ਟੇਢੀ ਖੀਰ (ਕਹਾਣੀ)

ਚਰਨਜੀਤ ਪਨੂੰ    

Email: pannucs@yahoo.com
Phone: +1 408 365 8182
Address:
California United States
ਚਰਨਜੀਤ ਪਨੂੰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਹਿਲੀ ਸਾਮੀ ਨੂੰ ਭੁਗਤਾ ਕੇ ਪਟਵਾਰੀ ਬਹੁਤ ਪ੍ਰਸੰਨ ਹੋਇਆ। ਉਸ ਦੀ ਬੋਹਣੀ ਹੀ ਬਹੁਤ ਸ਼ੁੱਭ ਸ਼ਗਨਾਂ ਵਾਲੀ ਚੰਗੀ ਰਹੀ, ਜਿਸ ਨੇ ਕਿਸੇ ਹੀਲ ਹੁੱਜਤ ਤੋਂ ਬਿਨਾਂ, ਖਿੜੇ ਮੱਥੇ ਮੂੰਹ ਮੰਗੇ ਪੰਜ ਸੌ ਰੁਪੈ ਮੇਜ਼ 'ਤੇ ਢੇਰੀ ਕਰ ਦਿੱਤੇ। ਕੰਮ ਤਾਂ ਛੋਟਾ ਜਿਹਾ ਸੀ ਇੱਕ ਮਿੰਟ ਦਾ, ਬੱਸ ਤਸਦੀਕ ਹੀ ਤਾਂ ਕਰਨਾ ਸੀ ਕਿ ਉਸ ਦੀ ਇੱਕ ਲੜਕੀ ਜੋ ਵਿਆਹੁਣ ਯੋਗ ਹੈ, ਅਜੇ ਅਣਵਿਆਹੀ ਹੈ। ਪੰਚਾਂ ਸਰਪੰਚਾਂ ਨੇ ਪਹਿਲਾਂ ਹੀ ਤਸਦੀਕ ਕੀਤੀ ਹੋਈ ਸੀ, ਬੱਸ ਉਸ ਨੇ ਤਾਂ ਇੱਕ ਘੁੱਗੀ ਜਿਹੀ ਹੀ ਮਾਰਨੀ ਸੀ ਛੋਟੀ ਜਿਹੀ। ਅੱਜ ਦਾ ਉਸ ਦਾ ਟਾਰਗੈੱਟ ਕੰਪਿਊਟਰ ਬਜਟ ਪੂਰਾ ਕਰਨ ਦਾ ਸੀ ਜੋ ਉਸ ਦੀ ਪਤਨੀ ਨੇ ਬੜੇ ਜ਼ੋਰ ਨਾਲ ਸਿਫਾਰਿਸ਼ ਕੀਤਾ ਸੀ। ਪਟਵਾਰੀ ਨੇ ਉਂਗਲ 'ਚ ਨਵੇਂ-ਨਵੇਂ ਪਾਏ ਚਮਕਦੇ ਪੁਖਰਾਜ ਨਗ ਨੂੰ ਚੁੰਮਿਆ ਤੇ ਨਾ-ਮੁਕੰਮਲ ਪਏ ਗਿਰਦਾਵਰੀ ਰਜਿਸਟਰ ਦੀ ਖਾਨਾ-ਪੂਰੀ ਕਰਨ ਲੱਗਾ। ਸਫ਼ਾ-ਵਾਰ ਜੋੜ ਕਰਨ ਤੋਂ ਬਿਨਾਂ ਹੀ ਫਰਜ਼ੀ ਜਿਨਸ ਗੋਸ਼ਵਾਰਾ ਉਹ ਪਹਿਲਾਂ ਹੀ ਭੇਜ ਚੁੱਕਾ ਸੀ ਤੇ ਸਮੇਂ ਸਿਰ ਗੋਸ਼ਵਾਰਾ ਭੇਜਣ ਲਈ ਉਹ ਉਪਰਲੇ ਅਧਿਕਾਰੀਆਂ ਤੋਂ ਸ਼ਾਬਾਸ਼ ਵੀ ਲੈ ਚੁੱਕਾ ਸੀ।
         ਇੱਕ ਘੁੱਗੀ ਰੰਗੀ ਮਰਸੀਡਜ਼-ਬੈਂਜ਼ ਕਾਰ ਪਟਵਾਰ ਖ਼ਾਨੇ ਸਾਹਮਣੇ ਆ ਖੜੀ ਹੋਈ ਵੇਖ ਕੇ ਭਿੰਦੇ ਪਟਵਾਰੀ ਦੀਆਂ ਰੀਝਾਂ ਅਸਮਾਨੀ ਉਡਾਰੀਆਂ ਮਾਰਨ ਲੱਗੀਆਂæææ ਪਰ ਇਕਦਮ ਉਸ ਦਾ ਮੱਥਾ ਠਣਕਿਆ। ਉਸ ਦੇ ਹੱਥ ਦੀ ਕਲਮ ਥਿੜਕ ਗਈ। ਸਾਹ ਸੂਤ ਕੇ ਉਸ ਨੇ ਸ਼ਿਕਾਰੀ ਵਾਲੀ ਨਜ਼ਰ ਦੁੜਾਈ। ਉਹ ਜਰਕ ਗਿਆ, ਜ਼ਰੂਰ ਕੋਈ ਵੱਡਾ ਅਫ਼ਸਰ ਹੈæææ ਕੋਈ ਵਿਜੀਲੈਂਸ ਵਾਲਾ ਹੋਵੇ, ਐੱਸ਼ ਡੀæ ਐਮæ ਹੋਵੇ। ਨਹੀਂ ਨਹੀਂæææ ਡੀæ ਸੀæ! ਨਹੀਂ! ਉਨ੍ਹਾਂ ਕੋਲ ਅਜਿਹੀ ਕਾਰ ਕਿਥੋਂ ਆ ਸਕਦੀ ਹੈ। ਉਨ੍ਹਾਂ ਦੇ ਤਾਂ ਸਰਕਾਰੀ ਛਕੜੇ ਹੀ ਹਨ ਜੋ ਮਸਾਂ ਹੀ ਖੜ ਖੜ ਕਰਦੇ ਖਿੱਚ ਧੂਹ ਕੇ ਆਪਣੀ ਕਾਰਗੁਜ਼ਾਰੀ ਪੂਰੀ ਕਰਦੇ ਹਨ। ਚੌਕਸੀ ਵਿਭਾਗ ਦਾ ਛਾਪਾ ਵੀ ਅੱਜ ਕੱਲ੍ਹ ਹਰ ਸਰਕਾਰੀ ਦਫ਼ਤਰ ਵਿਚ ਹਊਆ ਬਣਿਆ ਪਿਆ ਹੈ। ਉਹ ਭੇਸ ਬਦਲ ਕੇ ਆਉਂਦੇ ਹਨ। ਉਨ੍ਹਾਂ ਨੇ ਕਈ ਮੁਲਾਜ਼ਮ ਗ਼ੈਰਹਾਜ਼ਰ ਫੜ੍ਹ ਕੇ ਮੁਅੱਤਲ ਕਰਾਏ ਹਨ। ਕਈਆਂ ਨੂੰ ਰਿਸ਼ਵਤ, ਗ਼ਬਨ ਤੇ ਹੋਰ ਮਾਮਲਿਆਂ ਵਿਚ ਫੜਿਆ ਹੈ ਤੇ ਚਲਾਨ ਪੇਸ਼ ਕੀਤੇ ਹਨ। ਸਰਕਾਰੀ ਮਸ਼ੀਨਰੀ ਸਾਰੀ ਨਹੀਂ ਤਾਂ ਕੁੱਝ ਕੁੱਝ ਇਹਨਾਂ ਦੇ ਡਰ ਤੋਂ ਆਪਣੇ ਕੰਮਾਂ ਵਿਚ ਚੁਸਤ ਚੌਕੰਨੀ ਹੋਈ ਹੈ। ਸਰਕਾਰੀ ਕਰਮਚਾਰੀ ਕੁੱਝ ਕੁੱਝ ਨੇਕ ਨੀਤੀ ਨਾਲ ਕੰਮ ਕਰਨ ਲੱਗੇ ਹਨ। ਇੱਕ ਲੰਮੀ ਰੰਗ ਬਿਰੰਗੀ ਫਿਰਕੀ ਉਸ ਦੇ ਦਿਮਾਗ਼ ਵਿਚ ਘੁੰਮ ਗਈ। ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਟੇਬਲ ਤੋਂ ਉੱਘੜ ਦੁੱਗੜੇ ਨੋਟ ਚੁੱਕ ਕੇ ਪਿੱਛੇ ਚੁੱਲ੍ਹੇ ਦੀ ਚਿਮਨੀ ਵਿਚ ਤੁੰਨ ਦਿੱਤੇ। ਪਤਾ ਨਹੀਂ ਕੀ ਬਲਾਅ ਸੀ ਜੋ ਹੁਣੇ ਗਿਆ। ਕਿਸੇ ਦੇ ਦਿਲਾਂ ਦੀ ਬਦਨੀਤੀ ਦਾ ਕੀ ਪਤਾ! ਪੰਜ ਸੌ ਦੇ ਕੇ ਜਾ ਘੱਲਿਆ ਵਿਜੀਲੈਂਸ ਵਾਲਿਆਂ ਨੂੰ! ਉਨ੍ਹਾਂ ਕੁੱਟ ਕੁੱਟ ਹੱਡ ਭੰਨ ਸੁੱਟਣੇ ਨੇ ਤੇ ਇਹ ਪੁਰਾਣੇ ਪੁਰਜ਼ੇ ਦੁਬਾਰਾ ਪੈਣੇ ਵੀ ਨਹੀਂ।
ਉਹ ਦੌੜ੍ਹਨ ਵਾਲਾ ਹੀ ਸੀ ਕਿ ਕਾਰ ਦੀ ਤਾਕੀ ਖੁੱਲ੍ਹਦੇ ਇੱਕ ਬਾਬੂ ਤੇ ਇੱਕ ਮੈਡਮ ਹੱਥ ਵਿਚ ਤਿਕੋਣਾ ਜਿਹਾ ਪਰਸ ਲਟਕਾਈ ਬਾਹਰ ਨਿਕਲੀ। ਉਸ ਦੇ ਸਾਹ ਵਿਚ ਸਾਹ ਆਇਆ। ਜ਼ਰੂਰ ਇਹ ਵਲੈਤੀਏ ਹਨ ਜਾਂ ਅਮਰੀਕੀ, ਉਸ ਨੇ ਆਪਣੇ ਪਰੋੜ ਤਜਰਬੇ ਨਾਲ ਉਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਮਿਣਿਆ। ਉਨ੍ਹਾਂ ਦੀ ਔਕਾਤ ਦਾ ਮੁਲੰਕਣ ਕੀਤਾ। ਚੰਗਾ ਚੋਖਾ ਸੀ ਖ਼ੂਬ ਭਰਵਾਂ ਰਜਵਾਂ। ਉਹ ਅੰਦਰੇ ਅੰਦਰ ਬਹੁਤ ਖ਼ੁਸ਼ ਹੋਇਆ।
