ਰੈਡ ਜ਼ੋਨ (ਕਹਾਣੀ)

ਬਰਜਿੰਦਰ ਢਿਲੋਂ   

Email: dhillonjs33@yahoo.com
Phone: +1 604 266 7410
Address: 6909 ਗਰਾਨਵਿਲੇ ਸਟਰੀਟ
ਵੈਨਕੂਵਰ ਬੀ.ਸੀ British Columbia Canada
ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦੋਂ ਦੀ ਅਮੈਰਿਕਾ ਵਿੱਚ 9/11 ਦੀ ਘਟਨਾ ਹੋਈ ਹੈ ਅਮੈਰਿਕਾ ਜਾਣ ਵੇਲੇ ਏਅਰ ਪੋਰਟ ਤੇ ਮੇਰੇ ਕੋਲੋਂ ਬਹੁਤ ਸਾਰੇ ਅਵੱਲੇ ਸੁਆਲ ਪੁੱਛੇ ਜਾਂਦੇ ਹਨ। ਉਸਦੀ ਕਾਰਨ ਹੈ ਕਿ ਮੇਰੇ ਪਾਸਪੋਰਟ ਤੇ ਮੇਰਾ ਜਨਮ ਅਸਥਾਨ ਲਾਇਲਪੁਰ, ਪਾਕਿਸਤਾਨ ਲਿਖਿਆ ਹੋਇਆ ਹੈ। ਉਨਾਂ੍ਹ ਦੇ ਸੁਆਲ ਹਨ, "ਕਿੱਥੇ ਜਾਣਾ ਹੈ, ਕਿਉਂ ਜਾਣਾ ਹੈ। ਜਨਮ ਕਿੱਥੇ ਹੋਇਆ, ਪਾਕਿਸਤਾਨ ਕਦੋਂ ਗਏ ਸੀ ਤੇ ਫਿਰ ਕਦੋਂ ਜਾਣਾ ਹੈ।" ਮੈ ਜੁਆਬ ਵਿੱਚ ਕਈ ਵਾਰੀ ਦਸਿਆ ਸੀ ਕਿ 1947 ਦੀ ਪਾਰਟੀਸ਼ਨ ਤੋਂ ਬਾਅਦ ਮੈ ਪਾਕਿਸਤਾਨ ਨਹੀਂ ਗਈ, ਪਰ ਭੌਂ ਚੌਂ ਕਿ ਉਹ ਫਿਰ ਉਹੀ ਸੁਆਲ ਦੁਹਰਾ ਦੁਹਰਾ ਕੇ ਪੁੱਛਦੇ ਹਨ। ਬੇਸ਼ਕ ਉਹ ਸਾਡੀ ਸਿਕਿਓਰਿਟੀ ਲਈ ਹੀ ਕਰਦੇ ਹਨ ਪਰ ਹਰ ਵਾਰੀ ਮੈਨੂੰ ਹੀ ਕਿਉਂ ਪੁਛਦੇ ਹਨ।

ਇੱਕ ਦੋ ਸਿਆਣੇ ਆਦਮੀਆਂ ਨੇ ਸਲਾਹ ਦਿੱਤੀ ਕਿ ਜਦੋਂ ਨਵਾਂ ਪਾਸਪੋਰਟ ਬਨਵਾਉ ਤਾਂ ਜਨਮਸਥਾਨ ਲਾਇਲਪੁਰ, ਹਿੰਦੁਸਤਾਨ ਲਿਖ ਦੇਣਾ। ਇਹ ਸੁਝਾਉ ਚੰਗਾ ਲੱਗਿਆ ਤੇ ਅਗਲੇ ਸਾਲ ਜਦੋਂ ਪਾਸਪੋਰਟ ਦੀ ਮਿਆਦ ਖਤਮ ਹੋ ਗਈ ਤਾਂ ਅਸੀਂ ਨਵੀਂ ਐਪਲੀਕੇਸ਼ਨ ਤੇ ਜਨਮਸਥਾਨ ਲਾਇਲਪੁਰ,ਇੰਡੀਆ ਲਿਖ ਦਿੱਤਾ। ਜਦੋਂ ਹਫਤੇ ਪਿਛੋਂ ਡਾਕੀਆ ਪਾਸਪੋਰਟ ਦੇਣ ਆਇਆ ਤਾਂ ਮੈ ਚਾਈਂ ਚਾਈਂ ਲਫਾਫਾ ਖੋਲਿਆ, ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕਿ ਜਨਮਸਥਾਨ ਲਾਇਲਪੁਰ, ਪਾਕਿਸਤਾਨ ਹੀ ਲਿਖਿਆ ਹੋਇਆ ਸੀ। ਅਸੀਂ ਚੁੱਪ ਰਹੇ ਤੇ ਫਿਰ ਛੁਟੀਆਂ ਵਿੱਚ ਜਦੋਂ ਵੀ ਮੈ ਆਪਣੇ ਪਰਵਾਰ ਨਾਲ ਅਮੈਰਿਕਾ ਜਾਂਦੀ ਤਾਂ ਫਿਰ ਸਿਕਿਓਰਿਟੀ ਵਾਲਿਆਂ ਦੇ ਸੁਆਲਾਂ ਦਾ ਸ਼ਿਕਾਰ ਹੁੰਦੀ ਰਹੀ, ਪਰ ਉਸਤੋਂ ਬਾਅਦ ਅਸੀਂ ਅਮੈਰਿਕਾ ਜਾਣਾ ਘੱਟ ਕਰ ਦਿੱਤਾ।

