ਗ਼ਜ਼ਲ (ਗ਼ਜ਼ਲ )

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਲ ਮੇਰੇ ਵਿਚ ਹੈ ਬੜਾ ਸਤਿਕਾਰ ਤੇਰੇ ਸ਼ਹਿਰ ਦਾ, 
             ਮੈਂ ਭੁਲਾ ਸਕਦਾ ਨਹੀਂ ਉਪਕਾਰ ਤੇਰੇ ਸ਼ਹਿਰ ਦਾ।                
*ਲੋਕ ਲਾਉਂਦੇ ਗਲ ਸਦਾ ਹੀ ਫੁੱਲ  ਸੂਹੇ ਦੋਸਤਾ,
ਵੇਖ ਮੈਂ ਗਲ ਲਾ ਲਿਐ ਹਰ ਖਾਰ ਤੇਰੇ ਸ਼ਹਿਰ ਦਾ,
*ਵੇਖ ਮੇਰਾ ਹੌਂਸਲਾ ਤੇ ਪਿਆਰ ਮੇਰੇ ਦਾ ਸਬਰ,
ਕਿਉਂ ਹਵਾ ਹੀ ਹੋ ਗਿਆ ਹੰਕਾਰ ਤੇਰੇ ਸ਼ਹਿਰ ਦਾ।
*ਦਿਲ ਮੇਰੇ ਨੇ ਫਿਰ ਅੱਜ ਇਕ ਹੋਰ ਧੋਖਾ ਖਾਲਿਆ,
ਫੁਲ ਸੂਹਾ ਜਾਣਿਆਂ ਅੰਗਾਰ ਤੇਰੇ ਸ਼ਹਿਰ ਦਾ।
*ਡੁੱਬ ਜਾਵੇ ਨਾਂ ਝੱਨਾਂ ਵਿੱਚ ਪਿਆਰ ਫਿਰ ਮਹੀਂਵਾਲ ਦਾ,
ਕੱਚੇ ਘੜੇ ਨਾਂ ਵੇਚਦਾ ਘੁਮਿਆਰ ਤੇਰੇ ਸ਼ਹਿਰ ਦਾ।
*ਸਾਥ ਤੇਰੇ ਦੇ ਦਿਨਾਂ ਦੀ ਯਾਦ ਤਾਜ਼ਾ ਹੈ ਅਜੇ ,           ,
ਯਾਦਾਂ ਵਿਚ ਲਪੇਟਿਆ ਮੈਂ ਪਿਆਰ ਤੇਰੇ ਸ਼ਹਿਰ ਦਾ।
*'ਪ੍ਰੀਤ' ਤੇਰੇ ਬਾਝ ਹੁਣ ਸੁੰਨਾ ਚੁਫੇਰਾ ਹੋ ਗਿਐ'
ਖਾਲੀ ਖਾਲੀ ਜਾਪਦੈ ਬਜ਼ਾਰ ਤੇਰੇ ਸ਼ਹਿਰ ਦਾ।