ਭਾਨੀਂ ਦਾ ਜਾਇਆ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਾਮਦਾਸ ਦਾ  ਲਾਲ ,
 ਬੀਬੀ ਭਾਨੀਂ ਦਾ ਜਾਇਆ ।
 ਤੱਤੀ  ਤਵੀ   ਉਤੇ ,
 ਜਿਸ  ਚੌਂਕੜਾ  ਲਗਾਇਆ। 
 ਹੋਈ  ਸੀ  ਪਾਪਾਂ  ਦੀ  ਹੱਦ,
 ਕਹਿੰਦੇ  ਪਹਿਲਾਂ  ਨਾਲੋਂ ਵੱਧ।
 ਜ਼ਬਰ  ਤੇ  ਜ਼ੁਲਮ  ਦਾ  ਸੀ .
 ਹੋਇਆ    ਲੰਮਾ    ਕੱਦ ।
 ਰੱਬ   ਦੇ   ਉਪਾਸ਼ਕਾਂ   ਤੇ ;
 ਕਹਿਰ   ਸੀ    ਕਮਾਇਆ
 ਤੱਤੀ  ਤਵੀ  ਉਤੇ,
 ਵੇਖੋ  ਚੌਂਕੜਾ ਲਗਾਇਆ । 
 ਤਪਦੀ  ਹੋਈ ਤਵੀ ਨੇ  ਸੀ,
 ਲੰਮਾ    ਹੌਕਾ    ਮਾਰਿਆ।
 ਸੜਦੀ  ਹੋਈ  ਰੇਤ  ਕੋਲੋਂ ,
 ਗਿਆ   ਨਾ   ਸਹਾਰਿਆ ।
 ਲਾਲ - ਸੂਹੀ   ਅੱਗ   ਨੇ ;
 ਸੀ   ਦੁੱਖੜਾ   ਸੁਣਾਇਆ
 ਤੱਤੀ  ਤਵੀ ਉਤੇ ,
 ਵੇਖੋ! ਚੌਂਕੜਾ  ਲਗਾਇਆ । 
 ਲਾਹੌਰ ਦੀਆਂ  ਕੰਧਾਂ  ਸੁਣ ,
 ਥਰ  -  ਥਰ    ਕੰਬੀਆਂ ।
 ਚੰਦੂ  ਦੀਆਂ  ਚਾਲਾਂ  ਫਿਰ,
 ਹੋ  ਗਈਆਂ   ਨਿੱਕਮੀਆਂ ।
 ਸ਼ਹਾਦਤਾਂ   ਦਾ  ਤਾਜ  ਸੀ ;
 ਅਨੋਖ਼ਾ   ਗੁਰਾਂ   ਪਾਇਆ
 ਤੱਤੀ  ਤਵੀ  ਉਤੇ,
ਵੇਖੋ! ਚੌਂਕੜਾ  ਲਗਾਇਆ। 
 ਅਸਾਂ  ਭਾਣੇ  'ਚ ਹੈ ਰਹਿਣਾ,
 ਭਾਣੇ  ਮੰਨੋਂ   ਕਰਤਾਰ  ਦੇ ।
ਤੇਰਾ  ਭਾਣਾ  ਮੀਠਾ  ਲਾਗੇ ,
 ਉਹ  ਮੁਖ਼ੋਂ  ਸੀ   ਉਚਾਰਦੇ।
 ਨੋਸ਼ਿਹਰੇ ਵਾਲੇ  "ਸੁਹਲ" ਦਾ,
 ਸੀ ,  ਦਿਲ   ਤੜਫਾਇਆ
 ਤੱਤੀ  ਤਵੀ ਉਤੇ ,
 ਵੇਖੋ! ਚੌਂਕੜਾ  ਲਗਾਇਆ ।
 ਰਾਮ ਦਾਸ ਦਾ ਲਾਲ,
 ਬੀਬੀ  ਭਾਨੀ  ਦਾ ਜਾਇਆ।





samsun escort canakkale escort erzurum escort Isparta escort cesme escort duzce escort kusadasi escort osmaniye escort