ਕਵਿਤਾਵਾਂ

  •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਦਾ ਹੀ ਭੁਗਤਦਾ ਹੋਰ ਕੋਈ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਦਮ ਘੁਟਦਾ ਜਾਂਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਕਸਮ ਕਲਮ ਤੇ ਕਦਮ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਇਸ ਨੂੰ ਕਹਿੰਦੇ ਨੇ ਤਰੱਕੀ? / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਬੋਲੋ ਲਿਖੋ ਤੇ ਪੜ੍ਹੋ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਅਰਜੋਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸੰਦੇਸ਼ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਵਰਗੀ ਘਰ ਦੋਸਤੋ ਤਾਂ ਬਣਦਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਗੱਲ ਇਹੇ ਲੋਕਾਂ ਨੇ ਸਲਾਹੀ ਹੈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅੱਖਰੀ (ਦੋਹੇ) / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਮਾਜ ਸੁਧਾਰ ਦੀ ਗੱਲ ਲਿਖੀਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਕੀ ਇਹ ਸਚਾਈ ਨਹੀਂ? / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਗੁਲਾਮੀ ਨਾਰੀ ਦੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬਾਬਾ ਜੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੈਂਤੀ ਅੱਖਰੀ ਚੌਕੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅੱਖਰੀ ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਹਕੀਕੀ (ਕਾਵਿ-ਵਿਅੰਗ) / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਦਾਸ ਵਿਰਸੇ ਨੂੰ ਪ੍ਰਣਾਇਆ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅਧਿਆਤਮਕ ਚੌਕੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬੰਦੀ ਸਿੰਘਾਂ ਨੂੰ ਕਰੋ ਰਿਹਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਇਨਸਾਨ ਦੀ ਹੈਸੀਅਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਭਰੋਸੇ ਦੇ ਵਿੱਚ ਲੈ ਓਸਨੂੰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜੇ ਵਿੱਚ ਮਹਿਫ਼ਲ ਬੱਝੇ ਠਾਠ ਬੜੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਚਾਰ ਦਿਨਾਂ ਦਾ ਮੇਲਾ ਦੁਨੀਆਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਦਰੱਖਤ ਲਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਲੇਖਕ ਦੀ ਪਹਿਚਾਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਟੱਪੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੁਰਾਤਨ ਸਮੇਂ ਦੀਆਂ ਯਾਦਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਅਸਲੀ ਹੱਕਦਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਨਿਰਖੀਆਂ ਪਰਖੀਆਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜਾਣ ਪਹਿਚਾਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜ਼ਿੰਦਗੀ ਦੀ ਤਲਖ਼ ਹਕੀਕਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਨਸੀਹਤ ਭਰੀ ਵੰਗਾਰ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਮਿੱਠਾ ਬੋਲੋ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਜੀਭ ਦੇ ਗੁਣ ਤੇ ਔਗੁਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਸਭ ਰੰਗ

