ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 9 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


14

ਕਾਲੀ ਚੋਅ ਤੋਂ ਪਾਰ ਬਾਜੀਗਰਾਂ ਦੇ ਕੋਠੇ ਵਲ ਜਾਣ ਲਈ ਗਲੀ ਵਿੱਚ ਆਇਆ ਤਾ ਉਹਨੂੰ ਤਾਈ ਨਿਹਾਲੀ ਦਿਸ ਪਈ। ਉਹਨੇ ਮੈਲੇ ਪੱਲੇ ਹੇਠਾਂ ਕੋਈ ਭਾਂਡਾ ਲੁਕੋਇਆ ਹੋਇਆ ਸ਼ੀ ਅਤੇ ਬਹੁਤ ਸੰਭਾਲ ਕੇ ਪੈਰ ਪੁੱਟ ਰਹੀ ਸ਼ੀ। ਕਾਲੀ ਤੇਜ਼ ਤੁਰਦਾ ਹੋਇਆ ਉਹਦੇ ਬਰਾਬਰ ਆ ਕੇ ਉੱਚੀ ਅਵਾਜ਼ ਵਿੱਚ ਬੋਲਿਆ:
"ਤਾਈ!"
ਅਵਾਜ਼ ਸੁਣ ਕੇ ਤਾਈ ਨਿਹਾਲੀ ਚੌਂਕ ਗਈ ਅਤੇ ਉਹਨੇ ਭਾਂਡੇ ਨੂੰ ਹੋਰ ਵੀ ਜ਼ੋਰ ਨਾਲ ਫੜ ਲਿਆ। ਕਾਲੀ ਹਸਦਾ ਹੋਇਆ ਪੱਲੇ ਵਲ ਇਸੰਾਰਾ ਕਰਕੇ ਬੋਲਿਆ:
"ਤਾਈ, ਇਹਦੇ ਵਿੱਚ ਘੇਅ ਆ ਜੋ ਏਨਾ ਲੁਕੋ ਕੇ ਲਿਜਾ ਰਹੀ ਏਂ?"
"ਨਹੀਂ ਕਾਕਾ।।। ਮੈਨੂੰ ਤਾਂ ਘੇਅ ਦੇਖਿਆਂ ਕਈ ਸਾਲ ਲੰਘ ਗਏ। ਬਸ ਇਹ ਸਮਝ ਕਿ ਜਦੋਂ ਜੀਤੂ ਜੰਮਿਆ ਸ਼ੀ ਉਦੋਂ ਅੱਧਾ ਸੇਰ ਘੇਅ ਖਾਧਾ ਸ਼ੀ। ਮੈਂ ਤਾਂ ਘੇਅ ਦਾ ਰੰਗ ਅਤੇ ਸਵਾਦ ਦੋਵੇਂ ਭੁੱਲ ਗਈ ਆਂ।।।। ਲੱਸ਼ੀ ਲਿਆਈਂ ਆਂ। ਲੱਸ਼ੀ ਵੀ ਕਿੱਥੋਂ, ਚਿੱਟਾ ਪਾਣੀ ਆ। ਕਿੱਦਾਂ ਦਾ ਜ਼ਮਾਨਾ ਆ ਗਿਆ, ਗਾੜ੍ਹੀ ਲੱਸ਼ੀ ਦਿੰਦਿਆਂ ਚੌਧਰਾਣੀਆਂ ਦੇ ਹੱਥ ਕੰਬਣ ਲੱਗਦੇ ਆ। ਹੁਣ ਤਾਂ ਗਾੜ੍ਹੀ ਲੱਸ਼ੀ ਨਿਆਮਤ ਹੁੰਦੀ ਜਾ ਰਹੀ ਆ।" ਤਾਈ ਨੇ ਭਾਂਡੇ ਨੂੰ ਪੱਲੇ ਦੇ ਹੇਠੋਂ ਕੱਢ ਕੇ ਕਾਲੀ ਨੂੰ ਦਿਖਾਉਂਦਿਆਂ ਕਿਹਾ।
"ਤੂੰ ਤਾਂ ਚਾਹ ਪੀਂਦਾ। ਪ੍ਰਤਾਪੀ ਦਸਦੀ ਸ਼ੀ ਕਿ ਤੂੰ ਲੱਸ਼ੀ ਨੂੰ ਮੂੰਹ ਨਹੀਂ ਲਾਉਂਦਾ।"
"ਤਾਈ, ਏਦਾਂ ਦੀ ਤਾਂ ਗੱਲ ਨਹੀਂ। ਲੱਸ਼ੀ ਮਿਲੇ ਤਾਂ ਪੀਵਾਂ। ਜਦੋਂ  ਮੈਂ ਸੰਹਿਰ ਵਿੱਚ ਸ਼ੀ ਤਾਂ ਰੋਜ਼ ਲੱਸ਼ੀ ਪੀਂਦਾ ਸ਼ੀ। ਇੱਥੇ ਮਿਲਦੀ ਹੀ ਨਹੀਂ। ਇਕ ਦੋ ਵਾਰ ਕੋਸਿੰਸੰ ਕੀਤੀ ਸ਼ੀ ਕਿ ਕਿਤਿਉਂ ਦੁੱਧ ਮਿਲ ਜਾਵੇ ਪਰ ਕੋਈ ਬੰਦੋਬਸਤ ਨਹੀਂ ਹੋ ਸਕਿਆ। ਪਿੰਡ ਵਿੱਚ ਤਾਂ ਹਰ ਚੀਜ਼ ਭਿੱਖਿਆ ਦੇ ਤੌਰ ਉੱਤੇ ਮਿਲਦੀ ਹੈ। ਅਤੇ ਉਹ ਜ਼ਬਰਦਸਤੀ ਨਹੀਂ ਲਈ ਜਾ ਸਕਦੀ। ਸੋਚਦਾਂ ਕਿ ਮਕਾਨ ਬਣ ਜਾਏ ਤਾਂ ਛੋਟੀ-ਮੋਟੀ ਗਾਂ ਰੱਖ ਲਵਾਂ।" ਕਾਲੀ ਨੇ ਉਚਕ ਕੇ ਭਾਂਡੇ ਅੰਦਰ ਝਾਕਿਆ।
"ਕਾਕਾ ਤੂੰ ਪੈਸੇ ਵਾਲਾ। ਤੂੰ ਚਾਹੇ ਤਾਂ ਹਲ ਵੀ ਬਣਵਾ ਸਕਦਾਂ।" ਨਿਹਾਲੀ ਨੇ ਮਿੱਟੀ ਦੇ ਭਾਂਡੇ ਨੂੰ ਪੱਲੇ ਦੇ ਹੇਠਾਂ ਲੁਕੋਂਦਿਆਂ ਕਿਹਾ। 
"ਜੀਤੂ ਕਈ ਦਿਨਾਂ ਦਾ ਕਹਿ ਰਿਹਾ ਸ਼ੀ ਕਿ ਉਹਦੇ ਅੰਦਰ ਗਰਮੀ ਪੈ ਗਈ ਆ। ਲੂਣ ਪਾ ਕੇ ਲੱਸ਼ੀ ਪੀਣ ਨੂੰ ਕਹਿੰਦਾ ਸ਼ੀ। ਘਰ ਵਿੱਚ ਲੂਣ ਤਾਂ ਸ਼ੀ ਪਰ ਲੱਸ਼ੀ ਨਹੀਂ। ਕੱਲ੍ਹ ਦਸ ਘਰਾਂ ਵਿੱਚ ਗਈ ਪਰ ਸਾਰਿਆਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਗਰਮੀ ਕਾਰਨ ਡੰਗਰਾਂ ਦੇ ਦੁੱਧ ਸੁੱਕ ਗਏ ਆ। ਅੱਜ ਫੱਤੂ ਚੌਧਰੀ ਦੀ ਘਰਵਾਲੀ ਦੀਆਂ ਸੌ ਮਿਨਤਾਂ ਕੀਤੀਆਂ ਤਾਂ ਉਹਨੇ ਅੱਧੀ ਬਾਟੀ ਲੱਸ਼ੀ ਦੀ ਦਿੱਤੀ ਆ।"
ਕਾਲੀ ਉਹਦੇ ਨਾਲ ਨਾਲ ਤੁਰਦਾ ਰਿਹਾ ਤਾਂ ਤਾਈ ਨਿਹਾਲੀ ਨੂੰ ਸੰੱਕ ਹੋਇਆ ਕਿ ਕਿਤੇ ਉਹ ਉਹਨਾਂ ਦੇ ਘਰ ਹੀ ਨਾ ਆ ਰਿਹਾ ਹੋਵੇ। ਜੇ ਏਦਾਂ ਹੋਇਆ ਤਾਂ ਜੀਤੂ ਦੇ ਹਿੱਸੇ ਅੱਧੀ ਲੱਸ਼ੀ ਆਊ। ਇਸ ਵੇਲੇ ਉਹ ਕਿਸੇ ਹੋਰ ਦੇ ਘਰ ਵੀ ਨਹੀਂ ਸ਼ੀ ਜਾਣਾ ਚਾਹੁੰਦੀ ਕਿਉਂਕਿ ਉਹ ਜਿੱਥੇ ਵੀ ਜਾਊਗੀ ਉਹਨੂੰ ਪੁੱਛਿਆ ਜਾਊਗਾ ਕਿ ਉਹ ਲੱਸ਼ੀ ਕਿੱਥੋਂ ਲਿਆਈ ਹੈ। ਉਹ ਕਾਲੀ ਨੂੰ ਆਪਣੇ ਘਰ ਵਿੱਚ ਆਉਣ ਤੋਂ ਰੋਕਣ ਲਈ ਬੋਲੀ:
"ਕਾਕਾ ਜੀਤੂ ਤੇਰੇ ਕੋਲ ਤਾਂ ਨਹੀਂ ਸ਼ੀ! ਸਵੇਰੇ ਮੂੰਹ ਹਨ੍ਹੇਰੇ ਹੀ ਨਿਕਲ ਗਿਆ ਸ਼ੀ। ਹਾਲੇ ਤੱਕ ਨਹੀਂ ਆਇਆ। ਪਤਾ ਨਹੀਂ ਕਿੱਥੇ ਚਲੇ ਗਿਆ?।।। ਤੂੰ ਕਿੱਥੇ ਚੱਲਿਆਂ?"
