ਸਭ ਰੰਗ

 •    ਨਵੇਂ ਦਾਰਸ਼ਨਿਕ ਬੋਧ ਦੀ ਲਿਖਾਇਕ ਕਾਵਿ ਪੁਸਤਕ ਮਹਾਂ ਕੰਬਣੀ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਟਿਕਟੂਆਂ ਦੀ ਦੌੜ / ਨਿਰੰਜਨ ਬੋਹਾ (ਵਿਅੰਗ )
 •    “ਚੱਕ੍ਰਵਯੂਹ ਤੇ ਪਿਰਾਮਿਡ” / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਗੰਗਾ ਮਾਂ (ਨਾਵਲ) / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਸੰਪਾਦਿਤ ਕਹਾਣੀ ਸੰਗ੍ਰਿਹ - ਨਸੀਬ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਕਹਾਣੀ ਸੰਗ੍ਰਿਹ: ਤਿੜਕਦੇ ਰਿਸ਼ਤੇ / ਨਿਰੰਜਨ ਬੋਹਾ (ਆਲੋਚਨਾਤਮਕ ਲੇਖ )
 •    ਸੱਭਿਅਕ ਸਮਾਜ ਤੋਂ ਵਿੱਥ ਤੇ ਵਿਚਰਦਾ ਕਿੰਨਰ ਸਮਾਜ / ਨਿਰੰਜਨ ਬੋਹਾ (ਲੇਖ )
 •    ਬੇਬੇ ਵਲੋਂ ਕਿਤਬ ਦਾ ਵਿਮੋਚਨ / ਨਿਰੰਜਨ ਬੋਹਾ (ਲੇਖ )
 •    ਮੈਂ ਲੇਖਕ ਕਿਵੇਂ ਬਣਿਆ? / ਨਿਰੰਜਨ ਬੋਹਾ (ਲੇਖ )
 •    ਸਾਹਿਤ ਦੀ ਮੂਲ ਭਾਵਨਾ ਨਾਲੋਂ ਟੁੱਟ ਰਿਹਾ ਲੇਖਕ / ਨਿਰੰਜਨ ਬੋਹਾ (ਲੇਖ )
 •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
 •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਸਾਹਤਿਕ ਗੋਸ਼ਟੀਆ ਅਤੇ ਬਹਿਸ ਦਾ ਮਿਆਰ / ਨਿਰੰਜਨ ਬੋਹਾ (ਲੇਖ )
 •    ਬਜਰੰਗੀ ਦਾ ਪੰਜਾਬੀ ਪ੍ਰੇਮ / ਨਿਰੰਜਨ ਬੋਹਾ (ਲੇਖ )
 • ਟਿਕਟੂਆਂ ਦੀ ਦੌੜ (ਵਿਅੰਗ )

  ਨਿਰੰਜਨ ਬੋਹਾ    

