ਪੜ੍ਹਾਕੂ ਭਰਾ (ਕਹਾਣੀ)

ਰਵੀ ਸਚਦੇਵਾ    

Email: ravi_sachdeva35@yahoo.com
Cell: +61 449 965 340
Address:
ਮੈਲਬੋਰਨ Australia
ਰਵੀ ਸਚਦੇਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


-‘‘ਨੀ ਕੁੜੀਏ...!! ਕੁਝ ਪੜ੍ਹ ਲਿਆ ਕਰ। ਕੰਮ ਆਊ….!! ਸਾਰਾ ਦਿਨ ਕੱਪੜੇ ਲੱਤਿਆਂ ਦੀਆਂ ਗੱਲਾਂ ਕਰਦੀ ਰਹਿਨੀ ਏਂ l ਵੱਡੀ ਫੈਸ਼ਨ ਪੱਟੀ l ਪੜ੍ਹਾਕੂ ਭਰਾ ਨੇ ਭੈਣ ਨੂੰ ਤਾਅਨਾ ਮਾਰਿਆ, 'ਤੇ ਉਸ ਵੱਲ ਕੌੜ ਮੱਝ ਵਾਂਗ, ਕੌੜ-ਕੌੜ  ਝਾਕ ਮਾਰੀ। ਭਰਾ ਦੇ ਦਬਕਣ 'ਤੇ ਭੈਣ ਧੰਦਕ ਗਈ।
-‘‘ਟਰਨ..... ਟਰਨ.....’’ ਫੋਨ ਦੀ ਘੰਟੀ ਵੱਜੀ।
-‘‘ਹੈਲੋ, ਕੌਣ…..??’’
-‘‘ਪਿੰਕੀ…..।’’ ਫੋਨ ਤੇ ਓਦੀ ਪ੍ਰੇਮਿਕਾ ਸੀ।
 “………..”
 ਪਿੰਕੀ ਸੀ ਬੜੀ ਸੋਹਣੀ, ਗੰਨੇ ਦੀ ਇੱਕ ਪੋਰੀ, ਜੀਂਦੇ ਗੋਰੇ ਮੁਖ 'ਚੋਂ ਰਸ ਲੱਪ-ਲੱਪ ਟਪਕਦਾ ਸੀ। ਬੇਹੱਦ ਚੁਸਤ ਤੇ ਫੁਰਤੀਲੀ। ਜਿੰਨੇ ਪੜ੍ਹਾਕੂ ਭਰਾ ਤੇ ਪੜ੍ਹਾਈ ਦਾ ਜਨੂੰਨ  ਸ਼ੂ-ਮੰਤਰ ਕਰ ਤਾ। ਬਸ ਉਹ ਪਿੰਕੀ ਦੀ ਹੀ ਮਾਲਾ ਫੇਰਦਾ, ਓਦੇ ਇਰਧ-ਗਿਰਧ ਲਿਫ਼ਿਆਂ, ਸਾਹਾ 'ਚ ਸਾਹ ਜਿਹੇ ਵਰੋਲਦਾ ਰਹਿੰਦਾ। ਪਿੰਕੀ ਨੇ ਸਿਰਫ ਲਿਤਾ ਹੀ ਸੀ। ਦਿੱਤਾ ਓਨੂੰ ਕੱਖ ਵੀ ਨਹੀਂ ਸੀ। ਸੀ ਜੋ ਉਹ ਸ਼ੋਕੀਨ ਸਿਰੇ ਦੀ ਸੂਮ ਮਜ੍ਹਬਣ ਮੋਗੇ ਦੀ।
 “………..”
