ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਪੱਕਾ ਫੈਸਲਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਈੜੀ ਇੱਟ ਤੇ ਊੜਾ ਬੋਤਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਿਜਰ ਦੇ ਭਾਂਬੜ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਿਆਸਾ ਕਾਂ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਅੱਪੂ ਅੰਕਲ ਤੇ ਜੰਗਲੀ ਚੂਹਾ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਾਣੀ ਦੀ ਅਹਿਮੀਅਤ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਟਕੋਰੇ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਕਲ ਦੀ ਪਕੜ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਬਿਰਧ ਆਸ਼ਰਮ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਮਾਤ ਭਾਸ਼ਾ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਲਾਇਲਾਜ ਬਿਮਾਰੀ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਕੁਦਰਤੀ ਰਿਸ਼ਤਿਆਂ ਦੀ ਚੀਸ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਸ਼ੇੜੀ ਸੰਭਾਲ ਘਰ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਟੋਟਿਆਂ ਦੀ ਵੰਡ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  • ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਚਟਨੀ ਵੀ ਖਾਣੀਂ ਹੋਗੀ ਔਖੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ (ਬਾਲ ਰਚਨਾਂ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸੱਚ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਦੋਹੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬੱਲੇ ਬਈ ਨੇਤਾ ਜੀ ਆਏ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸ਼ਹੀਦੀ ਦਾ ਦਰਜਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਰਿਜ ਪੈਲੇਸ ਪੁਲਿਸ ਨਾਕਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਜਦੋਂ ਤਾਇਆ ਕੰਡਕਟਰ ਲੱਗਿਆ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੈਂ ਖਿਆ ਜੀ, ਬਾਹਰ ਜਾਣ ਤੋਂ ਪਹਿਲਾਂ ਮੇਰੀ ਛੋਟੀ ਜਿਹੀ ਗੱਲ  ਸੁਣ ਕੇ ਜਾਇਓ…
       ਉਏ, ਨਿਹਾਲੀਏ ਤੈਨੂੰ ਵੀਹ ਵਾਰ ਆਖਿਐ , ਬਈ, ਪਿੱਛੋਂ ਅਵਾਜ਼ ਨਹੀਂ ਮਾਰੀ ਦੀ ਹੁੰਦੀ…, ਮੈਂ ਕਿਸੇ ਜ਼ਰੂਰੀ ਕੰਮ ਚੱਲਿਆ ਸੈਂ, ਚੱਲ ਦੱਸ ਹੁਣ ਕੀ ਗੱਲ ਐ, ਤੇਰੀ ਸੁਣ ਹੀ ਜਾਵਾਂ,
      ਨਰੈਂਣਿਆ, ਆਪਣਾ ਛਿੰਦਾ ਅੱਜ ਸਵੇਰੇ ਮੈਨੂੰ ਵਾਰ-ਵਾਰ ਕਹਿ ਕੇ ਗਿਆ ਸੀ ਕਿ ਮੈਂ ਬੱਸ ਤੇ ਕੰਡਕਟਰ ਲੱਗਣੈਂ….
