ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਇਤਿਹਾਸ (ਲੇਖ )

ਦਰਸ਼ਨ ਸਿੰਘ ਆਸ਼ਟ (ਡਾ.)   

Email: dsaasht@yahoo.co.in
Phone: +91 175 2287745
Cell: +91 98144-23703
Address: ਈ-ਟਾਈਪ ਪੰਜਾਬੀ ਯੂਨੀਵਰਸਿਟੀ ਕੈਂਪਸ
ਪਟਿਆਲਾ India
ਦਰਸ਼ਨ ਸਿੰਘ ਆਸ਼ਟ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਮੇਂ ਸਮੇਂ ਤੇ ਸਾਹਿਤ ਸਭਾਵਾਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ। ਇਨ੍ਹਾਂ ਸਭਾਵਾਂ ਦੇ ਇਤਿਹਾਸ ਵਿਚ ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਦਾ ਵੀ ਉੱਘਾ ਯੋਗਦਾਨ ਰਿਹਾ ਹੈ ਜੋ 1949 ਵਿੱਚ ਹੋਂਦ ਵਿੱਚ ਆਈ ਸੀ। ਪਟਿਆਲਾ ਸ਼ਹਿਰ ਨੂੰ ਸਾਹਿਤਕ ਸਰਗਰਮੀਆਂ ਦਾ ਮੁੱਖ ਕੇਂਦਰ ਬਣਾਉਣ ਵਿੱਚ ਇਸ ਸਭਾ ਦਾ ਵਿਸ਼ੇਸ਼ ਹੱਥ ਰਿਹਾ ਹੈ। ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਦੇ ਮੁੱਖ ਮੰਤਵ ਨਾਲ ਪਟਿਆਲੇ ਦੇ ਕੁਝ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੇ ਯਤਨਾ ਸਦਕਾ 'ਪੰਜਾਬੀ ਸਾਹਿਤ ਸਭਾ' ਦੇ ਨਾਂ ਹੇਠ 1951-52 ਵਿੱਚ ਪੰਜਾਬੀ ਦੇ ਥੰਮ੍ਹ ਸ਼ਾਇਰ ਜਸਵੰਤ ਸਿੰਘ ਵੰਤਾ ਦੀ ਅਗਵਾਈ ਹੇਠ ਬਾਰਾਂਦਰੀ ਬਾਗ ਵਿਖੇ ਸਾਹਿਤ ਇਕੱਤਰਤਾਵਾਂ ਹੋਣ ਲੱਗੀਆਂ। ਇਨ੍ਹਾਂ ਇਕੱਤਰਤਾਵਾਂ ਵਿਚ ਪਟਿਆਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ 'ਤੇ ਸ਼ਹਿਰਾਂ ਦੇ ਭਾਗ ਲੈਣ ਲੱਗ ਪਏ। 1959 ਈæ ਵਿੱਚ ਕੁਝ ਉੱਦਮੀ ਪੰਜਾਬੀ ਸੁਖ਼ਨਵਰਾਂ ਨੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਨਾਂ ਹੇਠ ਸੰਸਥਾ ਦਾ ਪੁਨਰਗਠਨ ਕੀਤਾ। ਇਸ ਸੰਸਥਾ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਵਿਕਾਸ ਕਰਨ ਲਈ ਪੰਜਾਬੀ ਸਾਹਿਤ ਵਿੱਚ ਰੁਚੀ ਰੱਖਣ ਵਾਲੇ ਪੰਜਾਬੀ ਸਾਹਿਤ ਦੇ ਭਵਿੱਖਮੁਖੀ ਨਿਰਮਾਤਾ, ਨਵੇਂ ਪੁੰਗਰ ਰਹੇ ਲੇਖਕਾਂ ਨੂੰ ਸਾਹਿਤ ਦੀ ਹਰ ਵਿਧਾ ਬਾਰੇ ਯੋਗ ਸੇਧ ਦੇਣੀ ਤੇ ਪੁਰਾਣੇ ਤੇ ਸਥਾਪਤ ਲੇਖਕਾਂ ਦਾ ਮਾਣ-ਸਨਮਾਨ ਕਰਨਾ ਆਦਿ ਮਿੱਥਿਆ ਸੀ।
1949 ਤੋਂ ਲੈ ਕੇ ਹੁਣ ਤੱਕ ਸਭਾ ਆਪਣੇ ਮਿੱਥੇ ਉਦੇਸ਼ਾਂ ਤੇ ਕਾਮਯਾਬੀ ਨਾਲ ਚਲ ਰਹੀ ਹੈ। ਸਭਾ ਦੇ ਪੰਜਾਬੀ ਸਾਹਿਤ ਪ੍ਰਤੀ ਸਾਰਥਕ ਯੋਗਦਾਨ ਕਾਰਨ ਪੰਜਾਬ ਸਰਕਾਰ ਵੱਲੋਂ 1979 ਵਿੱਚ ਸਭਾ ਨੂੰ ਰਜਿਸਟ੍ਰੇਸ਼ਨ ਨੰਬਰ 301 ਪ੍ਰਦਾਨ ਕਰਕੇ ਸਰਕਾਰੀ ਮਾਨਤਾ ਦਿੱਤੀ ਗਈ। ਪੰਜਾਬੀ ਦੇ ਕਈ ਸਿਰਕੱਢ ਲੇਖਕਾਂ ਦੀ ਛਤਰ ਛਾਇਆ ਹੇਠ ਇਹ ਸਭਾ ਵਧੀ ਫੁੱਲੀ ਅਤੇ ਆਪਣੇ ਉਦੇਸ਼ਾਂ ਵਿੱਚ ਕਾਮਯਾਬ ਹੁੰਦੀ ਰਹੀ। 1959 ਵਿੱਚ ਸਭਾ ਦੇ ਪਹਿਲੇ ਪ੍ਰਧਾਨ ਅਤੇ ਉੱਘੇ ਸ਼ਾਹਿਰ ਡਾæ ਗੁਰਚਰਨ ਸਿੰਘ ਅਤੇ ਜਨਰਲ ਸਕੱਤਰ ਜਗਦੀਸ਼ ਅਰਮਾਨੀ ਸਨ। ਰਣਜੀਤ ਕੰਵਰ (ਲੰਡਨ) ਸਕੱਤਰ, ਸ਼੍ਰੋਮਣੀ ਸ਼ਾਇਰ ਦਰਸ਼ਨ ਸਿੰਘ ਆਵਾਰਾ ਅਤੇ ਪ੍ਰੋæ ਸ਼ੇਰ ਸਿੰਘ ਗੁਪਤਾ ਉਪ-ਪ੍ਰਧਾਨ ਬਣੇ। ਗੁਰਚਰਨ ਰਾਮਪੁਰੀ, ਕ੍ਰਿਸ਼ਨ ਅਸ਼ਾਂਤ, ਨਵਤੇਜ ਭਾਰਤੀ, ਕੰਵਰ ਚੌਹਾਨ (ਨਾਭਾ) ਆਦਿ ਸਿਰਕੱਢ ਲੇਖਕ ਵੀ ਕਾਰਜਕਾਰਨੀ ਵਿੱਚ ਸ਼ਾਮਲ ਸਨ। ਹੌਲੀ-ਹੌਲੀ ਇਸ ਸਭਾ ਦੀਆਂ ਮੁੱਢਲੀਆਂ ਇਕੱਤਰਤਾਵਾਂ ਵਿਚ ਡਾæ ਅਤਰ ਸਿੰਘ, ਡਾæ ਸੁਰਜੀਤ ਸਿੰਘ ਸੇਠੀ, ਪ੍ਰੋæ ਗੁਲਵੰਤ ਸਿੰਘ, ਡਾæ ਕੁਲਬੀਰ ਸਿੰਘ ਕਾਂਗ, ਡਾæ ਟੀæਆਰæ ਵਿਨੋਦ, ਡਾæ ਧਰਮਪਾਲ ਸਿੰਗਲ, ਡਾæ ਤਰਲੋਕ ਸਿੰਘ ਆਨੰਦ, ਕ੍ਰਿਸ਼ਨ ਮਦਹੋਸ਼, ਸੂਬਾ ਸਿੰਘ, ਡਾæ ਦਲੀਪ ਕੌਰ ਟਿਵਾਣਾ, ਡਾæ ਗੁਰਬਚਨ ਸਿੰਘ ਰਾਹੀ, ਡਾæ ਗੋਬਿੰਦ ਸਿੰਘ ਲਾਂਬਾ, ਪ੍ਰੋæ ਸ਼ ਸੋਜ਼, ਰਮੇਸ਼ ਚੌਂਦਵੀਂ, ਸ਼ਮਸ਼ੇਰ ਸਿੰਘ ਸਰੋਜ ਆਦਿ ਲੇਖਕ ਤੇ ਵਿਦਵਾਨ ਸ਼ਾਮਲ ਹੋਣ ਲੱਗੇ।
ਇਸ ਸਭਾ ਦੇ ਹੁਣ ਤੱਕ ਪਲੇਠੇ ਪ੍ਰਧਾਨ ਡਾæ ਗੁਰਚਰਨ ਸਿੰਘ ਤੋਂ ਲੈ ਕੇ ਡਾæ ਅਤਰ ਸਿੰਘ, ਡਾæ ਜਸਬੀਰ ਸਿੰਘ ਆਹਲੂਵਾਲੀਆ, ਪ੍ਰਿੰæ ਸੰਤ ਸਿੰਘ ਸੇਖੋਂ, ਸ੍ਰੀ ਗੁਰਮੇਲ ਸਿੰਘ ਦਰਦੀ, ਡਾæ ਸੁਰਜੀਤ ਸਿੰਘ ਸੇਠੀ, ਸ੍ਰæ ਸੂਬਾ ਸਿੰਘ, ਜਗਦੀਸ਼ ਅਰਮਾਨੀ, ਪ੍ਰਿੰæ ਮੋਹਨ ਸਿੰਘ ਪ੍ਰੇਮ ਆਦਿ ਸਾਹਿਤਕਾਰ ਸਮੇਂ-ਸਮੇਂ ਤੇ ਸਭਾ ਦੇ ਪ੍ਰਧਾਨ ਰਹੇ ਅਤੇ ਸਭਾ ਦੀ ਯੋਗ ਅਗਵਾਈ ਕਰਦੇ ਰਹੇ। 1999 ਵਿੱਚ ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਦੀ ਪ੍ਰਧਾਨਗੀ ਦਾ ਕਾਰਜ ਭਾਰ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਨੇ ਸੰਭਾਲਿਆ। ਉਨ੍ਹਾਂ ਦੇ ਕਾਰਜ-ਕਾਲ ਦੌਰਾਨ ਸਭਾ ਦੀਆਂ ਬਿਨਾ ਨਾਗਾ ਇਕੱਤਰਤਾਵਾਂ ਅਤੇ ਹਰ ਸਾਲ ਭਾਸ਼ਾ ਵਿਭਾਗ ਪੰਜਾਬ ਵਿੱਚ 3-4 ਅਹਿਮ ਅਤੇ ਅਭੁੱਲ ਸਮਾਗਮ ਸ਼ਾਨ ਨਾਲ ਆਯੋਜਿਤ ਹੁੰਦੇ ਰਹੇ। 05æ10æ2003 ਨੂੰ ਪਿੰ੍ਰæ ਪ੍ਰੇਮ ਨੂੰ ਸਰਬਸੰਮਤੀ ਨਾਲ ਸਭਾ ਦਾ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ।
ਪੰਜਾਬੀ ਸਾਹਿਤ ਸਭਾ ਹੁਣ ਤੱਕ ਪੰਜਾਬ ਦੇ ਲਗਭਗ 60 ਨਾਮਵਰ ਲੇਖਕਾਂ ਦਾ ਸਨਮਾਨ ਅਤੇ 200 ਤੋਂ ਉੱਪਰ ਪੁਸਤਕਾਂ ਰੀਲੀਜ਼ ਕਰ ਚੁੱਕੀ ਹੈ। ਪਟਿਆਲੇ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਰਾਉਣ, 1967 ਦਾ ਪੰਜਾਬੀ ਭਾਸ਼ਾ ਐਕਟ ਪਾਸ ਕਰਵਾਉਣ ਆਦਿ ਵੱਖ-ਵੱਖ ਕਾਰਜ ਸਭਾ ਵੱਲੋਂ ਵਫਦਾਂ ਰਾਹੀਂ ਮਿਲ ਕੇ ਮਤੇ ਪਾਸ ਕਰਵਾਏ ਜਾਂਦੇ ਰਹੇ।
ਸਭ ਵੱਲੋਂ ਹਰ ਦੋ ਸਾਲ ਬਾਅਦ ਲੋਕਤੰਤਰੀ ਢੰਗ ਨਾਲ ਚੋਣ ਕਰਵਾਈ ਜਾਂਦੀ ਹੈ ਤੇ ਸਾਹਿਤਕ ਗਤੀਵਿਧੀਆਂ ਨੂੰ ਤਨ-ਮਨ ਤੇ ਧਨ ਨਾਲ ਚਲਾਉਣ ਦੇ ਇਛੁੱਕ ਸਾਹਿਤਕਾਰਾਂ ਨੂੰ ਸਭਾ ਦੀ ਚੋਣ ਵਿੱਚ ਹਿੱਸਾ ਪਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸ਼੍ਰੀ ਜਗਦੀਸ਼ ਅਰਮਾਨੀ ਜੋ ਸਭਾ ਦੇ ਪਲੇਠੇ ਜਨਰਲ ਸਕੱਤਰ ਵੀ ਸਨ, ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਸਾਹਿਤ ਸਭਾ ਦੇ ਵਿਕਾਸ ਵਿੱਚ ਲੇਖੇ ਲਗਾ ਦਿੱਤੀ। ਉਨ੍ਹਾਂ ਦੇ ਸੁਰਗਵਾਸ ਹੋਣ ਉਪਰੰਤ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਨੇ ਸ੍ਰੀ ਜਗਦੀਸ਼ ਅਰਮਾਨੀ ਦੇ ਉਸਾਰੂ ਸਾਹਿਤਕ ਕਾਰਜਾਂ ਨੂੰ ਅੱਗੇ ਤੋਰਿਆ ਅਤੇ ਸਰਬਸੰਮਤੀ ਨਾਲ ਲਗਾਤਾਰ ਸਭਾ ਦੀਆਂ ਹੋਈਆਂ ਚਾਰ ਚੋਣਾਂ ਵਿੱਚ ਪ੍ਰਧਾਨ ਚੁਣੇ ਗਏ। ਪਹਿਲੇ ਦੋ ਸਾਲ ਸਭਾ ਦੇ ਪੁਰਾਣੇ ਮੈਂਬਰ ਤੇ ਲੇਖਕ ਸ਼੍ਰੀ ਅੱਵਲ ਸਰਹੱਦੀ ਜਨਰਲ ਸਕੱਤਰ ਤੇ ਇੰਜ: ਚਰਨਜੀਤ ਸਿੰਘ ਚੱਢਾ ਵਿੱਤ ਸਕੱਤਰ ਸਨ ਅਤੇ 2001 ਤੋਂ ਸ਼੍ਰੀ ਹਰਸ਼ਰਨ ਸ਼ਰੀਫ ਨੇ ਚਾਰ ਸਾਲ ਜਨਰਲ ਸਕੱਤਰ ਦੀ ਸੇਵਾ ਪੂਰਨ ਸਫਲਤਾ ਨਾਲ ਨਿਭਾਈ। ਪਿਛਲੇ ਦਹਾਕੇ ਦੌਰਾਨ ਸਭਾ ਦੇ ਵੱਖ-ਵੱਖ ਅਹੁਦਿਆਂ ਨਾਲ ਜੁੜੇ ਰਹੇ ਸ਼੍ਰੀ ਰਮੇਸ਼ ਚੌਂਦਵੀਂ, ਜਗਦੀਸ਼ ਅਰਮਾਨੀ ਇੰਜੀਨੀਅਰ ਚਰਨਜੀਤ ਸਿੰਘ ਚੱਢਾ, ਰਾਜਿੰਦਰ ਕੌਰ ਵੰਤਾ, ਸ੍ਰæ ਕੁਲਵੰਤ ਸਿੰਘ ਆਨੰਦ, ਸਤਵੰਤ ਕੈਂਥ, ਹਰਸ਼ਰਨ ਸ਼ਰੀਫ ਤੇ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਆਦਿ ਦੇ ਤੁਰ ਜਾਣ ਨਾਲ ਸਭਾ ਨੂੰ ਵੱਡਾ ਘਾਟਾ ਪਿਆ ਹੈ।
