ਸਭ ਰੰਗ

  •    ਨਵੀਆਂ ਆਸਾਂ ਤੇ ਉਮੰਗਾਂ ਦਾ ਪ੍ਰਤੀਕ ਹੈ ਨਵਾਂ ਸਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਵਿਚਾਰਧਾਰਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਮਰਦ ਅਗੰਮੜਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਾਦ-ਮੁਰਾਦੇ ਵਿਆਹ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਪੱਤਰਕਾਰਤਾ ਤੇ ਸਾਹਿਤਕਾਰਤਾ ਦਾ ਸੁਮੇਲ -ਹਰਬੀਰ ਸਿੰਘ ਭੰਵਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗ਼ਜ਼ਲ ਬਾਗ ਦਾ ਮਾਲੀ - ਹਰਭਜਨ ਧਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਵਿਲੱਖਣ ਸ਼ਖ਼ਸੀਅਤ ਹੈ–ਡਾ. ਮਿਨਹਾਸ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਬਹੁ-ਕਲਾਵਾਂ ਦਾ ਸੁਮੇਲ - ਕਰਮਜੀਤ ਸਿੰਘ ਔਜਲਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਮੇਰੀ ਮਾਂ ਨਹੀਓਂ ਲੱਭਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗੁਰੂ ਅਰਜਨ ਵਿਟਹੁ ਕੁਰਬਾਨੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਕਲਮ ਤੇ ਬੁਰਸ਼ ਦਾ ਧਨੀ ਅਜਾਇਬ ਚਿੱਤਰਕਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਅਲੌਕਿਕ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਜੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਪਰਉਪਕਾਰੀ ਕਾਰਜ ਹੈ ਕਲਮ ਨੂੰ ਸਨਮਾਨਿਤ ਕਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮੇਂ ਦਾ ਸਦ-ਉਪਯੋਗ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਰੁੱਤਾਂ ਦੀ ਰਾਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਕਾਲੇ ਦਿਨ - 1984 ਤੋਂ ਬਾਅਦ ਸਿੱਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗੁਰਭਜਨ ਗਿੱਲ ਦੀ 'ਗੁਲਨਾਰ' / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਹਲੂਣਾ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਚੁੱਪ ਦੇ ਖ਼ਿਲਾਫ਼ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਬਦਕਾਰ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਚੇਤੰਨ ਸ਼ਾਇਰ ਮੁਹਿੰਦਰਦੀਪ ਗਰੇਵਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਖ਼ਸੀਅਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਸੰਤ ਹਰਚੰਦ ਸਿੰਘ ਲੌਗੋਵਾਲ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਮਜ਼ਦੂਰਾਂ ਦੀ ਹਾਲਤ ਕਿੰਝ ਬਿਹਤਰ ਬਣਾਈ ਜਾ ਸਕੇ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ / ਦਲਵੀਰ ਸਿੰਘ ਲੁਧਿਆਣਵੀ (ਲੇਖ )
  • ਕਲਮ ਤੇ ਬੁਰਸ਼ ਦਾ ਧਨੀ ਅਜਾਇਬ ਚਿੱਤਰਕਾਰ (ਲੇਖ )

    ਦਲਵੀਰ ਸਿੰਘ ਲੁਧਿਆਣਵੀ   

    Email: dalvirsinghludhianvi@yahoo.com
    Cell: +91 94170 01983
    Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
    ਲੁਧਿਆਣਾ India 141013
    ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸ਼ਬਦਾਂ ਤੇ ਰੰਗਾਂ ਰਾਹੀਂ ਗਿਆਨ ਦੇ ਦੀਵੇ ਬਾਲ਼ਦੇ ਹੋਏ ਅਜਾਇਬ ਚਿੱਤਰਕਾਰ ੩ ਜੁਲਾਈ, ੨੦੧੨ ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਜਾਣ ਨਾਲ ਖਾਸ ਕਰਕੇ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਘਾਟਾ ਪਿਆ। ਇੱਥੋਂ ਤੀਕਰ ਕੇ ਪੰਜਾਬ ਦੇ ਮੁੱਖ-ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਦੁੱਖ-ਭਰੇ ਸੰਦੇਸ਼ ਵਿਚ ਕਿਹਾ ਸੀ, "ਇਹੋ ਜਿਹੇ ਸ਼ਖ਼ਸ ਬਹੁਤ ਹੀ ਘੱਟ ਹੁੰਦੇ ਨੇ ਜਿਹਨਾਂ ਨੇ ਇੱਕੋ ਸਮੇਂ ਤੇ ਚਿੱਤਰਕਾਰੀ ਅਤੇ ਕਵਿਤਾ ਵਿੱਚ ਨਾਮਣਾ ਖੱਟਿਆ ਹੋਵੇ। ਅਜਾਇਬ ਚਿੱਤਰਕਾਰ ਨੇ ਆਪਣੀ ਕਲਮ ਤੇ ਬੁਰਸ਼ ਰਾਹੀਂ ਪੰਜਾਬੀ ਕਲਾ ਤੇ ਸੱਭਿਆਚਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ"।
    ਅਜਾਇਬ ਚਿੱਤਰਕਾਰ ਉੱਚਕੋਟੀ ਦੇ ਸ਼ਾਇਰ, ਵਾਰਤਾਕਾਰ, ਸੰਪਾਦਕ, ਅਨੁਵਾਦਕ ਅਤੇ ਚਿੱਤਰਕਾਰ ਹੋਏ ਹਨ। ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿਚ ਬੜੀਆਂ ਹੀ ਤੰਗੀਆਂ-ਤੁਰਸ਼ੀਆਂ ਹੰਢਾਈਆਂ। ਪੰਜਾਬੀ ਸ਼ਾਇਰੀ ਦੀ ਸ਼ਾਇਦ ਹੀ ਕੋਈ ਐਸੀ ਮਹਿਫ਼ਲ ਹੋਵੇਗੀ, ਜਿਸ ਵਿਚ ਅਜਾਇਬ ਚਿਤਰਕਾਰ ਨੇ ਸ਼ਿਰਕਤ ਨਾ ਕੀਤੀ ਹੋਵੇ। ਇੱਥੋਂ ਤੀਕਰ ਕਿ ਜਦੋਂ ਉਨ੍ਹਾਂ ਦੀ ਸਿਹਤ 'ਕੱਲਿਆ ਤੁਰਨ ਦੀ ਇਜਾਜ਼ਤ ਨਹੀਂ ਸੀ ਦਿੰਦੀ, ਤਦ ਵੀ ਉਹ ਸਿਰੜੀ ਇਨਸਾਨ ਬੇਟੀ ਦਾ ਸਹਾਰਾ ਲੈ ਕੇ ਪੰਜਾਬੀ ਭਵਨ ਵਿਖੇ ਗ਼ਜ਼ਲ ਮੰਚ ਦੀਆਂ ਇਕੱਤਰਤਾਵਾਂ ਵਿਚ ਹਾਜ਼ਿਰ ਹੋਇਆ ਕਰਦੇ ਸਨ। ਇਕ ਵਾਰ ਸ਼ਿਅਰ ਸੁਣਾ ਰਹੇ ਸਨ, ਅੱਧਾ ਮਿਸਰਾ ਭੁੱਲ ਗਏ, ਪ੍ਰੋ: ਗੁਰਭਜਨ ਗਿੱਲ ਨੇ ਪੂਰਾ ਕੀਤਾ ਸੀ। ਸ਼ਿਅਰ ਸੀ: 
    ਪਾ ਪਾ ਕੇ ਪਾਣੀ ਪਾਲਣਾ ਫੁੱਲਾਂ ਨੂੰ ਠੀਕ ਹੈ, 
    ਪਲਦੀ ਨਹੀਂ ਹੈ ਪਰ ਕਲਾ ਦਿਲ ਦੇ ਲਹੂ ਬਗੈਰ।