      ਹਾ…ਹਾ…ਹਾ…
    ਹਾ…ਹਾ…ਹਾ…
    ਪਰ ਨਰੈਣਿਆ ਇਹਦੇ 'ਚ ਹੱਸਣ ਵਾਲੀ ਕਿਹੜੀ ਗੱਲ ਐ,  ਉਏ ਨਿਹਾਲੀਏ, ਅਖੇ ਮਾਤਾ ਪਰ ਪੂਤ, ਪਿਤਾ ਪਰ ਘੋੜਾ, ਬਹੁਤਾ ਨਹੀਂ, ਤਾਂ ਥੋੜਾ-ਥੋੜਾ… ਮੇਰਾ ਖੂਨ ਜਮਾਂ ਮੇਰੇ ਵਾਲੀਆਂ ਆਦਤਾਂ ਤੇ ਖਰਾ ਤਾਂ ਉਤਰ ਰਿਹਾ ਏ, ਪਰ ਉਹਨੂੰ ਸਮਝਾਵਾਂਗੇ ਕਿ ਤੂੰ ਜਿਸ ਕੰਮ ਲੱਗਿਐ, ਉਸੇ ਹੀ ਲੱਗਾ ਰਹਿ, ਹੋਰ ਨਾ ਮੇਰੇ ਵਾਲੀ ਵੀ ਉਹਦੇ ਨਾਲ ਹੋਵੇ।
      ਪਰ ਨਰੈਂਣਿਆਂ, ਤੇਰੇ ਵਾਲੀ, ਉਹ ਕਿਵੇਂ…
    ਨਿਹਾਲੀਏ, ਮੈਂ ਵੀ ਕੁਆਰਾ ਹੁੰਦਾ 'ਨੱਥੂਵਾਲਾ' ਵਾਲੇ ਬਰਾੜਾਂ ਦੀ ਪ੍ਰਾਈਵੇਟ ਬੱਸ ਤੇ ਕੰਡਕਟਰ ਲੱਗਾ ਸੀ ਕਿ ਪਹਿਲੇ ਦਿਨ ਹੀ ਮਾਲਕਾਂ ਦਾ ਝੁੱਗਾ ਚੌੜ ਕਰਵਾ ਆਇਆ ਸੀ। ਹੁਣ ਜਦੋਂ ਵੀ ਕਦੇ ਉਹ ਹਕੀਕਤ ਚੇਤੇ ਆਉਂਦੀ ਐ, ਤਾਂ ਹਾਸਾ ਆਪਣੇ ਆਪ ਫੁੱਟ ਫੁੱਟ ਕੇ ਬਾਹਰ ਨਿਕਲ ਆਉਂਦਾ ਏ।
               ਵੇ ਮੈਨੂੰ ਵੀ ਸੁਣਾ ਦੇ, ਮੈਂ ਵੀ ਜਦੋਂ ਕਦੇ ਕੱਲੀ ਹੁੰਨੀ ਐ, ਹੱਸ ਲਿਆ ਕਰੂੰਗੀ….।
      ਲੈ ਉਹ ਤੂੰ ਵੀ ਸੁਣ ਧਿਆਨ ਨਾਲ…
           ਬੱਸ 'ਮੋਗੇ' ਤੋਂ ਪਿੰਡਾਂ ਵਿਚ ਦੀ ਹੁੰਦੀ ਹੋਈ ਵਾਇਆ 'ਸਮਾਲਸਰ-ਭਗਤੇ ਭਾਈ' ਜਾਣੀ ਸੀ। ਹਾੜੀ ਦੀ ਰੁੱਤ ਸੀ। ਨਿਹਾਲੀਏ ਆਪਣੇ ਪਿੰਡਾਂ ਦੇ ਲੋਕ ਤਾਂ ਹਾੜੀ 'ਚ ਲੱਗੇ ਹੋਏ ਸਨ ਤੇ ਭਈਏ ਹਾੜੀ ਵੱਢਣ ਆਈ ਜਾਂਦੇ ਸੀ। ਜਦੋਂ ਮੋਗੇ ਤੋਂ ਬੱਸ ਚੱਲੀ ਤਾਂ ਪਿੰਡਾਂ ਦੇ ਲੋਕ ਘੱਟ ਤੇ ਭਈਏ ਬੱਸ ਵਿੱਚ ਜ਼ਿਆਦਾ ਸਨ। ਇੱਕ ਭਈਆ ਟਿਕਟਾਂ ਮੰਗਦਾ ਹੋਇਆ ਕਹਿਣ ਲੱਗਾ, "ਟਾਂਗ ਕਟੇ ਜਾਣਾ ਹੈ ਪਾਂਚ ਟਿਕਟ ਦੇਦੋ, ਤਾਂ ਮੈਂ ਕਿਹਾ ਸਹੁਰੀ ਦਿਓ, ਇਹ ਪੰਜਾਬ ਐ… ਬਿਹਾਰ ਨਹੀਂ ਐ, ਸਾਡੇ ਪਿੰਡਾਂ ਦੇ ਨਾਮ ਲਵੋ, ਬਥੇਰਾ ਰੌਲਾ ਰੂਲਾ ਪਾਇਆ, ਕਦੇ ਮੈਂ ਉਨ੍ਹਾਂ ਨੂੰ ਬੱਸ ਚੋਂ ਉਤਾਰਾਂ, ਕਦੇ  ਕੁਸ਼ ਤੇ ਕਦੇ ਕੁਸ਼ ਮੇਰਾ ਪਹਿਲਾ ਦਿਨ ਸੀ ਨਿਹਾਲੀਏ ਡਰਾਈਵਰ ਉਨ੍ਹਾਂ ਮਾਲਕਾਂ ਦਾ ਆਪਣਾ ਕੋਈ ਰਿਸ਼ਤੇਦਾਰ ਸੀ।
    ਏਨਾ ਕਰਦੇ ਕਰਾਉਂਦੇ ਨਿਹਾਲੀਏ  ਪਿੰਡ 'ਲੰਗੇਆਣਾ' ਆ ਗਿਆ ਤੇ ਭਈਏ ਸਹੁਰੀ ਦੇ ਮਾਰ ਕੇ ਛਾਲ ਦੌੜ ਗਏ, ਕਹਿੰਦੇ, ਆ ਗਿਆ ਟਾਂਗ ਕਟਾ ਬਗੈਰ ਟਿਕਟ ਤੋਂ ਹੀ ਭੱਜਗੇ।
         ਨਿਹਾਲੀਏ, ਜਿਉਂ ਹੀ ਮੈਂ ਉਸਤੋਂ ਅਗਲੇ ਭਈਆਂ ਨੂੰ ਟਿਕਟ ਲੈਣ ਵਾਸਤੇ ਕਿਹਾ ਤਾਂ ਕਹਿੰਦੇ ਮੁਝ ਕੋ ੪ ਟਿਕਟ ਸਿਰ ਕਟੇ ਕੀ ਦੇ ਦੋ… ਨਿਹਾਲੀਏ ਮੈਂ ਫੇਰ  ਛਿੰਛੋਪੰਜ 'ਚ ਪੈ ਗਿਆ, ਵਈ ਸਹੁਰੀ ਦੇ ਇਹ ਕਹਿੰਦੇ ਕੀ ਐ… ਤਾਂ ਮੈ ਉਨ੍ਹਾਂ ਨੂੰ ਫੇਰ ਕਿਹਾ ਕਿ ਭਾਈ ਸਾਹਿਬ ਇਹ ਪੰਜਾਬ ਐ, ਯੂ.ਪੀ. ਜਾਂ ਬਿਹਾਰ ਨਹੀਂ ਐ, ਇਧਰ ਕੋਈ ਸਿਰ ਕੱਟਿਆ ਵਾਲਾ ਨਹੀਂ ਹੈ ਨਾਲੇ ਕੰਜਰ ਦਿਓ ਜੇ ਸਿਰ ਹੀ ਕੱਟਿਆ ਗਿਆ ਤਾਂ ਬਾਕੀ ਰਹਿ ਕੀ ਗਿਆ। ਲੜਦੇ-ਝਗੜਦੇ ਨਿਹਾਲੀਏ ਜਿਉਂ ਹੀ 'ਰੋਡੇ' ਪਿੰਡ ਦੇ ਬੱਸ ਅੱਡੇ ਤੇ ਬੱਸ ਰੁਕੀ, ਤਾਂ ਪਤੰਦਰ ਬਗੈਰ  ਟਿਕਟ ਕਟਵਾਏ ਤੋਂ ਉਹ ਵੀ ੪ ਜਾਣੇ ਦੌੜ ਗਏ ਮੈਂ ਰਹਿ ਗਿਆ ਅਵਾਜ਼ਾਂ ਮਾਰਦਾ……