  Email: niranjanboha@yahoo.com
  Cell: +91 89682 82700
  Address: ਪਿੰਡ ਤੇ ਡਾਕ- ਬੋਹਾ
  ਮਾਨਸਾ India
  ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਜਨਾਬ! ਮੈਂ ਬਸ ਜਾਂ ਰੇਲ ਗੱਡੀ ਵਿਚ ਸਫਰ ਕਰਨ ਵੇਲੇ ਲਈਆਂ ਜਾਣ ਵਾਲੀਆ ਟਿੱਕਟਾਂ ਦੀ ਗੱਲ ਨਹੀਂ ਕਰ ਰਿਹਾ । ਇਹ ਟਿਕਟਾਂ ਤਾਂ ਸਾਨੂੰ ਮਜ਼ਬੂਰੀ ਵੱਸ ਲੈਣੀਆ ਪੈਦੀਆਂ ਨੇ।ਜੇ ਸਫਰੀ ਟਿਕਟਾਂ ਲੈਣ ਦਾ ਕੰਮ ਸਾਡੀ ਇਮਾਨਦਾਰੀ ਤੇ ਛੱਡ ਦਿੱਤਾ ਜਾਵੇ ਤਾਂ ਮਸਾਂ 10 ਕੁ ਫੀਸਦੀ ਲੋਕ ਹੀ ਇਹ ਟਿਕਟਾਂ ਖਰੀਦਨ। ਮੈਂ ਤਾਂ ਉਹਨਾਂ ਟਿਕਟਾਂ ਦੀ ਗੱਲ ਕਰ ਰਿਹਾ ਹਾਂ ਜੋ ਸਾਡੀਆ ਸਰਮਾਏਦਾਰ ਸਿਆਸੀ ਪਾਰਟੀਆਂ ਚੋਣਾਂ ਤੋ ਕੁਝ ਮਹੀਨੇ ਪਹਿਲੋਂ ਮਹਿੰਗੇ ਭਾਅ ਵੇਚਦੀਆ ਹਨ। ਕਈ ਵਾਰ ਤਾਂ ਖਰੀਦਦਾਰ ਨੂੰ ਆਪਣੀ ਜ਼ਮੀਰ ਤੇ ਖੁਦਗਰਜ਼ੀ ਦਾ ਸੌਦਾ ਵੀ ਇਹਨਾਂ ਟਿਕਟਾਂ ਬਦਲੇ ਕਰਨਾ ਪੈਂਦਾ ਹੈ । ਹਰ ਲੋਕ ਸਭਾ ਖੇਤਰ ਵਿਚ ਚਾਲੀ ਤੋੰ ਪੰਜਾਹ ਤੇ ਹਰ ਵਿਧਾਨ ਸਭਾ ਖੇਤਰ ਵਿਚ ਵੀਹ ਤੋ ਤੀਹ ਟਿਕਟੂ ਵੱਖ ਵੱਖ ਸਿਆਸੀ ਪਾਰਟੀਆ ਦੀ ਪ੍ਰਤੀਨਿਧਤਾ ਕਰਦੇ ਹਨ। ਹੁਣ ਤਾਂ ਮਿਉਸਿਪਲ ਕਮੇਟੀ ਦੀਆ ਚੋਣਾ ਵਿਚ ਵੀ ਇਕ ਇਕ ਮੁਹੱਲੇ ਵਿਚੋਂ ਕਈ ਕਈ ਟਿਕਟੂ ਸਿਰ ਚੁਕ ਲੈੰਦੇ ਹਨ । ਚੋਣਾ ਦਾ ਮੌਸਮ ਬੀਤ ਜਾਣ ਤੇ ਵੀ ਇਹਨਾਂ ਟਿਕਟੂਆਂ ਕਾਰਨ ਸਿਆਸੀ ਅਖਾੜਾ ਭਖਿਆ ਰਹਿੰਦਾ ਹੈ।
