ਤੂੰ ਸਾਈਂ ਦਾ ਅੰਗ / (ਕਾਫ਼ੀ) (ਕਵਿਤਾ)

ਅਸ਼ਰਫ    

Address: ਅਕਬਰਪੁਰਾ
ਸੰਗਰੂਰ India
ਅਸ਼ਰਫ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੂੰ ਸਾਈਂ ਦਾ ਅੰਗ ਬੇਲੀਆ,                 

                                        ਤੂੰ ਸਾਈਂ ਦਾ ਅੰਗ।                                            

ਬਿਨਾ ਮਿਲਾਪੇ ਦਰਗਾਹ ਕੋਲੋਂ ਦੀ ,

ਜਾਣ-ਜਾਣ ਨਾ ਲੰਘ।

ਤੂੰ ਸਾਈਂ ਦਾ ਅੰਗ ਬੇਲੀਆ,

ਤੂੰ ਸਾਈਂ ਦਾ ਅੰਗ।

ਊੱਚੀਆ ਕੋਠੀਆਂ ਪਾ ਕੇ,

ਫਿਰ ਵੀ ਕਿਅਂ ਏ ਨੰਗ।

ਪੂਰੇ ਹੌਸ਼-ਹਵਾਸ ਦੇ ਵਿਚ ਵੀ,

ਤੂੰ ਚੜ੍ਹਾਈ ਭੰਗ।

ਤੂੰ ਸਾਈਂ ਦਾ ਅੰਗ ਬੇਲੀਆ,

ਤੂੰ ਸਾਈਂ ਦਾ ਅੰਗ।

ਅਮੀਰ ਜ਼ਾਦਿਆਂ ਦੇ ਨਾਲ ਰਲਕੇ,

ਬੋਲਣ ਦਾ ਨੀ ਢੰਗ।

ਜੋ ਹੱਥ ਲੱਗੇ ਬਿਨਾ ਕਸੂਰੋਂ,

ਫੜਕੇ ਦੇਵੇ ਚੰਡ।

ਤੂੰ ਸਾਈਂ ਦਾ ਅੰਗ ਬੇਲੀਆ,

ਤੂੰ ਸਾਈਂ ਦਾ ਅੰਗ।

ਕਈਆ ਦੀ ਦਿੱਤੀ ਬਲੀ ਤੈਂਨੇ,

ਕਈ ਸੂਲੀ ਦਿੱਤੇ ਟੰਗ।

ਕੀ ਦੇਸ਼ ਭਗਤ ਤੂੰ ਬਣਿਆ ਏਂ,

ਨਾ ਇੱਜ਼ਤ ਕੋਈ ਤਿਰੰਗ।

ਤੂੰ ਸਾਈਂ ਦਾ ਅੰਗ ਬੇਲੀਆ,

ਤੂੰ ਸਾਈਂ ਦਾ ਅੰਗ।

ਜੋ ਕੁੱਝ ਚਾਹੇਂ ਤਾਂ ਉਸ ਸੱਚੇ ,

ਸਾਈਂ ਕੋਲਂੋ ਮੰਗ।

ਵੇ ਸਾਈਂਆ ਤੇਰੀ ਦੁਨੀਆ ਦਾ ਹੁਣ,

ਬਦਲ ਗਿਆ ਰੰਗ।

ਤੂੰ ਸਾਈਂ ਦਾ ਅੰਗ ਬੇਲੀਆ,

ਤੂੰ ਸਾਈਂ ਦਾ ਅੰਗ।

samsun escort canakkale escort erzurum escort Isparta escort cesme escort duzce escort kusadasi escort osmaniye escort