ਕਾਲੀ ਤਾਈ ਦੀ ਗੱਲ ਦਾ ਅਰਥ ਸਮਝ ਗਿਆ ਅਤੇ ਸੰਰਾਰਤ ਨਾਲ ਮੁਸਕਰਾਉਂਦਾ ਹੋਇਆ ਬੋਲਿਆ:
"ਮੈਂ ਵੀ ਜੀਤੂ ਨੂੰ ਦੇਖਣ ਆਇਆ ਸ਼ੀ। ਜੇ ਉਹ ਘਰ ਨਹੀਂ ਤਾਂ ਮੈਂ ਬਾਜੀਗਰਾਂ ਦੇ ਕੋਲ ਜਾ ਆਉਂਦਾ। ਛੱਤ ਲਈ ਸਿਰਕੀਆਂ ਬਣਾਉਣੀਆਂ।"
ਤਾਈ ਨਿਹਾਲੀ ਦਾ ਘਰ ਆ ਗਿਆ ਤਾਂ ਉਹਨੇ ਦਾਖਲ ਹੁੰਦਿਆਂ ਹੀ ਝੱਟ ਦਰਵਾਜ਼ਾ ਬੰਦ ਕਰ ਲਿਆ। ਜੀਤੂ ਨਾਲ ਤਾਈ ਦੇ  ਲਾਡ ਪਿਆਰ ਬਾਰੇ ਸੋਚਦਾ ਕਾਲੀ ਬਾਜੀਗਰਾਂ ਦੇ ਕੋਠਿਆਂ ਵਲ ਵਧ ਗਿਆ।
ਚੋਅ ਦੇ ਦੂਸਰੇ ਕੰਢੇ ਦੇ ਨਾਲ ਨਾਲ ਕਾਹੀ ਥਾਣੀਂ ਲੰਘ ਕੇ ਕਾਲੀ ਬਾਜੀਗਰਾਂ ਦੇ ਕੋਠਿਆਂ ਵਲ ਮੁੜ ਗਿਆ। ਉਹਨਾਂ ਦੇ ਕੋਠੇ ਬਾਕੀ ਪਿੰਡ ਤੋਂ ਅਲੱਗ ਸਨ ਕਿਉਂਕਿ ਉਹ ਬਿੱਲੀ, ਲੂਮੜੀ ਅਤੇ ਗਿੱਦੜ ਤੱਕ ਦਾ ਮਾਸ ਖਾ ਲੈਂਦੇ ਸਨ। ਉਂਝ ਤਾਂ ਪਿੰਡ ਦਾ ਹਰ ਬੰਦਾ ਉਹਨਾਂ ਤੋਂ ਪਰਹੇਜ਼ ਕਰਦਾ ਸ਼ੀ ਪਰ ਪੰਡਿਤ ਸੰਤ ਰਾਮ ਤਾਂ ਉਹਨਾਂ ਦੇ ਪਰਛਾਂਵੇਂ ਤੱਕ ਨੂੰ ਸਹਿ ਨਹੀਂ ਸਕਦਾ ਸ਼ੀ। ਪਰ ਪਿੰਡ ਵਾਲਿਆਂ ਨੇ ਉਹਨਾਂ ਨੂੰ ਇਸ ਲਈ ਵਸਣ ਦੀ ਆਗਿਆ ਦਿੱਤੀ ਸ਼ੀ ਕਿਉਂਕਿ ਉਹ ਮਿੱਟੀ ਦੇ ਖਿਡਾਉਣੇ ਬਣਾਉਣ ਅਤੇ ਬਾਜੀਆਂ ਪਾਉਣ ਦੇ ਇਲਾਵਾ ਸਿਰਕੀਆਂ ਅਤੇ ਤੰਦ ਵੀ ਬਣਾਉਂਦੇ ਸਨ।
ਨੌਜਵਾਨ ਬਾਜੀਗਰ ਖੁਸ਼ੀਆ ਅਤੇ ਉਸ ਦਾ ਚਾਚਾ ਰੋਡਾ ਆਪਣੇ ਕੋਠਿਆਂ ਕੋਲ ਖੜ੍ਹੇ ਕਾਲੀ ਨੂੰ ਦੇਖ ਰਹੇ ਸਨ। ਰੋਡੇ ਨੇ ਅੱਖਾਂ ਉੱਤੇ ਹੱਥ ਦੀ ਛਤਰੀ ਬਣਾਈ ਹੋਈ ਸ਼ੀ। ਉਹਨੇ ਖੁਸ਼ੀਏ ਨੂੰ ਪੁੱਛਿਆ:
"ਕੌਣ ਆ ਰਿਹੈ?।।। ਮੈਂ ਇਹਨੂੰ ਪਿੰਡ ਵਿਚ ਪਹਿਲਾਂ  ਕਦੇ ਨਹੀਂ ਦੇਖਿਆ।"
ਖੁਸ਼ੀਏ ਨੇ ਕੋਈ ਜੁਆਬ ਨਾ ਦਿੱਤਾ ਅਤੇ ਕਾਲੀ ਵਲ ਇਕਟਕ ਦੇਖਦਾ ਹੋਇਆ ਪਹਿਚਾਣਨ ਦੀ ਕੋਸਿੰਸੰ ਕਰਦਾ ਰਿਹੈ। ਜਦੋਂ ਉਹ ਉਹਨਾਂ ਦੇ ਨੇੜੇ ਪਹੁੰਚ ਗਿਆ ਤਾਂ ਖੁਸ਼ੀਆ ਖੁਸੰ ਹੋ ਕੇ ਬੋਲਿਆ:
"ਕਾਲੀ ਆ।"
"ਕਿਹੜਾ ਕਾਲੀ?"
"ਚਮਾਰਾਂ ਦਾ ਕਾਲੀ।"
"ਚਮਾਰਾਂ ਦਾ ਕਿਹੜਾ ਕਾਲੀ।"
"ਉਹ ਹੀ ਜਿਹੜਾ ਪਿੰਡੋ ਦੌੜ ਗਿਆ ਸ਼ੀ। ਸੁਣਿਆ ਸੰਹਿਰੋਂ ਬਹੁਤ ਸਾਰਾ ਪੈਸਾ ਕਮਾ ਕੇ ਲਿਆਇਆ।" ਖੁਸ਼ੀਏ ਨੇ ਜੁਆਬ ਦਿੱਤਾ।
"ਬੜਾ ਬਾਂਕਾ ਜਵਾਨ ਆ।" ਰੋਡਾ ਦੋ ਕਦਮ ਅਗਾਂਹ ਵਧ ਆਇਆ।
ਕਾਲੀ ਜਦੋਂ ਉਹਨਾਂ ਦੇ ਬਹੁਤ ਨੇੜੇ ਪਹੁੰਚ ਗਿਆ ਤਾਂ ਖੁਸ਼ੀਆ ਦੌੜ ਪਿਆ ਅਤੇ ਉਲਟੀ ਬਾਜੀ ਪਾ ਕੇ ਉਹਦੇ ਸਾਹਮਣੇ ਜਾ ਖੜਾ ਹੋਇਆ।
"ਕਾਲੀ ਸੁਣਾ ਕੀ ਹਾਲ-ਚਾਲ ਆ?"
"ਤੂੰ ਸੁਣਾ - ਮਜੇ ਵਿੱਚ ਆਂ ਨਾ?" ਕਾਲੀ ਨੇ ਖੁਸ਼ੀਏ ਦਾ ਹੱਥ ਫੜ ਲਿਆ ਅਤੇ ਫਿਰ ਰੋਡੇ ਵਲ ਵਧਦਾ ਹੋਇਆ ਬੋਲਿਆ:
"ਬੰਦਗੀ ਚਾਚਾ।"
"ਬੰਦਗੀ।" ਰੋਡੇ ਨੇ ਵੀ ਕਾਲੀ ਦਾ ਹਾਲ-ਚਾਲ ਪੁੱਛਿਆ।
ਥੋੜ੍ਹਾ ਚਿਰ ਏਧਰ-ਉਧਰ ਦੀਆਂ ਗੱਲਾਂ ਮਾਰਨ ਬਾਅਦ ਕਾਲੀ ਬੋਲਿਆ:
"ਖੁਸ਼ੀਏ, ਅੱਜ-ਕੱਲ੍ਹ ਸਿਰਕੀਆਂ ਬਣਾਉਂਦੇ ਹੋ ਜਾਂ ਕੋਈ ਹੋਰ ਕੰਮ-ਧੰਦਾ ਸੁੰਰੂ ਕਰ ਲਿਆ।"
"ਪਿੰਡ ਵਿੱਚ ਅੱਜ ਤੱਕ ਕਿਸੇ ਦਾ ਧੰਦਾ ਬਦਲਿਆ। ਸਿਰਕੀਆਂ ਬਣਾਉਂਦੇ ਬਣਾਉਂਦੇ ਕੀ ਹਲ ਬਣਾਉਣ ਲੱਗ ਪਵਾਂਗੇ।?।।। ਤੈਨੂੰ ਸਿਰਕੀਆਂ ਦੀ ਕੀ ਜ਼ਰੂਰਤ ਪੈ ਗਈ?" ਰੋਡੇ ਨੇ ਪੁੱਛਿਆ।
"ਕਾਲੀ ਮਕਾਨ ਪਾ ਰਿਹੈ।" ਖੁਸ਼ੀਏ ਨੇ ਦੱਸਿਆ।
"ਅੱਛਾ!" ਰੋਡਾ ਹੈਰਾਨ ਜਿਹਾ ਹੋ ਗਿਆ।
"ਪੱਕਾ ਮਕਾਨ ਬਣਾ ਰਿਹੈ ਜਾਂ।।।।"
"ਕੱਚਾ-ਪੱਕਾ ਹੀ ਸਮਝ।"
"ਕਿੰਨੀਆਂ ਛੱਤਾਂ ਹੋਣਗੀਆ?" 
"ਇਕ ਡਿਓਢੀ ਦੀ, ਇਕ ਕੋਠੜੀ ਦੀ ਅਤੇ ਅੱਧੀ ਰਸੋਈ ਦੀ।"
"ਕਿੰਨੇ ਸੰਤੀਰ ਪਾਉਗੇ?"