    ਅਜਾਇਬ ਚਿੱਤਰਕਾਰ ਦਾ ਮੇਲ 'ਅਬਦੁਲ ਰਸ਼ੀਦ ਹੈਦਰ' ਨਾਲ ਹੋਇਆ, ਜੋ ਸ਼ਾਇਰ ਵੀ ਸਨ ਤੇ ਚਿੱਤਰਕਾਰ ਵੀ। ਉਨ੍ਹਾਂ ਨੇ ਕਿਹਾ ਸੀ, "ਸ਼ਾਇਰੀ ਲਫ਼ਜ਼ਾਂ ਅਤੇ ਖ਼ਿਆਲਾਂ ਦੇ ਸੁਮੇਲ 'ਚੋਂ ਪੈਦਾ ਹੁੰਦੀ ਹੈ। ਖ਼ਿਆਲ ਨਾਲੋਂ ਵੀ ਵੱਧ ਅਹਿਮੀਅਤ ਖ਼ਿਆਲ ਦੀ ਪੇਸ਼ਕਾਰੀ ਦੀ ਹੁੰਦੀ ਹੈ। ਸ਼ਾਇਰੀ ਵਿਚ ਖ਼ਬਸੂਰਤ ਅੰਦਾਜ਼ ਲਗਾਤਾਰ ਮਿਹਨਤ ਅਤੇ ਰਿਆਜ਼ ਕਰਕੇ ਹੀ ਹਾਸਲ ਕੀਤਾ ਜਾ ਸਕਦਾ ਹੈ"। ਅਜਾਇਬ ਜੀ ਨੇ ਇਹ ਗੱਲ ਪੱਲੇ ਬੰਨ ਲਈ। ਉਨ੍ਹਾਂ ਦਾ ਸ਼ਿਅਰ ਹਾਜ਼ਿਰ ਹੈ: 
    ਰੰਗ ਖ਼ਸ਼ਬੂ ਦਾ, ਹਵਾ ਦਾ ਜਿਸਮ, ਨਗ਼ਮੇ ਦਾ ਲਿਬਾਸ, 
    ਲੈ ਕੇ ਅੱਜ ਇਕ ਨਕਸ਼ ਕਰਨਾ ਹੈ ਉਜਾਗਰ ਦੋਸਤੋ।
    ਅਜਾਇਬ ਚਿਤਰਕਾਰ ਨੇ ਢੇਰ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ। ਪਹਿਲੀ ਪੁਸਤਕ 'ਦੁਮੇਲ' (੧੯੪੭), ਜਿਸ ਦਾ ਵਰਕਾ-ਵਰਕਾ ਫ਼ਸਾਦਾਂ ਦੀ ਭੇਂਟ ਚੜ੍ਹ ਗਿਆ। 'ਭੁਲੇਖੇ' (੧੯੪੯),  'ਸੱਜਰੀ ਪੈੜ' ਅਤੇ 'ਸੂਰਜ ਮੁਖੀਆ' (੧੯੫੫),  'ਚਾਰ ਜੁਗ' (੧੯੬੦), ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਖੰਡ-ਕਾਵਿ 'ਸੱਚ ਦਾ ਸੂਰਜ' (੧੯੭੪), 'ਆਵਾਜ਼ਾਂ ਦੇ ਰੰਗ' (੧੯੭੬), 'ਨਗ਼ਮੇ ਦਾ ਲਿਬਾਸ' (੧੯੮੨), 'ਖ਼ਾਬਾਂ ਦਾ ਸ਼ਹਿਜ਼ਾਦਾ (ਕ੍ਰਿਸ਼ਨ ਅਦੀਬ)' (੧੯੯੦), 'ਸੁਪਨਿਆਂ ਦਾ ਟਾਪੂ' (੧੯੯੮), 'ਰੰਗ ਸਵੇਰਾ ਸ਼ਾਮਾਂ ਦੇ' (੨੦੦੮), 'ਜ਼ਖ਼ਮੀ ਖ਼ਿਆਲ ਦਾ ਚਿਹਰਾ' ਅਤੇ 'ਪਹਿਲੀ ਕਿਰਨ' ਉਸ ਦੀਆ ਬਿਹਤਰਰੀਨ ਕਵਿਤਾਵਾਂ ਦੀਆ ਪੁਸਤਕਾਂ ਹਨ।
    ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਸ੍ਰੀ ਅਜਾਇਬ ਚਿੱਤ੍ਰਕਾਰ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਕਈ ਮਾਣ-ਸਨਮਾਨ ਮਿਲੇ ਸਨ। ਸਾਲ ੨੦੦੦ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਜਾਇਬ ਚਿੱਤਰਕਾਰ ਨੂੰ 'ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ' ਪ੍ਰਦਾਨ ਕੀਤਾ ਗਿਆ। 