ਦੀਪ (ਕਵਿਤਾ)

ਪਰਦੀਪ ਗਿੱਲ   

Email: psgill@live.in
Cell: +91 85286 61189
Address:
India
ਪਰਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਵੇਂ ਮੈਂ ਚੁਕਾਵਾਂ ਮੁੱਲ , 
ਓਹਨਾ ਦੀ ਕੀਤੀ ਮੇਹਰਬਾਨੀ ਦਾ. 
ਛੱਡ ਕੇ ਜੋ ਤੁਰ ਗਏ ਅਧ-ਵਿਚਕਾਰ,
ਕਰਾਂ ਕੀ ਮੈਂ ਓਹਨਾ ਦੀ ਦਿੱਤੀ ਹੋਈ ਨਿਸ਼ਾਨੀ ਦਾ .
ਆਪੇ ਹੀ ਮੈਂ ਲਈਆਂ ਸਭੇ ਮੁੱਲ ਨੇ  ,
ਕੋਈ ਨਹੀਓ  ਦੋਸ਼ੀ ਮੇਰੀ ਕਿਸੇ ਪਰੇਸ਼ਾਨੀ ਦਾ .
ਮੂੰਹ ਫੇਰ ਲੰਘ ਜਾਂਦੇ ਕੋਲੋਂ ਹੁਣ ,
ਲੈਂਦੇ ਸੀ ਜੋ ਮਜ਼ਾ ਮੇਰੀ ਕੀਤੀ ਹੋਈ ਸ਼ੈਤਾਨੀ ਦਾ . 
ਦਾਰੂ ਵਿਚ ਡੋਬ ਰਿਹਾ ਮੈਂ ਆਪਣੀ ਇਹ ਜਿੰਦਗੀ,
ਫੜ ਲਿਆ ਰਾਹ ਹੁਣ ਅਸਾਂ ਬਦਨਾਮੀ ਦਾ .
" ਦੀਪ " ਹੌਲੀ - ਹੌਲੀ ਖੁਰ ਜਾਣਾ ਦੁਨੀਆ ਤੋਂ ਤੁਰ ਜਾਣਾ,
ਕੋਈ ਨਹੀ ਵਾੱਲੀ ਹੋਣਾ ਤੇਰੀ ਏਸ ਜਿੰਦਗਾਨੀ ਦਾ....