ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 • ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ (ਖ਼ਬਰਸਾਰ)


  ਵਿਅੰਗਕਾਰ ਅਤੇ ਫਿਲਮੀ ਨਿਰਮਾਤਾ ਡਾ. ਸਾਧੂ ਰਾਮ ਲੰਗੇਆਣਾ ਸਨਮਾਨਿਤ

  ਪਿੰਡ ਲੰਗੇਆਣੇ ਕਲਾਂ ਦੇ ਜੰਮਪਲ ਵਿਅੰਗਕਾਰ ਅਤੇ ਕਮੇਡੀ ਫਿਲਮਾਂ ਦੇ ਨਿਰਮਾਤਾ ਡਾ. ਸਾਧੂ ਰਾਮ ਲੰਗੇਆਣਾਂ ਨੂੰ ਉਨਾਂ ਦੇ ਸਾਹਿਤਕ ਖੇਤਰ ਵਿੱਚ ਪਾਏ ਹੋਏ ਵਡਮੁੱਲੇ ਯੋਗਦਾਨ ਸਦਕਾ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਜਸਵੀਰ ਭਲੂਰੀਏ ਵੱਲੋ ਸਾਧੂ ਰਾਮ ਦੇ ਸਾਹਿਤਕ ਸਫਰ ਬਾਰੇ ਚਾਨਣਾ ਪਾਉਦਿਆ ਦੱਸਿਆ ਗਿਆ ਕਿ  ਇਸ ਦੀ ਦੋ ਕਿਤਾਬਾਂ 'ਤਾਈ ਨਿਹਾਲੀ'ਵਾਰਤਿਕ ਵਿਅੰਗ ਅਤੇ 'ਦਾਦੀ ਮਾਂ' ਬਾਲ ਕਵਿਤਾਵਾਂ ਦੀਆਂ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਤਿੰਨ ਕਿਤਾਬਾਂ ਦੋ ਬੱਚਿਆ ਦੀਆਂ ਕਹਾਣੀਆ ਅਤੇ ਕਵਿਤਾਵਾਂ ਬਾਰੇ ਅਤੇ ਇੱਕ ਵਿਅੰਗ ਸੰਗ੍ਰਹਿ ਛਪਾਈ ਅਧੀਨ ਹਨ ਜੋ ਜਲਦੀ ਹੀ ਪਾਠਕਾਂ ਤੱਕ ਪਹੁੰਚ ਜਾਣਗੀਆਂ ਇਸ ਤੋ ਇਲਾਵਾ ਸਾਧੂ ਰਾਮ  ਨੇ ਦੋ ਕਮੇਡੀ ਫੀਚਰ ਫਿਲਮਾਂ 'ਤਾਈ ਨਿਹਾਲੀ'ਅਤੇ 'ਬੇਬੇ ਬੰਤੋ' ਵੀ ਦਰਸ਼ਕਾਂ ਦੀ ਝੋਲੀ ਪਾਈਆ ਹਨ ਜਿਨਾਂ ਨੂੰ ਦਰਸ਼ਕਾਂ ਵੱਲੋ ਬੇਹੱਦ ਪਸੰਦ ਕੀਤਾ ਗਿਆ ਹੈ।ਇਸ ਮੌਕੇ ਤੇ ਉੱਘੇ ਵਿਅੰਗਕਾਰ ਕੇ.ਐਲ.ਗਰਗ ਨੇ ਕਿਹਾ ਕਿ ਇੱਕ ਪੇਡੂ  ਪਰਿਵਾਰ ਵਿੱਚ ਜਨਮ ਲੈਕੇ ਫਿਲਮ ਨਿਰਮਾਤਾਂ ਬਨਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ।ਇਸ ਵਾਸਤੇ ਸਾਧੂ ਰਾਮ ਵਧਾਈ ਦਾ ਹੱਕਦਾਰ ਹੈ ਉਨਾਂ ਨੇ ਸਾਧੂ ਰਾਮ ਦੀ ਪਤਨੀ ਨੀਲਮ ਰਾਣੀ ਦੀ ਵੀ ਸਹਾਰਨਾ ਕੀਤੀ ਜਿੰਨਾਂ ਨੇ ਹਮੇਸ਼ਾ ਉਨਾਂ ਦਾ ਸਾਥ ਦਿੱਤਾ।ਇਸ ਮੌਕੇ ਤੇ ਮੁੱਖ ਮਹਿਮਾਨ ਜੈਲਦਾਰ ਸਾਧੂ ਸਿੰਘ ਅਤੇ ਅਵਤਾਰ ਸਿੰਘ ਹਾਂਗਕਾਗ ਵੱਲੋ ਡਾ. ਸਾਧੂ ਰਾਮ ਅਤੇ ਉਨਾਂ ਦੀ ਪਤਨੀ ਨੂੰ ੫੧੦੦ ਰੁਪਏ ਦੀ ਰਾਸ਼ੀ,ਯਾਦਗਾਰੀ ਚਿੰਨ ਅਤੇ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਹਰਿਮੰਦਰ ਸਿੰਘ ਕੋਹਾਰਵਾਲਾ,ਅਮਰਜੀਤ ਸਿੰਘ ਆੜਤੀਆ,ਬੇਅੰਤ ਬਰਾੜ,ਜਸਵੀਰ ਭਲੂਰੀਆ,ਤੇਜਾ ਸਿੰਘ ਸ਼ੌਕੀ, ਮਲਕੀਤ ਸਿੰਘ,ਰਤਨ ਲਾਲ ਢੁੱਡੀਕੇ,ਮਲਕੀਤ ਥਿੰਦ,ਦਿਲਬਾਗ ਬੁੱਕਣਵਾਲਾ,ਕੰਵਲਜੀਤ ਭੋਲਾ ਲੰਡੇ ਪ੍ਰਧਾਨ ਸਾਹਿਤ ਸਭਾ ਬਾਘਾਪੁਰਾਣਾ, ਰਾਣਾ ਲੰਗੇਆਣਾ, ਦਲਜੀਤ ਕੁਸ਼ਲ, ਸਾਧੂ ਸਿੰਘ ਧੰਮੂ, ਜਗਦੀਸ਼ ਪ੍ਰੀਤਮ ਆਦਿ ਹਾਜਰ ਸਾਹਿਤਕਾਰਾਂ ਨੇ ਆਪੋ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ।