'ਬਾਲ ਦਰਬਾਰ' ਦੀ ਸੰਪਾਦਨਾ ਦੇ ਅਭਿਆਸ ਸਦਕਾ ਹੀ ਉਨ੍ਹਾਂ ਨੇ ਪੰਜਾਹ ਤੋਂ ਵੱਧ ਬਾਲ ਪੁਸਤਕਾਂ ਦੀ ਸਿਰਜਣਾ ਕੀਤੀ। ਇਸ ਘਾਲਣਾ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਜਾਇਬ ਚਿੱਤਰਕਾਰ ਨੂੰ 'ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। 'ਸਾਹਿਤ ਸਮਾਚਾਰ' ਦੀ ਸੰਪਾਦਨਾ ਕਰਕੇ ਉਨ੍ਹਾਂ ਨੂੰ ਵਾਰਤਕ 'ਤੇ ਵੀ ਆਬੂਰ ਹਾਸਲ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਉਨ੍ਹਾਂ ਦੀ ਪੁਸਤਕ 'ਮੇਰੀ ਸਾਹਿਤਕ ਸਵੈ-ਜੀਵਨੀ' ਵਿਚ ਅਜਾਇਬ ਦੀ ਵਾਰਤਕ ਸਿਖਰਾਂ ਨੂੰ ਛੂੰਹਦੀ ਹੈ।     
    ਚਿੱਤਰਕਾਰੀ ਦੇ ਖੇਤਰ ਵਿਚ ਅਜਾਇਬ ਚਿੱਤਰਕਾਰ ਦੀ ਪੁਸਤਕ 'ਪੰਜਾਬੀ ਚਿਤਰਕਾਰ' ਵਿੱਚ ਪੰਜਾਬ ਦੇ ਪੈਂਤੀ ਚਿੱਤਰਕਾਰਾਂ ਨਾਲ ਸਬੰਧਤ ਲੇਖ ਸ਼ਾਮਿਲ ਹਨ। ਉਹ ਅਜ਼ੀਮ ਸ਼ਾਇਰ ਸੀ ਜਿਸ ਨੇ ਢੇਰ ਸਾਰੀਆਂ ਨਜ਼ਮਾਂ, ਗੀਤਾਂ, ਗ਼ਜ਼ਲਾਂ ਲਿਖਣ ਦੇ ਨਾਲ-ਨਾਲ ਅਨੇਕ ਚਿੱਤਰ ਵੀ ਬਣਾਏ। ਅਨੁਵਾਦ ਦੇ ਖੇਤਰ ਵਿਚ ਵੀ ਜ਼ਿਕਰਯੋਗ ਕਾਰਜ ਕਰਕੇ ਖ਼ੂਬ ਨਾਮਣਾ ਖੱਟਿਆ। ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ੧੯੬੦ ਵਿੱਚ ਰਵਿੰਦਰ ਨਾਥ ਟੈਗੋਰ ਦੀ ਪ੍ਰਸਿੱਧ ਪੁਸਤਕ 'ਗੀਤਾਂਜਲੀ' ਦਾ ਅਨੁਵਾਦ ਕੀਤਾ।  ਸੰਸਕ੍ਰਿਤ ਦੇ ਪ੍ਰਸਿੱਧ ਲੇਖਕ ਮਹਾਂ ਕਵੀ ਕਾਲੀ ਦਾਸ ਦੀ ਪੁਸਤਕ 'ਗੁਰੂ ਨਾਨਕ ਦੇਵ : ਜੀਵਨ ਤੇ ਰਚਨਾ' ਅਤੇ ਆਪਣੇ ਨਿੱਜੀ ਦੋਸਤ ਪ੍ਰਸਿੱਧ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਦੀ ਪੁਸਤਕ 'ਖ਼ਾਬਾਂ ਦਾ ਸ਼ਹਿਜ਼ਾਦਾ' ਦਾ ਅਨੁਵਾਦ ਵੀ ਕੀਤਾ। 
    ਸਾਹਿਰ ਲੁਧਿਆਣਵੀ ਨੇ ਆਪਣੇ ਯਾਰ ਦੀ ਪੁਖ਼ਤਾ ਸ਼ਾਇਰੀ ਨੂੰ ਸਲਾਮ ਕਰਦਿਆਂ ਕਿਹਾ ਸੀ, "ਅਜਾਇਬ ਚਿਤ੍ਰਕਾਰ ਆਪਣੀਆਂ ਗ਼ਜ਼ਲਾਂ ਵਿਚ ਜਾਤ ਤੋਂ ਕਾਇਨਾਤ ਵੱਲ ਸਫ਼ਰ ਕਰਦਾ ਮਹਿਸੂਸ ਹੁੰਦਾ ਹੈ। ਉਸ ਦਾ ਸੁਖ਼ਨ ਪੜ੍ਹਨ ਵਾਲੇ ਲਈ ਨਵੀਂ ਤੇ ਸੱਜਰੀ ਜ਼ਿੰਦਗੀ ਦਾ ਪੈਗ਼ਾਮ ਹੈ"।  
    ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਨੇ ਆਪਣੇ ਅਜ਼ੀਮ ਮਿੱਤਰ ਦੀ ਲੇਖਣੀ ਉੱਤੇ ਵੀਚਾਰ ਅਭਿਵਿਅਕਤ ਕਰਦਿਆਂ ਲਿਖਿਆ ਸੀ, "ਬਹੁਤ ਚੁਪ-ਚਾਪ, ਸੰਜੀਦਾ, ਸਾਰੀ ਦੁਨੀਆਂ ਸੇ ਬੇ-ਖ਼ਬਰ, ਸਾਈਕਲ ਚਲਾਨੇ ਵਾਲਾ ਅਜਾਇਬ ਚਿਤ੍ਰਕਾਰ ਜਬ ਅਪਨੀ ਜਾਤ ਕੇ ਗਹਿਰੇ  ਸਮੁੰਦਰ ਮੇਂ ਗੋਤਾ-ਜ਼ਨ ਹੋਤਾ ਹੈ ਤੋਂ ਗਜ਼ਲ ਕੇ ਸੁੱਚੇ ਮੋਤੀ ਲੇਕਰ ਆਤਾ ਹੈ।  ਮੈਂਨੇ ਉਸੇ ਔਰ ਉਸ ਕੀ ਸ਼ਾਇਰੀ ਕੋ ਬਹੁਤ ਕਰੀਬ ਸੇ ਦੇਖਾ ਹੈ"।
    ਸ਼ਾਇਰ ਡਾ. ਰਣਧੀਰ ਸਿੰਘ ਚੰਦ ਨੇ ਆਪਣੇ ਅਜ਼ੀਮ ਸ਼ਾਇਰ ਦੋਸਤ ਅਜਾਇਬ ਚਿਤ੍ਰਕਾਰ ਦੀ ਸ਼ਾਇਰੀ ਉੱਤੇ ਟਿੱਪਣੀ ਕਰਦਿਆਂ ਲਿਖਿਆ ਸੀ, "ਅਜਾਇਬ ਦੀ ਕਾਵਿ-ਰਚਨਾ ਵਿਚ ਕਿਤੇ ਵੀ ਅਪਸਾਰਵਾਦੀ ਰੁਚੀ ਅਥਵਾ ਨਿਰਾਸ਼ਾਵਾਦੀ ਰੁਦਨ ਦਿਖਾਈ ਨਹੀਂ ਦਿੰਦਾ।  ਦਿਨਾਂ, ਸ਼ਾਮਾਂ, ਰਾਤਾਂ ਦੀ ਅੱਕਾਸੀ ਕਰਦਾ ਹੋਇਆ ਉਹ ਸ਼ਿਅਰਾਂ ਵਿਚ ਕਾਲਗਤੋ ਚੇਤਨਾ ਦਾ ਪ੍ਰਗਟਾਵਾ ਤਾਂ ਕਰਦਾ ਹੀ ਹੈ, ਨਾਲ ਹੀ ਨਾਲ ਮੁਸ਼ਕਿਲ ਅਤੇ ਦੁੱਖਾਂ ਦਾ ਦਲੇਰੀ ਨਾਲ ਟਾਕਰਾ ਕਰਨ ਦੀ ਉਤੇਜਨਾ ਵੀ ਪ੍ਰਦਾਨ ਕਰਦਾ ਹੈ"। 
    ਪ੍ਰਸਿੱਧ ਲੇਖਕਾ ਅੰਮ੍ਰਿਤਾ ਪ੍ਰੀਤਮ ਨੇ 'ਭਲੇਖੇ' ਪੁਸਤਕ ਉੱਤੇ ਵੀਚਾਰ ਪ੍ਰਗਟਾਉਂਦਿਆਂ ਲਿਖਿਆ ਸੀ ਕਿ ਭੁਲੇਖੇ ਵਿਚ ਰਸਿਕ ਕਲਮ ਦੇ ਕਲੋਨ ਹਨ, ਜੋ ਕਵੀ ਨੇ ਨਿਵੇਕਲਿਆਂ ਬੈਠ ਕੇ ਸੁੰਦਰ ਲਫ਼ਜ਼ਾਂ ਦੇ ਸੂਖ਼ਮ ਭਾਵਾਂ ਨਾਲ ਕੀਤੇ ਹਨ। ਇਸ਼ਕ ਦੇ ਇਤਿਹਾਸ ਵਿੱਚੋਂ ਸੁਪਨਿਆਂ, ਸੁਹਜਾਂ, ਸੁਗੰਧਾਂ ਦੇ ਵਰਣਨ ਹਨ। ਸਭ ਤੋਂ ਵੱਡਾ ਗੁਣ ਜੋ ਮੈਨੂੰ ਇਸ ਕਵੀ ਵਿਚ ਦਿੱਸਿਆ ਹੈ, ਉਹ ਇਹ ਹੈ ਕਿ ਉਸ ਨੇ ਆਪਣੇ ਜਾਣੇ-ਪਛਾਣੇ ਜਜ਼ਬਿਆਂ ਨੂੰ ਜ਼ੋਰ ਭਰੀ ਬੋਲੀ ਵਿਚ ਆਖਿਆ ਹੈ,  'ਪਿਆਰ ਦੀ ਦਾਅਵਤ ਦੇ ਕੇ, ਕੋਈ ਕਿਉਂ ਭੁੱਖਾਂ ਅਜ਼ਮਾਏ'।
