ਬਹੁਤ ਮੁਸ਼ਕਿਲ ਹੈ ਦਿਲ ਕੀ ਕਹਾਨੀ ਲਿਖਨਾ (ਲੇਖ )

ਦਰਸ਼ਨ ਸਿੰਘ ਆਸ਼ਟ (ਡਾ.)   

Email: dsaasht@yahoo.co.in
Phone: +91 175 2287745
Cell: +91 98144-23703
Address: ਈ-ਟਾਈਪ ਪੰਜਾਬੀ ਯੂਨੀਵਰਸਿਟੀ ਕੈਂਪਸ
ਪਟਿਆਲਾ India
ਦਰਸ਼ਨ ਸਿੰਘ ਆਸ਼ਟ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਰਤੀ ਸਮਾਜ ਵਿਚ ਫੁੱਲਾਂ ਵਰਗੇ ਕੋਮਲ ਬੱਚਿਆਂ ਨਾਲ ਕੀ ਕੀਬੀਤ ਰਹੀ ਹੈ, ਸਾਡਾ ਸਮਾਜ ਇਸ ਪੱਖੋਂ ਬਿਲਕੁਲ ਖ਼ਬਰ ਹੈ। ਅੱਜ ਬੱਚਾ ਵੱਡਿਆਂ ਦੇ ਸਿਰਜੇ ਹੋਏ ‘ਖ਼ੂਬਸੂਰਤ ਸਮਾਜ* (<) ਵਿਚ ਆਪਣੇ ਉਪਰ ਹੋ ਰਹੇ ਜ਼ੁਲਮਾਂ ਨੂੰ ਵੇਖ ਕੇ ਵੱਡਾ ਹੋਣ ਤੋਂ ਡਰ ਰਿਹਾ ਹੈ। ਬਕੌਲ ਇ ਉਰਦੂ ਸ਼ਾਇਰ : ਮੇਰੇ ਦਿਲ ਕੇ ਕਿਸੀ ਕੋਨੇ ਮੇਂ, ਇਕ ਮਾਸੂਮ ਸਾ ਬੱਚਾ, ਬੜੋਂ ਕੀ ਦੇਖ ਕਰ ਦੁਨੀਆ, ਬੜਾ ਹੋਨੇ ਸੇ ਡਰਤਾ ਹੈ। ਭਾਰਤੀ ਸਮਾਜ ਵਿਚ ਬੱਚਿਆਂ ਪ੍ਰਤੀ ਹੁੰਦੇ ਜ਼ੁਲਮਾਂ ਦੀ ਕਹਾਣੀ ਸੁਣਨ ਲਈ ਵੱਡਾ ਜਿਗਰਾ ਕਰਨਾ ਪੈਂਦਾ ਹੈ। ਬੱਚਿਆਂ ਉਪਰ ਹੁੰਦੇ ਅਪਰਾਧਾਂ ਬਾਰੇ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤ੍ਰਾਲਯ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ‘ ਭਾਰਤੀ ਬਾਲਕ* ਨਾਂ ਦੀ ਅੰਕੜਿਆਂ ਨਾਲ ਭਰਪੂਰ ਪ੍ਰੋਫਾਈਲ ਪ੍ਰਕਾਸਿ਼ਤ ਕੀਤੀ ਗਈ ਸੀ ਉਸ ਵਿਚ ਬੱਚਿਆਂ ਉਪਰ ਵੱਖ ਵੱਖ ਜ਼ੁਲਮਾਂ ਦੀ ਤਫ਼ਸੀਲ ਦਿੱਤੀ ਹੋਈ ਹੈ ਜਿਸ ਨਾਲ ਪਤਾ ਲੱਗਦਾ ਹੈ ਕਿ ਭਾਰਤ ਵਿਚ ਬੱਚਿਆਂ ਉਪਰ ਜ਼ੁਲਮਾਂ ਦੀ ਦਰ ਵਿਚ ਇਜ਼ਾਫ਼ਾ ਹੋਇਆ ਹੈ।