ਕਵਿਤਾਵਾਂ

 •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਮਾਂ / ਫੋਰਨ ਚੰਦ (ਕਵਿਤਾ)
 •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
 •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
 •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
 •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
 •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
 •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
 •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
 •    ਲੁਕਿਆ ਇਸ਼ਕ / ਨਵਦੀਪ (ਕਵਿਤਾ)
 •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
 •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
 • ਸਭ ਰੰਗ

 •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
 •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
 •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
 •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
 •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
 • ਗੁਰੂ ਨਾਨਕ ਨੂੰ (ਕਵਿਤਾ)

  ਜਸਵਿੰਦਰ ਸਿੰਘ ਰੁਪਾਲ   

  Email: rupaljs@gmail.com
  Cell: +91 98147 15796
  Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
  ਲੁਧਿਆਣਾ India 141006
  ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਤੇਰੀ ਸਿੱਖਿਆ ਭੁੱਲ ਕੇ ਭਟਕਦੇ ਹਾਂ,
  ਕਰੀਂ ਮਿਹਰ ਮੁੜ ਕੇ ਫੇਰਾ ਪਾ ਬਾਬਾ।
  ਸਤਿਨਾਮ ਦਾ ਚੱਕਰ ਚਲਾ ਮੁੜ ਕੇ,
  ਸਾਨੂੰ ਭੁੱਲਿਆਂ ਮਾਰਗ ਦਿਖਾ ਬਾਬਾ।

  ੧.ਤੂ ਤਾਂ ਇੱਕ ਅਕਾਲ ਦੀ ਦੱਸ ਪਾਈ,
  ਅਸੀਂ ਸੈਂਕੜੇ ਰੱਬ ਧਿਆ ਲਏ ਨੇ।
  ਪੱਗਾਂ ਗੋਲ਼, ਚੋਲ਼ੇ ਲੰਮੇ,ਹੱਥ ਮਾਲਾ,
  ਭਗਤੀ ਕਰਨ ਲਈ ਭੋਰੇ ਬਣਾ ਲਏ ਨੇ।
  ਕਿਹਾ ਸ਼ਬਦ ਚੋਂ ਲੱਭੋ ਨਿਰੰਕਾਰ ਤਾਈਂ,
  ਅੱਗੇ ਦੇਹੀ ਦੇ ਮੱਥੇ ਘਸਾ ਲਏ ਨੇ।
  ਬਿਖੜੇ ਰਾਹਾਂ ਦੇ ਕੰਡੇ ਤੂ ਮਿੱਧਦਾ ਰਿਹਾ,
  ਪੱਥਰ ਡੇਰੇ ਵਿੱਚ ਅਸੀਂ ਲਗਵਾ ਲਏ ਨੇ।
  ਸ਼ਬਦ-ਬਾਣ ਦੇ ਸ਼ਸ਼ਤਰ ਸਜਾ ਕੇ ਤੇ,
  ਰੱਖਿਆ ਕਰਨ ਦੀ ਜਾਚ ਸਿਖਾ ਬਾਬਾ।
  ਸਤਿਨਾਮ ਦਾ ਚੱਕਰ ਚਲਾ ਕੇ ਤੇ………।