 -‘‘ਪਿੰਕੀ….., “ਤੂੰ ਬੋਲਦੀ ਕਿੱਥੋਂ ਏਂ…. ? ’’
-‘‘ ਗੁਫ਼ਾਰ ਮਾਰਕੀਟ ਵਾਲੇ ਥਿਏਟਰ, ਪਹੁੰਚਣ ਹੀ ਵਾਲੀ ਆ। ਟਿਕਟ ਖਿੜਕੀ ਦੇ ਲਾਂਗੇ ਵੇਟ ਕਰੂਗੀ ਤੇਰਾ। ਅੱਜ ਦੇਖਣੀ ਏਂ ਥ੍ਰੀ ਡੀ ਚਲਚਿਤਰ ਛਵੀ ਵਾਲੀ ਉਹ ਨਵੀਂ ਮੂਵੀ। ਜਲਦੀ ਆਈਂ ਜੇ ਨੰਬਰੀ ਵੀ ਟੱਪਗੀ ਤਾ ਸੰਵਾਦ ਅੱਧਾ ਰੇ ਜੂ। ਮੈਂ ਬੜੀ ਮੁਸ਼ਕਿਲ ਨਾਲ ਅੱਜ ਹੋਸਟਲ ਤੋਂ ਬਾਹਰ ਆਈ ਆ, ਟੀਚਰ ਨੂੰ ਨਵਾਂ ਸੂਟ ਖਰੀਦਣ ਦਾ ਬਹਾਨਾ ਲਾਕੇ।’’
-“ ਆਇਆਂ... ਮੈਂ ਹੁਣੇ ਆਇਆਂ…ਡੀਅਰ….ਬਸ ਤੂੰ ਇੰਜ ਦੱਸ, ਅੱਜ ਤੂੰ ਮੇਰਾ ਪਸੰਦੀਦਾ ਫੈਸ਼ਨੇਬਲ ਸਟ੍ਰੇਟ ਸਲਵਾਰ ਸੂਟ ਪਾਇਆਂ ਏਂ ਨਾ| ਜੋ ਮੈਂ ਤੈਂਨੂੰ ਪਿੱਛਲੇ ਐਤਵਾਰ ਗਿਫ਼ਟ ਦਿੱਤਾ ਸੀ।
- “ਆਹੋ....ਆਹੋ.... ਜੀ..., ਪਾ ਤਾ ਮੈਂ ਆਈ ਆ। ਪਰ ਸਿਰਫ… ਤੇਰੀ ਖੁਸ਼ੀ ਲਈ....!!    
- "ਕਿਉਂ  ਡੀਅਰ...., ਪਾਤਾ ਨਾ ਸੁਕਣੇ…, ਗਿਲੇ ਕਪੜੇ ਆਂਗੂੰ।
- “ਨਹੀਂ.. ਨਹੀਂ..., "ਐਵੇਂ ਚਿੱਤ ਖ਼ਰਾਬ ਨਾ ਕਰੀ..., ਬਸ ਇੰਜ ਸਮਝ ਲੈ, ਏਹ ਮੇਰੇ ਤੇ ਫਬਿਆ ਨੀਂ।
- “ਫਿਕਰ ਨੋਟ....ਫਿਕਰ ਨੋਟ… ਡੀਅਰ,। “ਕੀ ਹੋਇਆ ਜੇ ਤੈਂਨੂੰ ਏਹ ਭਾਇਆ ਨੀਂ....!! ਅੱਗਲੇ ਹਫਤੇ ਹੋਰ ਆ ਜੂ……, ਕਹਿੰਦੇ ਹੋਏ ਉਸਦੀ  ਆਵਾਜ਼ ਥਰਥਰਾਈ। ‘‘ਉਫ...,"ਕਿਤੇ ਉਹ ਗੋਂਗਲੂਆਂ ਤੋਂ ਮਿੱਟੀ ਤਾ ਨੀਂ ਝਾੜ ਰਹੀ,। ਅੰਦਰੋਂ ਇੱਕ ਚਿੰਤਾਵਲੀ ਹੂਕ ਉੱਠੀ 'ਤੇ ਮਨ 'ਚ ਇੱਕ ਸਵਾਲ, ਪ੍ਰਸ਼ਨ-ਚਿੰਨ੍ਹ ਬਣ ਉਠਿਆ। ਕੁਝ ਪੋਣ ਦੇ ਬਹਾਨੇ, ਲਾਰੇ, ਝੂਠ, ਵਾਅਦੇ ਕਰਕੇ ਮੁਕਰਣਾ, ਬੜਾ ਕੁਝ  ਹੋਰ ਵੀ ਉਲਝਣ ਲਈ। ਪਿੰਕੀ ਦੇ ਸੰਧੂਰੀ ਹੁਸਨ,ਤਰੇਲ ਭਿੱਜੇ ਫੁੱਲਾ ਵਰਗੇ ਹੋਠਾ ਵੱਲ ਵੇਖ, ਉਹ ਲਾਵਾਂਲੋਟ ਜਿਹਾ ਹੋਇਆ, ਮਨ 'ਚ ਉਲਝਿਆਂ ਸਵਾਲਾ ਦੀਆ ਏਨ੍ਹਾ ਤੰਦਾ ਦੀ ਉਧੇੜ ਬੁਣ ਨੂੰ ਉਹ ਅੱਖਾਂ ਮੀਚ ਕੇ, ਆਪਣੇ ਮਨ ਦੇ ਮੈਟਰ ਡਿਟੈਕਟਰ ਨਾਲ, ਉਹ ਸਾਰੀ ਪਰਖ ਪੜਤਾਲ ਕਰ ਲੈਦਾ। ਯਕੀਨ ਦੇ ਹਰਫ਼ ਪੈਦਾ ਕਰਕੇ ਗੁੱਛੀ ਸੁਲਝਾ ਹੀ ਲੈਦਾ। ਕਹਿੰਦੇ ਆ ਨਾ "ਦਿਲ ਦਰਿਆ ਸਮੁੰਦਰੋ ਡੂੰਘੇ” ਕੋਣ ਦਿਲਾ ਦੀਆਂ ਜਾਣੇ, ਦਿਲ ਦੇ ਰੋਗੀ ਕਦੇ ਨਾ ਬੱਚਦੇ ਐਵੇਂ ਨੀਂ ਕਹਿ ਗਏ ਲੋਕ ਸਿਆਣੇ। ਦੂਜੇ ਪਾਸੇ ਪਿੰਕੀ ਮੁਸਕੜੀਆਂ 'ਚ ਹੱਸ ਰਹੀ ਸੀ। ਅੱਜ ਫਿਰ ਚੁਗਲ 'ਚ ਫਸੇ ਪ੍ਰੇਮੀ ਦੀ ਮੁੱਹਬਤ,ਵਿਸ਼ਵਾਸ 'ਤੇ ਅਰਮਾਨਾ ਨੂੰ ਤੋੜੀ ਭਰ, ਰਿੰਨ੍ਹਿਆ ਗਿਆ ਸੀ। ਬਸ ਰਿੰਨੇ ਨੂੰ ਮੱਖਣ ਦੀ ਲੋੜ ਸੀ।  ਓਨੇ ਅੱਗੋ ਗੱਲ ਤੋਰ ਕੇ ਉਹ ਕਮੀ ਵੀ ਪੂਰੀ ਕਰਤੀ। - “ਤੁਹਾਨੂੰ ਪਤੈਂ...? “ਕੋਰਸ ਪੂਰਾਂ ਹੁੰਦੇ ਈ ਮੈਂ ਹਰ ਰੋਜ ਪਾਇਆਂ ਕਰਾਗੀ ਏ-ਲਾਈਨ, ਅੰਬ੍ਰੇਲਾ ਕੱਟ "ਪਟਿਆਲਾ ਸਲਵਾਰ ਸੂਟ"| ਪੰਜਾਬੀ ਏਅਰ ਲਾਈਨ ਵਿੱਚ ਪਟਿਆਲਾ ਸਲਵਾਰ ਸੂਟ 'ਚ ਹੀ ਨਜ਼ਰ  ਆਉਂਗੀ ਤੇਰੀ ਇਹ "ਏਅਰ ਹੋਸਟੈਸ "….!!
- “ਵਾਹ... ਡੀਅਰ....ਵਾਹ..., ਏਹ ਹੋਈ ਨਾ ਗੱਲ..... ਰੂਹ ਖ਼ੁਸ਼ ਕਰਤੀ ਅੱਜ ਤੂੰ ….l
ਮੇਰੀ ਨਖਰੋ ਜੱਟੀ…l ਮੈਂ ਹੁਣੇ ਆਇਆਂ…l ਆਪਣੀ ਏਸ ਮੋਰਨੀ ਵੇਖਣ....!!
