ਤੇਰੇ ਰਾਹਾਂ ਵਿੱਚ (ਕਵਿਤਾ)

ਐਸ. ਸੁਰਿੰਦਰ   

Address:
Italy
ਐਸ. ਸੁਰਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇਰੇ ਰਾਹ ਵਿੱਚ ਖੁੱਦ ਨੂੰ ਮਿਟਾਣ ਆਇਆ ਹਾਂ ।
ਗੁਲਾਬੀ ਜਿਸਮਾਂ ਦੀ ਮਿੱਟੀ ਛਾਣ ਆਇਆ ਹਾਂ । । 

ਸੱਜਣ ਦੁਸ਼ਮਣ ਦੀ ਮੈਨੂੰ ਨਾ ਪਰਖ ਹੋਈ ,
ਐਸ ਦੁਨੀਆ ਦੀ ਬੇਰੁਖ਼ੀ ਮਾਣ ਆਇਆ ਹਾਂ ।

ਸ਼ਾਇਦ ਕੋਈ ਮਿਲ ਜਾਵੇ , ਉੱਚਾ ਖਿਆਲ ,
ਤੇਰੇ ਦਰ ਤੇ ਹਸਤੀ ਮਿਟਾਣ ਆਇਆ ਹਾਂ ।

ਹਰ ਹਸਰਤ ਮੋਈ ਐ ! ਬਾਗ-ਏ-ਬਹਾਰ ,
ਫ਼ਿਤਰਤ ਮੋਸਮ ਦੀ ਪਛਾਣ ਆਇਆ ਹਾਂ । 

ਪਤਾ ਹੈ ! ਆਖ਼ਿਰ ਮੈਂ ਹੀ ਫ਼ਨਾਹ ਹੋਣਾ ,
ਫੇਰ ਵੀ ਮਿੱਠਾ ਮੁਹਰਾ ਖਾਣ ਆਇਆ ਹਾਂ ।