            ਭਾਵੇਂ ਪ੍ਰਤਖ ਰੂਪ ਵਿਚ ਭਾਰਤੀ ਚੋਣ ਕਮੀਸ਼ਨ ਵੱਲੋਂ ਲੋਕ ਸਭਾ ਜਾਂ ਵਿਧਾਂਨ ਸਭਾਂ ਚੋਣਾ ਦੀ ਸਮੁੱਚੀ ਪ੍ਰਕਿਰਿਆ ਇਕ ਜਾਂ ਡੇਢ ਮਹੀਨੇ ਵਿਚ ਮਕੁੰਮਲ ਕੀਤੀ ਜਾਂਦੀ ਹੈ ਪਰ ਅਸਲ ਵਿਚ ਇਹ ਚੋਣਾ ਮਕੁੰਮਲ ਹੁੰਦਿਆ ਹੀ ਅਗਲੀਆ ਚੋਣਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ । ਵੱਖ ਵੱਖ ਸਿਆਸੀ ਪਾਰਟੀਆ ਨਾਲ ਸਬੰਧਤ ਸਤਾ ਸੁੱਖ ਭੋਗਣ ਦੇ ਇੱਛਾਧਾਰੀ ਵਿਅਕਤੀ ਪੰਜ ਸਾਲ ਪਹਿਲਾਂ ਹੀ ਅਗਲੀ ਚੋਣ ਵਿਚ ੳਮੀਦਵਾਰ ਬਨਣ ਦੀਆ ਤਿਆਰੀਆਂ ਅਰੰਭ ਕਰ ਦੇਂਦੇ ਹਨ । ਚੋਣਾ ਤੋ ਪੰਜ ਸੱਤ ਮਹੀਨੇ ਪਹਿਲੋਂ ਟਿਕਟੂਆ ਦੀ ਦੋੜ ਤੇਜ ਹੋ ਜਾਂਦੀ ਹੈ। ਇਹਨਾਂ ਦਿਨਾਂ ਵਿਚ ਉਹਨਾਂ ਦੀ ਰਾਤ ਦੀ ਨੀਂਦ ਉਡ ਜਾਂਦੀ ਹੈ । ਟਿਕਟ ਪ੍ਰਾਪਤੀ ਤੋਂ ਪਹਿਲਾਂ ਜਿਨੀ ਬੇਚੈਨੀ ਵਿਚਾਰੇ ਟਿਕਟੂਆਂ ਨੂੰ ਰਹਿੰਦੀ ਹੈ , ਉਨੀ ਬੇਚੈਨੀ ਸ਼ਾਇਦ ਹੀਰ ਦੇ ਖੇੜੇ ਤੁਰ ਜਾਣ ਤੋਂ ਬਾਦ ਧੀਦੋ ਰਾਂਝੇ ਨੂੰ ਵੀ ਨਾ ਹੋਈ ਹੋਵੇ। ਵਿਚਾਰੇ ਸਾਰੀ ਰਾਤ ਕਦੇ ਇਧਰ ਤੇ ਕਦੇਂ ਉਧਰ ਗੇੜੇ ਕੱਢਦਿਆ ਵਾਰ ਵਾਰ ਠੰਡੇ ਪਾਣੀ ਦੇ ਗਲਾਸ ਪੀ ਕੇ ਆਪਣੇ ਅੰਦਰਲੀ ਭਟਕਣਾ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕਰਦੇ ਹਨ।
                  ਛੋਟੀਆਂ ਛੋਟੀਆਂ ਸਿਆਸੀ ਪਾਰਟੀਆ ਨੂੰ ਤਾਂ ਟਿਕਟ ਦੇਣ ਲਈ ਕੁਰਬਾਨੀ ਦੇ ਬਕਰਿਆਂ ਦੀ ਭਾਲ ਕਰਨੀ ਪੈਂਦੀ ਹੈ । ਮੁੱਖ ਸਿਆਸੀ ਪਾਰਟੀਆ ਦੇ ਤਰਲੇ ਕੱਢਣ ਤੋਂ ਬਾਦ ਵੀ ਟਿਕਟ ਪ੍ਰਾਪਤ ਕਰਨ ਵਿਚ ਅਸਫਲ ਰਹੇ ਵਿਅਕਤੀ ਹੀ ਥੱਕ ਹਾਰ ਕੇ ਛੋਟੀਆਂ ਪਾਰਟੀਆਂ ਦੀ ਟਿਕਟ ਲੈਣਾ  ਕਬੂਲ  ਕਰਦੇ ਹਨ । ਮੁੱਖ ਸਿਆਸੀ ਪਾਰਟੀਆਂ ਤੋਂ ਟਿਕਟ ਲੈਣ ਲਈ ਤਾਂ ਮੁਰਦੇ ਵੀ ਕਬਰਾਂ ਵਿਚੋਂ ਉਠ ਕੇ ਬੈਠ ਜਾਂਦੇ ਹਨ । ਨੇੜਲੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਇਕ ਪ੍ਰਮੁੱਖ ਸਿਆਸੀ ਪਾਰਟੀ ਦੇ ਟਿਕਟੂ ਦੀਆ ਲੱਤਾਂ ਕਬਰ ਵਿਚ ਹਨ ਪਰ ਉਸ ਪਿਛਲੀਆਂ ਵਿਧਾਨ ਸਭਾ ਚੋਣਾ ਸਮੇਂ ਪੂਰੀ  ਦੁਹਾਈ ਪਾਈ ਕਿ ਜੇ ਉਸ ਨੂੰ ਇਕ ਵਾਰ ਹੋਰ ਪਾਰਟੀ ਟਿਕਟ ਦੇ ਦਿੱਤੀ ਜਾਵੇ ਤਾਂ ਉਹ ਆਪਣੇ ਵਿਧਾਨ ਸਭਾ ਖੇਤਰ ਨੂੰ ਸਵਰਗ ਬਣਾ ਦੇਵੇਗਾ। ਭਾਵੇ ਲੋਕਾਂ ਨੂੰ ਇਸ ਗੱਲ ਦਾ ਭਲੀ ਭਾਂਤ ਅਨੁਮਾਨ ਹੈ ਕਿ ਉਹ ਕਿਸੇ ਵੀ ਕੀਮਤ ਤੇ ਆਪਣਾ ਪੰਜ ਸਾਲ ਦਾ ਕਾਰਜ਼ਕਾਲ ਪੂਰਾ ਨਹੀ ਕਰ ਸਕੇਗਾ ਤੇ ਇਲਾਕੇ ਨੂੰ ਸਵਰਗ ਬਣਾਉਣ ਦੀ ਬਜਾਇ ਉਹ ਆਪ ਹੀ ਛੇ ਮਹੀਨੇ ਸਾਲ ਵਿਚ ਸਵਰਗ ਪਹੁੰਚ ਜਾਵੇਗਾ ।
               ਟਿਕਟ ਪ੍ਰਾਪਤ ਕਰਨ ਲਈ ਟਿਕਟੂ ਨੂੰ ਕਿਨੀਂ ਮਿਹਨਤ ਕਰਨੀ ਪੈਂਦੀ ਹੈ , ਇਹ ਕੇਵਲ ਉਹ ਹੀ ਜਾਣਦਾ ਹੈ । ਵਿਚਾਰੇ ਟਿਕਟੂ ਚੋਣਾ ਤੋ ਦੋ ਸਾਲ ਪਹਿਲਾਂ ਹੀ ਡੰਡ ਬੈਠਕਾਂ ਕੱਢਣੀਆਂ ਸ਼ੁਰੂ ਕਰ ਦੇਂਦੇ ਹਨ।ਟਿਕਟ ਲੈਣ ਲਈ ਉਹਨਾਂ ਨੂੰ ਕਈ ਕਈ ਗੇੜੇ  ਦਿਲੀ ਤੇ ਚੰਡੀਗੜ੍ਹ ਦੇ ਲਾਉਣੇ ਪੈਂਦੇ ਹਨ।ਟਿਕਟ  ਵੰਡ ਤੋ ਇਕ ਮਹੀਨਾ ਪਹਿਲਾਂ ਤਾਂ ਉਹਨਾਂ ਨੂੰ ਪੱਕੇ ਤੌਰ ਤੇ ਹੀ ਉੱਥੇ ਡੇਰਾ ਲਾਉਣਾ ਪੈਂਦਾ ਹੈ।ਇਹਨਾਂ ਟਿਕਟੂਆ ਨੂੰ ਆਪਣੇ ਹਮਾਇਤੀਆਂ ਤੇ ਸਿਫਾਰਸ਼ੀਆ ਦਾ ਜਿਨਾਂ ਖਰਚਾ ਉਠਾਉਣਾਂ ਪੈਂਦਾ ਹੈ ਉਸ ਬਾਰੇ ਗੱਲ ਨਾ ਹੀ ਕਰੀਏ ਤਾਂ ਬਿਹਤਰ ਹੈ ।; ਐਂਵੇ ਚੋਣ ਕਮੀਸ਼ਨ ਵਿਚਾਰਿਆਂ ਦੇ ਖਹਿੜੇ ਪੈ ਜਾਵੇਗਾ।