ਸਭਾ ਦੇ ਪ੍ਰਧਾਨ ਪ੍ਰਿੰæ ਮੋਹਨ ਸਿੰਘ ਪ੍ਰੇਮ ਹੋਰਾਂ ਦੀ ਸਿਹਤ ਨਾਸਾਜ਼ ਹੋਣ ਕਰਕੇ ਮਿਤੀ 13-12-2009 ਨੂੰ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਪ੍ਰਿੰæ ਮੋਹਨ ਸਿੰਘ ਪ੍ਰੇਮ, ਡਾæ ਤਰਲੋਕ ਸਿੰਘ ਆਨੰਦ, ਪ੍ਰੋæ ਕੁਲਵੰਤ ਸਿੰਘ ਗਰੇਵਾਲ, ਪ੍ਰਿੰæ ਕਰਤਾਰ ਸਿੰਘ ਕਾਲੜਾ, ਤੇਜਿੰਦਰਪਾਲ ਸਿੰਘ ਸੰਧੂ ਆਦਿ ਵੱਡੀ ਗਿਣਤੀ ਵਿੱਚ ਇਕੱਤਰ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਸ ਸਮੇਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪ੍ਰੋæ ਕਿਰਪਾਲ ਸਿੰਘ ਕਸੇਲ ਦੀ ਸਰਪ੍ਰਸਤੀ ਹੇਠ ਡਾæ ਗੁਰਬਚਨ ਸਿੰਘ ਰਾਹੀ, ਡਾæ ਹਰਜੀਤ ਸਿੰਘ ਸੱਧਰ ਅਤੇ ਡਾæ ਮਨਜੀਤ ਸਿੰਘ ਬੱਲ, ਡਾæ ਤਰਲੋਕ ਸਿੰਘ ਆਨੰਦ ਅਤੇ ਪ੍ਰੋæ ਕੁਲਵੰਤ ਸਿੰਘ ਗਰੇਵਾਲ ਤੇ ਆਧਾਰਿਤ ਸਲਾਹਕਾਰ ਬੋਰਡ ਸੁਚੱਜੀ ਅਗਵਾਈ ਕਰ ਰਿਹਾ ਹੈ।
ਇਨ੍ਹਾਂ ਸਤਰਾਂ ਦੇ ਲੇਖਕ ਦੇ ਮੁੱਖ ਸੇਵਾਦਾਰੀ ਦੇ ਕਾਰਜਕਾਲ ਦੌਰਾਨ ਸਭਾ ਲਗਭਗ 50 ਦੇ ਕਰੀਬ ਸਾਹਿਤਕ ਸਮਾਗਮ ਆਯੋਜਿਤ ਕਰਵਾ ਚੁੱਕੀ ਹੈ। ਮਾਸਿਕ ਸਾਹਿਤਕ ਇਕੱਤਰਤਾਵਾਂ ਤੋਂ ਇਲਾਵਾ ਨਿੱਜੀ ਤੌਰ 'ਤੇ ਭਾਸ਼ਾ ਵਿਭਾਗ ਪੰਜਾਬ, ਨਾਰਥ ਜ਼ੋਨ ਕਲਚਰਲ ਸੈਂਟਰ ਆਦਿ ਸੰਸਥਾਵਾਂ ਦੇ ਸਹਿਯੋਗ ਨਾਲ ਸਾਵਣ ਕਵੀ ਦਰਬਾਰ, ਬਸੰਤ ਕਵੀ ਦਰਬਾਰ, ਕਹਾਣੀ ਦਰਬਾਰ, ਮਿੰਨੀ ਕਹਾਣੀ ਸਮਾਗਮ, ਬਾਲ ਸਾਹਿਤ ਸਮਾਗਮ, ਪੁਸਤਕ ਰੀਲੀਜ਼, ਗੋਸ਼ਟੀਆਂ, ਰੂਬਰੂ ਸਮਾਗਮ ਅਤੇ ਯਾਦਗਾਰੀ ਸਮਾਗਮ ਆਦਿ ਕਰਵਾਏ ਗਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੌਜੂਦਾ ਵਾਈਸ-ਚਾਂਸਲਰ ਡਾæ ਜਸਪਾਲ ਸਿੰਘ ਜੀ ਦੀ ਸੁਯੋਗ ਪ੍ਰਧਾਨਗੀ ਹੇਠ ਸਭਾ ਕਈ ਸਫ਼ਲ ਸਮਾਗਮ ਕਰਵਾ ਚੁੱਕੀ ਹੈ।ਉਨ੍ਹਾਂ ਨੇ ਸਭਾ ਦੇ ਪੂਰਵ ਪ੍ਰਧਾਨ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਫੈਲੋਸ਼ਿੱਪ ਪ੍ਰਦਾਨ ਕਰਕੇ ਮਾਂ ਬੋਲੀ ਦਾ ਸਿਰ ਉਚਾ ਕੀਤਾ। ਡਾæ ਗੁਰਚਰਨ ਸਿੰਘ ਔਲਖ, ਚੰਦਨ ਨੇਗੀ, ਬਚਿੰਤ ਕੌਰ, ਜਸਵੰਤ ਸਿੰਘ ਵਿਰਦੀ, ਰਾਜਿੰਦਰ ਕੌਰ ਵੰਤਾ, ਪ੍ਰੋæ ਕਿਰਪਾਲ ਕਜ਼ਾਕ, ਪ੍ਰੋæ ਸ੍ਰæ ਸੋਜ਼, ਪ੍ਰੇਮ ਗੋਰਖੀ, ਡਾæ ਕਰਤਾਰ ਸਿੰਘ ਸੂਰੀ, ਮੋਹਨ ਸਿੰਘ ਤੀਰ, ਪ੍ਰੀਤਮ ਸਿੰਘ ਪੰਛੀ, ਡਾæ ਸ਼ਿਆਮ ਸੁੰਦਰ ਦੀਪਤੀ, ਰਣਧੀਰ ਸਿੰਘ ਨਿਊਯਾਰਕ ਆਦਿ ਲੇਖਕਾਂ ਸ਼ਖਸੀਅਤਾਂ ਦੇ ਸਨਮਾਨ ਲਈ ਸਨਮਾਨ ਸਮਾਰੋਹ ਅਤੇ ਰੂਬਰੂ ਸਮਾਗਮ ਆਯੋਜਿਤ ਕੀਤੇ ਗਏ।
ਬੀਤੇ ਦੋ ਵਰ੍ਹਿਆਂ ਦੌਰਾਨ ਕਈ ਪੁਰਾਣੇ / ਨਵੇਂ ਲੇਖਕਾਂ ਦੀਆਂ ਪੁਸਤਕਾਂ ਰੀਲੀਜ਼ ਕੀਤੀਆਂ ਗਈਆਂ ਅਤੇ ਕਈ ਪੁਸਤਕਾਂ 'ਤੇ ਗੋਸ਼ਟੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਸਭਾ ਦੇ ਪੂਰਵ ਪ੍ਰਧਾਨ ਸ਼੍ਰੀ ਜਗਦੀਸ਼ ਅਰਮਾਨੀ ਦੇ ਸੁਰਗਵਾਸ ਹੋਣ ਉਪਰੰਤ ਛਪਿਆ ਕਹਾਣੀ ਸੰਗ੍ਰਹਿ 'ਰੁਪਏ ਦਾ ਸੌਦਾ', ਹਰਪ੍ਰੀਤ ਸਿੰਘ ਰਾਣਾ ਦਾ ਮਿੰਨੀ ਕਹਾਣੀ ਸੰਗ੍ਰਹਿ 'ਚੌਥਾ ਮਹਾਂ ਯੁੱਧ' ਅਤੇ ਸੰਪਾਦਕ 'ਮਿੰਨੀ ਕਹਾਣੀ ਸੰਗ੍ਰਹਿ', 'ਪੰਜਾਬੀ ਦੀਆਂ ਸਰਵੋਤਮ ਮਿੰਨੀ ਕਹਾਣੀਆਂ', ਪ੍ਰਿੰæ ਮੋਹਨ ਸਿੰਘ ਪ੍ਰੇਮ ਦਾ ਨਾਵਲ 'ਦਿਲ ਟੋਟੇ ਟੋਟੇ', ਪ੍ਰੀਤਮ ਸਿੰਘ ਜੱਗੀ ਦਾ ਕਾਵਿ-ਸੰਗ੍ਰਹਿ 'ਰਤਨ ਤਜੌਰੀ', ਅਵੱਲ ਸਰਹੱਦੀ ਦਾ ਮਿੰਨੀ ਕਹਾਣੀ ਸੰਗ੍ਰਹਿ 'ਖ਼ਬਰਨਾਮਾ', ਡਾæ ਗੁਰਬਚਨ ਸਿੰਘ ਰਾਹੀ ਦਾ ਕਾਵਿ ਸੰਗ੍ਰਹਿ 'ਕੁੱਝ ਗੱਲਾਂ', ਰਾਜਿੰਦਰ ਕੌਰ ਵੰਤਾ ਦਾ ਮਿੰਨੀ ਕਹਾਣੀ ਸੰਗ੍ਰਹਿ 'ਮਸੀਹਾ ਲਟਕਦਾ ਰਿਹਾ', ਚੰਦਨ ਨੇਗੀ ਦਾ ਨਾਵਲ 'ਕਨਿਕ ਕਾਮਿਨੀ', ਦਰਸ਼ਨ ਸਿੰਘ ਆਸ਼ਟ ਦਾ ਬਾਲ ਨਾਵਲ 'ਚੁਨਮੁਨ ਦੀ ਵਾਪਸੀ', ਸੁਖਦੇਵ ਸਿੰਘ ਸ਼ਾਂਤ ਦਾ ਬਾਲ ਕਹਾਣੀ ਸੰਗ੍ਰਹਿ 'ਪਿੰਕੀ ਦੀ ਪੈਨਸਿਲ', ਪੂਨਮ ਗੁਪਤ ਦਾ ਹਿੰਦੀ ਕਾਵਿ ਸੰਗ੍ਰਹਿ 'ਕਲ੍ਹ ਭੀ ਥਾ ਔਰ ਆਜ ਭੀ ਹੈ', ਪ੍ਰਵਾਸੀ ਲੇਖਕ ਪ੍ਰਕਾਸ਼ ਸਿੰਘ ਆਜ਼ਾਦ ਦਾ ਗੁਰਮੁਖੀ/ ਸ਼ਾਹਮੁਖੀ ਦਾ ਸਾਂਝਾ ਕਾਵਿ ਸੰਗ੍ਰਹਿ 'ਪਿਘਲਦਾ ਲਾਵਾ', ਸੁਰਜੀਤ ਸਿੰਘ ਸੇਖੋਂ ਦਾ ਕਾਵਿ ਸੰਗ੍ਰਹਿ 'ਕੀ ਰੱਖਾਂ ਨਾਮ ਅਨਾਮਿ', ਡਾæ ਕਰਤਾਰ ਸਿੰਘ ਸੂਰੀ ਦੀ ਸਵੈ-ਜੀਵਨ 'ਅਮਿੱਟ ਯਾਦਾਂ', ਪ੍ਰੋæ ਕ੍ਰਿਪਾਲ ਸਿੰਘ ਕਸੇਲ ਦੀ ਸਵੈ-ਜੀਵਨੀ 'ਪੌਣੀ ਸਦੀ ਦਾ ਸਫ਼ਰ', ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਉਤਸਵ ਤੇ ਡਾæ ਅਵਤਾਰ ਸਿੰਘ ਦੀ ਪੁਸਤਕ 'ਸ੍ਰੀ ਗੁਰੂ ਗ੍ਰੰਥ ਸਾਹਿਬ : ਸਮਾਜ ਪੱਖੀ ਵਿਸ਼ਲੇਸ਼ਣ', ਡਾæ ਕੁਲਵੰਤ ਕੌਰ ਦੀ ਸੰਪਾਦਤ ਪੁਸਤਕ 'ਗੁਰੂ ਅੰਗਦ-ਗੁਰੂ ਅੰਗ ਤੇ' ਇਸ ਤੋਂ ਬਿਨਾਂ ਡਾæ ਹਰਨਾਮ ਸਿੰਘ ਸ਼ਾਨ ਦੀ ਬਾਲ ਪੁਸਤਕ 'ਗਿਆਨ ਮੋਤੀ' ਰੀਲੀਜ਼ 'ਗਗਨ ਮੇ ਥਾਲੁ', ਰਘਬੀਰ ਸਿੰਘ ਮਹਿਮੀ ਦੀ ਮਿੰਨੀ ਕਹਾਣੀਆਂ ਦੀ ਪੁਸਤਕ 'ਚੰਗੇਰ'ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪੁਸਤਕਾਂ ਉੱਪਰ ਗੋਸ਼ਟੀ ਕਰਵਾਈ ਗਈ ਜਿਨ੍ਹਾਂ ਵਿੱਚ ਪੰਜਾਬੀ ਦੇ ਉੱਚ ਕੋਟੀ ਦੇ ਵਿਦਵਾਨਾਂ ਨੇ ਭਰਵਾਂ ਹੁੰਗਾਰਾ ਭਰਿਆ। 2 ਮਾਰਚ, 2003 ਨੂੰ ਉੱਘੀ ਲੇਖਿਕਾ ਡਾæ ਕੁਲਵੰਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਸਭਾ ਵੱਲੋਂ 'ਅੱਠਵੇਂ ਸਰਵ ਭਾਰਤੀ ਪਹੁ ਫੱਟੀ ਕਹਾਣੀ ਮੁਕਾਬਲੇ' ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਵਿੱਚ ਪ੍ਰਵਾਸੀ ਰੂਪ ਸਿੰਘ ਰੂਪਾ ਅਤੇ ਨਿਊਯਾਰਕ ਤੋਂ ਪਰਤੇ ਡਾæ ਪ੍ਰੀਤਮ ਸਿੰਘ, ਸਵ: ਗਿਆਨੀ ਲਾਲ ਸਿੰਘ ਦੀ ਧਰਮਪਤਨੀ, ਮੁੱਖ ਮਹਿਮਾਨ ਸਰਦਾਰਨੀ ਸਤਵੰਤ ਕੌਰ ਨੇ ਯੋਗਦਾਨ ਪਾਇਆ ਤੇ ਵੱਡੇ ਪੱਧਰ ਤੇ ਸਮਾਰੋਹ ਆਯੋਜਿਤ ਕੀਤਾ ਗਿਆ।
