ਗ਼ਜ਼ਲ (ਗ਼ਜ਼ਲ )

ਕਰਮ ਸਿੰਘ ਵਕੀਲ   

Email: karamvakeel@yahoo.com
Phone: +91 172 2643446
Address: 4093 ਮਲੋਆ ਕਲੋਨੀ ਨੇੜੇ ਪੁਲਿਸ ਸਟੇਸ਼ਨ
ਚੰਡੀਗੜ India
ਕਰਮ ਸਿੰਘ ਵਕੀਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫੁੱਲਾਂ ਦਾ ਮੌਸਮ ਆਇਆ ਏ,
ਧਰਤ ਤੇ ਸਵਰਗ ਛਾਇਆ ਏ,
ਆਓ ਪਲਕਾਂ ਵਿਛਾਈਏ ਜੀ ।
ਭਾਂਵੇ ਘਰ ਘਰ ਕੁਮਲਾਇਆ ਏ,
ਪਿੰਡ ਪਿੰਡ ਵਿਕਣ ਨੂੰ ਆਇਆ ਏ,
ਆਓ ਅਕਲਾਂ ਜਗਾਈਏ ਜੀ ।
ਕੋਈ ਭੁਕੀ ਪਿਆ ਖਾਵੇ,
ਕੋਈ ਸੁਲਫਾ ਪਿਆ ਪੀਵੇ,
ਅਫੀਮ,ਡੋਡਿਆਂ ਵੀ ਕੀਤੀ ਚੜਾਈ ਏ,
ਬੁਰਜ ਦੀਵਾਨੇ ਆਮ ਦੇ ਹਿੱਲੇ, 
ਅਸੀਂ ਸ਼ਮਸ਼ਾਂਨ ਵੱਲ ਚੱਲੇ,
ਆਓ ਸੁਸਤੀ ਹੁਣ ਲਾਈਏ ਜੀ ।
ਭਿੰਦੀ ਕਿੱਥੇ ਬਕਰੀਆਂ ਚਰਾਵੇ ਜੀ ?
ਜੀਤੀ ਕੀ ਪਥਵਾੜਾ ਸਜਾਵੇ ਜੀ ?
ਪਾਰੋ ਕੀ ਕਿੱਕਲੀਆਂ ਪਾਵੇ ਜੀ ?
ਸ਼ਹਿਰੀ ਜੰਜਾਲ ਛਾਇਆ ਏ,
ਡੰਡੇ ਤੇ ਪੈਸੇ ਓੁਜਾੜਾ ਪਾਇਆ ਏ,
ਆਓ ਲਾਲ ਡੋਰੇ ਬਚਾਈਏ ਜੀ ।
 
ਖੇਤੀ ਗਮਲਿਆਂ ‘ਚ ਨਹੀਂ ਕਰਨੀਂ,
ਘੁਲਾੜੀ ਪਿੱਠ ਨਹੀਂ ਧਰਨੀ,
ਸੁਹਾਗੀ ਚਾਵਾਂ ਤੇ ਨਹੀਂ ਧਰਨੀ,
ਉਜਾੜੇ  ਬਹੁਤ ਹੀ ਝੱਲੇ ਨੇ,
ਠੋਕਰਾਂ ਕਿਉਂ ਸਾਡੇ ਪੱਲੇ ਨੇ,
ਆਓ ਜੁਗਤਾਂ ਬਣਾਈਏ ਜੀ ।
 
ਕਿਸ਼ਤੀ ਟੋਪੀ ਵਾਲੇ ਆਏ,
ਭਾਈਆਂ ਵੀ ਖੂਬ ਦਾਅ ਲਾਏ,
ਰਹੇ ਗੁਰਬਤ ਦੇ ਪਰ ਸਾਏ,
ਪੀਤੂ ਢਾਰੇ ‘ਚ ਬਹਿ ਰੋਵੇ,
ਪੁੱਤਰ ਦੀ ਡਿਗਰੀ ਨਾ ਖਲੋਵੇ,
ਆਓ ਮੁਕੇ ਬਣਾਈਏ ਜੀ ।
 
ਜਿਊਣਾਂ ਮੁਹਾਲ ਹੈ ਸਾਡਾ,
ਹਾਲ ਬੇਹਾਲ ਹੈ ਸਾਡਾ,
ਮਹਿਗਾਈ ਦਾ ਤੰਦੁਆ ਜੰਜਾਲ ਹੈ ਡਾਡਾ,
ਮੂਹੋਂ ਬੁਰਕੀ ਪਈ ਕਿਰਦੀ,
ਜੇਬ ‘ਚ ਧੇਲੀ ਨਹੀਂ ਫਿਰਦੀ,
ਆਓ ਲਾਮਬੰਦ ਹੋ ਜਾਈਏ ਜੀ