                           'ਨਮਸਕਾਰæææਪਟਵਾਰੀ ਸਾਹਿਬ!' ਦੋਹਾਂ ਨੇ ਇੱਕੋ ਆਵਾਜ਼ ਵਿਚ ਦੋਵੇਂ ਹੱਥ ਜੋੜ ਕੇ ਪ੍ਰਣਾਮ ਕੀਤਾ।
                           'ਨਮਸਕਾਰ!æææ।' ਪਟਵਾਰੀ ਨੇ ਵੀ ਉਤਨੇ ਸਲੀਕੇ ਨਾਲ ਹੀ ਉੱਠ ਕੇ ਉਨ੍ਹਾਂ ਨੂੰ ਹੱਥ ਜੋੜ ਕੇ ਜੀ ਆਇਆਂ ਕਿਹਾ। ਪਟਿਆਂ ਵਾਲੀ, ਖ਼ੁਸ਼ਬੂਆਂ ਨਾਲ ਲੱਦੀ ਮੇਮ ਆਪਣੇ ਕਮਰੇ ਵਿਚ ਵੇਖ ਕੇ ਉਹ ਪੈਰ ਦੇ ਪੋਟੇ ਤੋਂ ਸਿਰ ਦੇ ਗੰਜ ਤੱਕ ਨਸ਼ਿਆ ਗਿਆ।
ਬੜੇ ਚਾਵਾਂ ਨਾਲ ਨੁੱਕਰ 'ਚ ਪਈ ਠੰਢੇ ਪਾਣੀ ਵਾਲੀ ਝੱਜਰ ਵਿਚੋਂ ਅੰਨ੍ਹੇ ਗਿਲਾਸ ਭਰ ਕੇ ਚੰਗੇ ਮੇਜ਼ਬਾਨਾਂ ਵਾਲਾ ਸਬੂਤ ਦਿੰਦੇ ਨਿੱਘੇ ਆਦਰ ਨਾਲ ਉਨ੍ਹਾਂ ਨੂੰ ਪੇਸ਼ ਕੀਤੇ। ਉਨ੍ਹਾਂ ਨੇ ਗਿਲਾਸ ਚੁੱਕ ਕੇ ਇੱਕੋ ਸਾਹੇ ਖ਼ਾਲੀ ਕਰ ਕੇ ਵਾਪਸ ਮੋੜ ਦਿੱਤੇ।   'ਥੈਂਕ ਯੂæææ।' ਮੈਡਮ ਨੇ ਕਿਹਾ।
'ਸ਼ੁਕਰੀਆæææ ਬਹੁਤ ਧੰਨਵਾਦ।' ਬਾਬੂ ਜੀ ਦੀ ਆਵਾਜ਼ ਸੀ। ਮੇਮ ਸਾਹਿਬ ਪਾਣੀ ਪੀ ਕੇ ਠੰਢੀ ਠਾਰ ਹੋ ਗਈ। ਸ਼ਾਇਦ ਪੰਜਾਬੀ ਘੱਟ ਜਾਣਦੀ ਸੀ ਜਾਂ ਵਿਦੇਸ਼ੀ ਭਾਸ਼ਾ ਬੋਲ ਕੇ ਪਟਵਾਰੀ 'ਤੇ ਧੌਂਸ ਜਮਾਉਣਾ ਚਾਹੁੰਦੀ ਸੀ।'ਥੈਂਕ ਯੂ ਪਲੀਜ਼।' ਉਸ ਨੇ ਫਿਰ ਦੁਹਰਾ ਕੇ ਪਟਵਾਰੀ ਨੂੰ ਖ਼ੁਸ਼ ਕਰ ਦਿੱਤਾ।
'ਮੈਂ ਸਾਹਿਬ ਜੀ! ਦਰੁਸਤੀ ਕਰਾਉਣੀ ਹੈæææ ਆਪਣੀ ਜਮਾਂ ਬੰਦੀ ਦੀ।' ਬਾਬੂ ਨੇ ਆਪਣਾ ਆਉਣ ਦਾ ਕਾਰਨ ਦੱਸਿਆ। ਮੇਮ ਸਾਹਿਬ ਨੇ ਗਲੇ ਸੜੇ ਪੁਰਾਣੇ ਕਾਗ਼ਜ਼ ਕੱਢ ਕੇ ਮੇਜ਼ 'ਤੇ ਰੱਖ ਦਿੱਤੇ।
'ਕੋਈ ਨਾ! ਲਿਆਓ ਜੀ! ਹੁਣੇ ਹੀ ਕਰਦੇ ਹਾਂ, ਗੋਲੀ ਕੀਹਦੀ ਤੇ ਗਹਿਣੇ ਕੀਹਦੇ।' ਪਟਵਾਰੀ ਨੇ ਕਾਗ਼ਜ਼ਾਂ ਦੀ ਤਹਿ ਖੋਲ੍ਹਦੇ ਸਿੱਧੇ ਕੀਤੇ।
'ਹਾਂ ਜੀ ਠੀਕ ਹੈæææ ਕੀ ਕਰਨਾਂ ਇਹਨਾਂ ਦਾ?' ਪਟਵਾਰੀ ਹੁਣ ਕੁੱਝ ਕੁੱਝ ਆਪਣੇ ਪਟਵਾਰ ਲਹਿਜ਼ੇ ਵਿਚ ਆ ਗਿਆ।
'ਇਹ ਜਨਾਬ ਤੁਹਾਡੇ ਪਟਵਾਰੀ ਦੀ ਹੀ ਮਿਹਰਬਾਨੀ ਹੋਈ ਹੈ ਕਿ ਮੇਰੀ ਵਾਈਫ਼ ਦਾ ਨਾਮ ਦਿਲਜੀਤ ਕੌਰ ਦੀ ਥਾਂ ਮਨਜੀਤ ਕੌਰ ਲਿਖ ਦਿੱਤਾ। ਇਹ ਤਾਂ ਦਿਲਜੀਤ ਕੌਰ ਹੈ ਤੇ ਹੁਣ ਤੁਸੀਂ ਮਿਹਰਬਾਨੀ ਕਰ ਕੇ ਇਹਨੂੰ ਠੀਕ ਕਰ ਦਿਓ।' ਬਾਬੂ ਨੇ ਨਿਹੋਰੇ ਭਰੇ ਸ਼ਬਦਾਂ 'ਚ ਧੌਂਸ ਜਿਹੀ ਦੇ ਕੇ ਪਟਵਾਰੀ ਨੂੰ ਹਲੂਣ ਦਿੱਤਾ।
                           'ਜਨਾਬ ਇਹ ਕੰਮ ਏਨਾ ਛੋਟਾ ਨਹੀਂ! ਇਤਨਾ ਸੌਖਾ ਵੀ ਨਹੀਂ! ਇਹਦੇ ਵਾਸਤੇ ਤੁਹਾਨੂੰ ਅਖ਼ਬਾਰ ਵਿਚ ਇਸ਼ਤਿਹਾਰ ਕਢਾਉਣਾ ਪਵੇਗਾ, ਤਹਿਸੀਲਦਾਰ ਕੋਲ ਜਾਣਾ ਪਵੇਗਾæææ ਐੱਸ ਡੀ ਐਨ ਦੇ ਪੇਸ਼ ਹੋਣਾ ਪਵੇਗਾ ਤੇ ਹੋਰ ਉੱਪਰ ਡੀ ਸੀ ਤੱਕ ਵੀ ਪਹੁੰਚਣਾ ਪਵੇਗਾ। ਉਹ ਜੋ ਹੁਕਮ ਕਰਨਗੇ ਮੈਂ ਉਹੀ ਕਰਾਂਗਾ।' ਪਟਵਾਰੀ ਨੇ ਵੀ ਆਪਣੀ ਚਾਲ ਚੱਲਦੇ ਕੁਰਸੀ ਤੋਂ ਜ਼ਰਾ ਕੁ ਉੱਪਰ ਉੱਠ ਕੇ ਕਾਗ਼ਜ਼ਾਂ ਨੂੰ ਉਲਟੇ ਸਿੱਧੇ ਕਰਦੇ ਹੱਥ ਦੇ ਇਸ਼ਾਰੇ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਚੱਕਰਾਂ  ਵਿਚ ਪਾ ਦਿੱਤਾ।
ਪਟਵਾਰੀ ਹੋਵੇ ਸਿਫ਼ਾਰਸ਼ੀ, ਆਪਣੀ ਮਰਜ਼ੀ ਦੀ ਸੀਟ, ਧਨਾਢ ਵਿਦੇਸ਼ੀ ਲੋਕ ਉਸ ਦੀ ਸਾਮੀ! ਤੇ ਉਸ ਦੇ ਬੱਚਿਆ ਦੀ ਰੀਝ ਪੂਰੀ ਨਾ ਹੋਵੇ। ਲਾਹਨਤ ਹੈ। ਉਸ ਨੇ ਬੱਚਿਆ ਦੀ ਕੰਪਿਊਟਰ ਦੀ ਲੋੜ ਮਹਿਸੂਸ ਕਰਦੇ ਹੋਏ ਪਹਿਲੀ ਤਰੀਕ ਤੋਂ ਸਾਰੀ ਆਮਦਨ ਅਲੱਗ ਇਕੱਠੀ ਕਰਨ ਦੀ ਠਾਣ ਲਈ ਸੀ। ਜਿੰਨਾ ਚਿਰ ਤੀਹ ਹਜ਼ਾਰ ਨਹੀਂ ਬਣ ਜਾਂਦਾ, ਉਤਨਾ ਚਿਰ ਉਹ ਦਰਾਜ਼ ਵਿਚੋਂ ਨਹੀਂ ਕੱਢੇਗਾ।