ਪ੍ਰਵਾਸੀ ਕੈਪਟਨ ਗੁਰਦਿਆਲ ਸਿੰਘ ਦੇ ਘਰ 'ਰੀਝਾਂ ਤੇ ਹਾਰ' ਕਾਵਿ-ਪੁਸਤਕ ਦਾ ਰੀਲੀਜ਼ ਸਮਾਰੋਹ, ਸ੍ਰæ ਗੁਰਨਾਮ ਸਿੰਘ 'ਆਸ਼ਿਆਨਾ' ਦਾ ਸਨਮਾਨ, ਡਾæ ਐਸ਼ ਤਰਸੇਮ ਦਾ ਭਾਸ਼ਾ ਵਿਭਾਗ ਵਿਚ 'ਗਜ਼ਲ ਬਨਾਮ ਨਜ਼ਮ' ਲੈਕਚਰ ਤੇ ਤ੍ਰੈ ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਸ੍ਰੀਮਤੀ ਨਿਰਪਾਲਜੀਤ ਕੌਰ ਜੋਸਨ ਦੇ ਕਾਵਿ ਸੰਗ੍ਰਹਿ 'ਟਿਮਟਮਾਉਂਦਾ ਅਕਸ' ਦਾ ਰੀਲੀਜ਼ ਸਮਾਰੋਹ ਫਲਾਈਓਵਰ ਕਲਾਸਿਕ ਹੋਟਲ ਵਿੱਚ ਆਯੋਜਿਤ ਕੀਤਾ ਗਿਆ ਅਤੇ 'ਅਲਹੁ ਵਰਸਉ ਮੇਂਹੁ' ਸਾਹਿਤਕ ਇਕੱਤਰਤਾ ਕਰਕੇ, ਸਾਵਣ ਦਰਬਾਰ, ਕਵੀ ਦਰਬਾਰ ਕਰਵਾਇਆ ਗਿਆ।
2 ਅਕਤੂਬਰ, 2005 ਨੂੰ ਉੱਘੀ ਪੰਜਾਬੀ ਲੇਖਿਕਾ ਡਾæ ਰਾਜਵੰਤ ਕੌਰ ਪੰਜਾਬੀ ਦੀ ਪੁਸਤਕ 'ਵਿਆਹ ਦੇ ਲੋਕ ਗੀਤ' ਦਾ ਰਿਲੀਜ਼ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਤਤਕਾਲੀਨ ਡਾਇਰੈਕਟਰ ਸ੍ਰੀ ਮੋਹਨ ਰਾਮ ਬੰਗਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾæ ਜਸਵਿੰਦਰ ਸਿੰਘ, ਡਾæ ਸਤੀਸ਼ ਕੁਮਾਰ ਵਰਮਾ, ਸੁਖਦੇਵ ਮਾਦਪੁਰੀ ਆਦਿ ਨਾਮੀ ਲੇਖਕ ਸ਼ਾਮਲ ਹੋਏ।
8 ਜਨਵਰੀ 2006 ਨੂੰ ਵਰਤਮਾਨ ਚੋਣ ਦੇ ਫਲਸਰੂਪ ਪ੍ਰਿੰæ ਮੋਹਨ ਸਿੰਘ ਪ੍ਰੇਮ 2008 ਤੱਕ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਕੇਂਦਰੀ ਦੇ ਚੌਥੀ ਵਾਰ ਪ੍ਰਧਾਨ ਚੁਣੇ ਗਏ ਅਤੇ ਡਾæ ਦਰਸ਼ਨ ਸਿੰਘ ਆਸ਼ਟ ਜਨਰਲ ਸਕੱਤਰ, ਸ਼੍ਰੀ ਬਾਬੂ ਸਿੰਘ ਰੈਹਲ ਵਿੱਤ ਸਕੱਤਰ ਚੁਣੇ ਗਏ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਰਸ਼ਰਨ ਸਰੀਫ, ਉਪ ਪ੍ਰਧਾਨ ਸ਼੍ਰੀ ਦੇਵਿੰਦਰ ਸਿੰਘ ਰਾਜ਼, ਮਨਜੀਤ ਪੱਟੀ, ਨਿਰਮਲਜੀਤ ਕੌਰ ਜੋਸਨ, ਇੰਜ: ਪਰਵਿੰਦਰ ਸ਼ੌਖ, ਸੁਖਵਿੰਦਰ ਕੌਰ ਆਹੀ, ਸਕੱਤਰ: ਪ੍ਰੋæ ਅਰਵਿੰਦਰ ਕੌਰ, ਗੁਰਚਰਨ ਸਿੰਘ ਚੌਹਾਨ, ਪ੍ਰੈਸ ਸਕੱਤਰ ਰਵੇਲ ਸਿੰਘ ਭਿੰਡਰ, ਰਘਬੀਰ ਸਿੰਘ ਮਹਿਮੀ, ਯਸ਼ਪਾਲ ਮਜ਼ਲੂਮ ਸਨੌਰੀ ਤੇ ਤੇਜਿੰਦਰ ਸਿੰਘ ਅਨਜਾਨਾ ਚੁਣੇ ਗਏ।
ਹਰ ਸਾਲ ਸਭਾ ਵੱਲੋਂ ਬਸੰਤ ਕਵੀ ਦਰਬਾਰ ਆਯੋਜਿਤ ਕੀਤਾ ਜਾਂਦਾ ਰਿਹਾ ਹੈ। ਡਾæ ਹਰਜਿੰਦਰਪਾਲ ਸਿੰਘ ਵਾਲੀਆ ਨਾਲ ਰੂਬਰੂ ਕਰਵਾਇਆ ਗਿਆ, ਲਾਹੌਰੋਂ ਆਏ ਐਵਾਰਡ ਪ੍ਰਦਾਨ ਕੀਤੇ ਗਏ। ਇਸੇ ਦੌਰਾਨ ਸਭਾ ਦੀ ਸਰਗਰਮ ਮੈਂਬਰ ਪੰਜਾਬੀ ਦੀ ਉੱਘੀ ਲੇਖਿਕਾ ਸ਼੍ਰੀਮਤੀ ਰਾਜਿੰਦਰ ਕੌਰ ਵੰਤਾ ਦਾ ਦਿਹਾਂਤ ਹੋ ਗਿਆ ਉਨ੍ਹਾਂ ਦੇ ਪਤੀ ਸ੍ਰæ ਇਕਬਾਲ ਸਿੰਘ ਵੰਤਾ ਨੇ ਸ਼੍ਰੀਮਤੀ ਵੰਤਾ ਦੀ ਯਾਦ ਵਿਚ ਸਭਾ ਦੀ ਮਾਰਫਤ ਹਰ ਸਾਲ 'ਸ੍ਰੀਮਤੀ ਰਾਜਿੰਦਰ ਕੌਰ ਵੰਤਾ' ਪੁਰਸਕਾਰ ਦੇਣਾ ਆਰੰਭ ਕੀਤਾ। ਹੁਣ ਤੱਕ ਸ਼੍ਰੀਮਤੀ ਵੰਤਾ ਦੀ ਯਾਦ ਵਿਚ ਸਰਵਸ਼੍ਰੀ ਸਤਵੰਤ ਕੈਂਥ, ਬਾਬੂ ਸਿੰਘ ਰੈਹਲ, ਹਰਪ੍ਰੀਤ ਸਿੰਘ ਰਾਣਾ, ਕੁਲਵੰਤ ਸਿੰਘ ਆਨੰਦ ਅਤੇ ਪ੍ਰੋæ ਨਰਿੰਦਰ ਸਿੰਘ ਕਪੂਰ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾ ਚੁੱਕੇ ਹਨ। ਸ਼੍ਰੀ ਹਰਪ੍ਰੀਤ ਸਿੰਘ ਰਾਣਾ ਵੱਲੋਂ ਸਾਲ 2001 ਤੋਂ ਆਪਣੀ ਸੁਰਗਵਾਸੀ ਮਾਤਾ ਮਾਨ ਕੌਰ ਜੀ ਦੀ ਯਾਦ ਵਿਚ ਸਭਾ ਦੀ ਮਾਰਫਤ ਪੰਜਾਬੀ ਮਿੰਨੀ ਕਹਾਣੀ ਦੇ ਉਘੇ ਲੇਖਕਾਂ ਨੂੰ ਸਿਰਜਣਾਤਮਕ ਰਚਨਾ ਕਰਨ ਲਈ ਯੋਗਦਾਨ ਪਾਉਣ ਵਾਲੇ ਲੇਖਕਾਂ ਨੂੰ ਸਨਮਾਨ ਦੇਣ ਦੀ ਰਵਾਇਤ ਨੂੰ ਜਾਰੀ ਰੱਖਕੇ ਆਪਣੇ ਮਾਤਾ ਜੀ ਪ੍ਰਤੀ ਅਕੀਦਤ ਦਾ ਇਜ਼ਹਾਰ ਕੀਤਾ। ਹੁਣ ਤੱਕ ਇਹ ਪੁਰਸਕਾਰ ਸਤਵੰਤ ਕੈਂਥ (2001), ਡਾæ ਅਮਰ ਕੋਮਲ (2002), ਕਰਮਵੀਰ ਸੂਰੀ (2003), ਪ੍ਰਿੰæ ਸੁਲੱਖਣ ਮੀਤ (2004), ਰਾਜਿੰਦਰ ਕੌਰ ਵੰਤਾ (2005), ਮੋਹਨ ਸ਼ਰਮਾ (2006), ਮਹਿਤਾਬੁੱਦੀਨ (2007), ਸ਼ਾਮ ਸੁੰਦਰ ਅਗਰਵਾਲ (2008), ਸ਼ਾਮ ਸੁੰਦਰ ਦੀਪਤੀ (2009), ਅਨਵੰਤ ਕੌਰ (2010) ਅਤੇ ਅੱਵਲ ਸਰਹੱਦੀ (2011) ਨੂੰ ਪ੍ਰਦਾਨ ਕੀਤੇ ਜਾ ਚੁੱਕੇ ਹਨ।ਸਾਲ 2012 ਲਈ ਇਹ ਪੁਰਸਕਾਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਸ੍ਰੀ ਸੁਖਚੈਨ ਸਿੰਘ ਭੰਡਾਰੀ ਨੂੰ ਸਭਾ ਦੇ ਸਹਿਯੋਗ ਨਾਲ ਅਗਲੇ ਸਮਾਗਮ  ਵਿਚ ਦੇਣ ਦਾ ਨਿਰਣਾ ਲਿਆ ਗਿਆ ਹੈ।ਪੰਜਾਬੀ ਰਸਾਲੇ 'ਸੂਲ ਸੁਰਾਹੀ' ਦੇ ਸੰਪਾਦਕ ਅਤੇ ਉਸਤਾਦ ਗ਼ਜ਼ਲਗੋ ਬਲਬੀਰ ਸਿੰਘ ਸੈਣੀ,  ਡਾਇਰੈਕਟਰ, ਭਾਸ਼ਾ ਵਿਭਾਗ, ਪ੍ਰੋæ ਹਰਭਜਨ ਸਿੰਘ ਦਿਓਲ, ਪ੍ਰੋæ ਸ੍ਰæ ਸੋਜ਼, ਪ੍ਰਿੰæ ਪ੍ਰੇਮ, ਸ਼ ਇਕਬਾਲ ਸਿੰਘ ਵੰਤਾ ਅਤੇ ਡਾæ ਆਸ਼ਟ ਤੇ ਆਧਾਰਿਤ ਪ੍ਰਧਾਨਗੀ ਮੰਡਲ ਵੱਲੋਂ ਪਲੇਠਾ 'ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਪੁਰਸਕਾਰ' ਸਤਵੰਤ ਕੈਂਥ ਨੂੰ ਖਚਾ-ਖਚ ਭਰੇ ਹੋਏ ਸੈਮੀਨਾਰ ਹਾਲ ਵਿੱਚ ਪ੍ਰਦਾਨ ਕੀਤਾ ਗਿਆ। 27æ6æ2006 ਨੂੰ ਨਰਿੰਦਰ ਕੌਰ ਰਚਿਤ ਪੁਸਤਕ 'ਮਿੱਟੀ ਦਾ ਰੰਗ' ਦਾ ਰੀਲੀਜ ਸਮਾਰੋਹ ਕੀਤਾ ਗਿਆ।ਪ੍ਰਵਾਸੀ ਗਲਪਕਾਰ ਸ਼੍ਰੀ ਬਲਬੀਰ ਸਿੰਘ ਮੌਮੀ ਦਾ ਰੂਬਰੂ ਕਰਵਾਇਆ ਗਿਆ। 03-12-2006 ਨੂੰ ਕੈਪਟਨ ਮਹਿੰਦਰ ਸਿੰਘ ਰਚਿਤ ਮਿੰਨੀ ਕਹਾਣੀ ਪੁਸਤਕ 'ਹੱਡ ਬੀਤੀ-ਜੱਗ ਬੀਤੀ' ਉੱਪਰ ਗੋਸ਼ਟੀ ਤੇ ਮਾਸਿਕ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਤਰ੍ਹਾਂ ਸਾਹਿਤ ਸਭਾ ਦੀ ਇਕਤਰਤਾਵਾਂ ਸਾਲ 2007-08 ਵਿੱਚ ਨਿਰੰਤਰ ਚਲਦੀਆਂ ਰਹੀਆਂ ਜਿਨ੍ਹਾਂ ਵਿੱਚ ਮਿਤੀ 07-01-2007, ਮਿਤੀ 11-02-2007, ਮਿਤੀ 11-03-2007 ਨੂੰ ਹੋਈਆਂ ਮਾਸਿਕ ਮੀਟਿੰਗਾਂ ਅਤੇ ਮਿਤੀ 08-04-2007 ਨੂੰ ਭਾਸ਼ਾ ਵਿਭਾਗ ਵਿਖੇ ਆਯੋਜਿਤ ਬਾਲ ਸਾਹਿਤ ਸੰਮੇਲਨ ਮਿਤੀ 13-05-2007 ਨੂੰ ਮਰਹੂਮ ਸ੍ਰੀਮਤੀ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਮਾਗਮ, ਮਿਤੀ 08-07-2007 ਨੂੰ ਸਵਰਗਵਾਸੀ ਸ਼ਾਇਰ ਪ੍ਰੀਤਮ ਸਿੰਘ ਜੱਗੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਵੀ ਦਰਬਾਰ, ਮਿਤੀ 04-08-2007 ਨੂੰ, ਸੰਸਾਰ ਪ੍ਰਸਿੱਧ ਸ਼ਾਇਰ ਬਰਮਿੰਗਮ '(ਇੰਗਲੈਂਡ)' ਨਿਵਾਸੀ ਸ੍ਰæ ਰਣਜੀਤ ਸਿੰਘ, ਮਿਤੀ 04-08-2007 ਨੂੰ ਸੰਸਾਰ ਪ੍ਰਸਿੱਧ ਸ਼ਾਇਰ ਬਰਮਿੰਗਮ (ਇੰਗਲੈਂਡ) ਨਿਵਾਸੀ ਸ੍ਰæ ਰਣਜੀਤ ਸਿੰਘ ਰਾਣਾ ਨਾਲ ਰੂਬਰੂ ਆਦਿ ਸ਼ਾਮਿਲ ਹਨ। ਇਨ੍ਹਾਂ ਪ੍ਰਭਾਵਸ਼ਾਲੀ ਇਕੱਤਰਤਾਵਾਂ ਵਿੱਚ ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓਂ ਪ੍ਰਸਿੱਧ ਸਾਹਿਤਕਾਰ ਅਤੇ ਕਲਾਕਾਰ ਸ਼ਾਮਲ ਹੋਏ।
