋਹ ਮਹੱਬਤ ਸਭ ਖਤਮ ਹੋ ਗਿਆ ਹੈ। ਜਿਥੇ ਸਾਡੇ ਵਿਆਹਾਂ ਨਾਲ ਬਹੁਤ ਸਾਰੀਆਂ ਰਸਮਾਂ ਜੁੜੀਆਂ ਹੋਈਆਂ ਸਨ ਉਥੇ ਇੱਕ ਰਸਮ ਹੁੰਦੀ ਸੀ ਸਾਹਿ ਚਿੱਠੀ ਦੀ।
  ਕੁੜੀ ਦੇ ਵਿਆਹ ਤੋਂ ਵੀਹ ਪੱਚੀ ਦਿਨ ਪਹਿਲਾਂ ਇੱਕ ਕੋਰੇ ਕਾਗਜ ਤੇ ਘਰ ਦੇ ਕਿਸੇ ਪੜੇ ਲਿਖੇ ਜਾਂ ਪਿੰਡ ਵਿੱਚੋਂ ਕਿਸੇ ਪੜੇ ਲਿਖੇ ਨੂੰ ਘਰ ਵਿੱਚ ਸੱਦ ਕੇ ਸਾਹਿ ਚਿੱਠੀ ਲਿਖਵਾਈ ਜਾਂਦੀ ਸੀ। ਕੋਰੇ ਕਾਗਜ ਦੀ ਹਿੱਕ ਤੇ ਕਲਮ ਜਾਂ ਪੈੱਨ ਨਾਲ ਬੜੇ ਹੀ ਪਿਆਰ, ਸਤਿਕਾਰ ਤੇ ਚਾਅ ਮਲਾਰ ਨਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਲਿਖੀ ਜਾਂਦੀ । ਲਿਖਣ ਵਾਲੇ ਰਾਜੀ ਖੁਸ਼ੀ ਹਨ ਤੇ ਪੜਨ ਵਾਲੇ ਵੀ ਪ੍ਰਮਾਤਮਾਂ ਦੀ ਕਿਰਪਾ ਨਾਲ ਰਾਜੀ ਖੁਸ਼ੀ ਹੋਣਗੇ। ।
  ਲਿਖਤੁਮ ਫਲਾਣਾ ਸਿੰਘ, ਅੱਗੇ ਸਮਾਚਾਰ ਇਹ ਹੈ ਕਿ ਸਾਡੇ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜੰਞ ਦੇ ਗਿਆਰਾਂ ਬੰਦੇ ਲੈ ਕੇ ਆਉਣਾ, ਸਮੇਂ ਨਾਲ ਬਰਾਤ ਦਾ ਢੁਕਾਅ ਕਰਨਾ ਤਾਂ ਕਿ ਬਾਰਾਂ ਵੱਜਣ ਤੋਂ ਪਹਿਲਾਂ ਪਹਿਲਾ ਅਨੰਦ ਕਾਰਜ ਹੋ ਜਾਣ। ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਤਾਂ ਕਿ ਅਸੀਂ ਆਪ ਜੀ ਦੀ ਟਹਿਲ ਸੇਵਾ ਕਰ ਸਕੀਏ ।ਪੜਨ, ਸੁਨਣ ਤੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਬਾਲ ਬੱਚਿਆਂ ਨੂੰ ਪਿਆਰ
  ਉਡੀਕ ਵਾਣ
      ਸਮੂਹ ਪਰਿਵਾਰ
