ਤੱਤੀ ਲੋਹ ਤੇ ਬੈਠਾ ਅਵਤਾਰ (ਲੇਖ )

ਪਰਸ਼ੋਤਮ ਲਾਲ ਸਰੋਏ    

Email: parshotamji@yahoo.com
Cell: +91 92175 44348
Address: ਪਿੰਡ-ਧਾਲੀਵਾਲ-ਕਾਦੀਆਂ,ਡਾਕ.-ਬਸਤੀ-ਗੁਜ਼ਾਂ, ਜਲੰਧਰ
India 144002
ਪਰਸ਼ੋਤਮ ਲਾਲ ਸਰੋਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


prednisolone pharmacy

prednisolone online tonydyson.co.uk prednisolone cost
ਗੁਰੂ ਅਰਜੁਨ ਦੇਵ ਜੀ ਦੀ ਸਹੀਦੀ ਤੇ ਵਿਸ਼ੇਸ਼
 
ਜਦ ਕਦੇ ਕਲਯੁਗ ਦਾ ਪਾਸਾਰਾ ਇੰਨਾਂ ਵਧ ਜਾਂਦਾ ਹੈ ਜਾਂ ਇੰਜ਼ ਕਹਿ ਲਓ ਕਿ ਪਾਪਾਂ ਦੀ ਪੰਡ ਇੰਨੀ ਭਾਰੀ ਹੋ ਜਾਂਦੀ ਹੈ ਜਿਸ ਨਾਲ ਕਿ ਧਰਤੀ ਖੁਦ ਵੀ ਕੁਰਲਾ ਉਠਦੀ ਹੈ ਤਾਂ ਇਸ ਧਰਤੀ ਦੀ ਕੁਰਲਾਹਟ ਉਸ ਸੱਚੇ ਪ੍ਰਮਾਤਮਾਂ ਤੋਂ ਦੇਖੀ ਨਹੀਂ ਜਾਂਦੀ ਤੇ ਉਹ ਫਿਰ ਆਪਣਾ ਕੋਈ ਪਿਆਰਾ ਇਸ ਦੁਨੀਆਂ ਦਾ ਸੁਧਾਰ ਕਰਨ ਲਈ ਭੇਜ਼ਦਾ ਹੈ ਤੇ ਜਾਂ ਫਿਰ ਖੁਦ ਹੀ ਇੰਨਸਾਨੀ ਰੂਪ ਵਿੱਚ ਪ੍ਰਗਟ ਹੋ ਕੇ ਇਸ ਦੁਨੀਆਂ ਨੂੰ ਨਰਕ ਦੁਆਰ ਚੋਂ ਬਾਹਰ ਕੱਢਣ ਦਾ ਉਪਰਾਲਾ ਕਰਦਾ ਹੈ।  ਕਿਹਾ ਜਾਂਦਾ ਹੈ ਕਿ-
ਜ਼ੁਲਮਾਂ ਦੀ ਹਨ੍ਹੇਰੀ ਜਦ ਦੁਨੀਆਂ 'ਤੇ ਝੁੱਲਦੀ,
ਪਾਪਾਂ ਵਾਲੀ ਪੰਡ ਆ ਕੇ ਧਰਤੀ 'ਤੇ ਖੁੱਲ੍ਹਦੀ,
ਧਰਤੀ ਰੋ ਰੋ ਕਰਦੀ, ਰੱਬ ਅੱਗੇ ਜਦ ਪੁਕਾਰ ਏ,
ਉਸ ਵੇਲੇ ਆਉਂਦਾ ਕੋਈ ਨੂੰਰੀ ਅਵਤਾਰ ਏ ।
ਜੀ ਉੁਸ ਵੇਲੇ ਆਉਂਦਾ ਕੋਈ ਨੂੰਰੀ ਅਵਤਾਰ ਏ।
ਦੁਨੀਆਂ ਤੇ ਪਾਪਾਂ ਦੀ ਭਾਰੀ ਪੰਡ ਸ਼ਹਾਦਤ ਮੰਗਦੀ ਹੈ ਤਾਂ ਇੱਕ ਮਹਾਂ-ਪੁਰਸ਼ ਇਸ ਦੁਨੀਆਂ ਦੇ ਭਲਾਈ ਲਈ ਸ਼ਹਾਦਤ ਦਾ ਜ਼ਾਮ ਪੀ ਲੈਂਦਾ ਹੈ। ਉਹ ਖੁਦ ਹੀ ਆਕਾਲ ਪੁਰਖ ਦਾ ਰੂਪ ਜੋ ਕੁਝ ਦੁਨੀਆਂ ਲਈ ਕਰ ਜਾਂਦਾ ਹੈ, ਉਸ ਦਾ ਕਰਜ਼ਾ ਚੁਕਾਉਣਾ ਕਿਸੇ ਆਮ ਇਨਸਾਨ ਦੇ ਬਸ ਦੀ ਗੱਲ ਨਹੀਂ ਰਹਿ ਜਾਂਦੀ।  ਸਾਡੀ ਇਸ ਧਰਤੀ 'ਤੇ ਐਸੇ ਵੀ ਕੁਝ ਮਹਾਂ-ਪੁਰਸ਼ ਆਏ ਜਿਨ੍ਹਾਂ ਆਪਣੇ ਨਾਲ ਨਾਲ ਆਪਣਾ ਸਰਬੰਸ ਵੀ ਇਨਸਾਨੀਅਤ ਦੇ ਲੇਖੇ ਲਗਾ ਦਿੱਤਾ ਤੇ ਸ਼ੀਅ ਤੱਕ ਵੀ ਨਾ ਕੀਤੀ ਜਾਂ ਇੰਜ਼ ਕਹਿ ਲਓ ਕਿ ਦੁਨੀਆਂ ਦੇ ਹਿੱਤਾਂ ਦੀ ਰਾਖ਼ੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਅਜਿਹਾ ਯੋਧਾ ਫਿਰ ਇੱਕ ਮਹਾਂ-ਯੋਧਾ ਹੋ ਜਾਂਦਾ ਹੈ।  ਉਹ ਮਹਾਂ-ਯੋਧਾ ਇਕੱਲਾ ਹੀ ਲੱਖਾਂ ਹੀ ਨਹੀਂ ਬਲਕਿ ਕਰੋੜਾਂ ਪਾਪੀ ਲੋਕਾਂ 'ਤੇ ਭਾਰੀ ਹੋ ਨਿਬੜਦਾ ਹੈ।
ਅਜਿਹੀ ਹੀ ਧਾਰਨਾਂ ਸਿੱਖਾਂ ਦੇ ਦਸਵੇਂ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੈ-
''ਸਵਾ ਲਾਖ ਸੇ ਏਕ ਲੜਾਊ, ਤਭੀ ਗੋਬਿੰਦ ਸਿੰਘ ਨਾਮ ਕਹਾਊ।''
ਅਰਥਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਇਹ ਕਿਹਾ ਜਾਂਦਾ ਹੈ ਉਹ ਇੱਕ ਐਸੇ ਮਹਾਂਯੋਧਾ ਹਨ ਜਿਹੜੇ ਚਿੜੀਆਂ ਨੂੰ ਵੀ ਬਾਜ਼ਾਂ ਨਾਲ ਲੜਾਉਣ ਦੀ ਸਮਰੱਥਾ ਰੱਖਦੇ ਹਨ।  ਐਸੇ ਮਹਾਪੁਰਸ਼ ਜਾਂ ਮਹਾਂ-ਯੋਧਾ ਹਨ ਸਿੱਖਾਂ ਦੇ ਪੰਜਵੇਂ ਗੁਰੂ ਸਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ, ਜਿਨ੍ਹਾਂ ਨੇ ਆਮ ਲੋਕਾਈ ਦੀ ਭਲਾਈ ਖ਼ਾਤਿਰ ਜਾਂ ਇੰਜ਼ ਕਹਿ ਲਓ ਕਿ ਲੋਕ ਹਿੱਤਾਂ ਦੀ ਰਾਖ਼ੀ ਲਈ ਤਸੀਹੇ ਝੱਲੇ ਤੇ ਆਪਣੇ ਆਪਨੂੰ ਮਨੁੱਖੀ ਹਿੱਤਾਂ ਦੀ ਰੱਖਿਆ ਦੇ ਲਈ ਕੁਰਬਾਨ ਕਰ ਦਿੱਤਾ।
ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਨੂੰ ਮਾਤਾ ਬੀਬੀ ਭਾਨੀ, ਤੇ ਪਿਤਾ ਸਿੱਖਾਂ ਦੇ ਚੌਥੇ ਗੁਰੂ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਦੇ ਘਰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਜੀ ਦੇ ਦਾਦਾ ਜੀ ਸਿੱਖਾਂ ਦੇ ਤੀਜੇ ਗੁਰੂ , ਸ੍ਰੀ ਗੁਰੂ ਅਮਰ ਦਾਸ ਜੀ ਆਪ ਜੀ ਨਾਲ ਬਹੁਤ ਸਨੇਹ ਕਰਦੇ ਸਨ। ਬਹੁਤ ਸਾਰੇ ਪਹਾੜੀ ਰਾਜੇ ਜਿਵੇਂ ਕਿ ਕੁੱਲੂ ਦਾ ਰਾਜਾ, ਚੰਬੇ ਦਾ ਰਾਜਾ, ਹਰੀਪੁਰ ਦਾ ਰਾਜਾ ਆਦਿ ਵੀ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਰਧਾਲੂ ਬਣੇ। ਉਨ੍ਹਾਂ ਨੇ ਲੋਕ ਭਲਾਈ ਲਈ ਜੋ ਕੁਝ ਕੀਤਾ ਉਹ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਵੀ ਆਧਾਰਿਤ ਸੀ, ਜਿਸ ਕਰਕੇ ਉਨ੍ਹਾਂ ਨੂੰ ਪੰਜਵੇਂ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਵੀ ਜਾਣਿਆ ਜਾ ਸਕਦਾ ਹੈ।
ਹੁਣ ਅਸੀਂ ਦੁਨੀਆਂ ਦੇ ਵੱਲ ਨਿਗ੍ਹਾ ਮਾਰੀਏ ਤਾਂ ਅਕਸਰ ਇਹ ਹੀ ਦੇਖਿਆ ਜਾਂਦਾ ਹੈ ਕਿ ਜਦ ਸੱਚ ਨੂੰ ਕੁਚਲ ਕੇ ਝੂਠ ਦਾ ਪਲੜਾ ਭਾਰੀ ਹੁੰਦਾ ਹੈ ਤਾਂ ਜਿਸ ਸੱਚ ਦੇ ਪੁੰਜ ਦੀ ਕੁਰਬਾਨੀ ਦਿੱਤੀ ਜਾ ਰਹੀ ਹੁੰਦੀ ਹੈ ਜਾਂ ਇੰਜ਼ ਕਹਿ ਲਓ ਕਿ ਜਿਨ੍ਹਾਂ ਦੀ ਭਲਾਈ ਖ਼ਾਤਿਰ ਇਹ ਸੱਚ ਸ਼ੂਲੀ ਤੇ ਚੜ੍ਹ ਰਿਹਾ ਹੁੰਦਾ ਹੈ ਜਾਂ ਤੱਤੀਆਂ ਲੋਹਾਂ ਤੇ ਬੈਠਦਾ ਹੈ ਜਾਂ ਕੋਈ ਵੀ ਕਿਸੇ ਵੀ ਕਿਸਮ ਦੀ ਕੁਰਬਾਨੀ ਦਿੰਦਾ ਹੈ ਤਾਂ ਇਹੀ ਗ਼ਵਾਰ ਲੋਕ ਉਸ ਤੇ ਹੱਸਦੇ ਹੋਏ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਚਿੜ੍ਹੀਆਂ ਦੀ ਮੌਤ ਤੇ ਗ਼ਵਾਰਾਂ ਦਾ ਹਾਸਾ ਵਾਲੀ ਗੱਲ ਹੋ ਨਿਬੜਦੀ ਹੈ। ਫਿਰ ਬਾਅਦ ਵਿੱਚ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਜ਼ਰਾ ਸੋਚੋ ਹਮੇਸ਼ਾਂ ਸੱਚ ਨੂੰ ਹੀ ਸ਼ੂਲੀ ਤੇ ਕਿਉਂ ਚੜ੍ਹਾਇਆ ਜਾਂਦਾ ਹੈ । ਸੱਚ ਨੂੰ ਹੀ ਨੀਹਾਂ 'ਚ ਕਿਉਂ ਚਿੜਵਾਇਆ ਜਾਂਦਾ ਹੈ । ਸੱਚ ਨੂੰ ਹੀ ਤੱਤੀਆਂ ਤਵੀਆਂ  'ਤੇ ਕਿਉਂ ਬਿਠਾਇਆ ਜਾਂਦਾ ਹੈ? ਇਹ ਸੋਚਣ ਦੀ ਲੋੜ ਹੈ। ਅਸਲ ਵਿੱਚ ਤਾਂ ਇਹ ਹੀ ਸਪੱਸ਼ਟ ਹੁੰਦਾ ਹੈ ਕਿ ਸੱਚ ਦੀ ਭਾਲ ਲਈ ਕੋਈ ਤੁਰਨ ਲਈ ਤਿਆਰ ਨਹੀਂ ਜਾਂ ਇੰਜ਼ ਕਹਿ ਲਓ ਕਿ ਸੱਚ ਨੂੰ ਕੋਈ ਸਵੀਕਾਰ ਕਰਨ ਲਈ ਹੀ ਤਿਆਰ ਨਹੀਂ ਜਿਹੜਾ ਇਸ ਸੱਚ ਨੂੰ ਜਾਣ ਲੈਂਦਾ ਹੈ ਤਾਂ ਉਸ ਨੂੰ ਕਈ ਤਸ਼ੀਹੇ ਝਲਣੇ ਪੈਂਦੇ ਹਨ।
             ਹੁਣ ਦੁਨੀਆਂ ਦਾ ਝੁਕਾਵ ਹੀ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਆਪਣਾ ਹੀ ਆਪਣਿਆਂ ਦੇ ਪਿੱਠ 'ਤੇ ਵਾਰ ਕਰ ਰਿਹਾ ਦਿਖਾਈ ਦਿੰਦਾ ਹੈ। ਜਿੱਥੇ ਅਜਿਹਾ ਝੁਕਾਅ ਹੋ ਗਿਆ ਹੋਵੇ ਉੱਥੇ ਫਿਰ ਸੱਚ ਦੀ ਖ਼ਾਤਿਰ ਲੜ੍ਹਨ ਤੇ ਦੂਸਰੇ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਹੌਸ਼ਲਾ ਕਿਸ ਕੋਲ ਰਹਿ ਜਾਂਦਾ ਹੈ। ਭਾਵ ਅੱਜ ਸਮਾਂ ਅਜਿਹਾ ਆ ਗਿਆ ਹੈ ਕਿ ਸੱਚ ਦੀ ਖ਼ਾਤਿਰ ਲੜ੍ਹਨ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਆਪਣਾ ਹੀ ਆਪਣਿਆਂ 'ਤੇ ਡੰਗ ਚਲਾ ਰਿਹਾ ਹੈ। ਪਰ ਦੂਜੇ ਦੇ ਹਿੱਤਾਂ ਲਈ ਰੱਖਿਆ ਕਰਨ ਲਈ ਫਿਰ ਕੌਣ ਅੱਗੇ ਆ ਸਕਦਾ ਹੈ?