ਛੋਟੇ, ਆਸ਼ਰਿਤ ਅਤੇ ਕਮਜ਼ੋਰ ਹੋਣ ਕਾਰਨ ਬੱਚੇ ਆਮ ਤੌਰ ਤੇ ਸ਼ੋਸ਼ਣ ਅਤੇ ਪਸ਼ੂਆਂ ਵਾਲੇ ਵਤੀਰੇ ਦਾ ਸਿ਼ਕਾਰ ਹੋ ਰਹੇ ਹਨ। ਸੰਨ 2000 ਦੇ ਅੰਕੜੇ ਦੱਸਦੇ ਹਨ ਕਿ ਭਾਰਤ ਵਿਚ 16 ਸਾਲ ਤੱਕ ਦੀ ਉਮਰ ਦੇ ਬੱਚਿਆਂ ਨਾਲ 3112 ਘਟਨਾਵਾਂ, ਅਪਹਰਣ ਅਤੇ ਉਠਾ ਕੇ ਲੈ ਜਾਣ ਦੀਆਂ 711 ਘਟਨਾਵਾਂ, ਮਾਸੂਮ ਲੜਕੀਆਂ ਦੀ ਦਲਾਲੀ ਦੀਆਂ 147 ਘਟਨਾਵਾਂ, ਵੇਸਵਾਵਿ੍ਰਤੀ ਲਈ ਲੜਕੀਆਂ ਨੂੰ ਵੇਚਣ ਦੀਆਂ 53 ਘਟਨਾਵਾਂ, ਵੇਸਵਾਵਿ੍ਰਤੀ ਲਈ ਲੜਕੀਆਂ ਨੂੰ ਖਰੀਦਣ ਦੀਆਂ 15 ਘਟਨਾਵਾਂ, ਆਤਮਹੱਤਿਆ ਲਈ ਉਕਸਾਉਣ ਦੀਆਂ 18 ਘਟਨਾਵਾਂ, ਤਿਆਗਣ ਅਤੇ ਸੁੱਟੇ ਜਾਣ ਦੀਆਂ 660 ਘਟਨਾਵਾਂ, ਬਾਲ ਹੱਤਿਆਵਾਂ ਦੀਆਂ 104 ਘਟਨਾਵਾਂ, ਭਰੂਣ ਹੱਤਿਆਵਾਂ ਦੀਆਂ 91 ਅਤੇ ਬਾਲ ਵਿਆਹ ਦੀਆਂ 92 ਘਟਨਾਵਾਂ ਵਾਪਰੀਆਂ ਪਰੰਤੂ 2010 ਤੱਕ ਪਹੁੰਚਦਿਆਂ ਇਹਨਾਂ ਘਟਨਾਂਵਾਂ ਵਿਚ ਕਈ ਗੁਣਾਂ ਦਾ ਵਾਧਾ ਹੋ ਚੁੱਕਾ ਹੈ।ਭਾਰਤ, ਗ੍ਰਹਿ ਮੰਤਰਾਲਾ ਅਪਰਾਧ ਰਿਕਾਰਡ ਬਿਊਰੋ ਨਵੀਂ ਦਿੱਲੀ ਵੱਲੋਂ ਪ੍ਰਾਪਤ ਇਹਨਾਂ ਅੰਕੜਿਆਂ ਨੂੰ ਪੜ੍ਹ ਸੁਣ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਇਹ ਅਮਲ ਨਿਰੰਤਰ ਜਾਰੀ ਹੈ।