ਬਾਈਕ ਚੁੱਕ ਕੇ ਪੜ੍ਹਾਕੂ ਭਰਾ ਘਰੋਂ ਤੁਰ ਪਿਆ। ਕਰੋਲ ਬਾਗ ਮੈਟਰੋ ਸਟੇਸ਼ਨ ਦੇ ਲਾਗੇ ਲੱਗੇ ਟ੍ਰੈਫਿਕ ਜਾਮ ਨੇ ਧੂੜ੍ਹਾ ਪੁੱਟਦੀ ਓਦੀ ਐਕਸਪੋ ਬਾਈਕ ਨੂੰ ਕੁਝ ਮਿੰਟਾ ਲਈ  ਰੋਕ ਲਿਆ। ਮੌਕੇ ਦਾ ਫ਼ਾਇਦਾ ਉਠਾਉਦੀ ਇੱਕ ਅੱਠ-ਦੱਸ  ਸਾਲ ਦੀ ਕੁੜੀ ਕੁੱਛੜ ਬੱਚਾ ਚੁੱਕੀ, ਉਸ ਕੋਲ ਆ ਕੇ  ਦੁਹਾਈਆਂ ਪਾਉਂਣ ਲੱਗੀ।
- "ਬਾਊ ਜੀ.... ਬਾਊ ਜੀ....." ਵੀਰ ਬਣਕੇ…..ਢਿੱਡ ਭਰਨ ਲਈ ਹੀ ਕੁਝ ਲੈ ਦੇ। ਸੀਨੇ 'ਚ ਮੱਚੀ ਭੁੱਖ ਦੀ ਅੱਗ ਜਰ ਨੀ ਹੁੰਦੀ। ਮੇਰਾ ਏਹ ਛੇਆਂ ਮਹੀਨਿਆਂ ਦਾ ਬਾਲ ਵੀਰ ਵੀ ਭੁੱਖ ਨਾਲ ਰੋਂਦਾ-ਵਿਲਕਦਾ ਅੱਖਾਂ ਮੀਚ ਗਿਆ ਏ। ਜਦ ਉੱਠ ਗਿਆ ਤਾਂ ਫਿਰ ਤੋਂ ਚੀਕ-ਚਿਹਾੜਾ ਮਚਾਏਗਾ। ਚੀਕਾਂ ਦੀ ਏਹ ਅਸਹਿਣ ਦਿਲ ਵਿੰਨ੍ਹਦੀ ਗੂੰਜ ਮੈਂਥੋ ਬਰਦਾਸ਼ ਨੀ ਹੋਣੀ। ਕੋਈ ਛੋਟੇ ਤੋਂ ਛੋਟਾ ਨੋਟ, ਮਰੋੜ ਕੇ ਦੇ ਦੇ, ਜੀਦੇ ਨਾਲ ਸਾਡੇ ਦੋਹਾ ਦੇ ਢਿੱਡ 'ਚ ਸੁਲਗ ਰਹੀਆਂ ਭੁੱਖ ਦੇ ਭਾਂਬੜ ਦੀਆਂ ਚੰਗਿਆੜੀਆਂ ਦੇ ਏਸ ਤਰਥੱਲ ਦੀ ਅਸਹਿਣ ਗੂੰਜ ਦਾ ਵਾਵੇਲਾ ਠੰਢਾ ਪੈ ਸਕੇ। ਉਤਰਦੀ ਸਰਦ ਰੁੱਤ 'ਤੇ ਥੱਲੇ ਡਿੱਗਦੇ ਤਾਪਮਾਨ ਦਾ ਫ਼ਿਕਰ ਵਡ-ਵਡ ਖਾ ਰਿਹਾ ਏ। ਜੇ ਵੀਰ…. ਤੁਹਾਡੀ ਮਾਂ ਭੈਣ ਦੇ ਪਾਟੇ-ਪੁਰਾਣੇ ਗਰਮ ਕੱਪੜੇ ਮਿਲ ਜਾਣ ਤਾ ਉਠੱ ਤੋਂ ਚਾਨਣੀ ਹੀ ਲਹਿ ਜਾਵੇ। ਮੈਂ ਹਰ ਰੋਜ਼ ਏਸ ਚੌਕ ਦੇ ਹੀ ਹੁੰਦੀ ਆ। ਕਿਤੇ ਆਉਂਦਾ ਜਾਂਦਾ ਲਈ ਆਵੀ। ਰੱਬ ਤੇਰਾ ਭੱਲਾ ਕਰੇ.....!!
- "ਚੱਲ ਪਾਸੇ ਹੱਟ...., ਕਰੂੰਬਲਾਂ ਫੁੱਟੀਆ ਨ੍ਹੀ, ਆ ਗਈ ਮੰਗਣ...! ਆਵਦੀ ਟਿੰਡ ਫੌਹੜੀ ਚੱਕ ਤੇ ਦਫ਼ਾ ਹੋ ਜਾ ਏਥੋਂ....! ਐਵੇਂ ਮੂੜ ਖਰਾਬ ਕਰ ਦਾ ਘਸਮੈਲ਼ੀ ਜੇਹੀ ਨੇ.....! ਕਹਿੰਦੇ ਹੀ ਉਸਨੇ ਬਾਈਕ ਨੂੰ ਰੇਸ  ਦੇ ਦਿੱਤੀ। ਹੁਣ ਪੜ੍ਹਾਕੂ ਭਰਾ ਦੀ ਬਾਈਕ ਧੂੜ੍ਹਾ ਪੁੱਟਦੀ, ਆਪਣਾ ਰੁਖ ਗੁਫ਼ਾਰ ਮਾਰਕੀਟ ਵਾਲੇ ਥਿਏਟਰ ਵੱਲ ਕਰ ਗਈ ਸੀ।

samsun escort canakkale escort erzurum escort Isparta escort cesme escort duzce escort kusadasi escort osmaniye escort