  ੨.ਪ੍ਰਭੂ-ਨਾਮ ਦੀ ਸਿਫ਼ਤ-ਸਲਾਹ ਦਿੱਤੀ,
  ਕਿਹਾ ਸਭ ਤੋਂ ਉੱਚੀ ਖੁਮਾਰੀ ਇਹ ਤਾਂ।
  ਸੁਰਤਿ-ਸ਼ਬਦ ਦੇ ਨਾਲ ਜਦ ਇੱਕ ਹੋ ਜਾਏ,
  ਲਾਹਵੇ ਮੈਲ਼ ਵਿਕਾਰਾਂ ਦੀ ਸਾਰੀ ਇਹ ਤਾਂ।
  ਅਸੀਂ ‘ਦਾਰੂ’ ਦੀ ਬੋਤਲ ਤੇ ਡੁੱਲ੍ਹ ਗਏ ਹਾਂ,
  ਲੱਭੀ ਚੰਦਰੀ ਨਵੀਂ ਬਿਮਾਰੀ ਇਹ ਤਾਂ।
  ਫੁੱਲਾਂ ਨਾਲ ਜੋ ਟਹਿਕਣੀ ਮਹਿਕਣੀ ਸੀ,
  ਭਰੀ ਕੰਡਿਆਂ ਨਾਲ ਕਿਆਰੀ ਇਹ ਤਾਂ।
  ਹੋਛੇ ਰਸਾਂ ਦੇ ਵਿੱਚ ਨਾ ਖਚਤ ਹੋਈਏ,
  ਨਾਮ-ਰਸ ਦੀ ਪਿਆਸ ਜਗਾ ਬਾਬਾ।
  ਸਤਿਨਾਮ ਦਾ ਚੱਕਰ ਚਲਾ ਮੁੜ ਕੇ…..।

  ੩.ਸੱਚਾ ਤੀਰਥ ਤੂ ਸ਼ਬਦ-ਵੀਚਾਰ ਦੱਸਿਆ,
  ਕੀਤੀ ਅਸੀਂ ਨਾ ਕਦੇ ਵੀਚਾਰ ਦਾਤਾ।
  ਤੀਰਥ ਨ੍ਹਾਉਣ ਨੂੰ ਹੀ ਵੱਡਾ ਪੁੰਨ ਮੰਨਿਆ,
  ਤੁਰੇ ਤੀਰਥੀਂ ਸਣੇ ਪਰਿਵਾਰ ਦਾਤਾ।
  ਭਰਮ-ਭੇਖ ਨੂੰ ਕਿਹਾ ਪਾਖੰਡ ਸੀ ਤੂ,
  ਅਸੀਂ ਛੱਡੇ ਇਹ ਬਚਨ ਵਿਸਾਰ ਦਾਤਾ।
  ਬਣੇ ਕਰਮ-ਕਾਂਡੀ ਭਗਵੇਂ ਭੇਖ ਵਾਲੇ,
  ਇਹੀਓ ਬਣੇ ਨੇ ਸਾਡੇ ਸੰਸਕਾਰ ਦਾਤਾ।
  ਵਿਗੜ ਚੁੱਕੇ ਹਾਂ ਭਾਵੇਂ ਪਰ ਹਾਂ ਤੇਰੇ,
  ਵਿਵੇਕ-ਦਾਨ ਸਾਡੀ ਝੋਲੀ ਪਾ ਬਾਬਾ।
  ਸਤਿਨਾਮ ਦਾ ਚੱਕਰ ਚਲਾ ਕੇ ਤੇ…….।

  ੪.ਭੁੱਖੇ ਸਾਧਾਂ ਨੂੰ ਭੋਜਨ ਛਕਾ ਕੇ ਤੇ,
  ਸੱਚੇ ਸੌਦੇ ਦਾ ਤੂ ਸੀ ਵਾਪਾਰ ਕੀਤਾ।
  ਅਸੀਂ ਰੱਜਿਆਂ ਤਾਈਂ ਰਜਾਂਵਦੇ ਹਾਂ,
  ਲੰਗਰ ਸ਼ਬਦ ਦਾ ਖੂਬ ਪਰਚਾਰ ਕੀਤਾ।
  ਲੋੜਵੰਦ ਤੇ ਭੁੱਖਾ ਪਛਾਣਿਆ ਨਾ,
  ਵੱਡਾ ਲੰਗਰ ਦਾ ਨਿੱਤ ਆਕਾਰ ਕੀਤਾ।
  ਮਲਕ ਭਾਗੋਆਂ ਵਾਂਗ ਹਾਂ ਭੋਜ ਕਰਦੇ,
  ਭਾਈ ਲਾਲੋ ਨੂੰ ਨਹੀਂ ਪਿਆਰ ਕੀਤਾ।
  ਕਿਹਾ ਬਾਣੀ ਦਾ ਹੂ-ਬ-ਹੂ ਮੰਨ ਲਈਏ,
  ਦਾਨ ਅਕਲ ਨਾਲ ਕਰਨਾ ਸਿਖਾ ਬਾਬਾ।
  ਸਤਿਨਾਮ ਦਾ ਚੱਕਰ ਚਲਾ ਮੁੜ ਕੇ..।

