ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਕਵਿਤਾਵਾਂ

 •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 • ਸਭ ਰੰਗ

 •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 • ਬੇਸਬਰੀ (ਵਿਅੰਗ )

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਠੇਕਾ ਗਰੰਟੀ ਬੇਸਬਰੀ ਰੁਜ਼ਗਾਰ ਯੋਜਨਾ
  ਖੁਸ਼ਖ਼ਬਰੀ………………ਖੁਸ਼ਖ਼ਬਰੀ……………………ਖੁਸ਼ਖ਼ਬਰੀ……………………………………
    ਬਿਨਾਂ ਸਿਫਾਰਸ਼, ਬਗੈਰ ਰਿਸ਼ਵਤ ਸਿੱਧਾ ਸੰਪਰਕ 
     ਇੱਕ ਸਾਲ ਦੀ ਭਰਤੀ ਲਈ ਪਧਾਰੋ
             ਅਖਬਾਰਾਂ ਵਿੱਚ ਇਸ ਬਹੁਤ ਵੱਡੇ ਪ੍ਰਕਾਸ਼ਿਤ ਇਸ਼ਤਿਹਾਰ ਨੂੰ ਪੜ੍ਹਕੇ ਦਿੱਤੇ ਉਸ ਸਥਾਨ ਉਪਰ ਡਿਗਰੀ/ਡਿਪਲੋਮਾ ਹੋਲਡਰ ਅਤੇ ਹੋਰ ਬਹੁਤ ਸਾਰੇ ਵੱਖ-ਵੱਖ ਕੋਰਸਾਂ ਅਧਾਰਿਤ ਪੜ੍ਹੇ-ਲਿਖੇ ਬੇਰੁਜ਼ਗਾਰ ਮੁੰਡੇ/ਕੁੜੀਆਂ ਦਾ ਤਾਂਤਾ ਲੱਗਾ ਹੋਇਆ ਸੀ। ਲਓ ਜੀ, ਮੈਨੂੰ ਭਰਤੀ ਕਰਕੇ ਰੁਜ਼ਗਾਰ ਦੇਵੋ। ਮੈਂ ਬੀ.ਏ.,ਬੀ.ਐੱਡ… ਲਓ ਜੀ, ਮੈਨੂੰ ਰੁਜ਼ਗਾਰ ਦੇਵੋ। ਮੈਂ ਡਬਲ ਐੱਮ.ਏ.,ਬੀ.ਐੱਡ… ਸਾਨੂੰ  ਜੀ ਧਿਆਨ ਚ ਰੱਖੋ। ਅਸੀਂ ਜੀ.ਐੱਨ.ਐੱਮ. ਨਰਸਿੰਗ, ਬੀ.ਐੱਸ ਸੀ., ਐੱਲ.ਐੱਲ.ਬੀ… ਆਦਿ ਇੱਕ ਦੂਜੇ ਤੋਂ ਮੂਹਰੇ ਹੋ-ਹੋ  ਕੇ ਮੁੰਡੇ/ਕੁੜੀਆਂ ਹੋਕੇ ਤੇ ਹੋਕਾ ਦੇ ਰਹੇ ਸਨ।