  •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਨਹੀਂ ਭੁੱਲਦਾ ਚੇਤਿਆਂ ਚੋਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਮੰਜਾ ਬੁਨਣਾ ਵੀ ਇਕ ਕਲਾ ਸੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਨਹੀਂ ਰੀਸਾਂ ਘਰ ਦੇ ਬਣੇ ਗੁੜ ਦੀਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਅਣਗੌਲਿਆ ਗੀਤਕਾਰ“ਮਨੋਹਰ ਸਿੰਘ ਸਿੱਧੂ“ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਅੱਜ ਲੋੜ ਹੈ ਤੁਹਾਡੀ ਇਨਸਾਨੀਅਤ ਨੂੰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਪਿੰਡਾਂ ਵਿੱਚ ਰੱਬ ਵਸਦਾ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬੰਦੇ ਦਾ ਬੰਦਾ ਹੀ ਦਾਰੂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਹਕ਼ੀਕ਼ਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਿੰਦਗੀ ਦਾ ਮਸੀਹਾ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  • ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ (ਲੇਖ )

    ਜਸਵੀਰ ਸ਼ਰਮਾ ਦੱਦਾਹੂਰ   

    Email: jasveer.sharma123@gmail.com
    Cell: +91 94176 22046
    Address:
    ਸ੍ਰੀ ਮੁਕਤਸਰ ਸਾਹਿਬ India
    ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜੋ ਵੀ ਇਨਸਾਨ ਦੁਨੀਆਂ ਦੇ ਵਿੱਚ ਆਇਆ ਹੈ ਉਸ ਨੇ ਇਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਤੁਰ ਜਾਣਾ ਹੈ ਇਹ ਕੁਦਰਤ ਦਾ ਅਟੱਲ ਨਿਯਮ ਹੈ ਇਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਇਸੇ ਨਿਯਮ ਤਹਿਤ ਹੀ ਬਹੁਤ ਹੀ ਪਿਆਰੀ ਸਖਸ਼ੀਅਤ ਮਿੱਠ ਬੋਲੜੇ ਸਭਨਾਂ ਦੇ ਰਾਂਗਲੇ ਸੱਜਣ ਸਾਹਿਤਕ ਹਲਕਿਆਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਸ੍ਰ ਬਲਦੇਵ ਸਿੰਘ ਆਜ਼ਾਦ ਜੀ ਵੀਹ ਅਪ੍ਰੈਲ ਦੋ ਹਜ਼ਾਰ ਵੀਹ ਨੂੰ ਸਦਾ ਲਈ ਆਪਣੇ ਚਹੇਤਿਆਂ ਨੂੰ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਓਹ ਆਪਣੀ ਜ਼ਿੰਦਗੀ ਦੇ ਛਿਆਹਠ ਸਾਲਾਂ ਵਿੱਚ ਜਿਸ ਜਿਸ ਇਨਸਾਨਾਂ ਨਾਲ ਵਿਚਰੇ ਓਹ ਹਰ ਇਕ ਦੋਸਤ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਆਪੋ-ਆਪਣੇ ਦ੍ਰਿਸ਼ਟੀਕੋਣ ਦੁਆਰਾ ਯਾਦ ਕਰਨਗੇ।