ਦੂਜਿਆਂ ਦੇ ਹਿੱਤਾਂ ਦੀ ਰੱਖਿਆ ਲਈ ਅੱਗੇ ਆਉਣ ਵਾਲਾ ਕੋਈ ਮਹਾਂ-ਯੋਧਾ ਹੀ ਹੋ ਸਕਦਾ ਹੈ
ਜਿਹੜਾ ਕਿ ਸਿਰਫ਼ ਆਪਣੇ ਬਾਰੇ ਨਾ ਸੋਚਦਾ ਹੋਇਆ ਲੋਕ ਭਲਾਈ ਹਿੱਤ ਵੀ ਸੋਚੇ।  ਇੱਕ ਮਹਾਂ-ਯੋਧਾ ਹੀ ਦੂਜਿਆਂ ਦੇ ਹਿੱਤਾਂ ਦੀ ਰੱਖਿਆ ਦੀ ਖ਼ਾਤਿਰ ਤੱਤੀਆਂ ਲੋਹਾਂ 'ਤੇ ਬੈਠ ਸਕਦਾ ਹੈ ਤੇ ਮੁੱਖੋਂ ਸ਼ੀਅ ਤੱਕ ਦਾ ਉਚਾਰਨ ਕਰਨ ਦੀ ਬਜ਼ਾਇ ਸਤਿਨਾਮੁ ਵਾਹਿਗੁਰੂ ਹੀ ਕਹਿੰਦਾ ਹੈ। ਫਿਰ ਜਿਹੜੇ ਸਾਡੇ ਹਿੱਤਾਂ ਲਈ ਤਸ਼ੀਹੇ ਝੱਲਦੇ ਹਨ ਜਾਂ ਇੰਜ਼ ਕਹਿ ਲਓ ਕਿ ਤਸੀਹੇ ਝੱਲੇ ਹਨ ਉਨ੍ਹਾਂ ਦੀ ਕੀਤੀ ਹੋਈ ਕੁਰਬਾਨੀ ਦਾ ਅਸੀਂ ਲੋਕ ਮੁੱਲ ਕਿਉਂ ਨਹੀਂ ਪਾਉਂਦੇ? ਅਸੀਂ ਕੁਰਾਹੇ ਪੈ ਕੇ ਭਟਕ ਕੇ ਕਿਸ ਰਾਸਤੇ 'ਤੇ ਚੱਲ ਪਏ ਹਾਂ?  ਤੇ ਕੁਰਾਹੇ ਪੈ ਕੇ ਮੂਰਖ ਲੋਕਾਂ ਦਾ ਸਾਥ ਦੇ ਕੇ ਅਸੀਂ ਲੋਕਾਈ ਨੂੰ ਨਰਕ ਵੱਲ ਕਿਉਂ ਧਕੇਲ ਰਹੇ ਹਾਂ? ਜੇਕਰ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਕਿਉਂ ਕਰ ਰਹੇ ਹੋ? ਇਹ ਸਵਾਲ ਮਨ ਵਿੱਚ ਪੈਦਾ ਹੋਣਾ ਅਤਿਅੰਤ ਜ਼ਰੂਰੀ ਹੈ।
             ਚਾਰੇ ਪਾਸੇ ਨਜ਼ਰ ਮਾਰ ਕੇ ਦੇਖੋ, ਦੁਨੀਆਂ 'ਤੇ ਪਾਪਾਂ ਦਾ ਬੋਲਬਾਲਾ ਹੀ ਚੱਲ ਰਿਹਾ ਨਜ਼ਰ ਆ ਰਿਹਾ ਹੈ।  ਪਾਪ ਚਾਹੇ ਹਿੰਦੂ ਕਰਦਾ ਹੈ। ਮੁਸ਼ਲਮਾਨ ਕਰਦਾ ਹੈ, ਸਿੱਖ ਕਰਦਾ ਹੈ। ਜਾਂ ਫਿਰ ਈਸਾਈ ਕਰਦਾ ਹੈ। ਪਾਪ ਤਾਂ ਅਸਲ ਵਿੱਚ ਪਾਪ ਹੈ । ਕਿਉਂਕਿ ਇਸ ਪਾਪ ਕਰਨ ਨਾਲ ਪਾਪੀ ਦਾ ਤਾਂ ਭਲਾ ਬੇ-ਸ਼ੱਕ ਹੋ ਜਾਵੇ ਪਰ ਇਸ ਨਾਲ ਆਮ ਲੋਕਾਈ ਨੂੰ ਮੁਸ਼ਕਲ ਹੁੰਦੀ ਹੀ ਹੈ। ਅੱਜ ਜਿਹੜੇ ਆਪਣੇ ਆਪ ਨੂੰ ਗੁਰੂਆਂ ਵਾਲੇ ਕਹਿੰਦੇ ਹਨ ਉਹ ਹੀ ਜਿਆਦਾਤਰ ਪਾਪ ਕਰ ਰਹੇ ਹਨ। ਸ਼ਾਇਦ ਇੰਜ਼ ਸੋਚ ਰਹੇ ਹੋਣ ਚਲ ਹੁਣ ਪਾਪ ਕਰ ਲਿਆ ਤੇ ਗੁਰੂ ਅੱਗੇ ਜਾ ਕੇ ਮਿੰਨਤ-ਤਰਲਾ ਕਰ ਕੇ ਆਪਣੀ ਭੁੱਲ ਬਖ਼ਸ਼ਾ ਕੇ ਅੱਗੋਂ ਫਿਰ ਕੁਝ ਸੋਚਾਂਗਾ। ਇਹ ਵਰਤਾਰਾ ਲਗਾਤਾਰ ਜ਼ਾਰੀ ਰਹੇਗਾ ਤਾਂ ਫਿਰ ਆਮ ਲੋਕਾਈ ਦਾ ਭਲਾ ਕਿੰਜ਼ ਹੋਵੇਗਾ? ਇਹ ਕੁਝ ਇੰਜ਼ ਨਹੀਂ ਜਾਪ ਰਿਹਾ ਕਿ ਗੁਰੂਆਂ ਵਾਲੇ ਹੋ ਕੇ ਵੀ ਅਸੀਂ ਬੇ-ਗੁਰੇ ਬਣੇ ਹੋਏ ਪਾਪ ਦੇ ਭਾਗੀਦਾਰੀ ਬਣੀ ਜਾ ਰਹੇ ਹਾਂ। ਹੁਣ ਕੋਈ ਹਿੰਦੂ , ਪੱਗ ਬੰਨ੍ਹ ਕੇ ਕੋਈ ਪਾਪ ਕਰਦਾ ਹੈ ਜਾਂ ਫਿਰ ਸਿੱਖ , ਵਾਲ ਕਟਵਾ ਕੇ ਕੋਈ ਪਾਪ ਕਰਦਾ ਹੈ ਇਸਦਾ ਬੁਰਾ ਅਸਰ ਕਿਸ 'ਤੇ ਪੈਣਾ ਹੈ ਜ਼ਰਾ ਸੋਚ ਕੇ ਦੇਖਿਆ ਹੈ?
             ਜ਼ਰਾ ਸੋਚੋ! ਕਿ ਤੁਸੀਂ ਆਪਣੇ ਗੁਰੂਆਂ ਦੀ ਬਾਣੀ ਜਾਣ ਕੇ ਜਾਂ ਉਨ੍ਹਾਂ ਦੇ ਪ੍ਰਵਚਨਾ ਬਾਰੇ ਜਾਣ ਕੇ ਉਸ 'ਤੇ ਅਮਲ ਕਰ ਰਹੇ ਹੋ? ਅੱਜ ਦੁਨੀਆਵੀ ਪਾਪਾਂ ਦਾ ਪਲੜਾ ਇੰਜ਼ ਭਾਰੀ ਹੋ ਚੁੱਕਾ ਹੈ ਜਾਂ ਇੰਜ਼ ਕਹਿ ਲਓ ਕਿ ਪਾਪਾਂ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ ਕਿ ਇਸ ਬੋਝ ਨੂੰ ਹਲਕਾ ਕਰਨ ਲਈ ਅੱਜ ਸਾਨੂੰ ਕਿਸੇ ਰਹਿਬਰ ਦੀ ਕਿਸੇ ਅਜਿਹੇ ਮਹਾ-ਪੁਰਸ ਦੀ ਲੋੜ ਮਹਿਸੂਸ ਹੋ ਰਹੀ ਹੈ ਜਿਹੜਾ ਕਿ ਆਮ ਲੋਕਾਈ ਲਈ ਤਸ਼ੀਹੇ ਝੱਲ ਸਕਦਾ ਹੋਵੇ। ਪਰ ਅੱਜ ਦੀ ਇਸ ਦੁਨੀਆਂ ਵਿੱਚ ਅਜਿਹਾ ਕੋਈ ਵੀ ਮਹਾਂ-ਪੁਰਸ਼ ਦਿਖਾਈ ਨਹੀਂ ਦੇ ਰਿਹਾ। ਮੰਨ ਲਓ ਕਿ ਕੋਈ ਉਸ ਰੱਬ ਦਾ ਪਿਆਰਾ ਅੱਜ ਇਸ ਦੁਨੀਆਂ 'ਤੇ ਇਨ੍ਹਾਂ ਪੜ੍ਹੇ-ਲਿਖੇ ਗੰਵਾਰ ਲੋਕਾਂ ਦੀ ਭਲਾਈ ਲਈ ਅੱਗੇ ਆ ਵੀ ਜਾਵੇ ਤਾਂ ਅਨ੍ਹਪੜ੍ਹ ਤਾਂ ਇੱਕ ਪਾਸੇ ਰਹਿ ਗਏ ਪੜ੍ਹੇ-ਲਿਖੇ ਵੀ ਉਸਨੂੰ ਮੂਰਖ ਆਖ ਕੇ ਸੰਬੋਧਨ ਕਰਨਗੇ। ਇਸ ਵਿੱਚ ਫਿਰ ਦੋਸ਼ ਕਿਸ ਸਿਰ ਮੜ੍ਹਿਆ ਜਾਵੇ?
             ਜੇਕਰ ਇਹ ਸਭ ਕੁਝ ਨਾ ਹੋਵੇ ਤਾਂ ਕਿਸੇ ਵੀ ਮਹਾਂ-ਪੁਰਸ਼ ਨੂੰ ਕੁਰਬਾਨੀ ਨਾ ਦੇਣੀ ਪਵੇ। ਕਿਸੇ ਨੂੰ ਵੀ ਮਨੁੱਖਤਾ ਦੀ ਭਲਾਈ ਖ਼ਾਤਿਰ ਨੀਹਾਂ 'ਚ ਨਾ ਚਿਣਵਾਇਆ ਜਾਵੇ ਜਾਂ ਫਿਰ ਤੱਤੀਆਂ ਤਵੀਆਂ ਤੇ ਬਿਠਾ ਕੇ ਤਸ਼ੀਹੇ ਨਾ ਦਿੱਤੇ ਜਾਣ। ਓਏ ਮੂਰਖ ਲੋਕੋ ਜ਼ਰਾ ਸੋਚ ਕੇ ਦੇਖੋ ਜਿਹੜੇ ਵੀ ਮਹਾਂ-ਪੁਰਸ਼ ਤੁਹਾਡੇ ਲਈ ਤਸ਼ੀਹੇ ਝੱਲ ਕੇ ਗਏ ਹਨ ਕੀ ਤੁਸੀਂ ਤੁਹਾਡੀ ਭਲਾਈ ਲਈ ਕੀਤੀ ਹੋਈ ਕੁਰਬਾਨੀ ਦਾ ਮੁੱਲ ਪਾਇਆ ਹੈ? ਜਾਂ ਪਾ ਰਹੇ ਹੋ? ਕੀ ਤੁਸੀਂ ਉਨ੍ਹਾਂ ਦਾ ਕਰਜ਼ਾ ਚੁਕਾ ਚੁੱਕੇ ਹੋ ਜਾਂ ਫਿਰ ਅਜੇ ਬਕਾਇਆ ਰਹਿੰਦਾ ਹੈ। ਜ਼ਰਾ ਸੋਚੋ ! ਕਿ ਉਨ੍ਹਾਂ ਮਹਾਂ-ਪੁਰਸ਼ਾਂ ਨੂੰ ਤੁਹਾਡੀ ਮਨੁੱਖਤਾ ਦੀ ਭਲਾਈ ਖ਼ਾਤਿਰ ਤਸ਼ੀਹੇ ਝੱਲਣ ਦੀ ਕੀ ਲੋੜ ਸੀ ਭਲਾ?  ਇਸ ਲਈ ਕਿ ਇਸ ਦੁਨੀਆਂ 'ਤੇ ਕੋਈ ਦੁੱਖ ਨਾ ਉਠਾਵੇ ਤੇ ਸਮਾਜ ਵਿੱਚ ਸਮਾਨਤਾ ਉਤਪੰਨ ਹੋ ਸਕੇ। ਪਰ ਤੁਸੀਂ ਅਜੇ ਤੱਕ ਵੀ ਅਜਿਹੇ ਮਹਾਪੁਰਸ਼ਾ ਦਾ ਕਰਜ਼ਾ ਨਹੀਂ ਚੁਕਾ ਸਕੇ। ਬਾਬਾ ਫਰੀਦ ਜੀ ਨੇ ਕਿਹਾ ਹੈ-
ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆਂ ਭੱਤ।
ਬੰਨ੍ਹ ਉਠਾਈ ਪੋਟਲੀ ਤੇ ਕਿੱਥੇ ਬੰਝਾਂ ਘੱਤ£
ਸੋ ਦੁਨੀਆਂ 'ਤੇ ਅੱਜ ਵੀ ਪਾਪਾਂ ਦਾ ਬਹੁਤ ਬੋਲਬਾਲਾ ਹੈ ਅੱਜ ਵੀ ਅਸੀਂ ਪਾਪਾਂ ਦੀ ਪੋਟਲੀ ਸਿਰ 'ਤੇ ਚੁੱਕੀ ਘੁੰਮ ਰਹੇ ਹਾਂ। ਇੰਜ਼ ਲੱਗ ਰਿਹਾ ਹੈ ਕਿ ਅਸੀਂ ਆਪਣੇ ਗੁਰੂਆਂ, ਪੀਰਾਂ ਦੀਆਂ ਸਾਡੀ ਮਨੁੱਖਤਾ ਦੀ ਭਲਾਈ ਖ਼ਾਤਿਰ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਭੁਲਾ ਦਿੱਤਾ ਹੈ ਤੇ ਮੁੜ ਕੇ ਖ਼ੋਤੀ ਬੋਹੜ ਥੱਲੇ ਆਉਣ ਵਾਲੀ ਗੱਲ ਹੋ ਗਈ ਹੈ। ਅਸੀਂ ਅੱਜ ਵੀ ਆਪਣੇ ਗੁਰੂਆਂ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਹੋਇਆ ਹੈ। ਭਾਵ ਅੱਜ ਵੀ ਸਾਡੇ ਪਾਪਾਂ ਦੀ ਭਾਰੀ ਗੱਠੜੀ ਵੱਲ ਦੇਖ ਕੇ ਸਾਡੇ ਗੁਰੂ ਤੱਤੀਆਂ ਲੋਹਾਂ 'ਤੇ ਬਿਰਾਜ਼ਮਾਨ ਲੱਗ ਰਹੇ ਹਨ। ਆਓ ਸਾਰੇ ਰੱਲ ਕੇ ਉਪਰਾਲਾ ਕਰੀਏ ਕਿ ਅਸੀਂ ਆਪਣੇ ਗੁਰੂਆਂ ਦੇ ਤਪਦੇ ਹੋਏ ਹਿਰਦਿਆਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰੀਏ। ਸਾਰੇ ਇੱਕ-ਮਿੱਕ ਹੋ ਕੇ ਪਾਪਾਂ ਤੋਂ ਮੁਕਤੀ ਦਾ ਰਾਹ ਲੱਭ ਸਕੀਏ ਤੇ ਉਸ ਸੱਚੇ ਪ੍ਰਮਾਤਮਾਂ, ਸੱਚੇ ਸਤਿਗੁਰੂ ਦੇ ਲੜ੍ਹ ਲੱਗ ਕੇ ਆਪਣਾ ਤੇ ਦੂਜਿਆਂ ਦਾ ਜੀਵਨ ਸਫ਼ਲ ਬਣਾਈਏ।