ਮੇਰੀ ਤਰਲਤਾ ਮੈਨੂ ਬਖ਼ਸ਼ ਦਿਓ (ਕਵਿਤਾ)

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੀ ਤਰਲਤਾ ਮੈਨੂ ਬਖ਼ਸ਼ ਦਿਓ
ਮੈਨੂ ਮੌੜ ਮੇਰੇ ਨਕਸ਼  ਦਿਓ 
ਮੈਂ  ਅਦੁੱਤੀ ਰੱਬ ਦੀ ਦਾਤ ਹਾਂ 
ਮੇਰਾ  ਰਹਿਣ ਇਹੀ ਅਕਸ ਦਿਓ 
ਮੇਰੀ ਤਰਲਤਾ ਮੈਨੂ  ਬਖ਼ਸ਼ ਦਿਓ 
ਮੈਨੂ ਮੌੜ ਮੇਰੇ ਨਕਸ਼ ਦਿਓ ..

ਮੈਂ ਦੇਵਤਾ ਅਖਵਾਂਵਦਾ
ਤੁਲ ਪਿਤਾ  ਦੇ ਕਹਿਲਾਂਵਦਾ
ਹਾਂ ਸ਼੍ਰਿਸ਼ਟੀ ਦਾ ਆਧਾਰ ਮੈਂ 
ਬਹ੍ਰਿਮੰਡ ਦਾ ਹਾਂ ਪਾਸਾਰ ਮੈਂ 
             ਤਿੰਨਾ  ਲੋਕਾਂ  ਵਿਚ ਮੇਰਾ ਵਾਸ ਹੈ 
             ਇਹ  ਤੱਥ ਨਾ ਕਿਧਰੇ ਬਦਲ  ਦਿਓ 
ਮੇਰੀ ਤਰਲਤਾ ਮੈਨੂ  ਬਖ਼ਸ਼ ਦਿਓ 
ਮੈਨੂ ਮੌੜ ਮੇਰੇ ਨਕਸ਼ ਦਿਓ ..।

ਵਿਚ ਗਰਬ  ਦੇ ਵੀ ਮੈਂ ਹੀ ਹਾਂ 
ਦੁੱਧ ਮਾਂ ਦੇ ਵਿਚ ਵੀ ਮੈਂ ਹੀ ਹਾਂ 
ਮੈਂ ਹੀ ਦੌੜਾਂ ਅੰਦਰ  ਰਗਾਂ ਦੇ 
ਰਸ  ਜੀਭਾ ਦਾ ਵੀ ਮੈਂ ਹੀ ਹਾਂ 
            ਮੈਂ  ਹੀ  ਡੁਲਦਾ  ਅੱਖ ਦਾ  ਨੀਰ ਬਣ 
             ਹੁਣ ਹੋਰ ਨਾ ਜਖਮ   ਦਿਓ 
ਮੇਰੀ ਤਰਲਤਾ ਮੈਨੂ  ਬਖ਼ਸ਼ ਦਿਓ 
ਮੈਨੂ ਮੌੜ ਮੇਰੇ ਨਕਸ਼ ਦਿਓ ..।

ਮੈਨੂੰ  ਗਹਿਣੇ ਵੀ ਹੈ ਪਾ ਦਿਤਾ 
ਮੈਨੂੰ ਵੇਚਣਾ ਵੀ ਲਾ ਦਿਤਾ 
ਰੁੱਖ  ਵੱਢ ਕੇ ਕੱਟ  ਕੇ  ਪਹਾਂੜਾ ਨੂ 
ਮੇਰੇ ਸੋਮਿਆ  ਨੂ ਸੁਕਾ ਦਿਤਾ 
         ਤੁਸੀਂ ਜਕੜੇ ਪੂੰਜੀਵਾਦ  ਦੇ  
         ਮੇਰੀ ਹੋਂਦ ਨਾ ਕਰ  ਨਸ਼ਟ ਦਿਓ 
ਮੇਰੀ ਤਰਲਤਾ ਮੈਨੂ  ਬਖ਼ਸ਼ ਦਿਓ 
ਮੈਨੂ ਮੌੜ ਮੇਰੇ ਨਕਸ਼ ਦਿਓ ..।

ਹੁਣ ਟਿਉਬਵੈਲ ਲਗਾ  ਰਹੇ 
ਥਾਂ -ਥਾਂ ਤੇ ਬੋਰ ਕਰਾ ਰਹੇ 
ਵਿਚ ਘੋਲ  ਕੇ  ਜ਼ਹਿਰਾਂ ਮੇਰੇ 
ਦੁਸ਼ਿਤ ਹੋ ਮੈਨੂ ਬਣਾ ਰਹੇ 
             ਕਿੱਦਾਂ ਸਾਹ  ਲਵਾਂਗਾ  ਕੱਲ ਨੂ ਮੈਂ 
             ਇਸ ਬੋਝ ਤੋ ਕਰ ਮੁਕਤ  ਦਿਓ  
ਮੇਰੀ ਤਰਲਤਾ ਮੈਨੂ  ਬਖ਼ਸ਼ ਦਿਓ 
ਮੈਨੂ ਮੌੜ ਮੇਰੇ ਨਕਸ਼ ਦਿਓ ..।


ਜਦ ਔੜ ਲਗਦੀ   ਮੌਸਮਾਂ  ਦੀ 
ਤ੍ਰੇਹ  ਮਿਟਾਂਦਾ  ਮੈਂ ਹੀ ਹਾਂ 
ਬਣ  ਕੇ  ਬੱਦਲ ਖਲਿਆਣਾ ਨੂ 
ਸਿੰਝਣ ਲਈ  ਆਂਦਾਂ ਮੈਂ ਹੀ ਹਾਂ 
       ਜੀਵਨ ਦਾ  ਰੱਖਿਅਕ ਮੈਂ ਹੀ ਹਾਂ 
        ਮੈਨੂੰ ਸਾੰਭ  ਲਉ ਵੁੱਕਤ ਦਿਓ 
ਮੇਰੀ ਤਰਲਤਾ ਮੈਨੂ  ਬਖ਼ਸ਼ ਦਿਓ 
ਮੈਨੂ ਮੌੜ ਮੇਰੇ ਨਕਸ਼ ਦਿਓ ..।

ਜਦ ਭਗੀਰਥੀ ਨੇ ਬੁਲਾਇਆ ਸੀ 
ਧਾਰ  ਗੰਗਾ  ਵੇਸ਼  ਮੈਂ ਆਇਆ  ਸੀ 
ਜੱਗ  ਤਾਰਨੇ ਨੂੰ "ਸੋਨੀ "ਆ 
ਨਾਨਕ ਵੀ  ਵੇਈ  ਸਮਾਇਆ ਸੀ 
           ਮੈਂ ਗਾਥਾ ਹਾਂ ,ਇਤਿਹਾਸ  ਹਾਂ 
            ਬਚੇ  ਰਹਿਣ ਮੇਰੇ ਨਕਸ਼ ਦਿਓ 
ਮੇਰੀ ਤਰਲਤਾ ....
ਮੇਰੀ ਤਰਲਤਾ ਮੈਨੂ  ਬਖ਼ਸ਼ ਦਿਓ 
ਮੈਨੂ ਮੌੜ ਮੇਰੇ ਨਕਸ਼ ਦਿਓ ..।