    ਸ੍ਰ ਬਲਦੇਵ ਸਿੰਘ ਆਜ਼ਾਦ ਜੀ ਨੂੰ ਜੇਕਰ ਇਕ ਸਫ਼ਲ ਅਧਿਆਪਕ (ਰਿਟਾਇਰਡ ਪ੍ਰਿੰਸੀਪਲ), ਸਫ਼ਲ ਪਿਤਾ, ਸਫ਼ਲ ਸਾਹਿਤਕਾਰ, ਸਫ਼ਲ ਦੋਸਤ ਅਤੇ ਸਿਆਸੀ ਹਲਕਿਆਂ ਵਿੱਚ ਸਫ਼ਲ ਆਗੂ ਕਹਿ ਲਈਏ ਤਾਂ ਬਿਲਕੁਲ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।ਮੇਰੀ ਪਹਿਚਾਣ ਆਜ਼ਾਦ ਸਾਹਿਬ ਨਾਲ ਇਕੀ ਅਗਸਤ ਦੋ ਹਜ਼ਾਰ ਗਿਆਰਾਂ ਨੂੰ ਬਾਵਾ ਨਿਹਾਲ ਸਿੰਘ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜਦੋਂ ਓਹਨਾਂ ਨੂੰ ਸੁਖਨ ਸੁਨੇਹੇ ਸਾਹਿਤਕ ਮੰਚ ਵੱਲੋਂ ਸ਼੍ਰੋਮਣੀ ਵਿਅੰਗਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਓਥੇ ਮੈਨੂੰ ਵੀ ਆਪਣੀ ਰਚਨਾ ਕਹਿਣ ਦਾ ਸਮਾਂ ਮਿਲਿਆ।ਉਸ ਤੋਂ ਬਾਅਦ ਮੈਂ ਓਹਨਾਂ ਦੇ ਆਖਰੀ ਸਮੇਂ ਤੱਕ ਸੰਪਰਕ ਵਿੱਚ ਰਿਹਾ।ਸੰਨ ਦੋ ਹਜ਼ਾਰ ਚੌਦਾਂ ਵਿੱਚ ਮੇਰੀ ਪਹਿਲੀ ਪੁਸਤਕ (ਵਿਰਸੇ ਦੀ ਲੋਅ)ਛਪੀ ਤੇ ਮੈਂ ਓਹਨਾਂ ਨੂੰ ਪ੍ਰੇਮ ਨਿਸ਼ਾਨੀ ਵਜੋਂ ਘਰ ਦੇਣ ਗਿਆ ਤੇ ਉਸ ਤੋਂ ਬਾਅਦ ਓਹਨਾਂ ਨੇ ਸਦਾ ਹੀ ਮੇਰਾ ਮਾਰਗ ਦਰਸ਼ਨ ਕੀਤਾ।ਸ੍ਰ ਬਲਦੇਵ ਸਿੰਘ ਆਜ਼ਾਦ ਜੀ ਦਾ ਵਿਅੰਗ ਲਿਖਣ ਦਾ ਬਹੁਤ ਹੀ ਨਿਵੇਕਲਾ ਤੇ ਵਿਲੱਖਣ ਅੰਦਾਜ਼ ਸੀ। ਇਕ ਅਧਿਆਪਕ ਤੇ ਤੌਰ ਤੇ ਓਹਨਾਂ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਸੀ,ਸੱਪ ਵੀ ਮਾਰਨਾ ਤੇ ਸੋਟਾ ਵੀ ਕਾਇਮ ਰੱਖਣਾ ਉਨ੍ਹਾਂ ਦਾ ਬਹੁਤ ਹੀ ਭਾਵਪੂਰਤ ਕਾਰਜ ਸੀ। ਓਨਾਂ ਦੀਆਂ ਪੰਜ ਵਿਅੰਗਾਤਮਕ ਪੁਸਤਕਾਂ ਮਾਰਕੀਟ ਵਿੱਚ ਆਈਆਂ, ਆਪਾਂ ਕੀ ਲੈਣਾ,ਫੂਕ ਸ਼ਾਸਤਰ,ਕਾਕਾ ਵਿਕਾਊ,(ਨਿਰੋਲ ਚੌਕੇ ਜ਼ਿੰਦਗੀ ਦੇ ਗੀਤ) ਅਤੇ ਗੋਡੇ ਘੁੱਟ ਤੇ ਮੌਜਾਂ ਲੁੱਟ। ਇਨ੍ਹਾਂ ਚੋਂ ਦੋ ਕਿਤਾਬਾਂ ਦਾਸ ਨੂੰ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਹਰ ਇਕ ਮਹਿਕਮੇ ਤੇ ਵਿਅੰਗ ਕਸਣਾ ਓਹਨਾਂ ਦੀ ਖਾਸੀਅਤ ਰਹੀ ਹੈ ਬੇਸ਼ੱਕ ਆਪ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਸਨ ਪਰ ਫਿਰ ਵੀ ਓਨਾਂ ਆਪਣੀ ਪੁਸਤਕ ਜ਼ਿੰਦਗੀ ਦੇ ਗੀਤ ਵਿੱਚ ਲਿਖਿਆ ਹੈ-ਸਕੂਲ ਮੁਖੀ ਪ੍ਰੇਅਰ ਵਿਚ ਪਿਆ ਆਖੇ,ਕਰਲੋ ਪੁਸਤਕਾਂ ਵੱਲ ਭਾਵੇਂ ਕੰਡ ਬੱਚਿਓ।ਐਮ ਬੀ ਡੀਆਂ ਸਾਰੀਆਂ ਪਾੜ ਸੁੱਟੋ,ਹੋਜੂ ਪਰਚੀਆਂ ਦੀ ਤਿਆਰ ਪੰਡ ਬੱਚਿਓ। ਅਸੀਂ ਆਪੇ ਹੀ ਲਾਉਣਾ ਨਿਗਰਾਨ ਅਮਲਾਂ,ਦੇਊ ਪਰਚੀਆਂ ਤੁਸਾਂ ਨੂੰ ਵੰਡ ਬੱਚਿਓ।ਟਹਿਲ ਸੇਵਾ ਸਟਾਫ਼ ਦੀ ਅਸਾਂ ਕਰਨੀ ਖੁਲ੍ਹੇ ਦਿਲੋਂ ਦੇਵੋ ਨਕਲ ਫੰਡ ਬੱਚਿਓ।
    ਕਹਿਣ ਦਾ ਮਤਲਬ ਸਾਫ ਜ਼ਾਹਿਰ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਦੀ ਕੀ ਦਸ਼ਾ ਹੈ। ਇਸੇ ਤਰ੍ਹਾਂ ਓਨਾਂ ਨੇ ਸਾਰੇ ਹੀ ਮਹਿਕਮਿਆਂ ਤੇ ਐਸੇ ਭਾਵਪੂਰਤ ਵਿਅੰਗ ਕਸਕੇ ਇਕ ਐਸੀ ਪਿਰਤ ਪਾਈ ਕਿ ਹਾਸੇ ਦੇ ਫੁਆਰੇ ਵੀ ਫੁੱਟਦੇ ਨੇ ਤੇ ਹੈ ਵੀ ਬਿਲਕੁਲ ਸਚਾਈ ਭਰਪੂਰ। ਰਿਸ਼ਵਤਖੋਰੀ,ਸਮਾਜ ਸੇਵਕ, ਅੰਧ-ਵਿਸ਼ਵਾਸੀ,ਚੋਰ ਮੋਰੀਆਂ,ਸਵਰਗ ਦੀ ਬੁਕਿੰਗ,ਦਾਜ, ਇਜ਼ਤਦਾਰ,ਚੂੰਡੀ ਵੱਢ ਬਾਬੇ,ਨੀਂਹ ਪੱਥਰ, ਸਾਖਰਤਾ ਮੁਹਿੰਮ,ਬਣਦਾ ਹਿੱਸਾ ਗੱਲ ਕੀ ਹਰ ਕਿਸਮ ਦੇ ਵਿਅੰਗਾਤਮਕ ਚੌਕੇ ਲਿਖਕੇ ਬਹੁਤ ਹੀ ਯਾਦਗਾਰੀ ਤੋਹਫ਼ਾ ਸਾਹਿਤਕ ਹਲਕਿਆਂ ਵਿੱਚ ਦਿੱਤਾ ਹੈ।
    ਬਹੁਤ ਹੀ ਮਿਲਣਸਾਰ ਤੇ ਪਹਿਲੀਂ ਮਿਲਣੀ ਦੇ ਵਿੱਚ ਹੀ ਆਏ ਹੋਏ ਇਨਸਾਨ ਨੂੰ ਆਪਣਾ ਬਣਾ ਲੈਣ ਦੀ ਨਿਵੇਕਲੀ ਕਲਾ ਸੀ ਸ੍ਰ ਬਲਦੇਵ ਸਿੰਘ ਆਜ਼ਾਦ ਵਿੱਚ। ਓਹਨਾਂ ਤੋਂ ਪੜ੍ਹਕੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਬਹੁਤ ਉੱਚੇ ਰੁਤਬੇ ਪਾਏ ਹਨ। ਆਪਣੀ ਪੂਰੀ ਜ਼ਿੰਦਗੀ ਓਨਾਂ ਨੇ ਕਦੇ ਵੀ ਕਿਸੇ ਗਰੀਬ ਦਾ ਹੱਕ ਨਹੀਂ ਮਾਰਿਆ ਸਗੋਂ ਲੋੜਵੰਦ ਸਕੂਲੀ ਬੱਚਿਆਂ ਨੂੰ ਆਪਣੇ ਕੋਲੋਂ ਕਿਤਾਬਾਂ ਕਾਪੀਆਂ ਨਾਲ ਮਦਦ ਕਰਨੀ ਓਹਨਾਂ ਦੇ ਸੁਭਾਅ ਦੇ ਵਿੱਚ ਸ਼ਾਮਲ ਸੀ ਤੇ ਇਹੀ ਓਨਾਂ ਦੇ ਬੇਟੇ ਹੈਡਮਾਸਟਰ ਅਮੋਲਕ ਸਿੰਘ ਆਜ਼ਾਦ ਵਿੱਚ ਵੀ ਹੈ। ਮੈਨੂੰ ਸਦਾ ਭਰਾਵਾਂ ਵਰਗਾ ਪਿਆਰ ਸਤਿਕਾਰ ਮਿਲਿਆ ਸ੍ਰ ਬਲਦੇਵ ਸਿੰਘ ਆਜ਼ਾਦ ਜੀ ਤੋਂ ਅਕਸਰ ਹੀ ਪਰਿਵਾਰ ਨੇ ਕਿਤੇ ਵੀ ਜਾਣਾ ਤਾਂ ਵੀ ਉਚੇਚੇ ਤੌਰ ਤੇ ਆਜ਼ਾਦ ਸਾਹਿਬ ਮੈਨੂੰ ਹੀ ਭੇਜਿਆ ਕਰਦੇ ਸਨ।ਦਾਸ ਨੂੰ ਓਹਨਾਂ ਤੋਂ ਸਿੱਖਣ ਲਈ ਵੀ ਬੜਾ ਕੁੱਝ ਮਿਲਿਆ।
