ਆਓ ਸਿਹਤ ਵਿਗਾੜੀਏ (ਵਿਅੰਗ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


medical abortion ph

pills for abortion online order abortion pill philippines
ਜੇਕਰ ਤੁਹਾਡੀ ਸਿਹਤ ਕੁਝ  ਠੀਕ ਨਹੀਂ ਹੈ ਤਾਂ ਇਹ ਕੇਹੜੀ ਫਿਕਰ ਵਾਲੀ ਗੱਲ ਹੈ ,ਸੇਹਤ ਠੀਕ ਰੱਖਣ ਲਈ ਵੀ ਤਾਂ ਅੱਜ ਦੇ ਜ਼ਮਾਨੇ ਵਿਚ ਅਨੇਕਾਂ ਜਫਰ ਜਾਲਣੇ ਪੈਦੇ ਹਨ  ਜੇ ਜ਼ਰਾ ਢਿਲੇ ਮੱਠੇ ਹੋ ਵੀ ਗਏ ਤਾਂ ਕੇਹੜੀ ਆਖਰ ਆ ਗਈ ਤੁਹਾਡੇ ਪਾਸ ਪੈਸਾ ਹੈ ਨੌਕਰ ਚਾਕਰ ਹਨ ਹੱਥੀਂ ਅਪਣੇ ਘਰ ਦਾ ਕੰਮ ਕਰਕੇ ਐਵੇਂ ਅਪਣੀ ਸ਼ਾਨ ਦਾ ਕੀ ਜਲੂਸ ਕਢਾਉਂਦੇ ਹੋ , ਰੋਜ਼ ਤੜਕੇ aੱੁੱਠੇ ਕੇ ਬੇ ਅਰਾਮੇ ਹੋਵੋ ,ਐਵੇਂ ਰੱਬ ਦੇ ਵੇਲੇ ਪੁਠੇ ਸਿੱਧੇ  ਹੋ ਕੇ ਯੋਗਾ ਵਗੈਰਾ ਕਰਕੇ ਜਾਂ ਫਿਰ ਐਵੇਂ ਘਰ ਦੇ ਸਾਰੇ ਕੰਮ ਛੱਡ ਕੇ ਸਦਾਈਆਂ ਵਾਂਗ ਨੱਠੀ ਜਾਓ ,ਜੇ ਜ਼ਰਾ ਮੋਟੇ ਵੀ ਹੋ ਗਏ ਤਾਂ ਕੇਹੜੀ ਆਖਿਰ ਆ ਗਈ ਮੋਟੇ ਵੀ ਤਾਂ ਰੱਬ ਦੇ ਜੀਅ ਹੀ ਹੁੰਦੇ ਹਨ ,ਜ਼ਰਾ ਹਾਥੀ ਨੂੰ ਹੀ ਵੇਖ ਲਓ , ਬਥੇਰਾ ਕੁਝ ਖਾ ਜਾਂਦਾ ਹੈ ,ਬਥੇਰਾ ਚਿਰ ਜੀ ਲੈਂਦਾ ਹੈ , ਵਿਆਹ ਸ਼ਾਦੀਆਂ ਤੇ ਜਾਓ ਬੇਸ਼ੱਕ ਤਿੰਨਾਂ  ਦਿਨਾਂ ਜਿਨਾ ਰਾਸ਼ਣ ਇੱਕੋ ਦਿਨ ਹੀ ਛਕ ਜਾਓ , ਪੀਓ  ਐਸ਼ ਉਡਾਓ ਅਕਸਰ ਸ਼ਗਣ ਵੀ ਤਾਂ ਸੌ ਸੌ ,ਪੰਜ ਪੰਜ ਸੌ  ਦੇ ਖੋਤੇ ਦੇ ਕੰਨਾਂ ਵਰਗੇ ਕੜਕਦੇ ਨੋਟਾਂ ਦਾ ਪਾਇਆ ਹੈ ,ਖੁਬ ਪੈਓ ,ਟੱਲੀ ਹੋ ਕੇ ਨੋਟਾਂ ਦੀਆਂ ਦੱਥੀਆਂ ਸਟੇਜ ਤੇ ਡੀਜੇ ਨਾਲ ਲੱਚਰ ਗੀਤਾਂ ਤੇ ਨੱਚਦੇ ਭੁੜਕਦੇ ਅਖੌਤੀ ਕਲਾਕਾਰਾਂ ਤੇ ਬੇ ਤਾਲੇ ਨਸ਼ਈ ਸਾਕ ਸੰਬੰਦੀਆਂ ਤੇ ਸਟੇਜ ਤੇ ਖਿਲਾਰੋ ਅੇਸੇ ਖੁਸ਼ੀ ਦੇ ਮੌਕੇ ਕੇਹੜੇ ਨਿੱਤ ਆਉਂਦੇ ਹਨ , ਇਹ ਮਾਇਆ ਨਿਰਾ ਪੁਰਾ ਡਾਕਟਰਾਂ ਕੋਲੋਂ ਐਵੇਂ ਨਕਲੀ ਟੀਕੇ ਲਵਾਉਣ ਲਈ ਥੋੜ੍ਹੀ ਹੈ  , ਸੱਟਾਂ ਫੇਟਾਂ ਦੀ ਇਹੋ ਜੇਹੇ ਸਮੇਂ ਪਰਵਾਹ ਨਹੀਂ ਕਰੀਦੀ ਡਾਕਟਰ ਕਿਸ ਕੰਮ ਲਈ ਹਨ ਨਕਲੀ ਦਵਾਈਆਂ ਤੁਹਾਡੇ ਲਈ ਹੀ ਤਾਂ ਹਨ ਇਹ ਕ੍ਹੇੜ੍ਹੂਆਂ ਵਿਦੇਸ਼ ਘਲਣੀਆਂ ਹਨ  ,ਗੱਡੀਆਂ ਅਪਣੀਆਂ ਹਨ , ਨ੍ਹੇਰੇ ਸਵੇਰੇ ਆਓ ਜਾਓ ,ਫਿਕਰ ਨਾ ਕਰੋ , ਜਦੋਂ ਮੌਤ ਆਓਣੀ ਹੀ ਹੈ ਤਾਂ ਆ ਹੀ ਜਾਣੀ ਹੈ ਟੁੰਨ ਹੋ ਕੇ ਗੱਡੀ ਚਲਾਓ ,ਉਚੀ ੨ ਟੇਪ ਲਾਕੇ ਮਨ ਮਰਜ਼ੀ ਦੇ ਗਾਣੇ ਸੁਣੋ , ਨਾ ਅਗਲੇ ਦੀ ਪਰਵਾਹ ਕਰੋ ਤੇ ਨਾ ਅਪਣੀ, ਲਾਇਸੈਂਸ ਨਹੀਂ ਤਾਂ ਵੈ ਕੀ ਹੈ ਕੇਹੜੀ ਲਾਇਸੈਂਸ ਨੇ ਗੱਡੀ ਚਲਾਉਣੀ ਹੈ,ਪੁਲਸ ਅਪਣੀ ਹੈ ,ਬੱਸ ਸੌ ਦਾ ਇਕ ਨੋਟ ਉਨ੍ਹਾਂ ਕੋਲੋਂ ਤੁਹਾਡੀ ਜਾਣ ਛੁਡਾ ਦਵੇ ਗਾ , ਅੱਗੇ ਰੱਬ ਰਾਖਾ  , ਫਿਕਰ ਕਿਸ ਗੱਲ ਦਾ ਹੈ ।ਇਹੋ ਜੇਹੋ ਵੇਲਿਆਂ ਤੇ ਅਕਸਰ ਏਦਾਂ ਹੋ ਹੀ ਜਾਂਦਾ ਹੈ , ਜੇ ਰੱਸਤੇ ਵਿਚ ਕੈਈ ਭਾਣਾ ਵਰਤ ਹੀੰ ਗਿਆ ਤਾਂ ਇੱਸ ਵਿਚ ਕਸੂਰ ਤੁਹਾਡਾ ਥੋੜ੍ਹਾ  ਹੈ । ਕੱਢ ਦਿਓ ਰੱਬ ਦਾ ਕਸੂਰ ।