ਗ਼ਜ਼ਲ (ਕਵਿਤਾ)

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਹੀਂ ਬਦਲਣਾ ਨਾਲ ਸਮੇਂ ਦੇ ਮੈਂ ਸਮੇਂ ਨੂੰ ਬਦਲ ਦਿਆਂਗਾ
ਸਮੇਂ ਨੂੰ ਮਿਠੇ ਗੀਤ ਦਿਆਂਗਾ ਸਮੇਂ ਨੂੰ ਸੁਹਣੀ ਗਜ਼ਲ ਦਿਆਂਗਾ

ਮਾਨਵਤਾ ਦੀ ਬੇੜੀ ਦੁੱਖ ਦੇ, ਮੰਝਦਾਰ ਨਹੀਂ ਡੁਬਣ ਦੇਣੀ
ਪਿਆਰ ਦਾ ਇਕ ਚੱਪੂ ਦੇ ਕੇ, ਹੌਸਲੇ ਦਾ ਉਛਲ ਦਿਆਂਗਾ

ਦਿਲ ਦਰਿਆ ਗੰਗਾ ਦੇ ਵਾਂਗੂੰ, ਮੇਲ ਜੋਲ ਦੇ ਨੀਲੇ ਪਾਣੀ
ਮਨ ਸੱਭ ਦੇ ਨਿਰਮਲ ਹੋਣੇ ਸਮਝ ਦੀ ਐਸੀ ਸ਼ਕਲ ਦਿਆਂਗਾ  

ਤੜਪ ਪਿਆਰ ਦੀ ਇੱਕ ਦੂਜੇ ਲਈ ਹਰ ਦਿਲ ਅੰਦਰ ਭਰਨੇ
ਬ੍ਰਿਹੋਂ ਵਸਲ ਦਾ ਘੇਰਾ ਚੌੜਾ ਬਿਰਹੋਂ ਨੂੰ ਮੈਂ ਵਸਲ ਦਿਆਗਾ

ਯੁਗ ਬਦਲੀ ਹੈ ਮੇਰੀ ਮੰਜਲ ਇਹਦੇ ਲਈ ਵਾਹ ਹੈ ਲਾਉਣੀ
ਪੂਰਾ ਰੱਖ ਭਰੋਸਾ ਇਸ ਤੇ ਜਿੰਦਗੀ ਇਹਨੂੰ ਸਗਲ ਦਿਆਂਗਾ

ਭੁੱਖ ਨੰਗ ਨਾ ਜੱਗ ਤੇ ਹੋਵੇ ਹੱਕ ਪਰਾਇਆ ਨਾ ਕੋਈ ਖੋਵੇ
ਸੱਭ ਕੁੱਝ ਸੱਭ ਦਾ ਹੋਏ ਸਾਂਝਾ ਇਹਨੂੰ ਐਸੀ ਫਸਲ ਦਿਆਂਗਾ

ਹੀਣ ਵਿਚਾਰ ਨਾ ਕਿਸੇ 'ਚ ਆਵੇ ਸੱਭ ਦਾ ਸਿਰ ਉਚਾ ਹੋਵੇ
ਖੌਟ ਹੂੰਝਣਾ ਮਨ ਦੇ ਵਿਚੋਂ ਖਿਆਲ ਸ਼ੁਧ ਤੇ ਅਸਲ ਦਿਆਂਗਾ

ਸੱਭ ਉੱਠੀਏ ਤੇ ਉੱਠ ਕੇ ਤੁਰੀਏ ਇੱਕ ਦੂਜੇ ਦੇ ਹੱਥ ਨੂੰ ਫੜੀਏ
ਲੱਖ ਚਾਹੇ ਕੋਈ ਤੋੜ ਸਕੇ ਨਾ ਐਸੀ ਹੱਥ ਨੂੰ ਪਕੜ ਦਿਆਂਗਾ


ਐਸੀ ਲਿਖਤ ਲਿਖੀ ਨਾ ਜਾਵੇ ਜੋ ਦੁਨੀਆਂ ਤੇ ਕੋਝ੍ਹ ਉਗਾਵੇ
ਬਾਸੀ ਕਲਮ ਰੋਕ ਕੇ ਰੱਖਣੀ ਕਲਮ ਆਪਣੀ ਨੂੰ ਅਕਲ ਦਿਆਂਗਾ