'ਪਹਿਲਾਂ ਵਾਲਾ ਪੁਰਾਣਾ ਮੁਹਾਵਰਾ 'ਤੂੰ ਕਾਹਦਾ ਪਟਵਾਰੀ ਮੁੰਡਾ ਮੇਰਾ ਰੋਵੇ ਅੰਬ ਨੂੰ' ਹੁਣ ਹੰਢ ਚੁੱਕਿਆ ਹੈ। ਹੁਣ ਅੰਬ ਨਾਲ ਨਹੀਂ ਸਰਨਾ। ਅੱਜ ਦੇ ਜੁਆਕ ਇਸ ਤੋਂ ਅੱਗੇ ਨਿਕਲ ਗਏ ਨੇæææ ਉਹ ਚੰਨ ਲੈਣ ਦੇ ਮਨਸੂਬੇ ਬਣਾ ਰਹੇ ਨੇ।' ਉਸ ਨੇ ਮਨ ਹੀ ਮਨ ਵਿਚ ਘੋੜ ਦੌੜ ਕੀਤੀ।
'ਓ ਛੱਡੋ ਜਨਾਬ ਐਸੀ ਬਾਤੇਂæææ ਮੈਂ ਅਮਰੀਕਾ ਤੋਂ ਆਇਆ ਹਾਂæææ ਤੁਸੀਂ ਆਪ ਹੀ ਮਿਹਰਬਾਨੀ ਕਰ ਦਿਓ।'
'ਤੁਸੀਂ ਦੁਨੀਆ ਦੇ ਮੁਹਤਬਰ ਚੌਧਰੀ ਦੇਸ਼ ਤੋਂ ਆਏ ਹੋ! ਸਰ ਜੀ ਮੇਰੀ ਗੱਲ ਸਮਝੋ! ਚੰਗੀ ਤਰ੍ਹਾਂ! ਇਹ ਮੇਰੇ ਵੱਸੋਂ ਬਾਹਰ ਦੀ ਗੱਲ ਹੈ। ਮੈਂ ਤੁਹਾਡੇ 'ਤੇ ਮਿਹਰਬਾਨੀ ਕਰ ਕੇ ਆਪਣੀ ਨੌਕਰੀ ਗਵਾਉਣੀ?' ਪਟਵਾਰੀ ਦੇ ਬੋਲਾਂ 'ਚ ਰੁੱਖਾ-ਪਨ ਭਾਰੂ ਹੋ ਗਿਆ।
'ਭਾਈ ਸਾਹਿਬ! ਜੇ ਪਟਵਾਰੀ ਦੀ ਗ਼ਲਤੀ ਨਾਲ ਦਿਲਜੀਤ ਕੌਰ ਮਨਜੀਤ ਕੌਰ ਬਣ ਸਕਦੀ ਹੈ ਤਾਂ ਹੁਣ ਮਨਜੀਤ ਕੌਰ ਦਿਲਜੀਤ ਕੌਰ ਵੀ ਤਾਂ ਬਣ ਹੀ ਸਕਦੀ ਹੈ। ਪਟਵਾਰੀ ਦੀ ਮਰਜ਼ੀ ਨਾਲ ਜਾਂ ਗ਼ਲਤੀ ਨਾਲ ਸਮਝ ਲਓ।' ਬਾਬੂ ਨੇ ਆਪਣੇ ਹੰਢੇ ਵਰਤੇ ਤੇ ਗਿਆਨਵਾਨ ਹੋਣ ਦਾ ਸਬੂਤ ਦਿੰਦੇ ਹੱਸਦੇ ਹੋਏ ਪਟਵਾਰੀ ਨੂੰ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ।
'ਇਹ ਤਾਂ ਤੁਹਾਡੀ ਗੱਲ ਠੀਕ ਹੈ ਜਨਾਬ! ਪਰ ਉਹ ਜ਼ਮਾਨਾ ਹੋਰ ਸੀ, ਹੁਣ ਹੋਰ ਹੈ, ਬੜਾ ਖ਼ਤਰਨਾਕ ਜ਼ਮਾਨਾ ਹੈ ਅੱਜ ਕੱਲ੍ਹ। ਉੱਪਰੋਂ ਬੜੀ ਸਖ਼ਤੀ ਹੈæææ ਬੜੀ ਚੈਕਿੰਗ ਹੈ, ਚੌਕਸੀ ਵਾਲੇ ਕੰਧਾਂ ਨਾਲ ਕੰਮ ਲਾਈ ਸੁੰਘਦੇ ਫਿਰਦੇ ਨੇ।'
'ਤੁਹਾਡੇ ਮਹਿਕਮੇ ਦੀ ਕੀਤੀ ਹੋਈ ਇਸ ਬੱਜਰ ਗ਼ਲਤੀ ਨੇ ਸਾਥੋਂ ਕਿੰਨੇ ਅਣਚਾਹੇ ਜੁਰਮ ਕਰਾਏ, ਕਿੰਨੇ ਗੁਨਾਂਹ ਕਰਵਾਏ। ਉਨ੍ਹਾਂ ਦਿਨਾਂ ਵਿਚ ਕੁੱਝ ਸੋਕੇ ਦੀ ਮਾਰ ਤੇ ਫਿਰ ਇੱਕ ਸਾਲ ਹੜ੍ਹਾਂ ਦੀ ਤਬਾਹੀ ਨੇ ਕਿਸਾਨੀ ਆਰਥਿਕਤਾ ਦਾ ਲੱਕ ਤੋੜ ਦਿੱਤਾ। ਸਰਕਾਰ ਦੇ ਮਨ ਮਿਹਰ ਪੈ ਗਈ। ਖ਼ਰਾਬੇ ਦੇ ਆਰਡਰ ਹੋ ਗਏ। ਪਟਵਾਰੀ ਦੇ ਪਿੱਛੇ ਪੈ ਕੇ ਦੋ ਸੌ ਰੁਪੈ ਕਿੱਲੇ ਦੇ ਹਿਸਾਬ ਉਸ ਨੂੰ ਦੇ ਕੇ ਖ਼ਰਾਬਾ ਲਿਖਾਇਆ ਤੇ ਕਈ ਪਾਪੜ ਵੇਲ ਕੇ ਇੱਕ ਚੈੱਕ ਮਿਲਿਆ ਪੰਦਰਾਂ ਸੌ ਰੁਪੈ ਦਾ। ਉਹ ਵੀ ਵੇਖ ਕੇ ਮੈਂ ਹੱਕਾ-ਬੱਕਾ ਰਹਿ ਗਿਆ। ਚੈੱਕ ਦਿਲਜੀਤ ਕੌਰ ਦਾ ਨਾ ਹੋ ਕੇ ਮਨਜੀਤ ਕੌਰ ਦਾ ਸੀ। ਮੈਂ ਪਟਵਾਰੀ ਨੂੰ ਮੋੜਿਆ ਤੇ ਠੀਕ ਕਰਨ ਦੀ ਬੇਨਤੀ ਕੀਤੀ।
'ਸਰਦਾਰ ਜੀ ਪੀ ਜਾਓ ਇਹ ਸਭ ਕੁੱਝ! ਜੇ ਹੋਰ ਬੋਲੇ ਤਾਂ ਫਿਰ ਕਊਆ ਕਾਟੇ।' ਉਹ ਸ਼ੈਤਾਨਾਂ ਵਾਲੀ ਹਾਸੀ ਹੱਸਿਆ ਸੀ। ਮੈਂ ਸਮਝ ਗਿਆ ਕਿ ਇਹ ਜਾਦੂਗਰੀ ਸਾਡੇ ਪਟਵਾਰੀ ਦੀ ਹੀ ਹੈ।
'ਇਹ ਖੇਤਾਂ ਦੀ ਮਾਲਕ ਮਨਜੀਤ ਕੌਰ ਹੈ, ਦਿਲਜੀਤ ਕੌਰ ਨਹੀਂæææਤੇ ਜੇ ਤੁਸੀਂ ਦਰੁਸਤੀ ਦੇ ਚੱਕਰ 'ਚ ਪੈ ਗਏ ਤਾਂ ਪਤਾ ਨਹੀਂ ਗੱਲ ਕਿੱਥੇ ਜਾ ਕੇ ਨਿੱਬੜੇ। ਇਹ ਚੈੱਕ ਵੀ ਨਹੀਂ ਮਿਲਣਾæææ ਪਤਾ ਨੀਂ ਕਿੰਨੀ ਵੀਹੀਂ ਸੌ ਹੋਊ ਫਿਰ।'
ਖ਼ੁਰਾਕ ਇੰਸਪੈਕਟਰ ਨੂੰ ਅਸਲੀਅਤ ਦੱਸ ਕੇ ਉਸ ਦੀ ਮੁੱਠੀ ਗਰਮ ਕਰ ਕੇ ਜਾਲ੍ਹੀ ਰਾਸ਼ਨ ਕਾਰਡ ਬਣਾਇਆ। ਬੈਂਕ 'ਚ ਖਾਤਾ ਖੁਲ੍ਹਵਾਇਆ ਤੇ ਮਨਜੀਤ ਕੌਰ ਖ਼ਰਾਬੇ ਵਾਲੇ ਚੈੱਕ ਦੀ ਮਾਲਕ ਬਣੀ। ਇਸ ਮਨਜੀਤ ਕੌਰ ਦੇ ਦਸਖ਼ਤਾਂ ਨਾਲ ਪੰਦਰਾਂ ਸੌ ਰੁਪੈ,  ਖ਼ਰਾਬਾ ਵਸੂਲ ਕੀਤਾ ਸਰਕਾਰ ਤੋਂ।'
'ਬਹੁਤ ਖ਼ੂਬæææ ਬਹੁਤ ਚੰਗਾæææ ਸਰਦਾਰ ਜੀ! ਫਿਰ ਤਾਂ ਬਣ ਗਿਆ ਕੰਮ। ਉਹ ਪੰਦਰਾਂ ਸੌਂ ਤੁਹਾਨੂੰ ਨਾ ਹੀ ਮਿਲੇ ਸਮਝ ਲਓ। ਉਸੇ ਵਿਚ ਹੋਰ ਹੰਗਾਲ ਪਾ ਕੇ ਬਾਹਰੇ ਬਾਹਰ ਖ਼ਰਚ ਕੇ ਅੱਜ ਤੁਹਾਡਾ ਇਹ ਕੰਮ ਸਿੱਧਾ ਹੋ ਜਾਊ। ਨਾਇਬ ਸਾਹਿਬ ਬਹੁਤ ਦਇਆਵਾਨ ਦੇਵਤਾ ਸਰੂਪ ਹਨ।' ਪਟਵਾਰੀ ਨੇ ਆਪਣੀ ਔਕਾਤ ਦੀ ਮਿਆਰੀ ਹੱਦ ਸੁੱਤੇ ਸਿੱਧ ਸਪਸ਼ਟ ਕਰ ਦਿੱਤੀ।
'ਤੇ ਭਾਜੀ ਪਟਵਾਰੀ ਸਾਹਿਬ! ਜਿਹੜਾ ਸਾਡੇ ਮਨ ਦਾ ਖੌ, ਭੈ, ਧੁੜਕੂ, ਜੇਲ੍ਹ ਦੀ ਸਜ਼ਾ ਦਾ ਡਰ, ਇਹ ਸਾਰੇ ਪੰਦਰਾਂ ਸਾਲ ਸਾਨੂੰ ਵੱਢ ਵੱਢ ਖਾਂਦਾ ਰਿਹਾ ਹੈæææ ਇਸ ਦਾ ਕੌਣ ਜ਼ੁੰਮੇਵਾਰ ਹੈ?' ਗਾਹਕ ਆਪਣਾ ਮੁਆਵਜ਼ਾ ਵਸੂਲਣ ਦੇ ਚੱਕਰ ਵਿਚ ਸੀ। ਉਸ ਦੀ ਆਵਾਜ਼ ਤਲਖ਼ ਹੋ ਗਈ।
