ਦੋ ਮਿੰਨੀ ਕਹਾਣੀਆਂ (ਮਿੰਨੀ ਕਹਾਣੀ)

ਜਗਦੀਸ਼ ਕੁਲਰੀਆਂ    

Email: jagdishkulrian@gmail.com
Cell: +91 94173 29033
Address: 46 ਇੰਮਪਲਾਈ ਕਾਲੋਨੀ, ਬਰੇਟਾ
ਮਾਨਸਾ India 151501
ਜਗਦੀਸ਼ ਕੁਲਰੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁਰਮੰਤਰ 
 ਸੇਵਾ ਸਿੰਘ ਅੱਜ ਡੇਰੇ ਵਾਲੇ ਸੰਤਾਂ ਨੂੰ ਮਿਲਕੇ ਸਰੂਰ ਵਿੱਚ ਆ ਕੇ ਦੋ ਹਾੜੇ ਵੱਧ ਹੀ ਲਾ ਗਿਆ ਸੀ| 
ਨਾ ਪੀ ਏ ਬਿਨਾਂ ਤੇਰੀ ਜਾਨ ਨਿਕਲਦੀ ਐ..... ਘਰ ਵਿੱਚ ਪਹਿਲਾਂ ਹੀ ਭੰਗ ਭੁੱਜਦੀ ਐ...... ਨਾਲੇ ਸੰਤਾਂ ਨੇ ਕਿਹਾ ਸੀ ਕਿ ਘਰ ਵਿੱਚ ਦਾਰੂ ਵੜਨ ਨਹੀਂ ਦੇਣੀ........ ਪਰ ਤੈਨੂੰ ਭੋਰਾ ਸ਼ਰਮ ਨੀ......... ਸਾਰੇ ਘਰ ਦਾ ਫੂਸ ਉਡਾ ਕੇ ਛੱਡੇਗਾ....... ਪਤਾ ਨੀ ਜੈ ਖਾਣੇ ਵਿਚੋਲੇ ਨੇ ਕੇਹੜੇ ਜਨਮ ਦਾ ਬਦਲਾ ਲਿਐ.......... ਤੇਰੇ ਨਸ਼ੇੜੀ ਦੇ ਗਲ ਲਾ ਕੇ - ਲਾਭੋ ਦਾਰੂ ਪੀ ਕੇ ਆਏ ਆਪਣੇ ਘਰ ਵਾਲੇ ਨਾਲ ਝਗੜ ਰਹੀ ਸੀ| 
ਕਿਉਂ ਸਾਰਾ ਦਿਨ ਲੜਦੀ ਰਹਿੰਨੀ ਐ...... ਤੇਰਾ ਤਾਂ ਡਮਾਕ ਖਰਾਬ ਐ............ ਨਾਲੇ ਬਾਬਿਆਂ ਨੂੰ ਨੀ ਪਤਾ ਕਿ ਏਹ ਕੇਹੜਾ ਰਤਨ ਐ.... ਉਹ ਆਪ ਸਾਰਾ ਕੁਛ ਕਰਦੇ  ਨੇ .......... ਵਲੈਤੀ ਪੀਂਦੇ ਆਂ ... ਲੋਕਾਂ ਨੂੰ ਉਪਦੇਸ਼ ਦਿੰਦੇ ਆਂ...... ਇਹ ਤਾਂ ਹੁਣ ਮਰਦੇ ਦਮ ਤਕ ਜੱਟ ਦੇ ਨਾਲ ਈ ਜਾਊ ....... ਸੇਵਾ ਸਿੰਘ ਨੇ ਲੜਖੜਾਉਂਦੇ ਹੋਏ ਨੇ ਜਵਾਬ ਦਿੱਤਾ| 
ਡਮਾਕ ਮੇਰਾ ਨੀ ..... ਤੇਰਾ ਖਰਾਬ ਐ.... ਮੱਤ ਮਾਰੀ ਗਈ ਐ ਤੇਰੀ ..... ਐਵੇਂ ਸੰਤਾਂ ਨੂੰ ਮੰਦਾ ਚੰਗਾ ਨੀ ਬੋਲੀਦਾ...... ਡੇਰੇ ਵਿੱਚ ਬੈਠੀ ਲਾਭੋ ਦਾ ਰਾਤ ਦੇ ਕਾਟੋ ਕਲੇਸ਼ ਨੂੰ ਚੇਤੇ ਕਰਦੇ ਹੋਏ ਮਨ ਭਰ ਆਇਆ| 