ਇਸ ਸਾਲ ਦਿਸੰਬਰ ਦੀਆਂ ਛੁਟੀਆਂ ਹੋਈਆਂ ਤਾਂ ਮੇਰੇ ਪਤੀ ਜਗਦੇਵ ਅਤੇ ਮੈਂ ਪਿਛਲੇ ਸਾਲਾਂ ਦੀ ਤਰਾਂ੍ਹ ਅਸਾਂਂ ਫਿਰ ਮੈਕਸੀਕੋ ਜਾਣ ਦਾ ਪਰੋਗਰਾਮ ਬਣਾ ਲਿਆ। ਸੀਟਾਂ ਤਾਂ ਬੁਕ ਕਰਵਾ ਲਈਆਂ ਪਰ ਮੇਰਾ ਪਾਸਪੋਰਟ ਐਕਸਪਾਇਰ ਹੋਣ ਵਿੱਚ ਸਿਰਫ ਦੋ ਹੀ ਹਫਤੇ ਰਹਿ ਗਏ ਸਨ। ਬਿਨਾ ਹੋਰ ਵਕਤ ਜ਼ਾਇਆ ਕੀਤਿਆਂ ਅਸੰੀਂ ਰਿਚਮੰਡ, ਬੀæਸੀæ ਦੇ ਪਾਸਪੋਰਟ ਦਫਤਰ ਪਾਸਪੋਰਟ ਬਣਵਾਉਣ ਲਈ ਚਲੇ ਗਏ। ਅਸੀਂ ਸਵੇਰੇ ਸਵੇਰੇ ਉੱਠੇ ਤਾਂਕਿ ਪਾਸਪੋਰਟ ਦਫਤਰ ਵਿੱਚ ਲੰਬੀਆਂ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ। ਜਦੋਂ ਅਸੀਂ ਐਲਾਵੇਟਰ ਲੈਕੇ ਉਪਰ ਦਫਤਰ ਜਾਣ ਲੱਗੇ ਤਾਂ ਮੈਨੂੰ ਇੰਜ ਲੱਗਿਆ ਕਿ ਅਸੀਂ ਬਹੁਤ ਜਲਦੀ ਪਹੁੰਚ ਗਏ ਸੀ। ਦਫਤਰ ਦੇ ਆਲੇ ਦੁਆਲੇ ਕੋਈ ਵੀ ਆਦਮੀ ਨਜ਼ਰ ਨਹੀਂ ਸੀ ਆ ਰਿਹਾ। ਸਵੇਰ ਦੇ ਸਾਢੇ ਸੱਤ ਦਾ ਵਕਤ ਸੀ ਤੇ ਦਫਤਰ ਸਾਢੇ ਅੱਠ ਵਜੇ ਖੁਲਣਾ ਸੀ। ਜਦੋਂ ਅਸੀਂ ਉਪਰ ਪਹੁੰਚੇ ਤਾਂ ਦੇਖਕੇ ਹੈਰਾਨ ਹੋ ਗਏ ਕਿ ਉੱਥੇ ਤਾਂ ਕੋਈ ਅੱਧੇ ਬਲਾਕ ਦੀ ਲੰਬਾਈ ਦੀ ਲਾਈਨ ਲੱਗੀ ਹੋਈ ਸੀ। ਅਸੀਂ ਵੀ ਲਾਈਨ ਵਿੱਚ ਲੱਗ ਗਏ, ਪਰ ਦਫਤਰ ਦਾ ਦਰਵਾਜ਼ਾ ਖੁਲ੍ਹਣ ਵਿੱਚ ਹਾਲੇ ਇੱਕ ਘੰਟਾ ਪਿਆ ਸੀ। ਕਈ ਵਿਚਾਰੇ ਤਾਂ ਖੜ੍ਹੇ ਖੜ੍ਹੇ ਥੱਕ ਗਏ ਸੀ ਤੇ ਫਰਸ਼ ਤੇ ਹੀ ਬੈਠ ਗਏ।

ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਇੱਕ ਕਰਮਚਾਰੀ ਨੇ ਦਫਤਰ ਦਾ ਦਰਵਾਜ਼ਾ ਅੰਦਰ ਤੋਂ ਖੋਲਿਆ ਤੇ ਉਸਨੇ ਹੌਲੀ ਹੌਲੀ ਕਤਾਰ ਨੂੰ ਅੰਦਰ ਜਾਣ ਲਈ ਕਿਹਾ। ਇੱਕ ਵਾਰੀ ਸਿਰਫ ਦੱਸ ਆਦਮੀ ਹੀ ਅੰਦਰ ਜਾਣ ਲਈ ਉਸਨੇ ਕਿਹਾ। ਅਸੀਂ ਫਿਰ ਉਡੀਕ ਕਰਨ ਲੱਗੇ। ਖੜੇ ਖੜੇ ਮੇਰੇ ਤਾਂ ਪੈਰ ਦੁਖਣ ਲੱਗੇ। ਦਿਲ ਕਰੇ ਪੈਰਾਂ ਤੋਂ ਜੁਤੀਆਂ ਉਤਾਰ ਦੇਵਾਂ।

ਆਖਿਰ ਸਾਡੀ ਵਾਰੀ ਅੰਦਰ ਜਾਣ ਦੀ ਆ ਹੀ ਗਈ, ਪਰ ਅੰਦਰ ਤਾਂ ਸਾਰੇ ਕਊਂਟਰ ਭਰੇ ਪਏ ਸਨ। ਅਸੀ ਆਪਣਾ ਨੰਬਰ ਲੈਕੇ ਇੱਕ ਕੁਰਸੀ ਤੇ ਬੈਠਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ। ਬਾਰ ਬਾਰ ਉਪਰ ਬੋਰਡ ਤੇ ਚਮਕਦੇ ਨੰਬਰਾਂ ਨੂੰ ਦੇਖਦੇ ਰਹੇ।

"ਪਤਾ ਨਹੀਂ ਇਹ ਲੋਕ ਕਊਂਟਰ ਤੇ ਖੜੇ ਹੋ ਕੇ ਜ਼ਿੰਦਗੀ ਦੀਆਂ ਕਿਹੜੀਆਂ ਕਹਾਣੀਆਂ ਸੁਣਾ ਰਹੇ ਹਨ। ਜਲਦੀ ਕਿਉਂ ਨਹੀਂ ਕਰਦੇ।"ਮੈ ਜਗਦੇਵ ਨੂ ਖਿਝਕੇ ਕਿਹਾ।

"ਤੂੰ ਐਵੇਂ ਕਾਹਲੀ ਪੈ ਜਾਂਦੀ ਏਂ। ਇਹ ਲੀਗਲ ਕੰਮ ਏ, ਬੜੇ ਧਿਆਨ ਨਾਲ ਕਰਨਾ ਪੈਂਦਾ ਹੈ।" ਜਗਦੇਵ ਨੇ ਮੇਰੀ ਗੱਲ ਕੱਟਕੇ ਕਿਹਾ।

"ਅੱਜ ਮੇਰੇ ਪਾਸਪੋਰਟ ਤੇ ਲਾਇਲਪੁਰ, ਪਾਕਿਸਤਾਨ' ਦੀ ਜਗਾ੍ਹ 'æਲਾਇਲਪੁਰ, ਇੰਡੀਆ' ਵੀ ਚੇਂਜ ਕਰਵਾ ਲਈਏ।"

"ਫਿਰ ਕਰਵਾ ਲਾਵਾਂਗੇ, ਅੱਜ ਨਹੀਂ।"

"ਕੀ ਗੱਲ ਅੱਜ ਟਿਕਟ ਲੱਗਦੀ ਏ? ਥੌਨੂੰ ਕੀ ਪਤਾ ਅਮੈਰੇਕਨ ਬਾਰਡਰ ਕਰਾਸ ਕਰਨ ਲੱਗਿਆਂ ਮੈਨੂੰ ਕਿੰਨੇ ਸੁਵਾਲਾਂ ਦੇ ਜੁਆਬ ਦੇਣੇ ਪੈਂਦੇ ਹਨ। ਉਹ ਹਮੇਸ਼ਾਂ ਸਮਝਦੇ ਹਨ ਕਿ ਮੈ ਪਾਕਸਤਾਨੀ ਹਾਂ ਅਤੇ ਅੰੇਮੈਰਿਕਾ ਲਈ ਖਤਰਾ ਹਾਂ।" ਮੈ ਵੀ ਗੁੱਸੇ'ਚ ਆਈ ਨੇ ਜੁਆਬ ਦਿੱਤਾ।

"ਪੁੱਛਕੇ ਦੇਖ ਲਈਂ,ਪਰ ਮੇੰੇਰਾ ਖਿਆਲ ਏ ਕਿ ਵੈਨਕੂਵਰ ਦੇ ਮੇਨ ਆਫਿਸ ਵਿੱਚ ਜਾਣਾ ਪਵੇਗਾ।"

