ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਪੱਕਾ ਫੈਸਲਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਈੜੀ ਇੱਟ ਤੇ ਊੜਾ ਬੋਤਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਿਜਰ ਦੇ ਭਾਂਬੜ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਿਆਸਾ ਕਾਂ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਅੱਪੂ ਅੰਕਲ ਤੇ ਜੰਗਲੀ ਚੂਹਾ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਾਣੀ ਦੀ ਅਹਿਮੀਅਤ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਟਕੋਰੇ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਕਲ ਦੀ ਪਕੜ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਬਿਰਧ ਆਸ਼ਰਮ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਮਾਤ ਭਾਸ਼ਾ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਲਾਇਲਾਜ ਬਿਮਾਰੀ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਕੁਦਰਤੀ ਰਿਸ਼ਤਿਆਂ ਦੀ ਚੀਸ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਸ਼ੇੜੀ ਸੰਭਾਲ ਘਰ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਟੋਟਿਆਂ ਦੀ ਵੰਡ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  • ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਚਟਨੀ ਵੀ ਖਾਣੀਂ ਹੋਗੀ ਔਖੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ (ਬਾਲ ਰਚਨਾਂ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸੱਚ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਦੋਹੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬੱਲੇ ਬਈ ਨੇਤਾ ਜੀ ਆਏ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸ਼ਹੀਦੀ ਦਾ ਦਰਜਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਰਿਜ ਪੈਲੇਸ ਪੁਲਿਸ ਨਾਕਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਅਮਲੀਆਂ ਦਾ ਮੰਗ ਪੱਤਰ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਮਾਜ ਅੰਦਰ ਦਿਨੋ-ਦਿਨ ਵਧ ਰਹੇ ਨਸ਼ਿਆਂ ਨੂੰ ਠੱਲ ਪਾਉਣ ਲਈ ਜਦੋਂ ਦਾ ਪੁਲੀਸ ਪ੍ਰਸਾਸ਼ਨ ਨੇ ਸਮਾਜ ਵਿਰੋਧੀ ਅਨਸਰਾਂ ਪ੍ਰਤੀ ਸ਼ਿਕੰਜਾ ਕੱਸਿਆ ਹੈ। ਉਦੋਂ ਤੋਂ ਹੀ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਨਸ਼ੇ ਤਸਕਰਾਂ ਅਤੇ ਨਸ਼ੇ ਵਰਤਣ ਵਾਲੇ ਨਸ਼ੇੜੀਆਂ ਨੂੰ ਭਾਰੀ ਮੁਸੀਬਤਾਂ ਨੇ ਆ ਘੇਰਿਆ ਹੈ। ਕਿ ਪਹਿਲਾਂ ਸ਼ਰੇਆਮ, ਫੇਰ ਚੋਰੀ ਛਿਪੇ ਮਿਲਦੇ ਨਸ਼ੇ ਦੌਰਾਨ ਅਮਲੀਆਂ ਨੂੰ ਅੱਧੋ-ਅੱਧੀ  ਮਿਲਾਵਟੀ ਪੋਸਤ-ਡੋਡੇ ਮਿਲਦੇ ਸਨ ਪਰ ਮਜ਼ਬੂਰਨ ਵਿਚਾਰੇ ਅਮਲੀ ਮਿਲਾਵਟੀ ਪੋਸਤ ਛਕ ਕੇ ਗੁਜ਼ਾਰਾ ਕਰਦੇ ਰਹੇ ਤੇ ਹੁਣ ਵਿਚਾਰੇ ਅਮਲੀਆਂ ਦੀ ਜ਼ਿੰਦ ਪਹਿਲਾਂ ਨਾਲੋਂ ਕਈ ਗੁਣੇਂ ਜ਼ਿਆਦਾ ਸੁੱਕਣੇ ਏਸ ਕਰਕੇ ਪੈਣ ਲੱਗ ਪਈ, ਕਿ ਨਸ਼ਿਆਂ ਦੇ ਤਸਕਰ ਰਾਤ-ਬਰਾਤੇ ਅਮਲੀਆਂ ਨੂੰ ਪੋਸਤ ਦੀ ਥਾਂ ਤੇ ਮੁਰਗੀਆਂ ਦੇ ਆਂਡੇ ਦੇਣ ਵਾਲੀ ਖੁਰਾਕ ਵਿੱਚ ਐਰਾ-ਵਗੈਰਾ ਸੁਆਹ-ਖੇਹ ਰਲਾ ਕੇ ਅਮਲੀਆਂ ਦੇ ਮੱਥੇ ਮਾਰ ਪੈਸੇ ਬਟੋਰ ਜਾਂਦੇ ਹਨ।
