ਕੌੜਾ ਸੱਚ ਜ਼ਿੰਦਗੀ ਦਾ (ਕਵਿਤਾ)

ਕੁੰਵਰ ਪ੍ਰਧਾਨ ਸਿੰਘ   

Email: kunwar_pardhan@hotmail.co.uk
Address:
ਬਰਮਿੰਘਮ United Kingdom
ਕੁੰਵਰ ਪ੍ਰਧਾਨ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੱਸਦੇ ਖੇਡਦੇ ਸੋਹਣੇ ਸੱਬ ਨੂੰ ਲੱਗਦੇ ਹਾਂ,
ਕਇਆਂ ਦੇ ਦਿਲ ਹਾਸੇ ਨਾਲ ਠੱਗਦੇ ਹਾਂ,
ਪਰ ਸੱਚ ਇਹੋ ਹੈ ਜੋ ਕਲਾ ਮੈਂ ਜਾਣਦਾ ਹਾਂ,
ਚੂਕੀ ਫਿਰਦੇ ਹਾਂ ਜਿਉਂਦੀ ਲਾਸ਼ ਯਾਰੋ,
 
ਜਿੰਦਗੀ ਸਾਡੀ ਦਾ ਇਹ ਹੈ ਸੱਚ ਕੋੜਾ,
ਅੰਤ ਹੋਣਾ ਪੈਣਾ ਹੈ ਖਾਕ ਯਾਰੋ,
 
ਕਇਆਂ ਦੇ ਪਿੰਡੇ ਪਾਲੇ ਪਏ ਠਾਰਦੇ ਨੇ,
ਕਈ ਕੁਲੀਆਂ ਵਿਚ ਰਾਤ ਗੁਜ਼ਾਰਦੇ ਨੇ,
ਕਈ ਮਹਿਲ ਮੂਨਾਰੇ ਉਸਾਰਣ ਦੇ ਲਈ,
ਭਾਲਦੇ ਥਾਂ ਕੋਈ ਸੋਹਣੀ ਪਾਸ਼ ਯਾਰੋ,
 
ਜਿੰਦਗੀ ਸਾਡੀ ਦਾ ਇਹ ਹੈ ਸੱਚ ਕੋੜਾ,
ਅੰਤ ਹੋਣਾ ਪੈਣਾ ਹੈ ਖਾਕ ਯਾਰੋ,
 
ਸੋਹਣੀ ਦੁਨੀਆ ਰੱਬ ਨੇ ਬਣਾ ਦਿਤੀ,
ਸੋਹਣੇ ਬਣ ਤੇ ਸੋਹਣੀ ਹੱਵਾ ਦਿਤੀ,
ਸੋਹਣੀ ਧੱਰਤ ਵੀ ਹੈ ਸੋਹਣਾ ਚੰਨ ਵੀ ਹੈ,
ਸੋਹਣੇ ਤਾਰੇ ਤੇ ਸੋਹਣਾ ਹੈ ਆਕਾਸ਼ ਯਾਰੋ,
 
ਜਿੰਦਗੀ ਸਾਡੀ ਦਾ ਇਹ ਹੈ ਸੱਚ ਕੋੜਾ,
ਅੰਤ ਹੋਣਾ ਪੈਣਾ ਹੈ ਖਾਕ ਯਾਰੋ,
 
ਰੱਬ ਭਾਲਦੇ ਨੇ ਸੱਬ ਵਿਚ ਜਾ ਮੰਦਰ,
ਕੋਈ ਨਾ ਜਾਣੇ ਉਹ ਤਾਂ ਹੈ ਦਿਲ ਅੰਦਰ,
ਕੋਈ ਮਕੇ ਵੱਲ ਨੂੰ ਹੈ ਜਾ ਰਹਿਆ,
ਕੋਈ ਚੜਿਆ ਫਿਰੇ ਕੈਲਾਸ਼ ਯਾਰੋ,
 
ਜਿੰਦਗੀ ਸਾਡੀ ਦਾ ਇਹ ਹੈ ਸੱਚ ਕੋੜਾ,
ਅੰਤ ਹੋਣਾ ਪੈਣਾ ਹੈ ਖਾਕ ਯਾਰੋ,
 
ਮਜਨੂੰ ਲੈਲਾ ਨੂੰ ਪਿਆ ਪੁਕਾਰਦਾ ਹੈ,
ਰਂਝਾ ਹੀਰ ਤੋਂ ਜਾਨਾਂ ਵਾਰਦਾ ਹੈ,
ਸੋਹਣੀ ਵਿਚ ਝਣਾਂ ਦੇ ਡੂੱਬ ਮੋਈ,
ਮਹੀਵਾਲ ਕੰਡੇ ਰਹਿਆ ਤਲਾਸ਼ ਯਾਰੋ,
 
ਜਿੰਦਗੀ ਸਾਡੀ ਦਾ ਇਹ ਹੈ ਸੱਚ ਕੋੜਾ,
ਅੰਤ ਹੋਣਾ ਪੈਣਾ ਹੈ ਖਾਕ ਯਾਰੋ,
 
 
ਸੀਨਾ ਚਿਰ ਕੇ ਉਸ ਨੂੰ ਦਿਖਾ ਦਿਤਾ,
ਕੱਲਾ ਕੱਲਾ ਸਾਹ ਉਸ ਨਾਂ ਕਰਵਾ ਦਿਤਾ,
ਪਰ ਜੇ ਖੋਟੇ ਲੇਖ ਹੀ “ਕੂੰਵਰ” ਦੇ ਲਿਖੇ ਨੇ,
ਕਿੰਝ ਜਿਤ ਲੈਂਦਾ ਉਹਦਾ ਵਿਸ਼ਵਾਸ਼ ਯਾਰੋ,
 
ਜਿੰਦਗੀ ਸਾਡੀ ਦਾ ਇਹ ਹੈ ਸੱਚ ਕੋੜਾ,
ਅੰਤ ਹੋਣਾ ਪੈਣਾ ਹੈ ਖਾਕ ਯਾਰੋ,