"ਦੋ ਡਿਓਢੀ ਉੱਤੇ, ਦੋ ਕੋਠੜੀ ਉੱਤੇ ਅਤੇ ਇਕ ਰਸੋਈ ਉੱਤੇ।"
"ਚਾਰ ਘੱਟ ਵੀਹ ਸਿਰਕੀਆਂ ਲੱਗਣਗੀਆਂ।" ਰੋਡੇ ਨੇ ਉਂਗਲਾਂ ਉੱਤੇ ਹਿਸਾਬ ਲਾਉਂਦੇ ਹੋਏ ਕਿਹਾ।
"ਕਿੰਨੇ ਪੈਸੇ ਲੱਗ ਜਾਣਗੇ?"
"ਜੋ ਜੀਅ ਕੀਤਾ ਦੇ ਦੇਈਂ। ਅਸ਼ੀ ਕਿਹੜੇ ਸੇਠ ਸੰਾਹੂਕਾਰ ਆਂ ਜਿਹੜਾ ਹਿਸਾਬ-ਕਿਤਾਬ ਕਰਾਂਗੇ।"
"ਫੇਰ ਵੀ?"
"ਕਹਿ ਤਾਂ ਦਿੱਤਾ ਜੋ ਜੀਅ ਕੀਤਾ ਦੇ ਦੇਈਂ। ।।। ਲੋਕਾਂ ਤੋਂ ਸਿਰਕੀ ਦੇ ਬਾਰਾਂ ਆਨੇ ਲੈਂਦੇ ਆਂ, ਤੇਰੇ ਕੋਲੋਂ ਦਸ ਆਨੇ ਲੈ ਲਵਾਂਗੇ। ਪਰ ਸਿਰਕੀਆਂ ਵਧੀਆ ਦਊਂ। ਰੱਸ਼ੀ ਦੀ ਥਾਂ ਤੰਦ (ਲੂਮੜੀ ਦੀਆਂ ਆਂਦਰਾਂ ਨੂੰ ਸੁਕਾ ਕੇ ਬਣਾਈ ਗਈ ਡੋਰੀ) ਨਾਲ ਗੰਢੂਗਾ।"
ਕਾਲੀ ਅਖੀਰਲੇ ਕੋਠੇ ਦੇ ਕੋਲ ਖੇਡ ਰਹੇ ਬੱਚਿਆਂ ਨੂੰ ਦੇਖਣ ਲੱਗਾ। ਖੁਸ਼ੀਏ ਦਾ ਛੋਟਾ ਭਰਾ ਬਾਜੀਆਂ ਸਿਖਾਲ ਰਿਹਾ ਸ਼ੀ। ਉਹਦੇ ਹੱਥ ਵਿੱਚ ਸੋਟੀ ਸ਼ੀ ਅਤੇ ਜਿਸ ਬੱਚੇ ਦੀ ਬਾਜੀ ਵਿੱਚ ਕੋਈ ਗਲਤੀ ਰਹਿ ਜਾਂਦੀ ਤਾਂ ਉਹ ਉਹਦੇ ਨਾਲ ਉਹਨਾਂ ਨੂੰ ਕੁੱਟਦਾ। ਕਾਲੀ ਉਹਨਾਂ ਨੂੰ ਦਿਲਚਸਪੀ ਨਾਲ ਦੇਖਦਾ ਹੋਇਆ ਬੋਲਿਆ:
"ਖੁਸ਼ੀਏ ਅਜੇ ਵੀ ਬਾਜੀ ਦਾ ਕੰਮ ਕਰਦੇ ਹੋ ਜਾਂ ਛੱਡ ਦਿੱਤਾ।"
"ਜਦੋਂ ਬਾਜੀ ਦੇਖਣ ਵਾਲੇ ਹੀ ਨਹੀਂ ਰਹੇ ਤਾਂ ਬਾਜੀਗਰੀ ਕੌਣ ਕਰੂ। ਬਹੁਤ ਖਤਰੇ ਵਾਲਾ ਕੰਮ ਹੈ। ਹਰਾਮੀ ਦਾ ਸੰੌਕ ਹੈ - ਇਕ ਦੋ ਵਾਰ ਸੱਟ ਖਾਣ ਤੋਂ ਬਾਅਦ ਇਹਦਾ ਸੰੌਕ ਵੀ ਲਹਿ ਜਾਊ।"
"ਅੱਠ ਸਾਲ ਪਹਿਲਾਂ ਤਾਂ ਇਹ ਬਲੂੰਗੜਾ ਜਿਹਾ ਸ਼ੀ ਪਰ ਹੁਣ ਮੁੰਡਾ ਬਣ ਗਿਆ। ਸੋਹਣਾ ਜਵਾਨ ਨਿਕਲੂ।" ਕਾਲੀ ਨੇ ਉਹਦੇ ਵਲ ਧਿਆਨ ਨਾਲ ਦੇਖਦਿਆਂ ਖੁਸ਼ੀਏ ਤੋਂ ਪੁੱਛਿਆ:
"ਇਹਦਾ ਨਾਂ ਹਰਾਮੀ ਕਿਉਂ ਰੱਖਿਆ? ਤੈਨੂੰ ਕੋਈ ਹੋਰ ਨਾਂ ਨਹੀਂ ਸ਼ੀ ਲੱਭਿਆ?"
ਉਹ ਤਾਂ ਚੁੱਪ ਰਿਹਾ ਪਰ ਰੋਡਾ ਖਿੜਖਿੜਾ ਕੇ ਹੱਸ ਪਿਆ।
"ਇਹਦਾ ਪੇਅ ਬਚਪਨ ਤੋਂ ਹੀ ਇਹਨੂੰ ਹਰਾਮੀ ਕਹਿੰਦਾ ਸ਼ੀ। ਇਕ ਤਾਂ ਇਸ ਲਈ ਕਿ ਇਹ ਸੁੰਰੂ ਤੋਂ ਹੀ ਜੰਗਲੀ ਬਿੱਲੇ ਵਾਂਗ ਸੰਰਾਰਤੀ ਸ਼ੀ। ਦੂਜਾ ਇਹਦਾ ਰੰਗ ਗੋਰਾ ਸ਼ੀ। ਕਹਿੰਦੇ ਆ ਕਿ ਗੋਰਾ ਕਮੀਨ ਅਤੇ ਕਾਲਾ ਬਾਹਮਣ ਦੋਵੇਂ ਹਰਾਮੀ ਹੁੰਦੇ ਆ। ।।। ਹੌਲੀ ਹੌਲੀ ਇਹਦਾ ਇਹ ਹੀ ਨਾਂ ਪੈ ਗਿਆ। ਹੁਣ ਜਦੋਂ ਕਿਸੇ ਦੀ ਇਹਦੇ ਨਾਲ ਲੜਾਈ ਹੋ ਜਾਂਦੀ ਹੈ ਤਾਂ ਇਹ ਬਹੁਤ ਰੋਬ ਨਾਲ ਕਹਿੰਦਾ ਹੈ ਕਿ ਤੂੰ ਹਰਾਮੀ ਦੇ ਹੱਥ ਨਹੀਂ ਦੇਖੇ।"
ਰੋਡਾ ਇਕ ਵਾਰ ਫਿਰ ਜ਼ੋਰ ਦੇਣੀ ਹੱਸਿਆ।
ਕਾਲੀ ਜੇਬ ਵਿੱਚੋਂ ਇਕ ਰੁਪਈਏ ਦਾ ਨੋਟ ਕੱਢਦਾ ਹੋਇਆ ਬੋਲਿਆ:
"ਚਾਚਾ, ਇਹ ਲੈ ਬਿਆਨਾ, ਸਿਰਕੀਆਂ ਬਣਾਉਣ ਦਾ, ਬਾਕੀ ਪੈਸੇ ਸਿਰਕੀਆਂ ਬਣ ਜਾਣ ਤੋਂ ਬਾਅਦ ਦਊਂ।"
"ਇਹ ਕੀ?।।। ਕੋਈ ਬੇਇਤਬਾਰੀ ਆ?" ਰੋਡੇ ਨੇ ਕਿਹਾ।
"ਨਹੀਂ, ਬੇਇਤਬਾਰੀ ਦੀ ਗੱਲ ਨਹੀਂ। ਇਹਦਾ ਮਤਲਬ ਇਹ ਆ ਕਿ ਗੱਲ ਪੱਕੀ ਹੋ ਗਈ।"
"ਇਹ ਕੀ ਕਾਗਜ਼ ਜਿਹਾ ਦੇਈ ਜਾਂਦਾ।" ਰੋਡਾ ਨੋਟ ਦੇਖਦਾ ਬੋਲਿਆ।
"ਕੀ ਸੰਹਿਰ ਵਿੱਚ ਇਹ ਹੀ ਚਲਦੇ ਆ?"
"ਹਾਂ  ਇਹ ਹੀ ਚਲਦੇ ਆ।"
"ਜੇ ਰੁਪਈਏ ਦਾ ਇਹ ਹਾਲ ਹੋ ਗਿਆ ਤਾਂ ਬਾਕੀ ਚੀਜ਼ਾਂ ਦਾ ਕੀ ਬਣੂ?"