          ਮੁਰਗੀਆਂ  ਦੀ ਖੁਰਾਕ ਦਾ ਅਮਲੀਆਂ ਉਪਰ ਐਨਾ ਜ਼ਿਆਦਾ ਅਸਰ ਪੈਣਾ ਸ਼ੁਰੂ ਹੋ ਗਿਆ, ਕਿ ਵਿਚਾਰੇ ਅਮਲੀ ਮੁਰਗੀਆਂ ਵਾਂਗੂੰ ਆਂਡੇ ਹੀ ਦੇਣ ਲੱਗ ਪਏ, ਜਦੋਂ ਖੁਰਾਕ ਖਾਇਆ ਕਰਨ, ਥੋੜੇ ਚਿਰ ਬਾਅਦ ਉਨ੍ਹਾਂ ਦੇ ਢਿੱਡ ਅੰਦਰ ਜਿਉਂ ਹੀ ਹਿਲਜੁਲ ਜਿਹੀ ਹੋਇਆ ਕਰੇ, ਤਾਂ ਵਿਚਾਰੇ ਅਮਲੀ ਕੁੜ..ਕੁੜ..ਕੁੜ… ਕਰਕੇ ਘਰ ਵਿੱਚ ਬਣੇ ਕੁੱਕੜੀ ਖਾਨੇ ਵਿੱਚ ਜਾਂ ਤੂੜੀ ਵਾਲੇ ਕੋਠੇ ਵੱਲ ਆਪਣੇ ਨੇਫੇ ਨੂੰ ਹੱਥ ਪਾ ਕੇ ਭੱਜੇ ਜਾਇਆ ਕਰਨ, ਤੇ ਪਟੱਕ ਦੇਣੇ ਅੰਡਾ ਦੇ ਕੇ ਮੁੜ ਆਇਆ ਕਰਨ, ਅਮਲੀਆਂ ਵੱਲੋਂ ਦਿੱਤੇ ਜਾਣ ਵਾਲੇ ਅੰਡਿਆਂ ਦੀ ਚਰਚਾ ਚਾਰ-ਚੁਫੇਰੇ ਜੰਗਲ ਦੀ ਅੱਗ ਵਾਂਗ ਫੈਲਣ ਤੇ ਜਿਉਂ ਹੀ ਇਹ ਗੱਲ ਮੁਰਗੀਆਂ ਦੇ ਕੰਨੀਂ ਪਈ ਤਾਂ ਉਹਨਾਂ ਨੇ ਆਪਣੀ ਯੂਨੀਅਨ ਬਣਾਉਂਦਿਆਂ ਇਕੱਤਰ ਹੋ ਕੇ ਅਮਲੀਆਂ ਦੇ ਘਰਾਂ ਮੂਹਰੇ ਧਰਨੇ ਮਾਰਨ ਦਾ ਸੰਘਰਸ਼ ਵਿੱਢਣ  ਲਈ ਇੱਕ ਬੈਠਕ ਬੁਲਾਉਂਦਿਆਂ ਪਹਿਲਾਂ ਅਮਲੀਆਂ ਨੂੰ ਇੱਕ ਚਿਤਾਵਨੀ ਭਰਿਆ ਨੋਟਿਸ ਭੇਜ ਦਿੱਤਾ। 
        ਮੁਰਗੀਆਂ ਦੇ ਇਸ ਨੋਟਿਸ ਨੂੰ ਲੈ ਕੇ ਇਕ ਪੁਰਾਣੇ ਪੱਕੇ 'ਕੈਲੂ' ਨਾਂਅ ਦੇ ਅਮਲੀ ਨੇ ਅਮਲੀਆਂ ਦੀ ਬੈਠਕ ਬੁਲਾਉਂਦਿਆਂ ਮੌਕੇ ਦੀ ਹਾਕਮ ਸਰਕਾਰ ਪ੍ਰਤੀ ਭਾਰੀ ਗਿਲੇ ਸ਼ਿਕਵੇ ਜ਼ਾਹਰ ਕਰਦਿਆਂ ਉਨ੍ਹਾਂ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਨੂੰ ਮੰਗ ਪੱਤਰ ਦੇਣ ਵਾਸਤੇ ਵਹੀਰਾਂ ਘੱਤ ਲਈਆਂ। ਸੰਸਦੀ ਭਵਨ ਵੱਲ ਜਾਣ ਤੋਂ ਪਹਿਲਾਂ ਪੈਦਲ ਜਾਣ ਵਾਲੇ ਕਾਫਲੇ 'ਚ ਹਾਜ਼ਰ ੧੫ ਮੈਂਬਰੀ ਕਮੇਟੀ ਵੱਲੋਂ ਆਸੇ-ਪਾਸਿਓਂ ਆਪਣੇ ਰਾਸ਼ਨ-ਪਾਣੀ ਦੀ ਜੁਗਾੜਬੰਦੀ ਕਰਕੇ ਇਹ ਮਤਾ ਪਕਾਇਆ ਗਿਆ, ਕਿ ਰਸਤੇ  ਵਿੱਚ ਆਪਾਂ ਸਿਰਫ ਸਮੇਂ ਮੁਤਾਬਕ ਹੀ ਆਪਣੇ ਕਾਰਡ ਚਾਰਜ ਕਰਨੇ ਹਨ। ਕਿਉਂਕਿ ਆਪਣੇ ਕੋਲ ਪੋਸਤ ਦਾ ਸਟਾਕ ਸੀਮਤ ਹੀ ਹੈ। ਕਿਸੇ ਵੀ ਮੈਂਬਰ ਨੂੰ ਜ਼ਿਆਦਾ ਜਾਂ ਦੁੱਗਣਾ ਮਾਲ ਨਹੀਂ ਦਿੱਤਾ ਜਾਵੇਗਾ, ਭਾਵੇਂ ਕਿਸੇ ਅਮਲੀ ਦੀ ਜਾਨ ਹੀ ਕਿਉਂ ਨਾ ਨਿਕਲ ਜਾਵੇ।
         ਇੱਕ ਰੋਜ਼ਾ ਪੈਦਲ ਮਾਰਚ ਕਾਫਲਾ ਜੋ ਸਵੇਰੇ ਚਾਰ ਵਜੇ ਰਵਾਨਾ ਹੋਇਆ ਸੀ, ਇਸ ਕਾਫਲੇ ਉੱਪਰ ਕੁਝ ਪੈਂਡਾ ਤਹਿ ਕਰਨ ਉਪਰੰਤ ਸਿਖਰ ਦੁਪਹਿਰੇ ਪੈਦਲ ਤੁਰੇ ਜਾਂਦੇ ਅਮਲੀਆਂ ਤੇ ਇੱਕ ਗੰਭੀਰ ਆਫਤ ਹੋਰ ਆਣ ਡਿੱਗੀ  ਸੀ। ਕਿ ਕਾਫਲ ਅਜੇ ਜੋ ਸੰਸਦੀ ਭਵਨ ਤੋਂ ੧੫ ਕੁ ਕਿਲੋਮੀਟਰ ਵਿੱਥ ਦੀ  ਦੂਰੀ ਤੇ ਸੀ ਤੇ ਨਸ਼ੇ ਦੀ ਤੋਟ ਕਾਰਨ ਰਸਤੇ ਵਿੱਚ ਇੱਕ ਛਿੰਦੂ ਨਾਂਅ ਦਾ ਅਮਲੀ ਦਮ ਤੋੜਨ ਕਿਨਾਰੇ ਹੋਇਆ ਮਦਹੋਸ਼ ਹੋ ਗਿਆ।ਉਨ੍ਹਾਂ ਨੇ ਰਸਤੇ 'ਚ ਇੱਕ ਜੱਟ ਦੇ ਖੇਤ ਚੋਂ ਇੱਕ ਮੰਜਾ ਮੰਗ ਲਿਆ ਤੇ ਮ੍ਰਿਤਕ ਸਮਝ ਕੇ ਅਮਲੀਆਂ ਨੇ ਛਿੰਦੂ ਅਮਲੀ ਨੂੰ ਮੰਜੇ ਤੇ ਪਾ ਕੇ ਮੋਢਿਆਂ ਤੇ ਚੁੱਕ ਲਿਆ। ਗਰਮੀ ਜ਼ਿਆਦਾ ਤੇ ਨਸ਼ੇ ਦੀ ਤੋਟ 'ਚ ਟੁੱਟ ਚੁੱਕੇ ਅਮਲੀਆਂ ਨੇ ਛਿੰਦੂ ਅਮਲੀ ਦੀ ਦੇਹ ਨੂੰ ਮਸਾਂ ਹੀ ਇੱਕ ਕੁ ਕਿਲੋਮੀਟਰ ਵਾਰੋ-ਵਾਰੀ ਚੁਕਦਿਆਂ ਉਹਨਾਂ ਵਿਚਾਰਿਆਂ ਦੀ ਬਾਂਅ ਬੋਲ ਗਈ ਤੇ ਉਨ੍ਹਾਂ ਛਿੰਦੂ ਵਾਲੇ ਮੰਜੇ ਨੂੰ ਇੱਕ ਪਿੱਪਲ ਦੇ ਦਰੱਖਤ ਥੱਲੇ ਰੱਖ ਵਾਪਸੀ ਤੇ ਛਿੰਦੂ ਨੂੰ ਚੁੱਕ ਕੇ ਪਿੰਡ ਲਿਜਾਣ ਦਾ ਫੈਸਲਾ ਕਰ ਲਿਆ। 