    ਪ੍ਰੋ: ਮੋਹਨ ਸਿੰਘ ਵਾਂਗ ਅਜਾਇਬ ਚਿੱਤ੍ਰਕਾਰ ਨੇ ਵੀ ਆਰਥਿਕ ਬਿਖ਼ਮਤਾਵਾਂ ਨੂੰ ਭਲੀ-ਭਾਂਤ ਅਨੁਭਵ ਕਰਦਿਆਂ ਹੋਇਆ ਸਮਾਜਿਕ ਨਾਬਰਾਬਰੀ ਦੇ ਦੁਖਾਂਤ ਨੂੰ ਆਪਣੇ ਬਹੁਤੇ ਸ਼ਿਅਰਾਂ ਦਾ ਵਿਸ਼ਾ ਬਣਾਉਣ ਦਾ ਸਾਹਸ ਕੀਤਾ। ਉਨ੍ਹਾਂ ਦੇ ਵੀਚਾਰਾਂ ਵਿਚ ਠਰੰ੍ਹਮਾ ਸੀ ਤੇ ਪ੍ਰਗਟਾਓ ਵਿੱਚ ਸੂਖ਼ਮਤਾ ਸੀ।
    ਸ੍ਰੀ ਅਜਾਇਬ ਚਿਤਰਕਾਰ ਦਾ ਸ਼ੁਮਾਰ ਉਨ੍ਹਾਂ ਦੇ ਸਮਕਾਲੀ ਸ਼ਾਇਰਾਂ ਪ੍ਰਿੰਸੀਪਲ ਤਖ਼ਤ ਸਿੰਘ ਅਤੇ ਦੀਪਕ ਜੈਤੋਈ ਸੰਗ ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਸ਼ਾਇਰਾਂ ਨੂੰ ਗ਼ਜ਼ਲ ਸਕੂਲ ਦਾ ਮੁਖੀ ਮੰਨਿਆ ਜਾਂਦਾ ਹੈ ਅਤੇ ਗ਼ਜ਼ਲ ਦੇ ਉਪਾਸਕਾਂ ਵੱਲੋਂ ਇਹ ਸ਼ਗਿਰਦੀ ਪਰਵਾਨ ਕੀਤੀ ਗਈ ਹੈ। ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਅਜਾਇਬ ਚਿੱਤਰਕਾਰ ਦੇ ਨਾਂ 'ਤੇ ਪੰਜਾਬੀ ਸਾਹਿਤ ਵਿੱਚ ਪਾਏ ਵੱਡੇਮੁੱਲੇ ਯੋਗਦਾਨ ਤੇ ਸਮੁੱਚੀ ਰਚਨਾ ਲਈ 'ਸ੍ਰੀ ਅਜਾਇਬ ਚਿੱਤਰਕਾਰ ਪੁਰਸਕਾਰ' ਅਤੇ 'ਬਾਲ ਸਾਹਿਤ ਪੁਰਸਕਾਰ' ਸ਼ੂਰੁ ਕੀਤੇ ਗਏ ਹਨ।
    ਜਗਤ-ਪ੍ਰਸਿੱਧ ਪੰਜਾਬੀ ਕਵੀ ਅਤੇ ਚਿੱਤਰਕਾਰ ਦੁਆਰਾ ਬਣਾਏ ਚਿੱਤਰ, ਸ਼ਿਅਰ ਤੇ ਨਜ਼ਮਾਂ ਬੁਝ ਕੇ ਰਾਖ ਹੋਣ ਵਾਲੇ ਨਹੀਂ, ਸਗੋਂ ਹਨੇਰੀਆਂ ਰਾਤਾਂ 'ਚ ਚਾਂਦੀ ਦੀ ਲੀਕ ਬਣ ਕੇ ਰੋਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ। ਅਜਾਇਬ ਜੀ ਅਕਸਰ ਹੀ ਕਿਹਾ ਕਰਦੇ ਸਨ, "ਜਿਹੜਾ ਸਿਤਮ ਨਾਲ ਲੋਹਾ ਲੈਣ ਦਾ ਜੇਰਾ ਨਹੀਂ ਰੱਖਦਾ, ਉਹ ਕਾਹਦਾ ਲਿਖਾਰੀ ਹੈ?" ਆਉ ਦੇਖਦੇ ਹਾਂ, ਉਨ੍ਹਾਂ ਦੇ ਗ਼ਜ਼ਲ-ਸੰਗ੍ਰਹਿ 'ਆਵਾਜ਼ਾਂ ਦੇ ਰੰਗ' ਚੋਂ ਇਹ ਸ਼ਿਅਰ:
    ਪਾਣੀ ਨੂੰ ਅੱਗ ਲਾ ਗਈ, ਸੁਲਫ਼ੇ ਦੀ ਲਾਟ ਬਣ, 
    ਕੱਪੜੇ ਉਤਾਰ ਝੀਲ ਵਿਚ ਤਰਦੀ ਪਈ ਏ ਸ਼ਾਮ।