'ਸ਼ੁਕਰ ਕਰੋ! ਧੰਨਵਾਦ ਕਰੋ ਉਸ ਪਟਵਾਰੀ ਦਾæææ ਪੈਰ ਧੋ ਧੋ ਪੀਓ,  ਜਿਸ ਨੇ ਮਨਜੀਤ ਕੌਰ ਦਾ ਨਾਮ ਹੀ ਲਿਖਿਆ ਹੈ। ਜੇ ਕਿਤੇ ਵਾਹੀਕਾਰ ਦਾ ਨਾਮ ਲਿਖ ਦਿੰਦਾ ਤਾਂ ਹੁਣ ਤਾਈਂ ਕਚਹਿਰੀਆਂ ਵਿਚ ਧੱਕੇ ਖਾਂਦੇ ਖੱਜਲ ਖ਼ੁਆਰ ਹੁੰਦੇ ਆਪਣੀ ਮਲਕੀਅਤ ਲੱਭਦੇ ਫਿਰਦੇ।' ਪਟਵਾਰੀ ਖਚਰੀ ਜਿਹੀ ਹਾਸੀ ਹੱਸਿਆ।
'ਅੱਗੇ ਕਿਹੜੇ ਸੁਖੀ ਆਂ ਅਸੀਂ? ਮਕਾਨਾਂ ਦੇ ਕਿਰਾਏਦਾਰ ਤੇ ਦੇਖਭਾਲ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਸੰਭਾਲ ਕੇ ਗਏ ਸੀ ਮਾਲਕ ਬਣੇ ਫਿਰਦੇ ਨੇ ਤੇ ਜ਼ਮੀਨ ਦੇ ਮਾਲਕ ਕਾਸ਼ਤਕਾਰ।
'ਠੀਕ ਆæææ ਠੀਕ। ਮੇਰੀ ਤੁਹਾਡੇ ਨਾਲ ਹਮਦਰਦੀ ਹੈ। ਚਲੋ ਨਾਇਬ ਸਾਹਿਬ ਨੂੰ ਪੁੱਛ ਵੇਖਦੇ ਹਾਂ। ਤੁਸੀਂ ਬਾਹਰ ਜਾ ਕੇ ਏਨੀ ਮਿਹਨਤ ਕਰਦੇ ਹੋæææ ਆਪਣੇ ਦੇਸ਼ ਦੀ ਸੇਵਾ ਕਰਦੇ ਓæææ ਆਪਣੇ ਲੋਕਾਂ ਦਾ ਢਿੱਡ ਭਰਦੇ ਓ, ਟੂਰਨਾਮੈਂਟ ਕਰਾਉਂਦੇ ਹੋ, ਇੱਥੇ ਮੰਦਰਾਂ ਡੇਰਿਆਂ ਵਾਸਤੇ ਲੱਖਾਂ ਰੁਪਏ ਡੋਨੇਸ਼ਨ ਦਿੰਦੇ ਹੋ। ਸਾਡਾ ਵੀ ਤਾਂ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਤੁਹਾਡੀ ਸੇਵਾ ਕਰੀਏ। ਤੁਹਾਡੇ ਕਿਸੇ ਕੰਮ ਆ ਸਕੀਏ।'
'ਏਸੇ ਲਈ ਹੀ ਤਾਂ ਬਾਹਰਲਿਆਂ ਦੀ ਮਿੱਟੀ ਪਲੀਤ ਹੁੰਦੀ ਹੈ ਇੱਥੇ! ਦਿੱਲੀ ਏਅਰ ਪੋਰਟ ਤੋਂ ਲੈ ਕੇ ਰਸਤੇ ਦੀ ਪੁਲਸ ਤੇ ਹੋਰ ਮਹਿਕਮੇ ਸਭ ਵਿਦੇਸ਼ੀਆਂ ਦੇ ਖੀਸੇ ਟੋਹਣ ਲਈ ਬਾਂਹਾਂ ਚੜ੍ਹਾਈ ਖੜੇ ਹਨ।' ਬੀਬੀ ਨੇ ਪਟਵਾਰੀ ਨੂੰ ਛਿੱਥਾ ਜਿਹਾ ਕਰ ਦਿੱਤਾ।
ਸੈੱਲ ਫ਼ੋਨ ਕੱਢ ਕੇ ਨੰਬਰ ਮਿਲਾਉਂਦਾ ਹੈ। 'ਨਾਇਬ ਸਾਹਿਬ! ਸਰæææ ਇੱਕ ਸੱਜਣ ਆਏ ਬੈਠੇ ਨੇ ਮੇਰੇ ਕੋਲ ਅਮਰੀਕਾ ਤੋਂæææ ਉਹ ਕੁੱਝ ਸੋਧ ਕਰਾਉਣੀ ਚਾਹੁੰਦੇ ਨੇ ਜਮ੍ਹਾਬੰਦੀ ਦੀ। æææ ਹਾਂæææ ਹਾਂæææ ਠੀਕ ਹੈ ਜਨਾਬ! ਹੁਣੇ ਹਾਜ਼ਰ ਹੁੰਦੇ ਹਾਂ।'
ਪਟਵਾਰੀ ਨੇ ਤੋਲਿਆ ਕਿ ਉਸ ਦੀ ਕੀਮਤ ਮਿਹਨਤਾਨਾ ਸ਼ੁਕਰਾਨਾ ਘੱਟੋ ਘੱਟ ਦੋ ਸੌ ਡਾਲਰ ਤਾਂ ਉਹ ਹੱ ਸਕੇ ਦੇ ਦੇਣਗੇ। ਇਸ ਦਾ ਮਤਲਬ ਗਿਆਰਾਂ ਹਜ਼ਾਰ ਰੁਪਿਆ। ਬੱਸ! ਗ਼ਲਤੀ ਤਾਂ ਭਾਵੇਂ ਸਾਡੇ ਮਹਿਕਮੇ ਦੀ ਹੀ ਹੈ। ਨਾਲੇ ਸਾਡੀ ਗ਼ਲਤੀ ਦੀ ਦਰੁਸਤੀ ਹੋ ਜਾਏਗੀ ਨਾਲੇ ਮੇਰੀ ਜੇਬ ਵਿਚ ਰੌਣਕ ਹੋ ਜਾਏਗੀ। ਟੈਲੀਫ਼ੋਨ, ਬਿਜਲੀ, ਪਾਣੀ ਦੇ ਲੱਕ ਤੋੜਵੇਂ ਬਿੱਲ ਭੁਗਤ ਜਾਣਗੇ ਤੇ ਨਾਲੇ ਨਾਇਬ ਸਾਹਿਬ ਵੀ ਖ਼ੁਸ਼ ਹੋ ਜਾਣਗੇ।
'ਤੁਹਾਡੇ ਤਾਂ ਜਨਾਬ ਜੀ! ਦੋ ਸੌ ਡਾਲਰਾਂ ਦੀ ਕੋਈ ਪ੍ਰਵਾਹ ਨਹੀਂ ਉੱਧਰ। ਕਹਿੰਦੇ ਇੱਕ ਦਿਨ ਦੀ ਮਾਰ ਹੈ ਪਰ ਅਸੀਂ ਤਾਂ ਇਹਨਾਂ ਨੂੰ ਬੜਾ ਪਿਆਰ ਕਰਦੇ ਹਾਂ, ਬੜੀ ਬਰਕਤ ਹੋ ਜਾਂਦੀ ਹੈ ਇਹਨਾਂ ਦੀ। ਬਾਹਰਲਾ ਜੋ ਵੀ ਆਉਂਦਾ ਹੈ, ਸੌ, ਦੋ ਸੌ ਤਾਂ ਹੱਸ ਕੇ ਦੇ ਜਾਂਦਾ। ਅਸੀਂ ਵੀ ਜ਼ਿਆਦਾ ਕਿਸੇ ਨੂੰ ਤੰਗ ਨਹੀਂ ਕਰਦੇæææ ਨਾ ਹੀ ਸਾਨੂੰ ਬਹੁਤਾ ਲਾਲਚ ਹੈ।'
'ਨੋ ਪਲੀਜ਼ ਨੋæææ ਐਸਾ ਨਹੀਂ ਬਣਤਾ। ਘੀਸੀ ਕਰਨੀ ਪੜਤੀ ਹੈ, ਘੀਸੀ ਕਰਾਉਣੀ ਪੜਤੀ ਹੈ। ਰਾਤ ਦਿਨ ਮਿਹਨਤ ਕਰ ਕੇ ਜਾਨ ਕੋ ਬਹੁਤ ਕਸ਼ਟ ਦੇਣਾ ਪੜਤਾ ਹੈ।' ਮੈਡਮ ਨੇ ਟੁੱਟੀ ਫੁੱਟੀ ਹਿੰਦੀ ਉਚਾਰਨ ਕਰ ਕੇ ਦੱਸ ਦਿੱਤਾ ਕਿ ਉਹ ਸਾਰੀ ਗੱਲਬਾਤ ਸਮਝ ਰਹੀ ਹੈ।
'ਹਮ ਆਪ ਕੀ ਸੇਵਾ ਕਰੇਗਾæææ ਪੂਰੀ ਫ਼ੀਸ ਦੇਗਾ ਸਰਕਾਰੀ ਫ਼ੀਸ ਨਕਦ! ਜਾਂ ਜਹਾਂ ਕਹੋ ਬੈਂਕ ਮੇਂ ਜਮਾਂ ਕਰਾ ਦੇਂ ਗੇ।' ਪਟਵਾਰ ਖ਼ਾਨੇ ਕੀ ਕੰਧ ਤੇ ਲਿਖੀ ਫ਼ੀਸਾਂ ਦੀ ਲਿਸਟ ਵੱਲ ਇਸ਼ਾਰਾ ਕਰਦੇ ਉਸ ਨੇ ਸਿਰ ਹਿਲਾਇਆ।
'ਕੰਧਾਂ ਤੇ ਉਜ਼ਰਤਾਂ ਦੀ ਫ਼ਰਿਸਤ ਚਿਪਕਾ ਕੇ ਵੀ ਸਰਕਾਰ ਨੇ ਨਵਾਂ ਕਜ਼ੀਆ ਖੜ੍ਹਾ ਕਰ ਦਿੱਤਾ।' ਪਟਵਾਰੀ ਮਨ ਹੀ ਮਨ ਵਿਚ ਕਲਪ ਉੱਠਿਆ।
'ਚਲੋ ਮੈਡਮ! ਹੁਣੇ ਨਾਇਬ ਸਾਹਿਬ ਤੋਂ ਪੁੱਛ ਲੈਂਦੇ ਹਾਂæææ ਅਸਲੀ ਤਾਂ ਉਹੀ ਮਾਲਕ ਹਨ, ਅਸੀਂ ਤਾਂ ਨੌਕਰ ਹਾਂ।' ਪਟਵਾਰੀ ਰਜਿਸਟਰ, ਜਮ੍ਹਾਬੰਦੀ ਤੇ ਹੋਰ ਕਾਗ਼ਜ਼ ਪੱਤਰ ਲੈ ਕੇ ਉਨ੍ਹਾਂ ਨਾਲ ਕਾਰ ਵਿਚ ਜਾ ਬੈਠਾ।
'ਤੁਹਾਡੇ ਡੀæ ਸੀæ ਸਾਹਿਬ ਨੇ ਨਾ!' ਅਜਨਬੀ ਨੇ ਡੀæ ਸੀæ ਨਾਲ ਆਪਣੀ ਸਾਂਝ ਦਾ ਰੋਹਬ ਪਾ ਕੇ ਪਟਵਾਰੀ ਨੂੰ ਪ੍ਰਭਾਵਿਤ ਕਰਨ ਦੀ ਸੋਚੀ।
'ਹਾਂ ਜੀ ਹਾਂæææ।' ਪਟਵਾਰੀ ਨੇ ਬੜੀਆਂ ਹਲੀਮੀ ਭਰੀਆਂ ਨਿਗਾਹਾਂ ਨਾਲ ਹੁੰਗਾਰਾ ਭਰਿਆ।
'ਉਹ ਮੇਰੇ ਕਲਾਸ ਫੈਲੋ ਸਨ! ਮੈਂ ਕਿਹਾ ਉਨ੍ਹਾਂ ਨੂੰ ਕੀ ਜ਼ਹਿਮਤ ਦੇਣੀ ਆਂæææ ਪਹਿਲਾਂ ਤੁਹਾਨੂੰ ਹੀ ਪੁੱਛ ਲੈਂਦੇ ਹਾਂ। ਦੂਸਰਾ ਤੁਹਾਡਾ ਮਾਲ ਮੰਤਰੀ ਵੀ ਮੇਰੀ ਭੂਆ ਦਾ ਪੁੱਤਰ ਭਰਾ ਹੈ।' ਕਾਰ ਵਿਚ ਬੈਠਦੇ ਹੀ ਇਹ ਛਵ੍ਹੀਆਂ ਵਰਗੇ ਬੋਲ ਪਟਵਾਰੀ ਦੀਆਂ ਸਕੀਮਾਂ ਦੀ ਹਿੱਕ ਬੋਟੀ ਬੋਟੀ ਛਲਨੀ ਕਰ ਗਏ। ਉਸ ਦਾ ਜੀਅ ਕੀਤਾ ਕੋਈ ਬਹਾਨਾ ਲਾ ਕੇ ਟਰਕਾਈ ਕੀਤੀ ਜਾਏ ਜਾਂ ਅਜਿਹੀ ਗੱਦੇਦਾਰ ਏæ ਸੀæ ਕਾਰ ਦੀ ਸਵਾਰੀ ਨੂੰ ਲਤ ਮਾਰ ਦੇਵੇ ਜਿਸ ਵਿਚ ਬੈਠ ਕੇ ਕੰਡਿਆਂ ਵਰਗੇ ਚੁੱਭਵੇਂ ਬੋਲ ਸੁਣਨੇ ਪਏ।
'ਇਹ ਤਾਂ ਟੇਢੀ ਖੀਰ ਟੱਕਰ ਗਈ।' ਉਸ ਦੇ ਸੁਪਨੇ ਅਸਮਾਨੀ ਤਾਰਿਆਂ ਵਾਂਗ ਟੁੱਟਣ ਲੱਗੇ।
'ਹਾਏ ਹੁਣ ਕੀ ਬਣੂੰ! ਉਹ ਨਾਇਬ ਸਾਹਿਬ ਦੇ ਕਿੱਦਾਂ ਮੱਥੇ ਲੱਗੇਗਾ, ਉਸ ਨੂੰ ਕੀ ਮੂੰਹ ਦਿਖਾਏਗਾ। ਉਸ ਨੂੰ ਤਾਂ ਗੁੱਝੇ ਸੰਕੇਤਾਂ ਵਿਚ ਦੱਸਿਆ ਸੀ, ਪਈ ਚੰਗੀ ਮੋਟੀ ਬਰਾਇਲਰ ਮੁਰਗ਼ੀ ਐ ਬਾਹਰਲੀæææ ਅਮਰੀਕੀ।' ਉਹ ਗੰਭੀਰ ਸੰਕਟਮਈ ਸੋਚਾਂ ਵਿਚ ਡੁੱਬ ਗਿਆ।
'ਇਹ ਵੀ ਕੀ ਸਮਝੇਗਾæææ ਵੱਡਾ ਆਇਆ ਭਰਾ ਮਨਿਸਟਰ ਦਾ! ਮੈਂ ਤਾਂ ਸੋਚਿਆ ਸੀ, ਇਸ ਦਾ ਕੰਮ ਕਰ ਦਿਆਂਗੇ ਪਹਿਲੇ ਹੱਲੇ ਹੀ ਬਾਹਰੇ ਬਾਹਰ ਪਰ ਇਹ ਖੀਰ ਸਿੱਧੀ ਉਂਗਲੀ ਨਾਲ ਨਹੀਂ ਨਿਕਲਣ ਵਾਲੀ।' ਉਸ ਨੇ ਨਵੀਂ ਸਕੀਮ ਘੜੀ।
'ਬਹੁਤ ਚੰਗਾ ਹੈ ਸਰ! ਤੁਸੀਂ ਸਾਡੇ ਬਹੁਤ ਹੀ ਸਤਿਕਾਰ ਯੋਗ ਮਹਿਮਾਨ ਹੋ, ਨਾਲੇ ਸਾਡੇ ਡੀæ ਸੀæ ਤੇ ਮਨਿਸਟਰ ਦੇ ਕਰੀਬੀ ਖ਼ਾਸ ਬੰਦੇ ਹੋ। ਬੱਸ ਤੁਹਾਡਾ ਕੰਮ ਤਾਂ ਹੋਇਆ ਹੀ ਪਿਆ।' ਨਖਰੇਲੀ ਜਿਹੀ ਹਾਸੀ ਹੱਸਦੇ ਉਸ ਨੇ ਉਨ੍ਹਾਂ ਨੂੰ ਤਸੱਲੀ ਦਿਵਾ ਦਿੱਤੀ।
'ਚੰਗਾ ਹੋਇਆ ਵੀਰ ਜੀ! ਤੁਸੀਂ ਵੇਲੇ ਸਿਰ ਟੱਕਰ ਗਏ ਮੇਰੀ ਚੰਗੀ ਕਿਸਮਤ ਨੂੰ। ਮੇਰੀ ਬਦਲੀ ਦੇ ਆਰਡਰ ਹੋਏ ਪਏ ਨੇ। ਭਲਾ ਹੋਵੇ ਤੁਹਾਡਾ ਮੇਰੀ ਬਦਲੀ ਰੁਕਵਾ ਦਿਓ। ਇੱਥੋਂ ਦਾ ਜਲਵਾਯੂ ਮੇਰੀ ਸਿਹਤ ਨੂੰ ਚੰਗਾ ਖ਼ੁਸ਼ਗਵਾਰ ਹੋ ਕੇ ਲੱਗਾ ਹੈ।' ਪਟਵਾਰੀ ਨੇ ਆਪਣਾ ਪੈਮਾਨਾ ਲਗਾ ਕੇ ਉਨ੍ਹਾਂ ਦੀ ਵਜ਼ੀਰ ਤੇ ਡੀæ ਸੀæ ਨਾਲ ਸਾਂਝ ਦੀ ਤੰਦ ਨਾਪਣੀ ਚਾਹੀ।
'ਹਾਂ ਹਾਂ ਕਿਉਂ ਨਹੀਂ! ਪੁੱਛ ਵੇਖਾਂਗੇ ਪਰ ਉਨ੍ਹਾਂ ਨੂੰ ਕਈ ਸਾਲ ਹੋ ਗਏ ਮਿਲੇ ਵਰਤੇ ਹੀ ਨਹੀਂ। ਇੱਕ ਵੇਰਾਂ ਗਏ ਸਨ ਸਾਡੇ ਕੋਲ। ਅਸੀਂ ਉੱਥੇ ਚੰਦਾ ਇਕੱਠਾ ਕਰ ਕੇ ਉਨ੍ਹਾਂ ਦੀ ਧੰਨ ਧੰਨ ਕਰਵਾ ਦਿੱਤੀ ਸੀ। ਉਸ ਦੀ ਪਿੰਕੀ ਦਾ ਰਿਸ਼ਤਾ ਵੀ ਉਦੋਂ ਹੀ ਕਰਵਾਇਆ ਸੀ ਅਮਰੀਕਾ ਵਿਚ ਜੋ ਬਾਅਦ ਵਿਚ ਠੁੱਸ ਹੋ ਗਿਆ। ਸਾਕ ਤਾਂ ਮਿਲੇ ਵਰਤੇ ਦੇ ਹੀ ਹੁੰਦੇ ਨੇ ਪਰ ਹਾਂ ਤੁਹਾਡੇ ਬਹਾਨੇ ਉਨ੍ਹਾਂ ਨੂੰ ਮਿਲਿਆ ਜਾ ਸਕਦਾ ਹੈ।'
'ਵਾਹ ਜੀ ਵਾਹ ਸਰਕਾਰ ਜੀ! ਮੈਂ ਉਨ੍ਹਾਂ ਨੂੰ ਤੁਹਾਡੇ ਬਹਾਨੇ ਮਿਲ਼ਨਾ ਸੋਚਿਆ ਸੀ ਤੇ ਤੁਸੀਂ ਮੇਰਾ ਬਹਾਨਾ ਭਾਲਦੇ ਹੋ।' ਪਟਵਾਰੀ ਖੁੱਲ੍ਹ ਕੇ ਹੱਸਿਆ। ਉਹ ਦੋਨੋਂ ਤੀਵੀਂ ਆਦਮੀ ਝੇਪ ਗਏ।
'ਬੈਠੋ ਮੈਂ ਹੁਣੇ ਅੰਦਰ ਜਾ ਕੇ ਆਇਆ।' ਉਨ੍ਹਾਂ ਨੂੰ ਬਾਹਰ ਬੈਂਚ 'ਤੇ ਬਿਠਾ ਕੇ ਉਹ ਨਾਇਬ ਸਾਹਿਬ ਦੇ ਅੰਦਰ ਗਿਆ ਤੇ ਇੱਕ ਦੋ ਮਿੰਟ ਵਿਚ ਹੀ ਅੰਦਰੋਂ ਬੁਲਾਵਾ ਆ ਗਿਆ।         'ਟਰਨ æææ ਟਰਨ।'
ਛੋਟੀ ਉਮਰੇ ਬਣੇ ਸਿਫਾਰਸ਼ੀ ਨਾਇਬ ਸਾਹਿਬ ਨੇ ਘੰਟੀ ਟੁਣਕਾ ਕੇ ਚਪੜਾਸੀ ਨੂੰ, 'ਪਹਿਲਾਂ ਪਾਣੀ ਤੇ ਫਿਰ ਫ਼ਸਟ ਕਲਾਸ ਚਾਹ।' ਕਹਿ ਕੇ ਦੋਹਾਂ ਮਹਿਮਾਨਾਂ ਨੂੰ ਬਾਗ਼ੋ-ਬਾਗ਼ ਕਰ ਦਿੱਤਾ। ਉਨ੍ਹਾਂ ਵੱਲ ਦੇਖਣ ਤੋਂ ਬਿਨਾਂ ਹੀ ਕਿਸੇ ਫਾਈਲ ਵਿਚ ਸਿਰ ਗੱਡੀ ਕਲਮ ਘਸਾਉਣ ਲੱਗਾ।