  5.ਹਾਲ਼ੀ ਮਨ ਬਣਾ,ਤਨ ਖੇਤ ਅੰਦਰ,
  “ਬੀਜ ਨਾਮ ਬੀਜੋ”ਤੂ ਸਿਖਾਇਆ ਏ।
  ਉੱਦਮ ਪਾਣੀ ਦੇ ਨਾਲ ਹੀ ਸਿੰਜਣਾ ਇਹ,
  ਪੱਧਰਾ ਨਾਲ ਸੰਤੋਖ ਕਰਾਇਆ ਏ।
  ਨਿਰਮਲ ਭਉ ਦੇ ਨਾਲ ਇਹ ਬੀਜ ਜੰਮੇ,
  ਐਸੇ ਹਿਰਦੇ ਲਈ ਸੀਸ ਨਿਵਾਇਆ ਏ।
  ਜਿਸ ਮਾਇਆ ਨੇ ਕਦੇ ਨਹੀਂ ਨਾਲ ਜਾਣਾ,
  ਅਸੀਂ ਉਹਦੇ ਨਾਲ ਮੋਹ ਵਧਾਇਆ ਏ।
  ਸੱਚ-ਬੀਜ ਲਈ ਭੂਮੀ ਤਿਆਰ ਹੋਵੇ,
  ਨੀਵਾਂ ਮਨ,ਮੱਤ ਉੱਚੀ ਕਰਾ ਬਾਬਾ।
  ਸਤਿਨਾਮ ਦਾ ਚੱਕਰ ਚਲਾ ਮੁੜ ਕੇ…..।

  ੬.ਜਾਤਾਂ ਮਜ਼ਹਬਾਂ ਦੇ ਵਿਤਕਰੇ ਵਿੱਚ ਪੈ ਕੇ
  ਧੜੇ ਲਏ ਨੇ ਅਸੀਂ ਬਣਾ ਕਾਫ਼ੀ।
  ਤੇਰੇ ਨਾਮ ਦੇ ਉੱਤੇ ਵਾਪਾਰ ਕਰੀਏ,
  ਨਿਰਮਲ ਪੰਥ ਵਿੱਚ ਵੰਡੀਆਂ ਪਾ ਕਾਫ਼ੀ।
  ਬਾਣੀ,ਨਾਮ ਤੇ ਅੰਮ੍ਰਿਤ ਵੀ ਵੱਖਰੇ ਨੇ,
  ਕਰੀਏ ਬਹਿਸਾਂ ਤੇ ਵਧੇ ਤਣਾਅ ਕਾਫ਼ੀ।
  “ਬਾਣੀ,ਗੁਰੂ ਤੇ ਨਾਮ”ਸੀ ਇੱਕ ਦਾਤਾ,
  ਸਾਨੂੰ ਵੱਖਰੀ ਹੋਂਦ ਦਾ ਚਾਅ ਕਾਫ਼ੀ।
  ਇੱਕੋ ਸੂਤ ਦੇ ਵਿੱਚ ਪਰੋ ਮੁੜ ਕੇ,
  ਲੜ ਇੱਕ ਦਾ ਫੇਰ ਫੜਾ ਬਾਬਾ।
  ਸਤਿਨਾਮ ਦਾ ਚੱਕਰ ਚਲਾ ਮੁੜ ਕੇ….।