ਬਾਬਾ ਜੀ ਤੁਸੀਂ ਕਿੱਥੇ ਚੱਲੇ (ਕਵਿਤਾ)

ਜਸਬੀਰ ਮਾਨ   

Email: jasbirmann@live.com
Address:
ਸਰੀ British Columbia Canada
ਜਸਬੀਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


amitriptyline nerve pain in hand

amitriptyline nerve pain medication read here nerve pain in foot amitriptyline
ਬਾਬਾ ਜੀ ਤੁਸੀਂ ਕਿੱਥੇ ਚੱਲੇ
ਚੱਕ ਕੇ ਗੱਠੜੀ ਏਡੀ ਭਾਰੀ
ਖੇਸੀ ਦੀ ਤੁਸਾਂ ਬੁੱਕਲ਼ ਮਾਰੀ
ਕਿੱਥੋਂ ਦੀ ਤੁਸਾਂ ਕਰੀ ਤਿਆਰੀ
ਕਿਉਂ ਜਾਣਾ ਚਾਹੁੰਦੇ ਹੋ ਕੱਲੇ
ਬਾਬਾ ਜੀ ਤੁਸੀਂ ਕਿੱਥੇ ਚੱਲੇ

ਦੱਸ ਜਾਓ ਉਹ ਸਭ ਤਜ਼ਰਬੇ
ਜੋ ਵਾਪਰੇ ਵਿੱਚ ਜੀਵਨ ਭਰ ਦੇ
ਕਰ ਲਵੋ ਖਾਲੀ ਬੋਝਾ ਆਪਣਾ
ਕਿਉਂ ਲੈ ਚੱਲੇ ਹੋ ਬੰਨ ਕੇ ਪੱਲੇ
ਬਾਬਾ ਜੀ ਤੁਸੀਂ ਕਿੱਥੇ ਚੱਲੇ

ਜਾਣਦੀ ਹਾਂ ਤੁਹਾਡੇ ਵੇਲ਼ੇ ਸਨ ਚੰਗੇ
ਧੀ ਭੈਣ ਦੀ ਰਾਖ਼ੀ ਕਰਦੇ ਸਨ ਬੰਦੇ
ਪਰ ਮੇਰੇ ਪਿਆਰੇ  ਬਾਬਾ ਜੀ
ਉਦੋਂ ਵੀ ਤਾਂ ਹੁੰਦੇ ਸਨ ਹੱਲੇ
ਬਾਬਾ ਜੀ ਤੁਸੀਂ ਕਿੱਥੇ ਚੱਲੇ

ਰੱਖੋ ਹੌਸਲਾ ਇੱਕ ਦਿਨ ਆਵੇਗਾ
ਮੁੜ ਤੁਹਾਡਾ ਵੀ ਫਿਰ ਜ਼ਮਾਨਾ
ਇੱਕ ਦਿਨ ਪਰਖੂਗਾ ਤੁਹਾਨੂੰ ਵੀ
ਮੇਰੇ ਬਾਬਾ ਜੀ ਕੋਈ ਪੈਮਾਨਾ
ਫਿਰ ਹੋਵੇਗੀ ਤੁਹਾਡੀ ਬੱਲੇ-ਬੱਲੇ
ਬਾਬਾ ਜੀ ਤੁਸੀਂ ਕਿੱਥੇ ਚੱਲੇ

ਹੁਣ ਰੱਖ ਦਿਓ ਤੁਸੀਂ ਗੱਠੜੀ ਨੂੰ
ਮੇਰੇ ਬਾਬਾ ਜੀ ਲਾਹ ਦਿਓ ਖੇਸੀ
ਬੜਾ ਚੰਗਾ ਆਪਣਾ ਦੇਸ ਹੈ
ਨਾ ਹੋਇਓ ਤੁਸੀਂ ਕਦੇ ਪ੍ਰਦੇਸੀ
"ਮਾਨ ਜਸਬੀਰ "ਹੈ ਧੀ ਤੁਹਾਡੀ
ਇਹ ਗੱਲ ਬੰਨ ਲਵੋ ਤੁਸੀਂ ਪੱਲੇ
ਬਾਬਾ ਜੀ ਤੁਸੀਂ ਕਿੱਥੇ ਚੱਲੇ।