ਰੋਡੇ ਨੇ ਉਦਾਸ ਅਵਾਜ਼ ਵਿੱਚ ਕਿਹਾ ਅਤੇ ਫਿਰ ਜਲਦੀ ਨਾਲ ਆਪਣੇ ਕੋਠੇ ਵਲ ਮੁੜ ਗਿਆ।
ਕਾਲੀ ਚੋਅ ਪਾਰ ਕਰਕੇ ਮਿਸਤਰੀ ਸੰਤਾ ਸਿੰਘ ਦੇ ਤਰਖਾਨੇ ਵਲ ਤੁਰ ਪਿਆ। ਤਰਖਾਨਾ ਪਿੰਡ ਦੇ ਪੱਛਮ ਵਿੱਚ ਵੱਡੇ ਰਸਤੇ ਉੱਤੇ ਸ਼ੀ। ਦੋ ਕੋਠੀਆਂ ਸਨ, ਜਿਹਨਾਂ ਵਿੱਚੋਂ ਇਕ ਵਿੱਚ ਉਹ ਆਪਣਾ ਕੰਮ-ਕਾਜ਼ ਕਰਦਾ ਸ਼ੀ ਅਤੇ ਦੂਜੀ ਵਿੱਚ ਰਹਿੰਦਾ ਸ਼ੀ। ਸਾਹਮਣੇ ਛੋਟੇ ਜਿਹੇ ਵਿਹੜੇ ਵਿੱਚ ਜਾਮਨ ਦਾ ਦਰੱਖਤ ਸ਼ੀ। ਸੰਤਾ ਸਿੰਘ ਆਮ ਤੌਰ ਉੱਤੇ ਇਸ ਜਾਮਨ ਹੇਠ ਬੈਠ ਕੇ ਆਪਣਾ ਕੰਮ-ਕਾਜ਼ ਕਰਦਾ ਸ਼ੀ। ਉਹਦਾ ਉੱਚੇ ਮੁਹੱਲੇ ਵਿੱਚ ਆਪਣਾ ਜੱਦੀ ਮਕਾਨ ਸ਼ੀ ਪਰ ਇਕੱਲਾ ਹੋਣ ਕਰਕੇ ਉਹ ਤਰਖਾਨੇ ਵਿੱਚ ਹੀ ਰਹਿੰਦਾ ਸ਼ੀ।
ਉਹਦਾ ਮੁੱਖ ਕੰਮ ਪਿੰਡ ਦੇ ਕਾਸੰਤਕਾਰਾਂ ਲਈ ਹਲ ਪੰਜਾਲੀ ਅਤੇ ਖੇਤੀ ਦੇ ਹੋਰ ਸੰਦਾਂ ਦੇ ਲੱਕੜੀ ਦੇ ਹਿੱਸੇ ਬਣਾਉਣਾ ਸ਼ੀ ਅਤੇ ਉਹਨਾਂ ਦੀ ਮੁਰੰਮਤ ਕਰਨਾ ਸ਼ੀ। ਇਹਦੇ ਲਈ ਉਹਨੂੰ ਹਰ ਹਲ ਪਿੱਛੇ ਹਾੜੀ ਅਤੇ ਸਾਉਣੀ ਇਕ-ਇਕ ਮਨ ਦਾਣੇ ਮਿਲਦੇ ਸਨ। ਰਾਜਗਿਰੀ ਦੇ ਉਹ ਵੱਖਰੇ ਪੈਸੇ ਲੈਂਦਾ ਸ਼ੀ।
ਕਾਲੀ ਜਦੋਂ ਤਰਖਾਨੇ ਪਹੁੰਚਿਆ ਤਾਂ ਮਿਸਤਰੀ ਸੰਤਾ ਸਿੰਘ ਵਿਹੜੇ ਵਿੱਚ ਖੜਾ ਸ਼ੀ। ਉਹਨੇ ਗੋਡਿਆਂ ਤੱਕ ਤੰਗ ਕਛਹਿਰਾ ਪਾਇਆ ਹੋਇਆ ਸ਼ੀ ਅਤੇ ਸਿਰ ਉੱਤੇ ਬਸੰਤੀ ਰੰਗ ਦਾ ਸਾਫਾ ਬੰਨਿਆ ਹੋਇਆ ਸ਼ੀ। ਕੋਠੜੀ ਦੀ ਕੰਧ ਕੋਲ ਬਲਦੇ ਚੁੱਲ੍ਹੇ ਉੱਤੇ ਤਵਾ ਪਿਆ ਸ਼ੀ ਅਤੇ ਨਾਲ ਹੀ ਪਰਾਤ ਵਿੱਚ ਗੁੰਨਿਆਂ ਹੋਇਆ ਆਟਾ। ਕਾਲੀ ਨੇ ਮਿਸਤਰੀ ਨੂੰ ਬੰਦਗੀ ਕੀਤੀ ਅਤੇ ਉਹ ਦਾੜੀ ਦੇ ਵਾਲਾਂ ਨੂੰ ਉਂਗਲੀਆਂ ਨਾਲ ਸਾਫ ਕਰਦਾ ਹੋਇਆ ਬੋਲਿਆ:
"ਆ ਜਾ, ਚਮਾਰ੍ਹਲੀ ਦਿਆ ਰਾਂਝਿਆ।"
ਕਾਲੀ ਮੁਸਕਰਾ ਪਿਆ।
"ਮਿਸਤਰੀ ਜੀ ਰੋਟੀ ਪਕਾਉਣ ਲੱਗੇ ਹੋ?"
"ਹਾਂ ਭਾਈ, ਮੇਰੀ ਘਰ ਵਾਲੀ ਤਾਂ ਹੈ ਨਹੀਂ ਜੋ ਮੇਰੀ ਲਈ ਰੋਟੀ ਪਕਾਊ। ਮੈਨੂੰ ਤਾਂ ਆਪਣੇ ਹੱਥ ਹੀ ਸਾੜਨੇ ਪੈਂਦੇ ਹਨ।"
ਮਿਸਤਰੀ ਨੇ ਥੋੜ੍ਹਾ ਜਿਹਾ ਆਟਾ ਚੁੱਕ ਕੇ ਤਵੇ ਉੱਪਰ ਲਾਇਆ। ਉਹਦਾ ਰੰਗ ਪਹਿਲਾਂ ਪੀਲਾ ਹੋ ਕੇ ਕਾਲਾ ਹੋ ਗਿਆ ਅਤੇ ਫਿਰ ਉਸ ਵਿੱਚੋਂ ਧੂੰਆਂ ਨਿਕਲਣ ਲੱਗਾ। ਉਹਨੇ ਰੋਟੀ ਬੇਲੀ ਅਤੇ ਤਵੇ ਉੱਤੇ ਪਾ ਦਿੱਤੀ। ਰੋਟੀ ਦੀ ਭਾਫ ਉਹਦੀਆਂ ਉਂਗਲਾਂ ਨੂੰ ਲੱਗਦੀ ਤਾਂ ਉਹ ਹੱਥ ਨੂੰ ਝਟਕਦਾ ਹੋਇਆ ਸ਼ੀ ਸ਼ੀ ਕਰਨ ਲੱਗਦਾ। ਇਕ ਵਾਰ ਉਹਦੇ ਸੱਜੇ ਹੱਥ ਉੱਪਰ ਜ਼ਿਆਦਾ ਭਾਫ ਲੱਗ ਗਈ ਤਾਂ ਉਹ ਉਂਗਲੀਆਂ ਪਾਣੀ ਵਿੱਚ ਡੋਬਦਾ ਹੋਇਆ ਬੋਲਿਆ:
"ਜਿਹੜੇ ਹੱਥ ਤੇਸ਼ੀ ਅਤੇ ਕੁਹਾੜਾ ਚਲਾਉਣ ਨੂੰ ਬਣੇ ਹੋਣ ਉਹਨਾਂ ਨਾਲ ਰੋਟੀ ਕਿੱਦਾਂ ਪਕਾਈ ਜਾ ਸਕਦੀ ਹੈ?" ਮਿਸਤਰੀ ਜ਼ੋਰ ਦੇਣੀਂ ਹੱਸਿਆ।
ਛੇ ਰੋਟੀਆਂ ਪਕਾ ਕੇ ਮਿਸਤਰੀ ਨੇ ਤਵਾ ਥੱਲੇ ਲਾਹ ਲਿਆ। ਚੱਲ੍ਹੇ ਵਿੱਚ ਜਲਦੀ ਲੱਕੜੀ ਨੂੰ ਸਵਾਹ ਵਿੱਚ ਰਗੜ ਕੇ ਬੁਝਾ ਦਿੱਤਾ। ਉਸ ਵਿੱਚੋਂ ਅਜੇ ਤੱਕ ਧੂੰਆਂ ਨਿਕਲ ਰਿਹਾ ਸ਼ੀ। ਧੂੰਆਂ ਉਹਦੀਆਂ ਅੱਖਾਂ ਵਿੱਚ ਪੈ ਗਿਆ ਤਾਂ ਉਹ ਉਹਨਾਂ ਨੂੰ ਮਲਦਾ ਹੋਇਆ ਬੋਲਿਆ:
"ਵਿਆਹ ਤੋਂ ਬਿਨਾਂ ਜ਼ਿੰਦਗੀ ਸੁਲਗਦੀ ਲੱਕੜੀ ਵਾਂਗ ਹੈ ਜਿਸ ਵਿੱਚੋਂ ਸਿਰਫ ਧੂੰਆਂ ਹੀ ਨਿਕਲਦਾ ਜੋ ਅੱਖਾਂ ਵਿੱਚ ਹੰਝੂ ਤਾਂ ਲਿਆ ਦਿੰਦਾ ਪਰ ਗਰਮਾਇਸੰ ਨਹੀਂ ਪਹੁੰਚਾਉਂਦਾ।" ਉਹ ਇਕ ਵਾਰ ਫਿਰ ਜ਼ੋਰ ਨਾਲ ਹੱਸਿਆ ਅਤੇ ਮਿੱਟੀ ਦੇ ਮੈਲੇ ਜਿਹੇ ਭਾਂਡੇ ਵਿੱਚੋਂ ਅਚਾਰ ਕੱਢ ਕੇ ਰੋਟੀ ਉੱਤੇ ਰੱਖ ਦਿੱਤਾ ਅਤੇ ਲੱਸ਼ੀ ਦੀ ਗੜਵੀ ਲਾਗੇ ਖਿੱਚ ਕੇ ਵੱਡੀਆਂ ਵੱਡੀਆਂ ਬੁਰਕੀਆਂ ਮੂੰਹ ਵਿੱਚ ਪਾਉਣ ਲੱਗਾ।
ਕਾਲੀ ਉਹਨੂੰ ਧਿਆਨ ਨਾਲ ਦੇਖਦਾ ਹੋਇਆ ਬੋਲਿਆ:
"ਮਿਸਤਰੀ, ਕਿਉਂ ਰੋਜ਼ ਹੱਥ ਸਾੜਦਾਂ। ਵਿਆਹ ਕਿਉਂ ਨਹੀਂ ਕਰ ਲੈਂਦਾ? ਤਰਖਾਨਾ ਵੀ ਭਰਿਆ ਭਰਿਆ ਲੱਗੂ।"
ਮਿਸਤਰੀ ਨੇ ਬੁਰਕੀ ਲੱਸ਼ੀ ਦੇ ਘੁੱਟ ਨਾਲ ਸੰਘ ਦੇ ਥੱਲੇ ਕੀਤੀ ਅਤੇ ਮੂੰਹ ਭਰ ਕੇ ਗਾਹਲ ਕੱਢੀ।
"ਮੇਰੇ ਲਈ ਸਾਰੀ ਦੁਨੀਆ ਦੀਆਂ ਕੁੜੀਆਂ ਅਤੇ ਔਰਤਾਂ ਭੈਣਾਂ ਜਾਂ ਮਾਂਵਾਂ ਹਨ। ਉਹ ਕੁੜੀ ਸੰਾਇਦ ਮਰ ਚੁੱਕੀ ਹੈ ਜਾਂ ਜੰਮੀ ਹੀ ਨਹੀਂ ਜਿਹਦੇ ਨਾਲ ਮੇਰਾ ਸੰਜੋਗ ਸ਼ੀ।"
ਸੰਤਾ ਸਿੰਘ ਨੇ ਰੋਟੀ ਖਾ ਕੇ ਭਾਂਡੇ ਸਮੇਟ ਕੇ ਅੰਦਰ ਰੱਖੇ ਅਤੇ ਨੰਦ ਸਿੰਘ ਚਮਾਰ ਨੂੰ ਗਾਹਲ ਕੱਢਦਾ ਹੋਇਆ ਬੋਲਿਆ:
"ਪਤਾ ਨਹੀਂ ਜੁੱਤੀਆਂ ਵਿੱਚ ਕਿੱਲ੍ਹ ਗੱਡ ਦਿੰਦਾ। ਜਦੋਂ ਪਾਉਂਦਾ ਪੈਰਾ ਨੂੰ ਵੱਢਦਾ।"
"ਤੂੰ ਆਪਣੀ ਕਸਰ ਕਿਤੇ ਹੋਰ ਕੱਢ ਲੈਂਦਾ।" ਕਾਲੀ ਨੇ ਸੰਰਾਰਤ ਨਾਲ ਕਿਹਾ ਅਤੇ ਫਿਰ ਸੰਤਾ ਸਿੰਘ ਦੇ ਕੰਨ ਦੇ ਨੇੜੇ ਮੂੰਹ ਕਰਕੇ ਬੋਲਿਆ:
"ਮਿਸਤਰੀ ਜੀ ਤੇਰਾ ਨੰਦ ਸਿੰਘ ਦੀ ਕੁੜੀ ਪਾਸ਼ੋ ਨਾਲ ਕੀ ਰਿਸੰਤਾ?"
