ਯਾਦ (ਕਵਿਤਾ)

ਪੱਪੂ ਰਾਜਿਆਣਾ    

Email: amankori@ymail.com
Cell: +91 99880 51159
Address:
ਮੋਗਾ India
ਪੱਪੂ ਰਾਜਿਆਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਕੋ ਜਮਾਤ ਵਿਚ ਪੜਦੇ ਸੀ 
ਰੋਂਦੇ ਸੀ ਨਾਲੇ ਲੜਦੇ ਸੀ
ਇਕ ਦੂਜੇ ਨੂੰ  ਲਿਖਦੇ ਸੀ ਅਸੀਂ 
ਲੁਕ ਲੁਕ ਚਿਠੀਆਂ 
ਉਹੀ ਚਿਠੀਆਂ ਖੋਲ ਜਦੋਂ ਤੂੰ 
ਪੜਦੀ ਹੋਵੇਂਗੀ 
ਕਦੇ ਕਦੇ ਤਾਂ ਯਾਦ ਤੂੰ ਸਾਨੂੰ ਕਰਦੀ ਹੋਵੇਂਗੀ 
 
ਸਾਡੇ ਪਿੰਡ ਨੂੰ ਜਾਂਦਾ ਸੀ ਇਕ ਕਚਾ ਰਸਤਾ ਨੀ 
ਇਕ ਹਥ ਦੇ ਵਿਚ ਫੱਟੀ ਬਾਹੀਂ ਪਾਇਆ ਬਸਤਾ ਨੀ 
ਭੁੱਲ ਭੁਲੇਖੇ ਉਸੇ ਰਾਹ ਜਦ ਚੜਦੀ ਹੋਵੇਂਗੀ 
ਕਦੇ ਕਦੇ ਤਾਂ ਯਾਦ ਤੂੰ ਸਾਨੂੰ ਕਰਦੀ ਹੋਵੇਂਗੀ
 
ਆਪਣੀ ਮਾਂ ਤੋਂ ਮੇਰੀ ਖਾਤਰ ਝਿੜਕਾਂ ਲੇਂਦੀ ਸੀ 
ਚੋਂਕੇ ਵਿਚੋਂ ਚੋਰੀ ਜਦ ਕੁਝ ਖਾਣ ਨੂੰ ਦਿੰਦੀ ਸੀ
ਹੁਣ ਵੀ ਤਾਂ ਹਰ ਰੋਜ ਕਿਚਨ ਵਿਚ ਵੜਦੀ ਹੋਵੇਂਗੀ
ਕਦੇ ਕਦੇ ਤਾਂ ਯਾਦ ਤੂੰ ਸਾਨੂੰ ਕਰਦੀ ਹੋਵੇਂਗੀ
 
ਤੇਰੇ ਕਰਕੇ ਝੱਲੀਏ ਨੀ 
ਅਸੀਂ ਪੀਂਘ ਬਰੋਟੇ ਪਾਈ ਏ 
ਦਰਦਾਂ ਨਾਲ ਯਾਰੀ ਲਾਈ ਏ 
ਰਾਤਾਂ ਦੇ ਘੁੱਪ ਹਨੇਰੇ ਵਿਚ ਯਾਦਾਂ ਦੇ ਚਾਰ ਚੁਫੇਰੇ ਵਿਚ
ਨਾਮ  'ਪੱਪੂ'  ਦਾ ਲੈ ਕੇ ਤੂੰ ਉਠ ਖੜਦੀ ਹੋਵੇਂਗੀ 
ਕਦੇ ਕਦੇ ਤਾਂ ਯਾਦ ਤੂੰ ਸਾਨੂੰ ਕਰਦੀ ਹੋਵੇਂਗੀ