ਬਾਲ ਗੀਤ (ਗੀਤ )

ਬਲਜੀਤ ਬਦੇਸ਼ਾ   

Email: baljitsinghvadesa@gmail.com
Cell: +91 98149 56130
Address:
India
ਬਲਜੀਤ ਬਦੇਸ਼ਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਾਪਾ ਜੀ ਮੇਰੀ ਗੱਲ ਮੰਨ ਜਾਵੋ ।
ਪੜਨ ਸਕੂਲੇ ਮੈਨੂੰ ਅੱਜ ਹੀ ਪਾਵੋ ।
ਗਲ ਚਾਂ ਪਾ ਕੇ ਬਸਤਾ ਮੈ ਸਕੁਲੇ ਜਾਵਾਂਗੀ ।
ਪੜ ਲਿਖਕੇ ਮੈ ਪਾਪਾ ਤੁਹਾਡਾ ਨਾਂ ਚਮਕਾਵਾਗੀ ।
ਮਦਰ ਟਰੇਸਾ ,ਕਿਰਨ ਬੇਦੀ ਮੈ ਉਸਾ ਬਣਕੇ ।
ਬਣ ਝਾਸੀ ਦੀ ਰਾਣੀ ਲੜਾ ਮੈ ਸੀਨਾ ਤਣਕੇ ।
ਹੱਸ ਹੱਸ ਕੇ ਦੇਸ ਲਈ ਸਹੀਦੀ ਪਵਾਂਗ਼ੀ ।
ਪੜ ਲਿਖਕੇ ਮੈ ਪਾਪਾ ਤੁਹਾਡਾ ਨਾਂ ਚਮਕਾਵਾਗੀ ।
ਬਣ ਕੇ ਪ੍ਰਤਿਭਾ ਰਾਜ ਕਰਾ ਮੈ ਸਾਰੇ ਦੇਸ ਤੇ ।
ਮੱਤ ਦੇ ਦਿਉ ਐਸੀ ਕੇ ਜਿੰਦ ਵਾਰੇ ਦੇਸ ਤੇ ।
ਸੱਚੀ ਕਸਮ ਮੈ ਖ਼ਾਵਾ ਪਗੜੀ ਦਾਗ ਨਾ ਲਾਵਾਂਗੀ ।
ਪੜ ਲਿਖਕੇ ਮੈ ਪਾਪਾ ਤੁਹਾਡਾ ਨਾਂ ਚਮਕਾਵਾਗੀ ।
ਬਲਜੀਤ ਵੀਰ ਹੈ ਨਾਲ ਕਿਹੜਾ ਕੱਲੀਆ ।
ਸਕੁਲ ਬਦੇਸੇ ਪਾਪਾ ਪੜਨ ਮੈ ਚੱਲੀਆ ।
ਸੁਪਨੇ ਕਰਕੇ ਸੱਚੇ ਤੁਹਾਡਾ ਹੱਥ ਵਟਾਵਾਂਗੀ ।
ਪੜ ਲਿਖਕੇ ਮੈ ਪਾਪਾ ਤੁਹਾਡਾ ਨਾਂ ਚਮਕਾਵਾਗੀ ।