ਮਿਤੀ 12-08-2007 ਨੂੰ ਸਾਵਨ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਮਿਤੀ 09-09-2007 ਨੂੰ ਸਥਾਨਕ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਪ੍ਰਧਾਨ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਦੀ ਸਵੈ-ਜੀਵਨੀ 'ਤੀਸਾ ਕਾ ਸੁੰਦਰ ਕਹਾਵੇ' 'ਤੇ ਗੋਸ਼ਟੀ ਦਾ ਪ੍ਰਭਾਵਸ਼ਾਲੀ ਆਯੋਜਨ ਕੀਤਾ ਗਿਆ। ਮਿਤੀ 14-07-2007 ਨੂੰ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਗੋਸ਼ਟੀ ਅਤੇ ਮਿਤੀ 11-11-2007 ਨੂੰ ਮਾਸਿਕ ਇਕਤੱਰਤਾ ਦਾ ਆਯੋਜਨ ਕੀਤਾ ਗਿਆ।
ਮਿਤੀ 13-01-2008 ਨੂੰ ਪੰਜਾਬੀ ਸਾਹਿਤ ਰਜਿ: ਪਟਿਆਲਾ ਦੀ ਚੋਣ ਮੀਟਿੰਗ ਜਾਣ ਪਹਿਚਾਣੇ ਕਵੀ ਸ਼੍ਰੀ ਮਨਜੀਤ ਪੱਟੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਪ੍ਰਿੰਸੀਪਲ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਨੂੰ ਪ੍ਰਧਾਨ ਇਨਾਂ ਸਤਰਾਂ ਦੇ ਲੇਖਕ ਨੂੰ ਜਨਰਲ ਸਕੱਤਰ ਅਤੇ ਬਾਬੂ ਸਿੰਘ ਰੈਹਲ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਉਪਰੰਤ ਇਸ ਟੀਮ ਨੇ ਆਪਣੀ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਅਤੇ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ। ਮਿਤੀ 10-02-2008 ਨੂੰ ਮਾਸਿਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਮਿਤੀ 17-04-2008 ਨੂੰ ਪ੍ਰਸਿੱਧ ਸਾਹਿਤਕਾਰ ਸ੍ਰæ ਸੋਜ਼ ਦੀ ਯਾਦ ਨੂੰ ਸਮਰਪਿਤ ਸਾਹਿਤ ਇਕੱਤਰਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਸਾਹਿਤ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਪਹੁਚੀਆਂ ਸ਼ਖ਼ਸੀਅਤਾ ਵੱਲੋਂ ਯਾਦ ਕੀਤਾ ਗਿਆ। ਮਿਤੀ 08-06-2008 ਨੂੰ ਸਾਹਿਤ ਇਕੱਤਰਤਾ ਦਾ ਆਯੋਜਨ ਕੀਤਾ ਗਿਆ, ਇਨ੍ਹਾਂ ਇਕੱਤਰਤਾਵਾਂ ਵਿੱਚ ਵੱਡੀ ਗਿਣਤੀ ਵਿਚ ਸਾਹਿਤਕ ਸ਼ਖ਼ਸੀਅਤਾਂ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।
ਮਿਤੀ 7 ਫਰਵਰੀ 2009 ਪੰਜਾਬੀ ਸਭਿਆਚਾਰ ਦੀ ਉੱਘੀ ਖੋਜਾਰਥਣ ਅਤੇ ਲੇਖਿਕਾ ਡਾæ ਰਾਜਵੰਤ ਕੌਰ ਪੰਜਾਬੀ ਦੁਆਰਾ ਰਚਿਤ ਪੁਸਤਕ 'ਸਿਹਰਾ ਅਤੇ ਸਿੱਖਿਆ ਸੰਕਲਨ ਤੇ ਮੁਲਾਂਕਣ' ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਡਾæ ਜਸਪਾਲ ਸਿੰਘ ਦੁਆਰਾ ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਇਹ ਰਸਮ ਅਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਰੇ ਪੰਜਾਬੀ ਸਾਹਿਤ ਅਤੇ ਲੋਕਧਾਰਾ ਦਾ ਅਹਿਮ ਰੂਪ ਰਹੇ ਹਨ, ਪ੍ਰੰਤੂ ਸਮੇਂ ਦੇ ਪਰਿਵਰਤਨ ਨਾਲ ਅੱਜ ਇਹ ਰੂਪ ਓਨੇ ਪ੍ਰਚਲਿਤ ਨਹੀਂ ਰਹੇ ਜਦੋਂ ਕਿ ਇਹ ਇੰਨੇ ਪ੍ਰਭਾਵਸ਼ਾਲੀ ਹਨ ਕਿ ਇਨ੍ਹਾਂ ਨਾਲ ਸਿਹਰਾ ਅਤੇ ਸਿੱਖਿਆ ਪੜ੍ਹਨ ਵਾਲੇ ਸ਼ਾਇਰਾਂ ਦਾ ਰੁਜ਼ਗਾਰ ਦਾ ਮਸਲਾ ਵੀ ਹੱਲ ਹੁੰਦੀ ਸੀ ਅਤੇ ਇੱਜ਼ਤ-ਮਾਣ ਵੀ ਮਿਲਦਾ ਸੀ। ਅੱਜ ਇਨ੍ਹਾਂ ਵਰਗੇ ਅਲੋਖ ਹੋ ਰਹੇ ਹੋਰ ਸਾਹਿਤ ਰੂਪਾਂ ਉਪਰ ਵੀ ਖੋਜ ਕਰਕੇ ਉਨ੍ਹਾਂ ਨੂੰ ਪੁਸਤਕ ਰੂਪ ਵਿਚ ਸੰਭਾਲਣ ਦੀ ਬਹੁਤ ਜ਼ਰੂਰਤ ਹੈ। ਡਾæ ਕਰਨੈਲ ਸਿੰਘ ਥਿੰਦ ਨੇ ਆਪਣਾ ਨਜ਼ਰੀਆ ਪ੍ਰਗਟ ਕਰਦਿਆਂ ਆਖਿਆ ਕਿ ਇਸ ਪੁਸਤਕ ਵਿਚ ਖੋਜ ਦਾ ਆਧਾਰ ਬਣੇ ਦੋਵੇਂ ਕਾਵਿ ਰੂਪ (ਸਿੱਖਿਆ ਅਤੇ ਸਿਹਰਾ) ਪੰਜਾਬੀ ਦੇ ਲੋਕ ਜੀਵਨ ਦੀ ਬਦਲ ਰਹੀ ਨੁਹਾਰ ਦਾ ਪ੍ਰਤੀਕ ਹਨ। ਸਮਾਗਮ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਉਪ-ਕੁਲਪਤੀ ਡਾæ ਆਰæਅਰੋੜਾ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ ਭਾਸ਼ਾਵਾਂ ਡਾæ ਭੁਪਿੰਦਰ ਸਿੰਘ ਖਹਿਰਾ, ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਦੇ ਸਾਬਕਾ ਮੁਖੀ ਡਾæ ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਰਜਿਸਟਰਾਰ ਹਾਜ਼ਰ ਸਨ।
ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਕਰਤਾਰ ਸਿੰਘ ਕਾਲੜਾ ਰਚਿਤ ਕਾਵਿ-ਪੁਸਤਕ 'ਅਕਲਾਂ ਦਾ ਮੌਸਮ' ਦਾ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਸਾਹਿਤ ਸ਼੍ਰੋਮਣੀ ਲੇਖਕ ਡਾæ ਰਤਨ ਸਿੰਘ ਜੱਗੀ, ਸ਼੍ਰੋਮਣੀ ਸਾਹਿਤਕਾਰ ਪ੍ਰੋæ ਕ੍ਰਿਪਾਲ ਸਿੰਘ ਕਸੇਲ, ਡਾæ ਜਸਵਿੰਦਰ ਸਿੰਘ, ਡਾæ ਤ੍ਰਿਲੋਕ ਸਿੰਘ ਆਨੰਦ, ਕਰਤਾਰ ਸਿੰਘ ਕਾਲੜਾ, ਪ੍ਰਿੰæ ਮੋਹਨ ਸਿੰਘ ਪ੍ਰੇਮ ਅਤੇ ਡਾæ ਦਰਸ਼ਨ ਸਿੰਘ ਆਸ਼ਟ ਸ਼ਾਮਲ ਸਨ। ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਸਮੁੱਚੇ ਰੂਪ ਵਿਚ ਕਾਵਿ ਪੁਸਤਕ 'ਅਕਲਾਂ ਦਾ ਮੌਸਮ' ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਉਪਰ ਵਿਚਾਰ ਚਰਚਾ ਵਿਚ ਡਾæ ਹਰਜੀਤ ਸਿੰਘ, ਬਾਬੂ ਸਿੰਘ ਰੈਹਲ, ਸਤਿੰਦਰ ਸਿੰਘ ਨੰਦਾ, ਸੱਧਰ, ਪ੍ਰੋਫੈਸਰ ਗੁਰਬਚਨ ਸਿੰਘ ਰਾਹੀ, ਧਰਮ ਕੰਮੇਆਣਾ, ਡਾæ ਗੁਰਮੁਖ ਸਿੰਘ ਸਹਿਗਲ, ਰਾਜਵੰਤ ਕੌਰ ਪੰਜਾਬੀ, ਡਾæ ਅਰਵਿੰਦਰ ਕੌਰ, ਅਮ੍ਰਿਤਪਾਲ ਸਿੰਘ ਸੈਦਾ ਨੇ ਭਾਗ ਲਿਆ।
ਮਿਤੀ 14-12-2009 ਨੂੰ ਸਥਾਨਕ ਢੁੰਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾæ ਦਰਸ਼ਨ ਸਿੰਘ ਆਸ਼ਟ ਨੂੰ ਸਰਬਸੰਮਤੀ ਨਾਲ ਪ੍ਰਧਾਨ, ਬਾਬੂ ਸਿੰਘ ਰੈਹਲ ਨੂੰ ਜਨਰਲ ਸਕੱਤਰ ਅਤੇ ਰਵੇਲ ਸਿੰਘ ਭਿੰਡਰ ਨੂੰ ਸਕੱਤਰ, ਸੁਖਦੇਵ ਸਿੰਘ ਚਹਿਲ ਨੂੰ ਵਿੱਤ ਸਕੱਤਰ, ਦਵਿੰਦਰ ਪਟਿਆਲਵੀ ਨੂੰ ਪ੍ਰਚਾਰ ਸਕੱਤਰ ਚੁਣ ਲਿਆ ਗਿਆ। ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਅਤੇ ਪ੍ਰੋæ ਕ੍ਰਿਪਾਲ ਸਿੰਘ ਕਸੇਲ ਨੂੰ ਸਰਪ੍ਰਸਤ ਥਾਪਿਆ ਗਿਆ।
ਮਿਤੀ 23-01-2010 ਨੂੰ ਪੰਜਾਬੀ ਸਾਹਿਤ ਸਭਾ ਪਟਿਆਲਾ ਅਤੇ ਅਦਾਰਾ ਪ੍ਰਤੀਮਾਨ ਵੱਲੋਂ ਸਾਂਝੇ ਤੌਰ ਤੇ ਸਮਾਗਮ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ਼੍ਰੋਮਣੀ ਪੰਜਾਬੀ ਕਵੀ ਪ੍ਰਮਿੰਦਰਜੀਤ (ਸੰਪਾਕ ਅੱਖਰ), ਪਰਵਾਸੀ ਪੰਜਾਬੀ ਕਵੀ ਰਜਿੰਦਰਜੀਤ, ਸ਼੍ਰੀ ਬੀæਐਸ਼ ਰਤਨ ਅਤੇ ਡਾæ ਦਰਸ਼ਨ ਸਿੰਘ ਆਸ਼ਟ ਅਤੇ ਅਦਾਰਾ 'ਪ੍ਰਤੀਮਾਨ' ਦੇ ਸੰਪਾਦਕ ਡਾæ ਅਮਰਜੀਤ ਕੌਂਕੇ ਸ਼ਾਮਲ ਹੋਏ। ਬਾਅਦ ਵਿਚ ਸ਼ਾਇਰ ਪ੍ਰਮਿੰਦਰਜੀਤ ਨੂੰ ਨਗਦ ਰਾਸ਼ੀ, ਸ਼ਾਲ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇੰਗਲੈਂਡ ਤੋਂ ਪੁੱਜੇ ਪੰਜਾਬੀ ਸ਼ਾਇਰ ਰਾਜਿੰਦਰਜੀਤ ਨੂੰ ਵੀ ਨਗਦ ਰਾਸ਼ੀ ਅਤੇ ਸ਼ਾਲ, ਮੋਮੈਂਟੋ ਨਾਲ ਸਨਮਾਨਿਤ ਕੀਤਾ।
ਇਸੇ ਦੌਰਾਨ ਪੰਜਾਬੀ ਸਾਹਿਤ ਸਭਾ (ਰਜਿ:) ਪਟਿਆਲਾ ਵੱਲੋਂ ਪੰਜਾਬੀ ਸਾਹਿਤ ਸਭਾ ਦੇ ਬਾਨੀ ਡਾæ ਗੁਰਚਰਨ ਸਿੰਘ, ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਅਤੇ ਆਲੋਚਕ ਡਾæ ਟੀæਆਰæ ਵਿਨੋਦ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਉੱਘੇ ਕਵੀ ਪ੍ਰੋæ ਗੁਰਮੀਤ ਮੀਤ, ਡਾæ ਹਰਿੰਦਰ ਕੌਰ, ਡਾæ ਗੁਰਬਚਨ ਸਿੰਘ ਰਾਹੀ, ਸ੍ਰੀ ਸਤਵੰਤ ਕੈਂਥ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਸ਼ਾਮਲ ਸਨ। ਪੰਜਾਬੀ ਸਾਹਿਤ ਸਭਾ ਵੱਲੋਂ ਭਵਿੱਖ ਵਿਚ ਉਲੀਕੇ ਜਾਣ ਵਾਲੇ ਸਮਾਗਮਾਂ ਦੀ ਵਿਉਂਤਬੰਦੀ ਬਾਰੇ ਵੀ ਦੱਸਿਆ ਗਿਆ। ਉੱਘੇ ਗ਼ਜ਼ਲਗੋ ਦੀਪਕ ਜੈਤੋਈ ਦੇ ਸ਼ਗਿਰਦ ਪ੍ਰੋæ ਗੁਰਮੀਤ ਮੀਤ ਦੀ ਪਟਿਆਲਾ ਆਮਦ 'ਤੇ ਸਭਾ ਵੱਲੋਂ ਇੱਕ ਖ਼ੂਬਸੂਰਤ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ।
ਮਿਤੀ 2 ਮਈ, 2010 ਨੂੰ ਭਾਸ਼ਾ ਵਿਭਾਗ, ਪੰਜਾਬ ਦੇ ਲੈਕਚਰ ਹਾਲ ਵਿਚ ਪੰਜਾਬੀ ਸਾਹਿਤ ਸਭਾ ਪਟਿਆਲਾ ਅਤੇ ਸ੍ਰæ ਸੋਜ਼ ਯਾਦਗਾਰੀ ਟਰੱਸਟ ਵੱਲੋਂ ਪ੍ਰਸਿੱਧ ਲਿਖਾਰੀਆਂ ਦੀ ਵੱਡੀ ਗਿਣਤੀ ਵਿਚ ਯਾਦਗਾਰੀ ਸਾਹਿਤਕ ਸਮਾਗਮ ਕੀਤਾ ਗਿਆ। ਪ੍ਰਧਾਨਗੀ ਮੰਡੀ ਵਿਚ ਉਘੇ ਸਾਹਿਤਕਾਰ ਡਾæ ਤ੍ਰਿਲੋਕ ਸਿੰਘ ਆਨੰਦ, ਭਾਸ਼ਾ ਵਿਭਾਗ ਦੀ ਸਾਬਕਾ ਡਿਪਟੀ ਡਾਇਰੈਕਟਰ ਸ੍ਰੀਮਤੀ ਕੁਸਮਬੀਰ ਕੌਰ, ਸ੍ਰੀਮਤੀ ਸ੍ਰæ ਸੋਜ਼, ਸ੍ਰੀਮਤੀ ਤਾਰਨ ਗੁਜ਼ਰਾਲ ਅਤੇ ਪ੍ਰੋæ ਗੁਰਮੁਖ ਸਿੰਘ ਸਹਿਗਲ ਸ਼ਾਮਿਲ ਹੋਏ। ਸਮਾਗਮ ਦੇ ਪਹਿਲੇ ਹਿੱਸੇ ਵਿਚ ਪਹਿਲਾ ਪ੍ਰੋæ ਸ਼ ਸੋਜ਼ ਯਾਦਗਾਰੀ ਸਾਹਿਤਕ ਪੁਰਸਤਕਾਰ-2010 ਕਹਾਣੀਕਾਰ ਸ੍ਰੀਮਤੀ ਤਾਰਨ ਗੁਜਰਾਲ ਨੂੰ ਪ੍ਰਦਾਨ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਮਿਤੀ 11-07-2010 ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰਿੰæ ਮੋਹਨ ਸਿੰਘ ਪ੍ਰੇਮ, ਸ੍ਰæ ਤੇਜਿੰਦਰਪਾਲ ਸਿੰਘ ਸੰਧੂ, ਡਾæ ਹਰਜੀਤ ਸਿੰਘ ਸੱਧਰ, ਸ੍ਰæ ਕੁਲਵੰਤ ਸਿਘੰ ਅਤੇ ਸ੍ਰੀ ਸੁਖਦੇਵ ਸਿੰਘ ਸ਼ਾਂਤ ਸ਼ਾਮਲ ਹੋਏ। ਵਿਦਵਾਨਾਂ ਨੇ ਪੰਜਾਬੀ ਕਹਾਣੀ ਦੇ ਇਤਿਹਾਸਕ ਸਰੋਕਾਰਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਭਵਿੱਖ ਵਿਚ ਸਾਹਿਤ ਦੇ ਵੱਖ-ਵੱਖ ਖੇਤਰਾਂ ਉੱਪਰ ਵਰਕਸ਼ਾਪਾਂ ਦਾ ਵੀ ਆਯੋਜਨ ਕਰਵਾਉਂਦੀ ਰਹੇਗੀ। ਸਮਾਗਮ ਵਿੱਚ ਉੱਘੇ ਸ਼ਾਇਰ ਸ੍ਰæ ਕੁਲਵੰਤ ਸਿੰਘ ਦੀ ਨਵੀਂ ਛਪੀ ਕਾਵਿ ਪੁਸਤਕ 'ਪੈਂਡੇ-ਅਗਮ-ਅਗੋਚਰ' ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤੀ ਗਈ।
ਮਿਤੀ 12-09-2010 ਨੂੰ ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ਦਸਵਾਂ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਦਰਸ਼ਨ ਸਿੰਘ ਆਸ਼ਟ, ਪ੍ਰੋæ ਅਨੂਪ ਸਿੰਘ ਵਿਰਕ, ਡਾæ ਸ਼ਰਨਜੀਤ ਕੌਰ, ਅਵਤਾਰ ਸਿੰਘ ਦੀਪਕ, ਅਨਵੰਤ ਕੌਰ (ਸੰਪਾਦਕ ਕੰਵਲ), ਹਰਪ੍ਰੀਤ ਸਿੰਘ ਰਾਣਾ ਸ਼ਾਮਲ ਹੋਏ। ਇਸ ਸਮਾਗਮ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਹਵਾਲੇ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾæ ਜਸਪਾਲ ਸਿੰਘ ਹੋਰਾਂ ਵੱਲੋਂ ਬਾਰ ਕੌਂਸਲ ਆਫ਼ ਇੰਡੀਆ ਨੂੰ ਵਕਾਲਤ ਦੀ ਪ੍ਰੀਖਿਆ ਪੰਜਾਬ 'ਚ ਦੇਣ ਸੰਬੰਧੀ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਨੇ ਕਿਹਾ ਕਿ ਸਮੂਹ ਪੰਜਾਬੀ ਭਾਈਚਾਰੇ ਦਾ ਫ਼ਰਜ਼ ਹੈ ਕਿ ਉਹ ਆਪਣੀ ਮਾਂ-ਬੋਲੀ ਲਈ ਆਵਾਜ਼ ਉਠਾਉਣ। ਇਸ ਮੌਕੇ ਪੰਜਾਬੀ ਲੇਖਿਕਾ ਸ਼੍ਰੀਮਤੀ ਅਨਵੰਤ ਕੌਰ (ਅੰਮ੍ਰਿਤਸਰ) ਨੂੰ ਉਨ੍ਹਾਂ ਵੱਲੋਂ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਦਸਵਾਂ ਮਾਤਾ ਮਾਨ ਕੌਰ ਯਾਗਦਾਰੀ ਮਿੰਨੀ ਕਹਾਣੀ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਸਭਾ ਦੀ ਕਾਰਜਕਾਰਣੀ ਵਿਚ ਪ੍ਰੋæ ਕੁਲਵੰਤ ਸਿੰਘ ਗਰੇਵਾਲ, ਡਾæ ਤ੍ਰਿਲੋਕ ਸਿੰਘ ਆਨੰਦ, ਡਾæ ਗੁਰਬਚਨ ਸਿੰਘ ਰਾਹੀ, ਡਾæ ਹਰਜਿੰਦਰ ਪਾਲ ਸਿੰਘ ਵਾਲੀਆ, ਡਾæ ਮਨਜੀਤ ਸਿੰਘ ਬੱਲ, ਡਾæ ਹਰਜੀਤ ਸਿੰਘ ਸੱਧਰ, ਡਾæ ਗੁਰਮੁੱਖ ਸਿੰਘ ਸਹਿਗਲ ਅਤੇ ਕੈਪਟਨ ਮਹਿੰਦਰ ਸਿਘੰ (ਸਲਾਹਕਾਰ), ਸ਼੍ਰੀ ਹਰਸ਼ਰਨ ਸ਼ਰੀਫ਼ (ਸੀਨੀਅਰ ਉਪ ਪ੍ਰਧਾਨ), ਹਰਪ੍ਰੀਤ ਸਿੰਘ ਰਾਣਾ ਮਨਜੀਤ ਪੱਟੀ, ਡਾæ ਰਾਜਵੰਤ ਕੌਰ ਪੰਜਾਬੀ, ਇੰਜੀਨੀਅਰ ਪਰਵਿੰਦਰ ਸ਼ੋਖ, ਡਾæ ਅਰਵਿੰਦਰ ਕੌਰ (ਉਪ ਪ੍ਰਦਾਨ), ਗੁਰਚਰਨ ਸਿੰਘ ਪੱਬਾਰਾਲੀ (ਸਕੱਤਰ), ਰਵੇਲ ਸਿੰਘ ਭਿੰਡਰ ਅਤੇ ਪ੍ਰੀਤਮ ਪਰਵਾਸੀ (ਸੰਯੁਕਤ ਸਕੱਤਰ), ਰਘਬੀਰ ਸਿੰਘ ਮਹਿਮੀ ਅਤੇ ਤਜਿੰਦਰ ਅਨਜਾਨਾ (ਸਹਾਇਕ ਸਕੱਤਰ), ਹਰੀਦੱਤ ਹਬੀਬ ਕ੍ਰਿਸ਼ਨ ਲਾਲ ਧੀਮਾਨ (ਜਥੇਬੰਦਕ ਸਕੱਤਰ), ਐਡਵੋਕੇਟ ਦਲੀਪ ਸਿੰਘ ਵਾਸਨ (ਕਾਨੂੰਨੀ ਸਲਾਹਕਾਰ) ਚੁਣੇ ਗਏ।
ਮਿਤੀ 10-10-2010 ਨੂੰ ਪੰਜਾਬੀ ਸਾਹਿਤ ਸਭਾ, ਪਟਿਆਲਾ ਵੱਲੋਂ ਡਾæ ਜਸਪਾਲ ਸਿੰਘ ਰਚਿਤ ਪੁਸਤਕ 'ਪੰਜਾਬੀ ਨਾਵਲ ਤੇ ਸਭਿਆਚਾਰਕ ਰੂਪਾਂਤਰਣ' ਦਾ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਸਭਾ ਦੇ ਸ਼੍ਰੀ ਪ੍ਰੇਮ ਗੋਰਖੀ, ਡਾæ ਹਰਜੀਤ ਸਿੰਘ ਸੱਧਰ, ਪ੍ਰੋæ ਜਲੌਰ ਸਿੰਘ ਖੀਵਾ ਅਤੇ ਬਾਬੂ ਸਿੰਘ ਰੈਹਲ ਨੇ ਇਸ ਪੁਸਤਕ 'ਤੇ ਚਰਚਾ ਕੀਤੀ।
ਮਿਤੀ 27 ਨਵੰਬਰ 2010 ਨੂੰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਭਾਸ਼ਾ ਭਵਨ ਵਿਖੇ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਅਤੇ ਗਾਇਕੀ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਸਭਾ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾæ ਜਸਪਾਲ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸ੍ਰੀਮਤੀ ਬਲਬੀਰ ਕੌਰ, ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾæ ਦੀਪਕ ਮਨਮੋਹਨ ਸਿੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾæ ਤੇਜਵੰਤ ਮਾਨ ਸ਼ਾਮਲ ਹੋਏ। ਵਾਈਸ-ਚਾਂਸਲਰ ਡਾæ ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਮੰਡਲ ਵਿਚ ਕਿਹਾ ਕਿ ਅੱਜ ਦੇ ਯੁੱਗ ਵਿਚ ਕੰਪਿਊਟਰ ਨੂੰ ਪੰਜਾਬੀ ਭਾਸ਼ਾ ਦੀ ਤਰੱਕੀ ਵਾਸਤੇ ਵਰਤਿਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਪਟਿਆਲਾ, ਕੇਂਦਰੀ ਪੰਜਾਬੀ ਲੇਖਕ ਸਭਾਵਾਂ ਅਤੇ ਭਾਸ਼ਾ ਵਿਭਾਗ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਮਿਲ ਜੁਲ ਕੇ ਯੋਜਨਾਵਾਂ ਉਲੀਕਣ ਤੇ ਉਨ੍ਹਾਂ ਨੂੰ ਸਿਰੇ ਚਾੜ੍ਹਨ ਦਾ ਸੱਦਾ ਦਿੱਤਾ। ਸਭਾ ਦੇ ਪ੍ਰਧਾਨ ਆਸ਼ਟ ਨੇ ਦੂਰੋਂ-ਨੇੜਿਓਂ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਨੂੰ ਜੀ ਆਇਆਂ ਕਹਿੰਦਿਆਂ ਸਭਾ ਦੇ ਇਤਿਹਾਸ ਅਤੇ ਇਸਦੀ ਕਾਰਗੁਜ਼ਾਰੀ ਦੇ ਨਾਲ-ਨਾਲ ਭਵਿੱਖ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਵਿਉਂਤਬੰਦੀ ਬਾਰੇ ਦੱਸਿਆ।
