ਨਸ਼ਿਆਂ ਦੀਆਂ ਮਾਰਾਂ (ਕਵਿਤਾ)

ਬਲਵਿੰਦਰ ਸਿੰਘ ਮੋਹੀ    

Email: mohiebs@yahoo.co.in
Cell: +91 94638 72724
Address: ,ਸੀ-2/5, ਸ਼ਹੀਦ ਭਗਤ ਸਿੰਘ ਕਾਲਜ ਆਫ ਇੰਜੀ. ਅਤੇ ਟੈਕਨਾਲੋਜੀ
ਫਿਰੋਜ਼ਪੁਰ India
ਬਲਵਿੰਦਰ ਸਿੰਘ ਮੋਹੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਹਰ ਪਿੰਡ ਕਿਉਂ ਠੇਕੇ ਖੋਹਲੇ ਪੁੱਛੋ ਸਰਕਾਰਾਂ ਨੂੰ,
ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ।

ਬਾਪੂ ਨੂੰ ਆਸ ਬੜੀ ਪੁੱਤ ਵੱਡਾ ਹੋ ਬਣੂੰ ਸਹਾਰਾ.
ਪੜ੍ਹ ਲਿਖ ਜਦ ਕਰੂ ਕਮਾਈ ਲਹਿਜੂਗਾ ਕਰਜ਼ਾ ਸਾਰਾ,
ਨਸ਼ਿਆਂ ਦੇ ਧੱਕੇ ਚੜ੍ਹਕੇ ਭੁੱਲਿਆ ਕੰਮ ਕਾਰਾਂ ਨੂੰ,
ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ………।

ਮੰਜੀ ਨਾਲ ਜੁੜਿਆ ਰਹਿੰਦਾ ਮਾਂ ਦਾ ਜੋ ਪੁੱਤ ਪਿਆਰਾ,
ਕੱਚੇ ਦੁੱਧ ਨਾਲ ਪਾਲਿਆ ਕੀਤਾ ਹੁਣ ਪਿਆ ਨਕਾਰਾ,
ਜੀਵਨ ਜੰਗ ਲੜਣ ਤਂੋ ਪਹਿਲਾਂ ਮੰਨ ਬੈਠਾ ਹਾਰਾਂ ਨੂੰ,
ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ………।

ਹੋਣੀ ਬਣ ਨਸ਼ਾ ਛਾ ਗਿਆ ਸਾਰੇ ਪੰਜਾਬ ਦੇ ਉੱਤੇ,
ਜ਼ਹਿਰਾਂ ਦਾ ਛਿੱਟਾ ਦਿੱਤਾ ਸੂਹੇ ਗੁਲਾਬ ਦੇ ਉੱਤੇ,
ਗਾਲਣ ਜੋ ਪੁੱਤ ਬਿਗਾਨੇ ਲਾਹਣਤ ਬਦਕਾਰਾਂ ਨੂੰ,
ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ………।

ਪੜ੍ਹ ਲਿਖ ਜਦ ਵਿਹਲੇ ਫਿਰਦੇ ਨਸ਼ਿਆਂ ਨੂੰ ਗਲ ਨਾਲ ਲਾਉਂਦੇ,
ਕਰਦੇ ਫਿਰ ਲੁੱਟਾਂ ਖੋਹਾਂ ਦੁੱਖਾਂ ਵਿੱਚ ਜੀਵਨ ਪਾਉਂਦੇ,
ਪੜ੍ਹਿਆਂ ਦੀ ਫੌਜ ਇਹ 'ਮੋਹੀ' ਤਰਸੇ ਰੁਜ਼ਗਾਰਾਂ ਨੂੰ,
ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ………।

ਹਰ ਪਿੰਡ ਕਿਉਂ ਠੇਕੇ ਖੋਹਲੇ ਪੁੱਛੋ ਸਰਕਾਰਾਂ ਨੂੰ,
ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ।