ਕੱਛੀ ਪਾਟ ਗਈ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਾਏ ਨਰੈਂਣੇ ਨੇ ਆਪਣੇ ਨਵੇਂ ਰੱਖੇ ਪ੍ਰਵਾਸੀ ਬਿਹਾਰੀ ਮਜ਼ਦੂਰ ਨੂੰ ਆਪਣੀ ਕੱਸੀ ਨੇੜੇ ਲੱਗਦੀ ਜ਼ਮੀਨ ਬਾਰੇ ਜਾਣੂੰ ਕਰਵਾਇਆ। ਤੀਸਰੇ ਕੁ ਦਿਨ ਜਦੋਂ ਰਾਤ ਸਮੇਂ ਨਹਿਰੀ ਪਾਣੀ ਦੀ ਵਾਰੀ ਸੀ ਤਾਂ ਤਾਏ ਨੇ ਭਈਏ ਨੂੰ ਇਕੱਲਿਆਂ ਹੀ ਪਾਣੀ ਲਾਉਣ ਲਈ ਭੇਜ ਦਿੱਤਾ ਸੀ ਪ੍ਰੰਤੂ ਤਾਏ ਨੇ ਉਸਨੂੰ ਜਾਣ ਸਮੇਂ ਸਮਝਾਇਆ ਸੀ ਕਿ ਜੇਕਰ ਆਪਣਾ ਕੋਈ ਆਂਢੀ-ਗੁਆਂਢੀ ਤੇਰੇ ਨਾਲ ਪਾਣੀ ਪਿੱਛੇ ਉੱਚਾ-ਨੀਵਾਂ ਬੋਲੇ ਤਾਂ ਤੂੰ ਮੈਨੂੰ ਆਪਣੇ ਮੋਬਾਇਲ ਫੋਨ ਤੋਂ ਫੋਨ ਕਰ ਦੇਵੀਂ, ਮੈਂ ਆਪੇ ਸਮਝ ਲਵਾਂਗਾ। ਭਈਆ ਖੇਤ ਨੂੰ ਰਵਾਨਾ ਹੋ ਗਿਆ ਤੇ ਤਾਏ ਨੇ ਦੋ ਕੁ ਰੂੜੀ ਮਾਰਕਾ ਕਰੜੇ ਜਿਹੇ ਪੈੱਗ ਲਗਾ ਲਏ ਸਨ।
    ਖੇਤ ਪਹੁੰਚਣ ਸਾਰ ਹੀ ਭਈਏ ਨੇ ਫਸਲ ਵਿੱਚ ਪਾਣੀ ਹੀ ਪਾਣੀ ਭਰਿਆ ਦੇਖਿਆ ਤਾਂ ਉਸਨੇ ਫਟਾਫਟ ਜ਼ਮੀਨ ਵਿੱਚ ਦੀ ਲੰਘ ਰਹੇ ਪਾਣੀ ਵਾਲੇ ਕੱਚੇ ਨਾਲੇ (ਖਾਲ) ਨੂੰ ਬੰਨਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਕੰਮ ਲੋਟ ਨਾ ਆਇਆ, ਤਾਂ ਭਈਆ ਪਾਣੀ ਦੇ ਵਹਾਅ ਨੂੰ ਦੇਖ ਕੱਸੀ ਵੱਲ ਨੂੰ ਭੱਜ ਪਿਆ, ਅੱਗੋਂ ਕੱਸੀ ਦੀ ਹਾਲਤ ਦੇਖ ਭਈਏ ਨੇ ਫਟਾਫਟ ਤਾਏ ਨਰੈਂਣੇ ਨੂੰ ਫੋਨ ਮਿਲਿਆ ਤੇ ਲਗਾਤਾਰ ਆਖੀ ਜਾਵੇ, “ਸਰਦਾਰ ਜੀ, ਨਲਾ (ਖਾਲਾ) ਟੂਟ ਗੇਆ…ਕੱਛੀ ਪਾਟ ਗਈ…,ਨਲਾ ਟੂਟ ਗੇਆ..ਕੱਛੀ ਪਾਟ ਗਈ”। ਮੈਨੇ ਪਿਹਲੇ ਨਲਾ ਟੂਟਾ ਦੇਖਾ, ਫਿਰ ਕੱਛੀ ਪਾਟੀ…।
