ਜ਼ਮਾਨਾ ਬਦਲ ਗਿਆ (ਕਵਿਤਾ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਦਲ ਗਈ ਏ ਦੁਨੀਆ, ਯਾਰੋ
ਜ਼ਮਾਨਾ ਬਦਲ ਗਿਆ………
 
ਬਦਲ ਗਏ ਨੇ ਢੰਗ ਜਿਉਣ ਦੇ,
ਤੇਜ਼ ਹੋਈ ਰਫ਼ਤਾਰ।
ਬੰਦਿਆ ਨਾਲੋਂ ਜ਼ਿਆਦਾ ਮਿਲਦੇ,
ਅੱਜ ਇੱਥੇ ਹਥਿਆਰ।
ਮਾਰ ਕੇ ਡੰਗ ਬੰਦੇ ਨੇ ਯਾਰੋ,
ਦੇਖੋ ਡੰਗਿਆ ਸੱਪ ਪਿਆ।
ਬਦਲ ਗਈ ਏ ਦੁਨੀਆ, ਯਾਰੋ
ਜ਼ਮਾਨਾ ਬਦਲ ਗਿਆ………
 
ਬਦਲ ਗਏ ਨੇ ਰੰਗ ਪਿਆਰ ਦੇ,
ਸਵਾਰਥ ਹੋਇਆ ਭਾਰੂ।
ਦਿਲ ਦੀਆਂ ਭੁੱਖਾਂ ਮੇਟਣ ਵਾਲਾ,
ਹੋ ਗਿਆ ਕਿਉਂ ਅੱਜ ਮਾਰੂ?
ਕੱਢ ਕੇ ਮਤਲਬ, ਛੱਡ ਕੇ ਤੁਰਦੇ,
ਕਹਿੰਦੇ ਕਿੱਥੇ ਪੰਗਾਂ ਲੈ ਲਿਆ ?
ਬਦਲ ਗਈ ਏ ਦੁਨੀਆ, ਯਾਰੋ
ਜ਼ਮਾਨਾ ਬਦਲ ਗਿਆ………
 
ਬਦਲ ਗਈਆ ਫ਼ਰਮਾਇਸ਼ਾਂ ਹੀਰ ਦੀਆਂ,
ਸਕਰਟ, ਪੀਜੇ, ਉੱਚੀਆਂ ਹੀਲਾ।
ਰਾਂਝਾ ਨਾ ਕਰੇ, ਭਰੋਸਾ ਪਿਆਰ ਤੇ,
ਤੁਰਿਆ ਫਿਰੇ, ਕੋਲ ਵਕੀਲਾਂ।
ਕਰਕੇ ਕੋਰਟ ਮੈਰਿਜ ਜਲ਼ਦੀ,
ਜਲ਼ਦੀ ਤਲ਼ਾਕ ਲਿਆ।
ਬਦਲ ਗਈ ਏ ਦੁਨੀਆ, ਯਾਰੋ
ਜ਼ਮਾਨਾ ਬਦਲ ਗਿਆ………
 
ਰਿਸ਼ਵਤ ਖੋਰੀ ਅਤੇ ਮਿਲਾਵਟ,
ਭਾਰੂ ਹੋ ਗਈ , ਯਾਰੋ!
ਉਤਰਜੇ  ਨਜ਼ਰ ਦੇਸ਼ ਮੇਰੇ ਦੀ,
ਕੋਈ ਕੋੜੀਆਂ ਮਿਰਚਾਂ,ਵਾਰੋ।
ਮਾਫ਼ ਕਰ ਦਿਉ, ਯਾਰੋ !
ਕਿਸੇ ਦਾ ਕੋੜਾਂ ਬੋਲ ਕਿਹਾ।
ਬਦਲ ਗਈ ਏ ਦੁਨੀਆ, ਯਾਰੋ
ਜ਼ਮਾਨਾ ਬਦਲ ਗਿਆ………
 
ਰਿਸ਼ਤੇ-ਨਾਤੇ ਦੂਰ ਨੂੰ ਭੱਜਦੇ,
ਕੋਣ ਫੜ ਲਿਆਵੇ ?
ਮਾਂ-ਬਾਪ ਦਾ ਦਰਜਾ ਕੀ ਹੈ ?
ਕੋਣ ਕਿਸੇ ਸਮਝਾਵੇ ?
‘ਬੁੱਕਣਵਾਲ਼ੀਆ’ ਦੇ ਗੱਲ਼ਾ ਕਰਕੇ,
ਅੱਖੋਂ ਹੰਝੂ ਛਲਕ ਪਿਆ।
ਬਦਲ ਗਈ ਏ ਦੁਨੀਆ, ਯਾਰੋ             
ਜ਼ਮਾਨਾ ਬਦਲ ਗਿਆ………