"ਉਹ ਹੀ ਜੋ ਕੁੱਤੇ ਦਾ ਕੁੱਤੀ ਨਾਲ ਹੁੰਦਾ। ਕਾਲੀ - ਰੰਨ ਉਹ ਜੋ ਆਪਣੀ ਵਿਆਂਦੜ ਹੋਵੇ। ਉਹਨੂੰ ਸਿਰ ਚੜ੍ਹਾਉ ਜਾਂ ਜੁੱਤੀ ਹੇਠ ਰੱਖੋ - ਕੋਈ ਉਂਗਲ ਕਰਨ ਵਾਲਾ ਨਹੀਂ। ਪਰ ਪਰਾਈ ਜਨਾਨੀ ਤਾਂ ਮੂੰਹ ਜ਼ੋਰ ਘੋੜੀ ਵਾਂਗ ਹੁੰਦੀ ਹੈ, ਪਤਾ ਨਹੀਂ ਕਦੋਂ ਬਿਦਕ ਜਾਵੇ।" ਸੰਤਾ ਸਿੰਘ ਅੱਖਾਂ ਫੈਲਾਉਂਦਾ ਹੋਇਆ ਬੋਲਿਆ। 
ਕੁਛ ਪਲ ਮਿਸਤਰੀ ਜੁੱਤੀ ਵਿੱਚ ਪੈਰ ਨੂੰ ਹਿਲਾ ਕੇ ਕਿੱਲ੍ਹ ਦੀ ਚੋਭ ਤੋਂ ਬਚਣ ਦੀ ਕੋਸਿੰਸੰ ਕਰਦਾ ਰਿਹਾ, ਫਿਰ ਦਾੜੀ ਵਿੱਚ ਖਾਝ ਕਰਦੇ ਨੇ ਕਾਲੀ ਨੂੰ ਪੁੱਛਿਆ:
"ਸੁਣਾ, ਏਧਰ ਕਿਸ ਤਰ੍ਹਾਂ ਆਉਣਾ ਹੋਇਆ?"
"ਮਿਸਤਰੀ ਜੀ, ਮੇਰਾ ਇਰਾਦਾ ਪੱਕਾ ਮਕਾਨ ਬਣਾਉਣ ਦਾ। ਚਾਰੇ ਨੀਂਹਾਂ ਪੁੱਟ ਲਈਆਂ ਹਨ।"
"ਅੱਛਾ-ਅੱਛਾ, ਨਿੱਕੂ ਨਾਲ ਤੇਰੀ ਹੀ ਲੜਾਈ ਹੋਈ ਸ਼ੀ। ।।। ਮੈਨੂੰ ਨੰਦ ਸਿੰਘ ਨੇ ਦੱਸਿਆ ਸ਼ੀ ਕਿ ਕਾਲੀ ਅਤੇ ਨਿੱਕੂ ਵਿੱਚ ਲੜਾਈ ਹੋ ਗਈ। ਉਸ ਵੇਲੇ ਮੈਨੂੰ ਸਮਝ ਨਹੀਂ ਸ਼ੀ ਆਈ ਕਿ ਤੇਰਾ ਨਾਂ ਹੀ ਕਾਲੀ ਹੈ। ਸੱਚੀ ਗੱਲ ਪੁੱਛੇਂ ਤਾਂ ਪਿੰਡ ਵਿੱਚ ਕੁੱਤਿਆਂ ਅਤੇ ਚਮਾਰਾਂ ਦੀ ਪਹਿਚਾਣ ਰੱਖਣੀ ਔਖੀ ਹੈ। ਆਉਂਦੇ ਜਾਂਦੇ ਰਹਿੰਦੇ ਆ।" ਸੰਤਾ ਸਿੰਘ ਨੇ ਹਸਦੇ ਹੋਏ ਕਿਹਾ:
"ਅੱਛਾ, ਮਕਾਨ ਬਣਾ ਰਿਹਾਂ!"
"ਮਿਸਤਰੀ ਜੀ, ਕੀ ਤੇਰੀ ਨਿਗ੍ਹਾ ਵਿੱਚ ਚਮਾਰ ਅਤੇ ਕੁੱਤੇ ਬਰਾਬਰ ਨੇ।"
ਸੰਤਾ ਸਿੰਘ ਨੇ ਉਹਦਾ ਗੁੱਸਾ ਦੇਖਿਆ ਤਾਂ ਉਹਦਾ ਮੋਢਾ ਦਬਦਾ ਕਹਿਣ ਲੱਗਾ:
"ਮੈਂ ਤਾਂ ਠੱਠਾ ਕਰ ਰਿਹਾ ਸ਼ੀ। ਤੂੰ ਬੁਰਾ ਮੰਨ ਗਿਆ। ਗੁੱਸੇ ਨੂੰ ਥੁੱਕ ਦੇ ਅਤੇ ਗੱਲ ਕਰ।"
ਕਾਲੀ ਨੂੰ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਨੂੰ ਕੁਛ ਸਮਾਂ ਲੱਗਿਆ। ਉਹ ਅੰਦਰੋ ਅੰਦਰ ਵੱਟ ਖਾਂਦਾ ਰਿਹਾ। ਜਦੋਂ ਮਿਸਤਰੀ ਨੇ ਉਹਨੂੰ ਕਈ ਵਾਰ ਵਿਸੰਵਾਸ ਦਿਵਾਇਆ ਕਿ ਉਹਦੇ ਮੂੰਹੋਂ ਇਹ ਗੱਲ ਸਹਿਜ ਹੀ ਨਿਕਲ ਗਈ ਸ਼ੀ ਤਾਂ ਕਾਲੀ ਉਦਾਸ ਅਵਾਜ਼ ਵਿੱਚ ਬੋਲਿਆ:
"ਮੈਂ ਪੱਕਾ ਮਕਾਨ ਬਣਾਉਣਾ ਚਾਹੁੰਦਾਂ।"
"ਜ਼ਰੂਰ ਬਣਾ।"
"ਜਾਂ ਤਾਂ ਆਪ ਬਣਾ ਦਿਉ, ਜਾਂ ਕਿਸੇ ਹੋਰ ਰਾਜ ਦਾ ਪਤਾ ਦੱਸ ਦਿਉ।"
"ਮੈਂ ਹੀ ਬਣਾ ਦਊਂ।"
"ਦਿਹਾੜੀ ਦੇ ਕਿੰਨੇ ਪੈਸੇ ਲਉਗੇ?"
"ਜੋ ਦੂਜੇ ਰਾਜ ਲੈਂਦੇ ਨੇ। ਅੱਜ-ਕੱਲ੍ਹ ਸਵਾ ਰੁਪਈਆ-ਡੇਢ ਰੁਪਈਆ ਦਿਹਾੜੀ ਦਾ ਚੱਲਦਾ। ਮੈਂ ਸਵਾ ਰੁਪਈਆ ਲੈ ਲਊਂ।"
"ਠੀਕ ਆ। ਕੰਮ ਕਦੋਂ ਤੋਂ ਸੁੰਰੂ ਕਰੋਗੇ?"
"।।। ਜਦੋਂ ਤੂੰ ਕਹੇਂ।।। ਮੈਂ ਤਾਂ ਹੁਣੇ ਹੀ ਤਿਆਰ ਹਾਂ। ਅੱਜ-ਕੱਲ੍ਹ ਵਿਹਲ ਹੀ ਵਿਹਲ ਹੈ। ਤਰਖਾਨੇ ਦੇ ਕੰਮ ਦਾ ਮੰਦਾ ਹੀ ਹੈ।"
"ਕੱਲ੍ਹ ਤੋਂ ਸ਼ੁਰੂ ਕਰ ਦਿਉ।"
"ਠੀਕ ਹੈ। ਕੱਲ੍ਹ ਆ ਜਾਊਂ। ਗਾਰਾ ਤਿਆਰ ਰੱਖੀਂ। ਇੱਟਾਂ ਉੱਤੇ ਪਾਣੀ ਛਿੜਕ ਦਈਂ।"
ਸੰਤਾ ਸਿੰਘ ਕਾਲੀ ਵਲ ਹੋਰ ਧਿਆਨ ਨਾਲ ਦੇਖਣ ਲੱਗਾ। ਜਦੋਂ ਉਹ ਤੁਰਨ ਲੱਗਾ ਤਾਂ ਉਹਨੂੰ ਰੋਕਦਾ ਹੋਇਆ ਬੋਲਿਆ:
ਕਾਲੀ ਤੇਰੇ ਨਾਲ ਇਕ ਗੱਲ ਕਰਨੀ ਸ਼ੀ।।। ਅਸ਼ੀ ਜਿੱਥੇ ਰਾਜ ਦਾ ਕੰਮ ਕਰਦੇ ਆਂ, ਦੁਪਹਿਰ ਦੀ ਰੋਟੀ ਅਤੇ ਤਕਾਲਾਂ ਦੀ ਚਾਹ ਉੱਥੇ ਹੀ ਖਾਂਦੇ-ਪੀਂਦੇ ਹਾਂ। ਤੇਰੇ ਘਰ ਵਿੱਚ ਰੋਟੀ ਤਾਂ ਖਾ ਨਹੀਂ ਸਕਦਾ, ਇਸ ਲਈ ਤੂੰ ਰੋਟੀ-ਚਾਹ ਦੇ ਪੈਸੇ ਅਲੱਗ ਦੇ ਦਈਂ। ਚਾਰ ਆਨੇ ਬਣਨਗੇ।"
ਕਾਲੀ ਬੁਝੇ ਹੋਏ ਮਨ ਨਾਲ ਤਰਖਾਨੇ ਤੋਂ ਬਾਹਰ ਆ ਕੇ ਵੱਡੇ ਰਸਤੇ  ਵਲ ਵਧ ਗਿਆ। 15
ਲੱਛੋ ਸਿਰ ਉੱਤੇ ਟੋਕਰਾ ਚੁੱਕੀ ਹਵੇਲੀ ਅੰਦਰ ਦਾਖਲ ਹੋਈ ਤਾਂ ਚੌਧਰੀ ਹਰਨਾਮ ਸਿੰਘ ਦਾ ਭਤੀਜਾ ਹਰਦੇਵ ਕੰਧ ਨਾਲ ਬਣੀ ਘੋੜੀ ਦੀ ਉੱਚੀ ਖੁਰਲੀ ਉੱਤੇ ਬੈਠਕੇ ਉਸ ਵਲ ਦੇਖਦਾ ਹੋਇਆ ਗਾਉਣ ਲੱਗਾ -
"ਤੇਰੀ ਹਿੱਕ 'ਤੇ ਆਲ੍ਹਣਾ ਪਾਇਆ ਨੀ ਜੰਗਲੀ ਕਬੂਤਰ ਨੇ।"
ਹਰਦੇਵ 20-21 ਸਾਲ ਦਾ ਬਾਂਕਾ ਜਵਾਨ ਸ਼ੀ ਜੋ ਸਵੇਰ ਨੂੰ ਬਾਜੀਗਰਾਂ ਦੇ ਮੁੰਡਿਆਂ ਤੋਂ ਮਾਲਿਸੰ ਕਰਾਉਂਦਾ ਅਤੇ ਤ੍ਰਕਾਲਾਂ ਨੂੰ ਉਹਨਾਂ ਨਾਲ ਕਸਰਤ ਕਰਦਾ। ਉਹਨੇ ਕਾਲੀ ਰੇਸੰਮੀ ਡੋਰ ਵਿੱਚ ਸੋਨੇ ਦਾ ਤਬੀਤ ਬੰਨ ਕੇ ਗੱਲ ਵਿੱਚ ਪਾਇਆ ਹੋਇਆ ਸ਼ੀ। ਖੱਬੀ ਬਾਂਹ ਉੱਤੇ ਤਾਕਤ ਦਾ ਤਬੀਤ ਬੰਨ ਰੱਖਿਆ ਸ਼ੀ। ਸੱਜੇ ਹੱਥ ਦੇ ਗੁੱਟ ਉੱਤੇ ਆਪਣਾ ਨਾਂ ਅਤੇ ਡੌਲਿਆਂ ਉੱਤੇ ਇਕ ਪਾਸੇ ਹਨੂਮਾਨ ਦੀ ਤਸਵੀਰ ਅਤੇ ਦੂਸਰੇ ਪਾਸੇ ਪਰੀ ਦੀ ਤਸਵੀਰ ਖੁਣਵਾਈ ਹੋਈ ਸ਼ੀ। ਉਹਦੇ ਕੱਪੜੇ ਹਮੇਸੰਾਂ ਤੇਲ ਨਾਲ ਲਿਬੜੇ ਰਹਿੰਦੇ ਸਨ ਅਤੇ ਉਹ ਇਸ ਤਰ੍ਹਾਂ ਤੁਰਦਾ ਜਿਵੇਂ ਆਪਣੀ ਤਾਕਤ ਦੇ ਭਾਰ ਹੇਠਾਂ ਦੱਬਿਆ ਜਾ ਰਿਹਾ ਹੋਵੇ। 
ਲੱਛੋ ਨੇ ਘੁੰਮ ਕੇ ਉਹਦੇ ਵਲ ਦੇਖਿਆ ਅਤੇ ਕਾਹਲੀ ਕਾਹਲੀ ਤਬੇਲੇ ਵਲ ਵਧ ਗਈ। ਹਰਦੇਵ ਨੇ ਦੂਸਰਾ ਗੀਤ ਗਾਉਣਾ ਸੁੰਰੂ ਕਰ ਦਿੱਤਾ-
"ਹੌਲੀ ਤੁਰ ਨੀ ਬਾਂਕੀਏ ਮੁਟਿਆਰੇ, ਪੈਰ ਮੋਚ ਖਾ ਜਾਊਗਾ।"
ਹਰਦੇਵ ਨੂੰ ਆਪਣੀ ਹਾਜ਼ਰੀ ਦਾ ਅਹਿਸਾਸ ਕਰਾਉਣ ਲਈ ਦੀਵਾਨਖਾਨੇ ਦੇ ਥੜ੍ਹੇ ਉੱਤੇ ਬੈਠਾ ਮੰਗੂ ਜ਼ੋਰ-ਜ਼ੋਰ ਨਾਲ ਖੰਘਣ ਲੱਗਾ। ਹਰਦੇਵ ਉਹਨੂੰ ਦੇਖ ਕੇ ਉੱਚੀ ਅਵਾਜ਼ ਵਿੱਚ ਬੋਲਿਆ:
"ਮੰਗੂ ਤੇਰੇ ਗੱਲ 'ਚ ਕੀ ਫਸ ਗਿਆ। ਨਹੀਂ ਨਿਕਲਦਾ ਤਾਂ ਡੰਡੇ ਨਾਲ ਕੱਢ ਦਿਆਂ।"
ਮੰਗੂ ਥੜ੍ਹੇ ਤੋਂ ਉੱਠ ਕੇ ਹਰਦੇਵ ਕੋਲ ਆ ਗਿਆ ਅਤੇ ਖੀ ਖੀ ਕਰ ਕੇ ਹੱਸਣ ਲੱਗਾ। ਹਰਦੇਵ ਸਮਝ ਗਿਆ ਕਿ ਮੰਗੂ ਨੇ ਸਭ ਕੁਛ ਦੇਖ ਲਿਆ ਹੈ। ਉਹ ਗੁੱਸੇ ਵਿੱਚ ਬੋਲਿਆ:
"ਗਧੇ ਵਾਂਗ ਕਿਉਂ ਹਿਣਕਦਾਂ?"
ਮੰਗੂ ਉਹਨੂੰ ਗੁੱਸੇ ਵਿੱਚ ਦੇਖ ਚੁੱਪ ਹੋ ਗਿਆ ਅਤੇ ਕੁਛ ਪਲਾਂ ਬਾਅਦ ਉਹਦੇ ਨੇੜੇ ਜਾ  ਕੇ ਭੇਦ ਭਰੀ ਅਵਾਜ਼ ਵਿੱਚ ਬੋਲਿਆ:
"ਚੌਧਰੀ, ਇਹ ਪ੍ਰੀਤੋ ਦੀ ਕੁੜੀ ਲੱਛੋ ਆ।"
ਹਰਦੇਵ ਹੈਰਾਨ ਹੋ ਕੇ ਉਹਦੇ ਵਲ ਦੇਖਣ ਲੱਗਾ। ਮੰਗੂ ਦੀ ਗੱਲ ਉਹਦੀ ਸਮਝ ਵਿੱਚ ਨਹੀਂ ਆਈ।
"ਸਿੱਧੀ ਤਰ੍ਹਾਂ ਗੱਲ ਕਰ। ਸਾਲਾ ਬੁਝਾਰਤਾਂ ਪਾਉਂਦਾ।"
"ਮਤਲਬ ਇਹ ਹੈ ਚੌਧਰੀ ਹਰਦੇਵ ਜੀ, ਇਹ ਪ੍ਰੀਤੋ ਦੀ ਕੁੜੀ ਲੱਛੋ ਹੈ।" ਮੰਗੂ ਨੇ ਇਕ ਇਕ ਸੰਬਦ ਉੱਤੇ ਜ਼ੋਰ ਦਿੰਦਿਆਂ ਕਿਹਾ।
"ਉਹ ਤਾਂ ਸੁਣ ਲਿਆ। ਕੁਛ ਅੱਗੇ ਵੀ ਬੋਲ਼"
"ਚੌਧਰੀ, ਤੂੰ ਪ੍ਰੀਤੋ ਨੂੰ ਨਹੀਂ ਜਾਣਦਾ।" ਮੰਗੂ ਹਰਦੇਵ ਦੇ ਸਾਹਮਣੇ ਖੜਾ ਹੋ ਕੇ ਬੋਲਿਆ।
"ਜਾਣਦਾਂ।"
"ਤਾਂ ਇਹਨੂੰ ਵੀ ਜਾਣ। ਇਹ ਉਸ ਹੀ ਘੋੜੀ ਦੀ ਵਛੇਰੀ ਹੈ ਜਿਸ ਉੱਤੇ ਕਦੇ ਵੱਡਾ ਚੌਧਰੀ ਬਹੁਤ ਮਿਹਰਬਾਨ ਸ਼ੀ।" ਮੰਗੂ ਹੱਸਣ ਲੱਗਾ।
ਹਰਦੇਵ ਨੇ ਮੰਗੂ ਵਲ ਦੇਖਿਆ ਤਾਂ ਉਹ ਹੋਰ ਵੀ ਜ਼ੋਰ ਜ਼ੋਰ ਦੀ ਹੱਸਣ ਲੱਗਾ।
"ਚੌਧਰੀ, ਅਜੇ ਲੰਗੋਟ ਕਿੱਕਰ ਦੀ ਟਾਹਣੀ ਨਾਲ ਬੰਨਿਆਂ ਕਿ ਨਹੀਂ? ਕਿਤੇ ਗੁੰਗੇ ਪਹਿਲਵਾਨ ਵਾਂਗ ਤੇਰਾ ਜਿਸਮ ਈ ਨਾ ਫਟ ਜਾਵੇ।"
ਹਰਦੇਵ ਨੇ ਆਪਣੀ ਚੌੜੀ ਛਾਤੀ, ਗੋਲ ਡੌਲਿਆਂ, ਤਕੜੇ ਪੱਟਾਂ ਵਲ ਦੇਖਿਆ ਅਤੇ ਦੋਹਾਂ ਬਾਹਾਂ ਨੂੰ ਅਕੜਾਉਂਦਾ ਬੋਲਿਆ:
"ਚਮਾਰਾ ਕਸਰਤ ਕਰੀਦੀ ਆ, ਘੇ ਖਾਈਦਾ ਅਤੇ ਦੁੱਧ ਪੀਈਦਾ। ਤੇਰੇ ਵਾਂਗ ਬਾਜਰੇ ਦੀਆਂ ਸੁੱਕੀਆਂ ਰੋਟੀਆਂ ਨਹੀਂ ਖਾਈਦੀਆਂ।"
"ਤਾਂ ਕੀ ਹੋਇਆ। ਇਹਦਾ ਫਾਇਦਾ ਤਾਂ ਕਿਸੇ ਚਮਾਰਨ ਨੂੰ ਹੀ ਹੋਊ।" ਮੰਗੂ ਫਿਰ ਖਿੜਖਿੜਾ ਕੇ ਹਸਦਾ ਹੋਇਆ ਬੋਲਿਆ:
"ਚੌਧਰੀ ਮੈਂ ਹਰ ਰਾਜ ਸਮਝਦਾਂ, ਦਾਈ ਤੋਂ ਢਿੱਡ ਲੁਕਿਆ ਨਹੀਂ ਰਹਿੰਦਾ।"
ਹਰਦੇਵ ਨੂੰ ਗੁੱਸਾ ਆ ਗਿਆ ਅਤੇ ਉਹ ਉਹਦੇ ਗਲ ਪੈਣ ਹੀ ਲੱਗਾ ਸ਼ੀ ਕਿ ਮੰਗੂ ਉਹਦੇ ਤੌਰ ਤਾੜ ਗਿਆ ਅਤੇ ਹੱਥ ਜੋੜਦਾ ਹੋਇਆ ਬੋਲਿਆ, "ਚੌਧਰੀ ਜੀ, ਮਾਫ ਕਰਿਓ। ਮੈਂ ਸਭ-ਕੁਛ ਤੁਹਾਡੇ ਭਲੇ ਲਈ ਹੀ ਕਿਹਾ ਸ਼ੀ। ਇਹ ਕਬੂਤਰੀ ਜੰਗਲੀ ਨਹੀਂ, ਪਾਲਤੂ ਆ। ਦਾਣਾ ਦੇਖਦੇ ਹੀ ਬੈਠ ਜਾਊ।" 
ਮੰਗੂ ਦੀਆਂ ਗੱਲਾਂ ਸੁਣ ਅਤੇ ਉਹਦਾ ਮਸਕੀਨ ਚਿਹਰਾ ਦੇਖ ਹਰਦੇਵ ਦਾ ਗੁੱਸਾ ਦੂਰ ਹੋ ਗਿਆ ਅਤੇ ਉਹ ਖੁਸੰ ਹੋ ਕੇ ਬੋਲਿਆ। 
"ਵਾਹ ਮੰਗੂ, ਤੂੰ ਗੱਲ ਸਿਰੇ ਦੀ ਕਰਦਾਂ।"
ਮੰਗੂ ਨੇ ਹਰਦੇਵ ਦੇ ਮੋਢੇ ਉੱਤੇ ਹੱਥ ਰੱਖਿਆ ਅਤੇ ਉਹਨੂੰ ਦੋ ਕਦਮ ਪਰ੍ਹੇ ਲਿਜਾ ਕੇ ਬਹੁਤ ਹੌਲੀ ਅਵਾਜ਼ ਵਿੱਚ ਕੁਛ ਸਮਝਾਉਣ ਲੱਗਾ। ਹਰਦੇਵ ਉਹਦੀ ਗੱਲ ਸੁਣ ਕੇ ਪਰ੍ਹੇ ਹਟ ਗਿਆ। ਉਹਦਾ ਰੰਗ ਡਰ ਨਾਲ ਪੀਲਾ ਪੈ ਗਿਆ ਅਤੇ ਬੁੱਲ੍ਹ ਕੰਬਨ ਲੱਗੇ
"ਚੌਧਰੀ ਹੋ ਕੇ ਡਰਦਾਂ?" ਮੰਗੂ ਨੇ ਉਹਨੂੰ ਛੇੜਦਿਆਂ ਕਿਹਾ।
ਡਰ ਦੀ ਗੱਲ ਹਰਦੇਵ ਦੇ ਚਾਬਕ ਵਾਂਗ ਲੱਗੀ। ਉਹ ਰੋਅਬ ਨਾਲ ਬੋਲਿਆ:
"ਚਮਾਰਾ, ਤੂੰ ਮੈਨੂੰ ਜਾਣਦਾ ਨਹੀਂ।" ਉਹਨੇ ਮੰਗੂ ਦੇ ਕੰਨ ਵਿੱਚ ਕੁਛ ਕਿਹਾ ਅਤੇ ਫਿਰ ਦੋਹਾਂ ਨੇ ਏਨੀ ਜ਼ੋਰ ਨਾਲ ਹੱਥ ਮਿਲਾਏ ਕਿ ਮੰਗੂ ਬਾਅਦ ਵਿੱਚ ਕਿੰਨੀ ਦੇਰ ਤੱਕ ਆਪਣਾ ਹੱਥ ਮਲਦਾ ਰਿਹਾ।
ਲੱਛੋ ਗੋਹਾ ਸੁੱਟ ਕੇ ਵਾਪਸ ਆ ਗਈ ਤਾਂ ਹਰਦੇਵ ਨੇ ਉਹਨੂੰ ਰੋਅਬ ਨਾਲ ਅਵਾਜ਼ ਮਾਰਦਿਆਂ ਕਿਹਾ:
"ਆਹ ਲੈ ਤਬੇਲੇ ਵਾਲੀ ਕੋਠੜੀ ਦੀ ਚਾਬੀ। ਉੱਥੇ ਕਣਕ ਦੇ ਸਿੱਟੇ ਪਏ ਆ। ਉਹਨਾਂ ਨੂੰ ਲੈ ਜਾ। ਕੋਠੜੀ ਦਾ ਦਰਵਾਜ਼ਾ ਖੁੱਲ੍ਹਾ ਰਹਿਣ ਦੇਈਂ ਤਾਂਕਿ ਉਹਦੇ ਵਿੱਚ ਤਾਜ਼ੀ ਹਵਾ ਫਿਰ ਜਾਵੇ।"
ਲੱਛੋ ਦੀ ਸਮਝ ਵਿੱਚ ਕੁਛ ਨਾ ਆਇਆ। ਉਹ ਅਜੇ ਫੈਸਲਾ ਵੀ ਨਹੀਂ ਸ਼ੀ ਕਰ ਸਕੀ ਕਿ ਉਸ ਦਾ ਹੱਥ ਆਪਮੁਹਾਰੇ ਹੀ ਚਾਬੀ ਵਲ ਵਧ ਗਿਆ ਅਤੇ ਉਹ ਟੋਕਰਾ ਸੁੱਟ ਕੋਠੜੀ ਵਲ ਚਲੀ ਗਈ।
"ਅੱਛਾ ਚੌਧਰੀ ਮੈਂ ਚੱਲਿਆਂ। ਸਿੰਕਾਰੀ ਨੂੰ ਹਿੰਗ ਖਿਲਾਉਣੀ ਆ। ਇਸ ਨਾਲ ਉਹ ਸਹੇ ਦੇ ਮੁਸੰਕ ਨੂੰ ਝੱਟ ਸੁੰਘ ਲੈਂਦਾ।" ਮੰਗੂ ਦੀਵਾਨਖਾਨੇ ਦੇ ਥੜ੍ਹੇ ਵਲ ਤੁਰ ਪਿਆ।
ਚੌਧਰੀ ਹਰਦੇਵ ਘੋੜੀ ਦੀ ਖੁਰਲੀ ਦੇ ਨੇੜੇ ਖੜ੍ਹਾ ਕਦੇ ਮੰਗੂ ਵਲ ਦੇਖ ਲੈਂਦਾ, ਕਦੇ ਫਾਟਕ ਵਲ ਅਤੇ ਕਦੇ ਲੱਛੋ ਵਲ਼ ਲੱਛੋ ਨੇ ਤਬੇਲੇ ਵਾਲੀ ਕੋਠੜੀ ਦਾ ਜਿੰਦਾ ਖੋਲ੍ਹ ਦਿੱਤਾ ਤਾਂ ਉਹ ਅੱਗੇ ਵਧਣ ਲੱਗਾ ਪਰ ਦੋ ਕਦਮ ਪੁੱਟ ਕੇ ਰੁਕ ਗਿਆ ਅਤੇ ਮੰਗੂ ਵਲ ਦੇਖਣ ਲੱਗਾ। ਮੰਗੂ ਨੇ ਹੱਥ ਨਾਲ ਉਹਨੂੰ ਛੇਤੀਂ ਜਾਣ ਦਾ ਇਸੰਾਰਾ ਕੀਤਾ, ਤਾਂ ਉਹ ਤੇਜ਼ ਤੇਜ਼ ਕਦਮ ਪੁੱਟਦਾ ਕੋਠੜੀ ਵਲ ਤੁਰ ਪਿਆ।
ਲੱਛੋ ਦਰਵਾਜ਼ਾ ਖੋਲ੍ਹ ਅੰਦਰ ਚਲੀ ਗਈ। ਕੋਠੜੀ ਤੂੜੀ ਨਾਲ ਭਰੀ ਪਈ ਸ਼ੀ। ਉਸ ਵਿੱਚ ਇਕ ਪਾਸੇ ਕਪਾਹ ਦੀਆਂ ਛਿਟੀਆਂ ਅਤੇ ਹੇਠਾਂ ਕਣਕ ਦੇ ਸਿੱਟੇ ਪਏ ਸਨ। ਲੱਛੋ ਨੇ ਸਿੱਟਿਆਂ ਤੱਕ ਪਹੁੰਚਣ ਲਈ ਦਰਵਾਜ਼ੇ ਦਾ ਇਕ ਦਰ ਬੰਦ ਕਰ ਦਿੱਤਾ। ਉਹਨੇ ਝੁਕ ਕੇ ਸਿੱਟੇ ਚੁੱਕਣ ਲਈ ਹੱਥ ਵਧਾਏ ਤਾਂ ਉਹਦੇ ਸ਼ੀਨੇ 'ਤੇ ਦੋ ਹੱਥ ਰੀਂਗਨ ਲੱਗੇ। ਉਹਦੇ ਮੂੰਹ ਵਿੱਚੋਂ ਹਲਕੀ ਜਿਹੀ ਚੀਕ ਨਿਕਲੀ ਅਤੇ ਉਹ ਆਪਣੇ ਆਪ ਨੂੰ ਛੁਡਾਉਣ ਲਈ ਹੱਥ ਪੈਰ ਮਾਰਨ ਲੱਗੀ।
"ਛੱਡ ਦੇ ਮੈਨੂੰ?"