  ਇਸ ਤਰਾਂ ਸਾਹਿ ਚਿੱਠੀ ਨੂੰ  ਲਿਖ ਕੇ ਉਸ ਨੂੰ ਸ਼ਗਨਾਂ ਦਾ ਖੱਟਾ ਰੰਗ ਲਾਇਆ ਜਾਂਦਾ ਸੀ ਜਾਂ ਉਸ ਕਾਗਜ ਨੂੰ ਤਹਿ ਕਰਕੇ ਉੱਪਰ ਮੌਲੀ ਬੰਨ ਦਿੱਤੀ ਜਾਂਦੀ  ਤੇ ਵਿਚੋਲੇ ਨੂੰ ਫੜਾ ਦਿੱਤੀ ਜਾਂਦੀ  ਮੁੰਡੇ ਵਾਲਿਆਂ ਦੇ ਘਰ ਭੇਜ ਦਿੱਤੀ ਜਾਂਦੀ। ਸਾਹਿ ਚਿੱਠੀ ਲਿਖਣ ਵੇਲੇ ਕੁਝ ਨਜਦੀਕੀ ਰਿਸ਼ਤੇਦਾਰ, ਸ਼ਰੀਕੇ ਤੇ ਆਂਢ ਗੁਆਂਢ ਦੇ ਜੀਅ ਵੀ ਸੱਦ ਲਏ ਜਾਂਦੇ। ਸਾਰਿਆ ਨੂੰ ਖੁਸ਼ੀ ਖੁਸ਼ੀ ਰੋਟੀ ਪਾਣੀ, ਚਾਹ ਪਾਣੀ ਪਿਆਇਆ ਜਾਂਦਾ ਤੇ ਲਿਖਣ ਵਾਲੇ ਨੂੰ ਵਿਸ਼ੇਸ਼ ਤੋਰ ਤੇ ਸ਼ਗਨ ਦਿੱਤਾ ਜਾਂਦਾ ਸੀ।
  ਜਦ ਇਹ ਸਾਹਿ ਚਿੱਠੀ ਕੁੜੀ ਵਾਲਿਆਂ ਦੇ ਘਰੋਂ ਵਿਚੋਲਾ ਲੈ ਕੇ ਟਾਂਗੇ  ਜਾਂ ਬੱਸ ਤੇ ਮੁੰਡੇ ਵਾਲਿਆਂ ਦੇ ਘਰ ਲੈ ਕੇ ਆਉਂਦਾ ਸੀ ਤਾਂ ਇਥੇ ਵੀ ਸਾਰਾ ਘਰ ਖੁਸ਼ੀਆਂ ਨਾਲ ਭਰ ਜਾਂਦਾ। ਜਦ ਸਾਹਿ ਚਿੱਠੀ ਲੈ ਕੇ ਵਿਚੋਲਾ ਬਾਰਹਲੇ ਦਰਵਾਜੇ ਕੋਲ ਪਹੁੰਚਦਾ ਸੀ ਤਾਂ ਮੁੰਡੇ ਵਾਲਿਆਂ ਵਲੋਂ ਤੇਲ ਚੋਇਆ ਜਾਂਦਾ, ਖੁਸ਼ੀ ਨਾਲ ਸਵਾਗਤ ਕੀਤਾ ਜਾਂਦਾ ਤੇ ਫਿਰ ਵਿਚੋਲੇ ਨੂੰ ਆਦਰ ਮਾਣ ਸਤਿਕਾਰ ਨਾਲ ਬਿਠਾਇਆ ਜਾਂਦਾ। ਚਾਹ ਪਾਣੀ ਪਿਆਉਣ ਤੋਂ ਬਾਅਦ ਸਾਹਿ ਚਿੱਠੀ ਨੂੰ ਪੜਿਆ ਜਾਂਦਾ। ਇੱਥੇ ਵੀ ਮੁੰਡੇ ਵਾਲਿਆਂ ਦੇ ਘਰ ਨਜਦੀਕੀ ਰਿਸ਼ਤੇਦਾਰ, ਸ਼ਰੀਕਾਂ ਤੇ ਆਂਢ ਗੁਆਂਢ ਜੁੜ ਜਾਂਦਾ। ਘਰ ਵਿੱਚੋਂ ਪੜਿਆ ਜੀਅ ਜਾਂ ਫਿਰ ਪਿੰਡ ਵਿੱਚੋਂ ਕਿਸੇ ਪੜੇ ਲਿਖੇ ਨੂੰ ਸੱਦ ਕੇ ਸਾਰੇ ਪਰਿਵਾਰ ਵਿੱਚ ਬੈਠ ਕੇ ਸਾਹਿ ਚਿੱਠੀ ਪੜੀ ਜਾਂਦੀ। ਚਿੱਠੀ ਪੜ ਕੇ ਸੁਣਾਉਣ ਵਾਲੇ ਦਾ ਖਾਸ ਤੋਰ ਤੇ ਮੂੰਹ ਮਿੱਠਾ ਕਰਵਾਇਆ ਜਾਂਦਾ ਅਤੇ ਸ਼ਗਨ ਵੀ ਦਿੱਤਾ ਜਾਂਦਾ, ਚਿੱਠੀ ਪੜਨ ਸਾਰ ਘਰ ਵਿੱਚ ਖੁਸ਼ੀ ਦਾ ਮਹੌਲ ਹੋ ਜਾਂਦਾ।
  ਜਿਸ ਦਿਨ ਮੁੰਡੇ ਵਾਲਿਆਂ ਦੇ ਘਰ ਇਹ ਸਾਹਿ ਚਿੱਠੀ ਪਹੁੰਚ ਜਾਂਦੀ ਉਸ ਦਿਨ ਤੋਂ ਮੁੰਡੇ ਨੂੰ ਸਾਹਿ ਬੱਧਾ ਕਹਿਣ ਲੱਗ ਪੈਂਦੇ। ਮੁੰਡੇ ਦਾ ਘਰੋਂ ਆਉਣਾ ਜਾਣਾ ਵੀ ਬੰਦ ਹੋ ਜਾਂਦਾ। ਦੂਜੇ  ਪਿੰਡ, ਸ਼ਹਿਰ ਜਾਂ ਰਿਸਤੇਦਾਰੀ ਵਿੱਚ ਉਹ ਨਾ ਜਾ ਸਕਦਾ, ਇੱਥੋਂ ਤੱਕ ਕੇ ਕੰਮ ਕਾਰ ਵੀ ਬਹੁਤਾ ਨਾ ਕਰਦਾ ਤੇ ਨਾ ਹੀ ਘਰਦੇ ਉਸ ਨੂੰ ਕਰਨ ਦੇਂਦੇ। ਉਸ ਦੇ ਗੁੱਟ ਤੇ ਮੌਲੀ ਬੰਨ ਦਿੱਤੀ ਜਾਂਦੀ, ਸਾਹਿ ਚਿੱਠੀ ਨੂੰ ਪੜਨ ਤੋਂ ਬਾਅਦ ਬੜੇ ਪਿਆਰ ਨਾਲ ਸੰਭਾਲ ਕੇ ਰੱਖ ਲਿਆ ਜਾਂਦਾ।
  ਅੱਜਕੱਲ ਸਾਹਿ ਚਿੱਠੀ ਦਾ ਬਹੁਤਾ ਰਿਵਾਜ ਨਹੀ ਰਿਹਾ ਜੇ ਕਿਤੇ ਮਾੜਾ ਮੋਟਾ ਹੈ ਵੀ ਤਾਂ ਸਭ ਵਖਾਵਾ ਹੀ ਹੈ ਬਜ਼ਾਰ ਤੋਂ ਲਿਖੀਆਂ ਲਿਖਾਈਆਂ ਸਾਹਿ ਚਿੱਠੀਆਂ ਮਿਲ ਜਾਂਦੀਆਂ ਹਨ ਉਹ ਵੀ ਮਹਿੰਗੇ ਮੁੱਲ ਦੀਆਂ, ਉਨ੍ਹਾਂ ਵਿੱਚ ਨਾ ਤਾਂ ਪਿਆਰ, ਨਾ ਮੋਹ, ਨਾ ਮਹੱਬਤ, ਨਾ ਰਿਸ਼ਤਿਆਂ ਦਾ ਨਿੱਘ, ਨਾ ਪਰਿਵਾਰਾਂ ਦੀ ਸਾਂਝ, ਨਾ ਉਹ ਖੁਸ਼ੀਆਂ ਤੇ ਨਾ ਉਹ ਹਾਸੇ, ਸਭ ਕੁਝ ਅਲੋਪ ਹੋ ਗਿਆ ਹੈ ਪਰ ਜੇ ਖੁਸ਼ਬੋ ਲੈਣੀ ਹੋਵੇ ਤਾਂ ਉਹ ਸੱਜਰੇ ਅਸਲੀ ਫੁੱਲਾਂ ਵਿੱਚੋਂ ਹੀ ਆਉਂਦੀ ਹੈ, ਬਨਾਉਟੀ ਫੁੱਲਾਂ ਵਿੱਚੋਂ ਕਦੇ ਵੀ ਖੁਸ਼ਬੋ ਨਹੀ ਆਂਉਦੀ ਸੋ ਆਸ ਕਰਦੇ ਹਾਂ ਸਾਡੇ ਵਿਆਹਾਂ ਦੇ ਨਾਲ, ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਰਸਮਾਂ ਜਿਊਂਦੀਆਂ ਰਹਿਣ ਤੇ ਅਸੀਂ ਇਨਾਂ ਨਾਲ ਖੁਸ਼ੀਆਂ ਮਾਣਦੇ ਰਹੀਏ।