ਬੱਚਿਆਂ ਖਿ਼ਲਾਫ਼ ਅਪਰਾਧਾਂ ਨਾਲ ਸੰਬੰਧਤ ਕਾਨੂੰਨ ਬਣਨ ਦੇ ਬਾਵਜੂਦ ਵੀ ਇਹਨਾਂ ਅਪਰਾਧਾਂ ਦੀਆਂ ਘਟਨਾਵਾਂ ਤੇਜ਼ੀ ਨਾਲ ਵਧਦੀ ਜਾ ਰਹੀਆਂ ਹਨ। ਫੁੱਲਾਂ ਵਰਗੀਆਂ ਕੋਮਲ ਪੱਤੀਆਂ ਨੂੰ ਜਦੋਂ ਪੈਰਾਂ ਹੇਠ ਵਲੂੰਧਰਿਆ ਜਾਂਦਾ ਹੈ ਤਾਂ ਦਿਲ ਕੋਲੋਂ ਦਰਦ ਭਰੀ ਕਹਾਣੀ ਕਹਿਣਾ ਓਨਾ ਹੀ ਅੌਖਾ ਹੋ ਜਾਂਦਾ ਹੈ ਜਿੰਨਾ ਅੌਖਾ ਵਗਦੇ ਹੋਏ ਪਾਣੀ ਉਪਰ ‘ ਪਾਣੀ* ਲਿਖਣਾ ਹੋਵੇ। ਬਕੌਲ ਏ ਸ਼ਾਇਰ : ਬਹੁਤ ਮੁਸ਼ਕਿਲ ਹੈ ਦਿਲ ਕੀ ਕਹਾਨੀ ਲਿਖਨਾ। ਜੈਸੇ ਬਹਤੇ ਹੂਏ ਪਾਨੀ ਪੇ ‘ ਪਾਨੀ* ਲਿਖਨਾ। ਭਾਰਤ ਸਰਕਾਰ ਵੱਲੋਂ 10 ਜੁਲਾਈ 2006 ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਖਤ ਹਾਦਇਤ ਜਾਰੀ ਕੀਤੀ ਗਈ ਸੀ ਕਿ ਭਵਿੱਖ ਵਿਚ ਬਾਲ ਮਜਦੂਰੀ ਕਰਵਾਉਣ ਵਾਲਿਆਂ ਨੂੰ ਅਤਿ ਸਖਤ ਸਜਾਵਾਂ ਸਹਿਣੀਆਂ3 ਪੈਣਗੀਆਂ। 10 ਅਕਤੂਬਰ 2006 ਤੋਂ ਲਾਗੂ ਕੀਤੇ ਗਏ ਇਸ ਮਹੱਤਵਪੂਰਨ ਹੁਕਮਾਂ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਭਾਂਤ ਭਾਂਤ ਦੇ ਮਨੋਰੰਜਨ ਕੇਂਦਰਾਂ, ਢਾਬਿਆਂ, ਚਾਹ ਦੀਆਂ ਦੁਕਾਨਾਂ, ਫਲਾਂ ਦੀਆਂ ਰੇਹੜੀਆਂ, ਮੈਰਿਜ ਪੈਲੇਸ, ਰੈਸਟੋਰੈਂਟਸ, ਹੋਟਲਾਂ, ਮੋਟਲਜ, ਵਿਆਹ ਸ਼ਾਦੀਆਂ ਵਿਚ ਕੈਟਰਿੰਗ ਦਾ ਕੰਮ, ਰੈਣ ਬਸੇਰੇ , ਪਰਚੂਨ ਦੀਆਂ ਦੁਕਾਨਾਂ ਅਤੇ ਜੂਸ ਆਦਿ ਦੀਆਂ ਦੁਕਾਨਾਂ ਉਪਰ 14 ਸਾਲ ਤੋਂ ਘੱਟ ਉਮਰ ਵਾਲੇ ਬਾਲਾਂ ਤੋਂ ਨੌਕਰ ਦੇ ਰੂਪ ਵਿਚ ਕੰਮ ਲੈਣ ਦੀ ਮਨਾਹੀ ਹੈ ਪਰ ਅਮਲੀ ਰੂਪ ਵਿਚ ਕੀ ਹੋ ਰਿਹਾ ਹੈ, ਇਹ ਦੱਸਣ ਦੀ ਲੋੜ ਨਹੀਂ ਹੈ।