           ਸਾਰੇ ਅਮਲੀਆਂ ਨੇ ਸੰਸਦੀ ਭਵਨ ਦੇ ਜਾ ਦਰਵਾਜੇ ਖੜਕਾਏ,ਪਹਿਲਾਂ ਤਾਂ ਵਿਚਾਰੇ ਅਮਲੀਆਂ ਨੂੰ ਪਹਿਰੇਦਾਰਾਂ ਨੇ ਲੰਬਾ ਸਮਾਂ ਗੇਟ ਤੇ ਹੀ ਡੱਕੀ ਰੱਖਿਆ। ਆਖਰ ਅਮਲੀਆਂ ਨੇ ਜਿਉਂ ਹੀ ਸਰਕਾਰ ਪ੍ਰਤੀ ਉੱਚੀ-ਉੱਚੀ ਚੀਕ-ਚਿਹਾੜਾ ਕਰਦਿਆਂ ਕਿਹਾ ਕਿ ਮੰਤਰੀ ਸਾਹਿਬ ਇੱਕ ਤਾਂ ਅਸੀਂ ਪਹਿਲਾਂ ਹੀ ਨਸ਼ੇ-ਪੱਤੇ ਪੱਖੋਂ ਅਤੇ ਮਕਾਨ ਪਾਉਣ ਲਈ (ਬਰੇਤੀ) ਰੇਤਾ ਪੱਖੋਂ ਡਾਹਢੇ ਸਤਾਏ ਹੋਏ ਹਾਂ ਉੱਤੋਂ ਹੁਣ ਥੋਡੇ ਪਹਿਰੇਦਾਰ ਆਟੇ ਦੇ ਸ਼ੀਂਹ ਬਣੇ ਖੜੇ ਹਨ। ਲੱਗਦੈ ਸਾਡਾ ਅੱਜ ਜੱਗ 

    ਚੋਂ ਸੀਰ ਹੀ ਮੁੱਕ ਚੱਲਿਐ, -'ਅਮਲੀ ਯੂਨੀਅਨ ਜ਼ਿੰਦਾਬਾਦ.. ਅਮਲੀ ਯੂਨੀਅਨ ਜ਼ਿੰਦਾਬਾਦ.. ਅਮਲੀ ਯੂਨੀਅਨ ਜ਼ਿੰਦਾਬਾਦ..'। ਜਿਉਂ ਹੀ ਅਮਲੀਆਂ ਦੀ ਨਾਅਰੇਬਾਜ਼ੀ ਦੇ ਬੋਲ ਸੰਸਦੀ ਭਵਨ ਦੀਆਂ ਕੰਧਾਂ ਤੱਕ ਗੂੰਜੇ ਤਾਂ ਫਟਾਫਟ ਸੰਸਦੀ ਭਵਨ ਦਾ ਫਾਟਕ ਖੁੱਲ੍ਹ ਗਿਆ। ਕਾਮਯਾਬ ਹੁੰਦੇ ਹੋਏ ਸੰਸਦੀ ਭਵਨ ਦੀਆਂ ਪੌੜੀਆਂ ਚੜ੍ਹ ਗਏ। ਉਨ੍ਹਾਂ ਨੇ ਆਪਣੇ ਮੰਗ ਪੱਤਰ ਵਿੱਚ ਮੰਤਰੀ ਸਾਹਿਬ ਤੋਂ ਪਿੰਡਾਂ-ਸ਼ਹਿਰਾਂ, ਕਸਬਿਆਂ ਵਿੱਚ ਸ਼ਰਾਬ ਦੇ ਠੇਕਿਆਂ ਦੀ ਤਰ੍ਹਾਂ ਅਫੀਮ-ਪੋਸਤ ਦੇ ਠੇਕੇ ਖੋਲਣ, ਪੁਲੀਸ ਪ੍ਰਸਾਸ਼ਨ ਵੱਲੋਂ ਨਸ਼ੇ ਦੇ ਆਦੀਆਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਨ, ਨਸ਼ਿਆਂ ਵਿੱਚ ਮਿਲਾਵਟ ਖੋਰਾਂ ਵਾਲੇ ਤਸਕਰਾਂ ਤੇ ਸਿਕੰਜਾ ਕੱਸਣ ਤੇ ਵਾਜਬ ਭਾਅ ਤੇ ਨਸ਼ਾ ਮਿਲਣ ਆਦਿ-ਆਦਿ ਹੋਰ ਮੁੱਖ ਸਹੂਲਤਾਂ  ਬਾਰੇ ਬੇਨਤੀ ਕੀਤੀ। ਅਤੇ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ, ਕਿ ਸਰਕਾਰ ਜੀ, ਜੇਕਰ ਸਾਡੀਆਂ ਉਕਤ ਮੰਗਾਂ ਉੱਪਰ ਜਲਦੀ ਗੌਰ ਨਾ ਫੁਰਮਾਈ ਗਈ ਤਾਂ ਇਸਦਾ ਵੋਟਾਂ ਵਿੱਚ ਖਮਿਆਜ਼ਾ ਝੱਲਣ ਲਈ ਤਿਆਰ ਰਹੋ ਕਿ ਨਾਲੇ ਅਸੀਂ ਸੜਕਾਂ ਤੇ ਉੱਤਰ ਆਵਾਂਗੇ। ਸਾਡੇ ਜਾਨੀ-ਮਾਲੀ ਨੁਕਸਾਨ ਹੋ ਜਾਣ ਤੇ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਕਿ 'ਚਿੱਟਾ' ਤਾਂ ਅੱਗੇ ਨਾਲੋਂ ਕਈ ਗੁਣੇ ਜ਼ਿਆਦਾ ਪਸਰ ਗਿਆ ਹੈ ਤੇ ਖਾਕੀ ਵਿਚਾਰਾ ਦਿਸਣੋਂ ਹੀ ਹਟ ਗਿਐ
    ਜਿਉਂ ਹੀ ਉਹ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਂਟ ਕਰਕੇ ਭਵਨ ਤੋਂ ਵਾਪਸ ਪੌੜੀਆਂ ਉਤਰਨ ਲੱਗੇ ਤਾਂ ਅਚਾਨਕ ਉਨ੍ਹਾਂ ਦੇ ਬੋਲ ਕੰਨੀਂ ਪਏ।
    ਕਿ, 'ਉਏ ਭਲਿਓ ਲੋਕੋ, ਮੰਗ ਪੱਤਰ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ, ਬਈ ਪਤੰਦਰੋ ਪੋਸਤ ਬੰਦ ਕਿਹੜੇ ਟਾਈਮ ਹੋਇਆ ੨੪ ਘੰਟੇ ਸਾਡੇ ਵੱਲੋਂ ਤਾਂ ਸੁੱਖ ਸਹੂਲਤਾਂ ਪ੍ਰਦਾਨ ਹਨ। 
    ਐਵੇਂ ਦਿਨੇ ਹੀ ਸੁੱਤੇ ਨਾ ਰਿਹਾ ਕਰੋ
     ਪੋਸਤ ਬੰਦ ਨਹੀਂ…ਬੱਸ ਅੱਗੇ ਨਾਲੋਂ ਰੇਟ ਹੀ ਤਿਗੁਣਾ-ਚੁੱਗਣਾ ਹੋਇਆ ਐ……ਜਾਓ  ਜਾ ਕੇ……।
         ਵਖਤ ਦੇ ਮਾਰੇ ਅਮਲੀ ਚਾਈਂ-ਚਾਈਂ ਪੌੜੀਆਂ ਉੱਤਰ ਗਏ ਤੇ ਆਪ-ਮੁਹਾਰੇ ਹੀ ਬੋਲਣ ਲੱਗ ਪਏ 
     ਉਏ ਅਮਲੀਆਂ ਨੇ ਤਾਂ ਤਿੱਖੜ ਦੁਪਹਿਰੇ ਖੂਹ ਛਾਵੇਂ ਕਰ ਦਿੱਤਾ ਸੀ ਇਹ ਤਾਂ ਫੇਰ ਮੰਤਰੀ ਐ, …ਹਾ..ਹਾ…ਹਾ…।
       ਪਿੱਛੋਂ ਛਿੰਦੂ ਅਮਲੀ ਜਿਸਦਾ ਖੁੱਲਾ ਮੂੰਹ ਅਸਮਾਨ ਵੱਲ ਸੀ ਤੇ ਅਮਲੀਆਂ ਦਾ ਕਾਫਲਾ ਉਸਨੂੰ ਪਿੱਪਲ ਥੱਲੇ ਉਵੇਂ ਹੀ ਛੱਡ ਕੇ ਸੰਸਦੀ ਭਵਨ ਵੱਲ ਨੂੰ ਰਵਾਨਾ ਹੋ ਗਿਆ ਸੀ ਉਸ ਉਪਰ ਕੁਦਰਤ ਦਾ ਅਜਿਹਾ ਚਮਤਕਾਰ ਕ੍ਰਿਸ਼ਮਾ ਦੇਖਣ ਨੂੰ ਮਿਲਿਆ ਕਿ ਵਾਪਸ ਅਮਲੀਆਂ ਦਾ ਕਾਫਲਾ ਨਸ਼ੇ ਪੱਖੋਂ ਡਿੱਗਦਾ-ਢਹਿੰਦਾ ਜਿਉਂ ਹੀ ਛਿੰਦੂ ਦੇ ਮੰਜੇ ਕੋਲ ਪਹੁੰਚਿਆ, ਉੱਥੇ ਛਿੰਦੂ ਤਾਂ ਗਾਇਬ ਸੀ ਪ੍ਰੰਤੂ ਅੱਧਾ ਕੁ ਕਿੱਲੋ ਪੋਸਤ ਮੰਜੇ ਤੇ ਪਰਨੇ ਉਪਰ ਪਿਆ ਜ਼ਰੂਰ ਦੇਖਣ ਨੂੰ ਮਿਲਿਆ।
    ਵਾਪਸ ਆਏ ਅਮਲੀਆਂ ਦਾ ਕਾਫਲਾ ਇਹ ਵੇਖ ਕੇ ਹੈਰਾਨ-ਪ੍ਰੇਸ਼ਾਨ, ਪਰ ਦੂਜੇ-ਪਾਸੇ ਛਿੰਦੂ ਦੇ ਗਾਇਬ ਹੋਣ ਦੀ ਸੋਚ ਵੀ ਉਨ੍ਹਾਂ ਨੂੰ ਵੱਢ ਖਾਣ ਲੱਗ ਪਈ। ਉਨ੍ਹਾਂ ਉੱਚੀ-ਉੱਚੀ ਛਿੰਦੂ ਨੂੰ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
         ਉਏ ਐਵੇਂ ਪਤੰਦਰੋਂ ਕਿਉਂ ਚਿਲਾਈ ਜਾਨੈਂ ਐ… ਮੈਂ ਜੰਗਲ-ਪਾਣੀ ਗਿਆ ਵਾਂ ਐ, ਨੇੜੇ ਹੀ ਹਰਹਰ ਦੀ ਫਸਲ ਵਾਲੇ ਵਾਹਣ ਵੱਲੋਂ ਛਿੰਦੂ ਦੀ ਆਈ ਆਵਾਜ਼ ਨੂੰ ਸੁਣ ਅਮਲੀਆਂ ਨੂੰ ਚਾਅ ਚੜ ਗਿਆ…।
      ਉਏ ਯਾਰ ਛਿੰਦੂ, ਤੂੰ ਤਾਂ ਮਰ ਗਿਆ ਸੀ। ਅਸੀਂ ਤੈਨੂੰ ਮਰੇ ਵੇ ਨੂੰ ਛੱਡ ਕੇ ਗਏ ਸਾਂ, ਪ੍ਰੰਤੂ ਤੂੰ ਜਿਉਂਦਾ ਕਿਵੇਂ ਯਾਰ…?
       ਭਰਾਵੋ, ਜਦੋਂ ਮੈਂ ਮੰਜੇ ਤੇ ਪਿਆ ਸਾਂ, ਤਾਂ ਮੈਨੂੰ ਵੀ  ਯਮਦੂਤ ਘੜੀਸ ਕੇ ਲਈ ਜਾਂਦੇ ਲੱਗਦੇ ਸਨ। ਪਰ ਹੌਲੀ-ਹੌਲੀ ਅੰਬਰੋਂ ਪੋਸਤ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਜੋ ਪੋਸਤ ਮੇਰੇ ਖੁੱਲੇ ਮੂੰਹ ਰਾਹੀਂ ਅੰਦਰ ਚਲਾ ਗਿਆ ਤੇ ਮੈਂ ਸੁਰਜੀਤ ਹੋ ਗਿਆ, ਮੈਂ ਤਾਂ ਭਰਾਵੋ ਡੱਕ ਕੇ ਪੋਸਤ ਨਾਲ ਆਪਣਾ ਕਾਰਡ ਚਾਰਜ ਕਰ ਲਿਆ ਐ, ਆਹ ਚੱਕੋ ਥੋਡਾ ਹਿੱਸਾ…।

    ਉਏ, ਛਿੰਦੂ ਪੋਸਤ ਦਾ ਮੀਂਹ…!