'ਮੁਆਫ਼ ਕਰਨਾ! ਦੋ ਮਿੰਟ।' ਉਸ ਨੇ ਚੰਗੇ ਸੁੰਦਰ ਸ਼ਿਸ਼ਟਾਚਾਰ ਦਾ ਵਿਖਾਵਾ ਕੀਤਾ।
'ਨੋ ਮੈਟਰ! ਗੋ ਆਨ।' ਉਨ੍ਹਾਂ ਘੜੀ ਵੱਲ ਝਾਤੀ ਮਾਰੀ। ਕੁੱਝ ਦੇਰ ਉਹ ਦੋਨੋਂ ਜੀਅ ਇੱਕ ਦੂਜੇ ਦੇ ਕੰਨ ਵਿਚ ਕਾਨਾ-ਫੂਸੀ ਕਰਦੇ ਰਹੇ।
'ਹਾਂ ਜੀ! ਫਰਮਾਓ! ਹੁਕਮ ਕਰੋ!' ਬੜੀ ਮਿੱਠੀ ਬੋਲੀ ਨਾਲ ਉਹ ਕਲਮ ਛੱਡ ਕੇ ਉਨ੍ਹਾਂ ਵੱਲ ਸਿੱਧਾ ਹੋਇਆ।
'ਐਹ ਸੋਧ ਕਰਾਉਣੀ ਹੈ ਜੀæææ ਅਸੀਂ ਪਿਛਲੇ ਪੰਦਰਾਂ ਸਾਲ ਤੋਂ ਬੜੇ ਪਰੇਸ਼ਾਨ ਹੋਏ ਆਂ। ਉਮਰ ਪੱਕੀ ਹੋਈ ਹੈ, ਪਤਾ ਨਹੀਂ ਕਿਹੜੇ ਵੇਲੇ ਉੱਪਰ ਤੋਂ ਬੁਲਾਵਾ ਆ ਜਾਣਾ ਹੈ। ਸਾਡੇ 'ਤੇ ਮਿਹਰਬਾਨੀ ਕਰੋ।'
ਪਟਵਾਰੀ ਨੇ ਉਹੀ ਕਾਗ਼ਜ਼ ਖੋਲ੍ਹ ਕੇ ਸਾਹਿਬ ਦੇ ਸਾਹਮਣੇ ਰੱਖ ਦਿੱਤੇ। 'ਇਹ ਤਾਂ ਬੜਾ ਗੰਭੀਰ ਮਾਮਲਾ ਹੈ ਜਨਾਬ!æææ ਪਰ ਵੇਖੋ, ਇਹ ਵੀ ਸੱਜਣ ਬੜੀ ਆਸਾਂ ਉਮੀਦਾਂ ਨਾਲ ਆਏ ਨੇ!' ਉਸ ਦੇ ਕੰਨ ਲਾਗੇ ਹੋ ਕੇ ਕੁੱਝ ਛੁਪਾ ਕੇ, ਕੁੱਝ ਉਨ੍ਹਾਂ ਨੂੰ ਸੁਣਾ ਕੇ ਪਟਵਾਰੀ ਨੇ ਭਰਵੱਟੇ ਝਟਕਾਏ।
'ਹਾਂæææ ਅੱਛਾæææ ਇਹ ਉਹ ਕੇਸ ਹੈ? ਸਮਝ ਗਏ।' ਕਾਗ਼ਜ਼ ਹੱਥਾਂ 'ਚ ਮਸਲਦੇ ਸਾਹਿਬ ਨੇ ਗੰਭੀਰਤਾ ਜਿਹੀ ਜਿਤਾਈ।
ਨਾਇਬ ਤਸੀਲਦਾਰ ਅੱਖਾਂ ਮੀਟ ਕੇ ਮੱਥੇ ਨੂੰ ਫੜ੍ਹ ਬੈਠਾ ਜਿਵੇਂ ਕੋਈ ਬੜੀ ਪੇਚੀਦਾ ਸਮੱਸਿਆ ਨੂੰ ਸੁਲਝਾਉਣ ਦਾ ਤਰੀਕਾ ਢੂੰਡ ਰਿਹਾ ਹੋਵੇ।
'ਤੁਸੀਂ ਜ਼ਰਾ ਬਾਹਰ ਜਾਓ ਬੈਠੋ!' ਉਸ ਨੇ ਪਟਵਾਰੀ ਨੂੰ ਇਸ਼ਾਰਾ ਕੀਤਾ, ਜਿਵੇਂ ਉਹ ਉਨ੍ਹਾਂ ਇਕੱਲਿਆਂ ਨਾਲ ਹੀ ਭਰੋਸੇ ਵਿਚ ਲੈ ਕੇ ਕੋਈ ਗੁਪਤ ਗੱਲ ਕਰਨੀ ਚਾਹੁੰਦਾ ਹੋਵੇ। ਪਟਵਾਰੀ ਬਾਹਰ ਚਲਾ ਗਿਆ।
'ਵੀਰ ਜੀ! ਭੈਣ ਜੀ!Ḕ  ਉਹ ਦੋਹਾਂ ਨੂੰ ਮੁਖ਼ਾਤਬ ਸੀ।         'ਹਾਂ ਜੀ! ਹਾਂæææ ਵੀਰ ਜੀ।'
'ਤੁਸੀਂ ਪੜ੍ਹੇ ਲਿਖੇ ਜਾਪਦੇ ਓ! ਤੁਹਾਨੂੰ ਪਤਾ ਆਪਣੇ ਆਪ ਦੀ ਗ਼ਲਤ ਸ਼ਨਾਖ਼ਤ ਤੇ ਗ਼ਲਤ ਬਿਆਨੀ ਕਿੰਨਾ ਵੱਡਾ ਜੁਰਮ ਹੈ ਤੇ ਇਸ ਦੀ ਘੱਟੋ ਘੱਟ ਪੰਜ ਸਾਲ ਕੈਦ ਦੀ ਸਜ਼ਾ ਹੈ।' ਉਸ ਦੇ ਸ਼ਹਿਦ ਲਿੱਬੜੇ ਬੋਲਾਂ ਨੇ ਪਹਿਲੀ ਸੱਟੇ ਉਨ੍ਹਾਂ ਦੇ ਕਾਲਜੇ ਧੂਹ ਪਾ ਦਿੱਤੀ।
'ਸਰ! ਅਸੀਂ ਤੁਹਾਡੀ ਗੱਲ ਸਮਝ ਗਏ ਹਾਂæææਪਰ ਇਹ ਗ਼ਲਤ ਕੰਮ ਅਸੀਂ ਮਜਬੂਰੀ ਤਹਿਤ ਕੀਤਾ ਸੀ। ਸਾਨੂੰ ਕਰਨਾ ਪਿਆ ਸੀ।'
'ਸਜ਼ਾ ਭੁਗਤੋ ਫਿਰ, ਕੀਤਾ ਤਾਂ ਹੈ ਨਾ! ਬੜਾ ਵੱਡਾ ਗ਼ਬਨ! ਫ਼ੌਜਦਾਰੀ ਕੇਸ ਹੈ ਇਹ!' ਨਾਇਬ ਦੀਆਂ ਅੱਖਾਂ 'ਚ ਲਾਲ ਡੋਰੇ ਉੱਤਰ ਆਏ।
'ਸਰਕਾਰ ਇਹੋ ਜਿਹੇ ਕੇਸਾਂ ਦੀ ਪੁਨਰ-ਪੜਤਾਲ ਕਰ ਰਹੀ ਹੈ। ਬਹੁਤੇ ਕੇਸ ਵਿਜੀਲੈਂਸ ਮਹਿਕਮੇ ਕੋਲ ਜਾ ਚੁੱਕੇ ਨੇæææ ਤੇ ਚੰਗਾ! ਤੁਹਾਡੀ ਕਿਸਮਤ ਚੰਗੀ! ਤੁਸੀਂ ਆ ਗਏæææ ਨਹੀਂ ਤੇ ਇਹ ਵੀ ਤਾਂ ਜਾਣ ਹੀ ਵਾਲਾ ਸੀ।'
'ਨਮਾਜ਼ ਬਖ਼ਸ਼ਾਉਣ ਗਏ ਰੋਜ਼ੇ ਗਲ ਪੈ ਗਏ।' ਉਨ੍ਹਾਂ ਇੱਕ ਦੂਸਰੇ ਵੱਲ ਦੇਖਿਆ। ਦੋਹਾਂ ਦੀਆਂ ਡਰੀਆਂ ਹੋਈਆਂ ਨਜ਼ਰਾਂ ਵਿਚ ਭੂਤਕਾਲ ਦੀ ਭਿਆਨਕ ਬੱਜਰ ਗ਼ਲਤੀ ਦੇ ਫਲਸਰੂਪ ਭਵਿੱਖ ਵਿਚ ਹੋਣ ਵਾਲਾ ਹਸ਼ਰ ਹਾਵੀ ਹੋ ਗਿਆ।
'ਜਨਾਬ ਅਸੀਂ ਤਾਂ ਆਪ ਹੀ ਆਏ ਹਾਂæææ ਸਾਨੂੰ ਪਤਾ ਅਸੀਂ ਮੁਜਰਮ ਹਾਂæææ ਬਣੇ ਹਾਂæææ ਪਰ ਸਾਨੂੰ ਇਸ ਗਧੀ-ਗੇੜ 'ਚੋਂ ਕੱਢੋ। ਸਾਡੀ ਤਾਂ ਵਾਪਸੀ ਟਿਕਟ ਵੀ ਇੱਕ ਹਫ਼ਤੇ ਦੀ ਹੈ।'
'ਨਹੀਂ! ਤੁਸੀਂ ਵਾਪਸ ਕਿੱਦਾਂ ਜਾ ਸਕਦੇ ਹੋ! ਜਦ ਇਹ ਗ਼ਬਨ, ਹੇਰਾਫੇਰੀਆਂ ਤੇ ਧੋਖਾ-ਧੜੀਆਂ ਦੇ ਫ਼ੌਜਦਾਰੀ ਕੇਸ ਚੱਲੇਗਾ ਤੇ ਫਿਰ ਤੁਹਾਡੇ ਪਾਸਪੋਰਟ ਵੀ ਤਾਂ ਜ਼ਬਤ ਹੋ ਜਾਣਗੇ।' ਅਧਿਕਾਰੀ ਦਬਕੇ 'ਤੇ ਉੱਤਰ ਆਇਆ।
'ਪਲੀਜ਼! ਇਹ ਪਾਪ ਨਾ ਕਰਿਓ! ਅਸੀਂ ਤਾਂ ਆਪਣਾ ਕੰਮ ਛੱਡ ਕੇ ਆਏ ਹਾਂæææਇੱਕ ਵੀਕ ਦੀ ਛੁੱਟੀ ਐ ਸਿਰਫ਼।'