ਦਾਰੂ ਤਾਂ ਸਾਰੇ ਪੀਂਦੇ ਹਨ ਗੱਡੀਆਂ ਵੀ ਇਸੇ ਤਰ੍ਹਾਂ  ਚਲਾਉਂਦੇ ਹਨ ,ਨ੍ਹੇਰੇ ਸਵੇਰੇ ਲੱਭੋ ਡਾਕਟਰ ਲਵਾਓ ਚਾਨਣੀ ਦੇ ਨਕਲੀ ਟੀਕੇ ਬਨ੍ਹਾਓ ਪੱਟੀਆਂ , ਖਰਚੋ ਪੈਸੇ ਇਹ ਕੇਹੜੇ ਨਾਲ ਜਾਣੇ ਹਨ ।                                                                                                                                                                                                                                                       ਕੀ ਕਿਹਾ ਗੋਡੇ ਗਿੱਟੇ ਦੁੱਖਦੇ ਹਨ , ਚੜ੍ਹਦੇ ਓ ਰੋਜ਼ ਦੂਸਰੀ ਮੰਜ਼ਿਲ ਤੇ ਕਿਸੇ ਨੂੰ ਮਨ ਮਰਜ਼ੀ ਦੇ ਕਿਰਾਏ  ਤੇ ਦੇ ਕੇ ਸੁਰਖਰੂ ਹੋ ਜਾਓ , ਕਿਰਾਏ ਦਾਰ ਨੂੰ ਆਖ ਦਿਓ ਕਿਰਾਇਆ  ਉੱਪਰ ਜਾਂਦੇ ਮੇਰਾ ਭਾਵ aਪਰਲੀ ਮੰਜ਼ਿਲ ਤੇ ਜਾਂਦਿਆਂ ਦੇ ਜਾਇਆ ਕਰੇ , ਰੋਜ਼ ਪੌੜੀਆ ਚੜ੍ਹਨ ਦੀ ਖੱਪ ਮੁਕਾਓ ,ਆਰਮ ਨਾਲ ਸੋਫੇ ਤੇ ਉਲਟੇ ਸਿੱਧੇ ਹੋ ਕੇ ਮਨ ਮਰਜ਼ੀ ਦੇ ਸੀਰੀਅਲ ਵੇਖੋ ,ਸਰਵਾਈਕਲ ਦੀ ਦਰਦ ਹੋਵੇ ਤਾਂ ਡਾਕਟਰ ਤਾਂ ਅਜ ਕਲ ਇੱਟ ਪੁੱਟਿਆਂ ਲੱਭਦੇ ਹਨ ਨਵੇਂ ੨ ਨੁਸਖੇ , ਪੇਨ ਕਿਲਰ ਲਓ ਜਿੰਨੇ ਸੱਜਣ ਮਿਤਰ ਘਰ ਆਉਂਦੇ ਜਾਂਦੇ ਹਨ ,ਅਪਨੀਆਂ ਸਾਰੀਆਂ ਬੀਮਾਰੀਆਂ ਦੇ ਨਾਮ ਲਈ ਜਾਓ ,ਨਵੈਂ ੨ ਨੁਸਖੇ ਲ਼ਿਖ ਕੇ ਡਾਇਰੀਆਂ ਭਰੋ ਰੋਜ਼ ਨਵਾਂ ਨੁਸਖਾ ਅਜ਼ਮਾਓ , ਖਰਚੋ ਪੈਸੇ , ਬੀਮਾਰੀ ਨਾ ਠੀਕ ਹੋਵੇ ਤਾਂ ਕੋਈ ਗੱਲ ਨਹੀਂ ਅਜੇ ਤੱਕ ਬਹੁਤ ਸਾਰੇ ਦੇਸੀ ਟੋਟਕੇ ਤੁਹਾਡੀ ਡਾਇਰੀ ਵਿਚ ਲ਼ਿਖੇ ਪਏ ਹਨ  ਅਜ਼ਮਾਓ ਸੇਹਤ ਵਿਗੜਦੀ ਹੈ ਤਾਂ ਇਸ ਬਾਰੇ ਬਹੁਤਾ ਫਿਕਰ ਕਰਨਾ  ਛੱਡੋ ,ਰਹਿਣ ਦਿਓ ਬੱਸ  ਟੋਟਕਿਆਂ ਤੇ ਡੋਰੀਆਂ , ਬਹੁਤੀ ਚਿੰਤਾ ਕਰਨੀ ਚੰਗੀ ਨਹੀਂ ਹੁੰਦੀ ਪਹਿਲਾਂ ਹੀ ਘਰਾਂ ਦੇ ਹਰੋ ਮਸਲਿਆਂ ਕਰਕੇ ਟੈਨਸ਼ਨ ਹੈ ,ਜਿਸ ਨਾਲ ਨੀਂਦ ਨਹੀਂ ਆਉਂਦੀ ,ਕਦੇ ਬੀ. ਪੀ ਵੀ ਘੱਟ ਵੱਧ ਜਾਂਦਾ ਹੈ ,ਕੋਈ ਦੇਸੀ ਟੋਟਕੇ ਲੱਭੋ ਜਾਂ ਫਿਰ ਨੀਂਦ ਦੀਆਂ ਗੋਲੀਆਂ ਦਾ ਪੱਤਾ ਜੋ ਕਿਸੇ ਫਾਰਮੇਸੀ ਤੋਂ ਲਿਆ ਕੇ ਰੱਿਖਆ ਹੀ ਹੋਇਆ ਹੈ ਖਾਓ ਤੇ ਘੁਰਾੜੇ  ਮਾਰੋ ,ਘਰਾਂ ਦੇ ਹਾਲ ਤਾਂ ਏਦਾਂ ਹੀ ਰਹਿਣੇ ਹਨ , ਸੇਹਤ ਦੀ ਫਿਕਰ ਛੱਡੋ ਘਰ ਦੇ ਝੰਜਟ ਕਿਦਾਂ ਵਧਾਉਣੇ ਹਨ ਇਂ੍ਹਨ੍ਹਾਂ ਵੱਲ ਪੂਰਾ ਧਿਆਨ ਦਿਓ, ਟੈਨਸ਼ਨ ਦਾ ਤਾਂ ਇੰਟਰ ਨੈਸ਼ਨਲ ਮਸਲਾ ਹੈ ,ਜੇ ਟੈਨਸ਼ਨ ਛੱਡ ਕੇ ਮਾਲਾ ਫੇਰਣ ਲੱਗ ਪਏ  ਤਾਂ ਰੱਬ ਤੁਹਾਡੇ ਬਾਰੇ ਕੀ ਸੋਚੇ ਗਾ ਪਈ ਹੁਣ ਸਾਰੀ ਉਮਰ ਗਵਾ ਕੇ ਸੇਹਤ ਵੀ ਗਵਾ ਕੇ ਜਦੋੰ ਚੌਂਕੜੀ ਮਾਰਣ ਜੋਗਾ ਵੀ ਨਹੀ ਰਿਹਾ,ਹੁਣ ਇਸ ਨੂੰ ਏਡੀ ਕੇਹੜੀ ਜਰੂਰੀ ਪੈ ਗਈ ਮੈਨੂੰ ਯਾਦ ਕਰਨ ਦੀ , ਇਸ ਨੂੰ ਹੁਣ ਹੋਰ ਸੇਹਤ ਵਿਗਾੜਣ ਦੀ ਏਡੀ ਕੇਹੜੀ ਕਾਹਲੀ ਪੈ ਗਈ , ਹੁਣ ਅਖਿਰ ਨੂੰ ਤਾਂ ਛੇਤੀ ਹੀ ਇਸ ਨੇ ਮੇਰੇ ਕੋਲ ਇਸ ਭਲੇ ਮਾਣਸ ਨੇ ਆ ਹੀ ਜਾਣਾ ਸੀ , ਫਿਰ ਆ ਕੇ ਸਾਰੇ ਗੱਸੇ ਗਿਲੇ ਕੱਢ ਲੈਂਦਾ ,ਹੁਣ ਐਵੈਂ ਥੋੜ੍ਹੇ ਕੁ ਸਮੈਂ ਲਈ ਲੇਟ ਕੱਢਣ ਦੀ ਸੋਚ ਕੈ ਰੱਬ ਨੂੰ ਤਾਂ ਹਾਸਾ ਜੇਹਾ   ਆਈ ਜਾਂਦਾ ਇਸ ਬੰਦੇ ਤੇ ।