ਮੈ ਵੀ ਕਿਹੜੀ ਘੱਟ ਸੀ। ਜਦੋਂ ਮੇਰੀ ਵਾਰੀ ਆਈ ਤਾਂ ਸਾਰੇ ਪੇਪਰ ਭਰਨ ਤੋਂ ਬਾਅਦ ਮੈ ਆਫੀਸਰ ਨੂੰ ਕਹਿ ਹੀ ਦਿੱਤਾ ਕਿ ਮੈ ਪਾਸਪੋਰਟ ਦੀ ਕੋਰੈਕਸ਼ਨ ਕਰਵਾਉਣੀ ਹੈ।

ਪਹਿਲਾਂ ਤਾਂ ਉਹ ਕਹਿਣ ਲੱਗਾ ਕਿ ਮੁਸ਼ਕਲ ਹੈ ਪਰ ਮੇਰੇ ਚਿਹਰੇ ਦੀ ਹਾਲਤ ਦੇਖਕੇ ਕਹਿਣ ਲੱਗਾ ਕਿ,

" ਤੁਸੀਂ ਬੈਠ ਜਾA, ਮੈ ਕੋਸ਼ਸ਼ ਕਰਦਾ ਹਾਂ।"

ਅਸੀਂ ਬੈਠ ਗਏ ਤੇ ਉਹ ਵਿਚਾਰਾ ਕੰਮਪਿਊਟਰ ਤੇ ਪਤਾ ਨਹੀਂ ਕੀ ਲੱਭਦਾ ਰਿਹਾ। ਕੋਈ ਅੱਧੇ ਘੰਟੇ ਬਾਅਦ ਉਸਨੇ ਸਾਨੂੰ ਬੁਲਾਕੇ ਇੱਕ ਪੇਪਰ ਤੇ ਲਿਖੀ ਹੋਈ ਸਟੇਟਮੈਂਟ ਪੜ੍ਹਕੇ ਸੁਣਾਈ ਤੇ ਉਸ ਉਤੇ ਮੇਰੇ ਦਸਖ਼ਤ ਕਰਵਾਏ।

"ਚੇਂਜ ਕਰ ਦਿੱਤਾ ਹੈ। ਪਾਸਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਥੌਨੂੰ ਮਿਲ ਜਾਏਗਾ।"

ਅਸੀਂ ਖੁਸ਼ੀ ਖੁਸ਼ੀ ਘਰ ਆ ਗਏ ਤੇ ਥੋੜ੍ਹੇ ਦਿਨਾ ਬਾਅਦ ਸਾਡੇ ਪਾਸਪੋਰਟ ਵੀ ਪਹੁੰਚ ਗeੈ।

ਜਦੋਂ ਮੈ ਪਾਸਪੋਰਟ ਖੋਲ੍ਹਕੇ ਦੇਖਿਆ ਤਾਂ ਮੇਰਾ ਜਨਮ ਸਥਾਨ ਲਾਇਲਪੁਰ, ਪਾਕਿਸਤਾਨ ਦੀ ਜਗਾ੍ਹ ਲਾਇਲਪੁਰ, ਹਿੰਦੁਸਤਾਨ ਲਿਖਿਆ ਹੋਇਆ ਸੀ। ਮੇਰੀ ਖੁਸ਼ੀ ਦੀ ਤਾਂ ਹੱਦ ਨਾ ਰਹੀ।

ਛੁਟੀਆਂ ਹੋਣ ਤੇ ਅਸੀਂ ਮੈਕਸੀਕੋ ਜਾਣ ਲਈ ਏਅਰਪੋਰਟ ਪਹੁੰਚ ਗਏ। ਚੈਕ ਇਨ ਕਰਨ ਤੋਂ ਬਾਅਦ ਜਦੋਂ ਅਸੀਂ ਸਿਕਿਓਰਿਟੀ ਵਿਚੋਂ æਲੰਘਣ ਲਗੇ ਤਾਂ ਆਫੀਸਰ ਮੇਰੇ ਪੇਪਰ ਦੇਖਕੇ ਕਹਿਣ ਲੱਗਾ,

ਤੂੰ ਰੈਡ ਜ਼ੋਨ ਵਿੱਚ ਆ ਗਈ ਏਂ।"

"ਰੈਡ ਜ਼ੋਨ? ਉਹ ਕੀ ਹੁੰਦਾ ਏ?"