  Photo

  ਵਿਅੰਗਕਾਰ ਅਤੇ ਫਿਲਮੀ ਨਿਰਮਾਤਾ ਡਾ. ਸਾਧੂ ਰਾਮ ਲੰਗੇਆਣਾ ਅਤੇ ਉਨਾਂ ਦੀ ਪਤਨੀ ਨੀਲਮ ਰਾਣੀ ਦਾ ਸਨਮਾਨ  ਕਰਦੇ ਹੋਏ ਮੁੱਖ ਮਹਿਮਾਨ ਜੈਲਦਾਰ ਸਾਧੂ ਸਿੰਘ, ਅਵਤਾਰ ਸਿੰਘ ਹਾਂਗਕਾਂਗ ਅਤੇ ਸਾਹਿਤਕਾਰ।

  ਜਸਵੀਰ ਭਲੂਰੀਆ

   

  -----------------------------------

  ਪੰਜਾਬੀ ਮਾਂ ਬੋਲੀ ਨੂੰ ਦਫ਼ਤਰਾਂ ਵਿੱਚ ਲਾਗੂ ਕਰਵਾਉਣ ਲਈ ਲੇਖਕਾਂ ਨੇ ਤਹਿਸੀਲਦਾਰ ਨੂੰ ਸੋਪਿਆ ਮੰਗ ਪੱਤਰ  ਬਾਘਾਪੁਰਾਣਾ-- ੨੧ ਫਰਵਰੀ ੨੦੧੩ ਨੂੰ ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਸਬੰਧੀ ਜਥੇਬੰਦੀ ਅਧੀਨ ਆਉਦੀਆ ਸਮੂਹ ਸਾਹਿਤ ਸਭਾਵਾਂ ਨੂੰ ਆਪਣੇ ਇਲਾਕੇ ਵਿੱਚ ਜਿਲ੍ਹਾ / ਤਹਿਸੀਲਦਾਰ ਪ੍ਰਸ਼ਾਸਨ ਰਾਹੀ ਪੰਜਾਬੀ ਮਾਂ ਬੋਲੀ ਦੇ ਸਰਕਾਰੀ , ਅਰਧ ਸਰਕਾਰੀ , ਨਿੱਜੀ ਦਫ਼ਤਰਾ ਵਿੱਚ ਪੂਰਨ ਰੂਪ ਵਿੱਚ ਲਾਗੂ ਹੋਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਣ ਵਾਲਾ ਮੰਗ ਪੱਤਰ ਸਾਹਿਤ ਸਭਾ ਰਜਿ: ਬਾਘਾ ਪੁਰਾਣਾ ਵੱਲੋ ਸਭਾ ਦੇ ਪ੍ਰਧਾਨ ਕੰਵਲਜੀਤ ਭੋਲਾ ਲੰਡੇ , ਡਾਂ ਸਾਧੂ ਰਾਮ ਲੰਗੇਆਣਾ, ਜਸਵੰਤ ਜੱਸੀ, ਜਗਦੀਸ ਪ੍ਰੀਤਮ , ਸੁਖਰਾਜ ਮੱਲਕੇ, ਜਗਜੀਤ ਸਿੰਘ ਬਾਵਰਾ, ਮਲਕੀਤ ਬਰਾੜ ਆਲਮ ਵਾਲਾ, ਪੰਚਾਇਤ ਅਫ਼ਸਰ ਦਰਸ਼ਨ ਸਿੰਘ, ਜਸਵੀਰ ਬਾਠ ਮੋਗਾ, ਗੁਰਮੇਜ ਗੇਜਾ ਲੰਗੇਆਣਾ ਦੀ ਯੋਗ ਅਗਵਾਈ ਹੇਠ ਤਹਿਸੀਲਦਾਰ ਸੁਭਾਸ ਚੰਦਰ ਖਟਕ ਬਾਘਾ ਪੁਰਾਣਾ ਨੂੰ ਮੰਗ ਪੱਤਰ ਭੇਟ ਕੀਤਾ ਗਿਆ । ਇਸ ਮੰਗ ਪੱਤਰ ਚ ਉਹਨਾਂ ਆਪਣੀਆਂ ਮੰਗਾ ਪੰਜਾਬ ਸਰਕਾਰ ਰਾਜ ਭਾਸ਼ਾ ਐਕਟ ੨੦੦੮ ਵਿੱਚ ਸੋਧ ਕਰਕੇ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਅਫ਼ਸਰ / ਕਰਮਚਾਰੀਆਂ ਲਈ ਸਜ਼ਾ ਧਾਰਾ ਸ਼ਾਮਲ ਕਰੇ , ਪੰਜਾਬ ਦੇ ਤਮਾਮ ਸਰਕਾਰੀ , ਅਰਧ ਸਰਕਾਰੀ ਤੇ ਨਿੱਜੀ ਵਿਦਿਅਕ ਅਦਾਰਿਆ ਵਿੱਚ +੨ ਤੱਕ ਵਿੱਦਿਆ ਦਾ ਮਾਧਿਅਮ ਪੰਜਾਬੀ, ਬੀ.ਏ.ਤੱਕ ਪੰਜਾਬੀ ਲਾਜ਼ਮੀ ਮਾਲ ਵਿਭਾਗ ਦੇ ਦਸਤਾਵੇਜ਼ ( ਰਜਿਸਟਰੀਆਂ , ਹਲਫਨਾਮਿਆਂ , ਸਹਿਮਤੀਨਾਮਿਆਂ ) ਦੀ ਫਾਰਸੀ ਤੇ ਉਲਝਾਉ ਸ਼ਬਦਾਵਲੀ ਸ਼ਰਲ ਪੰਜਾਬੀ ਚ ਤਬਦੀਲ, ਦਫ਼ਤਰੀ ਅਦਾਰਿਆਂ ਵਿੱਚ ਪੱਤਰਾਂ ਨੂੰ ਅੰਗਰੇਜ਼ੀ ਤੋ ਅਨੁਵਾਦ ਕਰਦੇ ਸਮੇਂ ਪੰਜਾਬੀ ਸਬਦ , ਪੰਜਾਬ ਦੇ ਪਿੰਡਾ ਵਿੱਚ ਲਾਇਬ੍ਰੇਰੀਆਂ ਖੋਲ੍ਰੀਆ ਤੇ ਕਿਤਾਬਾ ਦੀ ਖਰੀਦ ਕੀਤੀ ਜਾਵੇ, ਬਜੁਰਗ ਲੋਖਕਾਂ ਦੀ ਪੈਨਸ਼ਨ ਪੰਜ ਹਜ਼ਾਰ ਮਾਸਿਕ, ਪਰਸਕ੍ਰਿਤ ਲੇਖਕਾਂ ਨੂੰ ਹਰਿਆਣੇ ਦੀ ਤਰਜ਼ ਤਹਿਤ ਮੁਫਤ ਬੱਸ ਸਹੂਲਤਾਂ ਲੇਖਕਾਂ/ਕਿਤਾਬਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ਵਿੱਚ ਪਾਰਦਰਸਤਾ ਲਿਆਂਦੀ ਜਾਵੇ ਆਦਿ ਮੰਗਾ ਦਰਸਾਈਆਂ ਗਈਆਂ ਹਨ । ਇਸ ਮੌਕੇ ਤਹਿਸੀਲਦਾਰ ਸ੍ਰੀ ਸੁਭਾਸ ਚੰਦਰ ਵੱਲੋ ਇਹ ਮੰਗ ਪੱਤਰ ਭੇਟ ਕਰਨ ਸਮੇਂ ਸਮੂਹ ਉਕਤ ਲੇਖਕਾਂ ਨੂੰ ਵਿਸਵਾਸ ਦਿਵਾਇਆ ਗਿਆ ਕਿ ਉਹਨਾਂ ਦੀਆਂ ਮੰਗਾ ਸਬੰਧੀ ਮੰਗ ਪੱਤਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬਾਨ ਤੱਕ ਜਲਦੀ ਹੀ ਪਹੁੰਚਦਾ ਕੀਤਾ ਜਾਵੇਗਾ ।

  Photo


  ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਕੰਵਲਜੀਤ ਭੋਲਾ ਲੰਡੇ ਅਤੇ ਸਭਾ ਦੇ ਬਾਕੀ ਨੁਮਾਇਦੇ ਤਹਿਸੀਲਦਾਰ ਸੁਭਾਸ ਚੰਦਰ ਖਟਕ ਨੂੰ ਪੰਜਾਬੀ ਮਾਂ ਬੋਲੀ ਦਫ਼ਤਰਾਂ ਵਿੱਚ ਪੂਰਕ ਤੌਰ ਤੇ ਲਾਗੂ ਕਰਨ ਤੇ ਮੰਗ ਪੱਤਰ ਭੇਂਟ ਕਰਦੇ ਹੋਏ ।


  ---------------------------------------

  ਪੰਜ ਵਿਅੰਗ ਲੇਖਕਾਂ ਦਾ ਸਨਮਾਨ

  ਗੁਰਦੁਆਰਾ ਅਰੂੜਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਡੇਮਰੂ ਖੁਰਦ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਖੋਸਾ ਦੀ ਰਹਿਨੁਮਾਈ ਹੇਠ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਦੌਰਾਨ  ਬਾਬਾ ਗੁਰਦੀਪ ਸਿੰਘ ਵੱਲੋਂ ਪੰਜਾਬੀ ਹਾਸਵਿਅੰਗ ਅਕਾਦਮੀ ਪੰਜਾਬ ਦੇ ਮੋਗਾ ਜ਼ਿਲੇ ਦੇ ਪੰਜ ਨਾਮਵਰ ਵਿਅੰਗਕਾਰ ਪ੍ਰਧਾਨ ਸ਼੍ਰੀ ਕੇ.ਐਲ.ਗਰਗ ਜਿੰਨ੍ਹਾਂ ਵੱਲੋਂ ਹੁਣ ਤੱਕ ੬੦ ਪੁਸਤਕਾਂ ਜਿੰਨ੍ਹਾਂ 'ਚ ਕੁਝ ਵਿਅੰਗ, ਕਹਾਣੀਆਂ, ਲੇਖ ਅਤੇ  ਅਨੁਵਾਦ ਕੀਤੀ ਗਈਆਂ ਹਨ ਪੰਜਾਬੀ  ਮਾਂ ਬੋਲੀ ਦੀ ਸੇਵਾ ਕਰਦਿਆਂ ਸਾਹਿਤ ਦੀ ਝੋਲੀ ਪਾਈਆਂ ਹਨ। ਜਸਵੀਰ ਭਲੂਰੀਆ ਜੋ ਪਿੰਡ ਭਲੂਰ ਦੇ ਜੰਮਪਲ ਹਨ ਵੱਲੋਂ ਹੁਣ ਤੱਕ ੪ ਪੁਸਤਕਾਂ ਵਿਅੰਗ, ਗੀਤ, ਕਵਿਤਾਵਾਂ, ਬਾਲ ਰਚਨਾਵਾਂ  ਲਿਖੀਆਂ ਜਾ ਚੁੱਕੀਆਂ ਹਨ ਪਿੰਡ ਲੰਗੇਆਣਾ ਕਲਾਂ ਦੇ ਜੰੰਮਪਲ ਡਾ.