ਕਵਿਤਾਵਾਂ

  •    ਪਾਤਰ! ਮੈਂ ਵੀ ਲੱਭਦਾਂ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਮੈਂ ਬਹਾਰਾਂ ਤੇ ਨਹੀਂ ਲਿਖਦਾ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਮਾਂ ਕਿੱਥੇ ਏਂ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਨਾਨਕ ਤੇ ਮਰਦਾਨਾ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਪੜ੍ਹੀਏ ਕੀ ਲਿਖਿਆ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਜਿੱਥੇ ਫੁੱਲਾਂ ਖਿੜ੍ਹਨਾਂ ਸੀ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਗੀਤ ਕਦੇ ਮਰਦੇ ਨਹੀਂ ਹੁੰਦੇ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਮਰ ਗਈ ਮੁਹੱਬਤ ਦਾ ਖ਼ਾਬ ਹਾਂ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਬੇਦਾਵਾ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਦਿਨ ਚੜ੍ਹਿਆ ਹੈ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਖਿੱਲਰੇ ਥਾਂ ਥਾਂ ਦੇਖੇ / ਅਮਰਜੀਤ ਟਾਂਡਾ (ਡਾ.) (ਕਵਿਤਾ)
  • ਮਾਂ ਕਿੱਥੇ ਏਂ (ਕਵਿਤਾ)

    ਅਮਰਜੀਤ ਟਾਂਡਾ (ਡਾ.)   

