ਸਭ ਰੰਗ

  •    ਨਵੀਆਂ ਆਸਾਂ ਤੇ ਉਮੰਗਾਂ ਦਾ ਪ੍ਰਤੀਕ ਹੈ ਨਵਾਂ ਸਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਵਿਚਾਰਧਾਰਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਮਰਦ ਅਗੰਮੜਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਾਦ-ਮੁਰਾਦੇ ਵਿਆਹ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਪੱਤਰਕਾਰਤਾ ਤੇ ਸਾਹਿਤਕਾਰਤਾ ਦਾ ਸੁਮੇਲ -ਹਰਬੀਰ ਸਿੰਘ ਭੰਵਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗ਼ਜ਼ਲ ਬਾਗ ਦਾ ਮਾਲੀ - ਹਰਭਜਨ ਧਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਵਿਲੱਖਣ ਸ਼ਖ਼ਸੀਅਤ ਹੈ–ਡਾ. ਮਿਨਹਾਸ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਬਹੁ-ਕਲਾਵਾਂ ਦਾ ਸੁਮੇਲ - ਕਰਮਜੀਤ ਸਿੰਘ ਔਜਲਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਮੇਰੀ ਮਾਂ ਨਹੀਓਂ ਲੱਭਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗੁਰੂ ਅਰਜਨ ਵਿਟਹੁ ਕੁਰਬਾਨੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਕਲਮ ਤੇ ਬੁਰਸ਼ ਦਾ ਧਨੀ ਅਜਾਇਬ ਚਿੱਤਰਕਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਅਲੌਕਿਕ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਜੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਪਰਉਪਕਾਰੀ ਕਾਰਜ ਹੈ ਕਲਮ ਨੂੰ ਸਨਮਾਨਿਤ ਕਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮੇਂ ਦਾ ਸਦ-ਉਪਯੋਗ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਰੁੱਤਾਂ ਦੀ ਰਾਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਕਾਲੇ ਦਿਨ - 1984 ਤੋਂ ਬਾਅਦ ਸਿੱਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗੁਰਭਜਨ ਗਿੱਲ ਦੀ 'ਗੁਲਨਾਰ' / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਹਲੂਣਾ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਚੁੱਪ ਦੇ ਖ਼ਿਲਾਫ਼ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਬਦਕਾਰ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਚੇਤੰਨ ਸ਼ਾਇਰ ਮੁਹਿੰਦਰਦੀਪ ਗਰੇਵਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਖ਼ਸੀਅਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਸੰਤ ਹਰਚੰਦ ਸਿੰਘ ਲੌਗੋਵਾਲ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਮਜ਼ਦੂਰਾਂ ਦੀ ਹਾਲਤ ਕਿੰਝ ਬਿਹਤਰ ਬਣਾਈ ਜਾ ਸਕੇ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ / ਦਲਵੀਰ ਸਿੰਘ ਲੁਧਿਆਣਵੀ (ਲੇਖ )
  • ਸਾਦ-ਮੁਰਾਦੇ ਵਿਆਹ (ਲੇਖ )

    ਦਲਵੀਰ ਸਿੰਘ ਲੁਧਿਆਣਵੀ   

    Email: dalvirsinghludhianvi@yahoo.com
    Cell: +91 94170 01983
    Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
    ਲੁਧਿਆਣਾ India 141013
    ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਦੋ ਪਰਿਵਾਰਾਂ ਦਾ ਆਪਸੀ ਮੇਲ ਕਰਵਾਉਣਾ ਅਤੇ ਦੋ ਜ਼ਿੰਦੜੀਆਂ ਨੂੰ ਇੱਕ ਪਵਿੱਤਰ ਬੰਧਨ ਵਿਚ ਬੰਨਣ ਦੇ ਕਾਰਜ ਨੂੰ ਹੀ ਵਿਆਹ ਜਾਂ ਸ਼ਾਦੀ ਦੀ ਰਸਮ ਕਿਹਾ ਜਾਂਦਾ ਹੈ। ਇਸ ਰਸਮ ਰਾਹੀਂ ਸਮਾਜ ਵਿੱਚ ਪਿਆਰਤਾ, ਸਰੋਕਾਰਤਾ, ਸਾਂਝੀਵਾਲਤਾ, ਏਕਮਤਾ, ਸਥਿਰਤਾ ਹੀ ਨਹੀਂ, ਸਗੋਂ ਸਮਾਜ ਦਾ ਸਾਰਥਿਕ ਵਿਕਾਸ ਵੀ ਹੁੰਦਾ ਹੈ । ਪਰ, ਇਹ ਪਵਿੱਤਰ ਰਸਮ ਵੀ ਅਜੋਕੇ ਪਦਾਰਥਵਾਦੀ ਦੌੜ ਤੋਂ ਨਾ ਬਚ ਸਕੀ । ਲੋਕ ਆਪਣਾ ਨੱਕ ਬਚਾਉਂਦੇ-੨ ਹੀ ਮਣਾਂ-ਮੂੰਹੀਂ ਕਰਜ਼ੇ ਦੇ ਬੋਝ ਹੇਠ ਆ ਰਹੇ ਨੇ, ਜੋ ਇੱਕ ਚਿੰਤਾ ਦਾ ਵਿਸ਼ਾ ਹੈ ।