    ਜਿਥੇ ਓਹਨਾ ਨੇ ਪਿੰਡ ਲੱਖੇਵਾਲੀ ਪੜ੍ਹਾਉਂਦਿਆਂ ਸਾਹਿਤ ਸਭਾ ਦਾ ਗਠਨ ਕਰਕੇ ਸਾਹਿਤਕ ਹਲਕਿਆਂ ਵਿੱਚ ਨਵੀਂ ਪਿਰਤ ਪਾਈ ਓਥੇ ਆਪਣੇ ਅਧਿਆਪਕ ਸਮੇਂ ਸਕੂਲ ਵਿੱਚ ਸਫਲ ਸਾਹਿਤਕ ਸਮਾਗਮ ਵੀ ਕਰਵਾਏ। ਸ੍ਰੀ ਮੁਕਤਸਰ ਸਾਹਿਬ ਦੀਆਂ ਬਹੁਤ ਸਾਰੀਆਂ ਸਾਹਿਤਕ ਸਭਾਵਾਂ ਨੂੰ ਇਕ ਕਰਨ ਦਾ ਯਤਨ ਓਹਨਾਂ ਆਪਣੇ ਆਖਰੀ ਸਮੇਂ ਤੱਕ ਜਾਰੀ ਰੱਖਿਆ। ਇਥੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਬਹੁਤ ਸਾਰੇ ਵਧੀਆ ਅਤੇ ਸਫ਼ਲ ਸਾਹਿਤਕ ਸਮਾਗਮ ਕਰਵਾਉਣ ਦਾ ਸਿਹਰਾ ਵੀ ਨਿਰਸੰਦੇਹ ਓਨਾਂ ਨੂੰ ਜਾਂਦਾ ਹੈ।ਸ੍ਰ ਬਲਦੇਵ ਸਿੰਘ ਆਜ਼ਾਦ ਪੰਜਾਬ ਹਾਸ ਵਿਅੰਗ ਅਕਾਡਮੀ ਮੋਗਾ ਦੇ ਜਨਰਲ ਸਕੱਤਰ ਸਣੇ ਬਹੁਤ ਸਾਰੀਆਂ ਸਭਾਵਾਂ ਨਾਲ ਜੁੜੇ ਰਹੇ। ਓਥੇ ਵੀ ਦਾਸ ਨੂੰ ਅਕਸਰ ਹੀ ਨਾਲ ਲੈ ਕੇ ਜਾਂਦੇ ਸਨ ਤੇ ਸਟੇਜ ਤੇ ਮੈਨੂੰ ਉਚੇਚੇ ਤੌਰ ਤੇ ਆਪਣੀ ਰਚਨਾ ਕਹਿਣ ਲੀ ਸਮਾਂ ਵੀ ਦਿੰਦੇ ਸਨ।
    ਆਮ ਆਦਮੀ ਪਾਰਟੀ ਵੱਲੋਂ ਵੀ ਆਪ ਜੀ ਦੀ ਹਲੀਮੀ ਅਤੇ ਨਿਮਰਤਾ ਵੇਖ ਪਾਰਟੀ ਟਿਕਟ ਨਾਲ ਨਿਵਾਜਿਆ ਗਿਆ ਸੀ,ਪਰ ਗੰਦੀ ਰਾਜਨੀਤੀ ਤੇ ਗੰਧਲੀ ਸਿਆਸਤ ਦੇ ਚਲਦਿਆਂ ਵੀ ਆਪ ਵੀਹ ਸੌ ਸਤਾਰਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਠੱਤੀ ਹਜ਼ਾਰ ਛੇ ਸੌ ਤਰੇਹਠ ਵੋਟਾਂ ਲੈਣ ਵਿੱਚ ਸਫਲ ਰਹੇ ਸਨ ਮਲੋਟ ਵਿਧਾਨ ਸਭਾ ਹਲਕੇ ਚੋਂ ।ਆਪ ਕਿਸੇ ਲਾਲਚ ਵੱਸ ਨਹੀਂ ਸਗੋਂ ਲੋਕਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਸਾਫ਼ ਸੁਥਰੀ ਰਾਜਨੀਤੀ ਕੀ ਹੁੰਦੀ ਹੈ। ਸਾਹਿਤਕ ਹਲਕਿਆਂ ਵਿੱਚ ਆਪਜੀ ਦੀ ਮਿੱਤਰਤਾ ਦਾ ਵਿਸ਼ਾਲ ਘੇਰਾ ਕਾਇਮ ਹੈ।