ਉਸ ਨੇ ਵਾਰੀ ਆਉਣ ਤੇ ਸੰਤਾਂ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਕੇ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ šਬਾਬਾ ਜੀ .... ਮੈਂ ਤੁਹਾਡੇ ਦੱਸੇ ਸਾਰੇ ਉਪਾਅ ਕੀਤੇ.... ਪਰ ਮਿੰਦੀ ਦਾ ਬਾਪੂ ਦਾਰੂ ਪੀਣੋ ਨੀ ਹਟਿਆ... ਸਗੋਂ ਹੁਣ ਤਾਂ ਉਹ ਰੋਜ਼ ਦਾਰੂ ਪੀ ਕੇ ਆਉਣ ਲੱਗ ਪਿਐ... ਬਾਬਾ ਜੀ ਕਰੋ ਕੋਈ ਮੇਹਰ......|" 
'ਭਾਈ ਬੀਬਾ.. ਅਸੀਂ ਸਾਰਾ ਕੁਛ ਅੰਤਰ ਧਿਆਨ ਹੋ ਕੇ ਦੇਖ ਲਿਆ ਐ .....ਤੂੰ ਐਵੇ ਨਾ ਘਬਰਾ..... ਮੈਂ ਦੇਖ ਰਿਹਾ ਆਂ.... ਤੁਹਾਡੇ ਚੰਗੇ ਦਿਨ ਆਉਣ ਵਾਲੇ ਨੇ....... ਦਾਰੂ-ਦੁਰੂ ਦੀ ਕੋਈ ਚਿੰਤਾ ਨਾ ਕਰ.... ਜਦੋਂ ਤੂੰ ਪਹਿਲਾਂ ਆਈ ਸੀ ਉਦੋਂ ਥੋਡੇ ਘਰੇ ਧੂਣੇ ਚ ਦਾਰੂ ਬੋਲਦੀ ਸੀ.... ਹੁਣ ਨਹੀਂ.... ਐਵੇਂ ਨਾ ਆਪਣੇ ਘਰਵਾਲੇ ਨੂੰ ਟੋਕਿਆ ਕਰ.... ਆਪੇ ਕਰਤਾਰ ਭਲੀ ਕਰੂੰ....|' 
 ---------------------------------------------------
 
ਮੁਕਤੀ 
  ਪੁੱਤਰਾ ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂਂ - | ਮਰਨ ਕਿਨਾਰੇ ਪਏ ਬਿਸ਼ਨੇ ਬੁੜੇ ਨੇ ਅਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ | ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ | ..........ਉਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ਆਦਿ ਦੀਆਂ ਰਸਮਾਂ ਤੇ ਆਉਣ ਵਾਲੇ ਸੰਭਾਵੀ ਖਰਚਿਆਂ ਬਾਰੇ ਕਿਆਸ ਕਰਕੇ ਉਹ ਧੁਰ ਅੰਦਰ ਤੱੱਕ ਕੰਬ ਜਾਂਦਾ ਸੀ |  
ਲਓ ਬੱਚਾ ! ਪਾਂਚ ਰੂਪੈ ਹਾਥ ਮੇਂ ਲੇਕਰ ........ ਸੂਰਜ ਦੇਵਤਾ ਕਾ ਧਿਆਨ ਕਰੋਂ |ਂਂ ਫੁੱਟਬਾਲ ਵਾਗੂੰ ਢਿੱਡ ਵਧੇ ਵਾਲੇ ਪਾਂਡੇ ਦੇ ਬੋਲਾਂ ਨੇ ਉਸਦੀ ਸੁਰਤੀ ਨੂੰ ਵਾਪਿਸ ਮੋੜਿਆ | 
ਗੰਗਾ ਵਿੱਚ ਖੜੇ ਨੂੰ ਉਸਨੂੰ ਕਾਫੀ ਸਮਾਂ ਹੋ ਗਿਆਂ............ਪਾਂਡਾ ਕਦੇ ਕਿਸੇ ਦੇ ਨਾਂ ਤ,ੇ ਕਦੇ ਕਿਸੇ ਦੇ ਨਾਂ ਤੇ ਉਸ ਤੋਂ ਪੰਜ-ਪੰਜ, ਦਸ-ਦਸ ਕਰਕੇ ਰੁਪਏ ਬਟੋਰ ਰਿਹਾ ਸੀ |  
ਏਸੇ ਕਰੋ ਬੇਟਾ ! ਦਸ ਰੁਪਏ ਦਾਂਏ ਹਾਥ ਮੇਂ ਲੇਕਰ ..........ਅਪਣੇ ਪੂਰਵਜੋਂ ਕਾ ਧਿਆਨ ਕਰੋਂ .... 