   ਤਾਂ ਤਾਇਆ ਅੱਗੋਂ ਨਸ਼ੇ ਦੇ ਸਰੂਰ ‘ਚ ਲੜਖੜਾਉਂਦੀ ਜਿਹੀ ਅਵਾਜ਼ ਚ ਆਖੀ ਜਾਵੇ, “ਕੋਈ ਗੱਲ ਨਹੀਂ…ਸਾਲਿਆ ਮੇਰਿਆ…, ਜੇ ਨਾਲਾ ਟੁੱਟ ਗਿਆ ਜਾਂ ਕੱਛੀ ਪਾਟ ਗਈ ਐ…ਤਾਂ ਕੋਈ ਬੰਬ ਤਾਂ ਨਹੀਂ ਡਿੱਗ ਪਿਆ, ਕੱਲ ਨੂੰ ਮੈਂ ਤੈਨੂੰ ਇੱਕ ਛੱਡ ਕੇ ਦੋ ਕੱਛੀਆਂ ਲੈ ਦੇਊਗਾ, ਨਾਲੇ ਅਗਾਂਹ ਨੂੰ ਰਬੜ ਵਾਲੀ ਕੱਛੀ ਲੈ ਕੇ ਦੇਊਂ ਜੀਹਦਾ ਨਾਲਾ ਵੀ ਨਾ ਟੁੱਟੇ…”। 
       ਪਰ ਘਬਰਾਇਆ ਹੋਇਆ ਭਈਆ ਫਿਰ ਫੋਨ ਤੇ ਫੋਨ ਕਰਦਾ ਰਿਹਾ। ਹੁਣ ਫੋਨ ‘ਤਾਈ ਨਿਹਾਲੀ’ ਨੇ ਚੁੱਕ ਲਿਆ। ਜਦੋਂ ਭਈਏ ਨੇ ਫਿਰ ਕਿਹਾ ਕਿ, “ਬੀਬੀ ਜੀ, ਨਲਾ ਟੂਟ ਗੇਆ…ਕੱਛੀ ਪਾਟ ਗਈ…”। ਤਾਂ ਨਿਹਾਲੀ ਅੱਗੋਂ ਕਹਿਣ ਲੱਗੀ ਕਿ, “ਵੇ ਰਾਮੂੰ ਜੈ ਵੱਢਿਆ, ਫੇਰ ਕੀ ਹੋ ਗਿਆ, ਤੂੰ ਐਨਾ ਕੱਛੀ ਨੂੰ ਈ ਕੁਰਲਾਈ ਜਾਨੈਂ…”।                 
  ਹੁਣ ਤੂੰ ਐਂ ਕਰ, ਬਈ ਆਪਣੀ ਕੋਠੜੀ ‘ਚ ਤੇਰੇ ਸਰਦਾਰ ਵਾਲਾ ਇੱਕ ਪੁਰਾਣਾ ਜਿਹਾ ਸੁੱਥੂ (ਪਜਾਮਾ) ਪਿਆ ਏ…,ਤੂੰ ਉਹਨੂੰ ਪਾ ਕੇ ਕੇਰਾਂ ਡੰਗ ਸਾਰ ਲੈ…ਨਾਲੇ ਸੁੱਥੂ ਝਾੜ ਕੇ ਪਾਵੀਂ, ਕੋਈ ਵਿੱਚ ਭਰਿੰਡ ਵਗੈਰਾ ਨਾ ਹੋਵੇ, ਹੋਰ ਨਾ ਕਿਤੇ………।