ਮਿਤੀ 13-02-2011 ਨੂੰ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪੰਜਾਬੀ ਦੇ ਉੱਘੇ ਸਾਹਿਤਕਾਰ ਡਾæ ਸੁਤਿੰਦਰ ਸਿੰਘ ਨੂਰ, ਪ੍ਰੋæ ਤੇਜਬੀਰ ਕਸੇਲ ਅਤੇ ਸ੍ਰੀ ਗੁਰਦੀਪ ਸਿੰਘ ਪੁਰੀ ਦੀ ਯਾਦ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾæ ਦਰਸ਼ਨ ਸਿੰਘ ਆਸ਼ਟ, ਪ੍ਰਸਿੱਧ ਚਿੰਤਕ, ਡਾæ ਸਵਰਾਜ ਸਿੰਘ (ਅਮਰੀਕਾ), ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾæ ਦੀਪਕ ਮਨਮੋਹਨ ਸਿੰਘ, ਐਡਵੋਕੇਟ ਅਜੈਬ ਸਿੰਘ ਚੱਠਾ (ਟੋਰੰਟੋ), ਗਿਆਨ ਸਿੰਘ ਕੰਗ, ਕ੍ਰਿਸ਼ਨ ਲਾਲ ਧੀਮਾਨ ਅਤੇ ਡਾæ ਹਰਜਿੰਦਰਪਾਲ ਸਿੰਘ ਵਾਲੀਆ ਸ਼ਾਮਿਲ ਹੋਏ। ਇਸ ਸਮਾਗਮ ਵਿਚ ਸਭਾ ਦੇ ਮੈਂਬਰ ਸ੍ਰੀ ਬਲਜੀਤ ਭਲੂਰੀਆ ਦੀ ਪੁਸਤਕ 'ਵਤਨ ਦੀ ਮਿੱਟੀ' ਦਾ ਲੋਕ ਅਰਪਣ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਵੱਲੋਂ 20 ਮਾਰਚ, 2011 ਨੂੰ ਕਹਾਣੀ ਗੋਸ਼ਟੀ ਵਿਚ ਡਾæ ਬਲਵਿੰਦਰ ਕੌਰ ਬਰਾੜ, ਸ਼੍ਰੀਮਤੀ ਅੰਮ੍ਰਿਤ ਕੌਰ, ਡਾæ ਸਵਰਾਜ ਸਿੰਘ, ਡਾæ ਜਰਨੈਲ ਸਿੰਘ, ਬਲਵੰਤ ਚੌਹਾਨ, ਡਾæ ਹਰਜਿੰਦਰਪਾਲ ਸਿੰਘ ਵਾਲੀਆ ਅਤੇ ਡਾæ ਲਕਸ਼ਮੀ ਨਾਰਾਇਣ ਭੀਖੀ ਨੇ ਹਿੱਸਾ ਲਿਆ। 10-04-2011 ਨੂੰ ਪ੍ਰਿæ ਕਰਤਾਰ ਸਿੰਘ ਕਾਲੜਾ ਦੇ ਕਾਵਿ ਸੰਗ੍ਰਹਿ 'ਮੈਂ ਯਥਾਰਥ ਹਾਂ ਜਿਉਂਦਾ ਜਾਗਦਾ' ਤੇ ਭਾਸ਼ਾ ਵਿਭਾਗ ਵਿਖੇ ਸਮਾਗਮ ਕਰਵਾਇਆ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ, ਪਟਿਆਾ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਸਨ। ਇਸ ਸਮਾਗਮ ਵਿਚ ਸਮੂਹ ਪੰਜਾਬੀ ਭਾਈਚਾਰੇ ਨੂੰ ਆਪਣੀ ਮਾਂ-ਬੋਲੀ ਦੀ ਅਹਿਮੀਅਤ ਪਛਾਣਨ ਤੇ ਬਲ ਦਿੱਤਾ।
ਪ੍ਰੋæ ਕਿਰਪਾਲ ਸਿੰਘ ਕਸੇਲ, ਸ਼੍ਰੀ ਸੀæਆਰæ ਮੌਦਗਿਲ, ਸਤਿੰਦਰ ਸਿੰਘ ਨੰਦਾ, ਪ੍ਰੋæ ਜੇæਕੇæ ਮਿਗਲਾਨੀ, ਰਾਮ ਨਾਥ ਸ਼ੁਕਲਾ ਅਤੇ ਡਾæ ਹਰਜੀਤ ਸਿੰਘ ਸਧੱਰ ਨੇ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ। 8 ਮਈ, 2011 ਨੂੰ ਸਭਾ ਵੱਲੋਂ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ 11ਵਾਂ ਮਾਤਾ ਮਾਨ ਕੌਰ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਉੱਘੇ ਮਿੰਨੀ ਕਹਾਣੀ ਲੇਖਕ ਸ੍ਰੀ ਅਵਲ ਸਰਹੱਦੀ ਨੂੰ 1100 ਰੁਪਏ ਦੀ ਨਗਦ ਰਾਸ਼ੀ ਸਮੇਤ ਯਾਦ ਚਿੰਨ ਭੇਂਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾæ ਅਮਰ ਕੋਮਲ, ਪ੍ਰੋæ ਕਿਰਪਾਲ ਸਿੰਘ ਕਸੇਲ ਅਤੇ ਡਾæ ਸੁਖਮਿੰਦਰ ਸੇਖੋਂ ਸ਼ਾਮਲ ਹੋਏ। ਸ਼੍ਰੀ ਸੁਖਦੇਵ ਸਿੰਘ ਸ਼ਾਂਤ ਨੇ ਸ਼੍ਰੀ ਸਰਹੱਦੀ ਦੀ ਮਿੰਨੀ ਕਹਾਣੀ ਨੂੰ ਦੇਣ ਵਿਸ਼ੈ ਤੇ ਪਰਚਾ ਪੜ੍ਹਿਆ।
12 ਜੂਨ, 2011 ਨੂੰ ਸਭਾ ਵੱਲੋਂ ਉੱਘੇ ਸਾਹਿਤਕਾਰ ਡਾæ ਹਰਨਾਮ ਸਿੰਘ ਸ਼ਾਨ ਅਤੇ ਦਰਸ਼ਨ ਗਿੱਲ ਦੀ ਯਾਦ ਨੂੰ ਸਮਰਪਿਤ ਗੋਸ਼ਟੀ ਕਰਵਾਈ ਗਈ। 10 ਜੁਲਾਈ ਨੂੰ ਪ੍ਰੋæ ਨਰਿੰਦਰ ਸਿੰਘ ਕਪੂਰ ਨੂੰ 'ਛੇਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਅਵਾਰਡ' ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾæ ਸਤੀਸ਼ ਕੁਮਾਰ ਵਰਮਾ, ਸ਼੍ਰੀਮਤੀ ਪਰਮਜੀਤ ਕੌਰ ਸਰਹਿੰਦ, ਇਕਬਾਲ ਸਿੰਘ ਵੰਤਾ ਸ਼ਾਮਲ ਹੋਏ। ਪ੍ਰਿੰæ ਸੋਹਨ ਲਾਲ ਗੁਪਤਾ, ਸ਼੍ਰੀਮਤੀ ਅੰਮ੍ਰਿਤ ਕੌਰ ਮੋਹਾਲੀ, ਡਾæ ਗੁਰਕੀਰਤ ਕੌਰ, ਭੁਪਿੰਦਰ ਸਿੰਘ ਉਪਰਾਮ, ਕੁਲਵੰਤ ਸਿੰਘ ਨਾਮਕੇ ਆਦਿ ਨੇ ਵਿਚਾਰ ਚਰਚਾ ਕੀਤੀ ਤੇ ਰਚਨਾਵਾਂ ਪੜ੍ਹੀਆਂ।
14 ਅਗਸਤ, 2011 ਨੂੰ ਭਾਸ਼ਾ ਵਿਭਾਗ ਪਟਿਆਲਾ ਵਿਖੇ ਉੱਘੇ ਚਿੰਤਕ ਡਾæ ਸਵਰਾਜ ਸਿੰਘ (ਅਮਰੀਕਾ) ਦਾ ਪੱਛਮੀ ਸਭਿਆਚਾਰ ਦਾ ਪੰਜਾਬ ਤੇ ਪ੍ਰਭਾਵ ਵਿਸ਼ੇ ਤੇ ਲੈਕਚਰ ਕਰਵਾਇਆ ਗਿਆ। ਦੂਜੇ ਹਿੱਸੇ ਵਿਚ ਡਾæ ਮਨਜੀਤ ਸਿੰਘ ਬੱਲ, ਸ਼੍ਰੀ ਮਨਜੀਤ ਪਟੀ, ਸ੍ਰæ ਕੁਲਵੰਤ ਸਿੰਘ, ਗੁਰਚਰਨ ਸਿੰਘ ਪੰਛੀ, ਰਾਮ ਨਾਥ ਰਮਨ, ਮਹੇਸ਼ ਗੌਤਮ, ਦਰਸ਼ਨ ਸਿੰਘ ਬਾਠ, ਦਰਸ਼ਨ ਸਿੰਘ ਗੋਪਾਲਪੁਰੀ, ਇਕਬਾਲ ਗੱਜਣ, ਅਮਰਜੀਤ ਕੌਰ ਮਾਨ, ਪ੍ਰੋæ ਕਵਲਦੀਪ ਸਿੰਘ ਕਵਲ ਤੇ ਸਰਬਜੀਤ ਕੌਰ ਜੱਸ ਨੇ ਵੰਨ ਸੁਵੰਨੀਆਂ ਰਚਨਾਵਾਂ ਦਾ ਪਾਠ ਕੀਤਾ। ਅੰਤ ਵਿਚ ਸਭਾ ਦੇ ਸਨਮਾਨਿਤ ਸ਼ਾਇਰ ਸ਼੍ਰੀ ਕੁਲਵੰਤ ਸਿੰਘ ਆਨੰਦ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
11 ਸਤੰਬਰ, 2011 ਨੂੰ ਹੋਏ ਸਮਾਗਮ ਵਿੱਚ ਪ੍ਰਿੰæ ਰਵਿੰਦਰ ਸਿੰਘ ਸੋਢੀ, ਅੰਗਰੇਜ਼ ਸਿੰਘ ਕਲੇਰ, ਤੇਜਿੰਦਰਬੀਰ ਸਿੰਘ ਸਾਜਿਦ, ਡਾæ ਜੀæਐਸ਼ ਆਨੰਦ, ਵਿਕਰਮਜੀਤ ਇਨਸਾਨ, ਐਮæ ਰਮਜ਼ਾਨ ਕੰਗਣਵਾਲਵੀ, ਪ੍ਰੀਤਮ ਪ੍ਰਵਾਸੀ, ਜਸਵਿੰਦਰ ਸ਼ਾਇਰ, ਲਖਵਿੰਦਰ ਸਿੰਘ, ਦਵਿੰਦਰ ਪਟਿਆਲਵੀ, ਅਜੀਤ ਆਰਿਫ਼, ਜੰਟੀ ਬੇਤਾਬ ਬੀਂਬੜ, ਰਾਮ ਨਾਥ ਰਮਨ, ਪ੍ਰਾਣ ਸੱਭਰਵਾਲ, ਸੰਤ ਸਿੰਘ ਸੋਹਲ (ਪੰਜਾਬੀ ਸੱਥ) ਸਰਹਿੰਦ, ਪੰਮੀ ਫਗੂਵਾਲੀਆ, ਹਰਪ੍ਰੀਤ ਸਿੰਘ ਮਣਾ ਧਿਆਨ ਸਿੰਘ ਰਾਏ ਖੰਨਾ ਨੇ ਰਚਨਾ ਪਾਠ ਕੀਤਾ।
             9 ਅਕਤੂਬਰ, 2011 ਨੂੰ ਨੁੱਕੜ ਨਾਟਕਾਂ ਦੇ ਪਿਤਾਮਾ ਤੇ ਪ੍ਰਸਿੱਧ ਨਾਟਕਾਰ ਭਾਈ ਮੰਨਾ ਸਿੰਘ (ਗੁਰਸ਼ਰਨ ਸਿੰਘ) ਦੀ ਯਾਦ ਵਿਚ ਸਮਾਗਮ ਕਰਵਾਇਆ ਜਿਸ ਵਿਚ ਦੇਹਰਾਦੂਨ ਦੇ ਹਿੰਦੀ ਪੰਜਾਬੀ ਦੇ ਪ੍ਰਸਿੱਧ ਲੇਖਕ ਡਾæ ਦਿਨੇਸ਼ ਚਮੋਲਾ, ਸ਼ੈਲੇਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਜਗਰੂਪ ਸਿੰਘ, ਗੁਰਿੰਦਰਜੀਤ ਕੌਰ, ਸੁਖਦੇਵ ਸਿੰਘ ਚਹਿਲ, ਅਸ਼ੋਕ ਬ੍ਰਾਹਮਣ ਮਾਜਰਾ, ਸੁਰਜੀਤ ਸਿੰਘ ਪਾਹਵਾ, ਮੀਨਾਕਸ਼ੀ ਥਾਪਰ, ਰਾਜ ਕੁਮਾਰ ਸ਼ਰਮਾ, ਜਗਜੀਤ ਸਰੀਨ, ਬਲਵਿੰਦਰ ਭੱਟੀ, ਸ਼੍ਰੀਮਤੀ ਕਮਲ ਸੇਖੋਂ, ਸਿਮਰਦੀਪ ਸਿੰਘ ਸਿਮਰ, ਸਾਗਰ ਸੂਦ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਵਿਸ਼ੇਸ਼ ਹਾਜਰੀ ਲਗਵਾਈ। 13 ਨਵੰਬਰ 2011 ਨੂੰ ਭਾਸ਼ਾ ਵਿਭਾਗ ਪੰਜਾਬ ਵਿਖੇ ਕਰਵਾਏ ਸਮਾਗਮ ਵਿਚ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਅਮਰਜੀਤ ਕੌਰ ਮਾਨ, ਧਰਮ ਕੰਮੇਆਣਾ, ਗੁਰਬਚਨ ਸਿੰਘ ਰਾਹੀ, ਹਰਪ੍ਰੀਤ ਰਾਣਾ, ਗਜਾਦੀਨ, ਹਰਗੁਣਪ੍ਰੀਤ ਸਿੰਘ, ਸਿਮਰਨ ਕੌਰ ਮਾਨ, ਪ੍ਰੋæ ਸੁਭਾਸ਼ ਚੰਦਰ ਸ਼ਰਮਾ, ਹਰੀ ਸਿੰਘ ਚਮਕ ਅਤੇ ਡਾæ ਮੋਹਨ ਤਿਆਗੀ ਨੇ ਮਾਂ ਬੋਲੀ ਦੀ ਅਹਿਮੀਅਤ ਨੂੰ ਦ੍ਰਿੜ੍ਹ ਕਰਵਾਇਆ।