ਇਸ ਸੇ ਮਰਨੇ ਵਾਲੇ ਕੀ ਆਤਮਾਂ ਕੋ ਸਾਂਤੀ ਮਿਲਤੀ ਹੈ |ਂਂ........ਹੁਣ ਉਸ ਤੋਂ ਰਿਹਾ ਨਾਂ ਗਿਆ| ਂਂਪੰਡਤ ਜੀ ...ਆਹ ! ਕੀ ਠੱਗਾ ਠੋਰੀ ਫੜੀ ਏ ......ਇੱੱਕ ਤਾਂ ਸਾਡਾ ਬੰਦਾ ਜਹਾਨ ਤੋਂ ਚਲਿਆ ਗਿਆ .. 
ਉਪਰੋਂ ਤੁਸੀ ਮਰੇ ਦਾ ਮਾਸ ਖਾਣੋਂ ਨਹੀਂ ਹਟਦੇ .....ਏਹ ਕਿਹੋ ਜਿਹੇ ਸੰਸਕਾਰ ਨੇ...... | 
ਅਰੇ ਮੂਰਖ ! ਤੁਮਹੇ ਪਤਾ ਨਹੀਂ ਬ੍ਰਹਾਮਣੋਂ ਸੇ ਕੈਸੇ ਬਾਤ ਕੀ ਜਾਤੀ ਐਂ ...... ਚਲੋਂ ਮੈਂ ਨਹੀਂ ਪੂਜਾ ਕਰਵਾਤਾ ........ਡਾਲੋ ਕੈਸੇ ਡਾਲੋਗੇ ਗੰਗਾ ਮੇਂਂ ਫੂਲ .........ਅਬ ਤੁਮਹਾਰੇ ਬਾਪ ਕੀ ਗਤੀ ਨਹੀਂ ਹੋਗੀਂ ........ਉਸ ਕੀ ਆਤਮਾ ਭਟਕਤੀ ਫਿਰੇਗੀ ..........- ਪਾਂਡੇ ਨੇ ਕ੍ਰੋਧਿਤ ਹੁੰਦੇ ਕਿਹਾ | 
ਬਾਪੂ ਨੇ ਜਦੋਂ ਏਥੇ ਸਵਰਗ ਨਹੀਂ ਭੋਗਿਆ ........ਸਾਰੀ ਉਕਰ ਦੁੱਖਾਂ ਵਿੱਚ ਗਾਲ ਤੀ .....ਆਹ ਤੇਰੇ ਮੰਤਰ ਕਿਹੜੇ ਸਵਰਗਾਂ ਵਿੱਚ ਵਾੜ ਦੇਣਗੇ ............ਲੋੜ ਨੀਂ ਮੈਨੂੰ ਥੋਡੇ ਅਜਿਹੇ ਮੰਤਰਾਂ ਦੀ ..... ਜੇ ਤੂੰੰ ਨਹੀਂਉ ਫੁੱਲ ਪਵਾਉਦਾ ..........ਇਨ੍ਹਾਂ ਕਹਿੰਦਿਆਂ ਉਸ ਨੇ ਅਪਣੇ ਹੱਥਾਂ ਵਿੱੱਚ ਫੜੇ ਫੂੱਲਾਂ ਨੂੰ ਥੋੜਾ ਨੀਵਾਂ ਕਰਕੇ ਗੰਗਾ ਦੀਆਂ ਲਹਿਰਾਂ ਨਾਲ ਇਕਮਿਕ ਕਰਦਿਆਂ ਫੇਰ ਕਿਹਾ ਂਂਲੈ ਆਹ ਪਾਤੇ |ਂਂ 
    ਉਸਦਾ ਇਹ ਢੰਗ ਦੇਖ ਕਿ ਪਾਂਡੇ ਦਾ ਮੂੰਹ ਅਵਾਕ ਅੱਡਿਆ ਰਹਿ ਗਿਆ |