"ਉਹ ਲੇਡੀ ਤੈਨੂੰੰ ਦੱਸੇਗੀ।"

ਇੱਕ ਲੰਬੀ ਤੇ ਭਾਰੀ ਜਿਹੀ ਔਰਤ ਇੱਕ ਛੋਟੀ ਬੰਦੂਕ ਵਰਗੀ ਛੜੀ ਜਿਹੀ ਲੈਕੇ ਮੈਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਵੜਣ ਲਈ ਕਹਿਣ ਲੱਗੀ। ਉਹ ਕਮਰਾ ਸੀ ਜਾਂ ਕਮਰੀ? ਮੈ ਤਾਂ ਦੇਖਕੇ ਡਰ ਗਈ। ਮੈ ਪੁਛਿਆ,

"ਅੰਦਰ ਦਰਦ ਤਾਂ ਨਹੀਂ ਹੋਏਗੀ?"

"ਨਹੀਂ, ਨਹੀਂ। ਇਹ ਇੱਕ ਐਕਸਰੇ ਮਸ਼ੀਨ ਵਰਗੀ ਮਸ਼ੀਨ ਹੈ।"

"ਕੀ ਤੂੰ ਮੇਰੀ ਨੰਗੀ ਦੀ ਤਸਵੀਰ ਦੇਖੇਂਗੀ?

ਜਿਉਂ ਹੀ ਮੈ ਇਹ ਸੁਵਾਲ ਕੀਤਾ ਤਾਂ ਉਸਨੇ ਕੰਧ ਤੇ ਲੱਗੀ ਇੱਕ ਆਦਮੀ ਦੇ ਐਕਸਰੇ ਵਿੱਚ ਲਈ ਤਸਵੀਰ ਦਿਖਾਈ। ਉਹ ਆਦਮੀ ਸੱਚ ਮੁੱਚ ਹੀ ਨੰਗਾ ਸੀ। ਮੈ ਡਰ ਗਈ ਤੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ।

"ਜੇ ਅੰਦਰ ਨਹੀਂ ਜਾਏਂਗੀ ਤਾਂ ਤੈਨੂੰ ਪੈਟਿੰਗ ਕਰਵਾਉਣੀ ਪਵੇਗੀ। ਤੈਨੂੰ ਪਬਲਿਕ ਵਿੱਚ ਪੈਟਿੰਗ ਕਰਵਾਉਣੀ ਮੰਜ਼ੂਰ ਏ?

ਪਹਿਲਾਂ ਤਾਂ ਮੈ ਪੈੰਿਟਗ ਕਰਵਾਉਣ ਤੋਂ ਵੀ ਡਰਦੀ ਸੀ ਕਿ ਪਤਾ ਨਹੀਂ ਇਹ ਔਰਤ ਕਿੱਥੇ ਕਿੱਥੇ ਹੱਥ ਪਾਏ। ਪਰ ਅਖੀਰ ਮੈ ਮੰਨ ਹੀ ਗਈ। ਉਹ ਮੈਨੰ ਇੱਕ ਕਰਟਨ ਦੇ ਪਿੱਛੇ ਲੈ ਗਈ ਤੇ ਹੱਥਾਂ ਨਾਲ ਮੇਰੇ ਸਾਰੇ ਜਿਸਮ ਨੂੰ ਟੋਹਣ ਲੱਗੀ। ਜਦੋਂ ਉਸਨੇ ਮੇਰੀ ਪਿੱਠ ਤੇ ਹੱਥ ਮਾਰਿਆ ਤਾਂ ਮੈਨੂੰੰ ਚੰਗਾ ਲਗਿਆ। ਮੈ ਕਿਹਾ,

ਥੋੜਾ੍ਹ੍ਹ ਹੋਰ ਪੈਟਿਂਗ ਕਰਦੇ। ਮੇਰੀ ਪਿੱਠ ਦੁਖਦੀ ਏ।"

ਉਹ ਹੱਸਣ ਲੱਗੀ ਤੇ ਟੋਂਹਦੀ ਟੋਂਹਦੀ ਮੇਰੇ ਗੋਡਿਆਂ ਤੱਕ ਪਹੂੰਚ ਗਈ।

"ਕੀ ਤੂੰ ਗੋਡੇ ਨਵੇਂ ਪੁਆਏ ਨੇ?"

"ਹਾਂ"

"ਦਰਦ ਹੋਈ ਸੀ?"

"ਬਿਲਕੁਲ ਨਹੀਂ। ਪਰ ਇਨਾਂ੍ਹ ਪਰਸਨਲ ਸੁਵਾਲਾਂ ਦਾ ਤੇਰੀ ਪੈਟਿੰਗ ਨਾਲ ਕੀ ਸਬੰਧ ਏ?"