'ਭਾਅ ਜੀ ਤੁਸੀਂ ਸਰਕਾਰੀ ਤਿਕੜਮ ਬਾਜ਼ੀਆਂ ਤੋਂ ਅਣਜਾਣ ਹੋ। ਮੈਨੂੰ ਭਲੇ ਲੋਕ ਲਗਦੇ ਹੋ, ਇਸ ਲਈ ਮੈਂ ਤੁਹਾਡੀ ਸ਼ਰਾਫ਼ਤ ਦੀ ਕਦਰ ਕਰਦਾ ਹਾਂ, ਨਹੀਂ ਤੇ ਹੁਣ ਤੱਕ ਪੁਲਿਸ, ਬੈਂਕ ਵਾਲੇ, ਖ਼ੁਰਾਕ ਸਪਲਾਈ ਮਹਿਕਮਾ ਤੇ ਵਿਜੀਲੈਂਸ ਵਾਲੇ ਤੁਹਾਡੇ ਪਿੱਛੇ ਪੁਆ ਦਿੰਦਾ, ਮੈਂ ਬਲੈਕ-ਮੇਲਿੰਗ ਦੇ ਬੜਾ ਖ਼ਿਲਾਫ਼ ਹਾਂ।
'ਵੀਰ ਜੀ! ਇਹ ਰਿਵਾਲਵਰ ਕਿਹੜਾ ਜੇ? ਕਦੋਂ ਲਿਆ? ਲਾਇਸੈਂਸ ਕਿੱਥੋਂ ਲਿਆ?' ਤਿੰਨੇ ਸਵਾਲ ਲਗਾਤਾਰ ਅਗਨ-ਬਾਣ ਵਾਂਗ ਅਜਨਬੀ ਦੇ ਕਪਾਟ ਛਲਨੀ ਛਲਨੀ ਕਰਦੇ ਰਹੇ।
'ਮੈਨੂੰ ਪਤਾ ਤੁਹਾਡੀ ਅਮੀਰਾਂ ਵਜ਼ੀਰਾਂ ਤੇ ਵੱਡੇ ਵੱਡੇ ਅਧਿਕਾਰੀਆਂ ਨਾਲ ਰਿਸ਼ਤੇਦਾਰੀ ਹੈ ਤੇ ਯਾਰੀ ਹੈæææ ਤੇ ਇਹ ਲਾਇਸੈਂਸ ਵੀ ਤਾਂ ਏਦਾਂ ਹੀ ਮਿਲੇ ਹਨæææ ਫੋਕਟ ਵਿਚ ਮੁਲਾਹਜ਼ੇਦਾਰੀ ਨਾਲ ਜਾਂ ਮੋਟਾ ਨਾਂਵਾਂ ਖਰਚ  ਕੇ।'
                           'ਹਾਂ ਜੀ ਹਾਂæææ ਤੁਸੀਂ ਤਾਂ ਜਾਣਦੇ ਹੀ ਹੋæææ ਆਪਣਾ ਮਿੱਤਰ ਲੱਗਾ ਸੀ ਕਿਸੇ ਵੇਲੇ ਡੀæ ਸੀæ, ਕਹਿੰਦਾ ਜੋ ਮਰਜ਼ੀ ਕਰਾ ਲਓ। ਉਸ ਦੀ ਹੀ ਮਿਹਰਬਾਨੀ ਹੋਈ ਹੈ ਕਿ ਇਹ ਹਥਿਆਰ ਮੇਰੇ ਹੱਥ ਲੱਗਾ। ਛਿੱਤਰ ਨਾਲ ਸਹਿਆæææ ਲਾਇਸੈਂਸ ਵੀ ਮੁਫ਼ਤ ਤੇ ਇਹ ਵੀ ਕੌਡੀਆਂ ਦੇ ਭਾਅ, ਸਰਕਾਰੀ ਨੀਲਾਮੀ ਵਿਚ।' ਉਸ ਨੇ ਡੱਬ ਨੂੰ ਹੱਥ ਪਾਉਂਦਿਆਂ ਬੜੇ ਮਾਣ ਹੰਕਾਰ ਨਾਲ ਦੱਸਿਆ।
'ਮੈਂ ਵੀ ਤਾਂ ਇਸੇ ਕਰ ਕੇ ਤੁਹਾਨੂੰ ਪੁੱਛਿਆ? ਵੀਰ ਜੀ ਕਿਸੇ ਹੋਰ ਕੋਲ ਨਾ ਗੱਲ ਕਰ ਬੈਠਿਓ! ਇਸ ਪਿੱਛੇ ਵੀ ਬੜੀ ਲੰਮੀ ਚੌੜੀ ਇਨਕੁਆਰੀ ਚੱਲ ਰਹੀ ਹੈ। ਕਈ ਅਫ਼ਸਰ ਫਸੇ ਹਨ। ਕਈ ਬੇਨਾਮੀ ਲਾਈਸੈਂਸ-ਧਾਰੀ ਅੜਿੱਕੇ ਆ ਰਹੇ ਹਨ। ਅਜਿਹੇ ਲੋਕਾਂ ਨੂੰ ਲਾਇਸੈਂਸ ਇਸ਼ੂ ਹੋਏ ਜਿਨ੍ਹਾਂ ਦਾ ਕੋਈ ਨਾਂ, ਪਤਾ, ਥਾਂ ਟਿਕਣਾ ਨਹੀਂ ਮਿਲਦਾ। ਜ਼ਾਹਿਰ ਹੈ ਤੁਹਾਡਾ ਵੀ ਅਜਿਹਾ ਹੀ ਕੇਸ ਹੋਵੇਗਾ। ਤੁਹਾਨੂੰ ਬਾਹਰ ਬੈਠੇ ਬਿਠਾਏ ਹੀ ਇੱਥੋਂ ਲਾਇਸੈਂਸ ਵੀ ਮਿਲ ਗਿਆ ਤੇ ਪੁਰਜ਼ਾ ਵੀ।'
ਨਾਇਬ ਸਾਹਿਬ ਦੀ ਇੱਕ ਇੱਕ ਮਿੱਠੀ ਕਾਟ ਜਿਵੇਂ ਉਨ੍ਹਾਂ ਦਾ ਪੁਰਜ਼ਾ ਪੁਰਜ਼ਾ ਬੋਟੀ ਬੋਟੀ ਕੀਮਾ ਕਰ ਰਹੀ ਸੀ। ਉਹ ਪਿੱਛਾ ਛੁਡਾਉਣ ਦੀ ਤਾਕ ਵਿਚ ਸਨ। ਪਸੀਨੇ ਨਾਲ ਗੜੁੱਚ ਦੋਹਾਂ ਨੇ ਇੱਕ ਦੂਸਰੇ ਦੀਆਂ ਡਰੀਆਂ ਘਬਰਾਈਆਂ ਅੱਖਾਂ 'ਚੋਂ ਹਾਲਾਤ ਦੀ ਭਿਆਨਕ ਗਹਿਰਾਈ ਨਾਪੀ।
'ਚਲੋ ਜੀ! ਸਰ! ਇਕੇਰਾਂ ਸਾਡਾ ਛੁਟਕਾਰਾ ਕਰਾ ਦਿਓ।' ਉਹ ਦੋਵੇਂ ਝੁਕੇ ਪਏ ਸਨ।
'ਤੁਸੀਂ ਤਾਂ ਮੈਨੂੰ ਵੀ ਫਸਾ ਲਿਆ ਵਿਚ ਆ ਕੇ। ਮੇਰੇ ਸਾਹਮਣੇ ਏਨੇ ਵੱਡੇ ਘਿਣਾਉਣੇ ਅਪਰਾਧੀ ਪਿਛੋਕੜ ਵਾਲੇ ਮੁਜਰਮ ਬੈਠੇ ਹੋਣ, ਪਟਵਾਰੀ ਨੂੰ ਇਸ ਦੀ ਭਿਣਕ ਹੋਵੇ, ਮੈਂ ਤੁਹਾਨੂੰ ਛੱਡ ਦੇਵਾਂæææਤੇ ਫਿਰ ਪਤਾ ਕਿਵੇਂ ਅਨਰਥ ਹੋਊ? ਮੇਰੀ ਨੌਕਰੀ! ਪਟਵਾਰੀ ਦੀæææ ਤੇ ਮੇਰੇ ਬਾਲ ਬੱਚੇ ਦਾ ਭਵਿੱਖ ?? ਇਹ ਤਾਂ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਗੱਲ ਬਣ ਗਈ।'
'ਚਲੋ ਜਿਵੇਂ ਆਪ ਦੀ ਮਰਜ਼ੀ! ਆਪ ਹਮੇਂ ਹੱਥਕੜੀ ਲਗਾਈਏ।' ਅੱਖਾਂ ਤੇ ਜ਼ਬਾਨ ਦੋਹਾਂ 'ਚੋਂ ਤਰਲ ਹੋਈ ਮਨਜੀਤ ਕੌਰ ਨੇ ਆਪਣੀਆਂ ਸੋਨੇ ਭਰੀਆਂ ਦੋਨੋਂ ਕਲਾਈਆਂ ਉਸ ਅੱਗੇ ਕਰ ਦਿੱਤੀਆਂ।
'ਨਹੀਂ! ਨਹੀਂ! ਮੁਆਫ਼ ਕਰਨਾ ਭੈਣ ਜੀ! ਆਪ ਜੈਸੇ ਪਹਿਲੇ ਕਹਿ ਰਹੇ ਥੇ ਨਾ! ਕਿ ਇੰਡੀਆ ਮੈਂ ਸਭ ਘਪਲੇਬਾਜ਼ੀ, ਰਿਸ਼ਵਤਖ਼ੋਰੀ ਤੇ ਜੰਗਲੀ ਰਾਜ ਚੱਲ ਰਿਹਾæææ ਇਸ ਪੀਛੇ ਔਰ ਇਸ ਕੇ ਸਾਥ ਆਪ ਕੀ ਭੀ ਸਾਂਝ ਹੈæææ ਆਪ ਕਾ ਭੀ ਹਿੱਸਾ ਹੈæææ ਆਪ ਜ਼ਿੰਮੇਵਾਰ ਹੈਂ ਇਸ ਕੇ।'
            'ਹਾਂæææ ਹਾਂæææ ਹੈæææ ਇਸ ਹਮਾਮ ਮੇਂ ਸਾਰੇ ਨੰਗੇ, ਹਮ ਮਾਨਤੇ ਹੈਂ, ਆਪ ਹਮੇਂ ਜੁਰਮਾਨਾ ਕਰੋæææ ਹਮ ਦੇਣੇ ਕੋ ਤਿਆਰ ਹੈਂæææ ਪਰ ਆਪ ਸੀਧੇ ਬਾਤ ਕਰੇਂ। ਹਮੇਂ ਧਮਕੀਆਂ ਔਰ ਜ਼ਲਾਲਤ ਮੇਂ ਜ਼ਲੀਲ ਮੱਤ ਕਰੋæææ ਪਾਣੀ ਪਲੀਜ਼!'
