ਮੈਨੂੰ ਡਰ ਲਗਦਾ ਏ (ਕਵਿਤਾ)

ਕੰਵਲਪ੍ਰੀਤ ਢਿਲੋਂ   

Email: kanwal0512@gmail.com
Address:
United States
ਕੰਵਲਪ੍ਰੀਤ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਨੂੰ ਡਰ ਲਗਦਾ ਏ ਮਾਏ, ਮੇਰੀ ਕਲਮ ਨੇ ਕੀ ਕਰ ਲੈਣਾ.
ਨਾ ਕਦੇ ਬਦਲੀ ਨਾ ਬਦਲੂ, ਇਹ ਦੁਨਿਆ ਇਵੇ ਹੀ ਰਹਣਾ...
ਮੈਨੂ ਡਰ ਲਗਦਾ ਏ ਮਾਏ...............................
 
ਵਾਰਿਸ਼ ਸ਼ਾਹ ਦੀ ਹੀਰ ਨੂ ਜੇਹੜੇ, ਕਰ ਸਜਦਾ ਸਿਰ ਨੀਵਾਂਓਦੇ ਨੇ,
ਆਪਨੇ ਘਰ ਦੇ ਜਾਈ ਹੀਰ ਨੂ, ਅਣਖਾਂ ਲਈ ਮਾਰ ਮੁਕਾਉਂਦੇ ਨੇ,
ਸਸੀ ਵਾਂਗੂ ਕੁੜੀਆਂ ਨੇ ਸਦਾ ਇਵੇਂ ਥਲ ਵਿਚ ਸੜਦੇ ਰਹਣਾ ....
ਮੈਨੂ ਡਰ ਲਗਦਾ ਏ ਮਾਏ...................
 
"ਬੁੱਲੇ" ਦੀ ਨਾ ਕਿਸੇ "ਕਾਫੀ" ਸਮਜੀ, ਨਾ ਫਕਰ "ਫਰੀਦ" ਦੇ ਦੋਹੇ,
ਸਮਜ "ਪਾਸ਼" ਦੀ ਸਮਜ ਸਕੇ ਨਾ, ਜੋ ਸਮਜੇ ਸੀ ਓਹ ਰੋਏ,
"ਸੰਤ ਰਾਮ" ਦਾ ਹੋਕਾ ਕਿਥੋਂ ਬੋਲਿਆਂ ਕੰਨਾ ਦੇ ਵਿਚ ਪੈਣਾ......
ਮੈਨੂ ਡਰ ਲਗਦਾ ਏ ਮਾਏ..........................
 
ਬਾਈਬਲ ਪੜ ਲਈ ਗੀਤਾ ਪੜ ਲਈ, ਨਾਲੈ ਪੜੀ " ਨਾਨਕ" ਦੀ ਬਾਣੀ,
ਪੜਕੇ ਵੀ ਜਿੰਨਾ ਪਲੇ ਕੁਜ ਨਾ, ਓਹੀ ਬਣ ਗਏ ਜਗਤ ਗਿਆਨੀ,
ਗਿਆਂਨ ਦੀ ਢੇਰੀ ਬੜੀ ਏ ਉਚੀ, ਇਹਨੂ ਕਿਸਨੇ ਸਰ ਕਰ ਲੈਣਾ....
ਮੈਨੂ ਡਰ ਲਗਦਾ ਏ ਮਾਏ, ਮੇਰੀ ਕਲਮ ਨੇ ਕੀ ਕਰ ਲੈਣਾ......
ਮੈਨੂ ਡਰ ਲਗਦਾ ਏ ਮਾਏ, ਮੇਰੀ ਕਲਮ ਨੇ ਕੀ ਕਰ ਲੈਣਾ...........