ਕਦੇ ਚਾਚਾ ਨਹਿਰੂ ਦੇ ਜਨਮ ਦਿਨ ਨਾਲ ਸੰਬੰਧ ਰੱਖਣ ਵਾਲਾ ਬਾਲ ਦਿਵਸ ਆਪਣੀ ਮਹੱਤਤਾ ਰੱਖਦਾ ਹੁੰਦਾ ਸੀ ਪਰ ਅਜੋਕਾ ਬਾਲ ਦਿਵਸ ਇਕ ਖਾਨਾਪੂਰਤੀ ਹੀ ਬਣ ਕੇ ਰਹਿ ਗਿਆ ਹੈ।ਯੋਗ ਹੋਵੇਗਾ ਕਿ ਇਸ ਐਕਟ ਦੀਆਂ ਧਾਰਾਵਾਂ, ਸਜ਼ਾਵਾਂ ਅਤੇ ਬਾਲ ਮਜ਼ਦੂਰੀ ਕਰਨ ਵਾਲੇ ਬਾਲਾਂ ਦੇ ਮੁੜ ਵਸੇਬੇ ਵਾਸਤੇ ਜਨਤਕ ਥਾਵਾਂ, ਦਫ਼ਤਰਾਂ ਆਦਿ ਦੇ ਬੋਰਡਾਂ ਤੇਇਸ ਬਾਰੇ ਜਾਗਰੂਕ^ਨੋਟਿਸ ਲਗਾਏ ਜਾਣੇ ਚਾਹੀਦੇ ਹਨ। ਅੰਤ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਇਸ ਧਾਰਣਾ ਤੇ ਸਾਨੂੰ ਕੰਨ ਧਰਨ ਦੀ ਜ਼ਰੂਰਤ ਹੈ ਤਾਂ ਜੋ ਕਿ ਬੱਚਿਆਂ ਨੂੰ ਅਪਰਾਧੀਆਂ ਅਤੇ ਮਜ਼ਦੂਰੀ ਦੇ ਚੁੰਗਲ ਤੋਂ ਬਚਾ ਕੇ ਉਹਨਾਂ ਦੇ ਸਰਬਪੱਖੀ ਵਿਕਾਸ ਵਾਸਤੇ ਕੁਝ ਕੀਤਾ ਜਾ ਸਕੇ, ‘‘ ਬੱਚੇ ਸਾਡੇ ਦੇਸ਼ ਦੀ ਬਹੁਮੁੱਲੀ ਪੂੰਜੀ ਹਨ। ਉਹਨਾਂ ਵਿਚ ਨਿਵੇਸ਼ ਦਾ ਮਤਲਬ ਹੈ- ਦੇਸ਼ ਅਤੇ ਸੰਪੂਰਣ ਜਗਤ ਦੇ ਬਿਹਤਰ ਭਵਿੱਖ ਵਾਸਤੇ ਨਿਵੇਸ਼। ਆਓ` ਅਸੀਂ ਮਿਲ ਕੇ ਇਹ ਸੰਕਲਪ ਲਈਏ ਕਿ ਅਸੀਂ ਅਨਪੜ੍ਹਤਾ, ਭੁੱਲ, ਬੀਮਾਰੀ ਅਤੇ ਸੋਸ਼ਣ ਵਰਗੀਆਂ ਸਮੱਸਿਆਵਾਂ ਨਾਲ, ਜਿਨ੍ਹਾਂ ਨਾਲ ਸਾਡੇ ਸ਼ਹਿਰਾਂ ਅਤੇ ਪਿੰਡਾਂ ਵਿਚ ਅਣਗਿਣਤ ਬੱਚੇ ਪੀੜਤ ਹਨ, ਆਪਣੀ ਪੂਰੀ ਸ਼ਕਤੀ ਨਾਲ ਲੜਾਂਗੇ। ਖੁਸ਼ਹਾਲ, ਸੁਅਸਥ ਅਤੇ ਸੁਰੱਖਿਅਤ ਜੀਵਨ ਜਿਉਣਾ ਹਰ ਬੱਚੇ ਦਾ ਅਧਿਕਾਰ ਹੈ। ਆਈਏ, ਦੇਸ਼ ਦੇ ਹਰ ਹਿੱਸੇ ਦੇ ਹਰ ਬੱਚੇ ਨੂੰ ਇਹ ਅਧਿਕਾਰ ਦਿਵਾਉਣ ਵਾਸਤੇ ਅਸੀਂ ਸੰਭਵ ਕੋਸਿ਼ਸ਼ਾਂ ਕਰਨ ਦਾ ਸੰਕਲਪ ਲਈਏ।