            ਸਰਕਾਰੀ ਪੇਚਿਆਂ ਦੇ ਦੋ ਚਾਰ ਟੁਣਕਿਆਂ 'ਤੇ ਹੀ ਉਨ੍ਹਾਂ ਹਥਿਆਰ ਸੁੱਟ ਦਿੱਤੇ। ਸੱਚਮੁੱਚ ਹੀ ਪਾਣੀ ਪਾਣੀ ਹੋਈ ਮਨਜੀਤ ਕੌਰ ਨੇ ਪਾਣੀ ਦੇ ਗਿਲਾਸ ਦੀ ਤਲਬ ਜ਼ਾਹਿਰ ਕੀਤੀ ਤੇ ਪੂਰੀ ਦੀ ਪੂਰੀ ਨਾਇਬ ਸਾਹਿਬ ਨੂੰ ਅਰਪਣ ਹੋ ਗਈ।
             'ਹਮੇਂ ਯਹ ਵੀ ਪਤਾ ਹੈ ਕਿ ਆਪ ਨੇ ਸਿੱਧੇ ਅਸਿੱਧੇ ਤਰੀਕੇ ਸੇ ਨੌਂ-ਜੁਆਨ ਲੜਕੇ ਲੜਕੀਓ ਕੋ ਵਰਗ਼ਲਾ ਕੇ ਵਿਦੇਸ਼ ਭੇਜਣ ਕੇ ਬਹਾਨੇ ਲਾਖੋਂ ਕਰੋੜੋਂ ਰੁਪੈ ਬਟੋਰੇ ਹਨ। ਆਪ ਹਾਕੀæææ ਕਬੱਡੀ ਦੇ ਖਿਲਾੜੀ ਲਿਜਾਉਂਦੇ ਹੋæææ ਗਾਇਕ ਕਲਾਕਾਰ ਤੇ ਪਤਾ ਨਹੀਂ ਕੀ ਕੀ ਬਣਾ ਕੇ ਲੋਕਾਂ ਨੂੰ ਬਾਹਰ ਲਿਜਾਉਣ ਦੀ ਚਾਟ ਖਿਲਾਰਦੇ ਹੋ। ਮੈਂ ਔਰ ਨਵਾਂ ਚੈਪਟਰ ਨਹੀਂ ਖੋਲ੍ਹਣਾ ਚਾਹਤਾ। ਮੈਂ ਸੱਚ ਕਹਿੰਦਾ ਹਾਂæææ ਆਪ ਕੋ ਸਪਸ਼ਟ ਕਰਤਾ ਹੂੰ ਕਿ ਅਗਰ ਆਪ ਕਹੀਂ ਭੀ ਕਿਸੇ ਏਕ ਕੇਸ ਮੇਂ ਇੰਟਰੈਪ ਹੋ ਗਏ ਤੋਂ ਸਾਰੀ ਉਮਰ ਯਹਾਂ ਹੀ ਕੇਸ ਭੁਗਤਦੇ ਭੁਗਤਦੇ ਨਿਕਲ ਜਾਏਂਗੀ ਆਪ ਕੀ।' ਹਿੰਦੀ ਪੰਜਾਬੀ ਮਿਲਗੋਭੇ ਹਥੌੜੇ ਦੀ ਇੱਕ ਹੋਰ ਸੱਟ ਮਾਰ ਕੇ ਉਨ੍ਹਾਂ ਦਾ ਰਹਿੰਦਾ-ਖੂੰਹਦਾ ਸਾਹ ਸੱਤ ਚਿੱਤ ਕਰ ਦਿੱਤਾ।
'ਹਮ ਨੇ ਏਕ ਬਾਰ ਬਤਾ ਦੀਆ'। ਆਪ ਜੋ ਕਹੇਂ, ਜੈਸੇ ਕਹੇਂ ਹਮ ਤਿਆਰ ਹੈਂ।'
             'ਤਾਂ ਫਿਰ ਪਲੀਜ਼ ਤੁਸੀਂ ਮੇਰੇ ਕੋਲ ਨਾ ਆਓ। ਪਟਵਾਰੀ ਹੀ ਸਭ ਕੁੱਝ ਹੈ। ਉਹ ਹੀ ਖੇਤਾਂ ਦਾ ਮਾਲਕ ਹੈ ਤੇ ਨਾਲ ਸਾਡਾ ਵੀæææ ਅਸੀਂ ਵੀ ਪਟਵਾਰੀ ਤੋਂ ਚਾਲੂ ਹਾਂ। ਤੁਸੀਂ ਸੁਣਿਆ ਨਹੀਂ! ਪਟਵਾਰੀ ਤੋਂ ਤਾਂ ਰੱਬ ਵੀ ਡਰਦਾ ਹੈ ਕਿ ਕਿਤੇ ਉਸ ਦਾ ਸਿੰਘਾਸਣ ਅਰਸ਼ੋਂ ਲਾਹ ਕੇ ਫ਼ਰਸ਼ 'ਤੇ ਨਾ ਪਟੱਕ ਦੇਵੇ ਜਾਂ ਇਹ ਖ਼ੁਦਾ ਦੇ ਨਾਮ ਨਾ ਕਰ ਦੇਵੇ ਜਿਵੇਂ ਤੁਹਾਡਾ ਕੀਤਾ ਹੈ। ਇਹ ਇਸੇ ਦੀ ਹੀ ਕਲਮ ਦਾ ਕ੍ਰਿਸ਼ਮਾ ਐ।' ਨਾਇਬ ਸਾਹਿਬ ਦੀ ਮੁਸਕਰਾਹਟ ਨਾਲ ਉਨ੍ਹਾਂ ਦੇ ਬੁੱਲ੍ਹਾਂ ਦੀ ਜੰਮੀ ਪਿੱਛੀ ਕੁੱਝ ਕੁੱਝ ਮੱਠੀ ਹੋਈ।
'ਲਓ ਚਾਹ ਪੀਓ।' ਸੇਵਾਦਾਰ ਚਾਹ ਰੱਖ ਗਿਆ।  'ਇਹ ਚਾਹ ਸਾਨੂੰ ਕਿਵੇਂ ਲੰਘੇਗੀ? ਤੁਸੀਂ ਤਾਂ ਸਾਨੂੰ ਨੜ੍ਹਿਨਵੇਂ ਦੇ ਚੱਕਰ 'ਚ ਪਾ ਦਿੱਤਾ।'
'ਮੁਆਫ ਕਰਨਾ ਸਰ! ਇਹ ਤਾਂ ਸਰਕਾਰੀ ਫਾਰਮੈਲਿਟੀ ਸੀ। ਤੁਸੀਂ ਪਟਵਾਰੀ ਨਾਲ ਗੱਲ ਕਰ ਲਓ, ਇਹ ਹੀ ਸਾਰੇ ਮਾਲ ਮਹਿਕਮੇ ਦੀ ਰੀਡ ਦੀ ਹੱਡੀ ਹੈ, ਚਾਹੇ ਤਾਂ ਭਾਵੇਂ ਮਨਮੋਹਣ ਸਿੰਘ ਦੀ ਕੋਠੀ ਵੇਚ ਦੇਵੇ।' {ਹੱਸਦਾ ਹੈ} 'ਹੋ ਜਾਏਗਾæææ ਜਿਵੇਂ ਕਹੇ ਕਰ ਦਿਆਂਗੇ। ਚਿੰਤਾ ਨਾ ਕਰੋ! ਲਓ ਚਾਹ ਲਓ ਪਲੀਜ਼। ਸਾਡੀ ਕੋਈ ਮੰਗ ਨਹੀਂ ਹੁੰਦੀ, ਸਿਰਫ਼ ਉੱਪਰਲੇ ਅਫ਼ਸਰਾਂ ਵਜ਼ੀਰਾਂ ਦੀ ਸੇਵਾ ਪਾਣੀ ਲਈ ਸਾਨੂੰ ਜ਼ਹਿਰ ਫੱਕਣਾ ਪੈਂਦਾ ਹੈ, ਉਹ ਤੁਸੀਂ ਆਪਣੀ ਵਿੱਤ ਅਨੁਸਾਰ ਜੋ ਮਰਜ਼ੀ ਤਿਲ ਫ਼ੁਲ ਹਿੱਸਾ ਪਾ ਜਾਓ।' 'ਧੰਨਵਾਦ ਤੁਹਾਡਾ, ਅਸੀਂ ਤਿਆਰ ਹਾਂ।' ਦੋਹਾਂ ਨੇ ਹੱਥ ਜੋੜੇ।
'ਪਟਵਾਰੀ ਸਾਹਿਬ! ਇਹ ਠੀਕ ਬੰਦੇ ਨੇ, ਇਹਨਾਂ ਦਾ ਕੰਮ ਕਰ ਦਿਓ, ਜੇ ਕਰ ਸਕਦੇ ਹੋ ਤਾਂ।' ਨਾਇਬ ਸਾਹਿਬ ਨੇ ਪਟਵਾਰੀ ਨੂੰ ਸੈਨਤ ਮਾਰੀ।
ਪਟਵਾਰੀ ਜੋ ਓਹਲੇ ਬੈਠਾ ਸਭ ਕੁੱਝ ਸੁਣ ਰਿਹਾ ਸੀ ਸਾਹਮਣੇ ਆਇਆ। 'ਸਰ ਕੰਪਿਊਟਰ ਲੈਣਾ! ਮੇਰੀ ਤਾਂ ਘਰਵਾਲੀ ਨੇ ਘਰ ਨਹੀਂ ਵੜਨ ਦੇਣਾ ਇਸ ਤੋਂ ਬਿਨਾਂ।'
'ਤੇ ਹਾਂ ਲਓ! ਇਹ ਕਿਹੜਾ ਨਾਂਹ ਕਰਦੇ ਨੇ! ਬੜੇ ਸੇਵਾਦਾਰ ਨੇ। ਤੁਸੀਂ ਕੰਪਿਊਟਰ ਲਓ ਤੇ ਇੱਕ ਮੇਰੇ ਵਾਸਤੇ ਵੀ æææ 'ਲੈਪਟਾਪ'æææ ਪਰ ਇਹਨਾਂ ਦਾ ਕੰਮ ਪੂਰਾ ਤਸੱਲੀ-ਬਖ਼ਸ਼ ਕਰ ਦਿਓ। ਕੋਈ ਸ਼ਿਕਾਇਤ ਦੀ ਗੁੰਜਾਇਸ਼ ਨਾ ਰਹੇ।' ਸਾਹਿਬ ਨੇ ਅੱਖ ਦਾ ਕੋਨਾ ਨੱਪਿਆ।
'ਕਿਉਂ ਜੀ! ਠੀਕ ਹੈ ਨਾ? ਨਾਇਬ ਸਾਹਿਬ ਨੇ ਆਦਮੀ ਵੱਲ ਹੱਥ ਵਧਾਇਆ।
'ਹਾਂ ਜੀ ਠੀਕ! ਬਿਲਕੁਲ ਠੀਕ।' ਉਸ ਨੇ ਵੀ ਅੱਗੋਂ ਮੁਸਕਰਾਉਂਦੇ ਹੋਏ ਤਹਿਸੀਲਦਾਰ ਨਾਲ ਹੱਥ ਮਿਲਾ ਦਿੱਤਾ।

samsun escort canakkale escort erzurum escort Isparta escort cesme escort duzce escort kusadasi escort osmaniye escort