ਮੇਰੀ ਪਿਆਰੀ ਮਾਂ (ਕਵਿਤਾ)

ਪਰਦੀਪ ਗਿੱਲ   

Email: psgill@live.in
Cell: +91 85286 61189
Address:
India
ਪਰਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਮਾਂ ਤੇਰੇ ਬਿਨ ਜੀ ਮੇਰਾ ਲੱਗਦਾ ਨਾ
ਮੇਰਾ ਦਿਲ ਤੇਰੇ ਲਈ ਕੂਕੇ 
ਜੱਗ ਦੇ ਸਾਰੇ ਰਿਸ਼ਤੇ ਝੂਠੇ 
ਤੇਰੀ ਆਵਾਜ ਸੁਣਨ ਲਈ ਤਰਸੇ 
ਕੋਈ ਆਵਾਜ ਮਾਰ ਬੁਲਾਵੇ ਨਾ 
ਮਾਂ ਮੈ ਤੇਰੇ ਬਿਨ ਕਿਵੇ ਜੀਵਾਂ..............
 
ਮਿਠੀਆਂ ਮਿਠੀਆਂ ਗਾਲਾਂ ਦੇਣਾ 
ਘੁੱਟ ਕੇ ਫਿਰ ਬੁੱਕਲ ਵਿਚ ਲੈਣਾ 
ਮੇਰਾ ਲਾਡੀ ਪਿਆਰ ਨਾਲ ਕਿਹਣਾ
ਜੱਗ ਦੀ ਧੁੱਪ ਵਿਚ ਪਿੰਡਾ ਸੜਦਾ
ਕੋਈ ਨਾ ਕਰਦਾ ਛਾਂ 
ਮਾਂ ਮੈ ਤੇਰੇ ਬਿਨ ਕਿਵੇ ਜੀਵਾਂ..............
 
ਰਾਤਾਂ ਨੂੰ ਉਠ-ਉਠ ਮੇਰਾ ਰੋਣਾ
ਸਾਰੀ ਰਾਤ ਤੂੰ ਵੀ ਨਾ ਸੌਣਾ
ਗਿੱਲੇ ਥਾਂ ਤੇ ਆਪ ਪੈ ਜਾਣਾ 
ਮੈਨੂ ਪਾਉਣਾ ਸੁੱਕੀ ਥਾਂ 
ਮਾਂ ਮੈ ਤੇਰੇ ਬਿਨ ਕਿਵੇ ਜੀਵਾਂ..............
 
ਅੱਜ ਵੀ ਮੈ ਉਠ-ਉਠ 
ਰਾਤਾਂ ਨੂੰ  ਰੋਂਦਾ ਮਾਂ 
ਪਰ ਤੇਰੇ ਬਾਝੋਂ ਕੋਈ ਨਾ ਚੁੱਪ ਕਰਾਉਂਦਾ ਮਾਂ
ਰਿਸ਼ਤੇ ਬਹੁਤ ਨੇ ਹੋਰ ਵੀ ਜੱਗ ਤੇ 
ਕੋਈ ਲੈ ਨੀ ਸਕਦਾ ਤੇਰੀ ਥਾਂ 
 ਮਾਂ ਮੈ ਤੇਰੇ ਬਿਨ ਕਿਵੇ ਜੀਵਾਂ..............
 
ਤੇਰੇ ਬਾਅਦ ਸਭ ਪਿਛੇ ਹਟਗੇ
ਸਾਰੇ ਰਿਸ਼ਤੇ ਨਾਤੇ ਟੁੱਟਗੇ
ਤੇਰੇ ਜੁਗਨੂ ਲਾਡੀ ਰੁਲ੍ਗੇ
ਕੋਈ ਨਾ ਫੜਦਾ ਬਾਂਹ 
ਮਾਂ ਮੈ ਤੇਰੇ ਬਿਨ ਕਿਵੇ ਜੀਵਾਂ..............
 
ਜਦ ਦੀ ਮਾਂ ਤੂੰ ਛੱਡ ਕੇ ਚਲੀ ਗਈ
ਸਾਡੀ ਤਾਂ ਦੁਨੀਆਂ ਹੀ ਬਦਲ ਗਈ 
ਆ ਕੇ ਮਿਲ੍ਜਾ ਤਰਸ ਗਏ ਹਨ
ਜਾ ਫਿਰ ਕੋਲ ਬੁਲਾ 
ਮਾਂ ਮੈ ਤੇਰੇ ਬਿਨ ਕਿਵੇ ਜੀਵਾਂ............