ਮੈਂ ਉਸ ਦੇਸ ਦਾ ਵਾਸੀ ਹਾਂ (ਕਵਿਤਾ)

ਅਰਸ਼ਦੀਪ ਬੜਿੰਗ   

Email: arashdeepbiring18@yahoo.in
Address:
India
ਅਰਸ਼ਦੀਪ ਬੜਿੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਉਸ ਦੇਸ ਦਾ ਵਾਸੀ ਹਾਂ

ਜਿਹਨੂੰ ਕਹਿੰਦੇ ਭਾਰਤ ਮਹਾਨ ਏ।

ਜਿੱਥੇ ਸੱਚਿਆ ਦੀ ਕਮੀ ਰੜਕਦੀ

ਹਰ ਤੀਜਾ ਲੀਡਰ ਬੇਈਮਾਨ ਏ।
 
ਜਿੱਥੇ ਪ੍ਹੜਿਆ ਦਾ ਮੁੱਲ ਨਾ ਪਂੈਦਾ

ਬਿਨ ਸਿਫਾਰਸਾਂ ਕੋਈ ਸਾਰ ਨਾ ਲਂੈਦਾ

ਡਿਗਰੀਆਂ ਵਾਲਿਆਂ ਦੇ ਅੱਖੀਂ ਹੰਝੂ

ਸਿਫਾਰਸੀਆਂ ਦੇ ਚਿਹਰੇ ਮੁਸਕਾਨ ਏ

ਮੈਂ ਉਸ ਦੇਸ ਦਾ ਵਾਸੀ ਹਾਂ

ਜਿਹਨੂੰ ਕਹਿੰਦੇ ਭਾਰਤ ਮਹਾਨ ਏ।


ਨਾ ਕੋਈ ਸਿਸਟਮ ਨਾ ਕੋਈ ਕਾਨੂੰਨ ਏ

ਜਿੱਥੇ ਹਰ ਵਾਰੀ ਪਿਸਦਾ ਮਜ਼ਲੂਮ ਏ

ਹੱਕ ਮੰਗਦੇ ਜੇਲਾਂ ਵਿੱਚ ਡੱਕ ਣੇ

ਮੇਰੇ ਦੇਸ ਦੀ ਪਹਿਚਾਣ ਏ

ਮੈਂ ਉਸ ਦੇਸ ਦਾ ਵਾਸੀ ਹਾਂ

ਜਿਹਨੂੰ ਕਹਿੰਦੇ ਭਾਰਤ ਮਹਾਨ ਏ।


ਜਿੱਥੇ ਕਦੇ ਇਨਸ਼ਾਫ ਨਾ ਮਿਲਿਆ

ਪੀੜਤ ਦਾ ਕਦੇ ਮੁੱਖ ਨਾ ਖਿੜਿਆ

ਜਿੱਥੇ ਕਾਨੰੰਨ ਦੇ ਰਖਵਾਲੇ ਵਿਕਦੇ

ਇਨਸ਼ਾਫ ਦੇ ਬੁਝੇ ਚਰਾਗ ਨੇ

ਮੈਂ ਉਸ ਦੇਸ ਦਾ ਵਾਸੀ ਹਾਂ

ਜਿਹਨੂੰ ਕਹਿੰਦੇ ਭਾਰਤ ਮਹਾਨ ਏ।


ਪੰਜ ਸਾਲਾ ਬਾਅਦ ਲੀਡਰ ਵੋਟਾਂ ਮੰਗਦੇ

ਲਾ-ਲਾ ਟੈਕਸ ਲੋਕਾਂ ਨੂੰ ਸੂਲੀ ਟੰਗਦੇ

ਕਹਿਣਾ ਕੁਝ ਤੇ ਕਰਨਾ ਕੁਝ

'ਅਰਸ਼' ਏਨਾ ਦੀ ਵੱਖਰੀ ਸ਼ਾਨ ਏ

ਮੈਂ ਉਸ ਦੇਸ਼ ਦਾ ਵਾਸੀ ਹਾਂ

ਜਿਹਨੂੰ ਕਹਿੰਦੇ ਭਾਰਤ ਮਹਾਨ ਏ…।