ਪਰ ਹਰਦੇਵ ਦੀ ਪਕੜ ਮਜ਼ਬੂਤ ਸ਼ੀ ਅਤੇ ਲੱਛੋ ਸਿਰਫ ਹੱਥ ਪੈਰ ਮਾਰ ਕੇ ਰਹਿ ਗਈ। ਉਹਦਾ ਅੰਗ ਅੰਗ ਢਿੱਲਾ ਪੈਣ ਲੱਗਾ। ਉਹ ਭਰਾਈ ਹੋਈ ਅਵਾਜ਼ ਵਿੱਚ ਬੋਲੀ:
"ਛੱਡ ਦੇ ਨਹੀਂ ਤਾਂ ਮੈਂ ਚੌਧਰੀ ਜੀ ਨੂੰ ਦੱਸ ਦਊਂ।"
"ਕੀ ਦੱਸੇਂਗੀ? ਗੱਲ ਤਾਂ ਏਦਾਂ ਕਰਦੀ ਆ ਜਿਵੇਂ ਦਾਦੀ ਸਤਿਆਵਤੀ ਹੋਵੇ।"
ਕਪਾਹ ਦੀਆਂ ਛਿਟੀਆਂ ਕੁਝ ਦੇਰ ਉਹਨਾਂ ਦੇ ਭਾਰ ਹੇਠਾਂ ਕੜਕੜਾਉਂਦੀਆਂ ਰਹੀਆਂ ਅਤੇ ਫਿਰ ਥੋੜ੍ਹੀ ਦੇਰ ਬਾਅਦ ਹਰਦੇਵ ਕੋਠੜੀ ਵਿੱਚੋਂ ਨਿਕਲ ਕੇ ਹਵੇਲੀ ਤੋਂ ਬਾਹਰ ਆ ਗਿਆ। ਲੱਛੋ ਉੱਥੇ ਤੂੜੀ ਉੱਤੇ ਬੈਠੀ ਰਹੀ। ਪਰ ਜਦੋਂ ਉਹਨੇ ਬਾਹਰ ਕਿਸੇ ਦੀ ਆਹਟ ਸੁਣੀ ਤਾਂ ਉਹ ਜਲਦੀ ਨਾਲ ਉੱਠ ਕੇ ਆਪਣੀ ਝੋਲੀ ਸਿੱਟਿਆਂ ਨਾਲ ਭਰਨ ਲੱਗੀ। ਝੋਲੀ ਭਰ ਉਹਨੇ ਦਰਵਾਜ਼ੇ ਦੇ ਦੋਵੇਂ ਦਰ ਖੋਲ੍ਹ ਦਿੱਤੇ। ਉਹ ਆਪਣਾ ਟੋਕਰਾ ਚੁੱਕ ਵੱਖੀ ਦੇ ਦਰਵਾਜ਼ੇ ਰਾਹੀਂ ਚੌਧਰੀ ਦੇ ਰਿਹਾਇਸ਼ੀ ਮਕਾਨ ਵਿੱਚ ਚਲੀ ਗਈ। ਉਹਨੇ ਟੋਕਰਾ ਇਕ  ਪਾਸੇ ਰੱਖ ਦਿੱਤਾ ਅਤੇ ਮਨ ਨੂੰ ਮਾਰਦੀ ਹੋਈ ਬੋਲੀ, "ਚੌਧਰਾਣੀ ਜੀ, ਰੋਟੀ ਦੇ ਦਿਉ।"
ਵਿਹੜੇ ਵਿੱਚ ਝਿਊਰੀ ਭਾਂਡੇ ਮਾਂਜ ਰਹੀ ਸ਼ੀ। ਉਹਨੇ ਲੱਛੋ ਵਲ ਦੇਖਿਆ ਅਤੇ ਫਿਰ ਚੌਧਰਾਣੀ ਦੇ ਸੱਦਣ ਉੱਤੇ ਅੰਦਰ ਚਲੀ ਗਈ। ਥੋੜ੍ਹੇ ਚਿਰ ਬਾਅਦ ਹੀ ਉਹ ਰਾਤ ਦੀਆਂ ਬਚੀਆਂ ਬੇਹੀਆਂ ਰੋਟੀਆਂ ਲੈ ਕੇ ਬਾਹਰ ਆ ਗਈ। ਲੱਛੋ ਨੇ ਝੋਲੀ ਦੀ ਥਾਂ ਆਪਣੇ ਹੱਥ ਅੱਗੇ ਕੀਤੇ ਤਾਂ ਉਹ ਅੱਖਾਂ ਪਾੜ ਪਾੜ ਦੇਖਦੀ ਬੋਲੀ:
"ਤੇਰੀ ਝੋਲੀ 'ਚ ਕੀ ਆ?"
"ਕੁਛ ਹੋਵੇ, ਤੈਨੂੰ ਕੀ। ਤੂੰ ਰੋਟੀ ਦੇ ਮੈਨੂੰ।" ਲੱਛੋ ਨੇ ਹੱਸਣ ਦੀ ਕੋਸਿੰਸੰ ਕਰਦਿਆਂ ਕਿਹਾ।
"ਇਹ ਸਿੱਟੇ ਕਿੱਥੋਂ ਲਿਆਂਈ ਆਂ?"
"ਚੌਧਰੀ ਹਰਦੇਵ ਨੇ ਦਿੱਤੇ ਆ।" ਲੱਛੋ ਨੇ ਆਪਣੇ ਤਾਜ਼ਾ ਜ਼ਖਮ ਵਿੱਚ ਨਹੁੰ ਮਾਰ ਦਿੱਤਾ। ਝਿਊਰੀ ਨੇ ਲੱਛੋ ਵਲ ਅਰਥਭਰਪੂਰ ਨਜ਼ਰ ਨਾਲ ਦੇਖਿਆ ਅਤੇ ਅੰਦਰ ਚਲੀ ਗਈ। ਲੱਛੋ ਘਰ ਜਾਣ ਦੀ ਤਿਆਰੀ ਕਰ ਰਹੀ ਸ਼ੀ ਕਿ ਚੌਧਰਾਣੀ ਬਾਹਰ ਆਈ ਅਤੇ ਉਹਨੂੰ ਸਖਤ ਲਹਿਜੇ ਵਿੱਚ ਕਹਿਣ ਲੱਗੀ, "ਨੀ, ਇਹ ਤੂੰ ਕੀ ਕੀਤਾ? ਇਹ ਸਿੱਟੇ ਤਾਂ ਬੀਅ ਲਈ ਰੱਖੇ ਸਨ। ਤੂੰ ਇਹਨਾਂ ਨੂੰ ਕਿਉਂ ਚੁੱਕ ਲਿਆਈ?"
"ਚੌਧਰਾਣੀ ਜੀ, ਮੈਂ ਆਪਣੇ-ਆਪ ਨਹੀਂ ਲਏ। ਮੈਨੂੰ ਚੌਧਰੀ ਹਰਦੇਵ ਨੇ ਦਿੱਤੇ ਆ। ਕਹਿੰਦਾ ਸ਼ੀ ਕਿ ਇਹਨਾਂ ਨੂੰ ਸੁਸਰੀ ਲੱਗ ਗਈ ਹੈ।" ਲੱਛੋ ਨੂੰ ਪਸ਼ੀਨਾ ਆ ਗਿਆ।
"ਕਹਿਰਾਂ ਦੀ ਧੁੱਪ ਪੈਂਦੀ ਆ, ਇਹਨਾਂ ਨੂੰ ਸੁਸਰੀ ਕਿਵੇਂ ਲੱਗ ਗਈ? ਉਸ ਮੋਏ ਮੰਗੂ ਨੂੰ ਕਈ ਵਾਰ ਕਿਹਾ ਕਿ ਤਬੇਲੇ ਵਾਲੀ ਕੋਠੜੀ ਦਾ ਦਰਵਾਜ਼ਾ ਖੋਲ੍ਹ ਕੇ ਹਵਾ ਲੱਗਣ ਦਿਆ ਕਰੇ। ਚੌਧਰੀ ਨੂੰ ਪਤਾ ਲੱਗ ਗਿਆ ਤਾਂ ਮੇਰੀ ਸੰਾਮਤ ਆ ਜਾਊ। ਤੂੰ ਇਹਨਾਂ ਨੂੰ ਜਿਉਂ ਚੁੱਕਣ ਗਈ ਮੇਤੋਂ ਦਾਣੇ  ਮੰਗ ਲੈਂਦੀ। ਸਿੱਟ ਇਹਨਾਂ ਨੂੰ।"
ਚੌਧਰਾਣੀ ਨੇ ਲੱਛੋ ਵਲ ਪੈਰ ਦੀ ਠੋਕਰ ਨਾਲ ਟੋਕਰੀ ਕਰਦਿਆਂ ਕਿਹਾ। ਲੱਛੋ ਨੇ ਸਿੱਟੇ ਟੋਕਰੀ ਵਿੱਚ ਸੁੱਟ ਦਿੱਤੇ ਅਤੇ ਖਾਲੀ ਟੋਕਰੀ ਲੈ ਕੇ ਬਾਹਰ ਆ ਗਈ। 

--------ਚਲਦਾ--------