amitriptyline nerve pain in neck
  nerve pain amitriptyline
ਹੋਵੇਂ ਸੁਪਨੇ 'ਚ ਤੂੰ ਤੇ ਜਗਾਵੇ ਕੋਈ ਨਾ
ਸੋਚਾਂ ਤੇਰੀਆਂ 'ਚ ਹੋਵਾਂ ਤੇ ਬੁਲਾਵੇ ਕੋਈ ਨਾ,
ਤੇਰੇ ਖਿਆਲਾਂ ਦੇ ਮੁਕੱਦਮੇ 'ਚ ਸਜ਼ਾ ਹੋਜੇ
ਹੋਵੇ ਉਮਰ ਕੈਦ ਤੇ ਛਡਾਵੇ ਕੋਈ ਨਾ
ਹੋਵੇ ਸੁਪਨੇ 'ਚ ਤੂੰ..........
ਰਾਤਾਂ ਚਾਨਣੀਆਂ ਤੇ ਤਾਰਿਆਂ ਦੀ ਲੋਅ ਤੇਰੇ ਨਾਂ
ਖਿੜੀ ਹੋਵੇ ਗੁਲਜਾਰ ਫੁੱਲਾਂ ਦੀ  ਖੁਸ਼ਬੋ ਤੇਰੇ ਨਾਂ
ਦਿਸੇ ਹਰ ਪਾਸੇ ਤੂੰ, ਹੋਰ ਨਜ਼ਰ ਆਵੇ ਕੋਈ ਨਾ
ਹੋਵੇ ਸੁਪਨੇ 'ਚ ਤੂੰ..........
ਸ਼ੋਰ ਕਾਇਨਾਤ ਦੇ ਤੋਂ ਤੇਰੀ ਚੁੱਪ ਚੰਗੀ ਲੱਗੇ
ਛੱਡਾਂ ਸੰਘਣੀਆਂ ਛਾਵਾਂ ਤੇਰੀ ਧੁੱਪ ਚੰਗੀ ਲੱਗੇ
ਤੂੰ ਮੇਰੇ ਹਾਸਿਆਂ 'ਚ ਹੋਵੇਂ ਤੇ ਰੁਵਾਵੇ ਕੋਈ ਨਾ
ਹੋਵੇ ਸੁਪਨੇ 'ਚ ਤੂੰ..........
ਤੇਰੇ ਲਈ ਹੀ ਸਦਾ 'ਅੱਮੂ' ਲਿਖੇ ਕਵਿਤਾਵਾਂ
ਜਿੰਦ-ਜਾਨ 'ਕਿਰਨ' ਮੈਂ ਤੇਰੇ ਲੇਖੇ ਲਾਵਾਂ
'ਪਰਮ' ਜਿਹਾ ਯਾਰ ਮੈਨੂੰ ਹੋਰ ਥਿਆਵੇ ਕੋਈ ਨਾ
ਹੋਵੇ ਸੁਪਨੇ 'ਚ ਤੂੰ..........।