ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਪੱਕਾ ਫੈਸਲਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਈੜੀ ਇੱਟ ਤੇ ਊੜਾ ਬੋਤਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਿਜਰ ਦੇ ਭਾਂਬੜ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਿਆਸਾ ਕਾਂ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਅੱਪੂ ਅੰਕਲ ਤੇ ਜੰਗਲੀ ਚੂਹਾ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਾਣੀ ਦੀ ਅਹਿਮੀਅਤ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਟਕੋਰੇ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਕਲ ਦੀ ਪਕੜ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਬਿਰਧ ਆਸ਼ਰਮ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਮਾਤ ਭਾਸ਼ਾ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਲਾਇਲਾਜ ਬਿਮਾਰੀ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਕੁਦਰਤੀ ਰਿਸ਼ਤਿਆਂ ਦੀ ਚੀਸ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਸ਼ੇੜੀ ਸੰਭਾਲ ਘਰ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਟੋਟਿਆਂ ਦੀ ਵੰਡ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  • ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਚਟਨੀ ਵੀ ਖਾਣੀਂ ਹੋਗੀ ਔਖੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ (ਬਾਲ ਰਚਨਾਂ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸੱਚ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਦੋਹੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬੱਲੇ ਬਈ ਨੇਤਾ ਜੀ ਆਏ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸ਼ਹੀਦੀ ਦਾ ਦਰਜਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਰਿਜ ਪੈਲੇਸ ਪੁਲਿਸ ਨਾਕਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਤਾਈ ਨਿਹਾਲੀ ਦਾ ਵਰਤ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਤਾਈ ਨਿਹਾਲੀ ਨੇ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਿਆ। ਰਾਤ ਪੈਣ 'ਤੇ ਵਰਤ ਸੰਪੂਰਨ ਕਰਨ ਲਈ ਚੰਦਰਮਾ ਨੂੰ ਅਰਗ ਦੇਣ ਲਈ ਕੋਠੇ ਉੱਪਰ ਖੜ੍ਹੇ ਤਾਏ ਨਰੈਣੇ ਅਤੇ ਤਾਈ ਨਿਹਾਲੀ 'ਚੋਂ ਕਦੇ ਤਾਇਆ ਆਖੇ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ, ਕਦੇ ਤਾਈ ਆਖੇ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ, ਕਦੇ ਤਾਈ ਆਖੇ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ। ਕਾਫੀ ਚਿਰ ਤੂੰਂ-ਤੂੰਂ, ਮੈਂ-ਮੈਂ ਹੋਣ ਤੋਂ ਬਾਅਦ ਰੌਲਾ ਤਾਏ-ਤਾਈ ਦੇ ਝਾਟ ਮਝੀਟੇ ਹੋਣ ਤੱਕ ਪਹੁੰਚ ਗਿਆ। ਤਾਈ ਦੇ ਗੋਡਿਆਂ ਹੇਠਾਂ ਲਿਤਾੜੇ ਹੋਏ ਤਾਏ ਨੇ ਤਾਈ ਦੀ ਵੱਖੀ ਵਿੱਚ ਐਸੀ ਮੁੱਕੀ ਮਾਰੀ ਕਿ ਤਾਈ ਦੇ ਜ਼ੋਰ-ਜ਼ੋਰ ਦੇ ਪਾਏ ਚੀਕ-ਚਿਹਾੜੇ ਨੇ ਸਾਰੇ ਆਂਢ-ਗੁਆਂਢ ਨੂੰ ਪਲਾਂ 'ਚ ਹੀ ਇਕੱਠਾ ਕਰ ਲਿਆ। 'ਕੱਠੇ ਹੋਏ ਗੁਆਂਢੀਆਂ ਦੇ ਹਜ਼ੂਮ ਤੋਂ ਤਾਏ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ, 'ਉਠਿਓ ਜ਼ਰਾ… ਅੱਜ ਮੈਂ ਕਰਵਾ ਚੌਥ ਦਾ ਵਰਤ ਰੱਖਣੈਂ, ਤੁਸੀਂ ਚੁੱਲ੍ਹੇ ਵਿਚ ਚਾਰ ਕੁ ਪਾਥੀਆਂ ਲਾ ਕੇ ਮੇਰੇ ਵਾਸਤੇ ਨਹਾਉਣ ਲਈ ਪਾਣੀ ਗਰਮ ਕਰ ਦਿਓ, ਰਸੋਈ ਵਿਚ ਪਈਆਂ ਫੇਣੀਆਂ ਤਿਆਰ ਕਰਨਾ, ਦੋ-ਤਿੰਨ ਵੱਡੇ ਸਾਰੇ ਸਾਰੇ ਕੇਲੇ ਚਾਕੂ ਨਾਲ ਦੋਵੇਂ ਪਾਸਿਉਂ ਸਾਫ ਕਰਕੇ, ਦੋ ਕੁ ਸੇਬ ਚੰਗੀ ਤਰ੍ਹਾਂ ਛਿੱਲ ਕੇ ਮੇਰੇ ਪ੍ਰੈੱਸ ਕੀਤੇ ਕੱਪੜੇ, ਕੰਘੀ, ਸੁਰਮਾ, ਸੁਰਖੀ, ਪਾਊਡਰ ਆਦਿ ਮੇਰਾ ਮੇਕਅੱਪ ਦਾ ਸਾਮਾਨ ਸ਼ੋਅ ਕੇਸ ਕੋਲ ਰੱਖਿਓ। ਫਿਰ ਅੱਜ ਆਪੇ ਹੀ ਪੱਠਿਆਂ ਦਾ ਕੁਤਰਾ ਵੀ ਕੱਲੇ ਹੀ ਕਰਨਾ, ਮੱਝ ਨੂੰ ਨੁਹਾ-ਧੁਆ ਥਾਂ ਸਿਰ ਬੰਨ੍ਹ ਕੇ ਪੱਠੇ ਖਾਣ ਤੋਂ ਬਾਅਦ ਜ਼ਰਾ ਖਲ ਰਲਾ ਦੇਣੀ, ਉਤੋਂ ਅਖੇ ਰੋਜ਼ ਕਹਿੰਨੀ ਐਂ ਵਈ ਮੱਝ ਦਾ ਕਿੱਲਾ ਹਿਲਦਾ, ਉਹ ਵੀ ਚੰਗੀ ਤਰ੍ਹਾਂ… ਮੇਰੇ ਇਹ ਸਾਰੇ ਕੰਮ ਕਰਨ ਤੋਂ ਬਾਅਦ ਥੋਡੀ ਤਾਈ ਨੇ ਉੱਠਣ ਸਾਰ ਸਾਰ ਮੇਰੇ ਵੱਲੋਂ ਬਣਾਈਆਂ ਗਈਆਂ ਫੇਣੀਆਂ ਦਾ ਡੌਂਗਾ, ਸੇਬ, ਕੇਲੇ, ਨਾਰੀਅਲ ਆਦਿ ਸਭ ਦੇ ਸਪਾਟੇ ਫੇਰ ਦਿੱਤੇ। ਨਾਲੇ ਕਹੇ ਅਖੇ ਮੈਂ ਤਾਇਆਂ ਦੀ ਛਾਵੇਂ-ਛਾਵੇਂ ਪ੍ਰੀਤੀ ਭੋਜਨ ਕਰਨੈਂ। ਖਾਣਾ ਖਾ ਕੇ ਥੋਡੀ ਤਾਈ ਗਈ ਸੌਂ ਤੇ ਲੱਗ ਪਈ ਪਤੰਦਰ੍ਹਾਂ ਦੇ ਘਰਾੜੇ ਮਾਰਨ, ਸਹੁਰੇ ਦੀ ਕਾਲੇ ਨਾਗ ਦੇ ਬੱਚੇ ਵਾਂਗੂੰ ਫੂੰ-ਫੂੰ ਕਰੀ ਜਾਵੇ। ਸਵੇਰੇ ਗੋਡੇ ਜਿੱਡੇ ਦਿਨ ਚੜ੍ਹਨ 'ਤੇ ਮੈਂ ਜੱਕਾਂ-ਤੱਕਾਂ ਜਿਹੀਆਂ ਕਰਦੇ ਨੇ ਸਾਢੇ ਕੁ ਨੌਂ ਵਜੇ ਇਹਨੂੰ ਹਲੂਣ ਕੇ ਵੇਖਿਆ ਕਿ ਕਿਤੇ ਖਾਧਾ ਹੋਇਆ ਪ੍ਰੀਤੀ ਭੋਜਨ ਫੂਡ ਪੁਆਇਜ਼ਨ ਬਣ ਕੇ ਰਿਐਕਸ਼ਨ ਹੀ ਨਾ ਕਰ ਗਿਆ ਹੋਵੇ, ਬਈ ਗੱਲ ਉਹੀ ਹੋਈ। ਜਿਵੇਂ ਕਹਿੰਦੇ ਹੁੰਦੇ ਨੇ ਜਾਂਦੀਏ ਬੁਲਾਏ ਨੀ ਦੁਪਹਿਰਾ ਕੱਟ ਜਾਹ। ਉੱਠਣ ਸਾਰ ਮੈਨੂੰ ਇਹਨੇ ਮੂਵ ਵਾਲੀ ਡੱਬੀ ਫੜਾਉਂਦਿਆਂ ਕਿਹਾ, 'ਨਰੈਣਿਆਂ ਮੇਰਾ ਤਾਂ ਚਿੱਤ ਘਾਊਂ-ਮਾਊਂ ਜਿਹਾ ਕਰਦੈ, ਘੇਰ ਚੜ੍ਹਦੀ, ਸਿਰ ਦੁੱਖਦੈ, ਚੱਕਰ ਆਉਂਦੇ ਐ, ਨਿਰਣਾ ਕਾਲਜਾ ਜਿਉਂ ਹੋਇਆ। ਬਈ ਇਹ ਮੂਵ ਮਲੋ ਮੇਰੇ ਮੱਥੇ ਉੱਪਰ ਖਵਰੇ ਸਿਰ ਦੁੱਖਣੋਂ ਹਟ ਹੀ ਜਾਵੇ ਤੇ ਮੈਂ ਭਾਈ ਸਭ ਕੀਤੈ, ਫੇਰ ਵੀ ਪੱਬ ਨੀਂ ਲੱਗਣ ਦਿੱਤਾ। ਅਖੇ ਤੁਸੀਂ ਮੈਨੂੰ ਕਰਵਾ ਚੌਥ ਦੀਆਂ ਕੁੱਜੀਆਂ ਉਪਰ ਰੱਖਣ ਲਈ ਕਿਤੋਂ ਗਵਾਰੇ ਦੀਆਂ ਫਲੀਆਂ ਜਾਂ ਚਿੱਭੜ ਲਿਆ ਕੇ ਦੇਵੋ, ਅੱਜ ਕੱਲ੍ਹ ਗਵਾਰਾ ਕੌਣ ਪੇਂਡੂ ਬੀਜਦਾ ਐ, ਝੋਨੇ ਵਾਲੇ ਵਾਹਣ ਨੇ, ਲੋਕਾਂ ਨੇ ਸਪਰੇਆਂ ਕਰ-ਕਰ ਕੇ ਚਿੱਭੜਾਂ ਦੀਆਂ ਵੇਲਾਂ ਤਾਂ ਉੱਗਣ ਹੀ ਨਈਂ ਦਿੱਤੀਆਂ, ਸੋ ਕਿੱਲਾ ਮੈਂ ਤਾਂ ਗਾਹ ਮਾਰਿਆ, ਫਿਰ ਕਿਤੇ ਜਾ ਕੇ ਬੁੜ੍ਹੇ ਹੰਸੇ ਦੀ ਕਪਾਹ 'ਚੋਂ ਦੋ-ਚਾਰ ਕੱਚ ਪਲਿੱਲੇ ਜਿਹੇ ਚੂੰਏਂ ਚਿੱਭੜ ਮਿਲੇ। ਭੁੱਖਣ-ਭਾਣੇ ਉਤੋਂ ਬਾਰ੍ਹਾਂ ਵੱਜ ਗੇ।
            ਅਜੇ ਮੈਂ ਲਿਆ ਕੇ ਚਿੱਬੜ ਫੜਾਏ ਹੀ ਸੀ ਕਿ ਉਤੋਂ ਆਡਰ ਬਈ ਜਾਓ ਜਾ ਕੇ ਹੁਣ ਬ੍ਰਾਹਮਣਾਂ ਦੀ ਬੁੜ੍ਹੀ ਨੂੰ ਆਖ ਕੋ ਆਵੋ ਕਿ ਮੈਨੂੰ ਠੀਕ ਦੋ ਵਜੇ ਕਰਵਾ ਚੌਥ ਦੀ ਕਥਾ ਸੁਣਾ ਜਾਵੇ। ਅਜੇ ਮੈਂ ਉਹਨੂੰ ਆਖ ਕੇ ਆਇਆ ਹੀ ਸੀ ਕਿ ਆਡਰ ਫਿਰ ਤਿਆਰ, ਅਖੇ ਮੇਰਾ ਹਾਰ ਵਾਲਾ ਤਾਗਾ ਟੁੱਟਿਆ ਪਿਆ ਏ, ਮੈਂ ਗਹਿਣੇ ਪਹਿਨ ਕੇ ਕਥਾ ਸੁਣਨੀ ਐਂ, ਨੇ ਜਾਣੀਏਂ ਹਾਰ ਕਿਤੇ ਡਿੱਗ ਪਵੇ। ਨਾਲੇ ਮੇਰੀਆਂ ਸ਼ਕੰਦਰੀਆਂ ਬਦਲਾ ਕੇ ਲਿਆ ਦੇਵੋ ਸੁਨਿਆਰੇ ਤੋਂ, ਮੈਂ ਕੌੜਾ ਘੁਟ ਪੀ ਕੇ ਸਭ… ਫਿਰ ਇਹ ਤਾਂ ਕਥਾ ਸੁਣਨ ਸਾਰ ਕਿੱਲੋ ਵਾਲਾ ਪਾਣੀ ਦਾ ਭਰਿਆ ਜੱਗ ਪੀ ਕੇ ਫਿਰ ਸੌਂ ਗਈ, ਸੌਣ ਲੱਗੀ ਆਡਰ ਤੇ ਆਡਰ ਸੁਣਾ ਗਈ ਬਈ ਮੱਝ ਦੇ ਦੁਪਹਿਰ ਤਿੰਨ ਵਜੇ ਵਾਲੀ ਸੰਨੀ ਰਲਾਉਣੀਂ, ਸੰਨੀ ਖਾਣ ਤੋਂ ਬਾਅਦ ਮੱਝ ਦੀ ਧਾਰ ਕੱਢਣੀਂ, ਨਾਲੋ-ਨਾਲ ਦੋ ਕਿੱਲੇ ਦੁੱਧ ਡੋਲੂ ਵਿਚ ਪਾ ਕੇ ਉਤੋਂ ਅੱਧਾ ਕੁ ਕਿਲੋ ਪਾਣੀ ਮਿਲਾ ਕੇ ਡੇਅਰੀ ਪਾ ਆਉਣੈਂ, ਬਾਕੀ ਭਾਂਡਾ-ਟੀਂਡਾ, ਮੰਜੇ ਬਿਸਤਰੇ ਸਮੇਂ ਸਿਰ… ਹੋਰ ਕੰਮ ਕਾਜ ਅਜੇ ਤੱਕ ਲੋਟ ਨਈਂ ਆਇਆ। ਜਦੋ ਮੈਂ ਕਿਸੇ ਕੰਮ ਤੋਂ ਮਾੜੀ-ਮੋਟੀ ਜਿਹੀ ਨਾਂਹ-ਨੁੱਕਰ ਕਰਾਂ ਤਾਂ ਅਗੋਂ ਮੈਨੂੰ ਚਾਰੇ ਖੁਰ ਚੁੱਕ ਕੇ ਪੈ ਜਾਵੇ। ਅਖੇ, ਤੇਰਾ ਈ ਸਿਆਪਾ ਕਰਦੀ ਐਂ, ਲੰਬੀ ਉਮਰ ਵਾਸਤੇ ਹੁੰਦੈ। ਇਹ ਵਰਤ ਮੈਂ ਕਹਿੰਨੀ ਐਂ ਬਈ ਚੱਲ ਤੂੰ ਹੋਰ ਚਾਰ ਵਰ੍ਹੇ ਜਿਉਂਦਾ ਰਹੇੰ। ਇਹਨੂੰ ਪੁੱਛਣ ਆਲਾ ਹੋਵੇ ਬਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਉਮਰ ਨੱਬੇ ਸਾਲ ਦੇ ਕਰੀਬ ਹੋਊ, ਛੜਾ ਈ ਐ ਨਾ, ਪਤੰਦਰ ਅਜੇ ਤੱਕ ਘੋੜੇ ਵਰਗਾ ਐ। ਬਈ ਲੰਬੀ ਉਮਰ ਵਾਸਤੇ ਉਹਦੇ ਛੜੇ ਵਿਚਾਰੇ ਦੇ ਕੀਹਨੇ ਵਰਤ ਰੱਖੇ ਹੋਣਗੇ…ਹੀਂ…ਹੀਂ… (ਸਾਰੇ ਹੱਸ ਪਏ) ਹੁਣ, ਉਹ ਸੁੱਤੀ ਪਈ ਫਟਾਫਟ ਉੱਠੀ ਤੇ aੁੱਠ ਕੇ ਕੋਠੇ ਉੱਤੇ ਚੜ੍ਹ ਗੀ, ਪਤੰਦਰ ਦੀ ਨੇ ਕਿਸੇ ਨੂੰ ਪੁੱਛਿਆ ਤੱਕ ਵੀ ਨਈਂ, ਮੈਂ ਤਾਂ ਸਵੇਰ ਦੇ ਨਿਰਣੇ ਕਾਲਜੇ ਫਿਰਦੈਂ-ਸਵੇਰ ਦੀ ਚੱਲ ਸੋ ਚੱਲ ਹੋਈ ਰਹੀ। ਸੌਂ ਗੁਰੁ ਦੀ ਘੁੱਟ ਪਾਣੀ ਵੀ ਨਈਂ ਪੀ ਕੇ ਦੇਖਿਆ। ਹੁਣ ਮੈਖਿਆ ਨਿਹਾਲੀਏ ਚੁੰਨੀ ਲੜ ਬੰਨ੍ਹੇ ਚੌਲ ਮੈਨੂੰ ਦੇ ਦੇ, ਕਿਉਂਕਿ ਤੂੰ ਤਾਂ ਸਵੇਰ ਦੀ ਰੱਜੀ-ਪੁੱਜੀ ਫਿਰਦੀ ਐਂ। ਘਰਾੜੇ ਮਾਰ-ਮਾਰ ਨੀਂਦ ਲਾਹ ਲੀ। ਬਈ ਤੁਸੀਂ ਇਉਂ ਦੱਸੋ ਕਿ ਵਰਤ ਥੋਡੀ ਤਾਈ ਦਾ ਹੋਇਆ ਕਿ ਮੇਰਾ, ਫਰਜ਼ ਮੇਰਾ ਬਣਦੈ ਚੰਦਰਮਾ ਨੂੰ ਅਰਗ ਦੇਣ ਦਾ ਕਿ ਥੋਡੀ ਤਾਈ ਦਾ ?"
         
          ਗੁਆਂਢੀ ਹੁੰਗਾਰਾ ਭਰਨ ਤੋਂ ਡਰਦੇ ਸਨ ਕਿ ਜੇ ਉਹਨਾਂ ਤਾਏ ਵੱਲ ਹੁੰਗਾਰਾ ਭਰਿਆ ਤਾਂ ਕਿਤੇ ਸਵੇਰ ਨੂੰ ਤਾਈ ਨਾ ਸਾਡੇ ਨਾਲ ਆਢਾ ਲਾ ਲਵੇ, ਜੇ ਤਾਈ ਦਾ ਹੁੰਗਾਰਾ ਭਰਿਆ ਤਾਂ ਕਿਤੇ ਤਾਇਆ ਨਾ ਗੁੱਸੇ ਹੋ ਜੇ। ਗੁਆਂਢੀਆਂ ਨੇ ਦੋਹਾਂ ਦੀ ਸੁਲ੍ਹਾ-ਸਫਾਈ ਕਰਵਾਉਂਦਿਆਂ ਤਾਈ ਤੋਂ ਚੰਦਰਮਾ ਨੂੰ ਅਰਗ ਦੇਣ ਵਾਲੇ ਅੱਧੇ ਚੌਲ ਫੜੇ ਤੇ ਤਾਏ ਨੂੰ ਸਾਰਿਆਂ ਨੇ ਇਕੋ ਰਲਵੀਂ ਆਵਾਜ਼ 'ਚ ਕਿਹਾ, "ਤਾਇਆ ਜੀ, ਅਰਗ ਤਾਂ ਤੁਸੀਂ ਵੀ ਦੇ ਦੇਵੋ ਤੇ ਤਾਈ ਵੀ, ਪਰ ਤਾਇਆ ਜੀ ਇੱਕ ਗੱਲ ਦਾ ਖਿਆਲ ਰੱਖਿਓ, ਚੰਦਰਮਾ ਨੂੰ ਅਰਗ ਦੇਣ ਤੋਂ ਪਹਿਲਾਂ ਸਿਰ 'ਤੇ ਚੁੰਨੀ ਲੈਣੀ ਨਾ ਭੁੱਲਿਓ…।"ਹੁਣ ਸਾਰਿਆਂ ਦੀ ਖਿੜਖੜਾਹਟ ਕਾਰਨ ਉਪਰ ਆਕਾਸ਼ ‘ਚ ਚੰਦਰਮਾ ਵੀ ਜ਼ੋਰ-ਜ਼ੋਰ ਦੀ ਹੱਸ ਰਿਹਾ ਸੀ।