ਅਰਦਾਸ (ਗੀਤ )

ਮਨ ਮਨਦੀਪ    

Email: msromy_26@yahoo.co.in
Cell: +91 98551 05118
Address: 544/18 ਨਿਉ ਸ਼ਿਵਪੁਰੀ
ਲੁਧਿਆਣਾ India
ਮਨ ਮਨਦੀਪ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਿਤ ਇਹੋ ਮੈਂ ਅਰਦਾਸ ਕਰਾਂ,
ਇਸ ਗਲ ਨੂੰ ਮੈਂ ਹਰ-ਸਵਾਸ ਕਰਾਂ,
ਦਿਲੀਂ ਇਨਾਂ ਪਿਆਰ ਤੂੰ ਭਰਦੇਂ,
ਮੂਰੇ ਹਰ ਨਫ਼ਰਤ ਝੁਕ ਜਾਵੇ,
ਮੇਰੇ ਕੋਲੋਂ ਮੇਰੇ ਮਾਲਕਾ ਕਿਸੇ ਦਾ ਦਿਲ ਨਾ ਦੁਖ ਜਾਵੇ,,,,,,,,,

ਹੱਦੋਂ ਵੱਧ ਮੁਹੱਬਤ ਹਰ ਸ਼ੈਅ ਵਿੱਚ ਭਰ ਜਾਵੇ, 
ਦੁਨੀਆਂ ਦਾ ਹਰ ਰੰਗ ਅੰਗ ਇਸ ਲੈਅ ਵਿਚ ਤਰ ਜਾਵੇ,
ਹੋਣ ਲੱਗਾ ਹੋਵੇ ਵਾਰ ਤਾਂ ਝੱਟ ਉਸੇ ਪੱਲ ਰੁੱਕ ਜਾਵੇ,
ਮੇਰੇ ਕੋਲੋਂ ਮੇਰੇ ਮਾਲਕਾ ਕਿਸੇ ਦਾ ਦਿਲ ਨਾ ਦੁੱਖ ਜਾਵੇ,,,,,,

ਸਬਰ ਦਾ ਹਰ ਇੱਕ ਗਹਿਣਾ ਮੇਰੇ ਝੋਲੀ ਪਾ ਜਾ ਤੂੰ,
ਆਪੇ ਵੱਧਦੀ ਜਾਂਦੀ ਹਰ ਇੱਕ ਲੋੜ ਮੁਕਾ ਜਾ ਤੂੰ,
ਲਾਲਚੀ ਅੰਬਰ ਵੇਲ੍ਹ ਮੇਰੀ ਮੇਰੇ ਮੌਲਾ ਸੁੱਕ ਜਾਵੂ,
ਮੇਰੇ ਕੋਲੋਂ ਮੇਰੇ ਮਾਲਕਾ ਕਿਸੇ ਦਾ ਦਿਲ ਨਾ ਦੁੱਖ ਜਾਵੇ,,,,,,,,,

ਮੁੱਖ ਤੂੰ ਕਰਦੇ ਗੋਲ ਇਹਨਾਂ ਸਭ ਤਿੱਖੀਆਂ ਨੋਕਾਂ ਦੇ,
ਮੱਤ ਤੇ ਪੜਦਾ ਪਾ ਦੇ ਮਨ ਜੇ ਪੁੱਠਿਆਂ ਲੋਕਾਂ ਦੇ,
ਵੈਰੀ ਬਣੀ ਘਟਾ ਜੋ  ਕਿੱਤੇ ਅੰਬਰੀ ਲੁੱਕ ਜਾਵੇੰ
ਮੇਰੇ ਕੋਲੋਂ ਮੇਰੇ ਮਾਲਕਾ ਕਿਸੇ ਦਾ ਦਿਲ ਨਾ ਦੁੱਖ ਜਾਵੇ,,,,,,,