"ਅਸਲ ਵਿੱਚ ਮੇਰੀ ਮਾਂ  ਦੇ ਗੋਡੇ ਦੁਖਦੇ ਨੇ। ਉਹ ਸਰਜਰੀ ਕਰਵਾਉਣ ਤੋਂ ਡਰਦੀ ਏ।"

ਬੱਸ ਫਿਰ ਕੀ ਸੀ। ਮੈ ਆਪਣੀ ਸਰਜਰੀ ਦੀ ਬਣਾ ਸੁਆਰ ਕੇ ਕੋਈ ਦੱਸ ਪੰਦਰਾਂ ਮਿੰਟ ਲਗਾਕੇ ਸਾਰੀ ਕਹਾਣੀ ਕਹਿ ਸੁਣਾਈ। ਮੈ ਵੀ ਟੀਚਰ ਸੀ। ਉਹ ਮਜ਼ੇ ਨਾਲ ਸੁਣਦੀ ਗਈ ਤੇ ਮੈ ਵੀ ਮਿਰਚ ਮਸਾਲਾ ਲਾਕੇ ਸੁਣਾਈ ਗਈ। ਉਸਨੇ ਮੇਰਾ ਧੰਨਵਾਦ ਕੀਤਾ ਤੇ ਮੈਨੂੰ ਜਾਣ ਲਈ ਕਿਹਾ। ਮੈ ਪਹਿਲਾਂ ਤਾਂ ਆਪਣੇ ਜੁੱਤੇ ਪਾਏ ਤੇ ਫਿਰ ਆਪਣਾ ਪਰਸ ਤੇ ਬੈਕ ਪੈਕ ਚੁੱਕਿਆ। ਜਿਉਂ ਹੀ ਅਸੀ ਅਗਲੀ ਸਿਕਿਓਰਿਟੀ'ਚੈਕ ਪੋਅਇੰਟ ਚੋਂ ਲੰਘਣ ਲੱਗੇ ਤਾਂ ਜਗਦੇਵ ਜੀ ਕਹਿਣ ਲੱਗੇ,

"ਤੂੰ ਤਾਂ ਬੜੀ ਖਾਸ ਹਸਤੀ ਏਂ ਅੱਜ। ਪਹਿਲਾਂ ਤਾਂ ਉਸ ਔਰਤ ਨੇ ਤੇਰਾ ਐਨਾ ਵਕਤ ਲਿਆ ਤੇ ਫਿਰ ਐਹ ਦੇਖ ਤੇਰੇ ਬੋਰਡਿੰਗ ਪਾਸ ਤੇ ਚਾਰ eੈਸ ਸਿਕਓਰਿਟੀ ਦੇ ਲੱਗੇ ਹੋਏ ਨੇ।"

"ਕੀ ਮਤਲਬ ਹੈ ਇਨਾਂ੍ਹ ਦਾ?"

"ਇਸਦਾ ਮਤਲਬ ਹੈ, ਸਿਕਓਰਿਟੀ, ਸਿਕਓਰਿਟੀ, ਸਿਕਓਰਿਟੀ, ਸਿਕਓਰਿਟੀ। ਚਾਰ ਚੈਕ ਪੋਆਂਇੰਟਾਂ ਨੇ ਤੈਨੂੰ  ਸਿਕਓਰਿਟੀ ਹੈਜ਼ਰਡ ਕਰਾਰ ਦਿੱਤਾ ਹੈ। ਅਗੋਂ ਤੋਂ ਤਾਂ ਮੈਨੂੰ ਵੀ ਤੇਰੇ ਕੋਲੋਂ ਬਚਕੇ ਰਹਿਣਾ ਪਵੇਗਾ।"

ਮੈ ਤਾਂ ਡਰ ਗਈ। ਮੇਰੇ ਪਾਸਪੋਰਟ ਤੇ ਤਾਂ ਮੇਰਾ ਜਨਮ ਸਥਾਨ ਲਾਇਲਪੁਰ, ਪਾਕਿਸਤਾਨ ਦੀ ਜਗਾ੍ਹ ਲਾਇਲਪੁਰ, ਹਿੰਦੁਸਤਾਨ ਲਿਖਿਆ ਏ, ਫਿਰ ਇਹ ਚਾਰ ਵਾਰੀ ਐਸ ਮੇਰੇ ਬੋਰਡਿੰਗ ਪਾਸ ਤੇ ਕਿਉਂ ਲਿਖਿਆਂ ਗਿਆ ਹੈ। ਇੱਕ ਕੀੜੀ ਤਾਂ ਮੈ ਮਾਰ ਨਹੀਂ ਸਕਦੀ, ਫਿਰ ਅਮੈਰਿਕਾ ਨੂੰ ਮੇਰੇ ਕੋਲੋਂ ਕੀ ਖਤਰਾ ਹੋ ਸਕਦਾ ਹੈ? ਖੈਰ ਜਦੌਂ ਅਸੀਂ ਅਖੀਰਲੇ ਚੈਕਇਨ ਤੋਂ ਚੈਕ ਕਰਵਾਕੇ ਲੰਘਣ ਲੱਗੇ ਤਾਂ ਮੈ ਵੀ ਖਿਝੀ ਹੋਈ ਨੇ ਅਫਸਰ ਤੋਂ ਪੁੱਛ ਹੀ ਲਿਆ।

"ਆਫੀਸਰ, ਮੈ ਜਦੋਂ ਵੀ ਅਮੈਰੇਕਨ ਸਿਕਿਓਰਿਟੀ'ਚੋਂ ਲੰਘਦੀ ਹਾਂ ਤਾਂ ਮੇਰੀ ਨਾਜਾਇਜ਼ ਚੈਕਿੰਗ ਕਿਉਂ ਕੀਤੀ ਜਾਂਦੀ ਹੈ?"