ਆਪ ਜੀ ਦੇ ਲਿਖੇ ਹੋਏ ਚੌਕੇ ਅਤੇ ਵਿਅੰਗਾਤਮਕ ਲੇਖ ਅਜੀਤ ਅਖਬਾਰ ਸਮੇਤ ਬਹੁਤ ਸਾਰੇ ਹੋਰ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਰਹੇ ਹਨ ਤੇ ਬਹੁਤ ਸਾਰੇ ਮੈਗ਼ਜ਼ੀਨਾਂ ਦਾ ਸ਼ਿਗਾਰ ਵੀ ਬਣਦੇ ਰਹਿੰਦੇ ਹਨ। ਰੇਡੀਓ ਸਟੇਸ਼ਨ ਤੇ ਟੀ ਵੀ ਸਟੇਸ਼ਨ ਤੇ ਵੀ ਅਕਸਰ ਹੀ ਇਹ ਆਪਣੇ ਹਾਸ ਵਿਅੰਗ ਪ੍ਰੋਗਰਾਮ ਦੀ ਸ਼ਾਨ ਬਣਦੇ ਰਹਿੰਦੇ ਸਨ ਅਤੇ ਆਜ਼ਾਦ ਸਾਹਿਬ ਸਟੇਜ ਤੋਂ ਵੀ ਆਪਣੇ ਚੌਕੇ ਪੂਰੀ ਕੜਕਵੀਂ ਆਵਾਜ਼ ਵਿੱਚ ਪੇਸ਼ ਕਰਦੇ ਸਨ ਤਾਂ ਸਰੋਤੇ ਸਾਹ ਰੋਕ ਕੇ ਸੁਣਿਆਂ ਕਰਦੇ ਸਨ ਅਤੇ ਦਾਦ ਦੇਣੀ ਤੇ ਹੋਰ ਵੀ ਸੁਣਾਉਣ ਲਈ ਕਹਿੰਦੇ ਸਨ ਇਹ ਸੱਭ ਮੈਂ ਆਪਣੇ ਅੱਖੀਂ ਵੇਖਿਆ ਹੈ।
    ਹਾਲੇ ਵੀ ਸਾਹਿਤ ਜਗਤ ਨੂੰ ਇਨ੍ਹਾਂ ਤੋਂ ਢੇਰ ਸਾਰੀਆਂ ਆਸਾਂ ਸਨ ਪਰ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪਿਛਲੇ ਕਰੀਬ ਦੋ ਸਾਲ ਤੋਂ ਆਜ਼ਾਦ ਸਾਹਿਬ ਲੀਵਰ ਵਿੱਚ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ। ਬਹੁਤ ਯਤਨ ਕਰਨ ਦੇ ਬਾਵਜੂਦ ਵੀ ਇਸ ਨੇਕ ਰੂਹ ਨੂੰ ਬਚਾਇਆ ਨਹੀਂ ਜਾ ਸਕਿਆ। ਚੰਡੀਗੜ੍ਹ ਪੀ ਜੀ ਆਈ ਤੋਂ ਦਵਾਈ ਚੱਲ ਰਹੀ ਸੀ, ਬਹੁਤ ਵਾਰ ਮੈਨੂੰ ਆਪਣੇ ਨਾਲ ਲੈ ਜਾਂਦੇ ਸਨ। ਆਜ਼ਾਦ ਸਾਹਿਬ ਜੀ ਨੇ ਕਦੇ ਵੀ ਢਹਿੰਦੀ ਕਲਾ ਵਾਲੀ ਗੱਲ ਆਪਦੇ ਮੂੰਹੋਂ ਨਹੀਂ ਸੀ ਕਰੀ ਹਰ ਵੇਲ਼ੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸਾਡੇ ਸਾਰਿਆਂ ਦੇ ਚਹੇਤੇ ਆਖਿਰ ਵੀਹ ਅਪ੍ਰੈਲ ਦੋ ਹਜ਼ਾਰ ਵੀਹ ਨੂੰ ਸਵੇਰੇ ਪੌਣੇ ਚਾਰ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਤੇ ਪਿੱਛੇ ਛੱਡ ਗਏ ਆਪਣੀਆਂ ਪਿਆਰੀਆਂ ਮਿੱਠੀਆਂ ਨਿੱਘੀਆਂ ਯਾਦਾਂ ਜਾਂ ਪੰਜ ਕਿਤਾਬਾਂ ਤੇ ਉੱਕਰੇ ਆਪਣੇ ਸੋਹਣੇ ਸੋਹਣੇ ਸ਼ਬਦ ਜਿਨ੍ਹਾਂ ਚੋਂ ਓਹਨਾਂ ਨੂੰ ਚਾਹੁਣ ਵਾਲੇ ਸਦਾ ਆਪਣੇ ਪਿਆਰੇ ਉਸਤਾਦ,ਦੋਸਤ,ਮਿੱਤਰ ਦੇ ਦਰਸ਼ਨ ਦੀਦਾਰੇ ਕਰਦੇ ਰਹਿਣਗੇ। ਅਲਵਿਦਾ ਪਿਆਰੇ ਉਸਤਾਦ ਦੋਸਤ ਕਿਨੇਂ ਅਭਾਗੇ ਹਾਂ ਅਸੀਂ ਕਿਹੋ ਜਿਹੇ ਦਿਨਾਂ ਵਿਚ ਤੈਨੂੰ ਅਕਾਲ ਪੁਰਖ ਦਾ ਸੁਨੇਹਾ ਆ ਗਿਆ ਕਿ ਤੇਰੇ ਆਖਰੀ ਦਰਸ਼ਨ ਵੀ ਸਾਨੂੰ ਨਸੀਬ ਨਹੀਂ ਹੋਏ।