             ਮਿਤੀ 14-12-2009 ਨੂੰ ਸਥਾਨਕ ਢੁੰਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾæ ਦਰਸ਼ਨ ਸਿੰਘ ਆਸ਼ਟ ਨੂੰ ਸਰਬਸੰਮਤੀ ਨਾਲ ਪ੍ਰਧਾਨ, ਬਾਬੂ ਸਿੰਘ ਰੈਹਲ ਨੂੰ ਜਨਰਲ ਸਕੱਤਰ ਅਤੇ ਰਵੇਲ ਸਿੰਘ ਭਿੰਡਰ ਨੂੰ ਸਕੱਤਰ, ਸੁਖਦੇਵ ਸਿੰਘ ਚਹਿਲ ਨੂੰ ਵਿੱਤ ਸਕੱਤਰ, ਦਵਿੰਦਰ ਪਟਿਆਲਵੀ ਨੂੰ ਪ੍ਰਚਾਰ ਸਕੱਤਰ ਚੁਣ ਲਿਆ ਗਿਆ। ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਅਤੇ ਪ੍ਰੋæ ਕ੍ਰਿਪਾਲ ਸਿੰਘ ਕਸੇਲ ਨੂੰ ਸਰਪ੍ਰਸਤ ਥਾਪਿਆ ਗਿਆ।

11 ਦਸੰਰ 2011 ਨੂੰ ਭਾਸ਼ਾ ਵਿਭਾਗ ਵਿਖੇ ਸਭਾ ਦੀ ਚੋਣ ਕਰਵਾਈ ਗਈ। ਵੱਡੀ ਗਿਣਤੀ ਵਿੱਚ ਲੇਖਕਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਸਮੂਹ ਸਾਹਿਤ ਸਭਾ ਪਰਿਵਾਰ ਵੱਲੋਂ ਸ਼ਾਇਰ ਸ੍ਰæ ਕੁਲਵੰਤ ਸਿੰਘ ਦੀ ਚੋਣ-ਨਿਗਰਾਨੀ ਹੇਠ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਫਿਰ ਮੁੱਖ ਸੇਵਾਦਾਰ ਚੁਣਿਆ ਗਿਆ। ਸੀਨੀਅਰ ਮੀਤ ਪ੍ਰਧਾਨ ਸੁਖਮਿੰਦਰ ਸੇਖੋਂ, ਜਨਰਲ ਸਕੱਤਰ ਬਾਬੂ ਸਿਘ ਰੈਹਲ, ਡਾæ ਅਰਵਿੰਦਰ ਕੌਰ, ਮੀਤ ਪ੍ਰਧਾਨ ਹਰਪ੍ਰੀਤ ਰਾਣਾ, ਮਨਜੀਤ ਪੱਟੀ, ਸੁਖਦੇਵ ਸ਼ਾਤ, ਡਾæ ਰਾਜਵੰਤ ਕੌਰ ਪੰਜਾਬੀ, ਇੰਜੀਨੀਅਰ ਪਰਵਿੰਦਰ ਸ਼ੋਖ, ਵਿਤ ਅਫਸਰ ਸੁਖਦੇਵ ਸਿੰਘ ਚਹਿਲ, ਸੰਯੁਕਤ ਸਕੱਤਰ ਕੁਲਵੰਤ ਸਿੰਘ ਨਾਰੀਕੇ, ਰਵੇਲ ਸਿੰਘ ਭਿੰਡਰ ਅਤੇ ਪ੍ਰੀਤਮ ਪਰਵਾਸੀ, ਸਹਾਇਕ ਸਕੱਤਰ ਰਮਜ਼ਾਨ ਕੰਗਣਵਾਲਵੀ, ਇਕਬਾਲ ਗੱਜਣ ਅਤੇ ਸ੍ਰੀਮਤੀ ਕਮਲ ਸੇਖੋਂ, ਕਾਨੂੰਨੀ ਸਲਾਹਕਾਰ ਐਡਵੋਕੇਟ ਦਲੀਪ ਸਿੰਘ ਵਾਸਣ, ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਨੂੰ ਚੁਣਿਆ ਗਿਆ । ਨਵੇਂ ਕਾਰਜਕਾਰਨੀ ਮੈਂਬਰਾਂ ਵਿਚ ਚਰਨ ਪਪਰਾਲਵੀ, ਜਸਵਿੰਦਰ ਸ਼ਾਇਰ, ਭੁਪਿੰਦਰ ਉਪਰਾਮ, ਭੀਮਸੈਨ ਮੌਦਗਿਲ ਸੁਖਪਾਲ ਸੋਹੀ ਅਤੇ ਨਰਿੰਦਰਜੀਤ ਸੋਮਾ ਅਤੇ ਅਮਰਜੀਤ ਕੌਰ ਮਾਨ ਨੂੰ ਲਿਆ ਗਿਆ ਜਦ ਕਿ ਬਾਕੀ ਕਾਰਜਕਾਰਨੀ ਦੇ ਸਮੂਹ ਮੈਂਬਰ ਪਹਿਲਾਂ ਹੀ ਚੁਣੇ ਗਏ। ਇਸ ਸਮਾਗਮ ਵਿਚ ਅੰਬਾਲਾ ਤੋਂ ਸ਼੍ਰੀਮਤੀ ਮਨਜੀਤ ਕੌਰ ਅੰਬਾਲਵੀ ਡਾæ ਗੁਰਦਰਪਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
             8 ਜਨਵਰੀ, 2012 ਨੰੂੰ ਨਵੇਂ ਸਾਲ ਦੀ ਆਮਦ ਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਹੋਰ ਵੱਡੇ ਹੰਭਲੇ ਮਾਰਨ ਦੇ ਯਤਨਾਂ ਹੇਠ ਇਕਤਰਤ ਪੰਜਾਬੀ ਸਾਹਿਤ ਸਭਾ ਨੇ ਅਹਿਦ ਕੀਤਾ ਹੈ ਕਿ ਮਾਂ ਬੋਲੀ ਦੀ ਰਾਖੀ ਲਈ ਉਹ ਹਮੇਸ਼ਾ ਤਤਪਰ ਰਹਿਣਗੇ ਤੇ ਇਸ ਦਾ ਸਥਾਨ ਹੋਰ ਉੱਚਾ ਚੁੱਕਣ ਵਿਚ ਰੋਲ ਨਿਭਾਉਣਗੇ। ਇਸ ਸਮਾਗਮ ਵਿਚ ਸਭਾ ਦੇ ਸਰਪ੍ਰਸਤ ਪ੍ਰੋæ ਕਿਰਪਾਲ ਸਿੰਘ ਕਸੇਲ ਦੀ ਤਾਜ਼ਾਤਰੀਨ ਕਾਵਿ ਪੁਸਤਕ 'ਛੱਤੀ ਅੰਮ੍ਰਿਤ' ਤੇ ਗੋਸ਼ਟੀ ਕਰਵਾਈ ਗਈ। ਪੁਸਤਕ ਬਾਰੇ ਚੰਗੀ ਚਰਚਾ ਕੀਤੀ ਗਈ। ਸਭਾ ਦੇ ਅਹਿਮ ਆਹੁਦੇਦਾਰਾਂ ਸਮੇਤ ਡਾæ ਕੁਲਦੀਪ ਸਿੰਘ ਧੀਰ, ਪ੍ਰੋæ ਨਵਜੋਤ ਕੌਰ ਕਸੇਲ, ਜਸਵਿੰਦਰ ਸਿੰਘ, ਲਖਵਿੰਦਰ ਸ਼ਾਰਦਾ, ਚਰਨ ਪਪਰਾਲਵੀ, ਇੰਦਰਜੀਤ ਕੌਰ ਬੱਲ, ਯੂæਐਸ਼ ਆਤਿਸ਼, ਬਲਵੰਤ ਸੋਹੀ, ਇੰਜੀæ ਪਰਵਿੰਦਰ ਸੋਖ, ਸਤਿੰਦਰ ਸਿੰਘ ਨੰਦਾ, ਹਰਪਾਲ ਮਾਨ, ਡਾæ ਰਾਜਵੰਤ ਕੌਰ ਪੰਜਾਬੀ, ਪੁਨੀਤ, ਸ਼੍ਰੀਮਤੀ ਮਾਲਕਾ ਅਰੋੜਾ, ਕੁਲਵੰਤ ਸਿੰਘ ਸੇਵਕ, ਪ੍ਰੋæ ਜੀæਐਸ਼ ਭਟਨਾਗਰ ਸ਼੍ਰੀਮਤੀ ਸੁਕੀਰਤੀ ਭਟਨਾਗਰ, ਤੇ ਮਨਦੀਪ ਸਿੰਘ ਮਾਨ ਸ਼ਾਮਲ ਸਨ। 12 ਫਰਵਰੀ 2011 ਦੇ ਸਮਾਗਮ ਵਿਚ ਫਿਰੋਜ਼ਪੁਰ ਤੋਂ ਪੁੱਜੇ ਉੱਘੇ ਸ਼ਾਇਰ ਸ੍ਰੀ ਲਸ਼ਮੀਰ ਸਿੰਘ ਰਾਏ ਦਾ ਸਨਮਾਨ ਕੀਤਾ ਗਿਆ ਡਾæ ਮਨਜੀਤ ਸਿੰਘ ਬੱਲ ਦੀ ਪੁਸਤਕ 12-02-2012 ਨੂੰ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ। ਇਸ ਇਕੱਤਰਤਾ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਪੁਰਸਤਕਾਰ ਵਿਜੈਤਾ ਡਾæ ਦਰਸ਼ਨ ਸਿੰਘ ਆਸ਼ਟ, ਪੰਜਾਬ ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ ਡਾæ ਗੁਰਬਚਨ ਸਿੰਘ ਰਾਹੀ, ਉੱਘੇ ਸ਼ਾਇਰ ਲਸ਼ਮੀਰ ਸਿੰਘ ਰਾਏ, ਰਘਬੀਰ ਸਿੰਘ ਮਹਿਮੀ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸ਼ਾਮਲ ਹੋਏ। ਸਭ ਤੋਂ ਪਹਿਲਾਂ ਇਕੱਤਰਤਾ ਵਿਚ ਸਭਾ ਦੇ ਪ੍ਰਧਾਨ ਡਾæ ਦਰਸ਼ਨ ਸਿੰਘ ਆਸ਼ਟ ਨੇ ਪੰਜਾਬੀ ਸਾਹਿਤ ਦੇ ਥੰਮ੍ਹ ਕਰਤਾਰ ਸਿੰਘ ਦੁੱਗਲ ਦੀ ਪੰਜਾਬੀ ਸਾਹਿਤ ਨੂੰ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁੱਗਲ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਇਮਾਰਤ ਦੀ ਉਸਾਰੀ ਵਿਚ ਇਕ ਮਜਬੂਤ ਨੀਂਹ ਵਾਲੀ ਭੂਮਿਕਾ ਨਿਭਾਈ। ਡਾæ ਆਸ਼ਟ ਨੇ ਕਿਹਾ ਕਿ ਦੁੱਗਲ ਵਰਗੇ ਮਹਾਨ ਲਿਖਾਰੀ ਪੰਜਾਬੀ ਕੌਮ ਦਾ ਸਰਮਾਇਆ ਹਨ ਅਤੇ ਸਾਹਿਤ ਦਾ ਇਤਿਹਾਸ ਉਨ੍ਹਾਂ ਦੀ ਦੇਣ ਨੂੰ ਕਦੇ ਨਹੀਂ ਭੁਲਾ ਸਕਦਾ। ਫਿਰੋਜ਼ਪੁਰ ਤੋਂ ਪੁੱਜੇ ਉੱਘੇ ਪੰਜਾਬੀ ਸ਼ਾਇਰ ਲਸ਼ਮੀਰ ਸਿੰਘ ਰਾਏ ਨੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਵਡਮੁੱਲੇ ਸਾਹਿਤਕ ਯੋਗਦਾਨ ਦਾ ਜ਼ਿਕਰ ਕਰਦਿਆਂ ਆਪਣੀਆਂ ਕੁਝ ਰਚਨਾਵਾਂ ਸੁਣਾਈਆਂ। ਮੁੱਖ ਮਹਿਮਾਨ ਪ੍ਰੋæ ਗੁਰਬਚਨ ਸਿੰਘ ਰਾਹੀ ਨੇ ਕਾਵਿ ਵੰਨਗੀ ਪੇਸ਼ ਕੀਤੀ ਅਤੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਵਿਕਾਸ ਨੂੰ ਜਿੰਦਾ ਰੱਖਣ ਵਿਚ ਸਾਹਿਤ ਸਭਾਵਾਂ ਉਸਾਰੂ ਯੋਗਦਾਨ ਪਾ ਰਹੀਆਂ ਹਨ। ਵਿਸ਼ੇਸ਼ ਮਹਿਮਾਨ ਰਘਬੀਰ ਸਿੰਘ ਮਹਿਮੀ ਨੇ ਵਰਤਮਾਨ ਹਾਲਾਤ ਤੇ ਮਿੰਨੀ ਕਹਾਣੀ ਪੜ੍ਹੀ। ਲੋਕ ਸ਼ਾਇਰ ਪ੍ਰੋæ ਕੁਲਵੰਤ ਸਿੰਘ ਗਰੇਵਾਲ ਅਤੇ ਰੰਗਕਰਮੀ ਪ੍ਰਾਣ ਸੱਭਰਵਾਲ ਨੇ ਕਰਤਾਰ ਸਿੰਘ ਦੁੱਗਲ ਨਾਲ ਜੁੜੀਆਂ ਸਾਂਝਾਂ ਨੂੰ ਤਾਜ਼ਾ ਕੀਤਾ।