    'ਯਾਰ, ਇਹ ਕਿਵੇਂ…?' ਸਾਰੇ ਅਮਲੀ ਹੈਰਾਨ-ਪ੍ਰੇਸ਼ਾਨ ਹੋ ਕੇ ਇੱਕੋ ਆਵਾਜ਼ 'ਚ ਬੋਲੇ।
    'ਭਰਾਵੋ, ਪਹਿਲਾਂ ਤੁਸੀਂ ਆਪਣੇ ਕਾਰਡ ਕਰੋ, ਇਸ ਬਾਰੇ ਮੈਨੂੰ ਵੀ ਨਹੀਂ ਪਤਾ…'। 
     'ਉਏ ਲੱਗਦੈ ਕਿ ਸਾਡਾ ਮੰਗ ਪੱਤਰ ਮਨੋਰਥ ਹੋ ਗਿਐ…', ਜੱਗੂ ਅਮਲੀ ਬੋਲਿਆ।
    ਸਾਰੇ ਅਮਲੀਆਂ ਨੇ ਚਾਈਂ-ਚਾਈਂ ਆਪਣਾ ਕੋਟਾ ਪੂਰਾ ਕਰ ਡੱਕ ਲਿਆ, ਤੇ ਫੇਰ ਪੋਸਤ ਦੇ ਮੀਂਹ ਬਾਰੇ ਛਿਛੋਪੰਜ ਵਿੱਚ ਪੈ ਗਏ। ਆਖਰ ਕੈਲਾ ਅਮਲੀ ਖੋਜ ਕਰਨ ਲਈ ਪਿੱਪਲ ਦੇ ਦਰੱਖਤ ਤੇ ਟਪੂਸੀ ਮਾਰ ਕੇ ਚੜ ਗਿਆ। ਜਿਉਂ ਹੀ ਉਸ ਨੇ ਦਰੱਖਤ ਦੇ ਟਾਹਣੇਂ ਤੇ ਨਜ਼ਰ ਮਾਰੀ, ਤਾਂ ਉੱਥੇ ਇੱਕ ਮਿੱਤਰ ਪੰਛੀ ਚੱਕੀਰਾਹੇ ਵੱਲੋਂ ਪਿੱਪਲ ਦੇ ਟਾਹਣ ਨੂੰ ਟੁੱਕ-ਟੁੱਕ ਕੇ ਕਾਫੀ ਡੂੰਘੀ ਖੱਡ ਕੀਤੀ ਹੋਈ ਸੀ। ਉਸਨੂੰ ਦੇਖ ਕੈਲਾ ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਕਿ ਭਰਾਵੋ… ਆਪਾਂ ਇਕੱਲੀ ਮੁਰਗੀਆਂ ਵਾਲੀਆਂ (ਫੀਡ) ਖੁਰਾਕ ਹੀ ਖਾ ਕੇ ਅੰਡੇ ਨਹੀਂ ਦਿੰਦੇ। ਹੁਣ ਸਗੋਂ ਅੱਗੇ ਤੋਂ ਜਿਹੜਾ ਆਪਾਂ ਪਹਿਲਾਂ ਵੀ ਤੇ ਅੱਜ ਵੀ ਪੋਸਤ ਵਿੱਚ ਲੱਕੜ ਦਾ ਮਿਲਾਵਟੀ ਬੂਰਾ ਖਾਦੇਂ ਹਾਂ । ਉਹਦੇ ਬਾਰੇ ਵੀ ਸੋਚੀਏ ਕਿ ਅਸੀਂ ਪਾਣੀ ਗਰਮ ਕਰਨ ਵਾਸਤੇ ਵਰਤੀ ਜਾਣ ਵਾਲੀ ਅੰਗੀਠੀ ਗਰਮ ਕਰਨ ਪੱਖੋਂ ਵੀ ਵਾਂਝੇ ਨਹੀਂ ਰਹਾਂਗੇ।
      ਸਾਰੇ ਅਮਲੀਆਂ ਵਿੱਚ ਆਪਸੀ ਧਮੱਚੜ ਮੱਚ ਗਿਆ ਤੇ ਉਹ ਹਿਸਆਂ ਨਾਲ ਲੋਟ ਪੋਟ ਹੁੰਦੇ ਹੋਏ ਸੁੱਖੀ ਸਾਂਦੀ ਸ਼ਾਮ ਨੂੰ ਆਪੋ-ਆਪਣੇ ਘਰੀਂ ਪਹੁੰਚ ਗਏ।