                   ਇਕ ਪ੍ਰਮੁੱਖ ਸਿਆਸੀ ਪਾਰਟੀ ਨਾਲ ਸਬੰਧਤ ਮੇਰੇ ਇਕ ਜਾਣਕਾਰ ਨੂੰ ਪਿੱਛਲੀਆਂ ਵਿਧਾਨ ਸਭਾ ਚੋਣਾਂ ਸਮੇ ਵਹਿਮ ਹੋ ਗਿਆ ਕਿ ਕੇਵਲ ਉਹ ਹੀ ਆਪਣੇ ਵਿਧਾਨ ਸਭਾ ਖੇਤਰ ਤੋ ਆਪਣੀ ਪਾਰਟੀ ਦੀ ਟਿਕਟ ਦਾ ਹੱਕਦਾਰ ਹੈ,ਕਿਉਂ ਕਿ ਉਸ ਨੇ ਸਾਰੀ ਉਮਰ ਤਨ ਮਨ ਤੇ ਧਨ ਨਾਲ ਪਾਰਟੀ ਦੀ ਸੇਵਾ ਕੀਤੀ ਹੈ। ਪਾਰਟੀ ਵੱਲੋਂ ਲਾਏ ਹਰੇਕ ਜੇਲ੍ਹ ਭਰੋ ਅੰਦੋਲਣ ਵਿਚ ਉਸ ਵੱਧ ਚੜ੍ਹ ਕੇ ਹਿੱਸਾ ਲਿਆ ਹੈ । ਉਸ ਭੋਲੇ ਪਤਾਸ਼ਾਹ ਨੂੰ ਕੌਣ ਸਮਝਾਵੇ ਕਿ ਸਾਡਾ ਦੇਸ਼ ਹੁਣ ਇੱਕਵੀ ਸਦੀ ਵਿਚ ਪ੍ਰਵੇਸ਼ ਪਾ ਗਿਆ ਹੈ ।ਆਜੋਕੀ ਸਰਮਾਏਦਾਰ ਰਾਜਨੀਤੀ ਵਿਚ ਵਫਾਦਾਰੀ ਇਕ ਬੇ-ਲੋੜੀ ਚੀਜ਼ ਹੈ। ਪਾਰਟੀਆਂ ਦੇ ਪੱਕੇ ਸ਼ਰਧਾਲੂ ਤਾਂ ਦਰੀਆ ਝਾੜਦੇ ਜਾਂ ਆਪਣੀ ਵਫਾਦਾਰੀ ਦੀ ਦੁਹਾਈ ਹੀ ਦੇਂਦੇ  ਰਹਿ ਜਾਂਦੇ ਹਨ ਪਰ ਪਾਰਟੀ ਟਿਕਟ ਕੱਲ੍ਹ ਦੇ ਆਏ ਕਿਸੇ ਤਿਕੜਮਬਾਜ਼ ਜਾਂ ਚਾਪਲੂਸ ਵਿਅਕਤੀ ਨੂੰ ਮਿਲ ਜਾਂਦੀ ਹੈ ।ਅੱਜ ਕਲ ਪਾਰਟੀ ਟਿਕਟ ਉਸ ਦੀ, ਜਿਸ ਦਾ ਦਾਅ ਲੱਗ ਗਿਆ। ਉਸ ਵਿਚਾਰੇ ਨਾਲ ਵੀ ਇਹੀ ਹੋਇਆ। ਟਿਕਟ ਦੂਜੀ ਪਾਰਟੀ ਵਿਚੋ ਦਲਬਦਲੀ ਕਰਕੇ ਆਏ  ਵਿਅਕਤੀ ਨੂੰ ਆਪਣੀ ਮੂਲ ਪਾਰਟੀ ਨਾਲ ਗਦਾਰੀ ਕਰਨ ਦੇ ਇਨਾਮ ਵਜੋਂ ਦੇ ਦਿੱਤੀ ਗਈ ਤਾਂ ਹੁਣ ਉਹ ਵੀ ਪਾਰਟੀ ਬਦਲਣ ਦੀ ਸੋਚ ਰਿਹਾ ਹੈ।
