ਜਵਾਨੀ ਇਹ ਪੰਜਾਬ ਦੀ (ਕਵਿਤਾ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਾੜਾ ਰੱਬਾ, ਬਚਾ ਲਈ ਉਏ !
ਜਵਾਨੀ ਇਹ ਪੰਜਾਬ ਦੀ ।
ਨਸ਼ਿਆ ਲਾਏ ਸਰੀਰ ,
ਮੁੱਠ ਰਹਿ ਗਈ ਹੱਡੀਆਂ ਦੀ
ਲੱਗਦੀ ਸੀ ਜਿਹਨੂੰ ਨਜ਼ਰ ਕਦੇ,
ਅੱਖੀਆਂ ਗੱਡੀਆਂ ਦੀ।
ਆਵੇ ਨਾ ਸਮਝ ਕੋਈ ,
ਘੋੜੀ ਬੇ ਲਗਾਮ ਦੀ
ਹਾੜਾ ਰੱਬਾ, ਬਚਾ ਲਈਂ ਉਏ!
ਜਵਾਨੀ ਇਹ ਪੰਜਾਬ ਦੀ ।

ਟੀਕੇ ਸ਼ੀਸ਼ੀਆਂ ਪੀ-ਪੀ ,
ਇਹਨਾਂ ਸਰੀਰ ਨੇ ਗਾਲ ਲਏ
ਜਾਣਾ ਠੇਕੇ,ਖਾਣੀ ਭੁੱਕੀ,
ਸ਼ੌਕ ਨੇ ਪਾਲ਼ ਲਏ।
ਹਾਲਤ ਬੁਰੀ ਹੈ,
ਮੇਰੇ ਸੋਹਣੇ ਵਤਨ ਪੰਜਾਬ ਦੀ
ਹਾੜਾ ਰੱਬਾ, ਬਚਾ ਲਈਂ ਉਏ!
ਜਵਾਨੀ ਇਹ ਪੰਜਾਬ ਦੀ ।

ਦੁੱਧ – ਘਿਉ ਵੀ ਖਾਣੇ ਛੱਡਤੇ,
ਮੇਰੇ ਦੇਸ਼ ਦੇ  ਜਵਾਨਾਂ ਨੇ
ਲਾਉਣੇ ਸੂਟੇ,ਖਾਣੇ ਜਰਦੇ,
ਖੁੱਲ ਗਈਆਂ ਦੁਕਾਨਾਂ ਨੇ।
ਕਦੋਂ ਖੁਲੂਗੀ ਅੱਖ ,
ਮੇਰੇ ਸੁੱਤੇ ਹੋਏ ਪੰਜਾਬ ਦੀ
ਹਾੜਾ ਰੱਬਾ, ਬਚਾ ਲਈਂ ਉਏ!
ਜਵਾਨੀ ਇਹ ਪੰਜਾਬ ਦੀ ।

ਛੱਡੇ ਬਣਾਉਣੇ ਸ਼ਰੀਰ,
ਵਿਜੀ ਰਹਿਣ ਮੋਬਾਇਲਾਂ 'ਤੇ
ਰਾਤ ਭਰ ਨੀ ਸੌਂਦੇ,
ਸੰਦੇਸ਼ੇ ਪੜ੍ਹਨ ਇਹ ਮੇਲਾਂ ਤੇ।
ਰਹਿ ਜੇ ਨਾ ਅਧੂਰੀ,
ਕਹਾਣੀ ਬਾਬਿਆਂ ਦੇ ਖਾਬ ਦੀ
ਹਾੜਾ ਰੱਬਾ, ਬਚਾ ਲਈਂ ਉਏ!
ਜਵਾਨੀ ਇਹ ਪੰਜਾਬ ਦੀ ।

ਸੁਣੋ ਜਵਾਨੋ ਪੰਜਾਬ ਦਿਉ,
ਥੋੜ੍ਹਾ ਤਾਂ ਹੋਸ਼ ਕਰੋ
ਸੋਨੇ ਜਿਹੀ ਜਵਾਨੀ ਨੂੰ,
ਇੰਝ ਨਾ ਬਰਬਾਦ ਕਰੋ।
"ਬੁੱਕਣਵਾਲ਼ੀਆ" ਕਹੇ,
ਬੋਚੋ ਗੱਲ ਹੈ, ਸ਼ਬਾਬ ਦੀ
ਹਾੜਾ ਰੱਬਾ, ਬਚਾ ਲਈਂ ਉਏ!
ਜਵਾਨੀ ਇਹ ਪੰਜਾਬ ਦੀ ।