ਕਵਿਤਾਵਾਂ

  •    ਪਾਤਰ! ਮੈਂ ਵੀ ਲੱਭਦਾਂ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਮੈਂ ਬਹਾਰਾਂ ਤੇ ਨਹੀਂ ਲਿਖਦਾ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਮਾਂ ਕਿੱਥੇ ਏਂ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਨਾਨਕ ਤੇ ਮਰਦਾਨਾ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਪੜ੍ਹੀਏ ਕੀ ਲਿਖਿਆ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਜਿੱਥੇ ਫੁੱਲਾਂ ਖਿੜ੍ਹਨਾਂ ਸੀ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਗੀਤ ਕਦੇ ਮਰਦੇ ਨਹੀਂ ਹੁੰਦੇ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਮਰ ਗਈ ਮੁਹੱਬਤ ਦਾ ਖ਼ਾਬ ਹਾਂ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਬੇਦਾਵਾ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਦਿਨ ਚੜ੍ਹਿਆ ਹੈ / ਅਮਰਜੀਤ ਟਾਂਡਾ (ਡਾ.) (ਕਵਿਤਾ)
  •    ਖਿੱਲਰੇ ਥਾਂ ਥਾਂ ਦੇਖੇ / ਅਮਰਜੀਤ ਟਾਂਡਾ (ਡਾ.) (ਕਵਿਤਾ)
  • ਨਾਨਕ ਤੇ ਮਰਦਾਨਾ (ਕਵਿਤਾ)

    ਅਮਰਜੀਤ ਟਾਂਡਾ (ਡਾ.)   

    Email: dramarjittanda@yahoo.com.au
    Address:
    United States
    ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਰਘੀ ਦੀ ਮਾਂਗ ਚੋਂ ਜਨਮਦਾ ਹੈ
    ਸੁਬਾ੍ਹ ਦਾ ਪਹਿਲਾ ਨਗਮਾਂ
    ਕਿਰਤ ਦੇ ਪੋਟਿਆਂ ਤੇ ਲਿਖਿਆ
    ਹੁੰਦਾ ਹੈ ਨੇਕੀ ਦਾ ਗੀਤ
    ਜਦੋਂ ਪਹਿਲੀ ਪਰਵਾਜ ਲਈ
    ਕੋਈ ਪੰਛੀ ਖੰਭ ਖਿਲਾਰਦਾ ਹੈ-
    ਓਸ ਸਮੇਂ ਦੇ ਨਕਸ਼ਾਂ ਚੋਂ ਕਦੇ ਵਾਕ ਲਵੀਂ-
    ਅਰਸ਼ ਦੀ ਕਿੱਲੀ ਤੇ ਟੰਗੀ
    ਕੋਈ ਸ਼ਬਦ ਦੀ ਤਰਜ਼ ਪੜ੍ਹੀਂ
    ਓਥੇ ਬੈਠੇ ਹੁੰਦੇ ਨੇ
    ਨਾਨਕ ਤੇ ਮਰਦਾਨਾ
    ਰਬਾਬ ਦੀਆਂ ਤਾਰਾਂ ਕੱਸਦੇ-