ਮਿਲਣ ਦੀ ਚਾਹ (ਮਿੰਨੀ ਕਹਾਣੀ)

ਜਸਬੀਰ ਸਿੰਘ ਸੋਹਲ    

Email: jasbirsinghsohal@gmail.com
Address:
India
ਜਸਬੀਰ ਸਿੰਘ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੀਪੀ ਦੇ ਡੇਡੀ ਦੀ ਮੌਤ ਇਕ ਐਕਸੀਡੈਂਟ ਵਿਚ ਹੋ ਗਈਙ ਦੀਪੀ ਦੇ ਦਾਦਾ ਦਾਦੀ ਤੇ ਹੋਰ ਰਿਸਤੇਦਾਰਾਂ ਨੇ ਦੀਪੀ ਦੀ ਮਾਂ ਨੂੰ ਉਸਦੇ ਪੇਕੇ ਭੇਜ ਦਿਤਾ ਤੇ ਦੀਪੀ ਨੂੰ ਆਪਣੇ ਕੋਲ ਰੱਖ ਲਿਆ 
ਉਹ ਰੋਂਦੀ ਕੁਰਲਾਉਂਦੀ ਮਾਂ ਨਾਲ ਜਾਣ ਦੀ ਜਿੱਦ ਕਰਦੀ ਰਹੀ  ਉਸ ਤੋਂ ਬਾਅਦ ਕਦੇ ਕਿਸੇ ਨੇ ਦੀਪੀ ਨੂੰ ਮਾਂ ਨਾਲ ਮਿਲਣ ਨਾ ਦਿੱਤਾ
ਪੇਕਿਆਂ ਨੇ ਕੁੜੀ ਨੂੰ ਸਮਾਜ ਨਾਲ ਜੁੜੀ ਰਹਿਣ ਲਈ ਟੀਚਰ ਦੀ ਨੌਕਰੀ ਤੇ ਲਗਵਾ ਦਿੱਤਾ  ਉਸ ਦੇ ਮਨ ਵਿਚ ਵੀ ਦੀਪੀ ਨੂੰ ਮਿਲਣ ਦੀ ਚਾਹ ਹਮੇਸ਼ਾ ਰਹਿੰਦੀ ਸੀ ਪਰ ਸਹੁਰਿਆਂ ਵਲੋਂ ਲੱਗੀਆਂ ਪੰਬਦੀਆਂ ਨੇ ਉਸ ਦੀ ਇਕ ਨਾ ਚਲਣ ਦਿਤੀ ਪੇਕਿਆਂ ਨੇ ਦੀਪੀ ਦੀ ਮਾਂ ਦਾ ਵਿਆਹ ਚੰਡੀਗੜ ਕਰ ਦਿਤਾਙ ਸਮਾਂ ਆਪਣੀ ਚਾਲ ਚਲਦਾ ਗਿਆ 
ਦੀਪੀ ਪੜ ਲਿਖ ਕੇ ਚੰਡੀਗੜ ਹੀ ਨੌਕਰੀ ਕਰਨ ਲਗ ਪਈਙ ਉਸਦੀ ਮਾਂ ਦੇ ਦੋ ਬੱਚੇ ਹੋਏ ਇਕ ਵਿਆਹਿਆ ਗਿਆ ਤੇ ਇਕ ਉਸ ਦੇ ਨਾਲ ਸੀ
ਇਕ ਦਿਨ ਅਚਾਨਕ ਦੀਪੀ ਦੇ ਮੰਮੀ ਡੇਡੀ ਦੀ ਵਿਚੋਲਣ ਉਹਨਾਂ ਦੀ ਦੂਰ ਦੀ ਰਿਸਤੇਦਾਰ ਅਚਾਨਕ ਦੀਪੀ ਨੂੰ ਬਜ਼ਾਰ ਵਿਚ ਸੁਨਿਆਰੇ ਦੀ ਦੁਕਾਨ ਤੇ ਮਿਲੀ  ਦੀਪੀ ਨੇ ਬਜੁਰਗ ਔਰਤ ਨੂੰ ਥੋੜਾ ਥੋੜਾ ਪਹਿਚਾਣਦੇ ਹੋਏ ਪੁੱਛ ਹੀ ਲਿਆ ਤੁਸੀਂ ਦਲਜੀਤ ਅੰਟੀ ਹੋ ? ਉਹ ਬਜੁਰਗ ਔਰਤ ਨੇ ਦੀਪੀ ਨੂੰ ਕਿਹਾ ਹਾਂ ਤੂੰ ਕੋਣ ਹੈ ਬੇਟੀ ? ਦੀਪੀ ਨੇ ਘੁੱਟ ਕੇ ਉਸ ਬਜੁਰਗ ਔਰਤ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣ ਲਗ ਪਈ ਤੇ ਦਸਣ ਲੱਗੀ ਮੈਂ ਦੀਪੀ ਹਾਂ  ਸ਼ਮਸ਼ੇਰ ਸਿੰਘ ਤੇ ਦਲੀਪ ਕੌਰ ਦੀ ਛੋਟੀ ਜਿਹੀ ਕੁੜੀ ਦੀਪੀ
ਦੀਪੀ ਨੇ ਦਲਜੀਤ ਕੌਰ ਨੂੰ ਪੁਛਿਆ ਅੰਟੀ ਮੇਰੀ ਮੰਮੀ ਕਿਸ ਤਰ੍ਹਾ ਹੈ ? ਤੇ ਕਿਥੇ ਰਹਿੰਦੀ ਹੈ  ਉਹ ਮੈਨੂੰ ਯਾਦ ਵੀ ਕਰਦੀ ਹੈ ਕਿ ਨਹੀਂ ਮੈਂ ਅੱਜ ਵੀ ਉਸਨੂੰ ਯਾਦ ਕਰਦੀ ਹਾਂ  ਦਲਜੀਤ ਕੌਰ ਨੇ ਦੱਸਿਆ ਕਿ ਉਹ ਚੰਡੀਗੜ ਵਿਚ ਟੀਚਰ ਹੈ ਤਾਂ ਦੀਪੀ ਫਿਰ ਭਾਵੁਕ ਹੋ ਗਈ ਤੇ ਕਹਿਣ ਲੱਗੀ ਮੈਰੀ ਮਾਂ ਤੇ ਮੈਂ ਇੰਨੇ ਸਾਲ ਇਕ ਸ਼ਹਿਰ ਵਿਚ ਹੁੰਦੇ ਹੋਏ ਵੀ ਮਿਲ ਨਾ ਸਕੇ
ਦੀਪੀ ਨੇ ਅੰਟੀ ਨੂੰ ਕਿਹਾ ਕਿ ਤੁਸੀਂ ਮੇਰੀ ਮਾਂ ਨੂੰ ਇਕ ਵਾਰੀ ਮੈਨੂੰ ਮਿਲਾ ਦਿਓਙ ਮੇਰੇ ਮਨ ਵਿਚ ਮਾਂ ਨਾਲੋ ਵਿਛੜਨ ਤੋਂ ਲੈ ਕੇ ਹੁਣ ਤੱਕ ਮਾਂ ਨੂੰ ਮਿਲਣ ਦੀ ਚਾਹ ਹੈ[