             ਚੋਣਾਂ ਦੇ ਮੌਸਮ ਵਿਚ ਸਿਆਸੀ ਪਾਰਟੀਆ ਵਿਚ ਫੁਟ ਪੈਣ ਦੀਆ ਖਬਰਾਂ ਇਕ ਵੱਖਰੇ ਹੀ ਰੰਗ ਰੂਪ ਵਿਚ ਛੱਪਦੀਆ ਹਨ । ਇਹ ਸੱਭ ਟਿਕਟੂਆ ਦਾ ਹੀ ਕਮਾਲ ਹੁੰਦਾ ਹੈ । ਸਾਰੇ ਦੇ ਸਾਰੇ ਟਿਕਟੂ ਸਿਰੇ ਦੇ ਚੁਗਲਖੋਰ ਹੁੰਦੇ ਹਨ।ਇਹ ਗੱਲ ਇਹਨਾਂ ਦੇ ਦਿਮਾਗ ਵਿਚ ਪੂਰੀ ਤਰਾਂ ਘਰ ਕਰ ਚੁੱਕੀ ਹੈ ਕਿ ਜਿਨਾਂ ਚਿਰ ਬਰਾਬਰ ਦੇ ਹੋਰ ਟਿਕਟੂਆ ਦੀ ਬਦਖੋਈ ਕਰਕੇ ਪਾਰਟੀ ਦੇ ਉਚ ਲੀਡਰਾਂ ਦੇ ਨੇੜੇ ਨਾ ਲੱਗਿਆ ਜਾਵੇ ,ਉਨਾਂ ਚਿਰ ਟਿਕਟ ਉਹਨਾਂ ਤੋ ਕੋਹਾਂ ਦੂਰ ਰਹੇਗੀ।ਇਕ ਟਿਕਟੂ ਜਦੋਂ ਪਾਰਟੀ ਦੇ ਕਿਸੇ ਟਿਕਟ ਦਾਤਾ ਦੇ ਨੇੜੇ ਜਾ ਲੱਗਦਾ ਹੈ ਤਾਂ ਦੂਸਰੇ ਸਾਰੇ ਟਿਕਟੂ ਉਸ ਦੀਆ ਲੱਤਾਂ ਖਿਚਣ  ਦੇ ਕੰਮ ਵਿਚ ਰੁੱਝ ਜਾਂਦੇ ਹਨ । ਪਾਰਟੀ ਦੀ ਹਾਈ ਕਮਾਨ ਵੀ ਟਿਕਟ ਦੇਣ ਸਮੇਂ ਉਮੀਦਵਾਰ ਦੀ ਇਮਾਨਦਾਰੀ ਤੇ ਲੋਕ ਸੇਵਾ ਦੀ ਭਾਵਨਾਂ ਨਾਲੋਂ ਉਸ ਦੀ ਜੇਬ ਦਾ ਭਾਰ ਵਧੇਰੇ ਵੇਖਦੀ ਹੈ । ਕਿਉਂ ਕਿ ਇਮਾਨਦਾਰ ਵਿਅਕਤੀ ਵਧੇਰੇ ਕਰਕੇ ਨੰਗ ਹੀ ਹੁੰਦੇ ਹਨ ਤੇ ਅੱਜ ਚੋਣਾਂ ਦਾ ਕਰਚਾ ਲੱਖਾਂ ਕਰੋੜਾਂ ਵਿਚ ਪਹੁੰਚ ਗਿਆ ਹੈ। ਚੋਣਾ ਵਿਚ ਖਰਚ ਹੁੰਦੇ ਕਰੋੜਾਂ ਰੁਪਏ ਕਿਸੇ ਨੇ ਆਪਣੀ ਖੇਤੀ ਦੀ ਫਸਲ ਵੇਚ ਨੇ ਨਹੀ ਕਮਾਏ ਹੁੰਦੇ। ਚੋਣਾਂ ਵਿਚ ਸਾਰਾ ਦੋ ਨੰਬਰ ਦਾ ਹੀ ਪੈਸਾ ਚਲਦਾ ਹੈ।ਭਾਰਤੀ ਚੋਣ ਕਮੀਸ਼ਨ ਚੋਣ ਖਰਚੇ ਘਟਾਉਣ ਦੇ ਲੱਖ ਨਿਯਮ ਬਣਾਈ ਜਾਵੇ, ਉਸ ਦੇ ਅਦੇਸ਼ਾ ਦੀ ਪ੍ਰਵਾਹ ਹੀ ਕੌਣ ਕਰਦਾ ਹੈ।