     ਅੱਗੇ ਨਿਹਾਲੀਏ ਜਦੋਂ ਮੈਂ ਵਿਚਾਲੇ ਬੈਠ ਭਈਆ ਕੋਲ ਪਹੁੰਚਿਆ ਤਾਂ ਉਹ ਕਹਿੰਦੇ ਮੁਝ ਕੋ ੧੦ ਟਿਕਟੇ ਦੁੰਬ ਕਟੇ ਕੀ ਦੀਜੀਏ, ਫੇਰ ਮੈਂ ਨਿਹਾਲੀਏ ਉਨ੍ਹਾਂ ਨਾਲ ਗਰਮ ਹੋ ਗਿਆ, ਵਈ ਸਹੁਰੀ ਦੇ, ਇਹ ਮੈਨੂੰ ਹੀ ਉੱਲੂ ਬਣਾਈ ਜਾਂਦੇ ਨੇ ਉਨ੍ਹਾਂ ਨੂੰ ਮੈਂ ਫੇਰ ਕਿਹਾ ਕਿ ਭਾਈ ਸਾਹਿਬ ਇਹ ਪੰਜਾਬ ਐ, ਨੇਪਾਲ ਨਹੀਂ ਐ, ਇਧਰ ਕੋਈ ਦੂੰਬ ਕਟਾ ਨਹੀਂ ਹੈ ਏਨੇ ਨੂੰ ਨਿਹਾਲੀਏ ਲੜਦੇ-ਝਗੜਦੇ 'ਲੰਡੇ' ਪਿੰਡ ਦਾ ਅੱਡਾ ਆ ਗਿਆ ਤਾਂ ਉਹ ਵੀ ਪਤੰਦਰ ੧੦ ਜਾਣੇਂ ਮਾਰ ਕੇ ਛਾਲਾਂ ਭੱਜ ਗਏ।
            ਫੇਰ ਨਿਹਾਲੀਏ ਜਿਉਂ ਹੀ ਮੈਂ ਉਸਤੋਂ ਅੱਗੇ ਬੈਠੇ ਭਈਆਂ ਨੂੰ ਟਿਕਟ ਲੈਣ ਲਈ ਕਿਹਾ ਤਾਂ ਉਹ ਕਹਿੰਦੇ ਕਿ ਸਾਤ ਟਿਕਟੇਂ ਛੋਟੇ ਸਾਬ੍ਹ ਕਿ ਦੀਜੀਏ। ਮੈਂ ਫਿਰ ਉਹਨਾਂ ਨਾਲ ਖਹਿਬੜਨ ਲੱਗਾ ਕਿ ਇਹ ਬੱਸ ਐ, ਕੋਈ ਦਫਤਰ ਨਹੀਂ ਹੈ ਜਿੱਥੇ ਵੱਡਾ-ਛੋਟਾ ਸਾਹਿਬ ਬੈਠਾ ਹੋਵੇ। ਐਨੇ ਨੂੰ ਨਿਹਾਲੀਏ 'ਸਮਾਲਸਰ' ਸ਼ਹਿਰ ਆ ਗਿਆ ਤੇ ਪਤੰਦਰ ਕਹਿੰਦੇ ਆ ਗਿਆ ਹਮਾਰਾ ਸਟੇਸ਼ਨ। ਬੱਸ ਰੁਕਦੇ-ਰੁਕਦੇ ਪਤੰਦਰ ਬਗੈਰ ਟਿਕਟੋਂ ਛਾਲਾਂ ਮਾਰਦੇ ਭੱਜ ਗਏ। 
      ਅੱਗੇ ਜਦੋਂ ਬੱਸ 'ਸਮਾਲਸਰ' ਤੋਂ ਸੇਖੇ ਵਿਚਦੀ ਹੁੰਦੀ ਹੋਈ ਜਦੋਂ ਚੱਲਣ ਲੱਗੀ ਤਾਂ ਪਿੱਛੇ ਬੈਠੇ ਭਈਆ ਨੂੰ ਮੈਂ ਟਿਕਟ ਲੈਣ ਲਈ ਕਿਹਾ ਬੱਸ ਵਿਚ ਨਿਹਾਲੀਏ ਭੀੜ ਜ਼ਿਆਦਾ ਸੀ। ਭਈਏ ਮੈਨੂੰ ਕਹਿਣ ਕਿ ਅਗਲੇ ਗਾਉਂ ਦੀ ਟਿਕਟ ਦੇ… ਮੈਂ ਕਿਹਾ ਪਿੰਡ ਦਾ ਨਾਂਅ ਲੈ ਕੇ ਦੱਸੋ, ਪਰ ਭਈਏ ਪਿੰਡ ਦਾ ਨਾਂਅ ਭੁੱਲਗੇ। ਮੈਂ ਕਿਹਾ ਤੁਸੀਂ ਯਾਦ ਕਰੋ ਮੈਂ ਬਾਕੀ ਟਿਕਟਾਂ ਕੱਟ ਲਵਾਂ।