             ਇਸ ਸਮਾਗਮ ਦੇ ਦੂਜੇ ਦੌਰ ਵਿਚ ਮਨੋ ਰੋਗਾਂ ਦੇ ਉਘੇ ਡਾਕਟਰ ਅਤੇ ਕਵੀ ਡਾæ ਬਲਵੰਤ ਸਿੰਘ ਸਿੱਧੂ ਨੇ ਸਮਾਜ ਦੀ ਅਧੋਗਤੀ ਬਾਰੇ ਇਕ ਸੰਵੇਦਨਸ਼ੀਲ ਨਜ਼ਮ ਪੜ੍ਹੀ ਅਤੇ ਸਭਾ ਨੂੰ ਆਰਥਿਕ ਮਦਦ ਵੀ ਦਿੱਤੀ। ਇਸ ਦੌਰਾਨ ਪ੍ਰਸਿੱਧ ਸ਼ਾਇਰ ਕੁਲਵੰਤ ਸਿੰਘ, ਗੁਰਚਰਨ ਸਿੰਘ ਪੱਬਾਰਾਲੀ, ਮਨਜੀਤ ਪੱਟੀ, ਡਾæ ਗੁਰਿਵੰਦਰ ਅਮਨ ਰਾਜਪੁਰਾ, ਡਾæ ਰਾਜਵੰਤ ਕੌਰ ਪੰਜਾਬੀ, ਡਾæ ਮਨਜੀਤ ਸਿੰਘ ਬੱਲ, ਸੁਖਦੇਵ ਸਿੰਘ ਚਹਿਲ, ਕੈਪਟਨ ਮਹਿੰਦਰ ਸਿੰਘ, ਡਾæ ਜੀæਐਸ਼ ਆਨੰਦ, ਹਰੀਦੱਤ ਹਬੀਬ, ਸੁਖਮਿੰਦਰ ਸਿੰਘ ਸੇਖੋਂ, ਜੰਟੀ ਬੇਤਾਬ ਬੀਂਬੜ, ਅੰਗਰੇਜ਼ ਕਲੇਰ, ਸੁਖਦੇਵ ਸਿੰਘ ਸ਼ਾਂਤ, ਸੁਕੀਰਤੀ ਭਟਨਾਗਰ, ਭੁਪਿੰਦਰ ਉਪਰਾਮ, ਹਰਗੁਣਪ੍ਰੀਤ ਸਿੰਘ, ਤੇਜਿੰਦਰਬੀਰ ਸਿੰਘ ਸਾਜਿਦ, ਇਕਬਾਲ ਗੱਜਣ, ਪੰਮੀ ਫੱਗੂਵਾਲੀਆ, ਦਰਸ਼ਨ ਸਿੰਘ ਬਾਠ, ਨਰਿੰਦਰਜੀਤ ਸਿੰਘ ਸੋਮਾ ਆਦਿ ਨੇ ਵੰਨ ਸੁਵੰਨੀਆਂ ਲਿਖਤਾਂ ਸੁਣਾਈਆਂ। ਫਿਰੋਜ਼ਪੁਰ ਤੋਂ ਪੁੱਜੇ ਸਾਹਿਤਕ ਗੀਤਾਂ ਦੇ ਗਾਇਕ ਛਿੰਦਾ ਮਾਹੀ ਨੇ ਪੰਜਾਬੀ ਦੀਆਂ ਸੂਫੀਆਨਾ ਰਚਨਾਵਾਂ ਗਾ ਕੇ ਲੇਖਕਾਂ ਅਤੇ ਸਰੋਤਿਆਂ ਦੀ ਵਾਹ-ਵਾਹ ਪ੍ਰਾਪਤ ਕੀਤੀ।
             ਇਸ ਸਮਾਗਮ ਵਿਚ ਪੰਜਾਬੀ ਦੇ ਪੰਜਾਬੀ ਸਾਹਿਤਕ ਰਸਾਲਿਆਂ ਦੇ ਸੰਪਾਦਕਾਂ ਵਿਚੋਂ ਜੀ ਏਸ਼ੀਆ ਦੇ ਸੰਪਾਦਕੀ ਸਟਾਫ ਰਵਨੀਤ ਕੌਰ, ਬਲਜਿੰਦਰ ਕੌਰ ਤੇ ਪ੍ਰਨੀਤ ਕੌਰ, ਕੁਲਵੰਤ ਸਿੰਘ ਨਾਰੀਕੇ (ਗੁਸਈਆਂ), ਸਤਨਾਮ ਸਿੰਘ (ਨਮਸਕਾਰ ਪੰਜਾਬ) ਅਤੇ ਸਮੇਤ ਡਾæ ਅਰਵਿੰਦਰ ਕੌਰ, ਡਾæ ਗੁਰਕੀਰਤ ਕੌਰ, ਇੰਦਰਜੀਤ ਕੌਰ ਬੱਲਾ, ਪ੍ਰੋæ ਜੀæਐਸ਼ ਭਟਨਾਗਰ, ਭਾਸ਼ਾ ਅਫਸਰ ਰਾਜਿੰਦਰ ਸਿੰਘ, ਗੁਰਪ੍ਰੀਤ ਸਿੰਘ ਸਡਾਨਾ, ਲਖਵਿੰਦਰ ਸਿੰਘ, ਦਵਿੰਦਰ ਪਟਿਆਲਵੀ, ਭਗਵਾਨ ਦਾਸ ਗੁਪਤਾ, ਐਸ਼ ਸ਼ਰਮਾ, ਲੱਕੀ ਸ਼ੇਰਮਾਜਰਾ ਅਤੇ ਸੁੱਖੀ ਆਦਿ ਸਾਹਿਤ ਪ੍ਰੇਮੀਆਂ ਨੇ ਵੀ ਸ਼ਿਰਕਤ ਕੀਤੀ। ਇਸੇ ਦੌਰਾਨ ਸ਼੍ਰੀ ਲਸ਼ਮੀਰ ਸਿੰਘ ਰਾਏ ਨੂੰ ਸਭਾ ਵੱਲੋਂ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਅੰਤ ਦੋ ਮਿੰਟ ਦਾ ਮੌਨ ਧਾਰਨ ਕਰਕੇ ਕਰਤਾਰ ਸਿੰਘ ਦੁੱਗਲ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਗਈ। ਸਭਾ ਵੱਲੋਂ ਉਘੇ ਉਰਦੂ ਸ਼ਾਇਰ ਸ਼ਹਿਰਯਾਰ ਅਤੇ ਪੰਜਾਬੀ ਸਾਹਿਤਕਾਰ ਸੁਖਬੀਰ ਦੇ ਦੇਹਾਂਤ ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। 
             ਪੰਜਾਬੀ ਸਾਹਿਤ ਸਭਾ ਦੀਆਂ ਇਕੱਤਰਤਾਵਾਂ ਬਾਰਾਂਦਰੀ ਬਾਗ, ਖਾਲਸਾ ਸੇਵਕ ਜੱਥਾ ਸਕੂਲ, ਬੱਤਾ ਪਬਲਿਕ ਸਕੂਲ, ਗੁਲਾਂਵੀ ਪ੍ਰਾਪਰਟੀ ਸੈਂਟਰ, ਢੁੰਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੜੀ ਸ਼ਾਨ ਨਾਲ ਆਯੋਜਿਤ ਹੁੰਦੀਆਂ ਰਹੀਆਂ ਹਨ। ਢੁੰਡਿਆਲ ਖਾਲਸਾ ਸੀਨੀਅਰ ਸੈਕੰਡਰੀ ਵਿਚ ਲਗਭਗ ਦਸ ਸਾਲ ਤੋਂ ਵੀ ਵੱਧ ਅਰਸੇ ਤੱਕ ਇਕਤਰਤਾਵਾਂ ਹੁੰਦੀਆਂ ਰਹੀਆਂ। ਅੱਜਕਲ੍ਹ ਇਹ ਸਿਲਸਿਲਾ ਭਾਸ਼ਾ ਵਿਭਾਗ ਪੰਜਾਬ ਵਿਖੇ ਜਾਰੀ ਹੈ। ਪੰਜਾਬੀ ਸਾਹਿਤ ਸਭਾ ਪਟਿਆਲਾ ਇਨ੍ਹਾਂ ਅਦਾਰਿਆਂ ਦਾ ਦਿਲੋਂ ਧੰਨਵਾਦੀ ਹੈ। ਹਰ ਮਹੀਨੇ ਦੇ ਦੂਜੇ ਐਤਵਾਰ ਮਾਸਿਕ ਇਕੱਤਰਤਾ ਨਿਰੰਤਰ ਆਯੋਜਿਤ ਕੀਤੀ ਜਾਂਦੀ ਹੈ। ਜਿਸ ਵਿੱਚ ਨਵੇਂ-ਪੁਰਾਣੇ ਲੇਖਕ ਵੱਖ-ਵਿੱਖ ਵਿਧਾਵਾਂ ਵਿੱਚ ਆਪਣੀਆਂ ਸਾਹਿਤਕ ਰਚਨਾਵਾਂ ਸੁਣਾਉਂਦੇ ਹਨ ਤੇ ਹਾਜ਼ਰ ਵਿਦਵਾਨ ਆਲੋਚਕ ਪੜ੍ਹੀਆਂ ਰਚਨਾਵਾਂ ਤੇ ਸਾਰਥਕ ਵਿਚਾਰ ਵਟਾਂਦਰਾ ਕਰਦੇ ਹਨ। ਅੱਜਕੱਲ੍ਹ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਵਿਚ ਸਾਹਿਤਕ ਚੇਤਨਾ ਪੈਦਾ ਕਰਨ ਲਈ ਸਭਾ ਵੱਲੋਂ ਕਾਰਜ ਆਰੰਭੇ ਜਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਸਭਾ ਵੱਲੋਂ ਉੱਘੀ ਲੇਖਿਕਾ ਮਰਹੂਮ ਰਾਜਿੰਦਰ ਕੌਰ ਵੰਤਾ ਦੀ ਯਾਦ ਵਿਚ ਹਰ ਸਾਲ ਲਗਾਤਾਰ ਉੱਘਾ ਯੋਗਦਾਨ ਪਾਉਣ ਵਾਲੇ ਲਿਖਾਰੀਆਂ ਨੂੰ 3100 ਰੁਪਏ ਨਗਦ, ਮੋਮੈਂਟੋ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ। ਸਭਾ ਵੱਲੋਂ ਇਸ ਲੜੀ ਤਹਿਤ ਹੁਣ ਤੱਕ ਸਰਵਸ਼੍ਰੀ ਸਤਵੰਤ ਕੈਂਥ, ਬਾਬੂ ਸਿੰਘ ਰੈਹਲ, ਕੁਲਵੰਤ ਸਿੰਘ ਆਨੰਦ, ਹਰਪ੍ਰੀਤ ਸਿੰਘ ਰਾਣਾ ਅਤੇ ਸਟੇਜੀ ਸ਼ਾਇਰ ਅਨੋਖ ਸਿੰਘ ਜ਼ਖ਼ਮੀ ਸਮੇਤ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਭਾ ਵੱਲੋਂ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਵੀ ਹਰ ਸਾਲ ਕੇਂਦਰੀ ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਦੇ ਸਹਿਯੋਗ ਨਾਲ ਦਿੱਤੇ ਜਾ ਰਹੇ ਹਨ।ਨੇੜ ਭØਵਿੱਖ ਵਿਚ ਉਘੇ ਨਾਟਕਕਾਰ ਕਪੂਰ ਸਿੰਘ ਘੁੰਮਣ ਦੀ ਯਾਦ ਵਿਚ ਵੀ ਪੁਰਸਕਾਰ ਸਥਾਪਿਤ ਕਰਨ ਦੀ ਯੋਜਨਾ ਹੈ।
             ਇਸ ਤਰ੍ਹਾਂ ਪੰਜਾਬੀ ਸਾਹਿਤ ਸਭਾ ਆਪਣੀਆਂ ਇਕੱਤਰਤਾਵਾਂ ਰਾਹੀਂ ਲੇਖਕ ਵਰਗ ਲਈ ਵਰਕਸ਼ਾਪ ਦਾ ਰੋਲ ਨਿਭਾਉਂਦੀ ਆ ਰਹੀ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਹੀ ਪਟਿਆਲਾ ਸ਼ਹਿਰ ਦੀ ਇੱਕੋ-ਇੱਕ ਅਜਿਹੀ ਸਾਹਿਤਕ ਸੰਸਥਾ ਹੈ ਜੋ ਆਪਣੇ ਜਨਮ ਤੋਂ ਹੁਣ ਤੱਥ ਨਿਰੰਤਰ ਸਾਹਿਤਕ ਗਤੀਵਿਧੀਆਂ ਉਸਾਰੂ ਢੰਗ ਨਾਲ ਪਿਛਲੇ 63 ਸਾਲਾ ਤੋਂ ਚਲਾ ਰਹੀ ਹੈ। ਸਭਾ ਹੁਣ ਤਕ ਲਗਭਗ ਇਕ ਸੌ ਤੋਂ ਵੱਧ ਲਿਖਾਰੀਆਂ ਨੂੰ ਨਗਦ ਪੁਰਸਕਾਰਾਂ ਵਾਲ ਕਲਾਕ ਅਤੇ ਡਾਇਰੀਆਂ ਸ਼ਾਲ ਅਮੇ ਮੋਮੈਂਟੋ ਆਦਿ ਯਾਦ ਚਿੰਨ੍ਹ ਵੱਜੋਂ ਭੇਂਟ ਕਰ ਚੁੱਕੀ ਹੈ। ਸਭਾ ਦੀ ਸਮੁੱਚੀ ਕਾਰਜਕਾਰਨੀ ਦੀ ਮਿਹਨਤ ਅਤੇ ਪ੍ਰਤਿਬੱਧਤਾ ਨਾਲ ਭਵਿੱਖ ਵਿੱਚ ਵੀ ਸਭਾ ਮੰਜ਼ਿਲ ਦਰ ਮੰਜ਼ਿਲ ਤਰੱਕੀ ਦੀਆਂ ਸ਼ਿਖਰਾਂ ਛੂੰਹਦੀ ਹੋਈ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਤਨਦੇਹੀ ਨਾਲ ਸੇਵਾ ਕਰਨ ਦਾ ਪ੍ਰਣ ਕਰਦੀ ਹੈ।ਨੇੜ ਭØਵਿੱਖ ਵਿਚ ਸਭਾ ਵੱਲੋਂ ਪਟਿਆਲਾ ਜ਼ਿਲੇ ਦੀਆਂ ਇਸਤਰੀ ਲੇਖਕਾਵਾਂ ਦਾ ਸਮਾਗਮ, ਬਾਲ ਸਾਹਿਤ ਸਮਾਗਮ, ਸਾਲਾਨਾ ਸਮਾਗਮ, ਸ੍ਰੀਮਤੀ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਮਾਗਮ, ਮਾਤਾ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਯਾਦਗਾਰੀ ਸਮਾਗਮ, ਪੰਜਾਬੀ ਦੀ ਸਾਹਿਤਕ ਪੱਤਰਕਾਰੀ ਅਤੇ ਪੰਜਾਬੀ ਗੀਤਕਾਰੀ/ਗਾਇਕੀ ਆਦਿ ਪੱਖਾਂ ਬਾਰੇ ਸਮਾਗਮ ਕਰਵਾਉਣ ਦੀਆਂ ਵਿਉਂਤਾਂ ਉਲੀਕਾਂ ਜਾ ਰਹੀਆਂ ਹਨ।