    ਅਜੋਕੀਆਂ ਵਿਆਹ-ਸ਼ਾਦੀਆਂ ਦਾ ਮਾਹੌਲ ਵੀ ਮੇਲੇ ਵਰਗਾ ਹੁੰਦਾ ਹੈ। ਇਹ ਜ਼ਿਆਦਾਤਰ ਮੈਰਿਜ-ਪੈਲੇਸਾਂ ਵਿੱਚ ਕੀਤੀਆਂ ਜਾਂਦੀਆਂ ਹਨ। ਇੱਕ ਪਾਸਿਉਂ ਮੇਲ ਆਈ ਜਾਂਦਾ ਤੇ ਦੂਸਰੇ ਪਾਸਿਉਂ ਜਾਈ ਜਾਂਦਾ ਹੈ। ਇਸ ਪਵਿੱਤਰ ਰਸਮ ਦੇ ਸ਼ੁੱਭ ਮੌਕੇ 'ਤੇ ਪਹੁੰਚੇ ਹੋਏ ਮਹਿਮਾਨ ਖੱਟੇ-ੰਿਮੱਠੇ ਪਕਵਾਨਾਂ ਵੱਲ ਵੱਧ ਧਿਆਨ ਦਿੰਦੇ ਅਤੇ ਮੇਲ-ਮਿਲਾਪ, ਸਲਾਹ-ਮਸ਼ਵਰਾ ਤੇ ਆਪਸੀ ਗੱਲਬਾਤ ਤਾਂ ਨਾ-ਮਾਤਰ ਹੀ ਹੁੰਦੀ ਹੈ, ਅਰਥਾਤ ਹੈਲੋ-ਹਾਏ ਹੀ ਹੁੰਦੀ ਹੈ। 
    ਇਨ੍ਹਾਂ ਪੈਲੇਸਾਂ ਵਿੱਚ ਬਣੇ ਹੋਏ ਪਕਵਾਨਾਂ ਦੀ ਬਹੁਤ ਬਰਬਾਦੀ ਹੁੰਦੀ ਹੈ। ਲੋਕ ਭਰੇ-ਭਰਾਏ ਡੂੰਨੇ ਬੜੀ ਸ਼ਾਨ ਨਾਲ ਚੁੱਕਦੇ ਤੇ ਸੁਆਦ ਮਾਤਰ ਹੀ ਚੱਖ ਕੇ ਬਾਕੀ ਦਾ ਭਰਿਆ-ਭਰਾਇਆ ਡੂੰਨਾ ਕੂੜਾ-ਕਰਕਟ ਦੇ ਡੱਬੇ ਵਿਚ ਸੁੱਟ ਦਿੰਦੇ ਹਨ। ਰੱਜੀ ਮੈਂਹ ਘਮਾਹ ਦਾ ਉਜਾੜਾ। ਇਸ ਮੇਲੇ ਵਿੱਚ ਕਈ ਤਾਂ ਖਾਣ-ਪੀਣ ਹੀ ਆਉਂਦੇ ਹਨ। ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਸ਼ਰਾਬ-ਮੀਟ ਸਰੇਆਮ ਚਲਦਾ ਹੈ। ਲੋਕ ਇਸ ਤਰ੍ਹਾਂ ਟੁੱਟ ਕੇ ਪੈਂਦੇ ਹਨ ਜਿਉਂ ਭੁੱਖਾ ਸ਼ੇਰ ਸ਼ਿਕਾਰ ਨੂੰ ਪੈਂਦਾ ਹੈ । ਗਰਮ-ਸਰਦ, ਕੱਚਾ-ਪੱਕਾ ਸਭ ਛਕੀ ਜਾਂਦੇ ਹਨ । ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਡਾਕਟਰ ਕੋਲ ਜਾਣਾ ਪਵੇ ਕਿਉਂਕਿ ਵਿਆਹ ਦਾ ਖਾਣਾ ਖਾ ਕੇ ਜ਼ਿਆਦਤਰ ਲੋਕ ਬੀਮਾਰ ਹੋ ਜਾਂਦੇ ਹਨ। 
    ਘਰਦੇ ਤਾਂ ਸ਼ਗਨ ਦੇ ਲਿਫ਼ਾਫ਼ੇ 'ਕੱਠੇ ਕਰਦੇ ਅਤੇ ਬਿੱਲ ਚੁਕਾਉਂਦੇ ਹੀ ਰਹਿ ਜਾਂਦੇ ਹਨ ਕਿ ਤਿੰਨ-ਚਾਰ ਘੰਟੇ ਵਿੱਚ ਵਿਆਹ ਦਾ ਕੰਮ ਤਮਾਮ ਹੋ ਜਾਂਦਾ ਹੈ । ਉਹ ਪੈਲਿਸ ਜੋ ਤਿੰਨ-ਚਾਰ ਘੰਟੇ ਪਹਿਲਾ ਪੂਰੇ ਜਲੌਅ ਵਿਚ ਸੀ, ਰੋਸ਼ਨੀ ਮੱਧਮ ਪੈਣੀ ਸ਼ੁਰੂ ਹੋ ਜਾਂਦੀ ਹੈ । ਲੋਕ ਖਾ-ਪੀ ਕੇ ਤੁਰਦੇ ਬਣਦੇ ਹਨ ਅਤੇ ਲੜਕੀ-ਲੜਕੇ ਨੂੰ ਆਸ਼ੀਰਵਾਦ ਦੇਣਾ ਵੀ ਆਪਣਾ ਫ਼ਰਜ਼ ਨਹੀਂ ਸਮਝਦੇ। ਅਜ ਕੱਲ੍ਹ ਦੇ ਵਿਆਹ-ਸਮਾਗਮ ਤਾਂ ਪਿਆਰ ਵਿਹੂਣੇ ਹੀ ਹੁੰਦੇ ਜਾ ਰਹੇ ਹਨ, ਜਦਕਿ ਪਹਿਲੇ ਸਮਿਆਂ ਵਿਚ ਮੇਲ-ਮਿਲਾਪ ਤਾਂ ਸਾਗਰ ਦੀਆਂ ਲਹਿਰਾਂ ਵਾਂਗ ਠਾਠਾਂ ਮਾਰ ਰਿਹਾ ਹੁੰਦਾ ਸੀ। ਸੋਚਣ ਵਾਲੀ ਗੱਲ ਹੈ ਕਿ ਇਹ ਬੋਝ ਕਿਸ 'ਤੇ ਪੈਂਦਾ ਹੈ? ਕੌਣ ਹੈ ਇਸ ਲਈ ਜ਼ਿੰਮੇਵਾਰ?