                     ਰੁਕੋ, ਸੁਣੋ… ਜ਼ਰਾ ਧਿਆਨ ਨਾਲ ਕਿ ਸਾਡੇ ਮੂਹਰੇ ਤੁਹਾਡੀ ਪੜ੍ਹਾਈ ਕੋਈ ਮਹਿਣਾ ਨਹੀਂ ਰੱਖਦੀ। ਅਸੀਂ ਪੜ੍ਹਿਆਂ-ਲਿਖਿਆਂ ਤੋਂ ਇਲਾਵਾ ਅਨਪੜ੍ਹਾਂ ਨੂੰ ਵੀ ਧਿਆਨ ਹਿੱਤ ਰੱਖਿਆ ਹੋਇਆ ਹੈ ਨਾਲੇ ਅਜੇ ਤੁਸੀਂ ਪੜੇ-ਲਿਖੇ ਨੌਜਵਾਨ ਘੱਟ ਗਿਣਤੀ ਵਿੱਚ ਪਹੁੰਚੇ ਹੋ। ਸਾਨੂੰ ਬਹੁਤ ਜ਼ਿਆਦਾ ਬੇਰੁਜ਼ਗਾਰਾਂ ਦੀ ਲੋੜ ਹੈ ਜ਼ਰਾ ਸਵਰ ਕਰੋ… ਸਵਰ… ।ਇਹ ਠੇਕਾ ਗਰੰਟੀ ਬੇਸਬਰੀ  ਰੁਜ਼ਗਾਰ ਯੋਜਨਾ ਹੈ, ਜਾਓ… ਅਜੇ ਜ਼ਰਾ ਔਹ ਸਾਹਮਣੇ ਗਰਾਊਂਡ ਵਿੱਚ ਜਾ ਕੇ ਕੁਝ ਸਮਾਂ ਹੋਰ ਇੰਤਜ਼ਾਰ ਕਰੋ। 
          ਇੰਟਰਵਿਊ ਸਥਾਨ ਦੀ ਉਪਰਲੀ ਮੰਜ਼ਿਲ ਤੋਂ ਆਈ ਆਵਾਜ਼ ਨੂੰ ਕਬੂਲਦਿਆਂ ਸਾਰੇ ਜਾਣੇ ਗਰਾਊਂਡ ਵਿੱਚ ਬੈਠੇ ਇੱਕ ਦੂਜੇ ਨਾਲ ਹੈਰਾਨੀਜਨਕ ਵਿਚਾਰਾਂ ਪ੍ਰਗਟਾ ਰਹੇ ਸਨ ਕਿ ਵੇਖੋ ਯਾਰ… ਨਾਂ ਰਿਸ਼ਵਤ, ਨਾਂ ਸ਼ਿਫਾਰਸ਼ ਤੇ ਰੁਜ਼ਗਾਰ ਗਰੰਟੀ ਪੱਕਾ ਇੱਕ ਸਾਲ…
           ਥੋੜੇ ਸਮੇਂ ਬਾਅਦ ਇੰਟਰਵਿਊ ਲਈ ਲੱਗੀ ਆਵਾਜ਼ ਦੌਰਾਨ ਸਭ ਮੁੰਡੇ/ਕੁੜੀਆਂ ਆਪੋ-ਆਪਣੀਆਂ ਕਤਾਰਾਂ ਵਿੱਚ ਇੰਟਰਵਿਊ ਦੇ ਕੇ ਅੱਗੇ ਜਾ ਕੇ ਉਸ ਸਥਾਨ ਦੇ ਅੰਦਰਲੇ ਪਾਸੇ  ਲਿਖੇ ਨਿਯਮ ਬੋਰਡ ਪੂਰੇ ਧਿਆਨ ਨਾਲ ਪੜ੍ਹ ਰਹੇ ਸਨ, ਜਿਸ ਉਪਰ ਹੇਠ ਲਿਖੇ ਅਨੁਸਾਰ ਵੇਰਵੇ ਦਿੱਤੇ ਗਏ ਸਨ।
  ਨੰਬਰ 1. ਘਰੋਂ ਤੁਰਨ ਤੋਂ ਲੈ ਕੇ ਹਰ ਪਿੰਡ/ਕਸਬੇ/ਸ਼ਹਿਰ-ਬਜ਼ਾਰਾਂ ਦੇ ਪਹਿਲੇ, ਅੰਦਰਲੇ, ਅਖੀਰਲੇ ਮੋੜਾਂ ਉਪਰ ਬੇਰੁਜ਼ਗਾਰ ਟਿਕਾਣਿਆਂ ਦੀ ਮੁੱਖ ਸਹੂਲਤ ਹੈ।
