ਫੁਲ ਤੇ ਕੰਡਾ (ਕਵਿਤਾ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੰਗਾ ਹੁੰਦਾ ਫੁਲ ਦੀ ਥਾਂ, ਕੰਡਾ ਹੀ ਬਣ ਜਾਂਦਾ
ਜਣਾ ਖਣਾ ਫੇਰ  ਹਥ ਪਾਉਣ ਤੋਂ, ਥੋੜਾ ਤਾਂ ਕਦਰਾਂਦਾ
 
ਹੁਸਨ ਫੁਲ  ਦਾ ਮਾਣ ਵਪਾਰੀ ਪੈਰਾਂ ਹੇਠ ਲਿਤਾੜਨ
ਫੁਲ ਵਿਚਾਰਾ ਖੁਸ਼ੀਆਂ  ਖੇੜੇ ਵੰਡਦਾ ਹੀ ਮਰ ਜਾਂਦਾ
 
ਫੁਲ ਤੋੜਦੇ  ਟਾਹਣੀ ਨਾਲੋਂ ਕੰਡਾ ਕੋਈ ਨਾ ਤੋੜੇ
ਫੁਲ ਤੋੜਨ ਨੂੰ  ਹਰ ਬਸ਼ਰ ਦਾ ਹਥ ਹੈ ਵਧਦਾ ਜਾਂਦਾ
 
ਫੁਲ ਟੁਟ ਕੇ ਟਾਹਣੀ ਨਾਲੋਂ ਪਲਾਂ ਵਿਚ  ਮੁਰਝਾਵੇ
ਵਢਿਆ ਟੁਕਿਆ  ਕੰਡਾ ਫੇਰ ਵੀ ਕੰਡਾ ਹੀ ਰਹਿ ਜਾਂਦਾ
 
ਕੰਡੇ ਪਾਸੋਂ  ਹਰ ਕੋਈ  ਲੰਘਦਾ ਪੱਲਾ ਪਿਆ  ਬਚਾਵੇ
ਕੰਡਾ ਕਦੇ  ਲਿਹਾਜ ਨਾ ਕਰਦਾ ਚੁਭ ਕੇ ਦੁਖ  ਪੁਚਾਂਦਾ
 
ਇਸ ਜਗ ਦੀ ਹੈ ਰਿਤ ਨਿਰਾਲੀ ਕੰਡੇ ਪਿਆ ਖਿਲਾਰੇ
ਚੁਭਿਆ ਕੰਡਾ ਕਢਣ ਨੂੰ ‘ਘੱਗ’ ਕੰਡਾ ਹੀ ਕੰਮ ਆਉਂਦਾ





samsun escort canakkale escort erzurum escort Isparta escort cesme escort duzce escort kusadasi escort osmaniye escort