ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਕਵਿਤਾਵਾਂ

 •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 • ਸਭ ਰੰਗ

 •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 • ਟੈਟੂ ਬੱਚ ਗਿਐ ? (ਵਿਅੰਗ )

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਰਮੇਸ਼ ਕੁਮਾਰ ਤੇ ਮਿਸ ਸੁਮਨ ਨੇ ਇੱਕੋ ਕਾਲਿਜ, ਇੱਕੋ ਹੀ ਜਮਾਤ ਵਿੱਚ ਜਦੋਂ ਦਾ ਦਾਖਲਾ ਲਿਆ ਸੀ ਉਸ ਦਿਨ ਤੋਂ ਹੀ ਉਹ ਇੱਕ ਦੂਜੇ ਦੇ ਨੇੜੇ-ਨੇੜੇ ਆਉਣ ਲੱਗ ਪਏ। ਹੌਲੀ-ਹੌਲੀ ਉਨ੍ਹਾਂ ਦਾ ਪਿਆਰ ਇੰਨਾ ਵਧ ਗਿਆ ਕਿ ਸੁਮਨ, ਰਮੇਸ਼ ਦੀ ਸਾਹਿਬਾਂ ਤੇ ਰਮੇਸ਼ ਸੁਮਨ ਦਾ ਮਿਰਜਾ ਬਣ ਕੇ ਰਹਿਣ ਦੀਆਂ ਕਸਮਾਂ ਪਾ ਚੁੱਕੇ ਸਨ ਮਿਰਜਾ-ਸਾਹਿਬਾਂ ਦੀ ਰੀਸ ਕਰਦਿਆਂ ਦੋਵੇਂ ਇੱਕ ਦੂਜੇ ਨੂੰ ਕੁਝ ਜ਼ਿਆਦਾ ਹੀ ਚਾਹੁਣ ਲੱਗ ਪਏ ਸਨ। ਇਹ ਅੱਜ ਦੇ ਸਮੇਂ ਦੇ ਮਿਰਜਾ ਸਾਹਿਬਾਂ ਭਾਵੇਂ ਵੱਖ-ਵੱਖ ਦੂਰ-ਦੂਰ ਪਿੰਡਾਂ ਦੇ ਰਹਿਣ ਵਾਲੇ ਸਨ ਪਰ ਮਿਰਜਾ ਇੱਕ ਦੋ ਵਾਰ ਆਪਣੀ ਸਾਹਿਬਾਂ ਨੂੰ ਮੋਟਰ ਸਾਈਕਲ ਤੇ ਬਿਠਾ ਕੇ ਝੂਟੇ ਦਿਵਾ ਲਿਆਇਆ ਸੀ। ਪੇਪਰ ਹੋ ਜਾਣ ਤੇ ਡੇਢ ਕੁ ਮਹੀਨੇ ਦੀਆਂ ਕਾਲਿਜ ਚੋਂ ਛੁੱਟੀਆਂ ਹੋ ਗਈਆਂ ਦੋਵਾਂ ਦਾ ਆਪਸੀ ਮਿਲਣਾ ਬੜਾ ਮੁਸ਼ਕਲ ਹੋ ਗਿਆ। ਮਿਰਜੇ ਨੇ ਸਾਹਿਬਾਂ ਨੂੰ ਭਾਵੇਂ ਮੋਬਾਇਲ ਫੋਨ ਤੇ ਮਿਲਣ ਲਈ ਕਾਫੀ ਵਾਰ ਜ਼ੋਰਦਾਰ ਸੁਨੇਹਾ ਦਿੱਤਾ ਪ੍ਰੰਤੂ ਸਾਹਿਬਾਂ ਜੋ ਮਾਪਿਆਂ, ਭੈਣ-ਭਰਾਵਾਂ ਦੀ ਜ਼ੰਜੀਰ ਵਿੱਚ ਚੁਫੇਰਿਓ ਭਾਰਤ-ਪਾਕਿ ਦੇ ਬਾਰਡਰ ਵਾਂਗ ਸੀਲ ਸੀ ਤੇ ਉਸਨੇ ਅੱਗੋਂ ਕੋਈ ਖਾਸ ਹੁੰਗਾਰਾ ਨਾ ਭਰਿਆ ਇੱਕ ਦਿਨ ਫੋਨ ਰਾਹੀਂ ਮਿਰਜੇ ਨੇ ਸਾਹਿਬਾਂ ਤੇ ਭਾਰੀ ਗਿਲਾ-ਸ਼ਿਕਵਾ ਕਰਦਿਆ ਕਿਹਾ, ਕਿ ਮੇਰੀਏ ਸਾਹਿਬਾਂ ਮੈਂ ਤੇਰੇ ਲਈ ਅੰਬਰੋਂ ਤਾਰੇ ਤੋੜ ਕੇ ਲਿਆਉਣ ਲਈ ਤਿਆਰ ਹਾਂ। ਪਰਸੋਂ ਮੈਂ ਸ਼ਹਿਰ ਗਿਆ ਸੀ ਤੇ ਤੇਰੇ ਪਿਆਰ ਵਿੱਚ ਪਗਲੇ ਹੋਏ ਨੇ ਕੰਨੀਂ ਮੁੰਦਰਾਂ ਵੀ ਪਵਾ ਲਿਆਂਦੀਆਂ ਨੇ , ਆਪਣੀ ਖੱਬੀ ਬਾਂਹ ਦੇ ਡੌਲੇ ਤੇ ਟੈਟੂ ਖੁਦਵਾ ਕੇ ਲਿਆਇਆ ਹਾਂ। ਟੈਟੂ ਦੇ ਵਿਚਕਾਰ ਤੇਰਾ ਨਾਮ ਲਿਖਵਾ ਦਿੱਤਾ ਐ, ਤੇ ਟੈਟੂ ਨੂੰ ਮੈਂ ਵਾਰ-ਵਾਰ ਚੁੰਮ ਕੇ ਤੇਰੀਆਂ ਯਾਦਾਂ ਤਾਜ਼ੀਆਂ ਕਰਦਾ ਨਹੀਂ ਥੱਕਦਾ, ਤੇ ਤੂੰ…ਤੇ ਤੂੰ, ਸਿਰਫ ਤੇ ਸਿਰਫ ਮਤਲਬ ਤੱਕ ਹੀ ਸੀਮਤ ਰਹੀ ਕਦੇ ਮੈਥੋਂ ਸੋਨੇ ਦੀ ਤਵੀਤੀ, ਕਦੇ ਝਾਂਜਰਾਂ, ਕਦੇ-ਕੁਝ ਤੇ ਕਦੇ ਕੁਝ, ਹੁਣ ਚੰਗੀ ਤਰ੍ਹਾਂ ਫੋਨ ਵੀ ਨਹੀ ਸੁਣਦੀ, ਪੂਰੀ ਗੱਲ ਨਹੀਂ ਕਰਦੀ, ਮਿਲਣ ਦਾ ਟਾਈਮ ਨਹੀਂ ਤੇਰੇ ਕੋਲ, ਤੇਰੇ ਗਮਾਂ ਚ ਮੈਂ, ਸ਼ਰਾਬ, ਭੁੱਕੀ, ਡੋਡੇ ਤੋਂ ਇਲਾਵਾ ਹਰ ਪ੍ਰਕਾਰ ਦੀ ਨਸ਼ੀਲੀ ਡਰੱਗ ਦੀ ਯੋਗ ਵਰਤੋ ਨੂੰ ਅਪਣਾ ਲਿਆ ਹੈ ਦੋ ਏਕੜ ਜ਼ਮੀਨ ਵੀ ਹੁਣ ਤੱਕ ਤੇਰੀ ਭੇਟ ਚੜ ਚੁੱਕੀ ਐ…

      ਵੇਖ, ਸੁਣ ਮਿਰਜ਼ਿਆ ਜਿਹੜੇ ਤੂੰ ਮੈਨੂੰ ਤਾਰੇ ਤੋੜ ਕੇ ਲਿਆਉਣ ਦੀ ਗੱਲ ਕਰਦੈਂ, ਵੇਖੀ ਐਵੇਂ ਐਨਾ ਕਮਲਾ ਨਾ ਬਣੀਂ, ਤਾਰੇ ਤੋੜਨ ਲੱਗੇ ਦੀ ਜੇ ਕਿਸੇ ਨੇ ਹੇਠੋਂ ਪੌੜੀ ਖਿੱਚ ਦਿੱਤੀ ਤਾਂ ਕੋਈ ਲੱਤ ਬਾਂਹ ਤੁੜਵਾ ਬੈਠੇਗਾ ਜਾਂ ਫਿਰ ਜਹਾਨੋਂ ਜਮਾਂ ਈ ਕੂਚ ਕਰ ਜਾਵੇਗਾ। ਤੂੰ ਤਾਂ ਕਹਿੰਦਾ ਸੀ ਕਿ ਮੈਂ ਕਿਸੇ ਨਸ਼ੇ ਦੇ ਨੇੜ ਨਹੀਂ ਜਾਂਦਾ, ਹੁਣ ਕਿੰਨੇ ਨਸ਼ੇ ਲਾਈ ਫਿਰਦੈਂ ਨਾਲੇ ਤੂੰ ਜਿਹੜਾ ਬਾਂਹ ਤੇ ਟੈਟੂ ਖੁਣਵਾ ਕੇ ਲਿਆਇਆ ਐ, ਬਹੁਤ ਮਾੜਾ ਕੀਤੈ, ਕਿਉਕਿ ਟੈਟੂ ਨਾਲ ਸਰੀਰ ਵਿੱਚ ਟੀ.ਬੀ. , ਏਡਜ਼ ਤੇ ਹੋਰ ਭਿਆਨਕ ਬਿਮਾਰੀਆ ਚਿੰਬੜ ਜਾਂਦੀਆਂ ਹਨ ਨਾਲੇ ਫੌਜ਼ ਵਾਲੇ ਭਰਤੀ ਕਰਨ ਤੋਂ ਵੀ ਇਨਕਾਰੀ ਕਰ ਦਿੰਦੇ ਹਨ। ਹੁਣ ਮੇਰੀ ਬਹੁਤ ਵੱਡੀ ਮਜ਼ਬੂਰੀ ਐ, ਮੇਰੇ ਭਾਈ ਤਾਂ ਨਿਰੇ ਅੱਗ ਦੀਆਂ ਨਾਲਾਂ ਨੇ ,  ਆਪਾਂ ਦੋਵੇਂ ਨੂੰ ਕੱਚਿਆ ਨੂੰ ਹੀ ਖਾ ਜਾਣਗੇ ਅੱਗੇ ਤੋ ਮੇਰੇ ਵੱਲੋਂ ਤੈਨੂੰ ਅਲਵਿਦਾ , ਸਤਿ ਸ੍ਰੀ ਅਕਾਲ।

    ਮੈਂ ਖਿਆ ਸਾਹਿਬਾਂ ਜੀ ਤੁਸੀਂ ਪ੍ਰਵਾਹ ਕਿਹੜੀ ਗੱਲ ਦੀ ਕਰਦੇ ਓ, ਜਦੋਂ ਲਟਰਮ-ਪਟਰਮ ਨਾਲ ਆਪਣਾ ਕਾਰਡ ਚਾਰਜ ਕੀਤਾ ਹੋਇਆ ਨਾ, ਫਿਰ ਤੇਰੇ ਭਾਈ ਤਾਂ ਕੀ, ਸਾਰੇ ਪਿੰਡ ਨੂੰ ਹੀ ਮੂਹਰੇ ਲਾ ਦੇਊਗਾ, ਤੇ ਜੇ ਤੇਰੀ ਆਹ ਹੀ ਸੋਚ ਐ, ਤਾਂ ਅੱਜ ਰਾਤੀਂ ਖੜਕੂ ਤੇਰੀ ਗਲੀ ਚ ਤੇਰੇ ਮਿਰਜ਼ੇ ਦਾ ਯਾਮਾਂ……………………………………..

     ਮਿਰਜ਼ਾ ਵਾਕਿਆਂ ਹੀ ਅੱਧੀ ਰਾਤੋਂ ਆਪਣੀ ਸਾਹਿਬਾਂ ਦੀ ਗਲੀ ਚ ਯਾਮਾਂ ਲੈ ਆ ਵੜਿਆ, ਤੇ ਜਿਉਂ ਹੀ ਉਸਨੇ ਕੰਧ ਟੱਪ ਸਾਹਿਬਾਂ ਦੇ ਵਿਹੜੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹੀ ਗੱਲ ਹੋਈ ਜਿਹੜੀ ਗੱਲੋਂ ਸਾਹਿਬਾਂ ਨੇ ਆਪਣੇ ਮਿਰਜੇ ਨੂੰ ਵਰਜਿਆ ਸੀ ਸਾਹਿਬਾਂ ਦੇ ਭਾਈਆਂ ਨੇ ਜਿਉਂ ਹੀ ਪੜਦੈੰ ਪੜਦੈਂ ਕਰਕੇ ਅਸਮਾਨੀ ਗੋਲੀਆਂ ਚਲਾਈਆਂ,  ਤਾਂ ਮਿਰਜ਼ੇ ਨੂੰ ਆਪਣੀ ਬੱਕੀ (ਯਾਮਾ) ਦਿਸਣੋਂ ਹਟ ਗਈ ਤੇ ਖਾਧੀ ਪੀਤੀ ਕਿਧਰੇ ਉੱਡ ਗਈ। ਪਰ ਚੰਗੀ ਕਿਸਮਤ ਉਹ ਬਚ ਨਿਕਲਿਆਂ

  ਮੂਹਰੇ-ਮੂਹਰੇ ਮਿਰਜ਼ਾ ਤੇ ਪਿੱਛੇ-ਪਿੱਛੇ ਸਾਹਿਬਾਂ ਦੇ ਭਾਈ….., ਉਸਨੂੰ ੧੫-੨੦ ਕਿਲੋਮੀਟਰ ਤੱਕ ਅੱਗੇ-ਅੱਗੇ ਭਜਾਈ ਗਏ ਪਰ ਮਿਰਜ਼ਾ ਇੱਕ ਚੁਰਾਸਤੇ 'ਚ ਝੁਕਾਨੀ ਤਾਂ ਉਨ੍ਹਾਂ ਨੂੰ ਦੇ ਗਿਆ ਪ੍ਰੰਤੂ ਫਿਰ ਵੀ ਬੱਕੀ ਤੇ ਬੈਠੇ ਨੂੰ ਦਰੱਖਤਾਂ ਦੇ ਪਛੜਾਵੇਂ ਵੀ ਸਾਹਿਬਾਂ ਦੇ ਭਾਈ ਹੀ ਜਾਪ ਰਹੇ ਸਨ ਡਰਿਆ ਮਿਰਜ਼ਾ ਅੱਗੇ ਆ ਰਹੇ ਕਿਸੇ ਤੇਜ਼ ਰਫਤਾਰ ਵਾਹਨ ਨਾਲ ਇੱਕ ਸੜਕ ਦੁਰਘਟਨਾ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ, ੧੦੮ ਐਂਬੂਲੈਂਸ ਨੇ ਬੇਹੋਸ਼ੀ ਦੀ ਹਾਲਤ 'ਚ ਉਸਨੂੰ ਕਿਸੇ ਅਜਨਬੀ ਰਾਹਗੀਰ ਨੇ ਜ਼ੇਰੇ ਇਲਾਜ ਅਧੀਨ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ।