  2. ਦੁਨੀਆ ਭਰ ਵਿੱਚ ਅਨਪੜ੍ਹਾਂ ਦੇ ਪੜਨ ਲਈ ਉਨੇ ਸਕੂਲ ਨਹੀਂ ਹਨ ਜਿੰਨੀ ਇਨ੍ਹਾਂ ਟਿਕਾਣਿਆਂ ਦੀ ਗਿਣਤੀ ਹੈ।
  3. ਇਸ ਭਰਤੀ ਵਿੱਚ ਬੇਰੁਜ਼ਗਾਰਾਂ ਲਈ ਸਖਤ ਹਦਾਇਤ ਦੇ ਨਾਲ-ਨਾਲ ਮੁੱਖ ਸਹੂਲਤ ਇਹ ਵੀ ਹਨ ਕਿ ਸਾਲ ਵਿੱਚ ਨਾਂ ਕੋਈ ਐਤਵਾਰ, ਨਾਂ ਕੋਈ ਸਰਕਾਰੀ/ਪ੍ਰਾਈਵੇਟ ਛੁੱਟੀ ਹੋਵੇਗੀ ਸਗੋਂ 365 ਦਿਨਾਂ ਦਾ ਸਦਾ ਵਰਤ ਹੋਵੇਗਾ। 
  4. ਭਾਵੇਂ ਸਾਡੇ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਸੋਮਰਸ ਦੀ ਵਰਤੋਂ ਨਾਲ ਮਨ ਵਿੱਚ ਬਹੁਤ ਵਕਾਰ ਪੈਦਾ ਹੁੰਦੇ ਹਨ ਪ੍ਰੰਤੂ ਮੀਚੀਆਂ ਹੋਈਆਂ ਅੱਖਾਂ ਵਾਲੇ ਸਾਡੇ ਸਮਾਜ ਦਾ ਸਾਡੇ ਮੂਹਰੇ ਇਖਲਾਕ ਚੁੱਪ ਹੈ…ਧਰਮ ਚੁੱਪ ਹੈ ਅਤੇ ਹੋਰ ਬਹੁਤ ਸਾਰੀਆਂ ਚੁੱਪਾਂ ਹੀ ਚੁੱਪਾਂ…ਚੁੱਪਾਂ ਹੀ ਚੁੱਪਾਂ  ਹਨ…।
  5. ਇਸ ਸੰਸਥਾ ਵੱਲੋਂ ਸਾਰੇ ਪੰਜਾਬ ਦੇ ਸ਼ਰਾਬ ਦੇ ਠੇਕਿਆਂ ਲਈ, ਅਹਾਤਿਆਂ ਲਈ ਕਰੇਂਦੇ ਅਤੇ ਜ਼ਿੰਦਾ ਡਾਂਸਰ ਦੇ ਪੱਛਮੀ ਸੱਭਿਆਚਾਰਕ ਪ੍ਰੋਗਰਾਮਾਂ ਲਈ ਮੁੰਡੇ/ਕੁੜੀਆਂ ਨੂੰ ਭਰਤੀ ਕਰਨ ਦਾ ਠੇਕਾ ਲਿਆ ਗਿਆ ਹੈ। ਜਿਸ ਦੌਰਾਨ ਭਰਤੀ ਕੀਤੇ ਪੜ੍ਹੇ ਲਿਖਿਆਂ ਨੂੰ ਠੇਕਿਆਂ ਉਪਰ, ਅਨਪੜ੍ਹਾਂ ਨੂੰ ਅਹਾਤਿਆ ਅਤੇ ਬੇਰੁਜ਼ਗਾਰਾਂ ਕੁਆਰੀਆਂ ਭੈਣਾਂ/ਕਾਕੀਆਂ ਨੂੰ ਜਿੰਦਾ ਡਾਂਸਰ ਲਈ ਮਾਡਲਿੰਗ ਤੌਰ ਤੇ ਡਿਊਟੀ ਨਿਭਾਉਣ ਲਈ ਸੇਵਾ ਦਾ ਮੌਕਾ ਹੋਵੇਗਾ ਅਤੇ ਇਸਦੇ ਨਾਲ ਹੀ ਸਾਨੂੰ ਇਹ ਵੀ ਪਤਾ ਹੈ ਕਿ ਬਹੁਤੀਆਂ ਕਾਕੀਆਂ ਇੰਨਾਂ ਕੰਮਾਂ ਚ ਨਿਪੁੰਨ ਹਨ ਬਾਕੀਆਂ ਨੂੰ ਨਾਲੋ-ਨਾਲ ਸਿਖਲਾਈ ਵੀ ਪ੍ਰਦਾਨ ਕੀਤੀ ਜਾਵੇਗੀ। ਸੰਸਥਾ ਦੀਆਂ ਲਾਗੂ ਹਦਾਇਤਾਂ ਅਨੁਸਾਰ ਕਾਕੀਆਂ ਪ੍ਰੋਗਰਾਮ ਸਾਦਾ ਵੀ ਅਤੇ ਅੰਗ ਪ੍ਰਦਸ਼ਨ ਪ੍ਰੋਗਰਾਮ ਪੇਸ਼ ਕਰਨ ਦੇ ਵੀ ਪਾਬੰਦ ਰਹਿਣਗੀਆਂ। ਵਿਅਹੁਤਾ ਬੀਬੀਆਂ ਨੂੰ ਵੀ ਰੁਜ਼ਗਾਰ ਦੇਣ ਲਈ ਸਾਡੀ ਸੰਸਥਾ ਵੱਲੋਂ ਭਾਰੀ ਛੋਟ ਹੈ।
  ਨੋਟ:- ਅੱਜ ਤੱਕ ਇਸ ਧੰਦੇ ਦਾ ਕਾਰੋਬਾਰ ਪੰਜ ਸੌ ਕਰੋੜ ਤੱਕ ਚੜ੍ਹ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਰੀ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਨਾਲ ਰਹਿ ਚੁੱਕੇ ਬਾਕੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਆਸਾਨੀ ਨਾਲ ਪ੍ਰਦਾਨ ਕਰਨ ਦੇ ਸ਼ਾਨਦਾਰ ਮੌਕੇ ਹਾਸਲ ਹੋਣਗੇ। ਕਿਉਂਕਿ ਅੱਗੇ ਤੋਂ ਕੈਮਿਸਟ ਸਟੋਰ ਵੀ ਅਸੀਂ ਠੇਕਿਆਂ ਉਪਰ ਹੀ ਲੈ ਰਹੇ ਹਾਂ। ਕੁਝ ਇੰਨ੍ਹਾਂ ਸਟੋਰਾਂ ਲਈ ਭਰਤੀ ਅਤੇ ਬਾਕੀਆਂ ਨੂੰ ਵਧ ਰਹੀ ਗੁੰਡਾਗਰਦੀ ‘ਚ ਭਰਤੀ ਕਰਕੇ ਰੁਜ਼ਗਾਰ ਲਈ ਸੁਨਹਿਰੀ ਮੌਕੇ ਪ੍ਰਦਾਨ ਕੀਤੇ ਜਾਇਆ ਕਰਨਗੇ। ਕੋਈ ਵੀ ਬੇਰੁਜ਼ਗਾਰ ਪਾਣੀ ਵਾਲੀ ਟੈਕੀ ਉਪਰ ਚੜ੍ਹਨ ਜਾਂ ਧਰਨੇ-ਮੁਜ਼ਾਹਰੇ ਕਰਨ ਲਈ ਮਜ਼ਬੂਰ ਨਹੀਂ ਹੋਵੇਗਾ।
  ਮਿਲੋ:-  ਦਫਤਰ
     ਮੁੱਖ ਦੋਸ਼ੀ ਡਾਂਗ ਤੇ ਡੇਰਾ 
    ਅੰਨਾ ਪੀਹੇ ਕੁੱਤੀ ਚੱਟੇ ਰੋਡ
      ਅਸ਼ਲੀਲ ਵਸਤੀ
   ਕਸਬਾ ਆਦਮਖੋਰ, ਜ਼ਿਲ੍ਹਾ ਕੰਜਰਖਾਨਾ (ਖਾਨਾਖਰਾਬ)। 
  ਪਿੰਨ ਕੋਡ:- ਜ਼ੀਰੋ……………………………420