ਠੰਡੀਏ ਹਵਾਏ (ਕਵਿਤਾ)

ਰਾਜ ਲੰਗਿਆਣਾ   

Email: surinder7dubai@gmail.com
Cell: +91 96898 94171
Address:
ਮੋਗਾ India
ਰਾਜ ਲੰਗਿਆਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਸੀਂ ਪ੍ਰਦੇਸੀ ਬੈਠੇ ਵਤਨਾਂ  ਤੋ ਦੂਰ ਨੀ,
ਘਰ ਬਾਰ ਛੱਡ ਆਏ ਹੋ ਕੇ ਮਜਬੂਰ ਨੀ,
ਬੜਾ ਹੁੰਦਾ ਏ ਉਦਾਸ ਦਿਲ ਭਰ ਆaਣ ਅੱਖਾ,
ਜਦੋ ਆਵੇ  ਸਾਨੂੰ ਘਰ ਦਾ ਖਿਆਲ ਨੀ,
ਵਤਨਾ ਤੋ ਆਉਂਦੀ  ਏ ਠੰਡੀਏ  ਹਵਾਏ,
ਬਹਿ ਜਾ ਪਿੰਡ ਦਾ ਸੁਣਾਕੇ ਜਾਵੀਂ ਹਾਲ ਨੀ,


ਕਿੱਦਾ ਉਥੇ ਬਾਪੂ ਮੇਰਾ ਕਿੱਦਾ ਭੈਣ ਭਾਈ,
ਮੈਂਨੂੰ ਕਿਨਾ ਕੋ ਉਹ  ਕਰਦੇ ਨੇ  ਯਾਦ ਨੀ,
ਦੱਸ ਕਿੱਦਾ ਉੱਥੇ  ਮੇਰਾ    ਜਸ਼ਨ   ਭਤੀਜਾ,
ਹੋਊ ਬੁਹੇ ਖੜ   ਮਾਰਦਾ  ਆਵਾਜ  ਨੀ,
ਪੁੱਛਦਾ  ਹੋਊ ਮੇਰੇ ਬਾਰੇ ਭਾਬੀ ਮਾਂ ਤੋ ਨਿੱਤ,
ਨਾਲੇ ਕਰਦਾ   ਹੋਊ ਬੜੇ   ਹੀ ਸਵਾਲ ਨੀ,
ਵਤਨਾ ਤੋ   ਆਉਂਦੀ  ਏ  ਠੰਡੀਏ ਹਵਾਏ,
ਬਹਿ ਜਾ ਘਰ ਦਾ ਸੁਣਾਕੇ ਜਾਵੀਂ ਹਾਲ ਨੀ,


ਕਾਹਦੀ ਮਜਬੂਰੀ ਵੱਸ ਪੈਗਈ ਝੱਲੀ ਜਿੰਦ,
ਇਥੇ ਪੱਲ ਵੀ ਨਾ ਲੱਗੇ ਸਾਡਾ ਚਿੱਤ ਨੀ,
ਜਦੋ ਯਾਦ ਸੱਜਣਾ   ਦੀ   ਦਿਲ ਨੂੰ ਸਤਾਵੇ,
ਫਿਰ   ਹੁੰਦਾ  ਏ ਉਦਾਸ   ਬੜਾ ਚਿੱਤ ਨੀ,
ਜਿਨਾ ਨਾਲ ਬਿਤਾਈਆ ਅਸੀਂ ਬਚਪਨ ਸਾਰਾ,
ਖੇਡੀ ਵੱਡੇ ਹੋ   ਕੱਬਡੀ  ਜਿਨਾ  ਨਾਲ ਨੀ,
ਵਤਨਾ ਤੋ   ਆਉਂਦੀ   ਏ   ਠੰਡੀਏ   ਹਵਾਏ,
ਬਹਿ ਜਾ ਯਾਰਾਂ ਦਾ ਸੁਣਾਕੇ ਜਾਵੀਂ ਹਾਲ ਨੀ,


ਸੱਜਣਾ ਤੋ ਦੂਰ ਆਕੇ ਸਮਝਿਆ ਦਿਲ ਝੱਲਾ,
ਹੁੰਦੀ   ਕੀ   ਜੁਦਾਈਆ   ਵਾਲੀ   ਮਾਰ   ਨੀ,
ਵਿੱਚ ਪ੍ਰਦੇਸਾਂ   ਆਏ ਲੰਗੇਆਣਾ   ਪਿੰਡ ਛੱਡ,
ਨਾਲੇ ਰਹਿ ਗਿਆ ਅਧੁਰਾ ਸਾਡਾ ਪਿਆਰ ਨੀ,
ਕੁਝ   ਮੈਂਨੂੰ   ਮੇਰੀ ਤੂੰ   ਪ੍ਰੀਤ  ਬਾਰੇ   ਦੱਸ,
ਜੀਹਦਾ  ਹੰਝੂ  ਮੇਰੇ   ਪੂੰਜਦਾ    ਰੁਮਾਲ ਨੀ,
ਵਤਨਾ  ਤੋ   ਆਉਂਦੀ  ਏ   ਠੰਡੀਏ   ਹਵਾਏ,
ਬਹਿ ਜਾ ਪਿੰਡ ਦਾ ਸੁਣਾਕੇ   ਜਾਵੀਂ ਹਾਲ ਨੀ,

samsun escort canakkale escort erzurum escort Isparta escort cesme escort duzce escort kusadasi escort osmaniye escort