    ਪਿੱਛੋਂ ਮਿਰਜ਼ੇ ਦੀ ਸਾਹਿਬਾਂ ਨੂੰ ਕੋਈ ਜ਼ਿਆਦਾ ਚਿੰਤਾ ਮਹਿਸੂਸ ਨਹੀਂ ਸੀ ਹੋਈ।

  ਠੀਕ ਤਿੰਨ ਚਾਰ ਦਿਨ ਬਾਅਦ ਮਾੜਾ-ਮੋਟਾ ਠੀਕ ਹੋਣ ਤੇ ਮਿਰਜ਼ੇ ਨੇ ਆਪਣੀ ਸਾਹਿਬਾਂ ਨੂੰ ਕਈ ਵਾਰ ਫੋਨ ਮਿਲਾਇਆ, ਪਹਿਲਾਂ ਤਾਂ ਸਾਹਿਬਾਂ ਨੇ ਫੋਨ ਸੁਣਨਾ ਉੱਕਾ ਹੀ ਉਚਿੱਤ ਨਾ ਸਮਝਿਆ ਪ੍ਰੰਤੂ ਮਜ਼ਬੂਰ ਹੁੰਦਿਆਂ ਇੱਕ ਵਾਰ ਫੋਨ ਸੁਣਨ ਦਾ ਮਨ ਬਣਾ ਹੀ ਲਿਆ

  ਹੈਲੋ! ਸਾਹਿਬਾਂ..

  ਹਾਂ.ਮਿਰਜਿਆ

  ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਮੈਂ ਫਲਾਣੇ ਸ਼ਹਿਰ ਦੇ ਹਸਪਤਾਲ ਚ ਦਾਖਲ ਹਾਂ, ਉਸ ਦਿਨ ਤੇਰੇ ਭਰਾਵਾਂ ਹੱਥੋਂ ਤਾਂ ਬਚ ਨਿਕਲਿਆ, ਪ੍ਰੰਤੂ ਅੱਗੇ ਇੱਕ ਤੇਜ਼ ਰਫਤਾਰ ਟਰੱਕ ਨੇ ਮੈਨੂੰ ਆਪਣੀ ਲਪੇਟੇ ਚ ਲੈ ਲਿਆ ਸੀ ਜਿਸ ਕਾਰਨ ਉਸ ਦੀ ਬਾਂਹ ਕੱਟੀ ਗਈ ਹੈ

  ਮਿਰਜ਼ਿਆ ਕਿਹੜੀ ਬਾਂਹ ਕੱਟੀ ਗਈ…?

  ਖੱਬੀ…

  ਕਿੱਥੋਂ ਕੁ…?

   ਬੱਸ ਕੂਹਣੀ ਤੋਂ ਥੋੜੀ ਜਿਹੀ ਉਪਰੋਂ……

  ਹਾਏ…ਹਾਏ ਵੇ ਮਿਰਜ਼ਿਆ… ਮੈਂ ਮਰ ਜਾਂਵਾ…… ਊਂ ਟੈਟੂ ਬਚ ਗਿਐ……………………….?

  ਹਾਂ ਟੈਟੂ ਦੇ ਬਿਲਕੁਲ ਨਾਲੋਂ……

  ਸ਼ੁਕਰ ਐ…ਸ਼ੁਕਰ ਐ… ਸ਼ੁਕਰ ਕਰ, ਮਿਰਜ਼ਿਆ ਜੇ ਮਾੜੀ –ਮੋਟੀ ਵੀ ਉਪਰੋਂ ਹੋਰ ਬਾਂਹ ਕੱਟੀ ਜਾਂਦੀ ਤਾਂ ਫਿਰ ਟੈਟੂ ਦਾ ਕੀ ਬਣਦਾ ।