    Email: dramarjittanda@yahoo.com.au
    Address:
    United States
    ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇੱਕ ਘਰ ਹੁੰਦਾ ਸੀ ਪਿੰਡ -
    ਹੈ ਅਜੇ ਵੀ ਖੜ੍ਹਾ ਘਰ ਵਾਲਿਆਂ ਨੂੰ ਉਡੀਕਦਾ-
    ਰਸੋਈ ਸੀ -ਜਿੱਥੇ ਮਾਂ ਦੇ ਹੱਥਾਂ ਚ ਗੋਲ 2 ਰੰਗ ਬੇਰੰਗੀਆਂ ਰੋਟੀਆਂ ਦੀ ਕਲਾ ਉੱਸਰਦੀ ਸੀ-
    ਵਿਹੜੇ ਚ ਸੁਬਾ੍ਹ ਬਹਾਰੀ ਦਾ ਗੀਤ ਘੁੰਮਦਾ ਸੀ-
    ਨਿੱਤਅੱਧਸੁੱਤੀ ਲੋਕਾਈ ਨਾਲ ਚਾਟੀ ਚ ਸੰਗੀਤ ਜਨਮ ਲੈਂਦਾ ਸੀ
    -ਪਿਓਂਦੂ ਬੇਰੀ ਤੇ ਗਾਨੀ ਵਾਲੇ ਤੋਤਿਆਂ ਦੇ ਦਰਿਸ਼ ਦੇਖੇ -
    ਨਹੀਂ ਝੜਦੇ ਅਜੇ ਤੀਕ ਚੇਤਿਆਂ ਚੋਂ-
    ਦਲਾਨ ਚ ਇੱਕ ਸੰਦੂਕ ਪਿਆ ਹੈ-
    ਚਰਖਾ ਘੂਕਰ ਸਮੇਟ ਸੁੱਤਾ ਪਿਆ ਹੈ-
    ਚੱਕੀ ਨੂੰ ਮੁੜ ਕੇ ਗੇੜਾ ਹੀ ਨਹੀ ਆਇਆ-
    ਹੱਥੀ ਤੇ ਸਿਰਫ ਮਾਂ ਦੇ ਹੱਥਾਂ ਦੀ ਛੁਹ ਹੀ ਜਗਦੀ ਪਈ ਹੈ-
    ਨਲਕੇ ਦੀ ਹੱਥੀ ਓਥੇ ਹੀ ਖੜ੍ਹੀ ਹੈ ਜਿੱਥੇ ਮਾਂ ਛੱਡ ਗਈ ਸੀ -
    ਬੂਹੇ ਤੇ ਜ਼ਿੰਦਰਾ ਜੰਗਾਲਿਆ ਗਿਆ ਹੈ-
    ਓਹੀ ਘਰ ਜਿੱਥੇ ਅਰਸ਼ਾਂ ਨੂੰ ਛੁਹਣ ਬਾਰੇ ਸੋਚਿਆ ਕਰਦੇ ਸਾਂ-
    ਇੱਕ 2 ਇੱਟ 2 ਡਿਗ ਰਹੀ ਹੈ-ਉਮਰ ਦੇ ਸਾਲਾਂ ਵਾਂਗ-
    ਜਿੱਥੇ ਹਰ ਵੇਲੇ ਬਾਪੂ ਦਾ -ਹੁਕਮ ਸੀ ਪਹਿਰਾ ਸੀ
    ਮਾਂ ਦੀਆਂ ਲੋਰੀਆਂ ਸਨ-ਚਾਅ ਸਨ-
    ਕੰਧਾਂ ਤੋਂ ਕਿੱਲੀਆਂ ਗਿਰ ਗਈਆਂ ਹਨ-
    ਦਸੈਰੇ ਦੀਵਾਲੀ ਤੋਂ ਲਿਆਂਦੇ ਕਲੰਡਰ ਡਿਗ ਪਏ ਹਨ-
    ਆਟੇ ਵਾਲਾ ਢੋਲ ਖਾਲੀ ਹੈ-
    ਮੰਜੇ ਸੌਣ ਵਾਲਿਆਂ ਨੂੰ ਉੇਡੀਕ ਰਹੇ ਹਨ-
    ਜੇ ਕਿਤੇ ਸਾਉਣ ਬਹਾਨੇ ਲੇਟਦੇ ਵੀ ਹਾਂ ਤਾਂ ਨੀਂਦ ਨਹੀ ਪੈਂਦੀ-
    ਓਹੀ ਬਾਣ ਨਵਾਰੀ ਮੰਜੇ ਹਨ-ਪਰ ਨੀਂਦ ਕਿੱਥੋਂ ਲੈ ਕੇ ਆਈਏ ਮਾਂ-
    ਕਦੇ ਲੇਟਦੇ ਹੀ ਘੂਕ ਸੌਂ ਜਾਇਆ ਕਰਦੇ ਸਾਂ
    -ਤੇਰੇ ਹੱਥਾਂ ਦੀਆਂ ਚਾਹ ਨਾਲ ਮੱਕੀ ਦੀਆਂ ਲੂਣ ਭੁੱਕ ਖਾ ਕੇ-
    ਕੁਰਸੀਆਂ ਮੇਜ਼ ਜਿੱਥੇ ਬੈਠ ਦੁਨੀਆਂ ਦੇ ਨਜ਼ਾਰੇ ਲੈਂਦੇ ਸਾਂ-
    ਸੋਫਿਆਂ ਵੱਲ ਦੇਖ 2 ਤਿਓੜੀਆਂ ਕੱਸ ਰਹੇ ਹਨ
    -ਕਿੱਥੇ ਚਲੇ ਗਏ ਹਨ ਸਾਰੇ ਬੈਠਣ ਵਾਲੇ
    ਸਾਫ਼ ਕਰਨ ਵਾਲੇ-
    ਕੁੜੀਆਂ ਲੋਹੜੀ ਲੈਣ ਵੀ ਨਹੀਂ ਖੜ੍ਹਦੀਆਂ ਅੜ੍ਹ 2-
    ਨਾ ਹੀ ਕੋਈ ਓਦਣ ਦਾ ਵਿਆਹ ਦਾ ਸੱਦਾ ਦੇਣ ਆਇਆ ਹੈ-
    ਦੋਸਤੋ! ਓਦਣ ਤੋਂ ਬਾਦ ਕਦੇ ਦਰਵਾਜੇ ਤੇ ਕਿਸੇ ਨੇ ਵੀ ਅੰਬ ਦੇ ਪੱਤੇ ਨਹੀ ਬੰਨ੍ਹੇ -
    ਸਰੋਂ੍ਹ ਦਾ ਤੇਲ ਵੀ ਨਹੀ ਕਿਸੇ ਚੋਇਆ-
    ਨਾ ਹੀ ਕੋਈ ਕੱਚੇ ਦੁੱਧ ਦੀ ਗੜਬੀ ਲੈ ਕੇ ਵਾਰਦਾ ਦਿਸਿਆ ਹੈ-
    ਪੁੱਤਾਂ ਦੇ ਸਿਰ 'ਤੋਂ ਦੀ-
    ਲੋਕੋ ਏ ਸੱਭ ਕੁਝ ਖਾਲੀ ਦੇਖ-
    ਹੰਝੂ ਕਿਹਨੂੰ ਕੋਈ ਵਿਖਾਵੇ-
    ਕਿਹਦੇ ਕੋਲ ਗਿੱਲੀਆਂ ਪਲਕਾਂ ਦਾ ਲੈ ਸੁਨੇਹਾ ਜਾਵੇ-
    ਗੱਲਾਂ੍ਹ ਉੱਤੇ ਸੁੱਕੇ ਹੰਝੂਆਂ ਦਾ ਕਿਹਨੂੰ ਗੀਤ ਸੁਣਾਵੇ-
    ਖਾਲੀ ਪਈਆਂ ਪਰਾਤਾਂ ਦੇ ਵਿੱਚ ਕਿਹੜੀ ਮੂਰਤ ਬਣਾਵੇ-
    ਕਿੱਥੋਂ ਜਾ ਕੇ ਵਿਹੜੇ ਦੇ ਨਗਮੇਂ ਹਿੱਕੀਂ ਮੋੜ ਸਜਾਵੇ-
    ਮਾਂ ਤੈਨੂੰ ਤਾਂ ਚੈਨ ਨਹੀਂ ਸੀ ਆਉਂਦੀ-
    ਸਾਫ਼ ਕਰਦੀ ਨਹੀ ਸੀ ਥੱਕਦੀ-
    ਅਖੇ ਇਹ ਨਮਾਣੀ ਧੂੜ ਖਬਰੇ ਕਿੱਥੋਂ ਆ ਜਾਂਦੀ ਆ ਨਿੱਤ-
    ਮੈਂ ਨਹੀਂ ਰਹਿਣਾ ਰਾਤ-ਘਰ ਬੂਟਿਆਂ ਦਾ ਕਿੰਨਾ ਫਿਕਰ ਸੀ-ਓਸ ਨੂੰ
    ਕਿ ਮਰ ਜਾਣਗੇ ਸੁੱਕ ਜਾਣਗੇ
    ਜੇ ਪਾਣੀ ਨਾ ਦਿਤਾ ਤਾਂ ਜਾ ਕੇ-
    ਮਾਂ ਕਿੱਥੇ ਏਂ -
    ਤੇਰੇ ਸਾਰੇ ਹੀ ਬੂਟੇ ਸੁੱਕ ਗਏ ਹਨ-
    ਆ ਕਦੇ ਆਕੇ ਪਾਣੀ ਹੀ ਦੇ ਜਾ-