"ਕੰਪਿਉਟਰ ਰੈਂਡੰਮਲੀ ਪਕੜਦਾ ਹੈ।"

"ਰੈਂਡੰਮਲੀ? ਹਰ ਵਾਰੀ ਕੰਮਪਿਊਟਰ ਮੈਨੂੰ ਕਿਉਂ ਪਕੜਦਾ ਹੈ। ਇਸ ਲਈ ਕਿ ਮੇਰਾ ਰੰਗ ਕਾਲਾ ਹੈ?"

"ਐਸੀ ਗੱਲ ਨਹੀਂ ਹੈ। ਇਹ ਕੰਮਪਿਉਟਰ ਦਾ ਕੰਮ ਹੈ।"

ਜਗਦੇਵ ਜੀ ਮੈਨੂੰ ਪੰਜਾਬੀ ਵਿੱਚ ਕਹਿਣ ਲੱਗੇ,

"ਬਰਜਿੰਦਰ, ਇਹ ਟੀਚਰਾਂ ਵਾਲੀ ਡਿਸਕਸ਼ਨ ਬੰਦ ਕਰਦੇ, ਜੇਲ'ਚ ਬੰਦ ਕਰ ਦੇਣਗੇ ਤਾਂ ਮੈ ਤੈਨੂੰ ਕਿੱਥੇ ਲੱਭਦਾ ਫਿਰਾਂਗਾ।"

ਖੈਰ ਅਸੀਂ ਚੁਪ ਚਾਪ ਜਾਕੇ ਪਲੇਨ'ਚ ਬੈਠ ਗਏ। ਚੌਦਾਂ ਪੰਦਰਾਂ ਦਿਨਾਂ ਬਾਅਦ ਜਦੋਂ ਵਾਪਸ ਆਏ ਤਾ ਸਾਡੀ ਕਸਟਮ ਕਲੀਅਰੈਂਸ ਲਾਸਐਂਜਲਸ ਹੋਣੀ ਸੀ। ਮੈਨੂੰ ਫਿਰ ਢਿੱਡ ਵਿੱਚ ਹੌਲ ਪੈਣ ਲੱਗੇ ਕਿ ਮੇਰੀ ਫਿਰ ਚੈਕਿੰਗ ਹੋਏਗੀ। ਖੈਰ ਜਦੋਂੌ ਪਾਸਪੋਰਟ ਦਿਖਾਇਆ ਤਾਂ ਕਊਂਟਰ ਦੇ ਪਿੱਛੇ ਬੈਠਾ ਅਫਸਰ ਮੈਨੂੰਂ ਘੂਰ ਘੂਰ ਕੇ ਦੇਖ ਰਿਹਾ ਸੀ ਤੇ ਮੇਰਾ ਦਿਲ ਧੜਕ ਰਿਹਾ ਸੀ। ਮੈਨੂੰ ਵੀ ਗੁਸਾ ਆ ਰਿਹਾ ਸੀ। ਕਈ ਵਾਰੀ ਦੇਖਣ ਤੋਂ ਬਾਅਦ ਉਹ ਅਫਸਰ ਕਹਿਣ ਲੱਗਾ,

"ਆਪਣੀਆਂ ਕਾਲੀਆਂ ਐਣਕਾਂ ਉਤਾਰੋ।"

ਮੈ ਐਣਕਾਂ ਉਤਾਰ ਦਿੱਤੀਆਂ। ਉਹ ਕਦੀ ਪਾਸਪੋਰਟ ਤੇ ਲੱਗੀ ਮੇਰੀ ਤਸਵੀਰ ਨੂੰ ਅਤੇ ਕਦੀ ਮੇਰੇ ਮੂੰਹ ਵੱਲ ਦੇਖਣ ਲੱਗਾ। ਮੇਰਾ ਦਿਲ ਕਰੇ ਇਸਨੂæ ਕਹਾਂ ਕਿ ਮੇਰੀ ਪਿਕਚਰ ਹੀ ਉਤਾਰ ਲਵੇ। ਪਰ ਜਗਦੇਵ ਜੀ ਤੋਂ ਡਰਦੀ ਨੇ ਕੁਝ ਨਹੀਂ ਕਿਹਾ। ਜਦੋਂ ਉਸਨੇ ਕਿਹਾ ਕਿ 'ਜਾਉ' ਤਾਂ ਮੇਰੇ ਸਾਹ ਵਿੱਚ ਸਾਹ ਆਇਆ।

