ਜ਼ਿੰਦਗੀ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇ ਜ਼ਿੰਦਗੀ ਤੈਨੂੰ ਮਿੱਠੀ ਲਗਦੀ 
ਸਾਨੂੰ ਕੋਲ ਬਿਠਾਵੀਂ ,
ਜੇ ਜ਼ਿੰਦਗੀ ਤੈਨੂੰ ਕੌੜੀ ਲੱਗੇ 
ਬਹੁਤਾ ਦੂਰ ਨਾਂ ਜਾਵੀਂ ।
 
ਪੈਰਾਂ ਦੇ ਚਿੰਨ ਯਾਦ ਤੂੰ ਰੱਖੀੰ 
ਜਿਸ ਰਸਤੇ ਤੂੰ ਜਾਵੇਂ ,
ਆਵਾਜ਼ ਮਾਰਾਂ ਤਾਂ ਸੁਣ ਲਈਂ ਮੈਨੂੰ 
ਝੱਟ ਤੂੰ ਵਾਪਿਸ ਆਵੀਂ ।
 
ਰੁੱਤਾਂ ਦਾ ਕੱਮ ਆਉਣਾਂ ਜਾਣਾਂ
ਰੁੱਤਾਂ ਨਾਲ ਨਾਂ ਰੁੱਸੀਏ ,
ਕੋਈ ਇਕ ਰੁੱਤ ਜੇ ਵੈਰ ਕਮਾਵੇ 
ਚਿੰਤਾ ਚਿੱਤ ਨਾਂ ਲਾਵੀਂ ।
 
ਦਿੱਲ ਦਾ ਹੰਸ ਤਾਂ ਮੋਤੀ ਚਾਹੇ 
ਕਾਹਨੂੰ ਕੰਕਰ ਚੁਣੀਏ ,
ਵਗਦੇ ਪਾਣੀਂ ਜੀਵਣ ਵਰਗੇ 
ਚਿਕੱੜੀਂ ਹੱਥ ਨਾਂ ਪਾਵੀਂ ।
 
ਪੱਲ ਪੱਲ ਜੋੜਕੇ ਉਮਰਾਂ ਰੱਚੀਏ
ਸਾਹਾਂ ਦੀ ਨਾਂ ਗਿਣਤੀ ਕਰੀਏ ,
ਸ਼ਹਿਦ ਤੋਂ ਮਿਠੱਰੇ ਪੱਲ ਮੈਂ ਦਿੱਤੇ 
ਐਵੇਂ ਨਾਂ ਸੁੱਟ ਗਵਾਵੀਂ ।
 
ਅਖੱਰਾਂ ਦੇ ਵਿੱਚ ਦਿੱਲ ਦੇ ਰਿਸ਼ਤੇ 
ਕਦੀ ਨਾਂ ਪੂਰੇ ਆਉਂਦੇ ,
ਝੂਠ ਸੱਚ ਜ਼ਿੰਦਗੀ ਤੋਂ ਛੋੱਟੇ 
ਕੋਈ ਛੱਕ ਨਾਂ ਮੰਨ ਲਿਆਵੀਂ 
 
ਅਗਲੇ ਪਿਛਲੇ ਸਮੇਂ ਦੀ ਦੁਬਿੱਧਾ 
ਕਿਉਂ ਤੂੰ ਬੋੱਝਾ ਚੁਕਿੱਆ ,
ਇਹ ਜੀਵਣ ਬਸ 'ਤੂੰ ' 'ਤੇ 'ਤੇਰਾ''
ਅੱਜ ਨੂੰ ਅੱਜ ਹੰਢਾਵੀਂ ।