ਸਾਧੂ ਰਾਮ ਲੰਗੇਆਣਾ ਜਿੰਨ੍ਹਾਂ ਦੀਆਂ ਹੁਣ ਤੱਕ ਦੋ ਕਾਮੇਡੀ ਫੀਚਰ ਫਿਲਮਾਂ, ਦੋ ਪੁਸਤਕਾਂ ਵਿਅੰਗ, ਬਾਲ ਸਾਹਿਤ ਅਤੇ ਤਿੰਨ ਪੁਸਤਕਾਂ ਪ੍ਰਕਾਸ਼ਨ ਅਧੀਨ ਹਨ, ਭਾਈ ਸਾਧੂ ਸਿੰਘ ਧੰਮੂ ਢਾਡੀ ਕਵੀਸ਼ਰ ਧੁੜਕੋਟ ਵਾਲੇ ਜਿੰਨ੍ਹਾਂ ਦੀਆਂ ਹੁਣ ਤੱਕ ਕਾਫੀ ਧਾਰਮਿਕ ਫੀਚਰ ਫਿਲਮਾਂ, ਖੇਡ ਪੁਸਤਕਾਂ, ਕਾਮੇਡੀ ਫੀਚਰ ਫਿਲਮਾਂ ਅਤੇ ਪਿੰਡ ਲੰਡੇ ਦੇ ਜੰਮਪਲ ਕੰਵਲਜੀਤ ਸਿੰਘ ਭੋਲਾ (ਮੌਜੂਦਾ ਪ੍ਰਧਾਨ ਸਾਹਿਤ ਸਭਾ ਬਾਘਾਪੁਰਾਣਾ) ਵੱਲੋਂ ਹੁਣ ਤੱਕ ਵਿਅੰਗ, ਮਿੰਨੀ ਕਹਾਣੀਆਂ, ਕਵਿਤਾਵਾਂ ਰਾਹੀਂ ਸਾਹਿਤ ਵਿੱਚ ਉੱਚ ਯੋਗਦਾਨ ਪਾਇਆ ਗਿਆ ਹੈ ਦੀਆਂ ਸਾਹਿਤਕ ਪ੍ਰਾਪਤੀਆਂ ਤੋਂ ਖੁਸ਼ ਹੁੰਦਿਆਂ ਉਨ੍ਹਾਂ ਨੂੰ ਗਰਮ ਲੋਈਆਂ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਲੇਖਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਜੋ ਆਪਣੀਆਂ ਕਲਮਾਂ ਰਾਹੀਂ ਸਮਾਜ ਦੀਆਂ ਬੁਰਿਆਈਆਂ ਨੂੰ ਬਾਰੀਕੀ ਨਾਲ ਪਛਾਣਦੇ ਹੋਏ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿੰਦੇ ਹਨ ਜਿੰਨ੍ਹਾਂ ਦੀ ਕਲਮ ਨੂੰ ਮਾਣ ਸਤਿਕਾਰ ਨਿਵਾਜਣਾ ਸਾਡਾ ਫਰਜ਼ ਬਣਦਾ ਹੈ। ਇਸ ਮੌਕੇ ਪੰਜਾਬੀ ਦੇ ਨਾਮਵਰ ਲੇਖਕ ਹਰਮਿੰਦਰ ਸਿੰਘ ਕੁਹਾਰਵਾਲਾ, ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਅਮਰਜੀਤ ਸਿੰਘ ਬਰਾੜ, ਅਵਤਾਰ ਸਿੰਘ, ਗਿਆਨੀ ਮਲਕੀਤ ਬਰਾੜ ਆਲਮਵਾਲਾ, ਬਲੌਰ ਸਿੰਘ ਬਾਜ, ਬੇਅੰਤ ਬਰਾੜ, ਪੰਡਤ ਹੰਸ ਰਾਜ, ਰਣਬੀਰ ਰਾਣਾ ਲੰਗੇਆਣਾ, ਗੁਰਤੇਜ ਸਿੰਘ, ਜਗਦੀਸ਼ ਪ੍ਰੀਤਮ, ਮਲਕੀਤ ਸਿੰਘ ਥਿੰਦ, ਕਿਰਨਦੀਪ ਸਿੰਘ ਬੰਬੀਹਾ, ਕ੍ਰਿਸ਼ਨ ਭਨੋਟ, ਰਾਜਦੀਪ ਲੰਡੇ, ਭੁਪਿੰਦਰ ਸਿੰਘ ਰੋਡੇ, ਤੇਜਾ ਸਿੰਘ ਸ਼ੌਂਕੀ, ਗੇਜਾ ਲੰਗੇਆਣਾ ਆਦਿ ਵੀ ਹਾਜ਼ਰ ਸਨ।
  Photo

  ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦੇ ਪ੍ਰਧਾਨ ਕੇ.ਐਲ.ਗਰਗ, ਜਸਵੀਰ ਭਲੂਰੀਆ, ਸਾਧੂ ਸਿੰਘ ਧੰਮੂ, ਕੰਵਲਜੀਤ ਭੋਲਾ ਲੰਡੇ ਅਤੇ ਡਾ.ਸਾਧੂ ਰਾਮ ਲੰਗੇਆਣਾ ਦਾ ਲੋਈਆਂ ਤੇ ਯਾਦਗਾਰੀ ਚਿੰਨਾਂ ਨਾਲ ਸਨਮਾਨ ਕਰਦੇ ਹੋਏ ਬਾਬਾ ਗੁਰਦੀਪ ਸਿੰਘ ਖੋਸਾ ਮੁੱਖ ਸੇਵਾਦਾਰ ਗੁਰਦੁਆਰਾ ਅਰੂੜਾ ਸਾਹਿਬ ਡੇਮਰੂ ਖੁਰਦ ਨਾਲ ਹਨ ਬਾਕੀ ਪਤਵੰਤੇ ਅਤੇ ਸਾਹਿਤਕਾਰ।

  ਡਾ. ਸਾਧੂ ਰਾਮ ਲੰਗੇਆਣਾ