ਵੈਨਕੂਵਰ ਏਅਰਪੋਰਟ ਤੇ ਜਦੋਂ ਸਾਮਾਨ ਲੈਕੇ ਤੁਰਨ ਲੱਗੇ ਤਾਂ ਸਿਕਿਓਰਿਟੀ ਵਾਲਿਆਂ ਦਾ ਕੁੱਤਾ ਮੇਰਾ ਸੂਟਕੇਸ ਸੁੰਘਣ ਲੱਗਾ। ਕਦੀ ਮੇਰੇ ਪਿੱਛੇ ਆਵੇ ਤੇ ਕਦੀ ਤੁਰ ਜਾਵੇ।ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਨੂੰ ਰੋਕੇ ਜਾਂ ਜਾਨ ਦੇਵੇ।

"ਮੇਰੀ ਜਾਨ, ਤੈਨੂੰ ਜੇ ਕਸਟਮ ਅਫਸਰਾਂ ਨੇ ਜਾਣ ਦਿੱਤਾ ਹੈ ਤਾਂ ਕੁੱਤੇ ਤੋਂ ਪਿੱਛਾ ਛੁੜਾਅੁਣਾ ਮੁਸ਼ਕਲ ਹੈ। ਇਹ ਸੂਟਕੇਸ ਵਿੱਚ ਤੇਰਾ ਮੈਕਸੀਕੋ ਦੇ ਤਾਜ਼ੇ ਂਿਨੰਬੂਆਂ ਤੇ ਮਿਰਚਾਂ ਦਾ ਬਣਾਕੇ ਰੱਖਿਆ ਅਚਾਰ ਸੁੰਘ ਰਿਹਾ ਹੈ। ਤੈਨੂੰ ਕਿਹਾ ਸੀ ਕਿ ਕੋਈ ਵੀ ਖਾਣ ਵਾਲੀ ਚੀਜ਼ ਨਹੀਂ ਲੈਕੇ ਆਉਣੀ। ਜੇ ਫੜ ਹੋ ਗਈ ਤਾਂ ਮੈ ਨਹੀਂ ਛੁਡਾਉਣਾ।"

"ਨਹੀਂ, ਇਹ ਕੁੱਤਾ ਮੇਰੀ ਦਾਰਚੀਨੀ ਸੁੰਘ ਰਿਹਾ ਹੈ ਜਿਹੜੀ ਮੈ ਲੇਕੇ ਆਈ ਹਾਂ ਕਿਉਂਕਿ ਕਿ ਦਾਰਚੀਨੀ ਮੈਕਸੀਕੋ ਵਿੱਚ ਸਸਤੀ ਸੀ। ਦਾਰਚੀਨੀ ਕੋਈ ਖਾਣ ਵਾਲੀ ਚੀਜ਼ ਥੋੜ੍ਹੇ ਹੀ ਏ। ਇਹ ਤਾਂ ਇੱਕ ਮਸਾਲਾ ਹੈ"ਸ਼ਾਇਦ ਕੁੱਤੇ ਨੂੰ ਮੇਰੇ ਤੇ ਤਰਸ ਆ ਗਿਆ ਸੀ ਜਾਂ ਕਿਸੇ ਹੋਰ ਦਾ ਸੂਟਕੇਸ ਪਸੰਦ ਆ ਗਿਆ ਸੀ। ਉਹ ਕਿਸੇ ਹੋਰ ਸ਼ਿਕਾਰ ਦੀ ਭਾਲ ਵਿੱਚ ਪਿੱਛੇ ਮੁੜ ਗਿਆ ਤੇ ਅਸੀਂ ਸ਼ੁਕਰ ਕੀਤਾ ਜਦੋਂ ਘਰ ਪਹੁੰਚੇ।

ਘਰ ਪਹੁੰਚਿਦਿਆਂ ਹੀ ਮੈਂ ਜਗਦੇਵ ਤੋਂ ਪੁਛਿਆ,

"ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿ ਜਦੋਂ ਮੇਰੇ ਪਾਸਪੋਰਟ ਤੇ ਪਾਕਿਸਤਨ ਦਾ ਨਾਉਂ ਨਹੀਂ ਲਿਖਿਆ ਫਿਰ ਇਹ ਚੈਕਿੰਗ ਕਿਉ।ਂ"

"ਮੇਰਾ ਖਿਆਲ ਹੈ ਕਿ ਕੰਪਿਊਟਰ ਵਿੱਚ ਇਹ ਜਾਣਕਾਰੀ ਹਾਲੇ ਭਰੀ ਹੀ ਨਹੀਂ। ਚਲ ਛੱਡ, ਮਾਰ ਝਾੜੂ। ਸ਼ੁਕਰ ਕਰ ਤੂੰ ਬੱਚਕੇ ਆ ਗਈ ਏਂ।"