    ਸਿਆਣੇ ਸੱਚ ਕਹਿੰਦੇ ਹਨ ਕਿ ਅੱਜ ਦਾ ਵਿਆਹ ਮੁੱਠੀ 'ਚ ਹੈ । ਪਰ, ਵਿਆਹ ਵਾਲਾ ਘਰ ਤਾਂ ਖੁਸ਼ੀਆਂ ਤੋਂ ਸੱਖਣਾ ਹੀ ਰਹਿ ਜਾਂਦਾ ਹੈ, ਜਦਕਿ ਪਹਿਲੇ ਸਮਿਆਂ ਵਿਚ ਪੂਰੀ ਚਹਿਲ-ਪਹਿਲ ਹੁੰਦੀ ਸੀ ਅਤੇ ਢੋਲ-ਢਮੱਕੇ ਵੱਜਣੇ ਤਾਂ ਕਈ ਦਿਨ ਪਹਿਲਾਂ ਤੋਂ ਸ਼ੁਰੁ ਹੋ ਜਾਂਦੇ ਸਨ । ਘਰ ਨੂੰ ਇੱਕ ਦੁਲਹਣ ਦੀ ਤਰ੍ਹਾਂ ਸਜਾਇਆ ਜਾਂਦਾ ਸੀ । ਮੇਲ ਆਉਂਦਾ, ਗਲੇ ਮਿਲਦਾ ਅਤੇ ਕੰਮ 'ਚ ਹੱਥ ਵੀ ਵਟਾਉਂਦਾ ਸੀ। ਇਸ ਦੇ ਉਲਟ ਹੁਣ ਤਾਂ ਰੰਗ-ਬਰੰਗੀਆਂ ਰੋਸ਼ਨੀਆਂ ਹੋਣ ਦੇ ਬਾਵਜੂਦ ਘਰ ਸੁੰਨਾ-ਸੁੰਨਾ ਹੀ ਲੱਗਦਾ ਹੈ। 
    ਭਾਵੇਂ ਵਿਆਹ ਮੁੱਠੀ ਵਿਚ ਆ ਗਿਆ ਹੈ, ਪਰ ਇਸ ਦੀਆਂ ਰਸਮਾਂ ਮੁੱਕਣ ਦਾ ਨਾਂ ਨਹੀਂ ਲੈਂਦੀਆਂ । ਇਹ ਵਿਆਹ-ਰਸਮ ਤੋਂ ਕਿਤੇ ਅੱਗੇ ਨਿਕਲ ਜਾਂਦੀਆਂ ਹਨ ਤੇ ਇਨ੍ਹਾਂ 'ਤੇ ਖ਼ਰਚ ਵੀ ਬੇਹਿਸਾਬ ਆਉਂਦਾ ਹੈ । ਲੋਕ ਤਾਂ ਜਾਨ-ਬੁੱਝ ਕੇ ਅੱਡੀਆਂ ਚੁੱਕ-ਚੁੱਕ ਕੇ ਫਾਹਾ ਲੈਂਦੇ ਹਨ । ਆਪਣੀ ਹੈਸੀਅਤ ਨੂੰ ਹੋਰ ਵਡਿਆਉਣ ਦੀ ਖਾਤਿਰ ਉਹ ਤਾਂ ਕਰਜ਼ਾਈ ਹੋ ਜਾਂਦੇ ਹਨ । ਗੱਲ ਕੀ, ਨੱਕ ਉੱਚਾ ਕਰਦੇ-ਕਰਦੇ ਹੀ ਨੱਕ ਵਢਾ ਬੈਠਦੇ ਹਨ। 
    ਸਾਰਿਆਂ ਦੀ ਸੁਣੋ, ਪਰ ਕਰੋ ਆਪਣੀ ਮਰਜ਼ੀ। ਆਪਣੀ ਹੈਸੀਅਤ ਮੁਤਾਬਕ ਹੀ ਪੈਰ ਪਸਾਰੋ । ਸਿਆਣਾ ਓਹੀ ਹੈ ਜੋ ਸੋਚ ਸਮਝ ਕੇ ਪੈਰ ਪੁੱਟਦਾ ਹੈ । ਇੱਕ ਵਾਰ ਕਮਾਨ ਤੋਂ ਨਿਕਲਿਆਂ ਤੀਰ ਦੁਬਾਰਾ ਹੱਥ ਨਹੀਂ ਆਉਂਦਾ ਤੇ ਇਸੇ ਤਰ੍ਹਾਂ ਹੀ ਇੱਕ ਵਾਰ ਦਾ ਬੰਦਾ ਟੁੱਟਿਆਂ ਮੁੜ ਪੈਰਾਂ 'ਤੇ ਨਹੀਂ ਖੜ੍ਹਦਾ ।  
    ਇੱਕ ਗੱਲ ਹੋਰ ਵੀ ਦੱਸਣੀ ਬਣਦੀ ਹੈ ਕਿ ਪਹਿਲੇ ਸਮਿਆਂ ਵਿਚ ਲੋਕ ਸਾਦ-ਮੁਰਾਦੇ ਵਿਆਹ-ਸ਼ਾਦੀਆਂ ਨੂੰ  ਤਰਜੀਹ ਦਿੰਦੇ ਸਨ। ਪਰ ਅਜਕੱਲ੍ਹ ਤਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਮੈਰਿਜ ਪੈਲਿਸਾਂ ਨੂੰ ਦੌੜਦੇ ਹਨ। ਆਪਣੀ ਠੁੱਕ ਬਣਾਉਣ ਦੀ ਖਾਤਿਰ ਲੋੜ ਤੋਂ ਵੱਧ ਖ਼ਰਚਾ ਕਰ ਕੇ ਪਛਤਾਉਂਦੇ ਹਨ । ਉਹ ਇਹ ਗੱਲ ਵੀ ਮੰਨਣ ਲਈ ਤਿਆਰ ਨਹੀਂ ਹਨ ਕਿ ਲੜਕੀ-ਲੜਕਾ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲੈਣ। ਜੇ ਕਿਤੇ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਉਹ ਚਾਚਿਆਂ-ਮਾਮਿਆਂ ਕੋਲੋਂ ਉਹਨਾਂ ਦੇ ਡੱਕਰੇ-ਡੱਕਰੇ ਕਰਵਾ ਕੇ ਹੀ ਸਾਹ ਲੈਂਦੇ ਹਨ। ਉਂਝ ਭਾਵੇਂ ਚਾਚਿਆ-ਮਾਮਿਆਂ ਨਾਲ ਬੋਲ-ਚਾਲ ਹੈਗਾ ਵੀ ਹੈ ਜਾਂ ਨਹੀਂ, ਪਰ ਜਦੋਂ ਇਹੋ ਜਿਹੀ ਗੱਲ ਦਾ ਪਤਾ ਲੱਗਦਾ ਹੈ ਤਾਂ ਸਾਰੇ ਦੋਸਤ-ਦੁਸ਼ਮਣ ਇੱਕ ਹੋ ਜਾਂਦੇ ਹਨ ਤੇ ਗਿਣ-ਗਿਣ ਕੇ ਬਦਲੇ ਲੈਂਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਸਿਆਣੀ ਹੈ। ਉਹ ਸੌ ਵਾਰ ਸੋਚਦੀ ਤੇ ਫਿਰ ਹੀ ਅੱਗੇ ਤੁਰਦੀ ਹੈ; ਇਹ ਗੱਲ ਵੱਖਰੀ ਹੈ ਕਿ ਸਾਨੂੰ ਅਜੇ ਤੱਕ ਇਸ ਦੀ ਆਦਤ ਨਹੀਂ ਪਈ। ।   
    ਆਓ ਸਾਦ-ਮੁਰਾਦੇ ਵਿਆਹ ਰਚਾਈਏ ਅਤੇ ਸਭ ਦੀ ਝੋਲੀ ਖੁਸ਼ੀਆਂ ਪਾਈਏੇ। ਜੇ ਦਾਨ-ਪੁੰਨ ਕਰਨਾ ਹੀ ਹੈ ਤਾਂ ਗ਼ਰੀਬਾਂ ਵਿੱਚ ਕਰੋ, ਗ਼ਰੀਬੀ ਨੂੰ ਹਟਾਓ। ਫੂੰ-ਫਾਂਹ ਦੀ ਦੁਨੀਆਂ ਛੱਡ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਅਤੇ ਫਿਰ ਦੇਖੋ, ਵਿਆਹ-ਸ਼ਾਦੀ ਕਰਨ ਦਾ ਮਜ਼ਾ ਕੁਝ ਹੋਰ ਹੀ ਹੋਵੇਗਾ। ਜਿੱਥੋਂ ਤੱਕ ਸੰਭਵ ਹੋ ਸਕੇ, ਵਿਆਹ ਵਾਲੇ ਪਕਵਾਨ ਘਰ ਵਿੱਚ ਹੀ ਤਿਆਰ ਕੀਤੇ ਜਾਣ। ਇੱਕ ਤਾਂ ਖ਼ਰਚਾ ਘੱਟ ਆਵੇਗਾ ਤੇ ਦੂਸਰਾ ਆਇਆ ਮੇਲ ਬੀਮਾਰ ਨਹੀਂ ਹੋਵੇਗਾ। ਸਿਆਣਿਆਂ ਦਾ ਕਿਹਾ ਸੱਚ ਹੈ ਕਿ ਧੀ ਦਾ ਦਾਨ ਮਹਾਂ-ਦਾਨ ਹੈ। ਇਸ ਪੁੰਨ ਦਾ ਵਧੇਰੇ ਲਾਭ ਲੈਣ ਲਈ ਡੋਲੀ ਘਰ ਤੋਂ ਤੋਰੋ ਅਤੇ ਵਿੱਦਿਆ ਦੇ ਗਹਿਣੇ ਪਾਓ; ਇਸ ਵਿੱਚ ਹੀ ਸਭ ਦੀ ਭਲਾਈ ਹੈ, ਕਿਉਂਕ ਸਾਦ-ਮੁਰਾਦੇ ਵਿਆਹ ਹੀ ਸਮਾਜ ਦੇ ਗੌਰਵ ਨੂੰ ਚਾਰ ਚੰਨ ਲਗਾ ਸਕਦੇ ਹਨ ।