            ਏਨੇ ਨੂੰ ਨਿਹਾਲੀਏ ਕਿਤੇ ਉਹਨਾਂ ਦੇ ਪਿੰਡ ਯਾਦ ਆ ਗਿਆ ਤੇ ਉਧਰੋਂ ਤਾਂ ਪਿੰਡ ਦਾ ਬੱਸ ਅੱਡਾ ਆ ਗਿਆ ਉਧਰੋਂ ਬੱਸ ਤੇਜ਼ ਸੀ ਤੇ ਉੱਤੋਂ ਕੀ ਪਤੰਦਰ ਲੱਗ ਪਏ ਰੌਲਾ ਪਾਉ ਕਿ ਕਨਿਕਟਰ ਸਾਬ੍ਹ, ਟੱਟੀ ਭਾਈ…ਟੱਟੀ ਭਾਈ…ਟੱਟੀ ਭਾਈ… ।
       ਫੇਰ ਨਿਹਾਲੀਏ ਟੱਟੀ ਦਾ ਨਾਂਅ ਸੁਣਦੇ ਸਾਰ ਹੀ ਸਾਰਿਆਂ ਨੇ ਨੱਕ 'ਚ ਰੁਮਾਲ-ਚੁੰਨੀਆਂ ਥੁੰਨ ਲਈਆਂ। ਮੈਂ ਵਿਸਲ ਮਾਰੀ ਤੇ ਉਨ੍ਹਾਂ ਨੂੰ ਧੱਕਾ ਮਾਰਦਿਆਂ ਕਿਹਾ ਕਿ ਕੰਜਰੋ ਜੇ ਟੱਟੀ ਆਉਂਦੀ ਸੀ ਤਾਂ ਪਹਿਲਾਂ ਕਿਉਂ ਨਾ ਦੱਸਿਆਂ ਸਾਡੀ ਬੱਸ ਵਿੱਚ ਗੰਦ ਪਾ ਕੇ ਰੱਖ ਦਿੱਤਾ।
      ਨਿਹਾਲੀਏ ਜਿਉਂ ਹੀ ਬੱਸ ਅੱਡੇ ਤੇ ਰੁਕੀ ਤਾਂ ਉਹ ਵੀ ਸਾਰੇ ਜਾਣੇ ਬਗੈਰ ਟਿਕਟ ਤੋਂ ਭੱਜ ਗਏ।
    ਨਿਹਾਲੀ:- ਪਰ ਉਹ ਕਾਹਤੋਂ ਬਗੈਰ ਟਿਕਟ ਤੋਂ ਭੱਜੇ, ਨਾਲੇ ਬੱਸ ਵਿੱਚ ਟੱਟੀ ਕਰਗੇ ।
            ਦਰਅਸਲ ਨਿਹਾਲੀਏ ਉਨ੍ਹਾਂ ਨੇ ਪਿੰਡ 'ਠੱਠੀ ਭਾਈ' ਉਤਰਨਾ ਸੀ ਨਾ ਕਿ ਬੱਸ ਵਿੱਚ ਉਨ੍ਹਾਂ ਦੀ ਟੱਟੀ ਨਿਕਲੀ ।
     ਸੋ ਏਸ ਕਰਕੇ ਨਿਹਾਲੀਏ ਜਿੰਨੇ ਭਾਈਏ ਉਨੇ ਮੁਫਤ ਸਫਰ ਕਰ ਗਏ । ਤੇ ਡਰਾਈਵਰ ਨੇ ਸਾਰਾ ਕੁਝ ਮਾਲਕਾਂ ਨੂੰ ਦੱਸ ਦਿੱਤਾ ਤੇ ਏਥੋਂ ਵੀ ਮੇਰੀ ਫੱਟੀ ਪੋਚੀ ਗਈ…… ।