              ਪਾਰਟੀ ਹਾਈ ਕਮਾਨ ਕੋਲ ਕੁਝ ਟਿਕਟਾ ਰਾਂਖਵੇ ਕੋਟੇ ਦੀਆਂ ਵੀ ਹੁੰਦੀਆ ਹਨ ਜੋ ਉਹਨਾਂ ਦੇ ਭਾਈ ਭਤੀਜੇ ਤੇ ਨੇੜਲੇ ਰਿਸਤੇਦਾਰ ਹੀ ਪ੍ਰਾਪਤ ਕਰ ਸਕਦੇ ਹਨ। ਉਂਝ ਹਰੇਕ ਸਿਆਸੀ ਪਾਰਟੀ ਦੂਜੇ 'ਤੇ  ਪਰਿਵਾਰ ਵਾਦ ਦਾ ਦੋਸ਼ ਲਾ ਰਹੀ ਹੇ ਪਰ ਅਸਲ ਵਿਚ ਰਾਜਨੀਤੀ ਦੇ ਹਮਾਮ ਵਿਵ ਸਾਰੇ ਹੀ ਨੰਗੇ ਹਨ। ਪਾਰਟੀ ਹਾਈ ਕਮਾਨ ਦੇ ਆਗੂ ਅੰਨੇ ਦੇ ਸ਼ੀਰਨੀ ਵੰਡਣ ਵਾਂਗ ਟਿਕਟਾਂ ਵੰਡਣ ਵੇਲੇ  ਆਪਣਿਆ ਦਾ ਹੀ ਖਾਸ ਖਿਆਲ ਰੱਖਦੇ ਹਨ । ਇਹਨਾਂ ਵਿਚੋ ਕੁਝ ਟਿਕਟਾਂ ਖਾਸ ਚਮਚਿਆ ਤੇ ਚਾਪਲੂਸਾਂ ਵਾਸਤੇ ਵੀ ਰਾਂਖਵੀਆਂ ਹੁੰਦੀਆ ਹਨ, ਜਿਹਨਾਂ ਵਿਚ ਅਪਰਾਧੀ ਪ੍ਰਵਿਰਤੀ ਦੇ ਲੋਕ  ਵਿਸ਼ੇਸ਼ ਤੌਰ ਤੇ ਸ਼ਾਮਿਲ ਹੁੰਦੇ ਹਨ। ਪੰਜਾਬ ਦੀ ਇਕ ਪ੍ਰਮੁੱਖ ਸਿਆਸੀ ਪਾਰਟੀ ਤਾਂ ਟਿਕਟਾਂ ਵੰਡਣ ਵੇਲੇ ਵਧੇਰੇ ਹੀ ਉਦਾਰਤਾ ਦਾ ਸਬੂਤ ਦੇਂਦੀ ਹੈ । ਇਸ ਪਾਰਟੀ ਦੇ ਪ੍ਰਧਾਨ ਦੇ ਲਾਂਗਰੀ ਤੇ ਡਰਾਇਵਰ ਵੀ ਪਾਰਟੀ ਟਿਕਟ ਪ੍ਰਾਪਤ ਕਰਨ ਵਿਚ ਸਫਲ ਹੋਏ ਹਨ। ਭਾਵੇਂ ਅਜੇ ਵੀ ਕੁਝ ਸੱਚੇ ਤੇ ਇਮਾਨਦਾਰ ਵਿਅਕਤੀ ਟਿਕਟਾਂ ਪ੍ਰਾਪਤ ਕਰਨ ਵਚ ਸਫਲ ਹੋ ਰਹੇ ਹਨ ਪਰ ਆਉਣ ਵਾਲਾ ਸਮਾਂ ਸਪਸ਼ਟ ਸੰਕੇਤ ਦੇ ਰਿਹਾ ਹੈ ਕਿ ਜੇ ਲੋਕ ਹੁਣ ਵਾਂਗ ਹੀ ਸੁੱਤੇ ਰਹੇ ਤਾਂ ਇਕਵੀਂ ਸਦੀ ਦੇ ਅੱਧ ਵਿਚ ਅਜਿਹੇ ਵਿਅਕਤੀਆਂ ਦਾ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਦਾਖਲਾ ਬਿਲਕੁਲ ਵਰਜਿਤ ਕਰਾਰ ਦੇ ਦਿੱਤਾ ਜਾਵੇਗਾ।