 ਹਾਂ ਇਕ ਗੱਲ ਚੰਗੇ ਵੇਲੇ ਹੋਰ ਚੇਤਾ ਆ ਗਈ , ਜੇ ਤੁਸੀਂ ਪਿੰਡ ਵਿਚ ਰਹਿੰਦੇ ਹੌ ਤਾਂ ਮਾੜੀ ਮੋਟੀ ਸੇਹਤ ਨੂੰ ਖਰਾਬ ਰਖਣ ਲਈ ਕਿਸੇ ਪਿੰਡ ਵਿਚ ਇਲਾਜ ਲਈ ਘਰ ਘਰ ਫਿਰਦੇ ਝੋਲਾ ਛਾਪ  , ਜਾਂ ਕਿਸੇ ਨੀਮ ਹਕੀਮ ,ਜਾਂ ਝਾੜ ਫੁਕ ਕਰਣ ਵਾਲੇ ਸਿਆਣੇ ਮੁੰਡੇ ਕੁੜੀਆਂ ਵੰਡਣ ਵਾਲੇ ਮੋਟੇ ਫਿਟੇ ਸਾਧ ਨਾਲ਼ ਦੇ ਡੇਰੇ ਦਾ ਵੀ ਅਤਾ ਪੁਛਦੇ ਰਿਹਾ ਕਰੋ ਕਿਉਂਕਿ ਇਨ੍ਹੰ ਦੀਆਂ ਪੁੜੀਆਂ ਰੰਗ ਬਰੰਗੀਆਂ ਨਕਲੀ ਤੇ ਸਸਤੀਆਂ ਗੋਲੀਆਂ ਨਾਲ ਵੀ ਅਪਣੀ ਸੇਹਤ ਵਿਗੜਣ ਦੇ ਨਾਲ ਨਾਲ ਹੀ ਪੈਸੇ ਦੀ ਬਚਤ ਵੀ ਹੁੰਦੀ ਹੈ ,ਅੰਧ ਵਿਸ਼ਵਾਸ਼ੀ ਦੀ ਸਾਨੂੰ ਠ੍ਹਥ ਲੋੜ ਹੈ , ਕਿਉਂਕਿ ਦੇਸ਼ ਵਿਚ ਅਨਪੜ੍ਹਤਾ ਖਤਮ ਹੋਣੀ ਅਜੇ ਬੜੀ ਦੂਰ ਦੀ ਗੱਲ ਹੈ ,ਅਜੇ ਕੱਬਰਾਂ ਤੇ ਬੈਠੇ ਵੇਹਲ਼ੜ ਸਾਧਾਂ ਜਿਨ੍ਹਾਂ ਨੂੰ ਇਸ ਕਬਰ ਬਾਰ ਆਪਣੇ ਆਪ ਨੂੰ ਵੀ ਪੂਰੀ ਤਰ੍ਹਾਂ ਇਸ ਪੀਰ ਬaਬੇ ਬਾਰੇ ਪਤਾ ਨਹੀਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਦੀ ਲੋੜ ਨਹੀਂ ਕਿਉਂ ਜੋ ਕੁਝ ਵਾਰਾਂ ਤੇ ਚਿਰਾਗਾਂ ਲਈ ਬਾਲੇ ਜਾਣ ਵਾਲੇ ਦੀਵੇ ਥੱਲੇ ਹਨੇਰੱਾ ਤਾਂ ਉਸ ਕੋਲੋਂ ਇੱਥੇ ਬਹਿ ਕੇ ਸਾਰੀ ਉਮਰ ਦੂਰ ਨਹੀੰਂ ਹੋਣਾ ਹਾਂ ਅਪਣਾ ਘਰ ਰੌਸ਼ਣ ਕਰਨ ਲਈ ਕੋਈ ਦਿਲ ਚਲੀ ਭਾਂਵੇਂ ਕਿਸੇ ਉਮਰ ਦੀ ਹੋਵੇ ਉਸ ਦੀ ਅਸਲ ਬੀਮਾਰੀ ਦੂਰ ਕਰਨ ਲਈ ਭਜਾ ਕੇ ਲੈ ਜਾਵੇਗਾ ,ਪਰ ਜੇ ਕਿਤੇ ਲੋਕਾਂ ਜਾਂ ਪੁਲਿਸ ਹੱਥੇ ਚੜ੍ਹ ਗਿਆ ਤਾਂ ਅਸਲ ਸੇਹਤ ਦੋਹਾਂ ਦੀ ਵਿਗਾੜ ਕੇ ਰੱਖ ਦਿਤੀ ਜਾਵੇਗੀ